sachi shiksha team distributed health kits to corona warriors

…ਤਾਕਿ ਤੁਸੀਂ ਵੀ ਰਹੋਂ ਸਿਹਤਮੰਦ ਕੋਰੋਨਾ ਵਾਰੀਅਰਸ ਨੂੰ ‘ਸੱਚੀ ਸ਼ਿਕਸ਼ਾ’ ਟੀਮ ਨੇ ਵੰਡੀਆਂ ਸਿਹਤਵਰਦਕ ਕਿੱਟਾਂ
ਕੋਰੋਨਾ ਕਾਲ ’ਚ ਫਰੰਟ ਲਾਇਨ ’ਤੇ ਆ ਕੇ ਕੰਮ ਕਰਨ ਵਾਲੇ ਕੋਰੋਨਾ ਵਾਰੀਅਰਸ ਨੂੰ ਸੱਚੀ ਸ਼ਿਕਸ਼ਾ ਮੈਗਜ਼ੀਨ ਵੱਲੋਂ ਸਲੂਟ ਕੀਤਾ ਗਿਆ

ਇਸ ਦੌਰਾਨ ਮੈਗਜ਼ੀਨ ਪ੍ਰਬੰਧਨ ਅਤੇ ਟੀਮ ਵੱਲੋਂ 3 ਮਈ ਨੂੰ ਸਰਸਾ ਸ਼ਹਿਰ ’ਚ 50 ਪੁਲਿਸ ਕਰਮਚਾਰੀਆਂ ਨੂੰ ਸਿਹਤਮੰਦ ਰਹਿਣ ਲਈ ਕਿੱਟਾਂ ਵੰਡੀਆਂ ਗਈਆਂ

ਯਾਦ ਦਿਵਾ ਦਈਏ ਕਿ ਬੀਤੀ 29 ਅਪਰੈਲ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਆਪਣੇ ਪੱਤਰ ਜ਼ਰੀਏ ਅਪੀਲ ਕੀਤੀ ਸੀ ਕਿ ਉਹ ਕੋਰੋਨਾ ਵਾਰੀਅਰਸ ਡਾਕਟਰਾਂ, ਨਰਸਾਂ, ਪੁਲਿਸ ਅਤੇ ਐਂਬੂਲੈਂਸ ਦੇ ਡਰਾਈਵਰਾਂ ਨੂੰ ਕਿੰਨੂ, ਸੰਤਰਾ, ਨਿੰਬੂ ਪਾਣੀ ਅਤੇ ਫਰੂਟ ਵੰਡਣ ਜਿੱਥੇ ਵੀ ਕੋਰੋਨਾ ਵਾਰੀਅਰਸ ਦਿਸਣ ਉਨ੍ਹਾਂ ਨੂੰ ਸਲੂਟ ਕਰਨ ਅਤੇ ਉਨ੍ਹਾਂ ਦਾ ਪੂਰਾ ਸਹਿਯੋਗ ਕਰਨ ਸੱਚੀ ਸ਼ਿਕਸ਼ਾ ਨੇ ਇਸ ਕੰਮ ਨੂੰ ਇੱਕ ਅਭਿਆਨ ਦਾ ਰੂਪ ਦਿੰਦੇ ਹੋਏ

ਸਰਸਾ ਸ਼ਹਿਰ ’ਚ ਕੋਰੋਨਾ ਵਾਰੀਅਰਸ ਨੂੰ ਸਲੂਟ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਿਹਤ ਨਾਲ ਜੁੜੀਆਂ ਜ਼ਰੂਰੀ ਦਵਾਈਆਂ ਜਿਵੇਂ ਵਿਟਾਮਿਨ-ਸੀ ਜਿੰਕ, ਮਲਟੀ ਵਿਟਾਮਿਨ, ਬੀ-ਕੰਪਲੈਕਸ ਕੈਪਸੂਲਾਂ ਦੇ ਨਾਲ-ਨਾਲ ਕੇਲਾ, ਕੀਵੀ, ਸੇਬ ਅਤੇ ਮੌਸਮੀ ਫਰੂਟ ਨਾਲ ਭਰਪੂਰ 50 ਕਿੱਟਾਂ ਵੰਡੀਆਂ ਗਈਆਂ ਮਾਸਿਕ ਪੱਤ੍ਰਿਕਾ ਦੇ ਸੰਪਾਦਕ ਮਾਸਟਰ ਬਨਵਾਰੀ ਲਾਲ ਇੰਸਾਂ ਨੇ ਦੱਸਿਆ ਕਿ ਸੱਚੀ ਸ਼ਿਕਸ਼ਾ ਮੈਗਜ਼ੀਨ ਦੀ ਪੂਰੀ ਟੀਮ ਕੋਰੋਨਾ ਵਾਰੀਅਰਸਾਂ ਨੂੰ ਦਿਲੋਂ ਸਲੂਟ ਕਰਦੀ ਹੈ ਜੋ ਅੱਜ ਫਰੰਟ ਲਾਇਨ ’ਤੇ ਰਹਿ ਕੇ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ

ਇਸ ਅਭਿਆਨ ਤਹਿਤ ਚੋਪਟਾ ਰੋਡ, ਹਿਸਾਰ ਰੋਡ ਅਤੇ ਬਰਨਾਲਾ ਰੋਡ ਤੋਂ ਇਲਾਵਾ ਸ਼ਹਿਰ ਦੇ ਅੰਬੇਦਕਰ ਚੌਂਕ, ਸਾਂਗਵਾਨ ਚੌਂਕ, ਪਰਸ਼ੂਰਾਮ ਚੌਂਕ, ਗੋਲ ਡਿੱਗੀ ਚੌਂਕ ਤੇ ਬਾਬਾ ਭੂਮਣਸ਼ਾਹ ਚੌਂਕ ’ਤੇ ਤੈਨਾਤ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿਹਤ ਸਬੰਧੀ ਕਿੱਟਾਂ ਵੰਡੀਆਂ ਗਈਆਂ, ਨਾਲ ਹੀ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬੋਤਲਬੰਦ ਪਾਣੀ ਵੀ ਮੁਹੱਈਆ ਕਰਵਾਇਆ ਗਿਆ ਨਾਲ ਹੀ ਸੜਕ ਤੋਂ ਲੰਘਣ ਵਾਲੀਆਂ ਐਂਬੂਲੈਂਸਾਂ ਦੇ ਡਰਾਈਵਰਾਂ ਨੂੰ ਵੀ ਇਹ ਕਿੱਟਾਂ ਦਿੱਤੀਆਂ ਗਈਆਂ

ਇਸ ਦੌਰਾਨ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮਲਕੀਤ ਇੰਸਾਂ, ਰਾਜ ਕੁਮਾਰ ਇੰਸਾਂ, ਹਰਭਜਨ ਸਿੰਘ, ਵਿੱਕੀ, ਮਹਿੰਦਰਪਾਲ, ਨਵਜੀਤ ਖਹਿਰਾ, ਮਨੋਜ, ਬਲਿਹਾਰ, ਪਵਨ, ਗੁਰਪ੍ਰੀਤ ਸਿੰਘ, ਸੁਰਿੰਦਰ ਪਾਲ, ਹੈਪੀ ਸਮੇਤ ਮੈਗਜ਼ੀਨ ਨਾਲ ਜੁੜੇ ਸਮੂਹ ਮੈਂਬਰਾਂ ਨੇ ਭਰਪੂਰ ਸਹਿਯੋਗ ਦਿੱਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!