ਮਸਾਲਾ ਪਾਪੜ
Table of Contents
Masala Papad: ਸਮੱਗਰੀ:
- ਪਾਪੜ: 2-4,
- ਪਿਆਜ,
- ਟਮਾਟਰ,
- ਖੀਰਾ (ਬਰੀਕ ਕੱਟੇ ਹੋਏ) ਅੱਧਾ ਕੱਪ ਹਰੇਕ,
- ਹਰੀ ਮਿਰਚ (ਬਰੀਕ ਕੱਟੀ ਹੋਈ) 1,
- ਹਰਾ ਧਨੀਆ (ਬਰੀਕ ਕੱਟਿਆ ਹੋਇਆ) 2 ਵੱਡੇ ਚਮਚ,
- ਨਿੰਬੂ ਦਾ ਰਸ-1 ਛੋਟਾ ਚਮਚ,
- ਉੱਬਲੇ ਹੋਏ ਕਾਬਲੀ ਛੋਲੇ: 1 ਕਟੋਰੀ,
- ਪਨੀਰ ਦੇ ਛੋਟੇ-ਛੋਟੇ ਟੁਕੜੇ ਅੱਧੀ ਕਟੋਰੀ,
- ਚਾਟ ਮਸਾਲਾ ਅਤੇ ਭੁੰਨਿ੍ਹਆ ਜੀਰਾ ਪਾਊਡਰ-1 ਛੋਟਾ ਚਮਚ ,
- ਕਾਲਾ ਨਮਕ ਅਤੇ ਲਾਲ ਮਿਰਚ ਪਾਊਡਰ ਸਵਾਦ ਅਨੁਸਾਰ,
- ਸੇਵ ਜਾਂ ਭੁਜੀਆ (ਨਮਕੀਨ)-2 ਵੱਡੇ ਚਮਚ
Masala Papad: ਬਣਾਉਣ ਦਾ ਤਰੀਕਾ:
ਪਾਪੜ ਨੂੰ ਤਵੇ ’ਤੇ ਸੁੱਕਾ ਸੇਕ ਲਓ
ਇੱਕ ਕਟੋਰੇ ’ਚ ਪਿਆਜ, ਟਮਾਟਰ, ਹਰੀ ਮਿਰਚ, ਹਰਾ ਧਨੀਆ, ਕਾਬਲੀ ਛੋਲੇ, ਪਨੀਰ ਸਭ ਇਕੱਠੇ ਮਿਲਾਓ ਇਸ ’ਚ ਚਾਟ ਮਸਾਲਾ, ਕਾਲਾ ਨਮਕ ਅਤੇ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਟਾੱਸ ਕਰੋ
ਹੁਣ ਭੁੰਨ੍ਹੇ ਹੋਏ ਪਾਪੜ ਨੂੰ ਪਲੇਟ ’ਚ ਰੱਖੋ ਇਸ ਦੇ ਉੱਪਰ ਤਿਆਰ ਸਬਜ਼ੀਆਂ ਦਾ ਮਿਸ਼ਰਣ ਬਰਾਬਰ ਪਾਓ ਉੱਪਰੋਂ ਬਰੀਕ ਸੇਵ, ਥੋੜ੍ਹਾ ਚਾਟ ਮਸਾਲਾ ਅਤੇ ਭੁੰਨਿ੍ਹਆ ਹੋਇਆ ਪਾਊਡਰ ਛਿੜਕੋ ਅਤੇ ਤੁਰੰਤ ਪਰੋਸੋ
































































