Experiences of Satsangis

Experiences of Satsangis: ਇੰਜ ਵੀ ਕਰਦਾ ਹੈ ਉਹ ਸੰਭਾਲ… -ਸਤਿਸੰਗੀਆਂ ਦੇ ਅਨੁਭਵ – ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ

ਜੀਐੱਸਐੱਮ ਸੇਵਾਦਾਰ ਭਾਈ ਜੈ ਮਾਨ ਜੀ ਇੰਸਾਂ ਸਪੁੱਤਰ ਸੱਚਖੰਡਵਾਸੀ ਸ੍ਰੀ ਮਾਤੂਰਾਮ ਜੀ ਨਿਵਾਸੀ ਪਿੰਡ ਸ਼ਾਹ ਸਤਿਨਾਮ ਜੀ ਪੁਰਾ ਜ਼ਿਲ੍ਹਾ ਸਰਸਾ ਤੋਂ ਆਪਣੇ ਸਤਿਗੁਰੂ ਪਿਆਰੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਉਸ ਅਪਾਰ ਰਹਿਮਤ ਦਾ ਵਰਣਨ ਕਰਦੇ ਹਨ ਜੋ ਉਸ ਭਾਈ ਨੇ ਆਪਣੇ ਖੁਦ ਦੇ ਤਜ਼ੁਰਬੇ ’ਚ ਖੁਦ ਮਹਿਸੂਸ ਵੀ ਕੀਤਾ ਅਤੇ ਖੁਦ ਆਪਣੀਆਂ ਅੱਖਾਂ ਨਾਲ ਪ੍ਰਤੱਖ ਰੂਪ ’ਚ ਦੇਖਿਆ ਵੀ ਹੈ

ਕਰੀਬ ਸੰਨ 2010 ਦੀ ਘਟਨਾ ਹੈ ਉਨ੍ਹੀਂ ਦਿਨੀਂ ਬਤੌਰ ਜੀਐੱਸਐੱਮ ਸੇਵਾਦਾਰ ਮੇਰੀ ਸੇਵਾ ਦੀ ਡਿਊਟੀ ਸਾਲ 2008 ਤੋਂ ਪੂਜਨੀਕ ਗੁਰੂ ਜੀ ਵੱਲੋਂ ਸਥਾਪਿਤ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਪਰਮਮੋਕਸ਼ ਡੇਰਾ ਮੈਸੂਰ (ਕਰਨਾਟਕਾ) ’ਚ ਲਾਈ ਗਈ ਸੀ
ਵਰਣਨਯੋਗ ਹੈ ਕਿ ਉਨ੍ਹੀਂ ਦਿਨੀਂ ਪੂਜਨੀਕ ਮਹਾਨ ਪਰਉਪਕਾਰੀ ਗੁਰੂ ਜੀ ਆਪਣੀ ਜੀਵਾਂ ਦੇ ਉੱਧਾਰ ਦੀ ਪਵਿੱਤਰ ਯਾਤਰਾ ਦੇ ਉਦੇਸ਼ ਨਾਲ ਦੱਖਣੀ ਭਾਰਤ ਦੇ ਇਸੇ ਏਰੀਆ ’ਚ ਪਧਾਰੇ ਹੋਏ ਸਨ ਅਤੇ ਉਸ ਦਿਨ ਜੀਵਾਂ ਦੇ ਉੱਧਾਰ ਦੀ ਆਪਣੀ ਨਿਸ਼ਚਿਤ ਯਾਤਰਾ ਪੂਰੀ ਕਰਨ ਤੋਂ ਬਾਅਦ ਡੇਰਾ ਸੱਚਾ ਸੌਦਾ ਸਰਸਾ ਦਰਬਾਰ ਨੂੰ ਵਾਪਸ ਆਉਣਾ ਸੀ

ਤਾਂ ਆਪ ਜੀ ਉੱਥੋਂ ਬੈਂਗਲੁਰੂ ਹਵਾਈ ਅੱਡੇ ਲਈ ਰਵਾਨਾ ਹੋ ਗਏ ਸਨ ਸਤਿਗੁਰੂ ਪਿਆਰੇ ਦੇ ਪਵਿੱਤਰ ਦਰਸ਼ਨਾਂ ਦੀ ਤੜਫ ਲੈ ਕੇ ਮੈਂ ਵੀ ਮੈਸੂਰ ਡੇਰੇ ਤੋਂ ਬੈਂਗਲੁਰੂ ਗਿਆ ਹੋਇਆ ਸੀ ਉੱਥੇ ਬੈਂਗਲੁਰੂ ਦੀ ਸਾਧ-ਸੰਗਤ ਦੇ ਜ਼ਿੰਮੇਵਾਰ ਭਾਈ ਅਤੇ ਹੋਰ ਵੀ ਕੁਝ ਪ੍ਰੇਮੀ-ਸੇਵਾਦਾਰ ਪਹਿਲਾਂ ਤੋਂ ਹੀ ਉੱਥੇ ਮੌਜੂਦ ਸਨ ਤਾਂ ਬੈਂਗਲੁਰੂ ਹਵਾਈ ਅੱਡੇ ’ਤੇ ਮੈਂ ਵੀ ਹੋਰ ਸਾਧ-ਸੰਗਤ ਤੇ ਸੇਵਾਦਾਰ ਭਾਈਆਂ ਦੇ ਨਾਲ ਹੀ ਪੂਜਨੀਕ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਪੂਜਨੀਕ ਗੁਰੂ ਜੀ ਨੇ ਪ੍ਰਸਾਦ ਅਤੇ ਆਪਣੇ ਪਵਿੱਤਰ ਆਸ਼ਰੀਵਾਦ ਦੇ ਰੂਪ ’ਚ ਮੈਨੂੰ ਆਪਣਾ ਢੇਰ ਸਾਰਾ ਪਿਆਰ, ਢੇਰ ਸਾਰਾ ਆਪਣਾ ਪਵਿੱਤਰ ਸੰਨੇਹ ਬਖ਼ਸ਼ਿਆ ਇਸ ਤੋਂ ਬਾਅਦ ਫਲਾਈਟ ਦਾ ਸਮਾਂ ਹੋਣ ’ਤੇ ਪੂਜਨੀਕ ਸਤਿਗੁਰੂ ਜੀ ਸਾਰਿਆਂ ਨੂੰ ਆਪਣਾ ਪਵਿੱਤਰ ਆਸ਼ੀਰਵਾਦ ਦੇ ਕੇ ਉੱਥੋਂ ਦਿੱਲੀ ਲਈ ਰਵਾਨਾ ਹੋ ਗਏ ਅਤੇ ਦਿੱਲੀ ਏਅਰਪੋਰਟ ਤੋਂ ਹੀ ਪੂਜਨੀਕ ਗੁਰੂ ਜੀ ਨੇ ਪਹਿਲਾਂ ਤੋਂ ਹੀ ਤਿਆਰ ਖੜ੍ਹੀਆਂ ਡੇਰਾ ਸੱਚਾ ਸੌਦਾ ਦੀਆਂ ਗੱਡੀਆਂ ਰਾਹੀਂ ਸਰਸਾ ਦਰਬਾਰ ’ਚ ਜਾਣਾ ਸੀ

ਪੂਜਨੀਕ ਗੁੁਰੂ ਜੀ ਦੇ ਬੈਂਗਲੁਰੂ ਤੋਂ ਦਿੱਲੀ ਫਲਾਈਟ ’ਚ ਰਵਾਨਾ ਹੋਣ ਤੋਂ ਬਾਅਦ ਮੈਂ ਵਾਪਸ ਮੈਸੂਰ ਦਰਬਾਰ ਨੂੰ ਜਾਣ ਲਈ ਇਹ ਸੋਚ ਹੀ ਰਿਹਾ ਸੀ ਕਿ ਬੈਂਗਲੁਰੂ ਦੇ ਬੱਸ ਸਟੈਂਡ ਤੱਕ ਕੋਈ ਸਾਧਨ ਆਦਿ ਹੀ ਮਿਲ ਜਾਵੇ! ਤਾਂ ਐਨੇ ’ਚ ਮੈਨੂੰ ਬੈਂਗਲੁਰੂ ਭਾਵ ਕਰਨਾਟਕ ਸੂਬੇ ਦੇ ਇੱਕ ਸੱਚੇ ਨਿਮਰ ਸੇਵਾਦਾਰ ਕਿਸ਼ੋਰ ਜੀ ਇੰਸਾਂ ਮਿਲ ਗਏ ਉਨ੍ਹਾਂ ਕੋਲ ਉਨ੍ਹਾਂ ਦੀ ਆਪਣੀ ਗੱਡੀ ਸੀ ਮੈਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਸੀਂ ਮੈਨੂੰ ਆਪਣੀ ਗੱਡੀ ਰਾਹੀਂ ਬੈਂਗਲੁਰੂ ਬੱਸ ਸਟੈਂਡ ਤੱਕ ਛੱਡ ਦਿਓ ਤਾਂ ਮੈਂ ਬੱਸ ਰਾਹੀਂ ਮੈਸੂਰ ਨੂੰ ਚਲਿਆ ਜਾਵਾਂਗਾ ਤਾਂ ਕਿਸ਼ੋਰ ਜੀ ਕਹਿਣ ਲੱਗੇ ਕਿ ਮੈਂ ਵੀ ਮੈਸੂਰ ਹੀ ਜਾ ਰਿਹਾ ਹਾਂ ਅਤੇ ਤੁਹਾਨੂੰ ਮੈਂ ਮੈਸੂਰ ਡੇਰੇ ’ਚ ਹੀ ਛੱਡ ਦੇਵਾਂਗਾ ਇਸ ਤਰ੍ਹਾਂ ਮੈਂ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੀ ਗੱਡੀ ’ਚ ਡਰਾਇਵਰ ਦੇ ਨਾਲ ਵਾਲੀ ਅਗਲੀ ਸੀਟ ’ਤੇ ਬੈਠ ਗਿਆ

ਅਤੇ ਇਸ ਤਰ੍ਹਾਂ ਅਸੀਂ ਦੋਵੇਂ ਸਤਿਗੁਰੂ-ਮਾਲਕ ਦੇ ਪਿਆਰ, ਉਨ੍ਹਾਂ ਦੀਆਂ ਰਹਿਮਤਾਂ ਦੀ ਚਰਚਾ ਕਰਦੇ ਹੋਏ ਮੈਸੂਰ ਨੂੰ ਜਾ ਰਹੇ ਸੀ ਜਦੋਂ ਸਾਡੇ ਵਾਲੀ ਗੱਡੀ ਬਿੜਦੀ ਸ਼ਹਿਰ ਤੋਂ ਥੋੜ੍ਹਾ ਅੱਗੇ ਗਈ ਤਾਂ ਅਚਾਨਕ ਦੋ ਮੋਟਰਸਾਇਕਲ ਸਵਾਰਾਂ ਨੇ ਤੇਜ਼ੀ ਨਾਲ ਸਾਡੀ ਗੱਡੀ ਨੂੰ ਕਰਾੱਸ (ਓਵਰ ਟੇਕ) ਕਰਕੇ ਅਤੇ ਥੋੜ੍ਹਾ ਅੱਗੇ ਨਿਕਲ ਕੇ ਸਾਡੀ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਪਹਿਲਾਂ ਤਾਂ ਅਸੀਂ ਇਹ ਖਿਆਲ ਕੀਤਾ ਕਿਉਂਕਿ ਅੱਜਕੱਲ੍ਹ ਦਾ ਸਮਾਂ ਜੋ ਅਜਿਹਾ ਹੈ ਕਿ ਕਿਤੇ ਇਹ ਲੁਟੇਰਾ ਗਿਰੋਹ ਤੋਂ ਨਾ ਹੋਵੇ ਫਿਰ ਨਾਲ ਹੀ ਇਹ ਵੀ ਖਿਆਲ ਆਇਆ ਕਿ ਆਪਣੇ ਕੋਲ ਅਜਿਹਾ ਕੁਝ ਹੈ ਤਾਂ ਨਹੀਂ (ਭਾਵ ਕੀਮਤੀ ਸਮਾਨ ਆਦਿ) ਕਿ ਜੋ ਇਹ ਲੁੱਟ ਲੈਣਗੇ! ਤਾਂ ਅਸੀਂ ਗੱਡੀ ਸਾਈਡ ’ਤੇ ਕਰਕੇ ਰੋਕ ਲਈ ਉਸ ਸਮੇਂ ਬਾਅਦ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਦਾ ਸਮਾਂ ਸੀ ਤਾਂ ਉਹ ਦੋਵੇਂ ਭਾਈ ਆਪਣੇ ਮੋਟਰਸਾਇਕਲ ਤੋਂ ਉੱਤਰ ਕੇ ਸਾਡੇ ਕੋਲ ਆ ਕੇ ਕਹਿਣ ਲੱਗੇ ਕਿ ਤੁਹਾਡੀ ਗੱਡੀ ਦੀ ਲੈਫਟ ਸਾਈਡ ’ਚ ਅੱਗ ਲੱਗੀ ਹੋਈ ਹੈ!

ਅਸੀਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਤਾਂ ਠੀਕ-ਠਾਕ ਹੀ ਜਾ ਰਹੇ ਹਾਂ ਅਤੇ ਗੱਡੀ ’ਚ ਕੋਈ ਪ੍ਰਾਬਲਮ ਵੀ ਨਹੀਂ ਹੈ ਤਾਂ ਉਨ੍ਹਾਂ ਨੇ ਥੋੜ੍ਹਾ ਜ਼ੋਰ ਦੇ ਕੇ ਕਿਹਾ ਕਿ ਤੁਸੀਂ ਆਪਣੀ ਗੱਡੀ ਦਾ ਬੋਨਟ ਉੱਪਰ ਚੁੱਕੋ ਅਤੇ ਫਿਰ ਤੋਂ ਗੱਡੀ ਨੂੰ ਸਟਾਰਟ ਕਰੋ ਤਾਂ ਕਿਸ਼ੋਰ ਜੀ ਨੇ ਗੱਡੀ ਦਾ ਬੋਨਟ ਚੁੱਕ ਕੇ ਜਿਉਂ ਹੀ ਗੱਡੀ ਸਟਾਰਟ ਕੀਤੀ ਤਾਂ ਗੱਡੀ ’ਚ ਇੱਕਦਮ ਅੱਗ ਲੱਗ ਗਈ ਉਸ ਸਮੇਂ ਮੈਂ ਅਤੇ ਉਹ ਦੋਵੇਂ ਮੋਟਰਸਾਇਕਲ ਸਵਾਰ ਗੱਡੀ ਦੇ ਅੱਗੇ ਹੀ ਖੜ੍ਹੇ ਸਨ ਅਤੇ ਉਹ ਦ੍ਰਿਸ਼ ਮੈਂ ਵੀ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਤਾਂ ਅਸੀਂ ਸਾਰਿਆਂ ਨੇ ਮਿਲ ਕੇ ਰੇਤ-ਮਿੱਟੀ ਅਤੇ ਕੱਪੜੇ ਦੀ ਮਦਦ ਨਾਲ ਫਟਾਫਟ ਅੱਗ ਨੂੰ ਬੁਝਾ ਦਿੱਤਾ ਤਾਂ ਉਨ੍ਹਾਂ ’ਚੋਂ ਇੱਕ ਸ਼ਖ਼ਸ ਨੇ ਕਿਹਾ

Also Read:  Avtar Day MSG: ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ 'ਤੇ ਵਿਸ਼ੇਸ਼

ਕਿ ਤੁਹਾਡੀ ਗੱਡੀ ਦਾ ਅਲਟੀਨੇਟਰ (ਬੈਟਰੀ ਦਾ ਕਰੰਟ ਕੰਟਰੌਲਰ) ਖਰਾਬ ਹੋ ਗਿਆ ਹੈ ਉਨ੍ਹਾਂ ਨੇ ਸਾਡੇ ਨਾਲ ਆਪਣੀ ਹਮਦਰਦੀ ਜਤਾਉਂਦਿਆਂ ਕਿਹਾ ਕਿ ਤੁਸੀਂ ਜ਼ਰੂਰ ਕੋਈ ਪੁੰਨ ਦੇ ਕੰਮ ਕਰਕੇ ਆ ਰਹੇ ਹੋ ਜੋ ਤੁਸੀਂ ਬੱਚ ਗਏ ਹੋ ਨਹੀਂ ਤਾਂ ਅਲਟੀਨੇਟਰ ਤੋਂ ਨਿਕਲੀ ਅੱਗ ਦੀ ਛੋਟੀ ਜਿਹੀ ਚਿੰਗਾਰੀ ਨਾਲ ਹੀ ਪੂਰੀ ਗੱਡੀ ’ਚ ਅੱਗ ਤੇਜ਼ੀ ਨਾਲ ਭੜਕ ਸਕਦੀ ਸੀ ਅਤੇ ਤੁਸੀਂ ਵੀ…! ਜਿਵੇਂ ਕਿ ਫਿਲਮਾਂ ’ਚ ਅਕਸਰ ਦਿਖਾਉਂਦੇ ਹਨ ਤਾਂ ਕਿਸ਼ੋਰ ਜੀ ਮੈਨੂੰ ਕਹਿਣ ਲੱਗੇ ਕਿ ਅਲਟੀਨੇਟਰ ਤਾਂ ਕੰਪਨੀ ਤੋਂ ਬੈਂਗਲੁਰੂ ’ਚ ਹੀ ਮਿਲੇਗਾ, ਤਾਂ ਹੁਣ ਕਿਵੇਂ ਕਰੀਏ! ਉਹ ਭਲਾ ਇਨਸਾਨ ਸਾਡੀਆਂ ਗੱਲਾਂ ਨੂੰ ਸੁਣ ਕੇ ਅਤੇ ਸਾਡੇ ਚਿਹਰੇ ’ਤੇ ਪ੍ਰੇਸ਼ਾਨੀ ਦੇ ਹਾਵ-ਭਾਵ ਦੇਖ ਕੇ ਕਹਿਣ ਲੱਗਿਆ ਕਿ ਤੁਸੀਂ ਘਬਰਾਓ ਨਾ! ਇੱਥੋਂ ਸਿਰਫ 2-3 ਕਿਲੋਮੀਟਰ ਪਿੱਛੇ ਜਿੱਥੋਂ ਤੁਸੀਂ ਕਰਾਸ ਕਰਕੇ ਆਏ ਹੋ,

ਮੇਰੀ ਆਪਣੀ ਸਪੇਅਰ ਪਾਰਟਸ ਦੀ ਦੁਕਾਨ ਹੈ ਤੁਸੀਂ ਕਹੋ ਤਾਂ ਮੈਂ ਜਾ ਕੇ ਉੱਥੇ ਅਲਟੀਨੇਟਰ ਲੈ ਆਉਂਦਾ ਹਾਂ ਮੇਰੇ ਕੋਲ ਸ਼ਾਇਦ ਕੰਪਨੀ ਦਾ ਹੀ ਇੱਕ ਓਰੀਜਨਲ ਅਲਟੀਨੇਟਰ ਰੱਖਿਆ ਹੋਇਆ ਹੈ ਤਾਂ ਉਸ ਭਾਈ ਨੇ ਆਪਣੇ ਸਾਥੀ ਸ਼ਖ਼ਸ ਨੂੰ ਕਿਹਾ ਕਿ ਅਜਿਹਾ ਕਰੋ ਕਿ ਤੁਸੀਂ ਇਹ ਮੋਟਰਸਾਇਕਲ ਲੈ ਜਾਓ ਅਤੇ ਉੱਥੇ ਫਲਾਂ ਜਗ੍ਹਾ ’ਤੇ ਰੱਖਿਆ ਉਹ ਅਲਟੀਨੇਟਰ ਲੈ ਆਓ ਅਤੇ ਐਨੇ ’ਚ ਮੈਂ ਗੱਡੀ ਤੋਂ ਇਹ ਖਰਾਬ ਅਲਟੀਨੇਟਰ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹਾਂ ਉਸ ਸ਼ਖ਼ਸ ਨੇ ਕਿਸ਼ੋਰ ਜੀ ਨੂੰ ਗੱਡੀ ਦੀ ਚਾਬੀ ਤੇ ਪਾਨਾ ਆਦਿ ਦੇਣ ਨੂੰ ਕਿਹਾ ਪਰ ਗੱਡੀ ’ਚ ਚਾਬੀ-ਪਾਨਾ ਆਦਿ ਕੋਈ ਵੀ ਅਜਿਹਾ ਔਜ਼ਾਰ ਨਹੀਂ ਸੀ

ਤਾਂ ਉਸ ਸ਼ਖ਼ਸ ਨੇ ਬੜੀ ਮਿਹਨਤ ਨਾਲ ਆਪਣੇ ਹੱਥਾਂ ਨਾਲ ਹੀ ਨਟ-ਬੋਲਟ ਖੋਲ੍ਹ ਕੇ ਉਸ ਸੜੇ ਤੇ ਖਰਾਬ ਹੋਏ ਅਲਟੀਨੇਟਰ ਨੂੰ ਬਾਹਰ ਕੱਢ ਦਿੱਤਾ ਤਾਂ ਐਨੇ ’ਚ ਉਹ ਦੂਜਾ ਭਾਈ ਨਵੀਂ ਪੈਕਿੰਗ ’ਚ ਅਲਟੀਨੇਟਰ ਲੈ ਆਇਆ ਸੀ ਤਾਂ ਉਸ ਭਲੇ ਸ਼ਖ਼ਸ ਨੇ ਉਸ ਨਵੀਂ ਪੈਕਿੰਗ ਨੂੰ ਸਾਡੇ ਹੀ ਸਾਹਮਣੇ ਫਾੜ ਕੇ ਨਵਾਂ ਅਲਟੀਨੇਟਰ ਉਸੇ ਥਾਂ ’ਤੇ ਫਿੱਟ ਕਰਕੇ ਕਿਹਾ ਕਿ ਗੱਡੀ ਨੂੰ ਸਟਾਰਟ ਕਰਕੇ ਐਕਸੀਲੇਟਰ ਨੂੰ ਪੂਰਾ ਦਬਾਓ ਤਾਂ ਕਿ ਤਸੱਲੀ ਹੋ ਜਾਵੇ ਤਾਂ ਗੱਡੀ ਬਿਲਕੁਲ ਓ ਕੇ ਸੀ ਉਹ ਵਿਅਕਤੀ ਸਾਡੇ ਲਈ ਫਰਿਸ਼ਤਾ ਬਣ ਕੇ ਆਏ ਜਿਵੇਂ ਕਿ ਖੁਦ ਪੂਜਨੀਕ ਗੁਰੂ ਜੀ ਨੇ ਸਾਨੂੰ ਸੜਨ ਤੋਂ ਬਚਾਉਣ ਲਈ ਹੀ ਉਨ੍ਹਾਂ ਨੂੰ ਭੇਜਿਆ ਹੋਵੇ ਉਹ ਆਏ ਕਿੱਧਰ ਤੋਂ ਉਹ ਵੀ ਸਾਨੂੰ ਪਤਾ ਨਹੀਂ ਲੱਗ ਸਕਿਆ ਸੀ

ਹਾਲਾਂਕਿ ਗੱਡੀ ਬਿਲਕੁਲ ਓ ਕੇ ਸੀ ਪਰ ਫਿਰ ਵੀ ਉਹ ਭਲਾ ਇਨਸਾਨ ਕਹਿਣ ਲੱਗਿਆ ਕਿ ਮੈਂ ਦੋ-ਚਾਰ ਕਿਲੋਮੀਟਰ ਤੱਕ ਖੁਦ ਗੱਡੀ ਚਲਾ ਕੇ ਤੁਹਾਨੂੰ ਅੱਗੇ ਤੱਕ ਛੱਡ ਕੇ ਆਵਾਂਗਾ ਅੱਗੇ ਖਰਾਬ ਖੜੀ ਇੱਕ ਗੱਡੀ ਵੀ ਠੀਕ ਕਰਨੀ ਹੈ ਤੇ ਇਸ ਤਰ੍ਹਾਂ ਤੁਹਾਡੀ ਗੱਡੀ ਦੀ ਟਰਾਇਲ ਵੀ ਹੋ ਜਾਵੇਗੀ ਤਾਂ ਉਹ ਭਾਈ ਡਰਾਈਵਰ ਸੀਟ ’ਤੇ ਬੈਠ ਗਿਆ ਅਤੇ ਕਿਸ਼ੋਰ ਜੀ ਉਸਦੇ ਨਾਲ ਵਾਲੀ ਸੀਟ ’ਤੇ ਬੈਠ ਗਏ ਅਤੇ ਪਿਛੇ ਦੀ ਸੀਟ ’ਤੇ ਮੈਂ ਬੈਠ ਗਿਆ ਉਸ ਭਾਈ ਨੇ ਗੱਡੀ ਸਟਾਰਟ ਕਰ ਦਿੱਤੀ ਗੱਡੀ ’ਚ ਡਰਾਇਵਰ ਸੀਟ ਦੇ ਸਾਹਮਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਇੱਕ ਸੁੰਦਰ ਫੋਟੋ-ਸਵਰੂਪ ਲੱਗਿਆ ਹੋਇਆ ਸੀ,

ਤਾਂ ਪੂਜਨੀਕ ਗੁਰੂ ਜੀ ਦਾ ਉਹ ਫੋਟੋ ਸਰੂਪ ਦੇਖ ਕੇ ਉਹ ਭਾਈ ਕਹਿਣ ਲੱਗਿਆ ਕਿ ਇਹ ਮਹਾਂਪੁਰਸ਼ ਕੌਣ ਹਨ! ਤਾਂ ਅਸੀਂ ਉਸਨੂੰ ਦੱਸਿਆ ਕਿ ਸਾਡੇ ਪੂਜਨੀਕ ਗੁੁਰੂ ਜੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਡੇ ਗੁਰੂ ਡਾ. ਐੱਮਐੱਸਜੀ ਹਨ! ਤਾਂ ਉਸ ਭਲੇ ਮਾਣਸ ਨੇ ਸੱਚਾਈ ਜ਼ਾਹਿਰ ਕਰਦਿਆਂ ਦੱਸਿਆ ਕਿ ਹਾਂ ਜੀ! ਇਨ੍ਹਾਂ ਨੇ ਹੀ ਤਾਂ ਸਾਨੂੰ ਭੇਜਿਆ ਹੈ ਅਤੇ ਇਹ ਵੀ ਇਨ੍ਹਾਂ ਨੇ ਕਿਹਾ ਕਿ ਯੈਲੋ ਕਲਰ ਦੀ ਇੱਕ ਆਲਟੋ ਕਾਰ ਜੋ ਹੁਣੇ-ਹੁਣੇ ਇੱਥੋਂ ਨਿਕਲੀ ਹੈ, ਉਸ ’ਚ ਅੱਗ ਲੱਗਣ ਵਾਲੀ ਹੈ, ਤਾਂ ਤੁਸੀਂ ਜਲਦੀ ਤੋਂ ਜਲਦੀ ਜਾ ਕੇ ਉਨ੍ਹਾਂ ਨੂੰ ਬਚਾਓ ਉਨ੍ਹਾਂ ਲੋਕਾਂ ਦੀ ਸਾਡੇ ਪ੍ਰਤੀ ਇਸ ਸੱਚੀ ਹਮਦਰਦੀ ਲਈ ਅਸੀਂ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ ਧੰਨਵਾਦ,

ਸ਼ੁਕਰੀਆ ਅਦਾ ਕੀਤਾ ਕਿ ਭਾਈ ਜੀ ਤੁਹਾਡਾ ਬਹੁਤ-ਬਹੁਤ ਥੈਂਕਿਊ ਜੀ ਅਤੇ ਪੂਜਨੀਕ ਪਿਤਾ ਜੀ ਦਾ ਦੇਣ ਤਾਂ ਅਸੀਂ ਦੇ ਹੀ ਨਹੀਂ ਸਕਦੇ ਇਸੇ ਦੌਰਾਨ ਅਸੀਂ ਸਮਿਤੀ ਵਾਲੇ ਆਪਣੇ ਇੱਕ ਜਾਣਕਾਰ ਸੇਵਾਦਾਰ ਨੂੰ ਫੋਨ ਮਿਲਾ ਕੇ ਪੂਜਨੀਕ ਪਿਤਾ ਜੀ ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦਿੱਲੀ ਏਅਰਪੋਰਟ ’ਤੇ ਪਹੁੰਚ ਗਏ ਹਨ ਅਸੀਂ ਇਸੇ ਉਧੇੜ-ਬੁਨ ’ਚ ਸੀ ਕਿ ਪੂਜਨੀਕ ਗੁਰੂ ਜੀ ਇਨ੍ਹਾਂ ਨੂੰ ਕਿੱਥੇ ਮਿਲੇ ਅਤੇ ਇਹ ਭਾਈ ਪੂਜਨੀਕ ਗੁਰੂ ਜੀ ਬਾਰੇ ਕੀ ਜਾਣਦੇ ਹਨ ਹਾਲਾਂਕਿ ਇਹ ਸਾਰਾ ਕੁਝ ਅਸੀਂ ਉਨ੍ਹਾਂ ਭਾਈਆ ਤੋਂ ਜਾਣਨਾ ਵੀ ਚਾਹੁੰਦੇ ਸੀ ਪਰ ਪਤਾ ਨਹੀਂ ਅਸੀਂ ਉਨ੍ਹਾਂ ਤੋਂ ਕਿਉਂ ਨਹੀਂ ਪੁੱਛ ਸਕੇ ਸੀ ਜਦਕਿ ਸਾਨੂੰ ਉਨ੍ਹਾਂ ਤੋਂ ਇਹ ਸੱਚਾਈ ਜ਼ਰੂਰ ਜਾਣਨੀ ਵੀ ਚਾਹੀਦੀ ਸੀ

Also Read:  ਚਾਹ ਅਤੇ ਕਾੱਫੀ ਤੋਂ ਲਾਭ ਅਤੇ ਹਾਨੀ

ਦੋ-ਤਿੰਨ ਕਿਲੋਮੀਟਰ ਤੱਕ ਗੱਡੀ ਨੂੰ ਚਲਾਉਣ ਤੋਂ ਬਾਅਦ ਉਸ ਭਾਈ ਨੇ ਕਿਹਾ ਕਿ ਲਓ ਜੀ, ਤੁਹਾਡੀ ਗੱਡੀ ਹੁਣ ਬਿਲਕੁਲ ਠੀਕ ਹੈ ਅਤੇ ਹੁਣ ਬੇਧੱੜਕ ਹੋ ਕੇ ਤੁਸੀਂ ਲੈ ਜਾਓ ਅਸੀਂ ਉਨ੍ਹਾਂ ਨੂੰ ਕਿਹਾ ਕਿ ਨਵਾਂ ਅਲਟੀਨੇਟਰ ਅਤੇ ਸਰਵਿਸ ਆਦਿ ਸਮੇਤ ਜੋ ਵੀ ਖਰਚਾ ਹੋਇਆ ਹੈ, ਕ੍ਰਿਪਾ ਕਰਕੇ ਸਾਡੇ ਤੋਂ ਲੈ ਲਓ ਜੀ ਤਾਂ ਉਹ ਭਾਈ ਕਹਿਣ ਲੱਗਿਆ ਕਿ ਨਹੀ, ਅਜਿਹੀ ਕੋਈ ਗੱਲ ਨਹੀਂ ਹੈ! ਜੀ ਤੁਸੀਂ ਰਹਿਣ ਦਿਓ ਪਰ ਸਾਡੇ ਵਾਰ-ਵਾਰ ਕਹਿਣ ’ਤੇ ਉਸਨੇ ਕਿਹਾ ਕਿ ਚਲੋ ਜੀ, ਤੁਸੀਂ ਮੈਨੂੰ 1486 ਰੁਪਏ ਹੀ ਦੇ ਦਿਓ

ਅਸੀਂ ਜੇਬ੍ਹ ’ਚ ਹੱਥ ਮਾਰਿਆ ਤਾਂ ਸਾਡੇ ਦੋਵਾਂ ਦੇ ਕੋਲ ਉਸ ਸਮੇਂ ਸਿਰਫ ਸੱਤ ਸੌ ਰੁਪਏ ਹੀ ਨਿਕਲੇ ਸਾਡੀ ਇਸ ਮਾਨਸਿਕ ਸਥਿਤੀ ਨੂੰ ਭਾਂਪ ਕੇ ਉਸ ਭਲੇ ਸ਼ਖ਼ਸ ਨੇ ਕਿਹਾ ਕਿ ਚਲੋ, ਅਜਿਹਾ ਕਰੋ ਕਿ ਮੈਨੂੰ ਸੱਤ ਸੌ ਹੀ ਦੇ ਦਿਓ ਅਤੇ ਬਾਕੀ 786 ਰੁਪਏ ਤੁਸੀਂ ਬੈਂਗਲੁਰੂ ਆਉਂਦੇ-ਜਾਂਦੇ ਸਮੇਂ ਮੈਨੂੰ ਮੇਰੀ ਸਪੇਅਰ ਪਾਰਟਸ ਦੀ ਦੁਕਾਨ ’ਤੇ ਦੇ ਦੇਣਾ! ਮੇਰੀ ਦੁਕਾਨ ਇੱਥੋਂ ਬਿੜਦੀ ਤੋਂ ਥੋੜ੍ਹਾ ਪਹਿਲਾਂ ਹੀ ਬਾਹਰ ਇਸੇ ਮੇਨ ਰੋਡ ’ਤੇ ਹੈ ਅਤੇ ਸਾਡੇ ਕਹਿਣ ’ਤੇ ਉਸਨੇ ਪਹਿਲਾਂ ਜੋ ਆਪਣਾ ਫੋਨ ਨੰਬਰ ਸਾਨੂੰ ਲਿਖਵਾਇਆ ਤਾਂ ਡਾਇਲ ਕਰਨ ’ਤੇ ਘੰਟੀ ਕਿਤੇ ਹੋਰ ਹੀ ਵੱਜ ਰਹੀ ਸੀ ਉਸ ਭਾਈ ਦੇ ਫੋਨ ’ਤੇ ਨਹੀਂ ਵੱਜੀ ਤਾਂ ਕਿਸ਼ੋਰ ਜੀ ਨੇ ਕੋਈ ਦੂਜਾ ਨੰਬਰ ਦੇਣ ਨੂੰ ਕਿਹਾ ਤਾਂ ਉਹ ਕਹਿਣ ਲੱਗਿਆ…ਓ…ਹੋ! ਸੌਰੀ!

ਤਾਂ ਉਸਨੇ ਦੂਜਾ ਜੋ ਨੰਬਰ ਦਿੱਤਾ ਤਾਂ ਮਿਲਾਉਣ ’ਤੇ ਘੰਟੀ ਉਸ ਭਾਈ ਦੀ ਜੇਬ੍ਹ ’ਚ ਰੱਖੇ ਮੋਬਾਈਲ ’ਤੇ ਹੀ ਵੱਜੀ ਕਿਸ਼ੋਰ ਜੀ ਨੇ ਉਸ ਭਾਈ ਦੀ ਵਰਕਸ਼ਾਪ ਦਾ ਪਤਾ ਆਦਿ ਵੀ ਉਸ ਤੋਂ ਜਾਣ ਲਿਆ ਸੀ ਅਸੀਂ ਉਨ੍ਹਾਂ ਦਾ ਇੱਕ ਵਾਰ ਫਿਰ ਤੋਂ ਦਿਲ ਤੋਂ ਸ਼ੁਕਰੀਆ ਅਦਾ ਕੀਤਾ ਅਤੇ ਉੱਥੋਂ ਫਿਰ ਅਸੀਂ ਮੈਸੂਰ ਲਈ ਚੱਲ ਪਏ ਪਰ ਕਰੀਬ 15-20 ਮੀਟਰ ਅੱਗੇ ਜਾ ਕੇ ਅਸੀਂ ਗੱਡੀ ਰੋਕ ਲਈ ਅਤੇ ਪਿੱਛੇ ਮੁੜ ਕੇ ਦੇਖਿਆ, ਨਾ ਤਾਂ ਸਾਨੂੰ ਉੱਥੇ ਤੇ ਆਸਪਾਸ ਕੋਈ ਮੋਟਰਸਾਇਕਲ ਨਜ਼ਰ ਆਈ ਅਤੇ ਨਾ ਹੀ ਕੋਈ ਆਦਮੀ ਦਿਖਾਈ ਦਿੱਤਾ ਅਸੀਂ ਇੱਧਰ-ਉੱਧਰ ਵੀ ਚੰਗੀ ਤਰ੍ਹਾਂ ਨਾਲ ਕਾਫੀ ਦੇਖਿਆ ਸੀ ਐਨੀ ਜਲਦੀ ਤਾਂ ਕੋਈ ਕਿਤੇ ਜਾ ਵੀ ਨਹੀਂ ਸਕਦਾ ਸੀ

ਆਖਿਰ ਉਹ ਐਨੀ ਜਲਦੀ ਗਏ ਤਾਂ ਗਏ ਕਿੱਧਰ ਸਾਡੀ ਹੈਰਾਨੀ ਦੀ ਕੋਈ ਹੱਦ ਵੀ ਨਹੀਂ ਰਹੀ ਸੀ ਉਹ ਪਲਾਂ ’ਚ ਹੀ ਅਦ੍ਰਿਸ਼ ਹੋ ਗਏ ਸਨ ਤਾਂ ਕਿਸ਼ੋਰ ਜੀ ਨੇ ਉਸੇ ਨੰਬਰ ’ਤੇ ਫਿਰ ਫੋਨ ਡਾਇਲ ਕੀਤਾ ਤਾਂ ਇੱਕ-ਦੋ ਘੰਟੀਆਂ ਵੱਜੀਆਂ ਅਤੇ ਉਪਰੰਤ ਸਵਿੱਚ ਆੱਫ ਆਉਣ ਲੱਗਿਆ ਮੈਸੂਰ ਤੱਕ ਸਫਰ ਦੇ ਦੌਰਾਨ ਵੀ ਅਸੀਂ ਕਈ ਵਾਰ ਫੋਨ ਟਰਾਈ ਕਰਦੇ ਰਹੇ, ਪਰ ਹਰ ਵਾਰ ਫੋਨ ਸਵਿੱਚ ਆੱਫ ਹੀ ਆਉਂਦਾ ਰਿਹਾ ਮੈਸੂਰ ਸ਼ਹਿਰ ’ਚ ਪਹੁੰਚ ਕੇ ਕਿਸ਼ੋਰ ਜੀ ਨੇ ਗੱਡੀ ਨੂੰ ਸਿੱਧੇ ਹੀ ਇੱਕ ਵਰਕਸ਼ਾਪ ’ਤੇ ਰੋਕ ਕੇ ਵੀ ਮੈਕੇਨਿਕ ਨੂੰ ਅਲਟੀਨੇੇਟਰ ਦੀ ਉਪਰੋਕਤ ਅਨੁਸਾਰ ਸਾਰੀ ਗੱਲ ਦੱਸਦੇ ਹੋਏ, ਚੈੱਕ ਕਰਨ ਲਈ ਕਿਹਾ ਕਿ ਤੁਸੀਂ ਚੈੱਕ ਕਰੋ ਕਿ ਇਹ ਜੋ ਨਵਾਂ ਅਲਟੀਨੇਟਰ ਪਾਇਆ ਹੈ,

ਕੀ ਇਹ ਕੰਪਨੀ ਦਾ ਓਰੀਜਨਲ ਪਾਰਟਸ ਹੈ? ਤਾਂ ਉਸਨੇ ਦੇਖਿਆ ਅਤੇ ਜਾਂਚ ਕੇ ਦੱਸਿਆ ਕਿ ਹਾਂ! ਇਹ ਕੰਪਨੀ ਦਾ ਹੀ ਹੈ ਅਤੇ ਬਿਲਕੁਲ ਓਰੀਜਨਲ ਹੈ ਉਸਨੇ ਇਹ ਵੀ ਦੱਸਿਆ ਕਿ ਇਹ ਮੈਸੂਰ ’ਚੋਂ ਵੀ ਨਹੀਂ ਮਿਲਦਾ ਇਹ ਤਾਂ ਬੈਂਗਲੁਰੂ ’ਚ ਇਸੇ ਕੰਪਨੀ ਤੋਂ ਹੀ ਮਿਲਦਾ ਹੈ ਕਿਸ਼ੋਰ ਜੀ ਨੇ ਮੈਨੂੰ ਬਾਅਦ ’ਚ ਦੱਸਿਆ ਕਿ ਅਗਲੇ ਦਿਨ ਮੈਂ ਬੈਂਗਲੁਰੂ ਜਾਂਦੇ ਸਮੇਂ ਬਿੜਦੀ ਦੇ ਬਾਹਰ ਮੇਨ ਰੋਡ ’ਤੇ ਅਤੇ ਉਸ ਭਾਈ ਵੱਲੋਂ ਦੱਸੀ ਗਈ ਜਗ੍ਹਾ ਵੀ ਅਤੇ ਆਸ-ਪਾਸ ਵੀ ਕਾਰ ਸਪੇਅਰ ਪਾਰਟਸ ਦੀ ਉਸ ਨਾਂਅ ਦੀ ਦੁਕਾਨ ਦੀ ਕਾਫੀ ਤਲਾਸ਼ ਕੀਤੀ ਅਤੇ ਸਥਾਨਕ ਲੋਕਾਂ ਤੋਂ ਉਸ ਦੁਕਾਨ ਬਾਰੇ ਪੁੱਛਗਿੱਛ ਕੀਤੀ ਅਤੇ ਵਾਰ-ਵਾਰ ਫੋਨ ਵੀ ਟਰਾਈ ਕੀਤਾ,

ਮੈਨੂੰ ਉੱਥੇ ਕੋਈ ਸਪੇਅਰ ਪਾਰਟਸ ਦੀ ਦੁਕਾਨ ਦਿਖਾਈ ਨਹੀਂ ਦਿੱਤੀ ਅਤੇ ਫੋਨ ਵੀ ਹਰ ਵਾਰ ਸਵਿੱਚ ਆੱਫ ਹੀ ਆਇਆ ਉਸਨੇ ਦੱਸਿਆ ਕਿ ਮੈਂ ਲਗਭਗ ਪੂਰਾ ਮਹੀਨਾ ਦੱਸੇ ਉਨ੍ਹਾਂ ਨੰਬਰਾਂ ’ਤੇ ਫੋਨ ਟਰਾਈ ਕਰਦਾ ਰਿਹਾ ਪਰ ਦੋਵੇਂ ਨੰਬਰ ਹੀ ਹਰ ਵਾਰ ਸਵਿੱਚ ਆੱਫ ਆਉਂਦੇ ਰਹੇ ਸਨ ਮੈਂ ਸਰਸਾ ਡੇਰੇ ਜਾ ਕੇ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ’ਚ ਸਾਧ-ਸੰਗਤ ਦੇ ਸਾਹਮਣੇ ਉਪਰੋਕਤ ਅਨੁਸਾਰ ਸਾਰੀ ਘਟਨਾ ਸੁਣਾਈ ਇਸ ’ਤੇ ਘਟ-ਘਟ ਦੀ ਜਾਣਨਹਾਰ ਖੁਦ-ਖੁਦਾ ਪੂਜਨੀਕ ਗੁਰੂ ਜੀ ਨੇ ਫਰਮਾਇਆ, ‘ਬੇਟਾ! ਮਾਲਕ ਆਪਣੇ ਬੱਚਿਆਂ ਦੀ ਰੱਖਿਆ ਹਜ਼ਾਰਾਂ ਕਿਲੋਮੀਟਰ ਖੁਦ ਜਾ ਕੇ ਵੀ ਕਰਦਾ ਹੈ’

ਮੇਰੀ ਆਪਣੇ ਸਤਿਗੁਰੂ ਪਿਆਰੇ ਪੂਜਨੀਕ ਹਜ਼ੂਰ ਪਿਤਾ ਜੀ ਦੇ ਪਵਿੱਤਰ ਚਰਨ-ਕਮਲਾਂ ’ਚ ਇਹੀ ਅਰਦਾਸ ਹੈ ਕਿ ਹੇ ਸਤਿਗੁਰੂ ਤੂੰ ਧੰਨ ਹੈ ਮੇਰੇ ਦਾਤਾ! ਤੇਰੇ ਰਹਿਮੋ-ਕਰਮ ਦਾ ਉਪਕਾਰ ਅਸੀਂ ਨਿਮਾਣੇ ਲੋਕ ਕਦੇ ਵੀ ਚੁਕਾ ਨਹੀਂ ਸਕਦੇ ਦਾਤਾ ਜੀ! ਆਪਣਾ ਅਪਾਰ ਪਿਆਰ ਅਤੇ ਆਪਣਾ ਦ੍ਰਿੜ ਵਿਸ਼ਵਾਸ ਇੰਜ ਹੀ ਬਖ਼ਸ਼ਦੇ ਰਹਿਣਾ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ