Editorial

Editorial: ਸੰਤਾਂ ਦਾ ਸ੍ਰਿਸ਼ਟੀ ’ਤੇ ਅਵਤਾਰ ਧਾਰਨ ਕਰਨ ਦਾ ਮਕਸਦ ਮਾਨਵਤਾ ਦਾ ਉੱਧਾਰ ਕਰਨਾ ਹੈ, ਜੋ ਉਹ ਆਪਣੇ ਪਰਉਪਕਾਰੀ ਰਹਿਮੋ-ਕਰਮ ਨਾਲ ਕਰਦੇ ਰਹਿੰਦੇ ਹਨ ਇਸਦੇ ਨਾਲ ਹੀ ਸਵੱਸਥ ਸਮਾਜ ਦਾ ਉੱਥਾਨ, ਧਰਮ ਦੀ ਨੀਤੀ ਅਤੇ ਰੀਤੀ ਦੀਆਂ ਸਵੱਸਥ (ਸਿਹਤਮੰਦ, ਮਜ਼ਬੂਤ) ਪਰੰਪਰਾਵਾਂ  ਨੂੰ ਉਤਸਾਹਿਤ ਕਰਨਾ ਉਨ੍ਹਾਂ ਦਾ ਮਕਸਦ ਰਹਿੰਦਾ ਹੈ ਘਰ-ਘਰ ’ਚ ਪ੍ਰੇਮ-ਪਿਆਰ ਪ੍ਰਕਾਸ਼ ਹੋਵੇ, ਪਰਮਪਿਤਾ ਪਰਮਾਤਮਾ ਦੀ, ਰਾਮ-ਨਾਮ ਦੀ ਚਰਚਾ ਹੋਵੇ, ਭਗਤੀ-ਇਬਾਦਤ ਦੀ ਚਰਚਾ ਹੋੋਵੇ ਸੱਚੇ ਸੰਤਾਂ ਦਾ ਇਹ ਵੀ ਇੱਕ ਮਕਸਦ ਰਹਿੰਦਾ ਹੈ ਕਿ ਸੰਪੂਰਨ ਮਨੁੱਖ-ਸਮਾਜ, ਇਹ ਧਰਤੀ, ਆਕਾਸ਼, ਪਾਤਾਲ ਅਤੇ ਦਸੇ ਦਿਸ਼ਾਵਾਂ ’ਚ ਸੱਚਖੰਡ ਜਿਹਾ ਸਥਾਈ ਨਜ਼ਾਰਾ ਬਣੇ ਸੰਤ-ਮਹਾਂਪੁਰਸ਼ ਹਮੇਸ਼ਾ ਇਸ ਗੱਲ ’ਤੇ ਜ਼ੋਰ ਦਿੰਦੇ ਹਨ।

ਕਿ ਹਰ ਇਨਸਾਨ ਹੱਕ-ਹਲਾਲ, ਮਿਹਨਤ ਦੀ ਕਰਕੇ ਖਾਵੇ, ਧਰਮ ਦੇ ਕਰਮ ਹੋਣ, ਕਿਤੇ ਵੀ ਭ੍ਰਿਸ਼ਟਾਚਾਰ, ਹਰਾਮਖੋਰੀ, ਰਿਸ਼ਵਤਖੋਰੀ, ਨਸ਼ੇ ਆਦਿ ਬੁਰਾਈਆ ਨਾ ਹੋਣ ‘ਨਾ ਕੋਈ ਵੈਰੀ ਨਹੀਂ ਬੇਗਾਨਾ’ ਦੀ ਭਾਵਨਾ ਹਰ ਮਨੁੱਖੀ-ਮਨ ’ਚ ਪਨਪੇ ਅਤੇ ਹਮੇਸ਼ਾ ਬਣੀ ਰਹੇ, ਤਾਂ ਕਿ ਸਭ ਕਿਤੇ ਖੁਸ਼ਹਾਲੀ ਹੋਵੇ, ਕਦੇ ਕੋਈ ਕਮੀ ਕਿਸੇ ਨੂੰ ਵੀ ਨਾ ਆਵੇ ਅਰਥਾਤ ਸਮਾਜ ਦੀ ਭਲਾਈ ਲਈ ਸੰਤ-ਮਹਾਂਪੁਰਸ਼ ਸ੍ਰਿਸ਼ਟੀ ਉੱਧਾਰ ਦੇ ਪ੍ਰਤੀ ਆਪਣਾ ਪੂਰਾ ਜੀਵਨ ਲਗਾ ਦਿੰਦੇ ਹਨ  ਡੇਰਾ ਸੱਚਾ ਸੌਦਾ ਦੇ ਮੌਜੂਦਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਸਾਰਾ ਪਵਿੱਤਰ ਜੀਵਨ ਅਜਿਹੀਆਂ ਵਿਸ਼ੇਸ਼ਤਾਵਾਂ ਦੀ ਪ੍ਰਤੱਖ ਮਿਸਾਲ ਹੈ। Editorial

ਪੂਜਨੀਕ ਗੁਰੂ ਜੀ 15 ਅਗਸਤ 1967 ਨੂੰ ਪਿੰਡ ਸ੍ਰੀ ਗੁਰੂਸਰ ਮੋਡੀਆ ਜ਼ਿਲ੍ਹਾ ਸ੍ਰੀ ਗੰਗਾਨਗਰ (ਰਾਜਸਥਾਨ) ਦੇ ਇੱਕ ਬਹੁਤ ਵੱਡੇ ਲੈਂਡਲਾਰਡ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੇ ਘਰ ਅਤੇ ਅਤਿ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦੀ ਪਵਿੱਤਰ ਕੋਖ ਤੋਂ ਇਲਾਹੀ ਜੋਤ ਦੇ ਰੂਪ ’ਚ ਅਵਤਾਰ ਧਾਰਿਆ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (ਡੇਰਾ ਸੱਚਾ ਸੌਦਾ ਦੀ ਪਾਵਨ ਦੂਜੀ ਪਾਤਸ਼ਾਹੀ) ਨੇ ਆਪ ਜੀ ਨੂੰ 23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਤੌਰ ਤੀਜੇ ਗੁਰੂ ਦੇ ਰੂਪ ’ਚ ਗੱਦੀਨਸ਼ੀਨ ਕੀਤਾ।

ਆਪ ਜੀ ਨੇ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਅਤੇ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਬਚਨਾਂ ਅਨੁਸਾਰ ਡੇਰਾ ਸੱਚਾ ਸੌਦਾ ਦੀਆਂ ਪਾਕ-ਪਵਿੱਤਰ ਸਿੱਖਿਆਵਾਂ ਨੂੰ ਦੇਸ਼-ਵਿਦੇਸ਼ ’ਚ ਜਨ-ਜਨ ਤੱਕ ਪਹੁੰਚਾਇਆ ਅਤੇ ਪਹੁੰਚਾ ਰਹੇ ਹਨ ਬੇਪਰਵਾਹੀ ਬਚਨਾਂ ਅਨੁਸਾਰ ਕਿ ਡੇਰਾ ਸੱਚਾ ਸੌਦਾ ਦਿਨ-ਦੁੱਗਣੀ, ਰਾਤ ਚੌਗੁਣੀ ਤਰੱਕੀ ਕਰੇਗਾ, ਰਾਮ-ਨਾਮ ਵਾਲੇ, ਨੇਕੀ-ਭਲਾਈ ਕਰਨ ਵਾਲੇ ਵਧਣਗੇ ਤਾਂ ਬੇਪਰਵਾਹੀ ਬਚਨਾਂ ਦੀ ਸੱਚਾਈ ਅੱਜ ਪੂਰੀ ਦੁਨੀਆਂ ਦੇ ਸਾਹਮਣੇ ਹੈ ਡੇਰਾ ਸੱਚਾ ਸੌਦਾ ਦੇ ਨਾਮ ਲੇਵਾ ਸਤਿਸੰਗੀ ਅੱਜ ਲਗਭਗ ਸੱਤ ਕਰੋੜ (6 ਕਰੋੜ 80 ਲੱਖ) ਹਨ। Editorial

ਜੋ ਦੇਸ਼ ਅਤੇ ਵਿਦੇਸ਼ਾਂ ਦੇ ਕੋਨੇ-ਕੋਨੇ ’ਚ ਮੌਜ਼ੂਦ ਹਨ ਅਤੇ ਜੋ ਆਪਣੇ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਪ੍ਰੇਰਨਾਵਾਂ ਦੇ ਅਨੁਸਾਰ ਮਾਨਵਤਾ ਭਲਾਈ ਦੇ 163 ਕਾਰਜਾਂ ਨੂੰ ਅਮਲੀਜਾਮਾ ਪਹਿਨਾਏ ਹੋਏ ਹਨ, ਵਧ-ਚੜ੍ਹ ਕੇ ਮਾਨਵਤਾ ਦੀ ਭਲਾਈ ਦੇ ਕਾਰਜ ਕਰ ਰਹੇ ਹਨ ਮਾਨਵਤਾ ਭਲਾਈ ਦੇ ਖੇਤਰ ’ਚ ਡੇਰਾ ਸੱਚਾ ਸੌਦਾ ਦਾ ਨਾਂਅ ਅੱਜ ਪੂਰੇ ਵਿਸ਼ਵ ’ਚ ਜਾਣਿਆ ਜਾਂਦਾ ਹੈ ਖੂਨਦਾਨ ਦੀ ਕਿਤੇ ਵੀ ਜ਼ਰੂਰਤ ਪੈਂਦੀ ਹੈ, ਤਾਂ ਡੇਰਾ ਸੱਚਾ ਸੌਦਾ ਦੇ ਖੂਨਦਾਨੀ-ਸਤਿਸੰਗੀ ਇੱਕਦਮ ਉੱਮੜ ਪੈਂਦੇ ਹਨ ਉਦੇਸ਼ ਆਪਣੇ ਸਤਿਗੁਰੂ ਪੂਜਨੀਕ ਪਿਤਾ ਜੀ ਦੀਆਂ ਪ੍ਰੇਰਨਾਵਾਂ ਕਿ ਖੂਨ ਦੀ ਕਮੀ ਨਾਲ ਕਿਸੇ ਦੀ ਜਾਨ ਨਾ ਜਾਵੇ ਬੇਸ਼ੱਕ ਜ਼ਿੰਦਗੀ ਈਸ਼ਵਰ ਦੇ ਹੱਥ ਹੈ।

ਪਰ ਇਹ ਸੇਵਾਦਾਰ ਆਪਣੇ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਡੱਟ ਕੇ ਫੁੱਲ ਚੜ੍ਹਾਉਣ ਲਈ ਹਰ ਸਮੇਂ ਤਿਆਰ-ਬਰ-ਤਿਆਰ ਰਹਿੰਦੇ ਹਨ ਸੇਵਾਦਾਰਾਂ ਦੇ ਮਾਨਵਤਾ ਹਿੱਤ, ਇਸ ਨਿਸਵਾਰਥ ਉਤਸ਼ਾਹ ਨੂੰ ਦੇਖਦੇ ਹੋਏੇ ਪੂਜਨੀਕ ਗੁਰੂ ਜੀ ਨੇ ਇਨ੍ਹਾਂ ਖੂਨਦਾਨੀ-ਸੇਵਾਦਾਰਾਂ ਨੂੰ ‘ਚੱਲਦੇ ਫਿਰਦੇ ਟ੍ਰਿਊ ਬਲੱਡ ਪੰਪ’ ਦੇ ਨਾਂਅ ਨਾਲ ਨਵਾਜਿਆ ਹੈ ਅਤੇ ਇਹ ਵੀ ਕਿਸੇ ਤੋਂ ਛੁਪੀ ਹੋਈ ਗੱਲ ਨਹੀਂ ਹੈ ਕਿ ਖੂਨਦਾਨ ਦੇ ਖੇਤਰ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਤਿੰਨ ਵਿਸ਼ਵ ਰਿਕਾਰਡ ਹਨ ਵਾਤਾਵਰਨ ਸੁਰੱਖਿਆ ਵਿਚ ਵੀ ਡੇਰਾ ਸੱਚਾ ਸੌਦਾ ਦਾ ਬਹੁਤ ਹੀ ਮਹੱਤਵਪੂਰਨ ਸਥਾਨ ਹੈ। Editorial

ਇਸ ਖੇਤਰ (ਪੌਦਾਰੋਪਣ) ’ਚ ਵੀ ਡੇਰਾ ਸੱਚਾ ਸੌਦਾ ਦਾ ਨਾਂਅ ਤਿੰਨ ਵਾਰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ’ਚ ਦਰਜ ਹੋਇਆ ਹੈ। ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਕਿ ‘ਭਲਾ ਕਰਨੇ ਵਾਲੇ ਭਲਾਈ ਕੀਏ ਜਾ, ਬੁਰਾਈ ਕੇ ਬਦਲੇ ਭਲਾਈ ਕੀਏ ਜਾ’ ਭਾਵੇਂ ਕੋਈ ਤੁਹਾਨੂੰ ਕੁਝ ਵੀ ਕਹੇ, ਭਲਾਈ ਦੇ ਰਸਤੇ ’ਤੇ ਬਿਨਾਂ ਰੋਕ-ਟੋਕ ਦੇ ਆਪਣੇ-ਆਪ ਨੂੰ, ਆਪਣੇ ਕਦਮਾਂ ਨੂੰ ਵਧਾਉਂਦੇ ਜਾਣਾ ਹੈ ਮਾਨਵਤਾ ਦੇ ਮਸੀਹਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੋ ਪੂਰੀ ਸ੍ਰਿਸ਼ਟੀ ’ਤੇ ਮਾਨਵਤਾ ਦੀ ਅਲਖ ਜਗਾਏ ਹੋਏ ਹਨ, ਉਨ੍ਹਾਂ ਦੀਆਂ ਹੀ ਪਵਿੱਤਰ ਸਿੱਖਿਆਵਾਂ ’ਤੇ ਚੱਲਣਾ ਡੇਰਾ ਸੱਚਾ ਸੌਦਾ ਦਾ ਹਰ ਸ਼ਰਧਾਲੂ ਆਪਣਾ ਧਰਮ ਅਤੇ ਕਰਮ ਸਮਝਦਾ ਹੈ। Editorial

ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਆਪਣੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ਅਤੇ ਉਨ੍ਹਾਂ ਦੀਆਂ ਪਵਿੱਤਰ ਸਿੱਖਿਆਵਾਂ ਦੇ ਪ੍ਰਤੀ ਤਨ-ਮਨ ਤੇ ਧਨ ਨਾਲ ਸਮਰਪਿਤ ਹੈ ਪੂਜਨੀਕ ਗੁਰੂ ਜੀ ਦਾ ਉਦੇਸ ਹਮੇਸ਼ਾ ਮਾਨਵਤਾ ਦਾ ਭਲਾ ਕਰਨਾ ਰਿਹਾ ਹੈ ਅਤੇ ਇਸ ਲਈ ਪੂਜਨੀਕ ਗੁਰੂ ਜੀ ਹਮੇਸ਼ਾ ਪੂਰੀ ਮਾਨਵਤਾ ਲਈ ਪਰਮ ਪਿਤਾ ਪਰਮਾਤਮਾ ਅੱਗੇ ਅਰਦਾਸ ਕਰਦੇ ਰਹਿੰਦੇ ਹਨ ਧਰਮਾਂ ਦਾ ਸਤਿਕਾਰ, ਬਿਨਾਂ ਕਿਸੇ ਭੇਦਭਾਵ ਨਾਲ ਹਰ ਜੀਵ-ਪ੍ਰਾਣੀ ਨਾਲ ਨਿਸਵਾਰਥ ਪਿਆਰ ਕਰਨਾ ਆਦਿ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਦੇ ਪ੍ਰਤੀ ਸਾਧ-ਸੰਗਤ ਤਨ-ਮਨ ਨਾਲ ਹਰ ਸਮੇਂ ਸਮਰਪਿਤ ਹੈ। Editorial

ਪਵਿੱਤਰ ਅਵਤਾਰ ਦਿਵਸ ਮੁਬਾਰਕ ਹੋਵੇ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!