Noise

Noise: ਸਿਹਤ ਦਾ ਦੁਸ਼ਮਣ ਹੈ ਰੌਲਾ; ਰੌਲਾ ਘਟ ਕਰੋ ਜੀਵਨ ਨੂੰ ਵਧੀਆ ਬਣਾਓ

ਅੱਜ ਦੇ ਮਸ਼ੀਨੀ ਯੁੱਗ ’ਚ ਜਦੋਂ ਕਿ ਜੈੱਟ ਦੀ ਰਫਤਾਰ ਨਾਲ ਜੀਵਨ ਭੱਜ ਰਿਹਾ ਹੈ, ਹਰ ਪਾਸੇ ਰੌਲਾ ਹੀ ਰੌਲਾ ਹੈ ਅੱਜ ਦੀ ਪੀੜ੍ਹੀ ਰੌਲਾ ਹੀ ਪਸੰਦ ਕਰਦੀ ਹੈ ਰੌਲਾ ਉਨ੍ਹਾਂ ਲਈ ਜੀਵਨ ਸੂਚਕ ਹੈ ਇਹ ਵਿਗਿਆਨ ਦਾ ਹੀ ਚਮਤਕਾਰ ਹੈ ਕਿ ਆਵਾਜ਼ ਵੀ ਨਾਪੀ ਜਾ ਸਕਦੀ ਹੈ ਇਸ ਨੂੰ ਡੈਸੀਬਲ ’ਚ ਨਾਪਿਆ ਜਾ ਸਕਦਾ ਹੈ

ਇੱਕ ਵਿਅਕਤੀ 85 ਡੈਸੀਬਲ ਤੱਕ ਦੀ ਆਵਾਜ਼ ਬਿਨਾਂ ਖੁਦ ਨੂੰ ਨੁਕਸਾਨ ਪਹੁੰਚਾਏ ਸਹਿਣ ਕਰ ਸਕਦਾ ਹੈ ਵੱਡੇ ਸ਼ਹਿਰਾਂ ਦੇ ਟ੍ਰੈਫਿਕ ਨਾਲ ਹੋਣ ਵਾਲੀਆਂ ਆਵਾਜ਼ਾਂ ਕਰੀਬ ਸੱਠ ਤੋਂ ਅੱਸੀ ਡੈਸੀਬਲ ਤੱਕ ਹੁੰਦੀਆਂ ਹਨ ਜੋ ਝੱਲੇ ਜਾ ਸਕਣ ਦੀ ਸ਼੍ਰੇਣੀ ’ਚ ਆਉਂਦੀਆਂ ਹਨ ਪਰ ਕਾਰਖਾਨਿਆਂ ਦੀਆਂ ਭਾਰੀ ਮਸ਼ੀਨਾਂ ਨਾਲ ਪੈਦਾ ਹੋਣ ਵਾਲਾ ਰੌਲਾ ਜੋ ਇੱਕ ਸੌ ਵੀਹ ਡੈਸੀਬਲ ਜਾਂ ਕੁਝ ਜ਼ਿਆਦਾ ਹੀ ਹੁੰਦਾ ਹੈ, ਮਨੁੱਖੀ ਸਰੀਰ ਅਤੇ ਮਨ ਦੋਵਾਂ ਲਈ ਨੁਕਸਾਨਦੇਹ ਹੈ ਜਿਸ ਦਾ ਸਿੱਧੇ-ਅਸਿੱਧੇ ਰੂਪ ’ਚ ਅਸਰ ਹੁੰਦਾ ਹੈ

ਉਦਾਹਰਨ ਲਈ ਐਨੇ ਰੌਲੇ-ਰੱਪੇ ’ਚ ਲੰਮੇ ਸਮੇਂ ਤੱਕ ਕੰਮ ਕਰਦੇ ਰਹਿਣ ਨਾਲ ਵਿਅਕਤੀ ਬੋਲ਼ਾ ਵੀ ਹੋ ਸਕਦਾ ਹੈ ਜਾਂ ਫਿਰ ਉੱਚਾ ਸੁਣਨ ਲੱਗਦਾ ਹੈ ਡੇਢ ਸੌ ਤੋਂ ਵੱਧ ਡੈਸੀਬਲ ਆਵਾਜ਼ ’ਚ ਕੰਮ ਕਰਨ ਨਾਲ ਕੰਨਾਂ ਦੇ ਪਰਦੇ ਪਾਟਣ ਦਾ ਪੂਰਾ ਡਰ ਰਹਿੰਦਾ ਹੈ ਜ਼ਿਆਦਾ ਰੌਲਾ ਮਨੁੱਖ ਦੀ ਸੋਚਣ-ਸਮਝਣ ਦੀ ਤਾਕਤ ਖ਼ਤਮ ਕਰ ਦਿੰਦਾ ਹੈ ਦਿਮਾਗ ’ਤੇ ਲਗਾਤਾਰ ਰੌਲੇ ਦੇ ਵਰ੍ਹਦੇ ਹਥੌੜੇ ਖੋਪੜੀ ’ਚ ਗੂੰਜ ਦੇ ਦਬਾਅ ਵਧਾ ਦਿੰਦੇ ਹਨ ਜਿਸ ਨਾਲ ਜੀਅ ਕੱਚਾ ਹੋਣਾ, ਚੱਕਰ ਆਉਣਾ, ਰਾਤਾਂ ਨੂੰ ਨੀਂਦ ਨਾ ਆਉਣਾ ਵਰਗੇ ਲੱਛਣ ਪ੍ਰਗਟ ਹੁੰਦੇ ਹਨNoise

ਇਸੇ ਤਰ੍ਹਾਂ ਦਿਲ, ਪਾਚਣ ਕਿਰਿਆ, ਨਜ਼ਰ ਆਦਿ ’ਤੇ ਵੀ ਅਵਾਜ਼ ਪ੍ਰਦੂਸ਼ਣ ਦੇ ਮਾੜੇ ਅਸਰ ਪੈਂਦੇ ਹਨ ਮਾਂ ਦੇ ਗਰਭ ’ਚ ਪਲ ਰਿਹਾ ਭਰੂਣ ਤੱਕ ਇਸ ਦੀ ਚਪੇਟ ’ਚ ਆ ਜਾਂਦਾ ਹੈ ਅਤੇ ਆਖਰ ’ਚ ਇੱਕ ਸੌ ਅੱਸੀ ਡੈਸੀਬਲ ਤੱਕ ਰੌਲਾ ਪਹੁੰਚਣ ’ਤੇ ਵਿਅਕਤੀ ਕੋਲੈਪਸ ਵੀ ਕਰ ਸਕਦਾ ਹੈ ਵਿਗਿਆਨ ਦੀ ਤਰੱਕੀ ਨਾਲ ਜਿੱਥੇ ਸਾਨੂੰ ਨਫ਼ਾ ਹੋਇਆ ਹੈ, ਨੁਕਸਾਨ ਵੀ ਘੱਟ ਨਹੀਂ ਹੋਇਆ ਹੈ

Also Read:  Experiences of satsangis: ਬਜ਼ੁਰਗੋ, ਸਰਸੇ ਆ ਜਾਣਾ’ | ਸਤਿਸੰਗੀਆਂ ਦੇ ਅਨੁਭਵ

ਕੁਦਰਤ ਤੋਂ ਦੂਰ ਜੀਵਨ ਅਸਹਿਜ਼ ਹੁੰਦਾ ਜਾ ਰਿਹਾ ਹੈ ਇਨਸਾਨ ਦੀਆਂ ਖੁਦ ਦੀਆਂ ਪੈਦਾ ਕੀਤੀਆਂ ਹੋਈਆਂ ਸਮੱਸਿਆਵਾਂ ’ਚ ਹੀ ਇੱਕ ਸਮੱਸਿਆ ਅਵਾਜ਼ ਪ੍ਰਦੂਸ਼ਣ ਦੀ ਹੈ ਇਸ ਦਾ ਹੱਲ ਵੀ ਅਸੀਂ ਹੀ ਕਰਨਾ ਹੈ ਇਹ ਸਮੱਸਿਆ ਲਾ-ਇਲਾਜ ਤਾਂ ਹਰਗਿਜ਼ ਨਹੀਂ ਕਹੀ ਜਾ ਸਕਦੀ ਲੋੜ ਹੈ ਕੁਝ ਗੱਲਾਂ ਨੂੰ ਧਿਆਨ ’ਚ ਰੱਖਣ ਦੀ, ਕੁਝ ਨਿਯਮਾਂ ’ਤੇ ਚੱਲਣ ਦੀ ਅਵਾਜ਼ ਪ੍ਰਦੂਸ਼ਣ ਦੀ ਸਮੱਸਿਆ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਈ ਸੂਬਿਆਂ ਨੇ ਸ਼ੋਰ ਕੰਟਰੋਲ ਕਾਨੂੰਨ ਜ਼ਰੂਰੀ ਕਰ ਦਿੱਤਾ ਹੈ ਇਸ ਤੋਂ ਇਲਾਵਾ ਕਾਰਖਾਨਿਆਂ ਦੇ ਮਾਲਕਾਂ ਨੂੰ ਵੀ ਇਸ ਨੂੰ ਮੱਦੇਨਜ਼ਰ ਰੱਖਦਿਆਂ ਅਵਾਜ਼ ਕਰਨ ਵਾਲੀਆਂ ਮਸ਼ੀਨਾਂ ’ਤੇ ਰੌਲਾ ਘੱਟ ਕਰਨ ਵਾਲੇ ਉਪਕਰਨ ਲਗਵਾਉਣੇ ਚਾਹੀਦੇ ਹਨ

ਮਸ਼ੀਨ ’ਤੇ ਕੰਮ ਕਰਨ ਵਾਲੇ ਕਾਰੀਗਰਾਂ ਨੂੰ ਰੌਲੇ ਤੋਂ ਰਾਹਤ ਲਈ ਈਅਰ ਪਲੱਗ ਅਤੇ ਈਅਰ ਮੱਫ ਮੁਹੱਈਆ ਕਰਵਾਉਣੇ ਚਾਹੀਦੇ ਹਨ ਇਸ ਤੋਂ ਇਲਾਵਾ ਅਜਿਹੀ ਥਾਂ ’ਤੇ ਕੰਮ ਕਰ ਰਹੇ ਲੋਕਾਂ ਦੀ ਥਾਂ ਬਦਲਦੇ ਰਹਿਣਾ ਚਾਹੀਦਾ ਹੈ ਭਾਵ ਇਨ੍ਹਾਂ ਤੋਂ ਲਗਾਤਾਰ ਜ਼ਿਆਦਾ ਰੌਲੇ ਵਾਲੀ ਥਾਂ ’ਤੇ ਕੰਮ ਨਹੀਂ ਲੈਣਾ ਚਾਹੀਦਾ ਕੋਈ ਵੀ ਖਰਾਬ ਮਸ਼ੀਨ ਜੋ ਜ਼ਿਆਦਾ ਆਵਾਜ਼ ਕਰਨ ਵਾਲੀ ਹੋਵੇ, ਮੁਰੰਮਤ ਕਰਵਾ ਲਈ ਜਾਣੀ ਚਾਹੀਦੀ ਹੈ ਦੇਖਿਆ ਗਿਆ ਹੈ ਅੱਜ ਦੇ ਨੌਜਵਾਨ ਰੌਲੇ ਵੱਲ ਹੀ ਆਕਰਸ਼ਿਤ ਹਨ

ਸੰਗੀਤ ’ਚ ਦੇਖੋ ਤਾਂ ਉਨ੍ਹਾਂ ਨੂੰ ਕੰਨਪਾੜਵਾਂ ਪੌਪ, ਰੈਪ ਮਿਊਜ਼ਿਕ ਪਸੰਦ ਹੈ ਕਈ ਨੌਜਵਾਨਾਂ ਨੂੰ ਦੇਖਿਆ ਹੈ ਕਿ ਆਪਣੇ ਵਾਹਨ ’ਚੋਂ ਸਾਈਲੈਂਸਰ ਕੱਢ ਕੇ ਉਸ ਨੂੰ ਇਸ ਤਰ੍ਹਾਂ ਚਲਾਉਂਦੇ ਹਨ ਕਿ ਉਸ ਰੌਲੇ ਨਾਲ ਉਨ੍ਹਾਂ ਨੂੰ ਆਨੰਦ ਆਉਂਦਾ ਹੈ ਟੀਵੀ, ਰੇਡੀਓ ਕਈ ਲੋਕ ਬਹੁਤ ਜ਼ੋਰ ਨਾਲ ਲਾਉਂਦੇ ਹਨ ਉਹ ਇਸ ਗੱਲ ਤੋਂ ਅਣਜਾਣ ਰਹਿੰਦੇ ਹਨ ਕਿ ਐਨੀ ਤੇਜ਼ ਆਵਾਜ਼ ਨੂੰ ਸੁਣਨ ਵਾਲਿਆਂ ’ਤੇ ਅਤੇ ਉਨ੍ਹਾਂ ’ਤੇ ਕਿੰਨਾ ਉਲਟ ਅਸਰ ਹੁੰਦਾ ਹੈ

ਟੀਵੀ, ਰੇਡੀਓ ਦੀ ਆਵਾਜ਼ ਹਮੇਸ਼ਾ ਓਨੀ ਹੀ ਸਹੀ ਹੈ ਕਿ ਜੋ ਬੋਲ ਰਿਹਾ ਹੈ ਉਸ ਦੀ ਆਵਾਜ਼ ਤੁਹਾਨੂੰ ਆਰਾਮ ਨਾਲ ਸੁਣਾਈ ਦੇਵੇ ਘਟੀਆ ਕਿਸਮ ਦੇ ਥੀਏਟਰਾਂ ’ਚ ਆਵਾਜ਼ ’ਤੇ ਧਿਆਨ ਨਹੀਂ ਦਿੱਤਾ ਜਾਂਦਾ ਹਜ਼ਾਰਾਂ ਦੀ ਗਿਣਤੀ ’ਚ ਦਰਸ਼ਕ ਜਿਸ ਵਿੱਚ ਬੱਚੇ, ਬੁੱਢੇ ਵੀ ਸ਼ਾਮਲ ਹੁੰਦੇ ਹਨ, ਇਸ ਅਣਗਹਿਲੀ ਨੂੰ ਝੱਲਣ ਲਈ ਮਜ਼ਬੂਰ ਹੁੰਦੇ ਹਨ ਇਸ ’ਤੇ ਸਰਕਾਰ ਨੂੰ ਰੋਕ ਲਾਉਣੀ ਚਾਹੀਦੀ ਹੈ ਸਰਕਾਰ ਦੇ ਨਾਲ-ਨਾਲ ਲੋਕਾਂ ’ਚ ਵੀ ਅਣਚਾਹੇ ਰੌਲੇ ਪ੍ਰਤੀ ਜਾਗਰੂਕਤਾ ਹੋਣੀ ਚਾਹੀਦੀ ਹੈ ਅਤੇ ਇਸ ਦੇ ਮਾੜੇ ਅਸਰ ਤੋਂ ਬਚਣ ਅਤੇ ਉਸ ਨੂੰ ਦੂਰ ਕਰਨ ਲਈ ਸੁਚੱਜੇ ਯਤਨ ਕਰਨੇ ਚਾਹੀਦੇ ਹਨ

Also Read:  ਵਿਲਸਨ ਕਾਲਜ ਦਾ ਇੰਟਰਕਾਲਜ ਫੈਸਟ “ਏਥਰ” ਸ਼ੁਰੂ

ਸੰਨਾਟਾ ਅਣਚਾਹਿਆ ਹੋ ਸਕਦਾ ਹੈ ਪਰ ਸ਼ਾਂਤ ਮਾਹੌਲ ਹਰ ਕਿਸੇ ਨੂੰ ਮੋਹਕ ਲੱਗਦਾ ਹੈ, ਇਸ ਲਈ ਹਰ ਨਾਗਰਿਕ ਦਾ ਫਰਜ਼ ਹੈ ਕਿ ਉਹ ਆਉਣ ਵਾਲੀ ਸਦੀ ਨੂੰ ਅਣਚਾਹੇ ਰੌਲੇ ਤੋਂ ਸੁਰੱਖਿਅਤ ਰੱਖਣ ਦਾ ਭਰਪੂਰ ਯਤਨ ਕਰੇ ਇਸੇ ’ਚ ਮਨੁੱਖੀ ਜਾਤੀ ਦੀ ਭਲਾਈ ਹੈ -ਊਸ਼ਾ ਜੈਨ ‘ਸ਼ੀਰੀਂ’

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ