Child Grow Smarter

Child Grow Smarter: ਬੱਚਿਆਂ ਨੂੰ ਪੜ੍ਹ ਕੇ ਸੁਣਾਓ, ਤੇਜ਼ ਬਣੇਗਾ ਦਿਮਾਗ

ਜੇਕਰ ਤੁਹਾਡਾ ਬੱਚਾ ਢਾਈ-ਤਿੰਨ ਸਾਲ ਤੋਂ ਵੱਧ ਉਮਰ ਦਾ ਹੋ ਚੁੱਕਾ ਹੈ ਅਤੇ ਬੋਲਿਆ ਹੋਇਆ ਸਮਝਣ ਲੱਗਾ ਹੈ, ਤਾਂ ਤੁਸੀਂ ਉਸ ਨੂੰ ਕਿਤਾਬ ਪੜ੍ਹ ਕੇ ਸੁਣਾਉਣਾ ਸ਼ੁਰੂ ਕਰ ਦਿਓ ਅਤੇ ਲਗਾਤਾਰ ਅਜਿਹਾ ਕਰੋ ਕਲੀਵਲੈਂਡ ਕਲੀਨਿਕ ਦੇ ਡਾਕਟਰਾਂ ਦੇ ਅਨੁਸਾਰ, ਮਾਪੇ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹ ਕੇ ਸੁਣਾਉਣ

ਆਪਣੇ ਬੱਚਿਆਂ ਦੇ ਨਾਲ ਕਿਤਾਬਾਂ ਪੜ੍ਹਨ ਨਾਲ ਦੋਵਾਂ ’ਚ ਖੁਸ਼ੀਆਂ ਦਾ ਜੁੜਾਅ ਬਣਦਾ ਹੈ, ਜਿਸ ਨਾਲ ਇਸ ਗੱਲ ਦੀ ਸੰਭਾਵਨਾ ਵਧ ਜਾਂਦੀ ਹੈ ਕਿ ਭਵਿੱਖ ’ਚ ਬੱਚਿਆਂ ਨੂੰ ਕਿਤਾਬਾਂ ਪੜ੍ਹਨਾ ਚੰਗਾ ਲੱਗੇਗਾ ਇਸ ਤੋਂ ਇਲਾਵਾ ਕਿਤਾਬਾਂ ਪੜ੍ਹ ਕੇ ਸੁਣਾਉਣ ਦਾ ਇੱਕ ਮਹੱਤਵਪੂਰਨ ਲਾਭ ਇਹ ਵੀ ਹੈ ਕਿ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਦੋਵਾਂ ਨੂੰ ਲਾਭ ਹੁੰਦਾ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਛੋਟੇ ਬੱਚੇ ਭਲੇ ਹੀ ਸ਼ਬਦਾਂ ਦਾ ਮਤਲਬ ਨਾ ਸਮਝਣ, ਪਰ ਕਿਤਾਬਾਂ ਪੜ੍ਹ ਕੇ ਸੁਣਾਉਣ ਦੀ ਤੁਹਾਡੀ ਆਦਤ ਉਨ੍ਹਾਂ ਦੇ ਦਿਮਾਗ ਦੇ ਵਿਕਾਸ ਲਈ ‘ਸੁਪਰਫੂਡ’ ਕੰਮ ਕਰੇਗੀ

ਇਸ ਤੋਂ ਇਲਾਵਾ ਵਿਗਿਆਨੀਆਂ ਦਾ ਮੰਨਣਾ ਹੈ ਕਿ ਪੰਜ ਤੋਂ ਅੱਠ ਸਾਲ ਦੀ ਉਮਰ ਦੇ ਬੱਚਿਆਂ ਦੇ ਪੜ੍ਹਨ ਦੌਰਾਨ ਉਨ੍ਹਾਂ ਨਾਲ ਗੱਲ ਕਰਨ ਨਾਲ ਉਨ੍ਹਾਂ ਦਾ ਦਿਮਾਗ ਬਿਹਤਰ ਤੌਰ ’ਤੇ ਐਕਟਿਵ ਹੋ ਸਕਦਾ ਹੈ ਕਿਸੇ ਕਿਤਾਬ ਨੂੰ ਸਿਰਫ ਜ਼ੋਰ-ਜ਼ੋਰ ਦੀ ਪੜ੍ਹਨਾ ਹੀ ਬੱਚੇ ਦੇ ਗਿਆਨ ਸਬੰਧੀ ਵਿਕਾਸ ਨੂੰ ਬਿਹਤਰ ਕਰਨ ਲਈ ਲੋੜੀਂਦਾ ਨਹੀਂ ਹੋ ਸਕਦਾ ਫੰਕਸ਼ਨਲ ਮੈਗਨੈਟਿਕ ਰਿਸੋਨੈਂਸ ਇਮੇਜਿੰਗ ਨੇ ਉਨ੍ਹਾਂ ਪੰਜ ਸਾਲਾਂ ਦੇ ਬੱਚਿਆਂ ਦਾ ਦਿਮਾਗ ਕਿਤੇ ਜ਼ਿਆਦਾ ਐਕਟਿਵ ਪਾਇਆ, ਜਿਨ੍ਹਾਂ ਨੂੰ ਕਹਾਣੀ ਸੁਣਾਉਣ ਦੌਰਾਨ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ

Table of Contents

ਕਿਤਾਬਾਂ ਪੜ੍ਹ ਕੇ ਸੁਣਾਉਣ ਦੇ ਫਾਇਦੇ:

ਮਾਪਿਆਂ ਨਾਲ ਮਜ਼ਬੂਤ ਰਿਸ਼ਤਾ:

ਬੱਚੇ ਨੂੰ ਪੜ੍ਹ ਕੇ ਸੁਣਾਉਣ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੈ ਅਤੇ ਇਸ ਨਾਲ ਬੱਚੇ ਨੂੰ ਆਪਣਾਪਣ ਅਤੇ ਸੁਰੱਖਿਅਤ ਮਹਿਸੂਸ ਹੁੰਦਾ ਹੈ ਇਸ ਨਾਲ ਬੱਚਾ ਨਾ ਸਿਰਫ ਤੁਹਾਡੇ ਨੇੜੇ ਆਉਂਦਾ ਹੈ, ਸਗੋਂ ਪਿਆਰ ਅਤੇ ਧਿਆਨ ਮਿਲਣ ਨਾਲ ਉਹ ਸਮਝਦਾਰ ਵੀ ਬਣਦਾ ਹੈonline classes for kids

Also Read:  ਘਰੇ ਹੀ ਤਿਆਰ ਕਰੋ  ਸੁੰਦਰਤਾ ਦੇ ਉਤਪਾਦ

ਭਾਸ਼ਾ ਅਤੇ ਸ਼ਬਦਾਂ ਦੀ ਸਮਝ:

ਕਿਤਾਬਾਂ ਪੜ੍ਹ ਕੇ ਸੁਣਾਉਣ ਨਾਲ ਬੱਚਾ ਘੱਟ ਉਮਰ ’ਚ ਨਵੇਂ-ਨਵੇਂ ਸ਼ਬਦ ਸੁਣਨ ਲੱਗਦਾ ਹੈ, ਜੋ ਉਸ ਦੇ ਦਿਮਾਗ ’ਚ ਸਟੋਰ ਹੋ ਜਾਂਦੇ ਹਨ ਬਾਅਦ ’ਚ ਬੱਚੇ ਬਹੁਤ ਜ਼ਲਦੀ ਬੋਲਣਾ ਸਿੱਖਦੇ ਹਨ

ਕਲਪਨਾਸ਼ੀਲਤਾ ਵਧਦੀ ਹੈ:

ਛੋਟੇ ਬੱਚਿਆਂ ’ਚ ਸੁਭਾਵਿਕ ਤੌਰ ’ਤੇ ਵੱਡੇ ਸੁਫਨੇ ਦੇਖਣ ਤੇ ਆਪਣੀਆਂ ਕਲਪਨਾਵਾਂ ਦੀ ਵਰਤੋਂ ਕਰਨ ਦੀ ਸਮਰੱਥਾ ਹੁੰਦੀ ਹੈ ਇਸ ਦੇ ਨਾਲ ਹੀ ਜੇਕਰ ਪੇਰੈਂਟਸ ਆਪਣੇ ਬੱਚਿਆਂ ਨੂੰ ਕਿਤਾਬਾਂ ਪੜ੍ਹ ਕੇ ਸੁਣਾਉਣਗੇ, ਤਾਂ ਉਹ ਆਪਣੀ ਕਲਪਨਾਸ਼ੀਲਤਾ ਦਾ ਉਪਯੋਗ ਕਰਨਾ ਸਿੱਖਣਗੇ ਬੱਚੇ ਦੀ ਕਲਪਨਾਸ਼ੀਲਤਾ, ਉਸ ਨੂੰ ਬਿਹਤਰ ਅਕੈਡਮਿਕ ਪਰਫਾਰਮੈਂਸ ’ਚ ਵੀ ਮੱਦਦ ਕਰਦੇ ਹਨ

ਇਕਾਗਰਤਾ ਵਧਦੀ ਹੈ:

ਛੋਟੇ ਬੱਚੇ ਬਹੁਤ ਘੱਟ ਸਮੇਂ ਲਈ ਇਕਾਗਰਤਾ ਬਣਾ ਸਕਦੇ ਹਨ ਉਨ੍ਹਾਂ ਨੂੰ ਲੰਮੇ ਸਮੇਂ ਲਈ ਧਿਆਨ ਕੇਂਦਰਿਤ ਕਰਨ ’ਚ ਮੁਸ਼ਕਿਲਾਂ ਆਉਂਦੀਆਂ ਹਨ ਪਰ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਨਿਯਮਤ ਤੌਰ ’ਤੇ ਕਿਤਾਬਾਂ ਪੜ੍ਹ ਕੇ ਸੁਣਾਉਂਦੇ ਹੋ, ਤਾਂ ਇਸ ਨਾਲ ਉਨ੍ਹਾਂ ਦੇ ਵਿਹਾਰ ’ਚ ਬਦਲਾਅ ਹੁੰਦੇ ਹਨ ਉਹ ਸੁਭਾਅ ਤੋਂ ਸਕਾਰਾਤਮਕ ਹੋ ਜਾਂਦੇ ਹਨ ਅਤੇ ਕਿਤਾਬਾਂ ’ਚ ਰੁਚੀ ਹੋਣ ਦੀ ਵਜ੍ਹਾ ਨਾਲ ਡਿਸਪਲੀਨ ’ਚ ਰਹਿਣਾ ਸਿੱਖ ਲੈਂਦੇ ਹਨ ਇਸ ਨਾਲ ਉਨ੍ਹਾਂ ਦੀ ਯਾਦਸ਼ਕਤੀ ਵੀ ਤੇਜ਼ ਹੁੰਦੀ ਹੈ

ਸ਼ਬਦਾਵਲੀ ਦਾ ਗਿਆਨ:

ਬੱਚੇ ਕਿਤਾਬਾਂ ਪੜ੍ਹਦੇ-ਸੁਣਦੇ ਸਮੇਂ ਨਵੇਂ ਸ਼ਬਦ ਸਿੱਖਦੇ ਹਨ ਬੱਚੇ ਨੂੰ ਜਿੰਨੇ ਜ਼ਿਆਦਾ ਸ਼ਬਦ ਪਤਾ ਹੋਣਗੇ, ਵਿਚਾਰਾਂ ਨੂੰ ਓਨੇ ਹੀ ਬਿਹਤਰ ਢੰਗ ਨਾਲ ਸ਼ਬਦਾਂ ’ਚ ਢਾਲ ਸਕਣ ਦੀ ਸਮਰੱਥਾ ਵਧਦੀ ਹੈ ਜਦੋਂ ਬੱਚੇ ਕਹਾਣੀਆਂ ਨੂੰ ਜ਼ੋਰ ਨਾਲ ਪੜ੍ਹਦੇ ਹੋਏ ਸੁਣਦੇ ਹਨ, ਤਾਂ ਉਹ ਕਿਤਾਬਾਂ ’ਚ ਇਸਤੇਮਾਲ ਹੋਣ ਵਾਲੀ ਭਾਸ਼ਾ ਦੇ ਜ਼ਿਆਦਾ ਵਾਕਿਫ਼ ਹੋ ਜਾਂਦੇ ਹਨ -ਡੈਸਕ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ