Experiences of Satsangis

Experiences of Satsangis: ਅਸੀਂ ਇਸਨੂੰ ਸੱਚੇ ਸੌਦੇ ਦਾ ਹਵਲਦਾਰ ਬਣਾ ਦਿੱਤਾ ਹੈ -ਸਤਿਸੰਗੀਆਂ ਦੇ ਅਨੁਭਵ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ

ਪ੍ਰੇਮੀ ਕੇਹਰ ਸਿੰਘ ਪੁੱਤਰ ਸ੍ਰੀ ਫੁੰਮਣ ਸਿੰਘ ਪਿੰਡ ਪੱਕਾ ਕਲਾਂ ਜ਼ਿਲ੍ਹਾ ਬਠਿੰਡਾ ਤੋਂ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀਆਂ ਆਪਣੇ ’ਤੇ ਹੋਈਆਂ ਕੁਝ ਰਹਿਮਤਾਂ ਦਾ ਵਰਣਨ ਕਰਦੇ ਹੋਏ ਦੱਸਦੇ ਹਨ

ਕਿ ਬੇਪਰਵਾਹ ਮਸਤਾਨਾ ਜੀ ਦੇ ਸਮੇਂ ਦੇ ਪ੍ਰੇਮੀ ਦੁਨੀ ਚੰਦ ਦੇ ਕਹਿਣ ’ਤੇ ਮੈਂ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਸੰਨ 1964 ’ਚ ਨਾਮ ਸ਼ਬਦ ਦੀ ਦਾਤ ਪ੍ਰਾਪਤ ਕੀਤੀ ਉਸ ਸਮੇਂ ਦੁਨੀ ਚੰਦ ਨੇ ਪਰਮਪਿਤਾ ਜੀ ਦੇ ਕੋਲ ਬੇਨਤੀ ਕੀਤੀ ਕਿ ਪਿਤਾ ਜੀ, ਕੇਹਰ ਸਿੰਘ ਮਿਲਟਰੀ ਤੋਂ ਹਵਲਦਾਰੀ ਪੈਨਸ਼ਨ ’ਤੇ ਆਇਆ ਹੋਇਆ ਹੈ ਇਸ ’ਤੇ ਪਰਮਪਿਤਾ ਜੀ ਨੇ ਵਚਨ ਫਰਮਾਇਆ, ‘ਅਸੀਂ ਇਸਨੂੰ ਸੱਚੇ ਸੌਦਾ ਦਾ ਹਵਲਦਾਰ ਬਣਾ ਦਿੱਤਾ ਹੈ’ ਉਸ ਸਮੇਂ ਮੈਨੂੰ ਬੜਾ ਅਚੰਭਾ ਹੋਇਆ ਕਿ ਪਤਾ ਨਹੀਂ ਕਿਹੜੀ ਹਵਲਦਾਰੀ ਬਖ਼ਸ਼ੀ ਹੈ ਉਸ ਤੋਂ ਬਾਅਦ ਪਰਮਪਿਤਾ ਜੀ ਨੇ ਮੇਰੀ ਸੇਵਾ ਪੱਕੇ ਤੌਰ ’ਤੇ ਲਗਾ ਦਿੱਤੀ ਪਰਮਪਿਤਾ ਜੀ ਨੇ ਮੈਨੂੰ ਸਟੇਜ਼ ਪ੍ਰੇਮੀ ਸੇਵਕ ਉਦੋਂ ਸਟੇਜ਼ ਸੈਕਟਰੀ ਕਿਹਾ ਜਾਂਦਾ ਸੀ, ਬਣਾ ਦਿੱਤਾ ਇਸਦੇ ਨਾਲ ਹੀ ਸਪੀਕਰ ਸੰਮਤੀ ਅਤੇ ਛਾਇਆਵਾਨ ਕਮੇਟੀ ਦੀ ਜਿੰਮੇਵਾਰੀ ਦੇ ਦਿੱਤੀ ਗਈ ਫਿਰ ਮੈਨੂੰ ਸਮਝ ਆਇਆ ਕਿ ਕਿਹੜਾ ਹਵਲਦਾਰ ਬਣਾਇਆ ਹੈ।

ਬੇਟਾ, ਸ਼ਬਦ ਨੂੰ ਨਹੀਂ ਛੱਡਣਾ:

ਇੱਕ ਦਿਨ ਪਰਮਪਿਤਾ ਜੀ ਨੇ ਸਾਨੂੰ ਸੇਵਾਦਾਰਾਂ ਨੂੰ ਫਰਮਾਇਆ ਕਿ ਜਿਸਨੇ ਅੰਦਰੂਨੀ ਨਜ਼ਾਰੇ ਦੇਖਣੇ ਹਨ, ਉਹ ਚਾਲੀ ਦਿਨ ਲਗਾਤਾਰ ਸਿਮਰਨ ਕਰਕੇ ਦੇਖੇ ਮੈਂ ਕਮਰੇ ’ਚ ਬੈਠ ਕੇ ਮਾਲਕ ਸਤਿਗੁਰੂ ਵੱਲੋਂ ਬਖ਼ਸ਼ੇ ਨਾਮ ਸ਼ਬਦ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਅਜੀਬ-ਅਜੀਬ ਦ੍ਰਿਸ਼ ਦਿਖਾਈ ਦੇਣ ਲੱਗੇ ਕਈ ਵਾਰ ਕਮਰੇ ਦੀਆਂ ਕੰਧਾਂ ਡਰਾਵਨੀਆਂ ਸ਼ਕਲਾਂ ਧਾਰਨ ਕਰ ਲੈਂਦੀਆਂ ਇਸ ਦੌਰਾਨ ਹੋਰ ਵੀ ਕਈ ਤਰ੍ਹਾਂ ਦੇ ਭਿਆਨਕ ਦ੍ਰਿਸ਼ ਦਿਖਾਈ ਦੇਣ ਲੱਗੇ ਅਜਿਹੇ ਦ੍ਰਿਸ਼ ਦੇਖ ਕੇ ਮੈਂ ਡਰ ਗਿਆ ਅਤੇ ਮੈਂ ਸੋਚਿਆ ਕਿ ਮੈਂ ਤਾਂ ਮੁਸ਼ਕਿਲ ’ਚ ਫਸ ਗਿਆ ਮੈਂ ਆਪਣੇ ਅੰਦਰ ਹੀ ਅੰਦਰ ਇਹ ਫੈਸਲਾ ਕਰ ਲਿਆ ਕਿ ਦੋ ਦਿਨਾਂ ਬਾਅਦ ਆਖਰੀ ਐਤਵਾਰ ਨੂੰ ਮਾਹਵਾਰੀ ਸਤਿਸੰਗ ਹੈ।

ਮੈਂ ਪਰਮਪਿਤਾ ਜੀ ਦੀ ਹਜ਼ੂਰੀ ’ਚ ਪੇਸ਼ ਹੋ ਕੇ ਅਰਜ਼ ਕਰੂੰਗਾ ਕਿ ਸੱਚੇ ਪਾਤਸ਼ਾਹ ਜੀ, ਜਾਂ ਤਾਂ ਆਪਣਾ ਨਾਮ ਵਾਪਸ ਲੈ ਕੇ ਮੈਨੂੰ ਪਹਿਲਾ ਵਰਗਾ ਕਰ ਦਿਓ ਜਾਂ ਫਿਰ ਮੇਰਾ ਉਨ੍ਹਾਂ ਭਿਆਨਕ ਦ੍ਰਿਸ਼ਾਂ ਤੋਂ ਪਿੱਛਾ ਛੁਡਵਾਓ ਮੈਂ ਇੱਕ ਦਿਨ ਸਰਸਾ ਚਲਿਆ ਗਿਆ ਜਦੋਂ ਮੈਂ ਦਰਬਾਰ ’ਚ ਪਹੁੰਚਿਆ ਤਾਂ ਘਟ-ਘਟ ਅਤੇ ਪਟ-ਪਟ ਦੀ ਜਾਣਨ ਵਾਲੇ ਅੰਤਰਯਾਮੀ ਸਤਿਗੁਰੂ ਜੀ ਨੇ ਮੈਨੂੰ ਤੇਰਾਵਾਸ ਦੇ ਉੱਪਰ ਆਪਣੇ ਆਪ ਬੁਲਾ ਲਿਆ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਪਰਮਪਿਤਾ ਜੀ ਨੇ ਫਰਮਾਇਆ, ‘ਬੇਟਾ! ਘਬਰਾ ਨਾ ਇਸ ਤੋਂ ਵੀ ਭਿਆਨਕ ਦ੍ਰਿਸ਼ ਆ ਸਕਦੇ ਹਨ ਸ਼ਬਦ ਨਹੀਂ ਛੱਡਣਾ ਭਿਆਨਕ ਸ਼ੇਰ ਆਪਣੇ ਪੰਜੇ ਦਾ ਵਾਰ ਵੀ ਕਰ ਸਕਦਾ ਹੈ।

Also Read:  ਦੇਸ਼ਭਗਤੀ ਅਤੇ ਗੁਰੂ-ਭਗਤੀ ਨਾਲ ਪੂਰਨ ਰਹੀ ਗੁਰੂ ਪੂਰਨਿਮਾ

ਭਿਆਨਕ ਖੂਹ ’ਚ ਲਟਕਣ ਦਾ ਦ੍ਰਿਸ਼ ਵੀ ਦਿੱਖ ਸਕਦਾ ਹੈ ਅਤੀ ਭਿਆਨਕ ਸੱਪ ਡੰਗ ਮਾਰਦਾ ਵੀ ਦਿੱਖ ਸਕਦਾ ਹੈ ਅਤੇ ਹੋਰ ਵੀ ਅਜਿਹੇ ਭਿਆਨਕ ਤੋਂ ਭਿਆਨਕ ਦ੍ਰਿਸ਼ਟਾਂਤ ਵੀ ਸਾਹਮਣੇ ਆ ਸਕਦੇ ਹਨ ਘਬਰਾਉਣਾ ਨਹੀਂ ਹੈ, ਤੇਰਾ ਵਿਗੜਦਾ ਕੁਝ ਨਹੀਂ ਸ਼ਬਦ ਨੂੰ ਨਹੀਂ ਛੱਡਣਾ, ਸਤਿਗੁਰੂ ਹਰ ਥਾਂ ਮੱਦਦ ਕਰਦਾ ਹੈ ਪਰਮਪਿਤਾ ਜੀ ਨੇ ਮੇਰੇ ਅੰਦਰ ਦੀ ਸਥਿਤੀ ਨੂੰ ਜਾਣਦੇ ਹੋਏ ਮੇਰੇ ਭਰਮ ਅਤੇ ਡਰ ਨੂੰ ਦੂਰ ਕਰ ਦਿੱਤਾ ਇਸ ਤੋਂ ਬਾਅਦ ਮੈਨੂੰ ਕੁਝ ਵੀ ਡਰਾਵਨਾ ਦਿਖਾਈ ਨਹੀਂ ਦਿੱਤਾ ਮੈਂ ਲਗਾਤਾਰ ਸਿਮਰਨ ’ਚ ਬੈਠਣ ਲੱਗਿਆ ਸਤਿਗੁਰੂ ਜੀ ਨੇ ਕੁਝ ਅਜਿਹੇ ਦ੍ਰਿਸ਼ਟਾਂਤ ਅੰਦਰ ਤੋਂ ਪ੍ਰਤੱਖ ਕਰਕੇ ਦਿਖਾ ਦਿੱਤੇ ਕਿ ਇਹ ਸਾਰੀ ਦੁਨੀਆਂ ਦੁੱਖ ਰੂਪ ਹੈ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਮੇਰਾ ਦੁਨੀਆਂ ਤੋਂ ਮੋਹ ਤੋੜ ਕੇ ਆਪਣੇ ਚਰਨਾਂ ’ਚ ਲਗਾ ਲਿਆ ਅਤੇ ਮੈਂ ਸੇਵਾ ’ਚ ਡਟਿਆ ਰਿਹਾ।

ਸਤਿਗੁਰੂ ਸੇਵਾ ਦਾ ਫਲ ਬਿਨ ਮੰਗੇ ਦਿੰਦਾ ਹੈ:-

ਸੰਨ 1973 ’ਚ ਇੱਕ ਵਾਰ ਮੇਰੇ ਮਨ ’ਚ ਆਇਆ ਕਿ ਪਰਮਪਿਤਾ ਜੀ ਕਈ ਸੇਵਾਦਾਰਾਂ ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਪ੍ਰਸ਼ਾਦ ਦਿੰਦੇ ਹਨ, ਮੈਂ ਐਨੀ ਸੇਵਾ ਕਰਦਾ ਹਾਂ ਪਰ ਮੈਨੂੰ ਆਪਣੇ ਕਰ-ਕਮਲਾਂ ਨਾਲ ਕਦੇ ਪ੍ਰਸਾਦ ਨਹੀਂ ਦਿੰਦੇ ਮੇਰੇ ਮਨ ’ਚ ਆਇਆ ਕਿ ਮੈਂ ਐਨਾ ਪਾਪੀ ਹਾਂ ਜੋ ਮੈਨੂੰ ਪਰਮਪਿਤਾ ਜੀ ਦੇ ਹੱਥਾਂ ਤੋਂ ਪ੍ਰਸਾਦ ਨਹੀਂ ਮਿਲਦਾ ਇਹ ਗੱਲ ਮੇਰੇ ਮਨ ’ਚ ਐਨੀ ਡੂੰਘੀ ਬੈਠ ਗਈ ਕਿ ਸੇਵਾਦਾਰਾਂ ਦੇ ਪ੍ਰਤੀ ਮੇਰੇ ਮਨ ’ਚ ਉਲਟ-ਪੁਲਟ ਵਿਚਾਰ ਆਉਣ ਲੱਗੇ ਇਸ ਗੱਲ ਨੂੰ ਲੈ ਕੇ ਮੈਂ ਐਨਾ ਦੁਖੀ ਹੋ ਗਿਆ ਕਿ ਮੈਂ ਕਮਰੇ ’ਚ ਬੈਠ ਕੇ ਰੋਣ ਲੱਗ ਗਿਆ ਸਤਿਗੁਰੂ ਤਾਂ ਘਟ-ਘਟ ਦੀ ਜਾਣਨ ਵਾਲੇ ਹਨ।

ਉਸੇ ਸਮੇਂ ਪਰਮਪਿਤਾ ਜੀ ਨੇ ਜੀਐੱਸਐੱਮ ਸੇਵਾਦਾਰ ਲਛਮਣ ਦਾਸ ਨੂੰ ਮੇਰੇ ਕੋਲ ਭੇਜ ਕੇ ਮੈਨੂੰ ਆਪਣੇ ਕੋਲ ਤੇਰਾਵਾਸ ’ਚ ਬੁਲਾ ਲਿਆ ਪਰਮਪਿਤਾ ਜੀ ਦੋ ਕੇਲੇ ਆਪਣੇ ਪਵਿੱਤਰ ਕਰ-ਕਮਲਾਂ ’ਚ ਫੜ ਕੇ ਮੈਨੂੰ ਕਹਿਣ ਲੱਗੇ, ‘ਕੇਹਰ ਸਿੰਘ! ਇਨ੍ਹਾਂ ਦੋ ਫਲੀਆਂ (ਕੇਲਿਆਂ) ਲਈ ਰੋਂਦਾ ਹੈ ਕੀ ਸੇਵਾ ਦਾ ਫਲ ਇਹੀ ਹੈ? ਸਤਿਗੁਰੂ ਸੇਵਾ ਦਾ ਫਲ ਬਿਨ ਮੰਗੇ ਹੀ ਦਿੰਦਾ ਹੈ ਮੈਂ ਉਸੇ ਸਮੇਂ ਆਪਣੇ ਕੰਨ ਫੜ ਲਏ ਪਰਮਪਿਤਾ ਜੀ ਨੇ ਮੇਰੇ ਮਨ ’ਚ ਉੱਠੇ ਸਾਰੇ ਵਿਚਾਰਾਂ ਅਤੇ ਸ਼ੰਕਾਵਾਂ ਨੂੰ ਪਲ ’ਚ ਖ਼ਤਮ ਕਰ ਦਿੱਤਾ।

ਜਿਨ੍ਹਾਂ ਨੂੰ ਸਤਿਸੰਗ ਦੀ ਕਦਰ ਹੁੰਦੀ ਹੈ, ਉਹ ਡਿਊਟੀ ਨਿਭਾ ਕੇ ਵੀ ਪਹੁੰਚ ਜਾਂਦੇ ਹਨ:-

ਫੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਮੈਂ ਪੀਡਬਲਿਊਡੀ ਮਹਿਕਮੇ ’ਚ ਵਰਕ ਮੁਨਸ਼ੀ ਲੱਗ ਗਿਆ ਸਾਡਾ ਅਫਸਰ ਬਹੁਤ ਸਖ਼ਤ ਸੁਭਾਅ ਦਾ ਸੀ ਗੈਰ ਹਾਜ਼ਰ ਕਰਮਚਾਰੀ ’ਤੇ ਸਖ਼ਤ ਕਾਰਵਾਈ ਕੀਤੀ ਜਾਂਦੀ ਸੀ ਇਨ੍ਹਾਂ ਦਿਨਾਂ ’ਚ ਪਰਮਪਿਤਾ ਜੀ ਵੱਲੋਂ ਪਿੰਡਾਂ-ਸ਼ਹਿਰਾਂ ਦੇ ਸਤਿਸੰਗ ਦਾ ਪ੍ਰੋਗਰਾਮ ਬਣ ਗਿਆ ਸਟੇਜ਼ ਪ੍ਰੇਮੀ ਸੇਵਕ ਹੋਣ ਦੇ ਨਾਤੇ ਮੇਰੀ ਸੇਵਾ ਵੀ ਜ਼ਰੂਰੀ ਸੀ ਮੈਂ ਡਿਊਟੀ ਛੱਡ ਕੇ ਬਿਨਾ ਦੱਸੇ ਹੀ ਸੇਵਾ ’ਤੇ ਚੱਲ ਰਿਹਾ ਸੀ ਸਤਿਸੰਗਾਂ ’ਚ ਮੇਰੀ ਸਟੇਜ਼ ਸੈਕਟਰੀ (ਸਟੇਜ਼ ਪ੍ਰੇਮੀ ਸੇਵਕ) ਅਤੇ ਸਪੀਕਰ ਲਗਵਾਉਣ ਦੀ ਸੇਵਾ ਦੀ ਡਿਊਟੀ ਸੀ ਮੇਰੇ ਕੋਲ ਛੁੱਟੀ ਤਾਂ ਸੀ ਨਹੀਂ, ਮੈਂ ਬਿਨਾਂ ਛੁੱਟੀ ਦੇ ਸੇਵਾ ’ਤੇ ਚੱਲ ਰਿਹਾ ਸੀ ਇੱਕ ਦਿਨ ਸ਼ਾਮ ਨੂੰ ਪਰਮਪਿਤਾ ਜੀ ਨੇ ਮੈਨੂੰ ਆਦੇਸ਼ ਫਰਮਾਇਆ ਕਿ ਤੂੰ ਆਪਣੀ ਡਿਊਟੀ ’ਤੇ ਚਲਿਆ ਜਾ ਕੱਲ੍ਹ ਤੋਂ ਮਹਿਮਾ ਸਰਜਾ ਪਿੰਡ ’ਚ ਸਤਿੰਸਗ ਹੈ।

Also Read:  Home & Car Loan: ਘਰ ਅਤੇ ਕਾਰ ਲੋਨ ਲੈਣਾ ਹੈ ਤਾਂ ਜ਼ਰੂਰ ਕਰੋ ਡਾਊਨ ਪੇਮੈਂਟ

ਸਮਾਂ ਮਿਲਿਆ ਤਾਂ ਦੁਪਹਿਰ ਨੂੰ ਆ ਜਾਣਾ ਮੈਂ ਸਤਿਵਚਨ ਕਹਿੰਦਾ ਹੋਇਆ ਆਪਣੇ ਪਿੰਡ ਤੋਂ ਹੋ ਕੇ ਸਮੇਂ ’ਤੇ ਆਪਣੀ ਡਿਊਟੀ ’ਤੇ ਪਹੁੰਚ ਗਿਆ ਮੈਂ ਹਾਜ਼ਰੀ ਲਗਾ ਕੇ ਬਾਹਰ ਹੀ ਨਿਕਲਿਆ ਸੀ ਕਿ ਪੰਜ ਮਿੰਟਾਂ ਬਾਅਦ ਮੇਰੇ ਅਫਸਰ ਆ ਗਏ ਸਤਿਗੁਰੂ ਜੀ ਦੀ ਰਹਿਮਤ ਨਾਲ ਹੀ ਮੈਂ ਡਿਊਟੀ ’ਤੇ ਹਾਜ਼ਰ ਸੀ ਸਤਿਗੁਰੂ ਦਾ ਨਿਰਾਲਾ ਖੇਡ ਦੇਖ ਕੇ ਮੈਂ ਲੱਖ-ਲੱਖ ਵਾਰ ਸ਼ੁਕਰਾਨਾ ਕੀਤਾ ਮੈਂ ਮਹਿਮਾ ਸਰਜਾ ਦੇ ਸਤਿਸੰਗ ’ਤੇ ਪਹੁੰਚਣ ਲਈ ਦਫਤਰ ਵਾਲੇ ਕਮਰੇ ਨੂੰ ਤਾਲਾ ਲਾਉਣਾ ਚਾਹਿਆ ਮੈਂ ਹੈਰਾਨ ਸੀ ਕਿ ਜਿੱਥੇ ਮੈਂ ਤਾਲਾ ਰੱਖਿਆ ਸੀ, ਉੱਥੇ ਤਾਲਾ ਨਹੀਂ ਸੀ ਮੈਂ ਸੋਚਿਆ ਕਿ ਕਿਸੇ ਨੇ ਚੁੱਕ ਲਿਆ ਹੋਵੇਗਾ ਉੱਥੇ ਉਸੇ ਏਰੀਆ ’ਚ ਮੇਰੀ ਭੈਣ ਰਹਿੰਦੀ ਸੀ, ਮੈਂ ਉਨ੍ਹਾਂ ਦੇ ਘਰ ਤੋਂ ਤਾਲਾ ਲੈ ਆਇਆ।

ਮੈਂ ਤਾਲਾ ਲਾ ਕੇ ਆਪਣੀ ਸਾਈਕਲ ਵੱਲ ਵਧਿਆ ਤਾਂ ਮੇਰੇ ਦੇਖਦੇ ਹੀ ਦੇਖਦੇ ਇੱਕ ਛੋਟਾ ਜਿਹਾ ਲੜਕਾ ਮੇਰੀ ਸਾਈਕਲ ਨੂੰ ਤਾਲਾ ਲਾ ਕੇ ਉਸ ’ਚੋਂ ਚਾਬੀ ਕੱਢ ਕੇ ਭੱਜ ਗਿਆ ਮੇਰਾ ਮਨ ਬਹੁਤ ਦੁਖੀ ਹੋਇਆ ਕਿਉਂਕਿ ਮੈਂ ਸਤਿਸੰਗ ’ਤੇ ਪਹੁੰਚਣ ਤੋਂ ਲੇਟ ਹੋ ਰਿਹਾ ਸੀ ਕਦਮ-ਕਦਮ ’ਤੇ ਰੁਕਾਵਟਾਂ ਆ ਰਹੀਆਂ ਸਨ ਅਤੇ ਮੈਨੂੰ ਘਬਰਾਹਟ ਹੋ ਰਹੀ ਸੀ ਮੈਂ ਸੋਚਿਆ ਕਿ ਸਾਈਕਲ ਚੁੱਕ ਕੇ ਦੁਕਾਨ ’ਤੇ ਲਿਜਾ ਕੇ ਤਾਲਾ ਖੁੱਲ੍ਹਵਾ ਜਾਂ ਤੁੜਵਾ ਲੈਂਦਾ ਹਾਂ ਮੈਂ ਆਪਣੇ ਮੋਢਿਆਂ ’ਤੇ ਸਾਈਕਲ ਰੱਖੀ ਹੀ ਸੀ ਕਿ ਉਸੇ ਸਮੇਂ ਮਹਿਕਮੇ ਦਾ ਸੀਮੇਂਟ ਨਾਲ ਲੋਡ ਇੱਕ ਟਰੱਕ ਆ ਗਿਆ ਫਿਰ ਮੈਨੂੰ ਅਸਲੀ ਗੱਲ ਦੀ ਸਮਝ ਆਈ ਕਿ ਇਹ ਸਾਰਾ ਖੇਡ ਵੀ ਮੇਰੀ ਲਾਜ਼ ਬਚਾਉਣ ਲਈ ਸਤਿਗੁਰੂ ਜੀ ਨੇ ਹੀ ਖੇਡਿਆ ਹੈ ਮੈਂ ਫਟਾਫਟ ਲੇਬਰ ਲਗਵਾ ਕੇ ਸੀਮੇਂਟ ਦੇ ਥੈਲੇ ਗਿਣ ਕੇ ਅੰਦਰ ਸਟੋਰ ’ਚ ਲਗਵਾਏ।

ਡਰਾਇਵਰ ਨੂੰ ਰਸੀਵਿੰਗ ਦੇ ਕੇ ਆਪਣੀ ਜ਼ਿੰਮੇਵਾਰੀ ਨਿਭਾਈ ਆਪਣੇ ਕੰਮ ਤੋਂ ਫਾਰਿਗ ਹੋ ਕੇ ਜਦੋਂ ਮੈਂ ਕਮਰੇ ਦਾ ਤਾਲਾ ਲਗਾਉਣ ਲੱਗਿਆ ਤਾਂ ਉਹ ਪਹਿਲਾਂ ਵਾਲਾ ਤਾਲਾ ਪਹਿਲਾਂ ਵਾਲੀ ਨਿਸ਼ਚਿਤ ਜਗ੍ਹਾ ’ਤੇ ਪਿਆ ਸੀ ਜਦੋਂ ਮੈਂ ਸਾਈਕਲ ਵੱਲ ਵਧਿਆ ਤਾਂ ਦੇਖਿਆ ਕਿ ਉਸਦਾ ਤਾਲਾ ਵੀ ਖੁੱਲ੍ਹਿਆ ਹੋਇਆ ਸੀ ਮੈਂ ਮਾਲਕ ਸਤਿਗੁਰੂ ਦਾ ਧੰਨਵਾਦ ਕਰਦਾ ਹੋਇਆ ਸਹੀ ਬਾਰ੍ਹਾਂ ਵਜੇ ਦੁਪਹਿਰ ਨੂੰ ਮਹਿਮਾ ਸਰਜਾ ਦੇ ਸਤਿਸੰਗ ’ਤੇ ਪਹੁੰਚ ਗਿਆ ਸੱਚੇ ਪਾਤਸ਼ਾਹ ਜੀ ਨੇ ਸਭ ਕੁਝ ਜਾਣਦੇ ਹੋਏ ਸਟੇਜ਼ ਤੋਂ ਵਚਨ ਫਰਮਾਏ ਕਿ ਜਿਨ੍ਹਾਂ ਨੂੰ ਸਤਿਸੰਗ ਦੀ ਕਦਰ ਹੁੰਦੀ ਹੈ, ਉਹ ਅਪਾਣੀ ਪੂਰੀ ਡਿਊਟੀ ਨਿਭਾ ਕੇ ਵੀ ਪਹੁੰਚ ਜਾਂਦੇ ਹਨ ਇਸ ਤਰ੍ਹਾਂ ਸਤਿਗੁਰੂ ਜੀ ਨੇ ਮੈਨੂੰ ਬੇਅੰਤ ਖੁਸ਼ੀਆਂ ਦਿੱਤੀਆਂ ਜ਼ਿਕਰਯੋਗ ਹੈ ਕਿ ਪ੍ਰੇਮੀ ਸੇਵਾਦਾਰ ਕੇਹਰ ਸਿੰਘ ਸਤਿਗੁਰੂ ਨਾਲ ਓੜ ਨਿਭਾ ਚੁੱਕੇ ਹਨ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ