Welfare

welfare: ਸਲਾਮਤ ਰਹਿਣ ਇਹ ਹੱਥ

  • ਬੋਰਵੈੱਲ ’ਚ ਡਿੱਗੇ ਮਾਸੂਮ ਲਈ ਫਰਿਸ਼ਤਾ ਬਣ ਆਏ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਵਿੰਗ ਦੇ ਸੇਵਾਦਾਰ

ਦੁਪਹਿਰ ਕਰੀਬ ਢਾਈ ਵਜੇ ਦਾ ਸਮਾਂ ਰਿਹਾ ਹੋਵੇਗਾ, 2 ਸਾਲ ਦੀ ਮਾਸੂਮ ਬੱਚੀ ਅਚਾਨਕ ਖੇਡਦੇ ਹੋਏ ਬੋਰਵੈੱਲ ’ਚ ਜਾ ਡਿੱਗੀ ਘਟਨਾ ਦਾ ਜਿਵੇਂ ਹੀ ਘਰ ਵਾਲਿਆਂ ਨੂੰ ਪਤਾ ਲੱਗਿਆ ਤਾਂ ਹੜਕੰਪ ਜਿਹਾ ਮੱਚ ਗਿਆ ਸ਼ੋਰ-ਸ਼ਰਾਬੇ ’ਚ ਕਿਸੇ ਨੂੰ ਕੁਝ ਸੁੱਝ ਨਹੀਂ ਰਿਹਾ ਸੀ ਉੱਧਰ ਜਿਵੇਂ ਹੀ ਇਹ ਖਬਰ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਵਿੰਗ ਦੇ ਸੇਵਾਦਾਰਾਂ ਤੱਕ ਪਹੁੰਚੀ ਤਾਂ ਉਹ ਤੁਰੰਤ ਦੌੜ ਪਏ ਅਤੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਰਾਹਤ ਕਾਰਜ ’ਚ ਜੁੱਟ ਗਏ।

ਚਸ਼ਮਦੀਦਾਂ ਦੀ ਮੰਨੋ ਤਾਂ ਸੇਵਾਦਾਰਾਂ ਨੇ ਪ੍ਰਸ਼ਾਸਨ ਨਾਲ ਮਿਲ ਕੇ ਬੜੀ ਤਤਪਰਤਾ ਨਾਲ ਰਾਹਤ ਕਾਰਜ ਚਲਾਇਆ, ਜਿਸਦੀ ਬਦੌਲਤ ਬੋਰਵੈੱਲ ’ਚ ਕਰੀਬ 12 ਫੁੱਟ ਡੂੰਘਾਈ ’ਤੇ ਅਟਕੀ ਮਾਸੂਮ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਜ਼ਿੰਦਗੀ ਅਤੇ ਮੌਤ ’ਚ ਚੱਲੇ ਕਰੀਬ 4 ਘੰਟੇ ਦੇ ਸੰਘਰਸ਼ ਤੋਂ ਬਾਅਦ ਸਥਾਨਕ ਲੋਕਾਂ ਦੀ ਜ਼ੁਬਾਨ ’ਤੇ ਇੱਕ ਹੀ ਨਾਂਅ ਸੁਣਾਈ ਦਿੱਤਾ ਕਿ ਅੱਜ ਤਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਕਮਾਲ ਕਰ ਦਿਖਾਇਆ!

ਦਰਅਸਲ, ਫਾਜ਼ਿਲਕਾ ਸ਼ਹਿਰ (ਪੰਜਾਬ) ਦੀ ਅਨਾਜ ਮੰਡੀ ’ਚ ਮਜ਼ਦੂਰੀ ਕਰਨ ਲਈ ਬਿਹਾਰ ਸੂਬੇ ਤੋਂ ਇੱਕ ਗਰੀਬ ਪਰਿਵਾਰ ਕਈ ਸਾਲਾਂ ਤੋਂ ਆਇਆ ਹੋਇਆ ਹੈ ਮਿਤੀ 12 ਜੁਲਾਈ 2024 ਨੂੰ ਅਚਾਨਕ ਉਨ੍ਹਾਂ ਦੀ ਦੋ ਸਾਲ ਦੀ ਮਾਸੂਮ ਬੱਚੀ ਖੇਡਦੇ ਹੋਏ ਨਜ਼ਦੀਕੀ ਏਰੀਆ ’ਚ ਖੁੱਲ੍ਹੇ ਪਏ ਬੋਰਵੈੱਲ ’ਚ ਜਾ ਡਿੱਗੀ ਘਟਨਾ ਦੀ ਸੂਚਨਾ ਪਾ ਕੇ ਜ਼ਿਲ੍ਹਾ ਪ੍ਰਸ਼ਾਸਨ ਆਪਣੀ ਰਾਹਤ ਅਤੇ ਬਚਾਅ ਟੀਮ ਦੇ ਨਾਲ ਘਟਨਾ ਵਾਲੀ ਜਗ੍ਹਾ ’ਤੇ ਪਹੁੰਚਿਆ, ਉਸ ਤੋਂ ਪਹਿਲਾਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਵਿੰਗ ਦੇ ਸੇਵਾਦਾਰ ਵੀ ਉੱਥੇ ਪਹੁੰਚ ਚੁੱਕੇ ਸਨ।

ਸੇਵਾਦਾਰ ਰਜਤ ਇੰਸਾਂ ਨੇ ਦੱਸਿਆ ਕਿ ਇਸ ਬਾਰੇ ਜਾਣਕਾਰੀ ਮਿਲਦੇ ਹੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਵਿੰਗ ਦੇ ਦਰਜਨਾਂ ਸੇਵਾਦਾਰ ਤੁਰੰਤ ਘਟਨਾ ਵਾਲੀ ਥਾਂ ’ਤੇ ਇਕੱਠੇ ਹੋ ਗਏ ਮੁੱਢਲੀ ਜਾਂਚ-ਪੜਤਾਲ ’ਚ ਪਤਾ ਚੱਲਿਆ ਕਿ ਬੱਚਾ ਬੋਰਵੈੱਲ ’ਚ ਕਰੀਬ 12 ਫੁੱਟ ਦੀ ਡੂੰਘਾਈ ’ਤੇ ਅਟਕਿਆ ਹੋਇਆ ਹੈ ਫਾਇਰ ਬ੍ਰਿਗੇਡ ਦੇ ਟੀਮ ਲੀਡਰ ਫਤਹਿ ਸਿੰਘ ਦੀ ਦੇਖਰੇਖ ’ਚ ਬੋਰਵੈੱਲ ਦੇ ਸਾਈਡ ’ਚ ਜੇਸੀਬੀ ਦੀ ਮੱਦਦ ਨਾਲ ਡੂੰਘਾ ਖੱਡਾ ਖੋਦਣ ਦਾ ਕਾਰਜ ਸ਼ੁਰੂ ਕੀਤਾ ਗਿਆ।

ਬਾਅਦ ’ਚ ਸੇਵਾਦਾਰ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਸ ’ਚ ਉੱਤਰ ਗਏ ਸੇਵਾਦਾਰਾਂ ਨੇ ਖੱਡੇ ’ਚ ਹੌਲੀ-ਹੌਲੀ ਮਿੱਟੀ ਨੂੰ ਹਟਾਇਆ ਅਖੀਰ ਸੇਵਾਦਾਰਾਂ ਦੀ ਮਿਹਨਤ ਰੰਗ ਲਿਆਈ ਅਤੇ ਉਹ ਬੱਚੇ ਤੱਕ ਪਹੁੰਚਣ ’ਚ ਕਾਮਯਾਬ ਹੋ ਗਏ ਜਿਵੇਂ ਹੀ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਤਾਂ ਉੱਥੇ ਮੌਜੂਦ ਡਾਕਟਰਾਂ ਦੀ ਟੀਮ ਦੀ ਦੇਖਰੇਖ ’ਚ ਉਸਨੂੰ ਤੁਰੰਤ ਸਥਾਨਕ ਹਸਪਤਾਲ ’ਚ ਲੈ ਜਾਇਆ ਗਿਆ ਅਤੇ ਉਸਦੀ ਸਮੁਚਿਤ ਜਾਂਚ ਕੀਤੀ ਗਈ ਤਾਂ ਬੱਚਾ ਬਿਲਕੁਲ ਸਵਸਥ ਮਿਲਿਆ ਆਪਣੇ ਕਲੇਜੇ ਦੇ ਟੁਕੜੇ ਨੂੰ ਸੁਰੱਖਿਅਤ ਪਾ ਕੇ ਪਰਿਵਾਰ ਵਾਲਿਆਂ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਤੇ ਜਾਂਬਾਜ਼ ਸੇਵਾਦਾਰਾਂ ਦਾ ਤਹਿਦਿਲ ਤੋਂ ਧੰਨਵਾਦ ਕੀਤਾ।

ਪੰਜਾਬ ਦੇ 85 ਮੈਂਬਰ ਅਵਨੀਤ ਇੰਸਾਂ ਨੇ ਦੱਸਿਆ ਕਿ ਇਸ ਸੇਵਾ ਕਾਰਜ ’ਚ ਫਾਜ਼ਿਲਕਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਵਿੰਗ ਦੇ ਸੇਵਾਦਾਰ ਰਜਤ ਇੰਸਾਂ, ਅਜੈ ਇੰਸਾਂ, ਅਤੀਸ ਇੰਸਾਂ, ਸਚਿਨ ਇੰਸਾਂ, ਪਵਨ ਇੰਸਾਂ, ਰਵੀ ਇੰਸਾਂ, ਰਾਜਪਾਲ ਇੰਸਾਂ, ਅਸ਼ੋਕ ਇੰਸਾਂ ਪ੍ਰੇਮੀ ਸੇਵਕ, ਰਿੰਕੂ ਇੰਸਾਂ, ਰਾਹੁਲ ਇੰਸਾਂ ਸਮੇਤ ਹੋਰ ਕਈ ਸੇਵਾਦਾਰਾਂ ਦਾ ਵੱਡਾ ਸਹਿਯੋਗ ਰਿਹਾ ਦੂਜੇ ਪਾਸੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਬੇਮਿਸਾਲ ਸੇਵਾਭਾਵਨਾ ਤੋਂ ਖੁਸ਼ ਹੋਏ ਜ਼ਿਲ੍ਹਾ ਡਿਪਟੀ ਕਮਿਸ਼ਨਰ ਸੇਨੂੰ ਦੁੱਗਲ ਨੇ ਸੇਵਾਦਾਰਾਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਇਸ ਦੌਰਾਨ ਡੀਐੱਸਪੀ ਸੁਬੇਗ ਸਿੰਘ ਨੇ ਪੁਲਿਸ ਫੋਰਸ ਨਾਲ ਸਥਿਤੀ ਨੂੰ ਕੰਟਰੌਲ ਕਰਨ ’ਚ ਭਰਪੂਰ ਸਹਿਯੋਗ ਦਿੱਤਾ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!