Diet in Summer: ਗਰਮੀ ’ਚ ਅਜਿਹੀ ਹੋਵੇ ਤੁਹਾਡੀ ਖੁਰਾਕ
ਗਰਮੀਆਂ ਦੌਰਾਨ ਸੂਰਜ ਦੀਆਂ ਤਿੱਖੀਆਂ ਕਿਰਨਾਂ ਅਤੇ ਵਧਦਾ ਤਾਪਮਾਨ ਸਰੀਰ ’ਤੇ ਜ਼ਿਆਦਾ ਅਸਰ ਪਾਉਂਦੇ ਹਨ ਭਿਆਨਕ ਗਰਮੀ ਅਤੇ ਹੀਟ ਵੇਵ ਸਰੀਰ ਲਈ ਜ਼ਿਆਦਾ ਖ਼ਤਰਨਾਕ ਵੀ ਬਣ ਸਕਦੀ ਹੈ ਸਰੀਰ ਦਾ ਹੋਮਿਓਸਟਾਸਿਸ ਲਗਾਤਾਰ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਦਾ ਯਤਨ ਕਰਦਾ ਹੈ ਲੰਮੇ ਸਮੇਂ ਤੱਕ ਤੇਜ਼ ਗਰਮੀ ’ਚ ਰਹਿਣ ਨਾਲ ਹੀਟ ਕਰੈਂਪਸ, ਹੀਟ ਰੈਸ਼ ਅਤੇ ਹੀਟ ਸਟ੍ਰੋਕ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ
ਅਤੇ ਸਹੀ ਖਾਣ-ਪੀਣ ਨਾ ਲੈਣ ਨਾਲ ਡੀਹਾਈਡ੍ਰੇਸ਼ਨ, ਥਕਾਵਟ, ਕਮਜ਼ੋਰੀ, ਆਲਸ, ਬਦਹਜ਼ਮੀ ਵਰਗੀਆਂ ਸਮੱਸਿਆਵਾਂ ਦਾ ਖ਼ਤਰਾ ਵਧ ਜਾਂਦਾ ਹੈ ਅਜਿਹੀ ਸਥਿਤੀ ’ਚ ਸਰੀਰ ਦੇ ਜ਼ਰੂਰੀ ਅੰਗ ਪ੍ਰਭਾਵਿਤ ਹੋ ਸਕਦੇ ਹਨ ਅਤੇ ਸਮੇਂ ’ਤੇ ਸਾਵਧਾਨੀ ਨਾ ਵਰਤਣ ਨਾਲ ਹਾਲਤ ਗੰਭੀਰ ਹੋ ਸਕਦੀ ਹੈ ਇਸ ਲਈ ਇਸ ਮੌਸਮ ’ਚ ਅਜਿਹੀ ਖੁਰਾਕ ਚੁਣੋ, ਜੋ ਸਰੀਰ ਨੂੰ ਠੰਢਕ, ਊਰਜਾ ਅਤੇ ਲੋੜੀਂਦਾ ਪਾਣੀ ਪ੍ਰਦਾਨ ਕਰ ਸਕੇ
Table of Contents
ਹਾਈਡ੍ਰੇਟਿੰਗ ਖੁਰਾਕ ਦਾ ਕਰੋ ਸੇਵਨ:
- ਭਿਆਨਕ ਗਰਮੀ ਤੋਂ ਬਚਣ ਦਾ ਸਭ ਤੋਂ ਸ਼ਕਤੀਸ਼ਾਲੀ ਤਰੀਕਾ ਹੈ ਅਜਿਹੀ ਖੁਰਾਕ ਲਓ, ਜੋ ਸਰੀਰ ’ਚ ਪਾਣੀ ਦੀ ਕਮੀ ਨਾ ਹੋਣ ਦੇਵੇ ਅਜਿਹਾ ਖਾਣ-ਪੀਣ ਚੁਣੋ ਜੋ ਸਰੀਰ ਨੂੰ ਠੰਢਾ ਵੀ ਰੱਖ ਤਰਬੂਜ, ਖਰਬੂਜਾ, ਪਪੀਤਾ, ਖੀਰਾ, ਖੱਖੜੀ ਵਰਗੇ ਮੌਸਮੀ ਫਲਾਂ ਦਾ ਸੇਵਨ ਕਰੋ
- ਬੌਡੀ ਨੂੰ ਹਾਈਡ੍ਰੇਟ ਰੱਖਣ ਲਈ ਰਾਮਬਾਣ ਹੈ ਸਬਜ਼ਾ ਸੀਡਸ ਰਾਤ ਨੂੰ ਸਬਜ਼ਾ ਸੀਡਸ ਨੂੰ ਪਾਣੀ ’ਚ ਭਿਉਂ ਕੇ ਰੱਖੋ ਅਤੇ ਸਵੇਰੇ ਸੇਵਨ ਕਰੋ ਸਬਜ਼ਾ ਸੀਡਸ ਪਾਣੀ ਨੂੰ ਸੋਖ਼ ਲੈਂਦੇ ਹਨ, ਉਹ ਸਰੀਰ ਨੂੰ ਅੰਦਰ ਜਾ ਕੇ ਹੌਲੀ-ਹੌਲੀ ਪਾਣੀ ਦਿੰਦੇ ਹਨ, ਜਿਸ ਨਾਲ ਤੁਹਾਡੀ ਬੌਡੀ ਹਾਈਡ੍ਰੇਟ ਰਹਿੰਦੀ ਹੈ
- ਇਸ ਤੋਂ ਇਲਾਵਾ ਲੱਸੀ, ਨਿੰਬੂ ਪਾਣੀ, ਸ਼ਿਕੰਜਵੀ, ਨਾਰੀਅਲ ਪਾਣੀ, ਗੂੰਦਕਤੀਰਾ, ਲੱਸੀ, ਸੱਤੂ ਵਰਗੇ ਦੇਸੀ ਪੀਣ ਵਾਲੇ ਪਦਾਰਥ ਸਰੀਰ ਨੂੰ ਠੰਢਕ ਅਤੇ ਸਰੀਰ ਨੂੰ ਪੋਸ਼ਕ ਤੱਤ ਵੀ ਦਿੰਦੇ ਹਨ
ਹਲਕੀ ਕਸਰਤ ਵੀ ਹੈ ਜ਼ਰੂਰੀ:

ਕੀ ਨਾ ਕਰੀਏ:
- ਗਰਮੀਆਂ ’ਚ ਜ਼ਿਆਦਾ ਮਿਰਚ ਅਤੇ ਤਿੱਖੇ ਮਸਾਲੇ ਵਾਲਾ ਭੋਜਨ ਸਰੀਰ ਦੀ ਪਿੱਤ-ਅੰਦਰੂਨੀ ਗਰਮੀ ਨੂੰ ਵਧਾ ਦਿੰਦਾ ਹੈ ਇਨ੍ਹਾਂ ’ਚ ਮੌਜੂਦ ਤੱਤ ਸਰੀਰ ਨੂੰ ਵਧਾ ਦਿੰਦੇ ਹਨ, ਜਿਸ ਨਾਲ ਪਸੀਨਾ ਜ਼ਿਆਦਾ ਆਉਂਦਾ ਹੈ ਅਤੇ ਪਿਆਸ ਜ਼ਿਆਦਾ ਲੱਗਦੀ ਹੈ ਨਾਲ ਹੀ ਪੇਟ ’ਚ ਜਲਣ ਅਤੇ ਗਰਮੀ ਦਾ ਅਹਿਸਾਸ ਲਗਾਤਾਰ ਬਣਿਆ ਰਹਿੰਦਾ ਹੈ
- ਗਰਮੀਆਂ ਦੌਰਾਨ ਤਲ਼ਿਆ ਹੋਇਆ ਅਤੇ ਜ਼ਿਆਦਾ ਤੇਲ ਵਾਲਾ ਆਹਾਰ ਲੈਣਾ ਸਹੀ ਨਹੀਂ ਹੈ ਪੈਕਡ ਫੂਡਸ, ਫਾਸਟ ਫੂਡ, ਜ਼ਿਆਦਾ ਨਮਕੀਨ ਸਨੈਕਸ ਦਾ ਵੀ ਸੇਵਨ ਨਾ ਕਰੋ ਅਜਿਹੀਆਂ ਚੀਜ਼ਾਂ ਪਚਾਉਣ ’ਚ ਸਰੀਰ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਊਰਜਾ ਅਤੇ ਪਾਣੀ ਦੀ ਕਮੀ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਇਸ ਨਾਲ ਥਕਾਵਟ, ਸੁਸਤੀ, ਬੇਚੈਨੀ, ਆਲਸ ਅਤੇ ਕਮਜ਼ੋਰੀ ਨੂੰ ਵਾਧਾ ਮਿਲਦਾ ਹੈ
- ਇਸ ਤੋਂ ਇਲਾਵਾ ਚਾਹ, ਕੌਫੀ, ਕਾਰਬੋਨੇਟੇਡ ਡਰਿੰਕਸ ਅਤੇ ਕੈਫੀਨ ਯੁਕਤ ਪਦਾਰਥਾਂ ਦਾ ਸੇਵਨ ਨਾ ਕਰੋ, ਕਿਉਂਕਿ ਇਹ ਪਦਾਰਥ ਤੇਜ਼ੀ ਨਾਲ ਸਰੀਰ ’ਚੋਂ ਪਾਣੀ ਨੂੰ ਕੱਢਦੇ ਹਨ
ਅੰਮ੍ਰਿਤ ਹੈ ਘੜੇ ਦਾ ਪਾਣੀ
ਗਰਮੀ ਦੇ ਮੌਸਮ ’ਚ ਹਾਈਡ੍ਰੇਟ ਰਹਿਣ ਦਾ ਸਭ ਤੋਂ ਸਸਤਾ, ਕੁਦਰਤੀ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ ਘੜੇ ਦਾ ਪਾਣੀ ਘੜੇ ਦਾ ਪਾਣੀ ਪੀਣ ਨਾਲ ਸਰੀਰ ਦਾ ਤਾਪਮਾਨ ਕੰਟਰੋਲ ਰਹਿੰਦਾ ਹੈ ਅਤੇ ਕੁਦਰਤੀ ਠੰਢਕ ਮਿਲਦੀ ਹੈ ਇਹ ਪਾਣੀ ਪਾਚਣ ਕਿਰਿਆ ਨੂੰ ਵੀ ਮਜ਼ਬੂਤ ਬਣਾਉਂਦਾ ਹੈ ਇਸ ਨਾਲ ਸਰੀਰ ਦਾ ਪੀਐੱਚ ਲੈਵਲ ਸੰਤੁਲਿਤ ਰਹਿੰਦਾ ਹੈ ਇਸ ਲਈ ਘਰ ’ਚ ਮਿੱਟੀ ਦਾ ਘੜਾ ਜ਼ਰੂਰ ਰੱਖੋ ਅਤੇ ਇਸ ਦਾ ਰੋਜਾਨਾ ਸੇਵਨ ਕਰੋ































































