Happy Dussehra

Happy Dussehra: ਅਹਿੰਸਾ ਦੀ ਜਿੱਤ ਹੈ ਦਸਹਿਰਾ

ਰਾਵਣ ਨੂੰ ਬੁਰਾਈ ਦਾ ਪ੍ਰਤੀਕ ਮੰਨਿਆ ਗਿਆ ਹੈ ਇਸੇ ਦੇ ਸੰਦਰਭ ’ਚ ਦਸਹਿਰਾ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਂਦੇ ਹਨ ਇਨ੍ਹਾਂ ਪੁਤਲਿਆਂ ਨੂੰ ਸਾੜੇ ਜਾਣ ਦਾ ਮਤਲਬ ਹੈ ਕਿ ਬੁਰਾਈ ਦਾ ਨਾਸ਼ ਹੋ ਗਿਆ ਹੈ ਸ੍ਰੀਰਾਮ ਚੰਦਰ ਜੀ ਨੇ ਰਾਵਣ ਰੂਪੀ ਬੁਰਾਈ ਨੂੰ ਖ਼ਤਮ ਕਰਕੇ ਲੋਕਾਂ ਨੂੰ ਸੱਚ ਅਤੇ

ਅਹਿੰਸਾ ਦਾ ਰਸਤਾ ਦਿਖਾਇਆ ਉਨ੍ਹਾਂ ਨੇ ਰਾਵਣ ਰਾਜ ਨੂੰ ਖ਼ਤਮ ਕਰਕੇ ਇੱਕ ਸੁਹਿਰਦ, ਪ੍ਰੇਮ, ਤਿਆਗ ਅਤੇ ਅਹਿੰਸਾ ਯੁਕਤ ਅਜਿਹੇ ਰਾਜ ਦੀ ਸਥਾਪਨਾ ਕੀਤੀ ਜੋ ਸਭ ਲਈ ਸ਼ੁੱਭ ਹੋਵੇ, ਮੰਗਲਕਾਰੀ ਹੋਵੇ ਸ੍ਰੀ ਰਾਮ ਜੀ ਦਾ ਲੰਕਾ ’ਤੇ ਜਿੱਤ ਪ੍ਰਾਪਤ ਕਰਨ ਦਾ ਮਨੋਰਥ ਸਿਰਫ ਐਨਾ ਹੀ ਸੀ ਕਿ ਸਮਾਜ ’ਚੋਂ ਰਾਖ਼ਸ਼ ਪ੍ਰਵਿਰਤੀ ਨੂੰ ਖ਼ਤਮ ਕੀਤਾ ਜਾਵੇ

ਰਾਵਣ ਨੂੰ ਖ਼ਤਮ ਕਰਕੇ ਉਨ੍ਹਾਂ ਨੇ ਲੰਕਾ ’ਤੇ ਆਪਣਾ ਅਧਿਕਾਰ ਨਹੀਂ ਜਮਾਇਆ ਅਤੇ ਨਾ ਹੀ ਕੋਈ ਆਪਣਾ ਸ਼ਾਸਨ ਕਾਇਮ ਕੀਤਾ ਸਗੋਂ ਇੱਕ ਯੋਗ ਅਤੇ ਸਦਾਚਾਰੀ ਪ੍ਰਵਿਰਤੀ ਵਾਲੇ ਵਿਅਕਤੀ ਦੇ ਹੱਥਾਂ ’ਚ ਲੰਕਾ ਦੀ ਵਾਗਡੋਰ ਸੌਂਪ ਦਿੱਤੀ ਆਪਣੇ ਰਾਮ ਰਾਜ ਦੇ ਸਮਾਨ ਲੰਕਾ ’ਚ ਵਿਭੀਸ਼ਣ ਨੂੰ ਰਾਜਾ ਨਿਯੁਕਤ ਕੀਤਾ ਤਾਂ ਕਿ ਲੰਕਾ ’ਚ ਦੈਵੀ ਗੁਣਾਂ ਦਾ ਪ੍ਰਸਾਰ ਹੋਵੇ ਉਨ੍ਹਾਂ ਨੇ ਆਪਣੇ ਦੈਵੀ ਗੁਣਾਂ ਨਾਲ ਅਹਿੰਸਾ ਦਾ ਰਸਤਾ ਸੌਖਾ ਕੀਤਾ ਸਾਲਾਂ ਤੋਂ ਦੁਖੀ ਲੋਕਾਂ ਨੂੰ ਸੁੱਖ ਦਾ ਰਸਤਾ ਮਿਲਿਆ ਰਾਖਸ਼ਾਂ ਦੀ ਪੀੜਾ ਤੋਂ ਆਮ ਲੋਕਾਂ ਨੂੰ ਛੁਟਕਾਰਾ ਮਿਲ ਗਿਆ

ਕਿਉਂਕਿ ਰਾਖਸ਼ਾਂ ਦੇ ਜ਼ੁਲਮ ਐਨੇ ਵਧ ਚੁੱਕੇ ਸਨ ਕਿ ਉਹ ਰਾਮ ਦਾ ਨਾਮ ਲੈਣ ਵਾਲੇ ਤਪੱਸਵੀਆਂ, ਸਾਧੂ-ਸੰਨਿਆਸੀਆਂ ਨੂੰ ਸਤਾਉਣ ਲੱਗੇ ਸਨ ਉਨ੍ਹਾਂ ਦੇ ਯੱਗ, ਹਵਨ ਆਦਿ ਜੋ ਵੀ ਉਹ ਤਪੱਸਿਆ ਕਰਦੇ ਸਨ, ਉਸ ਨੂੰ ਭੰਗ ਕਰ ਦਿਆ ਕਰਦੇ ਅਤੇ ਉਨ੍ਹਾਂ ਨੂੰ ਮਾਰ ਦਿੰਦੇ ਤਾਂ ਕਿ ਕੋਈ ਭਗਤੀ ਅਤੇ ਸੱਚ ਦੇ ਰਸਤੇ ’ਤੇ ਨਾ ਚੱਲੇ ਜਦੋਂ ਉਨ੍ਹਾਂ ਰਾਖਸ਼ਾਂ ਦੇ ਜ਼ੁਲਮ ਇਸ ਕਦਰ ਵਧ ਗਏ ਤਾਂ ਭਗਵਾਨ ਨੇ ਆਪਣੇ ਤੌਰ-ਤਰੀਕਿਆਂ ਨਾਲ ਉਸ ਰਾਖ਼ਸ਼ ਰਾਜ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਈ ਰਾਖ਼ਸ਼ ਰਾਜ ਦਾ ਖ਼ਾਤਮਾ ਹੋਣਾ ਸਾਧੂ ਲੋਕਾਂ ਲਈ ਮਾਣ ਦੀ ਗੱਲ ਸੀ ਇਸੇ ਖੁਸ਼ੀ ’ਚ ਦਸਹਿਰਾ ਮਨਾਇਆ ਜਾਂਦਾ ਹੈ

ਇਹ ਇੱਕ ਅਧਿਆਤਮਿਕ ਚਿੰਤਨ ਦਾ ਵਿਸ਼ਾ ਹੈ ਪਰ ਅੱਜ ਦੇ ਦੌਰ ’ਚ ਜਿਸ ਤਰ੍ਹਾਂ ਦਸਹਿਰਾ ਮਨਾਇਆ ਜਾਂਦਾ ਹੈ ਉਸ ਵਿਚ ਅਧਿਆਤਮਿਕ ਚਿੰਤਨ ਤਾਂ ਜ਼ੀਰੋ ਹੋ ਚੁੱਕਾ ਹੈ ਦਸਹਿਰਾ ਸਿਰਫ ਆਤਿਸ਼ਬਾਜ਼ੀ ਅਤੇ ਲਟ-ਲਟ ਕਰਕੇ ਸੜਦੇ ਪੁਤਲਿਆਂ ਦਾ ਤਮਾਸ਼ਾ ਬਣ ਕੇ ਰਹਿ ਗਿਆ ਹੈ ਜਦੋਂਕਿ ਅੱਜ ਦੀ ਅਹਿਮ ਲੋੜ ਇਹ ਹੈ ਕਿ ਸ੍ਰੀ ਰਾਮ ਜੀ ਨੇ ਰਾਵਣ ਨੂੰ ਮਾਰਨ ਲਈ ਐਨਾ ਸੰਘਰਸ਼ ਕਿਉਂ ਕੀਤਾ, ਇਨ੍ਹਾਂ ਤੱਥਾਂ ਨੂੰ ਜ਼ਿਹਨ ’ਚ ਉਤਾਰਿਆ ਜਾਵੇ ਇਸ ਦਾ ਜੋ ਅਧਿਆਤਮਿਕ ਪਹਿਲੂ ਹੈ ਉਸ ’ਤੇ ਚਿੰਤਨ-ਮੰਥਨ ਕੀਤਾ ਜਾਵੇ

ਕਿਉਂਕਿ ਦਸਹਿਰਾ ਜੀਵਨ ਦਾ ਪਾਠ ਹੈ ਜਿਉਣ ਦਾ ਇੱਕ ਸਬਕ ਹੈ ਪੂਰੀ ਰਮਾਇਣ ਬਹੁਤ ਵੱਡਾ ਮਹਾਂਕਾਵਿ ਹੈ ਜਿਸ ਦਾ ਹਰ ਪ੍ਰਸੰਗ ਜੀਵਨ ਦੇ ਸਹੀ ਅਰਥ ਨੂੰ ਸਮਝਾਉਣ ’ਚ ਲਾਹੇਵੰਦ ਹੈ ਇਸ ਨਾਲ ਜਿਉਣ ਦੀ ਕਲਾ ਆਉਂਦੀ ਹੈ ਦਸਹਿਰੇ ਦਾ ਦਿਨ ਜੀਵਨ ਨਾਲ ਜੁੜੇ ਪਹਿਲੂਆਂ ’ਤੇ ਵਿਚਾਰ ਕਰਨ ਯੋਗ ਹੈ ਮੌਤ ਕਿਸੇ ਦੀ ਵੀ ਹੋਵੇ, ਇੱਕ ਪਾਠ ਪੜ੍ਹਾ ਕੇ ਜਾਂਦੀ ਹੈ ਫਿਰ ਰਾਵਣ ਦੀ ਮੌਤ ਦਾ ਸਬਕ ਕੋਈ ਛੋਟਾ-ਮੋਟਾ ਨਹੀਂ ਹੋ ਸਕਦਾvijyadashmi Dussehra विजयादशमी

ਜਦੋਂ ਰਾਵਣ ਦਾ ਮ੍ਰਿਤਕ ਸਰੀਰ ਜੰਗ ਦੇ ਮੈਦਾਨ ’ਚ ਪਿਆ ਸੀ, ਉਸ ਦੀ ਧਰਮਪਤਨੀ ਮੰਦੋਦਰੀ ਨੂੰ ਜਿਵੇਂ ਹੀ ਉਸ ਦੀ ਮੌਤ ਦੀ ਸੂਚਨਾ ਮਿਲੀ ਤਾਂ ਉਹ ਭੱਜੀ-ਭੱਜੀ ਆਈ ਅਤੇ ਉਸ ਦੀ ਛਾਤੀ ’ਤੇ ਆਪਣਾ ਸਿਰ ਮਾਰ-ਮਾਰ ਕੇ ਰੋਣ ਲੱਗੀ ਉਹ ਆਪਣੇ ਮ੍ਰਿਤਕ ਪਤੀ ਨੂੰ ਸੰਬੋਧਿਤ ਕਰਦੇ ਹੋਏ ਕਹਿਣ ਲੱਗੀ, ‘‘ਹੇ ਨਾਥ! ਇਹ ਕੀ ਹੋ ਗਿਆ ਐਨੇ ਵੱਡੇ ਵਿਦਵਾਨ, ਵੇਦਾਂ ਦੇ ਗਿਆਤਾ, ਜਿਸ ਦਾ ਤਿੰਨਾਂ ਲੋਕਾਂ ’ਚ ਨਾਂਅ ਗੂੰਜਦਾ ਸੀ, ਚੰਦ-ਸੂਰਜ ਜਿਸ ਦੇ ਇਸ਼ਾਰੇ ’ਤੇ ਚੱਲਦੇ ਸਨ, ਅੱਜ ਉਹ ਕਿੱਥੇ ਹੈ? ਹੇ ਸਵਾਮੀ! ਅਜਿਹਾ ਕਿਉਂ ਹੋਇਆ?

ਜਿਸ ਦੀਆਂ ਬਾਹਵਾਂ ’ਚ ਕੈਲਾਸ਼ ਪਰਬਤ ਨੂੰ ਚੁੱਕਣ ਦਾ ਬਲ ਸੀ, ਜਿਸ ਦੇ ਸਾਹਮਣੇ ਇੰਦਰ ਦੇਵਤਾ ਤੱਕ ਦੀ ਹਿੰਮਤ ਨਹੀਂ ਸੀ, ਜਿਸ ਨੇ ਮੌਤ ਨੂੰ ਵੀ ਆਪਣੇ ਕਾਬੂ ’ਚ ਕਰ ਰੱਖਿਆ ਸੀ ਅੱਜ ਇਹ ਕੀ ਹਾਲਤ ਹੋ ਗਈ ਹੈ?’’ ਮੰਦੋਦਰੀ ਆਪਣੇ ਦੁੱਖ ਦੇ ਨਾਲ-ਨਾਲ ਉਸ ਸਚਾਈ ਨੂੰ ਵੀ ਬਿਆਨ ਕਰ ਰਹੀ ਸੀ ਜੋ ਉਸ ਨੇ ਪਹਿਲਾਂ ਵੀ ਕਹੀ ਸੀ ਉਹ ਕਹਿਣ ਲੱਗੀ, ‘‘ਹੇ ਨਾਥ! ਮੈਂ ਤੁਹਾਨੂੰ ਬੜਾ ਸਮਝਾਇਆ ਸੀ ਕਿ ਸੀਤਾ ਜੀ ਨੂੰ ਸਨਮਾਨ ਨਾਲ ਵਾਪਸ ਭੇਜ ਦਿਓ ਸ੍ਰੀ ਰਾਮ ਜੀ ਕੋਈ ਸਧਾਰਨ ਬਨਵਾਸੀ ਨਹੀਂ ਹਨ ਉਹ ਵਿਸ਼ਨੂੰ ਜੀ ਦੇ ਅਵਤਾਰ ਹਨ ਉਨ੍ਹਾਂ ਨਾਲ ਯੁੱਧ ਤੁਹਾਡੇ ਹਿੱਤ ’ਚ ਨਹੀਂ ਹੈ ਪਰ ਤੁਸੀਂ ਹੰਕਾਰ ਦੇ ਅਧੀਨ ਹੋ ਕੇ ਮੇਰੀ ਇੱਕ ਨਾ ਸੁਣੀ ਅੱਜ ਕਿੱਥੇ ਹੈ ਉਹ ਲੰਕੇਸ਼ਵਰ! ਕਿੱਥੇ ਹੈ ਉਹ ਦਸ਼ਾਨਨ ਜਿਸ ਦੇ ਚੱਲਣ ਨਾਲ ਹੀ ਧਰਤੀ ਹਿੱਲ ਉੱਠਦੀ ਸੀ’’

Also Read:  ਭਜੋ-ਭਜੋ, ਭਾਈ ਭਜਨ ਕਰੋ

ਇਹ ਇੱਕ ਵਿਨਾਸ਼ਕ ਦ੍ਰਿਸ਼ ਸੀ ਰਾਵਣ ਦੀ ਮੌਤ ਦਾ ਦ੍ਰਿਸ਼ ਵਿਭੀਸ਼ਣ ਨੂੰ ਵੀ ਦੁੱਖ ਦੇਣ ਵਾਲਾ ਸੀ ਬੇਸ਼ੱਕ ਉਹ ਸੱਚ ਦੇ ਨਾਲ ਸੀ ਪਰ ਮੌਤ ਦਾ ਦ੍ਰਿਸ਼ ਦਹਿਲਾ ਦੇਣ ਵਾਲਾ ਸੀ ਮੰਦੋਦਰੀ ਦੇ ਸ਼ਬਦ ਦਿਲ ਚੀਰਨ ਵਾਲੇ ਸਨ ਉਸ ਦੇ ਸ਼ਬਦ ਜੀਵਨ ਦੀਆਂ ਡੂੰਘਾਈਆਂ ਨੂੰ ਖੁਰਚ ਰਹੇ ਸਨ ਉੱਥੇ ਖੜ੍ਹੇ ਖੁਦ ਸ੍ਰੀ ਰਾਮ ਜੀ ਵੀ ਸੋਗਮਈ ਸਥਿਤੀ ’ਚ ਸਨ ਉਨ੍ਹਾਂ ਨੇ ਮੰਦੋਦਰੀ ਨੂੰ ਦਿਲਾਸਾ ਦਿੱਤਾ ਅਤੇ ਕਿਹਾ ਕਿ ਮੇਰੀ ਰਾਵਣ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ ਅਤੇ ਨਾ ਇਨ੍ਹਾਂ ਨੂੰ ਮਾਰਨ ਦਾ ਮੇਰਾ ਕੋਈ ਮਕਸਦ ਸੀ ਵਿਅਕਤੀ ਦਾ ਹੰਕਾਰ ਹੀ ਉਸ ਨੂੰ ਤਬਾਹ ਕਰ ਦਿੰਦਾ ਹੈ

ਵਾਕਈ ਮੌਤ ਦਾ ਦ੍ਰਿਸ਼ ਦਿਖਾ ਰਿਹਾ ਸੀ ਕਿ ਉਹ ਰਾਵਣ ਜਿਸ ਦੇ ਬਰਾਬਰ ਕੋਈ ਵਿਦਵਾਨ ਨਹੀਂ ਸੀ ਵੇਦਾਂ-ਉਪਨਿਸ਼ਦਾਂ ’ਚ ਉਹ ਉੱਚਕੋਟੀ ਦਾ ਪੰਡਿਤ ਸੀ ਉਹ ਸ਼ਿਵ ਦਾ ਅਨਿੰਨ ਭਗਤ ਸੀ ਸ਼ਾਸਤਰ ਵਿੱਦਿਆ ਦਾ ਮਹਾਂ ਗਿਆਨੀ ਸੀ, ਖਗੋਲ ਵਿੱਦਿਆ ’ਚ ਮਾਹਿਰ ਸੀ ਜੋਤਿਸ਼ ਸ਼ਾਸਤਰ ’ਚ ਉਸ ਵਰਗਾ ਕੋਈ ਨਹੀਂ ਸੀ ਇਨ੍ਹਾਂ ਸਭ ਗੁਣਾਂ ’ਤੇ ਉਸ ਦਾ ਹੰਕਾਰ ਭਾਰੀ ਪੈ ਗਿਆ ਗੁੱਸੇ ਦੀ ਅੱਗ ਨੇ ਉਸ ਨੂੰ ਸਾੜ ਦਿੱਤਾ ਕਾਮ ਦਾ ਵਿਚਾਰ ਉਸ ਨੂੰ ਆਪਣੇ ਅੰਤ ਵੱਲ ਖਿੱਚ ਕੇ ਲੈ ਗਿਆ ਐਨਾ ਵੱਡਾ ਵਿਦਵਾਨ ਆਪਣੀਆਂ ਇਨ੍ਹਾਂ ਬੁਰਾਈਆਂ ਦੀ ਭੇਂਟ ਚੜ੍ਹ ਗਿਆ ਅਤੇ ਆਪਣੀ ਪੂਰੀ ਕੁਲ ਦੇ ਖ਼ਾਤਮੇ ਦਾ ਕਾਰਨ ਵੀ ਖੁਦ ਰਾਵਣ ਹੀ ਬਣਿਆ

ਮੰਦੋਦਰੀ ਅਤੇ ਵਿਭੀਸ਼ਣ ਨੂੰ ਦਿਲਾਸਾ ਦਿੰਦਿਆਂ ਜਿਵੇਂ ਸ੍ਰੀਰਾਮ ਜੀ ਨੇ ਕਿਹਾ ਕਿ ਰਾਵਣ ਨਾਲ ਮੇਰੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ ਉਨ੍ਹਾਂ ਦੇ ਸ਼ਬਦਾਂ ਦੀ ਸੱਚਾਈ ਵੀ ਇਹੀ ਹੈ ਇਸ ਦਾ ਪ੍ਰਮਾਣਿਕ ਸਬੂਤ ਵੀ ਇਸੇ ਪ੍ਰਸੰਗ ’ਚ ਮੌਜ਼ੂਦ ਹੈ ਜਦੋਂ ਰਾਵਣ ਆਪਣੀ ਮੌਤ ਦੇ ਆਖਰੀ ਸਾਹ ਗਿਣ ਰਿਹਾ ਸੀ ਸ੍ਰੀਰਾਮ ਜੀ ਨੇ ਆਪਣੇ ਅਨੁੱਜ ਲਕਸ਼ਮਣ ਨੂੰ ਕਿਹਾ ਕਿ ਜਾਓ ਲਕਸ਼ਮਣ, ਰਾਵਣ ਬਹੁਤ ਵੱਡੇ ਵਿਦਵਾਨ ਹਨ ਅਤੇ ਕੋਈ ਸਿੱਖਿਆ ਗ੍ਰਹਿਣ ਕਰ ਲਓ ਉਨ੍ਹਾਂ ਦੇ ਕਹਿਣ ’ਤੇ ਲਕਸ਼ਮਣ ਜਦੋਂ ਰਾਵਣ ਦੇ ਕੋਲ ਗਿਆ

ਅਤੇ ਕੋਈ ਸਿੱਖਿਆ ਦੇਣ ਦੀ ਪ੍ਰਾਰਥਨਾ ਕੀਤੀ ਤਾਂ ਰਾਵਣ ਨੇ ਉਸ ਨੂੰ ਕਿਹਾ ਕਿ ਅੱਜ ਦਾ ਕੰਮ ਕਦੇ ਕੱਲ੍ਹ ’ਤੇ ਨਾ ਛੱਡੋ ਇਹ ਰਾਵਣ ਵੱਲੋਂ ਦਿੱਤਾ ਗਿਆ ਵੱਡਾ ਸਬਕ ਹੈ ਇੱਕ ਦੰਦਕਥਾ ਅਨੁਸਾਰ ਰਾਵਣ ਧਰਤੀ ਤੋਂ ਸਵਰਗ ਤੱਕ ਇੱਕ ਰਸਤਾ ਬਣਾਉਣ ਵਾਲਾ ਸੀ ਪਰ ਕੱਲ੍ਹ, ਕੱਲ੍ਹ ਕਰਦਾ ਉਹ ਉਸ ਨੂੰ ਪੂਰਾ ਨਹੀਂ ਕਰ ਸਕਿਆ ਅਤੇ ਐਨੇ ’ਚ ਮੌਤ ਵੱਲ ਜਾ ਬੈਠਾ ਸ੍ਰੀ ਰਾਮ ਜੀ ਨੇ ਉਸ ਦੇ ਅਖੀਰਲੇ ਪਲਾਂ ’ਚ ਵੀ ਉਹ ਸਬਕ ਲੋਕਾਂ ਲਈ ਉਦਾਹਰਨ ਸਮੇਤ ਪੇਸ਼ ਕਰ ਦਿੱਤਾ ਜੋ ਜੀਵਨ ਲਈ ਬੜੇ ਕੰਮ ਦਾ ਸਬਕ ਹੈ

ਇਹੀ ਨਹੀਂ, ਸ੍ਰੀਰਾਮ ਜੀ ਨੇ ਉਸ ਦਾ ਅੰਤਿਮ ਸਸਕਾਰ ਵੀ ਪੂਰੇ ਵਿਧੀ-ਵਿਧਾਨ ਦੇ ਤਹਿਤ ਪੂਰਾ ਕਰਵਾਇਆ ਵਿਭੀਸ਼ਣ ਦਾ ਰਾਜ ਤਿਲ੍ਹਕ ਕੀਤਾ ਗਿਆ ਅਤੇ ਉਸ ਨੂੰ ਲੰਕਾ ਦਾ ਰਾਜਾ ਬਣਾਇਆ ਗਿਆ ਵਿਭੀਸ਼ਣ, ਜੋ ਲੰਕਾ ਦਾ ਰਾਜ-ਪਾਟ ਸੰਭਾਲਣ ’ਚ ਆਪਣੀ ਅਸਮਰੱਥਤਾ ਜ਼ਾਹਿਰ ਕਰ ਚੁੱਕਾ ਸੀ, ਉਸ ਨੂੰ ਸ੍ਰੀਰਾਮ ਜੀ ਨੇ ਗਿਆਨ ਦੇ ਬਲ ’ਤੇ ਯੋਗ ਬਣਾਇਆ ਉਸ ਸਮੇਂ ਸ੍ਰੀਰਾਮ ਜੀ ਮੰਦੋਦਰੀ ਦੇ ਜੀਵਨ ਦੀ ਰੱਖਿਆ ਕਰਕੇ ਉਸਦੇ ਵੀ ਜੀਵਨ ਰੱਖਿਅਕ ਬਣ ਕੇ ਸਾਹਮਣੇ ਆਏ ਕਿਉਂਕਿ ਉਸ ਯੁੱਗ ’ਚ ਪਤੀ ਦੀ ਮੌਤ ਹੋਣ ’ਤੇ ਸਤੀ ਹੋਣਾ ਹੀ ਪਤਨੀ ਦਾ ਧਰਮ ਮੰਨਿਆ ਜਾਂਦਾ ਸੀ ਮੰਦੋਦਰੀ ਵੀ ਆਪਣੇ ਪਤੀ ਦੀ ਚਿਤਾ ’ਤੇ ਸਤੀ ਹੋਣ ਦਾ ਸੰਕਲਪ ਕਰ ਚੁੱਕੀ ਸੀ

Also Read:  Experiences of satsangis: ਸੱਚਾ ਸੌਦਾ ਸਤਿਗੁਰੂ ਦੇ ਹੁਕਮ ਨਾਲ ਬਣਿਆ ਹੈ'...

ਜਿਵੇਂ ਹੀ ਸ੍ਰੀਰਾਮ ਜੀ ਨੂੰ ਇਸ ਬਾਰੇ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਆਪਣੇ ਉਪਦੇਸ਼ ਨਾਲ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਉਨ੍ਹਾਂ ਨੇ ਆਪਣੇ ਉਪਦੇਸ਼ ’ਚ ਕਿਹਾ ਕਿ ਇਸ ਤਰ੍ਹਾਂ ਆਪਣੇ-ਆਪ ਨੂੰ ਖ਼ਤਮ ਕਰ ਦੇਣਾ ਇਸਤਰੀ ਧਰਮ ਨਹੀਂ ਹੈ ਤੁਸੀਂ ਲੰਕਾ ਦੀ ਭਲਾਈ ਲਈ ਆਪਣੇ ਇਸ ਸੰਕਲਪ ਨੂੰ ਤਿਆਗ ਦਿਓ ਪੂਰੀ ਤਾਕਤ ਨਾਲ ਲੰਕਾ ਨੂੰ ਨਵੇਂ ਰੂਪ ’ਚ ਘੜਨ ’ਚ ਸਹਿਯੋਗ ਦਿਓ ਲੰਕਾ ’ਚ ਜੋ ਵਿਰਲਾਪ ਮੱਚਿਆ ਹੋਇਆ ਹੈ ਉਸ ਨੂੰ ਸ਼ਾਂਤ ਕਰੋ ਪਰਜਾ ਜਿਸ ਸੋਗਮਈ ਸਥਿਤੀ ’ਚ ਹੈ, ਲੋਕਾਂ ’ਚ ਜੋ ਸੰਸੇ ਹਨ, ਉਨ੍ਹਾਂ ਨੂੰ ਆਪਣਾ ਮਾਰਗਦਰਸ਼ਨ ਦੇ ਕੇ ਉਨ੍ਹਾਂ ਦਾ ਜੀਵਨ ਸਵਾਰੋ ਇੱਕ ਨਾਰੀ ਦਾ ਇਹ ਸੱਚਾ ਰਾਜ ਧਰਮ ਹੈ

ਮੰਦੋਦਰੀ ਦੇ ਮਨ ’ਤੇ ਸ੍ਰੀਰਾਮ ਜੀ ਦੇ ਇਨ੍ਹਾਂ ਕੀਮਤੀ ਉਪਦੇਸ਼ਾਂ ਦਾ ਜਾਦੂਈ ਅਸਰ ਹੋਇਆ ਉਸ ਨੂੰ ਜਿਵੇਂ ਜੀਵਨ ਦਾ ਸਹੀ ਰਸਤਾ ਮਿਲ ਗਿਆ ਉਸ ’ਚ ਜਿਵੇਂ ਹਿੰਮਤ ਜਾਗ ਉੱਠੀ ਅਤੇ ਉਸ ਨੇ ਸਤੀ ਹੋਣ ਦਾ ਫੈਸਲਾ ਬਦਲ ਲਿਆ ਉਹ ਮਾਰਗਦਰਸ਼ਕ ਬਣ ਕੇ ਲੰਕਾ ਨੂੰ ਨਵਾਂ ਬਣਾਉਣ ਲਈ ਉੱਠ ਖੜ੍ਹੀ ਹੋਈ ਸ੍ਰੀਰਾਮ ਜੀ ਦੇ ਉਪਦੇਸ਼ਾਂ ਨੂੰ ਉਸ ਨੇ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਅਤੇ ਅਖੀਰ ’ਚ ਵਿਭੀਸ਼ਣ ਲਈ ਇਹ ਰਾਜ ਤਿਲ੍ਹਕ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ ਉਹ ਖੁਦ ਵੀ ਕਈ ਤਰ੍ਹਾਂ ਦੇ ਸੰਸਿਆਂ ਨਾਲ ਘਿਰਿਆ ਹੋਇਆ ਸੀ

ਕਿਉਂਕਿ ਉਸ ਨੂੰ ਡਰ ਸੀ ਕਿ ਲੰਕਾ ਦੇ ਲੋਕ ਮੈਨੂੰ ਸਵੀਕਾਰ ਕਰਨਗੇ ਜਾਂ ਨਹੀਂ ਫਿਰ ਸ੍ਰੀਰਾਮ ਜੀ ਨੇ ਉਸ ਨੂੰ ਪੂਰਾ ਹੌਂਸਲਾ ਦਿੱਤਾ ਅਤੇ ਇੱਕ ਕੁਸ਼ਲ ਸ਼ਾਸਕ ਦੇ ਰੂਪ ’ਚ ਰਾਜਾ ਬਣਨ ਦਾ ਉਪਦੇਸ਼ ਦੇ ਕੇ ਲੰਕਾ ਦੇ ਸਿੰਘਾਸਣ ’ਤੇ ਬਿਰਾਜਮਾਨ ਕੀਤਾ ਪਰ ਵਿਭੀਸ਼ਣ ਦੇ ਸੰਸੇ ਵੀ ਕੁਝ ਸਹੀ ਸਾਬਤ ਹੋਏ ਜਿਵੇਂ ਹੀ ਵਿਭੀਸ਼ਣ ਲੰਕਾ ’ਚ ਗਿਆ ਤਾਂ ਲੋਕਾਂ ਨੇ ਭਲਾ-ਬੁਰਾ ਕਹਿ ਕੇ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਲੋਕ ਉਸ ਨੂੰ ਭਰਾ ਨੂੰ ਮਾਰਨ ਵਾਲਾ ਕਹਿਣ ਲੱਗੇ ਲੰਕਾ ਦੀਆਂ ਵਿਧਵਾਵਾਂ ਦਾ ਉਸ ਨੂੰ ਘੋਰ ਵਿਰੋਧ ਸਹਿਣਾ ਪਿਆ ਔਰਤਾਂ ਉਸ ਦੇ ਖਿਲਾਫ ਡਟ ਕੇ ਖੜ੍ਹੀਆਂ ਹੋ ਗਈਆਂ

ਫਿਰ ਵਿਭੀਸ਼ਣ ਨੂੰ ਇਨ੍ਹਾਂ ਹਾਲਾਤਾਂ ’ਚੋਂ ਕੱਢਣ ਲਈ ਮੰਦੋਦਰੀ ਸਾਹਮਣੇ ਆਈ ਮੰਦੋਦਰੀ ਨੂੰ ਸ੍ਰੀਰਾਮ ਜੀ ਨੇ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਸੀ ਕਿ ਵਿਭੀਸ਼ਣ ਦੇ ਮਾਰਗਦਰਸ਼ਕ ਬਣ ਕੇ ਲੰਕਾ ’ਚ ਸਭ ਕੁਝ ਆਮ ਕਰਨਾ ਹੈ ਦਰਬਾਰ ਦੇ ਬਾਹਰ ਇੱਕ ਭੀੜ, ਜੋ ਵਿਭੀਸ਼ਣ ਨੂੰ ਕਲੰਕਿਤ ਕਹਿ ਕੇ ਵਿਰੋਧ ’ਤੇ ਉਤਾਰੂ ਸੀ, ਮੰਦੋਦਰੀ ਨੇ ਉਨ੍ਹਾਂ ਨੂੰ ਸਮਝਾਇਆ ਆਪਣੇ ਸੰਬੋਧਨ ’ਚ ਉਸ ਨੇ ਲੋਕਾਂ ਨੂੰ ਕਿਹਾ ਕਿ ਲੰਕਾ ’ਚ ਜੋ ਵੀ ਕੁਝ ਹੋਇਆ ਉਸ ਦਾ ਦੋਸ਼ੀ ਵਿਭੀਸ਼ਣ ਨਹੀਂ ਹੈ, ਹੁੁਣ ਉਹ ਲੰਕਾ ਦੇ ਰਾਜਾ ਹਨ ਉਹ ਧਰਮ ਦੇ ਰਸਤੇ ’ਤੇ ਰਹੇ ਹਨ ਅਤੇ ਅਸੀਂ ਲੰਕਾ ਦੇ ਸੁਨਹਿਰੀ ਭਵਿੱਖ ਲਈ ਆਪਣੇ ਰਾਜੇ ਦਾ ਸਹਿਯੋਗ ਕਰਨਾ ਹੈ

ਮੰਦੋਦਰੀ ਦੀਆਂ ਇਨ੍ਹਾਂ ਗੱਲਾਂ ਦਾ ਲੋਕਾਂ ’ਤੇ ਪੂਰਾ ਅਸਰ ਹੋਇਆ ਅਤੇ ਵਿਰੋਧ ਦੇ ਜੋ ਸੁਰ ਸਨ ਸਭ ਸ਼ਾਂਤ ਹੋ ਗਏ ਹੁਣ ਲੰਕਾ ’ਚ ਇੱਕ ਧਰਮੀ ਰਾਜਾ ਬਿਰਾਜਮਾਨ ਸੀ ਜੋ ਸ੍ਰੀਰਾਮ ਜੀ ਦੀ ਆਗਿਆ ਨਾਲ ਆਪਣਾ ਰਾਜ-ਕਾਜ ਚਲਾ ਰਿਹਾ ਸੀ ਆਪਣੇ ਅਤੀਤ ’ਚੋਂ ਨਿੱਕਲ ਕੇ ਲੰਕਾ ਫਿਰ ਨਵ-ਨਿਰਮਾਣ ਵੱਲ ਵਧਣ ਲੱਗੀ ਪਰ ਅਤੀਤ ’ਚੋਂ ਨਿੱਕਲਣਾ ਐਨਾ ਸੌਖਾ ਵੀ ਨਹੀਂ ਸੀ ਯੁਗਾਂ ਪੁਰਾਣਾ ਉਸ ਦਾ ਅਤੀਤ ਅੱਜ ਵੀ ਉਸ ਦਾ ਪਿੱਛਾ ਛੱਡਣ ਵਾਲਾ ਨਹੀਂ ਹੈ ਅੱਜ ਵੀ ਉਸੇ ਤਰ੍ਹਾਂ ਲੰਕਾ ਨੂੰ ਸਾੜਿਆ ਜਾਂਦਾ ਹੈ, ਉਜਾੜਿਆ ਜਾਂਦਾ ਹੈ

ਅੱਜ ਵੀ ਰਾਵਣ, ਕੁੰਭਕਰਨ, ਮੇਘਨਾਥ ਨੂੰ ਫੂਕਿਆ ਜਾਂਦਾ ਹੈ ਇਨ੍ਹਾਂ ਦੇ ਪੁਤਲਿਆਂ ਨੂੰ ਸੜਦਾ ਦੇਖ ਲੋਕ ਖੁਸ਼ੀਆਂ ਮਨਾਉਂਦੇ ਹਨ ਕਿ ਅਸੀਂ ਰਾਵਣ ਨੂੰ ਮਾਰ ਦਿੱਤਾ ਹੈ, ਸਾੜ ਦਿੱਤਾ ਕਿਉਂਕਿ ਉਹ ਬੁਰਾ ਸੀ, ਬੁਰਾਈ ਦਾ ਪ੍ਰਤੀਕ ਸੀ ਦਸਹਿਰੇ ਦੇ ਇਸ ਮੇਲੇ ਨੂੰ ਮਨਾਉਣ ’ਚ ਬੜਾ ਜ਼ੋਰ ਲਾ ਦਿੰਦੇ ਹਨ ਲੋਕ ਪਰ ਗੌਰ ਕਰਨਾ ਕਿ ਕਿੰਨੇ ਲੋਕ ਹੋਣਗੇ ਜੋ ਸੱਚ ’ਚ ਆਪਣੇ ਅੰਦਰ ਰਾਵਣ ਵਾਲੀਆਂ ਬੁਰਾਈਆਂ ਨੂੰ ਮਾਰ ਚੁੱਕੇ ਹਨ ਬੁਰਾਈਆਂ ਵੱਲ ਜਾਣ ਵਾਲੇ ਲੋਕ ਇਸ ਦਿਨ ਆਪਣੀਆਂ ਬੁਰਾਈਆਂ ਛੱਡ ਕੇ ਚੰਗਿਆਈ ਨੂੰ ਅਪਣਾਉਣ ਦਾ ਪ੍ਰਣ ਲੈਣ ਅਤੇ ਸ੍ਰੀ ਰਾਮ ਜੀ ਨੂੰ ਆਪਣਾ ਆਦਰਸ਼ ਮੰਨਣ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ