Ozone Day: ਜੀਵਨ ਦਾ ਸੁਰੱਖਿਆ ਚੱਕਰ ਓਜ਼ੋਨ ਪਰਤ
ਓਜ਼ੋਨ ਪਰਤ ਭਾਵ ਮਨੁੱਖੀ ਜੀਵਨ ਹੀ ਨਹੀਂ, ਸਗੋਂ ਜਿਉਂਦੇ ਹਰ ਪ੍ਰਾਣੀ ਨੂੰ ਸੂਰਜ ਦੀਆਂ ਹਾਨੀਕਾਰਕ ਪੈਰਾਬੈਂਗਣੀ ਕਿਰਨਾਂ ਤੋਂ ਬਚਾਉਣ ਵਾਲੀ ਇਹ ਪਰਤ ਜੋ ਧਰਤੀ ਤੋਂ 15 ਤੋਂ 30 ਕਿਲੋਮੀਟਰ ਉੱਪਰ ਸਮਪਾਤ ਮੰਡਲ ’ਚ ਸਥਿਤ ਹੈ ਇਹ ਓਜ਼ੋਨ ਪਰਤ ਹੀ ਹੈ ਜੋ ਮਨੁੱਖੀ ਸਿਹਤ ਅਤੇ ਵਾਤਾਵਰਨ ਨੂੰ ਗੰਭੀਰ ਪ੍ਰਭਾਵਾਂ ਤੋਂ ਮਹਿਫੂਜ਼ ਰੱਖਦੀ ਹੈ ਇਸ ਤੋਂ ਉਲਟ ਮਨੁੱਖੀ ਕਾਰਿਆਂ ਨੇ ਇਸ ਸੁਰੱਖਿਆ ਪਰਤ ਦੀ ਭਰੋਸੇਯੋਗਤਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ
ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਣ ’ਚ ਫਰਿੱਜ਼, ਏਸੀ ਅਤੇ ਸਪਰੇਅ ਤੋਂ ਨਿੱਕਲਣ ਵਾਲੀਆਂ ਸੀਐੱਫਸੀ ਗੈਸਾਂ ਸਭ ਤੋਂ ਵੱਡਾ ਕਾਰਨ ਹਨ ਵਿਗਿਆਨਕ ਨਜ਼ਰੀਏ ਨਾਲ ਗੱਲ ਕਰੀਏ ਤਾਂ ਹਵਾ ’ਚ ਮੌਜ਼ੂਦ ਕਲੋਰੀਨ ਅਤੇ ਬ੍ਰੋਮੀਨ ਦੇ ਕਣ ਓਜ਼ੋਨ ਦੇ ਅਣੂਆਂ ਨੂੰ ਤੋੜਨ ਦਾ ਕੰਮ ਕਰ ਰਹੇ ਹਨ ਦੂਜੇ ਪਾਸੇ ਵੱਡੇ-ਵੱਡੇ ਜਵਾਲਾਮੁਖੀਆਂ ’ਚ ਹੁੰਦੇ ਧਮਾਕੇ ਅਤੇ ਜੰਗਲਾਂ ’ਚ ਲੱਗਣ ਵਾਲੀ ਭਿਆਨਕ ਅੱਗ ਦੌਰਾਨ ਨਿੱਕਲਣ ਵਾਲਾ ਧੂੰਆਂ ਅਤੇ ਹੋਰ ਹਵਾ ਪ੍ਰਦੂਸ਼ਣ ਕਾਰਕਾਂ ਦੇ ਚੱਲਦਿਆਂ ਧਰਤੀ ਦੇ ਤਾਪਮਾਨ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਬੇਹੱਦ ਖ਼ਤਰਨਾਕ ਹੈ
ਓਜ਼ੋਨ ਦੇ ਦਿਨੋ-ਦਿਨ ਹੁੰਦੇ ਨੁਕਸਾਨ ਨੂੰ ਰੋਕਣ ਲਈ ਬੂਟੇ ਲਾਉਣਾ ਬਹੁਤ ਜ਼ਰੂਰੀ ਹੈ ਅਤੇ ਡੇਰਾ ਸੱਚਾ ਸੌਦਾ ਦੇ ਨਿਰੋਲ ਯਤਨ ਨਾਲ 35 ਕਰੋੜ ਤੋਂ ਵੱਧ ਰੁੱਖ-ਬੂਟੇ ਵਾਤਾਵਰਨ ਦੀ ਆਬੋਹਵਾ ਨੂੰ ਨਵੀ ਤਾਜ਼ਗੀ ਨਾਲ ਸਰਾਬੋਰ ਕਰ ਰਹੇ ਹਨ
Table of Contents
ਓਜ਼ੋਨ ਪਰਤ ਦੇ ਨੁਕਸਾਨ ਨਾਲ ਕੀ-ਕੀ ਖ਼ਤਰੇ ਹੋ ਸਕਦੇ ਹਨ?
ਓਜ਼ੋਨ ਪਰਤ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਪਰਾਬੈਂਗਣੀ-ਬੀ (ਯੂਵੀ-ਬੀ) ਵਿਕਿਰਨ ਨੂੰ ਸੋਖ ਕੇ ਧਰਤੀ ਦੀ ਰੱਖਿਆ ਕਰਦੀਆਂ ਹਨ ਵਿਗਿਆਨੀਆਂ ਦਾ ਮੰਨਣਾ ਹੈ ਕਿ ਯੂਵੀ-ਬੀ ਵਿਕਿਰਨ ਦੇ ਲੰਮੇ ਸਮੇਂ ਤੱਕ ਸੰਪਰਕ ’ਚ ਰਹਿਣ ਨਾਲ ਮਨੁੱਖੀ ਸਿਹਤ ’ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਜਿਵੇਂ ਚਮੜੀ ਕੈਂਸਰ, ਮੋਤੀਆਬਿੰਦ, ਜੈਨੇਟਿਕ ਨੁਕਸਾਨ, ਇਮਿਊਨਿਟੀ ਸਿਸਟਮ ਦਾ ਕਮਜ਼ੋਰ ਹੋਣਾ ਆਦਿ ਇਸ ਨਾਲ ਖੇਤੀ ਫਸਲਾਂ ਅਤੇ ਖੁਰਾਕ ਲੜੀ ਦੀ ਉਤਪਾਦਕਤਾ ’ਚ ਵੀ ਕਮੀ ਹੋ ਸਕਦੀ ਹੈ, ਜਿਸ ਨਾਲ ਖੁਰਾਕ ਸੰਤੁਲਨ ਵਿਗੜ ਸਕਦਾ ਹੈ
ਕੋਲੰਬੀਆ ’ਚ ਰੁੱਖ-ਬੂਟੇ ਲਾਉਣ ਨਾਲ ਘਟਿਆ 5 ਡਿਗਰੀ ਤਾਪਮਾਨ
ਕੋਲੰਬੀਆ ਦੇ ਸ਼ਹਿਰ ਮੈਡੇਲਿਨ ’ਚ ‘ਗ੍ਰੀਨ ਕਾਰੀਡੋਰ’ ਯੋਜਨਾ ਦੇ ਤਹਿਤ ਲਗਭਗ 9 ਲੱਖ ਰੁੱਖ ਅਤੇ 25 ਲੱਖ ਛੋਟੇ ਬੂਟੇ ਲਾਏ ਗਏ ਹਨ ਦਾਅਵਾ ਹੈ ਕਿ ਇਹ ਰੁੱਖ ਲਾਉਣ ਨਾਲ ਸ਼ਹਿਰ ਦੇ ਔਸਤ ਤਾਪਮਾਨ ’ਚ ਲਗਭਗ 2 ਡਿਗਰੀ ਸੈਲਸੀਅਸ ਦੀ ਕਮੀ ਆਈ ਹੈ ਦੂਜੇ ਪਾਸੇ ਸੰਘਣੀ ਛਾਂ ਵਾਲੇ ਕੁਝ ਖਾਸ ਖੇਤਰਾਂ ’ਚ ਤਾਂ ਸਥਾਨਕ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਘਟਿਆ ਹੈ ਇਹ ਯੋਜਨਾ 2016 ’ਚ ਸ਼ੁਰੂ ਹੋਈ ਸੀ ਇਹ ਯਤਨ ਦਰਸਾਉਂਦਾ ਹੈ ਕਿ ਰੁੱਖ ਸਿਰਫ ਪਰਿਦ੍ਰਿਸ਼ ਦਾ ਇੱਕ ਹਿੱਸਾ ਮਾਤਰ ਨਹੀਂ ਹਨ, ਸਗੋਂ ਸ਼ਹਿਰੀ ਗਰਮੀ ਨਾਲ ਨਜਿੱਠਣ ’ਚ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦੇ ਹਨ
ਗ੍ਰੀਨ ਬਿਲਡਿੰਗ ਹੈ ਸਹੀ ਵਿਕਲਪ
ਕੇਰਲ ਦੇ ਕੋਚੀ ਖੇਤਰ ’ਚ ਇੱਕ ਅਨੋਖੀ ਗ੍ਰੀਨ ਬਿਲਡਿੰਗ ਬਣੀ ਹੋਈ ਹੈ ਜੋ ਵਾਤਾਵਰਨ ਸੰਤੁਲਨ ਦਾ ਅਨੋਖਾ ਸੰਦੇਸ਼ ਦਿੰਦੀ ਹੈ ਕੋਚੀ ’ਚ 14 ਮੰਜ਼ਿਲੀ ਗੁੱਡ ਅਰਥ ਮਾਡਰਨ ਟਾਈਮਜ਼ ਰਿਹਾਇਸ਼ੀ ਬਿਲਡਿੰਗ ਹੈ ਜਿਸ ਨੂੰ ਵਾਤਾਵਰਨ ਦੇ ਅਨੁਕੂਲ ਡਿਜ਼ਾਇਨ ਕੀਤਾ ਗਿਆ ਹੈ ਇਸ ’ਚ ਘਰ ਦੀ ਬਾਲਕਨੀ, ਕੰਧਾਂ ਅਤੇ ਛੱਤ ’ਤੇ 25 ਹਜ਼ਾਰ ਤੋਂ ਵੱਧ ਬੂਟੇ ਤੇ ਵੇਲਾਂ ਉਗਾਈਆਂ ਗਈਆਂ ਹਨ ਬਾਲਕਨੀਆਂ ’ਚ ਅੰਬ, ਅਮਰੂਦ, ਪਪੀਤੇ ਦੇ ਬੂਟੇ ਵੀ ਉਗਾਏ ਜਾ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਇਸ ਬਿਲਡਿੰਗ ਦਾ ਤਾਪਮਾਨ ਆਸ-ਪਾਸ ਦੀਆਂ ਦੂਜੀਆਂ ਬਿਲਡਿੰਗਾਂ ਤੋਂ ਕਾਫ਼ੀ ਘੱਟ ਰਹਿੰਦਾ ਹੈ ਇਸ ਖੇਤਰ ’ਚ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਬਿਲਡਿੰਗਾਂ ਬਣ ਚੁੱਕੀਆਂ ਹਨ -ਡੈਸਕ





























































