Langar: ਲੰਗਰ ’ਚ ਚੌਲਾਂ ਦੀ ਹੋਈ ਸ਼ੁਭ ਸ਼ੁਰੂਆਤ
ਆਦਿਕਾਲ ਤੋਂ ਚੌਲਾਂ ਨੂੰ ਹੀ ਧਾਰਮਿਕ ਰੀਤੀ-ਰਿਵਾਜ਼ਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਸਾਡੇ ਧਾਰਮਿਕ ਸੰਸਕਾਰਾਂ ਦੇ ਪ੍ਰਚੱਲਣ ’ਚ ਚੌਲਾਂ ਦਾ ਹਮੇਸ਼ਾ ਤੋਂ ਪ੍ਰਮੁੱਖ ਸਥਾਨ ਰਿਹਾ ਹੈ ਕਿਸੇ ਵੀ ਤੱਪ, ਵਰਤ, ਦਾਨ, ਯੱਗ ਆਦਿ ਲਈ ਚੌਲਾਂ ਨੂੰ ਸ਼ੁਭ ਅਤੇ ਪਵਿੱਤਰ ਮੰਨ ਕੇ ਇਨ੍ਹਾਂ ਲਈ ਵਰਤਿਆ ਜਾਂਦਾ ਹੈ ਅਤੇ ਇਸਦੇ ਨਾਲ ਹੀ ਯੱਗ ਆਦਿ ਨੂੰ ਪੂਰਾ ਹੋਣਾ ਮੰਨਿਆ ਜਾਂਦਾ ਹੈ
ਚੌਲਾਂ ਦੀ ਇਸ ਮਹਾਨ ਪਰੰਪਰਾ ਨੂੰ ਚਾਰ ਚੰਨ ਲਾਉਂਦੇ ਹੋਏ ਪੂਜਨੀਕ ਗੁਰੂ ਸੰਤ ਡਾ. ਐੱਮਐੈੱਸ ਜੀ ਨੇ ਡੇਰਾ ਸੱਚਾ ਸੌਦਾ ਦੀ ਰਸੋਈ ਦਾ ਪ੍ਰਮੁੱਖ ਅੰਨ ਬਣਾ ਕੇ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਬੀਤੀ ਛੇ ਸਤੰਬਰ ਨੂੰ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ਦੇ ਅਨੁੁਸਾਰ ਸੰਗਤ ਨੂੰ ਵਰਤਾਉਣ ਲਈ ਚੌਲਾਂ ਦਾ ਲੰਗਰ ਸ਼ੁਰੂ ਕੀਤਾ ਗਿਆ ਜੋ ਸਾਧ-ਸੰਗਤ ਲਈ ਇੱਕ ਵੱਡੀ ਨਿਆਮਤ ਹੈ ਲੰਗਰ ਘਰ ਦਾ ਇਹ ਨਵਾਂ ਬਦਲਾਅ ਇੱਕ ਨਵਾਂ ਇਤਿਹਾਸ ਹੈ, ਖੁਸ਼ੀਆਂ ਦਾ ਨਵਾਂ ਦੌਰ ਹੈ ਤਨ-ਮਨ ਅਤੇ ਰੂਹ ਦੇ ਲਈ ਊਰਜਾ ਦਾ ਇੱਕ ਨਵਾਂ ਟੌਨਿਕ ਹੈ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਡੇਰਾ ਸੱਚਾ ਸੌਦਾ ’ਚ ਸਾਧ-ਸੰਗਤ ਨੂੰ ਵੰਡੇ ਜਾਣ ਵਾਲੇ ਲੰਗਰ ’ਚ ‘ਦਾਲ-ਚੌਲ’ ਨੂੰ ਸ਼ਾਮਲ ਕਰਕੇ ਸਾਡੀ ਆਪਣੀ ਰਸੋਈ ’ਚ ਮੌਜ਼ੂਦ ਇਸ ਅਨਮੋਲ ਪਕਵਾਨ ਦੀ ਮਹੱਤਤਾ ਨੂੰ ਫਿਰ ਸਥਾਪਿਤ ਕੀਤਾ ਹੈ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਪੁਰਾਤਨ ਸਮੇਂ ਤੋਂ ਇਹ ਰੀਤ ਹੈ ਕਿ ਕਿਸੇ ਵੀ ਧਾਰਮਿਕ ਯੱਗ ਦੀ ਪੂਰਤੀ ਚੌਲਾਂ ਤੋਂ ਹੀ ਹੁੰਦੀ ਹੈ ਇਸ ਲਈ ਡੇਰਾ ਸੱਚਾ ਸੌਦਾ ’ਚ ਸਾਧ-ਸੰਗਤ ਵੱਲੋਂ ਹਰ ਦਿਨ ਇੱਕ ਯੱਗ ਹੁੰਦਾ ਹੈ
ਜਿਸ ਨਾਲ ਲੰਗਰ ’ਚ ਪੌਸ਼ਟਿਕ ਦਾਲ ਚੌਲ ਦਾ ਸੇਵਨ ਕਰਨ ਵਾਲਿਆਂ ਦਾ ਤਨ-ਮਨ ਤੰਦਰੁਸਤ ਅਤੇ ਪਵਿੱਤਰ ਹੁੰਦਾ ਹੈ ਅਤੇ ਕਈ ਰੋਗ ਕੱਟਦੇ ਹਨ ਅੱਜ ਜਦੋਂ ਬਜ਼ਾਰ ’ਚ ਤਰ੍ਹਾਂ-ਤਰ੍ਹਾਂ ਦੇ ਪ੍ਰੋਟੀਨ ਫੂਡਜ਼ ਐਨਰਜ਼ੀ ਫੂਡਜ਼ ਅਤੇ ਪ੍ਰੋਸੈੱਸਡ ਫੂਡਜ਼ ਉਪਲਬੱਧ ਹਨ, ਤਾਂ ਪੂਜਨੀਕ ਗੁਰੂ ਜੀ ਦਾ ਇਹ ਕਦਮ ਸਾਨੂੰ ਇੱਕ ਮਹੱਤਵਪੂਰਨ ਗੱਲ ਯਾਦ ਦਿਵਾਉਂਦਾ ਹੈ-ਪੌਸ਼ਟਿਕ ਭੋਜਨ ਹਮੇਸ਼ਾ ਮਹਿੰਗਾ ਜਾਂ ਜਟਿਲ ਹੋਣਾ ਜ਼ਰੂਰੀ ਨਹੀਂ ਹੈ ਤੁਸੀਂ ਆਪਣੇ ਘਰ ’ਚ ਹੀ ਸਰਲ ਅਤੇ ਸੰਤੁਲਿਤ ਭੋਜਨ ਨਾਲ ਆਪਣੀ ਰੋਜਾਨਾ ਦੀਆਂ ਪੌਸ਼ਟਿਕ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹੋ ਤਾਂ ਜਾਣਦੇ ਹਾਂ ਕਿਉਂ ਇਹ ਦਾਲ ਚੌਲ ਦੀ ਸਾਧਾਰਨ ਜਿਹੀ ਜੋੜੀ ਭੋਜਨ ਦੀ ਸਭ ਤੋਂ ਸਮਝਦਾਰ ਸਾਂਝੇਦਾਰੀਆਂ ’ਚੋਂ ਇੱਕ ਹੈ
Table of Contents
ਚੌਲ: ਸ਼ੁਭਤਾ ਅਤੇ ਸੰਸਕਾਰਾਂ ਦਾ ਪ੍ਰਤੀਕ
ਭਾਰਤੀ ਸੱਭਿਆਚਾਰ ’ਚ ਅੰਨ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਿਆ ਗਿਆ ਹੈ ਚੌਲ ਅੱਜ ਵੀ ਪੂਜਾ ’ਚ ਸ਼ੁਭਤਾ ਅਤੇ ਪੂਰਨਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਯੱਗ, ਹਵਨ ਅਤੇ ਹੋਰ ਧਾਰਮਿਕ ਸਮਾਗਮਾਂ ਦੌਰਾਨ ਭੋਜਨ ਅਤੇ ਅੰਨਦਾਨ ਦੀ ਪਰੰਪਰਾ ਵੀ ਲੰਬੇ ਸਮੇਂ ਤੋਂ ਜੁੜੀ ਰਹੀ ਹੈ ਅਲੱਗ-ਅਲੱਗ ਖੇਤਰਾਂ ’ਚ ਚੌਲ, ਖਿਚੜੀ, ਦਾਲ ਅਤੇ ਹੋਰ ਸਰਲ ਅਨਾਜ ਆਧਾਰਿਤ ਵਿਅੰਜਨ ਅਜਿਹੇ ਮੌਕਿਆਂ ’ਤੇ ਬਣਾਏ ਅਤੇ ਪਰੋਸੇ ਜਾਂਦੇ ਰਹੇ ਹਨ ਇਹੀ ਕਾਰਨ ਹੈ ਕਿ ਚੌਲ ਭਾਰਤੀ ਭੋਜਨ ’ਚ ਸਿਰਫ ਇੱਕ ਅਨਾਜ ਨਹੀਂ, ਸਗੋਂ ਸੱਭਿਆਚਾਰ, ਮਹਿਮਾਨਾਂ ਅਤੇ ਸਮੂਹਿਕਤਾ ਨਾਲ ਜੁੜਿਆ ਭੋਜਨ ਹੈ
ਦਾਲ-ਚੌਲਾਂ ਨੂੰ ਹੋਰ ਪੌਸ਼ਟਿਕ ਬਣਾਉਣ ਦੇ ਆਸਾਨ ਤਰੀਕੇ
- ਚੌਲਾਂ ਨੂੰ ਉੱਬਾਲ ਕੇ ਉਸਦਾ ਪਾਣੀ ਕੱਢ ਲਓ ਅਜਿਹਾ ਕਰਨ ਨਾਲ ਸਟਾਰਚ ਨਿਕਲ ਜਾਂਦੀ ਹੈ ਅਤੇ ਚੌਲ ਪਚਾਉਣ ’ਚ ਹਲਕਾ ਹੋ ਜਾਂਦਾ ਹੈ
- ਦਾਲ ਦੀ ਮਾਤਰਾ ਬਹੁਤ ਘੱਟ ਨਾ ਰੱਖੋ ਅਤੇ ਪ੍ਰੋਟੀਨ ਵਧਾਉਣ ਲਈ ਲੋਂੜੀਦੀ ਦਾਲ ਲਓ
- ਮੂੰਗ, ਮਸਰ, ਅਰਹਰ, ਉੱੜਦ, ਛੋਲੇ ਆਦਿ ਦਾਲਾ ਨੂੰ ਬਦਲ-ਬਦਲ ਕੇ ਖਾਓ ਤਾਂ ਕਿ ਪੌਸ਼ਿਕ ਤੱਤਾਂ ’ਚ ਵਿਵਧਤਾ ਮਿਲੇ
- ਦਾਲ ’ਚ ਜ਼ਿਆਦਾ ਤੇਲ ਜਾਂ ਘਿਓ ਦੀ ਬਜਾਏ ਹਲਕਾ ਤੜਕਾ ਰੱਖੋ
- ਚੌਲਾਂ ਦੀ ਮਾਤਰਾ ਆਪਣੀ ਐਕਟੀਵਿਟੀ ਲੈਵਲ ਅਤੇ ਸਿਹਤ ਦੀ ਲੋੜ ਦੇ ਅਨੁਸਾਰ ਰੱਖੋ
- ਦਾਲ ਦੇ ਨਾਲ ਨਿੰਬੂ, ਟਮਾਟਰ ਜਾਂ ਔਲ਼ਾ ਵਰਗੇ ਵਿਟਾਮਿਨ ਸੀ ਦੇ ਸਰੋਤ ਪਲਾਂਟ ਬੇਸਡ ਆਇਰਨ ਦੇ ਅਵਸ਼ੇਸ਼ਣ ’ਚ ਮਦਦ ਕਰ ਸਕਦੇ ਹਨ
ਦਾਲ-ਚੌਲ ਸਿਰਫ ਇੱਕ ਭੋਜਨ ਨਹੀਂ, ਸਗੋਂ ਭਾਰਤ ਦੀ ਉਸ ਭੋਜਨ ਪਰੰਪਰਾ ਦਾ ਪ੍ਰਤੀਕ ਹੈ ਜਿਸ ਵਿੱਚ ਸਵਾਦ, ਸਾਦਗੀ, ਸੰਤੁਲਨ ਅਤੇ ਆਪਣਾਪਨ-ਸਭ ਇੱਕ ਹੀ ਥਾਲੀ ’ਚ ਮਿਲ ਜਾਂਦੇ ਹਨ ਜਦੋਂ ਅਗਲੀ ਵਾਰ ਤੁਹਾਡੇ ਸਾਹਮਣੇ ਗਰਮ ਦਾਲ ਅਤੇ ਭਾਫ਼ ਕੱਢਦੇ ਚੌਲਾਂ ਦੀ ਥਾਲੀ ਆਵੇ ਤਾਂ ਉਸਨੂੰ ਸਿਰਫ ਇੱਕ ਸਾਧਾਰਣ ਭੋਜਨ ਨਾ ਸਮਝੋ ਇਹ ਪੀੜੀਆਂ ਤੋਂ ਚੱਲੀ ਆ ਰਹੀ ਭਾਰਤੀ ਭੋਜਨ ਪਰੰਪਰਾ ਅਤੇ ਪੋਸ਼ਣ ਵਿਗਿਆਨ ਦਾ ਇੱਕ ਸੁੰਦਰ ਮੇਲ ਹੈ ਗੁਰੂ ਬਚਨਾਂ ਦੇ ਨਾਲ ਸ਼ੁਰੂ ਹੋਇਆ ਲੰਗਰ ਦਾ ਇਹ ਨਵਾਂ ਰੂਪ ਬੇਸ਼ਕੀਮਤੀ ਹੈ ਇਹ ਆਤਮ ਸੰਤੁਸ਼ਟੀ ਦੇਣ ਵਾਲਾ ਹੈ ਰੋਗਾਂ ਨੂੰ ਕੱਟਣ ਵਾਲਾ ਹੈ ਬਸ ਗੱਲ ਹੈ ਵਿਸ਼ਵਾਸ਼ ਦੀ, ਸ਼ਰਧਾ ਅਤੇ ਪਿਆਰ ਦੀ
ਪੁਰਾਤਨ ਸਮੇਂ ਤੋਂ ਇਹ ਰੀਤ ਹੈ ਕਿ ਕਿਸੇ ਵੀ ਧਾਰਮਿਕ ਯੱਗ ਦੀ ਪੂਰਤੀ ਚੌਲਾਂ ਤੋਂ ਹੀ ਹੁੰਦੀ ਹੈ ਇਸ ਲਈ ਡੇਰਾ ਸੱਚਾ ਸੌਦਾ ’ਚ ਸਾਧ-ਸੰਗਤ ਵੱਲੋਂ ਹਰ ਦਿਨ ਇੱਕ ਯੱਗ ਹੁੰਦਾ ਹੈ ਜਿਸ ਨਾਲ ਲੰਗਰ ’ਚ ਪੌਸ਼ਟਿਕ ਦਾਲ ਚੌਲਾਂ ਦਾ ਸੇਵਨ ਕਰਨ ਵਾਲਿਆਂ ਦਾ ਤਨ-ਮਨ ਤੰਦਰੁਸਤ ਅਤੇ ਪਵਿੱਤਰ ਹੁੰਦਾ ਹੈ ਅਤੇ ਕਈ ਰੋਗ ਕੱਟਦੇ ਹਨ -ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ
ਦਾਲ-ਚੌਲ: ਸਿਹਤ ਦਾ ਸੰਪੂਰਣ ਸੰਗਮ
ਬਿਹਤਰ ਪ੍ਰੋਟੀਨ, ਬਿਹਤਰ ਪੋਸ਼ਣ
ਅਲੱਗ-ਅਲੱਗ ਪਲਾਂਟ ਫੂਡ ’ਚ ਪਾਏ ਜਾਣ ਵਾਲੇ ਐਮਿਨੋ ਐਸਿਡਸ ਦਾ ਅਨੁਪਾਤ ਅਲੱਗ ਹੁੰਦਾ ਹੈ ਦਾਲਾਂ ’ਚ ਕੁਝ ਜ਼ਰੂਰੀ ਐਮਿਨੋ ਐਸਿਡ ਘੱਟ ਮਾਤਰਾ ’ਚ ਹੁੰਦੇ ਹਨ, ਜਦਕਿ ਚੌਲ ਉਨ੍ਹਾਂ ਨੂੰ ਪੂਰਾ ਕਰਨ ’ਚ ਮਦਦ ਕਰ ਸਕਦੇ ਹਨ ਇਸੇ ਤਰ੍ਹਾਂ ਚੌਲਾਂ ’ਚ ਘੱਟ ਪਾਏ ਜਾਣ ਵਾਲੇ ਕੁਝ ਐਮਿਨੋ ਐਸਿਡ ਦਾਲਾਂ ’ਚ ਮਿਲ ਜਾਂਦੇ ਹਨ ਇਸ ਲਈ ਦਾਲ ਅਤੇ ਚੌਲਾਂ ਨੂੰ ਇਕੱਠੇ ਖਾਣ ਨਾਲ ਭੋਜਨ ਦੀ ਪ੍ਰੋਟੀਨ ਕੁਆਲਟੀ ਬਿਹਤਰ ਹੋ ਜਾਂਦੀ ਹੈ ਇਹੀ ਵਿਗਿਆਨਕ ਕਾਰਨ ਹੈ ਕਿ ਦਾਲ-ਚੌਲ ਨੂੰ ਸ਼ਾਕਾਹਾਰੀ ਭੋਜਨ ’ਚ ਇੱਕ ਲਾਹੇਵੰਦ ਪ੍ਰੋਟੀਨ ਕੰਬੀਨੇਸ਼ਨ ਮੰਨਿਆ ਜਾਂਦਾ ਹੈ
ਊਰਜਾ ਵੀ, ਸੰਤੁਸ਼ਟੀ ਵੀ
ਚੌਲਾਂ ਤੋਂ ਮਿਲਣ ਵਾਲਾ ਕਾਰਬੋਹਾਈਡ੍ਰੇਟ ਸਰੀਰ ਨੂੰ ਤੁਰੰਤ ਅਤੇ ਲਾਹੇਵੰਦ ਊਰਜਾ ਦਿੰਦਾ ਹੈ ਜਦੋਂ ਉਸੇ ਭੋਜਨ ’ਚ ਦਾਲ ਦਾ ਪ੍ਰੋਟੀਨ ਅਤੇ ਫਾਈਬਰ ਜੁੜ ਜਾਂਦਾ ਹੈ ਤਾਂ ਭੋਜਨ ਜ਼ਿਆਦਾ ਸੰਤੁਲਿਤ ਮਹਿਸੂਸ ਹੁੰਦਾ ਹੈ ਅਤੇ ਪੇਟ ਵੀ ਤੁਲਨਾ ਅਨੁਸਾਰ ਦੇਰ ਤੱਕ ਭਰਿਆ ਰਹਿ ਸਕਦਾ ਹੈ
ਕਿਉਂ ਮੰਨਿਆ ਜਾਂਦਾ ਹੈ ਹਲਕਾ ਭੋਜਨ
ਭਾਰਤੀ ਘਰਾਂ ’ਚ ਦਾਲ-ਚੌਲ ਜਾਂ ਖਿਚੜੀ ਨੂੰ ਅਕਸਰ ਹਲਕੇ ਭੋਜਨ ਦੇ ਤੌਰ ’ਤੇ ਚੁਣਿਆ ਜਾਂਦਾ ਹੈ ਘੱਟ ਤੇਲ, ਹਲਕੇ ਮਸਾਲਿਆਂ ਅਤੇ ਨਰਮ ਬਨਾਵਟ ’ਚ ਤਿਆਰ ਹੋਣ ’ਤੇ ਇਹ ਕਈ ਲੋਕਾਂ ਲਈ ਆਸਾਨੀ ਨਾਲ ਖਾਧਾ ਜਾਣ ਵਾਲਾ ਵਿਕਲਪ ਬਣ ਸਕਦਾ ਹੈ ਬਿਮਾਰੀ ਤੋਂ ਬਾਅਦ, ਭੁੱਖ ਘੱਟ ਹੋਣ ’ਤੇ ਜਾਂ ਬਹੁਤ ਜ਼ਿਆਦਾ ਭੋਜਨ ਤੋਂ ਬਚਣਾ ਹੋਵੇ, ਤਾਂ ਵੀ ਇਸਨੂੰ ਪਸੰਦ ਕੀਤਾ ਜਾਂਦਾ ਹੈ ਅੱਜ ਕੱਲ੍ਹ ਜੈੱਨ-ਜੀ ਵੀ ਦਾਲ ਚੌਲਾਂ ਨੂੰ ਆਪਣਾ ਕਮਫਰਟ ਫੂਡ ਮੰਨਦੇ ਹਨ ਦਾਲ ਚੌਲਾਂ ਦੀ ਸਭ ਤੋਂ ਵੱਡੀ ਖੂਬੀ ਇਸਦੀ ਵਰਤੋਂ ਕਈ ਰੂਪਾਂ ’ਚ ਕੀਤੀ ਜਾ ਸਕਦੀ ਹੈ ਬੱਚੇ ਹੋਣ, ਨੌਜਵਾਨ ਹੋਣ ਜਾਂ ਬਜੁਰਗ ਸਭ ਨੂੰ ਚੌਲਾਂ ਨਾਲ ਬਣੇ ਵਿਅੰਜਨ ਪਸੰਦ ਹੁੰਦੇ ਹਨ ਕੋਈ ਨਮਕੀਨ ਚੌਲ, ਕੋਈ ਮਿੱਠੇ ਅਤੇ ਕੋਈ ਖਿਚੜੀ ਦੇ ਰੂਪ ’ਚ ਚੌਲਾਂ ਨਾਲ ਆਪਣੀ ਡਿਸ਼ ਬਣਾਉਂਦੇ ਹਨ ਫੈਟ ਦੀ ਮਾਤਰਾ ਘੱਟ ਹੋਣ ਕਾਰਨ ਇਹ ਹਲਕਾ ਭੋਜਨ ਹੈ




























































