Raksha Bandhan: ਰੱਖੜੀ ਦਾ ਪਿਆਰਾ ਧਾਗਾ
ਰਮਾ ਨੇ ਉਸ ਦੀ ਫੀਸ ਦੇਣ ਲਈ ਆਪਣੇ ਸੋਨੇ ਦੀਆਂ ਚੂੜੀਆਂ ਗਹਿਣੇ ਰੱਖ ਦਿੱਤੀਆਂ, ਪਰ ਵਿੱਕੀ ਨੂੰ ਕਦੇ ਪਤਾ ਨਹੀਂ ਲੱਗਣ ਦਿੱਤਾ ਸ਼ਹਿਰ ਦੀ ਚਕਾਚੌਂਧ ’ਚ ਵਿੱਕੀ ਹੌਲੀ-ਹੌਲੀ ਬਦਲਣ ਲੱਗਾ ਪਹਿਲਾਂ ਹਰ ਐਤਵਾਰ ਫੋਨ ਆਉਂਦਾ ਸੀ ਫਿਰ ਮਹੀਨੇ ’ਚ ਇੱਕ ਵਾਰ ਫਿਰ ਸਿਰਫ ਤਿਉਹਾਰ ’ਤੇ ਇੱਕ ਹੈਪੀ ਰੱਖੜੀ ਦੀਦੀ ਦਾ ਮੈਸੇਜ਼ ਫਿਰ… ਚੁੱਪ
ਸਾਉਣ ਦੀ ਸਿੱਲ੍ਹੀ ਹਵਾ ਖਿੜਕੀ ਨਾਲ ਟਕਰਾ ਰਹੀ ਸੀ ਵਿਹੜੇ ’ਚ ਨਿੰਮ ਦਾ ਬੁੱਢਾ ਰੁੱਖ ਹੌਲੀ-ਹੌਲੀ ਝੂਮ ਰਿਹਾ ਸੀ ਨੀਲਾ ਅਕਾਸ਼ ਬੱਦਲਾਂ ਨਾਲ ਢੱਕਿਆ ਹੋਇਆ ਸੀ ਅਤੇ ਰਮਾ ਦੀਆਂ ਅੱਖਾਂ ਉਹ ਪੁਰਾਣੀਆਂ ਰੱਖੜੀਆਂ ਲੱਭ ਰਹੀਆਂ ਸਨ- ਜੋ ਪਿਛਲੇ ਅੱਠ ਸਾਲਾਂ ਤੋਂ ਉਸ ਨੇ ਸੰਭਾਲ ਕੇ ਰੱਖੀਆਂ ਸਨ ਹਰ ਰੱਖੜੀ ’ਤੇ ਲਿਖਿਆ ਸੀ ਤੁਹਾਡੀ ਦੀਦੀ, ਰਮਾ ਪਰ ਉਹ, ਜਿਸ ਲਈ ਇਹ ਰੱਖੜੀਆਂ ਸਨ,
ਉਹ ਕਦੇ ਵਾਪਸ ਹੀ ਨਹੀਂ ਆਇਆ ਰਮਾ ਇੱਕ ਸਰਕਾਰੀ ਸਕੂਲ ’ਚ ਅਧਿਆਪਕ ਸੀ ਪਿੰਡ ਦੀ ਮਿੱਟੀ ਨਾਲ ਜੁੜੀ, ਭਾਵਨਾਵਾਂ ਨਾਲ ਭਰਪੂਰ, ਪਰ ਅੰਦਰ ਕਿਤੇ ਨਾ ਕਿਤੇ ਟੁੱਟੀ ਹੋਈ ਹਰ ਸਾਲ ਜਦੋਂ ਰੱਖੜੀ ਦਾ ਤਿਉਹਾਰ ਆਉਂਦਾ, ਉਹ ਆਪਣੀ ਪੁਰਾਣੀ ਗੁਲਾਬੀ ਸਾੜ੍ਹੀ ਪਹਿਨਦੀ, ਹਲਦੀ ਨਾਲ ਬਣੀ ਰੱਖੜੀ ਸਜਾਉਂਦੀ ਅਤੇ ਥਾਲੀ ’ਚ ਦੀਵਾ ਰੱਖ ਕੇ ਛੱਤ ’ਤੇ ਬੈਠ ਜਾਂਦੀ- ਉਸ ਦਿਸ਼ਾ ’ਚ ਮੂੰਹ ਕਰਕੇ, ਜਿੱਥੋਂ ਕਦੇ ਉਸ ਦਾ ਛੋਟਾ ਭਰਾ ਵਿੱਕੀ ਜਾਂਦਾ ਸੀ
ਵਿੱਕੀ- ਹਾਂ, ਉਹੀ ਵਿੱਕੀ, ਜੋ ਉਸ ਦੇ ਪਿੱਛੇ ਭੱਜਦੇ ਹੋਏ ਕਹਿੰਦਾ ਸੀ- ਦੀਦੀ! ਚੱਪਲ ਨਾ ਪਹਿਨ, ਮੈਂ ਤੈਨੂੰ ਮੋਢਿਆਂ ’ਤੇ ਬਿਠਾ ਲਵਾਂਗਾ ਰਮਾ ਹੱਸਦੀ, ਪਾਗਲ! ਮੈਂ ਹੁਣ ਛੋਟੀ ਨਹੀਂ ਹਾਂ ਅਤੇ ਵਿੱਕੀ ਜਵਾਬ ਦਿੰਦਾ, ਮੇਰੇ ਲਈ ਤਾਂ ਹਮੇਸ਼ਾ ਛੋਟੀ ਹੀ ਰਹੇਂਗੀ, ਕਿਉਂਕਿ ਤੁਸੀਂ ਮੈਨੂੰ ਸਭ ਤੋਂ ਵੱਡੇ ਲੱਗਦੇ ਹੋ ਉਨ੍ਹਾਂ ਦਾ ਰਿਸ਼ਤਾ ਆਮ ਭੈਣ-ਭਰਾ ਦਾ ਰਿਸ਼ਤਾ ਨਹੀਂ ਸੀ ਮਾਂ-ਬਾਪ ਦੇ ਜਾਣ ਤੋਂ ਬਾਅਦ ਰਮਾ ਨੇ ਵਿੱਕੀ ਨੂੰ ਮਾਂ ਵਾਂਗ ਪਾਲ਼ਿਆ ਸੀ ਸਕੂਲ ਲਈ ਕੱਪੜੇ, ਦੁੱਧ, ਫੀਸ ਸਭ ਕੁਝ ਰਮਾ ਹੀ ਦੇਖਦੀ ਸੀ ਉਹ ਦੀਦੀ ਘੱਟ ਅਤੇ ਮਾਂ ਜ਼ਿਆਦਾ ਸੀ
ਵਿੱਕੀ ਵੱਡਾ ਹੋਇਆ ਉਸ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਸ਼ਹਿਰ ਦਾ ਰੁਖ਼ ਕੀਤਾ ਰਮਾ ਨੇ ਉਸ ਦੀ ਫੀਸ ਦੇਣ ਲਈ ਆਪਣੇ ਸੋਨੇ ਦੀਆਂ ਚੂੜੀਆਂ ਗਹਿਣੇ ਰੱਖ ਦਿੱਤੀਆਂ, ਪਰ ਵਿੱਕੀ ਨੂੰ ਕਦੇ ਪਤਾ ਨਹੀਂ ਲੱਗਣ ਦਿੱਤਾ ਸ਼ਹਿਰ ਦੀ ਚਕਾਚੌਂਧ ’ਚ ਵਿੱਕੀ ਹੌਲੀ-ਹੌਲੀ ਬਦਲਣ ਲੱਗਾ ਪਹਿਲਾਂ ਹਰ ਐਤਵਾਰ ਫੋਨ ਆਉਂਦਾ ਸੀ
ਫਿਰ ਮਹੀਨੇ ’ਚ ਇੱਕ ਵਾਰ ਫਿਰ ਸਿਰਫ ਤਿਉਹਾਰਾਂ ’ਤੇ ਇੱਕ ਹੈਪੀ ਰੱਖੜੀ ਦੀਦੀ ਦਾ ਮੈਸੇਜ਼ ਫਿਰ… ਚੁੱਪ ਰਮਾ ਨੇ ਕਈ ਵਾਰ ਚਿੱਠੀਆਂ ਭੇਜੀਆਂ, ਪਰ ਕੋਈ ਜਵਾਬ ਨਹੀਂ ਮਿਲਿਆ ਇੱਕ ਵਾਰ ਰੱਖੜੀ ਨਾਲ ਇੱਕ ਚਿੱਠੀ ਵੀ ਭੇਜੀ ਸੀ, ਜਿਸ ਵਿਚ ਲਿਖਿਆ ਸੀ- ਤੇਰੇ ਬਿਨਾਂ ਇਹ ਤਿਉਹਾਰ ਅਧੂਰਾ ਲੱਗਦਾ ਹੈ ਸ਼ਾਇਦ ਤੂੰ ਬਹੁਤ ਰੁੱਝਿਆ ਹੈਂ ਪਰ ਮੈਂ ਇੱਥੇ ਉਹੀ ਦੀਦੀ ਹਾਂ ਤੇਰੇ ਲਈ ਰੱਖੜੀ ਦੀ ਥਾਲੀ ਸਜਾਈ ਬੈਠੀ ਉਹ ਚਿੱਠੀ ਉਸ ਨੂੰ ਬਾਅਦ ’ਚ ਖੁਦ ਨੂੰ ਹੀ ਵਾਪਸ ਮਿਲੀ ‘ਪਤਾ ਗਲਤ ਹੈ’
ਦੀ ਮੋਹਰ ਨਾਲ ਹੁਣ ਉਹ ਰੱਖੜੀਆਂ ਉਸ ਦੀ ਡਾਇਰੀ ਦਾ ਹਿੱਸਾ ਬਣ ਗਈਆਂ ਸਨ ਇੱਕ-ਇੱਕ ਰੱਖੜੀ ਨੂੰ ਦੇਖ ਕੇ ਉਸ ਦੀਆਂ ਅੱਖਾਂ ਭਰ ਆਉਂਦੀਆਂ ਪਿੰਡ ਦੇ ਬੱਚਿਆਂ ਨਾਲ ਘਿਰੀ ਹੋਏ ਵੀ ਉਹ ਇਕੱਲੀ ਮਹਿਸੂਸ ਕਰਦੀ ਸੀ ਸਕੂਲ ’ਚ ਪੜ੍ਹਾਉਣਾ ਰਮਾ ਲਈ ਸਿਰਫ ਰੁਜ਼ਗਾਰ ਨਹੀਂ ਸੀ, ਸਗੋਂ ਇੱਕ ਸਮੱਰਪਣ ਸੀ-ਇੱਕ ਯਤਨ ਉਸ ਅਧੂਰੇਪਣ ਨੂੰ ਭਰਨ ਦਾ, ਜੋ ਵਿੱਕੀ ਦੀ ਗੈਰ-ਮੌਜੂਦਗੀ ਨਾਲ ਉਸ ਦੇ ਅੰਦਰ ਘਰ ਕਰ ਗਿਆ ਸੀ ਉਹ ਹਰ ਬੱਚੇ ’ਚ ਵਿੱਕੀ ਦੀ ਝਲਕ ਤਲਾਸ਼ਦੀ ਸੀ
ਕਿਸੇ ਦੀ ਸ਼ਰਾਰਤ ’ਚ, ਕਿਸੇ ਦੀ ਮਾਸੂਮ ਜਗਿਆਸਾ ’ਚ, ਕਿਸੇ ਦੀ ਭੁੱਖ ’ਚ, ਉਹ ਅਕਸਰ ਰੁਕ ਜਾਂਦੀ ਜਿਵੇਂ ਵਿੱਕੀ ਉਸ ਦੇ ਸਾਹਮਣੇ ਖੜ੍ਹਾ ਹੋਵੇ ਸ਼ਾਇਦ ਇਸੇ ਪਿਆਰ ਅਤੇ ਸਮੱਰਪਣ ਨੇ ਹੀ ਉਸ ਨੂੰ ਉਸ ਪਹਿਚਾਣ ਤੱਕ ਪਹੁੰਚਾਇਆ, ਜਦੋਂ ਸਾਲ 2025 ’ਚ ਇੱਕ ਦਿਨ ਅਚਾਨਕ ਉਸ ਨੂੰ ਇੱਕ ਸਰਕਾਰੀ ਚਿੱਠੀ ਮਿਲੀ ਚਿੱਠੀ ’ਚ ਲਿਖਿਆ ਸੀ
ਕਿ ਤੁਹਾਨੂੰ ਸੂਬਾ ਪੱਧਰੀ ਆਦਰਸ਼ ਅਧਿਆਪਕਾ ਸਨਮਾਨ ਲਈ ਦਿੱਲੀ ਸੱਦਾ ਦਿੱਤਾ ਜਾਂਦਾ ਹੈ ਇਹ ਉਸ ਦੀ ਜ਼ਿੰਦਗੀ ਦਾ ਪਹਿਲਾ ਅਜਿਹਾ ਮੌਕਾ ਸੀ ਜਦੋਂ ਉਹ ਪਿੰਡ ਤੋਂ ਬਾਹਰ, ਦਿੱਲੀ ਜਾ ਰਹੀ ਸੀ ਟਰੇਨ ’ਤੇ, ਇਕੱਲੀ ਸਟੇਸ਼ਨ ’ਤੇ ਕਦਮ ਰੱਖਦੇ ਹੀ ਉਸ ਨੂੰ ਵਰਿ੍ਹਆਂ ਪਹਿਲਾਂ ਦਾ ਉਹ ਦ੍ਰਿਸ਼ ਯਾਦ ਆ ਗਿਆ ਜਦੋਂ ਉਸ ਨੇ ਵਿੱਕੀ ਨੂੰ ਪਹਿਲੀ ਵਾਰ ਸਟੇਸ਼ਨ ਤੱਕ ਛੱਡਿਆ ਸੀ
ਜਾਂਦੇ-ਜਾਂਦੇ ਬੋਲਿਆ ਸੀ- ਦੀਦੀ, ਜਦੋਂ ਮੈਂ ਵੱਡਾ ਅਫਸਰ ਬਣੂੰਗਾ, ਤਾਂ ਤੁਹਾਨੂੰ ਲੈਣ ਮੈਂ ਖੁਦ ਆਵਾਂਗਾ ਦਿੱਲੀ ਦੇ ਹੋਟਲ ’ਚ ਜਦੋਂ ਉਹ ਪਹੁੰਚੀ, ਤਾਂ ਸਮਾਰੋਹ ਦੀ ਹਲਚਲ ’ਚ ਮੰਚ ਤੋਂ ਗੂੰਜਦੀ ਇੱਕ ਆਵਾਜ਼ ਉਸ ਦੇ ਕੰਨਾਂ ’ਚ ਜਿਵੇਂ ਠਹਿਰ ਗਈ, ਉਹ ਆਵਾਜ਼… ਬਹੁਤ ਜਾਣੀ-ਪਹਿਚਾਣੀ ਸੀ ਮੰਚ ’ਤੇ ਜੋ ਮੁੱਖ ਬੁਲਾਰੇ ਸਨ, ਉਹ ਸਨ ਵਿਕਰਮ ਰਾਠੌੜ, ਜੋ ਕਿ ਉਸ ਦਾ ਭਰਾ ਸੀ ਜਿਸ ਦਾ ਛੋਟਾ ਨਾਂਅ ਵਿੱਕੀ ਸੀ ਰਮਾ ਦੀਆਂ ਅੱਖਾਂ ਭਰ ਆਈਆਂ ਇਹ ਤਾਂ ਉਸ ਦਾ ਵਿੱਕੀ ਸੀ ਉਸੇ ਦੀਆਂ ਅੱਖਾਂ, ਉਸੇ ਦੇ ਲਹਿਜੇ ਵਾਲਾ, ਬੱਸ ਹੁਣ ਜ਼ਿੰਦਗੀ ਦੀ ਧੁੱਪ ’ਚ ਥੋੜ੍ਹਾ ਤਪ ਕੇ ਹੋਰ ਗੰਭੀਰ ਹੋ ਗਿਆ ਸੀ
ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ, ਉਹ ਚੁੱਪਚਾਪ ਇੱਕ ਕੋਨੇ ’ਚ ਬੈਠੀ ਰਹੀ ਨਾ ਕੁਝ ਬੋਲ ਰਹੀ ਸੀ, ਨਾ ਅੱਗੇ ਵਧ ਰਹੀ ਸੀ ਫਿਰ ਇੱਕ ਸੱਜਣ ਹੌਲੀ ਜਿਹੇ ਕੋਲ ਆਏ ਅਤੇ ਆਦਰਪੂਰਵਕ ਬੋਲੇ, ‘‘ਤੁਸੀਂ ਰਮਾ ਹੋ?’’ ਤਾਂ ਉਸ ਨੇ ਹੌਲੀ ਜਿਹੀ ਸਿਰ ਹਿਲਾਇਆ ਉਹ ਵਿਅਕਤੀ ਬੋਲਿਆ, ‘‘ਮੈਂ ਵਿਕਰਮ ਸਰ ਦਾ ਸਹਿਯੋਗੀ ਹਾਂ ਸਰ ਨੇ ਕਿਹਾ ਸੀ ਕਿ ਜੇਕਰ ਰਮਾ ਦੀਦੀ ਮਿਲੇ, ਤਾਂ ਇਹ ਲਿਫਾਫਾ ਉਨ੍ਹਾਂ ਨੂੰ ਦੇ ਦੇਣਾ’’ ਕੰਬਦੇ ਹੱਥਾਂ ਨਾਲ ਰਮਾ ਨੇ ਲਿਫਾਫਾ ਖੋਲ੍ਹਿਆ ਉਸ ’ਚ ਇੱਕ ਚਿੱਠੀ ਸੀ
ਅਤੇ ਇੱਕ ਪੁਰਾਣੀ ਰੱਖੜੀ ਚਿੱਠੀ- ‘‘ਦੀਦੀ, ਪਤਾ ਹੈ, ਮੈਂ ਜਾਣ-ਬੁੱਝ ਕੇ ਤੁਹਾਡੇ ਨਾਲ ਸੰਪਰਕ ਨਹੀਂ ਕੀਤਾ ਇਸ ਲਈ ਨਹੀਂ ਕਿ ਮੈਨੂੰ ਤੁਹਾਡੇ ਨਾਲ ਕੋਈ ਸ਼ਿਕਾਇਤ ਸੀ, ਸਗੋਂ ਇਸ ਲਈ ਕਿ ਮੈਂ ਖੁਦ ਸ਼ਰਮਸਾਰ ਸੀ ਤੁਸੀਂ ਸਭ ਕੁਝ ਛੱਡ ਕੇ ਮੈਨੂੰ ਵੱਡਾ ਕੀਤਾ ਅਤੇ ਮੈਂ ਕੀ ਕੀਤਾ? ਸਫਲਤਾ ਮਿਲਦੇ ਹੀ ਸਭ ਤੋਂ ਪਹਿਲਾਂ ਤੁਹਾਨੂੰ ਭੁੱਲ ਗਿਆ ਪਰ ਸੱਚ ਤਾਂ ਇਹ ਹੈ
ਕਿ ਤੁਹਾਡੀ ਭੇਜੀ ਰੱਖੜੀ ਮੈਂ ਸੰਭਾਲ ਕੇ ਰੱਖੀ ਮੈਂ ਹਰ ਸਾਲ ਛੱਤ ’ਤੇ ਜਾਂਦਾ, ਉਸੇ ਦਿਸ਼ਾ ’ਚ ਮੂੰਹ ਕਰਕੇ ਤੁਹਾਡੇ ਤੋਂ ਮੁਆਫੀ ਮੰਗਦਾ ਦੀਦੀ, ਤੁਸੀਂ ਹੁਣ ਵੀ ਉਹੀ ਹੋ ਉਹੀ ਭਾਵਨਾਵਾਂ ਦੇ ਵਿਹੜੇ ’ਚ ਅਤੇ ਮੈਂ ਗੁਆਚ ਗਿਆ ਹਾਂ ਕੱਚ ਦੇ ਇਸ ਸ਼ਹਿਰ ’ਚ ਮੈਂ ਆਵਾਂਗਾ ਦੀਦੀ, ਇਸ ਵਾਰ ਜ਼ਰੂਰ ਆਵਾਂਗਾ ਤੁਹਾਡਾ- ਉਹ ਛੋਟਾ ਵਿੱਕੀ’’ ਰਮਾ ਦੀਆਂ ਅੱਖਾਂ ’ਚੋਂ ਹੰਝੂ ਵਹਿ ਤੁਰੇ ਉਸ ਨੇ ਚਿੱਠੀ ਨੂੰ ਸੀਨੇ ਨਾਲ ਲਾ ਲਿਆ ਉਸ ਦਾ ਮਨ ਸ਼ਾਂਤੀ ਨਾਲ ਭਰ ਗਿਆ, ਜਿਵੇਂ ਕਈ ਸਾਲਾਂ ਦਾ ਬੋਝ ਉੱਤਰ ਗਿਆ ਹੋਵੇ
ਅਗਲੇ ਦਿਨ ਉਹ ਆਪਣੇ ਸਕੂਲ ਵਾਪਸ ਆਈ ਬੱਚਿਆਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ ਗਾਣਾ ਗਾਇਆ- ਰਾਖੀ ਕੀ ਡੋਰੀ ਸੇ ਬੰਧਾ, ਹਰ ਦਿਲ ਕਾ ਪਿਆਰ… ਫਿਰ ਇੱਕ ਗੱਡੀ ਉੱਥੇ ਆ ਕੇ ਰੁਕੀ ਸਫੈਦ ਕੁੜਤੇ ’ਚ, ਐਨਕ ਲਾਈ, ਹਲਕੀ ਦਾੜ੍ਹੀ ਅਤੇ ਹੱਥ ’ਚ ਰੱਖੜੀ ਦੀ ਥਾਲੀ ਲਈ ਖੜ੍ਹਾ ਸੀ ਵਿੱਕੀ ਰਮਾ ਦੀਆਂ ਅੱਖਾਂ ’ਚ ਹੰਝੂ ਆ ਗਏ
ਉਹ ਕੁਝ ਕਹਿ ਨਹੀਂ ਸਕੀ ਵਿੱਕੀ ਨੇ ਅੱਗੇ ਵਧ ਕੇ ਝੁਕਦੇ ਹੋਏ ਕਿਹਾ, ‘‘ਦੀਦੀ, ਮੈਨੂੰ ਫਿਰ ਤੋਂ ਗੁੱਟ ’ਤੇ ਉਹ ਧਾਗਾ ਬੰਨ੍ਹ ਦਿਓਗੇ?’’ ਰਮਾ ਨੇ ਉਸ ਨੂੰ ਗਲੇ ਲਾ ਲਿਆ, ‘‘ਐਨੇ ਸਾਲਾਂ ਦੀਆਂ ਰੱਖੜੀਆਂ ਅੱਜ ਇਕੱਠੀਆਂ ਬੰਨ੍ਹਾਂਗੀ’’ ਵਿੱਕੀ ਨੇ ਆਪਣੇ ਫਲੈਟ ਦਾ ਇੱਕ ਕਮਰਾ ਰਮਾ ਲਈ ਸਜਾਇਆ ਰਮਾ ਹੁਣ ਹਰ ਐਤਵਾਰ ਬੱਚਿਆਂ ਨੂੰ ਆਨਲਾਈਨ ਪੜ੍ਹਾਉਂਦੀ ਹੈ ਉਹ ਰੱਖੜੀ ਹੁਣ ਸਿਰਫ ਤਿਉਹਾਰ ਨਹੀਂ, ਹਰ ਦਿਨ ਦੀ ਮੋਹ ਦੀ ਡੋਰੀ ਬਣ ਚੁੱਕੀ ਹੈ
ਸਾਉਣ ਦੀ ਨਮੀ ਹੁਣ ਸੁੰਨੀ ਨਹੀਂ ਲੱਗਦੀ ਨਿੰਮ ਦੇ ਹੇਠਾਂ ਬੈਠੀ ਰਮਾ ਦੀਆਂ ਅੱਖਾਂ ’ਚ ਹੁਣ ਉਡੀਕ ਨਹੀਂ, ਆਪਣਾਪਣ ਝਲਕਦਾ ਹੈ ਕਿਉਂਕਿ ਰੱਖੜੀ ਦਾ ਸੁੰਨਾ ਧਾਗਾ, ਹੁਣ ਫਿਰ ਤੋਂ ਪ੍ਰੇਮ ਨਾਲ ਭਿੱਜ ਚੁੱਕਾ ਹੈ -ਪ੍ਰਿਅੰਕਾ ਸੌਰਭ

































































