Small Investments: ਖਰਚ ਘਟਾ ਕੇ ਛੋਟੇ ਨਿਵੇਸ਼ ਨਾਲ ਕਰੋ ਸ਼ੁਰੂਆਤ
ਅੱਜ-ਕੱਲ੍ਹ ਜ਼ਿਆਦਾਤਰ ਆੱਨਲਾਈਨ ਸਾਈਟਜ਼ ਆਪਣੇ ਸਾਮਾਨ ਨੂੰ ਵੇਚਣ ਲਈ ਘੱਟ ਕੀਮਤ ’ਤੇ ਆਪਣੇ ਇਨਹਾਊਸ ਬਰਾਂਡ ਵੇਚਦੀਆਂ ਹਨ ਇਨ੍ਹਾਂ ਇਨਹਾਊਸ ਬਰਾਂਡਾਂ ਨੂੰ ਜੈਨੇਰਿਕ ਪ੍ਰੋਡਕਟ ਵੀ ਕਹਿੰਦੇ ਹਨ ਖਰੀਦਦਾਰਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਬਰਾਂਡ ਪ੍ਰੋਡਕਟਾਂ ਦੀ ਬਜਾਏ ਇਹ ਇਨਹਾਊਸ ਬਰਾਂਡ ਜ਼ਿਆਦਾ ਵਧੀਆ ਕੁਆਲਿਟੀ ਦੇ ਹੁੰਦੇ ਹਨ ਅਤੇ ਇਨ੍ਹਾਂ ਦੀ ਕੀਮਤ ਵੀ ਬਰਾਂਡ ਦੀ ਤੁਲਨਾ ’ਚ ਘੱਟ ਹੁੰਦੀ ਹੈ
ਜ਼ਿਆਦਾਤਰ ਘਰਾਂ ’ਚ ਔਰਤਾਂ ਹੀ ਪਰਿਵਾਰ ਦੀਆਂ ਫਾਇਨੈਂਸ ਮਨਿਸਟਰ ਹੁੰਦੀਆਂ ਹਨ ਅਤੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਉਨ੍ਹਾਂ ਤੋਂ ਬਿਹਤਰ ਕੋਈ ਦੂਜਾ ਨਹੀਂ ਸਮਝ ਸਕਦਾ ਇਸ ਲਈ ਜ਼ਰੂਰੀ ਨਹੀਂ ਹੈ ਕਿ ਘਰ ਦਾ ਬਜ਼ਟ ਬਣਾਉਣ ਲਈ ਹਮੇਸ਼ਾ ਫਾਇਨੈਂਸ਼ੀਅਲ ਐਕਸਪਰਟ ਤੋਂ ਹੀ ਸਲਾਹ ਲਈ ਜਾਵੇ ਤੁਸੀਂ ਖੁਦ ਵੀ ਆਪਣੇ ਪਰਿਵਾਰ ਦਾ ਬਜਟ ਬਣਾ ਸਕਦੇ ਹੋ
ਹਾਂ, ਇਸ ਦੌਰਾਨ ਜੇਕਰ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਤੁਹਾਡੇ ਲਈ ਬਜਟ ਬਣਾਉਣਾ ਸੌਖਾ ਹੋ ਜਾਵੇਗਾ ਕੋਰੋਨਾ ਦਾ ਦੌਰ ਸਾਨੂੰ ਇਹ ਸਮਝਾ ਚੁੱਕਾ ਹੈ ਕਿ ਭਵਿੱਖ ’ਚ ਸੰਕਟ ਦੀ ਅਜਿਹੀ ਘੜੀ ਨਾਲ ਨਜਿੱਠਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਖਰਚ ਨੂੰ ਕਾਬੂ ’ਚ ਰੱਖਣ ਦੇ ਨਾਲ ਬੱਚਤ ਨੂੰ ਵਧਾਈਏ ਇੱਥੇ ਦੱਸੇ ਗਏ ਕੁਝ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਆਪਣੇ ਖਰਚਿਆਂ ’ਚ ਕਮੀ ਲਿਆ ਕੇ ਬੱਚਤ ਨੂੰ ਵਧਾ ਸਕਦੇ ਹੋ
Table of Contents
ਟੈਲੀਕੌਮ ਬਿੱਲ ’ਤੇ ਕੰਟਰੋਲ ਕਰੋ:
ਪਿਛਲੇ ਕੁਝ ਸਮੇਂ ਤੋਂ ਵਰਕ ਫਰਾਮ ਹੋਮ ਦੇ ਚੱਲਦਿਆਂ ਬਿਜਲੀ, ਟੈਲੀਫੋਨ, ਮੋਬਾਇਲ, ਕੰਪਿਊਟਰ ਅਤੇ ਇੰਟਰਨੈੱਟ ਦੇ ਖਰਚਿਆਂ ’ਚ ਕਾਫੀ ਵਾਧਾ ਹੋਇਆ ਹੈ ਇਨ੍ਹਾਂ ਬਿੱਲਾਂ ’ਚ ਵਾਧੇ ਦਾ ਇੱਕ ਹੋਰ ਕਾਰਨ ਇਹ ਵੀ ਹੈ ਕਿ ਮਾਰਕਿਟ ’ਚ ਟੈਲੀਕਾਮ ਕੰਪਨੀਆਂ ਦੀ ਭਰਮਾਰ ਹੈ, ਜੋ ਆਪਣੇ ਖਰੀਦਦਾਰਾਂ ਨੂੰ ਅਜਿਹੇ ਪਲਾਨ ਮੁਹੱਈਆ ਕਰਵਾਉਂਦੀਆਂ ਹਨ, ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਖਰੀਦਦਾਰ ਸਸਤੇ ਅਤੇ ਵੱਧ ਤੋਂ ਵੱਧ ਪਲਾਨ ਲੈਣ ਜੇਕਰ ਤੁਹਾਡੇ ਟੈਲੀਕੌਮ ਬਿੱਲਾਂ ’ਚ ਮਹੀਨਾ-ਦਰ-ਮਹੀਨਾ ਇਜ਼ਾਫ਼ਾ ਹੋ ਰਿਹਾ ਹੈ, ਤਾਂ ਜ਼ਰੂਰਤ ਹੈ ਇਨ੍ਹਾਂ ਬਿੱਲਾਂ ਨੂੰ ਘੱਟ ਕਰਨ ਅਤੇ ਬੇਲੋੜੇ ਪਲਾਨਾਂ ਨੂੰ ਬੰਦ ਕਰਨ ਦੀ ਬੇਕਾਰ ਦੇ ਪਲਾਨਾਂ ਨੂੰ ਬੰਦ ਕਰਕੇ ਜਾਂ ਮਹਿੰਗੇ ਪਲਾਨ ਬਦਲ ਕੇ ਸਸਤੇ ਪਲਾਨ ਲੈ ਕੇ ਤੁਸੀਂ ਇਨ੍ਹਾਂ ਟੈਲੀਕੌਮ ਬਿੱਲਾਂ ਨੂੰ ਕੰਟਰੋਲ ਕਰ ਸਕਦੇ ਹੋ ਅਤੇ ਬੱਚਤ ਨੂੰ ਵਾਧਾ ਦੇ ਸਕਦੇ ਹੋ
ਬ੍ਰਾਂਡਿਡ ਪ੍ਰੋਡਕਟਾਂ ਦਾ ਮੋਹ ਛੱਡੋ:
ਬਦਲਦੇ ਲਾਈਫਸਟਾਈਲ, ਫੈਸ਼ਨ, ਸਟਾਈਲ ਅਤੇ ਟਰੈਂਡ ਦੇ ਚੱਲਦਿਆਂ ਸਾਡਾ ਮੋਹ ਬ੍ਰਾਂਡਿਡ ਪ੍ਰੋਡਕਟਾਂ ਪ੍ਰਤੀ ਵਧਦਾ ਜਾ ਰਿਹਾ ਹੈ ਬੇਸ਼ੱਕ ਬ੍ਰਾਂਡਿਡ ਪ੍ਰੋਡਕਟਾਂ ਦੀ ਕੁਆਲਟੀ ਵਧੀਆ ਹੁੰਦੀ ਹੈ, ਪਰ ਉਨ੍ਹਾਂ ਦੀ ਕੀਮਤ ਵੀ ਜ਼ਿਆਦਾ ਹੁੰਦੀ ਹੈ ਮਾਹਿਰਾਂ ਅਨੁਸਾਰ, ਖਰੀਦਦਾਰ ਬ੍ਰਾਂਡਿਡ ਪ੍ਰੋਡਕਟਾਂ ਨੂੰ ਬਿਨਾਂ ਇਹ ਸੋਚੇ-ਸਮਝੇ ਆੱਨਲਾਈਨ ਖਰੀਦ ਲੈਂਦੇ ਹਨ ਕਿ ਉਸ ’ਤੇ ਕੀ ਐਕਸਟ੍ਰਾ ਬੈਨੀਫਿਟ ਜਾਂ ਛੂਟ ਜਾਂ ਆਫਰ ਮਿਲ ਰਹੇ ਹਨ ਬ੍ਰਾਂਡਿਡ ਪ੍ਰੋਡਕਟਾਂ ਨੂੰ ਆਨਲਾਈਨ ਖਰੀਦਦੇ ਸਮੇਂ ਖਰੀਦਦਾਰ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਬ੍ਰਾਂਡਿਡ ਸਾਮਾਨ ਦੀ ਆੱਨਲਾਈਨ ਸ਼ਾਪਿੰਗ ਉਦੋਂ ਕਰੋ, ਜਦੋਂ ਕੁਝ ਐਕਸਟ੍ਰਾ ਛੂਟ ਮਿਲੇ
ਅੱਜ-ਕੱਲ੍ਹ ਜ਼ਿਆਦਾਤਰ ਆੱਨਲਾਈਨ ਸਾਈਟਜ਼ ਆਪਣੇ ਸਾਮਾਨ ਨੂੰ ਵੇਚਣ ਲਈ ਘੱਟ ਕੀਮਤ ’ਤੇ ਆਪਣੇ ਇਨਹਾਊਸ ਬ੍ਰਾਂਡ ਵੇਚਦੀਆਂ ਹਨ ਇਨ੍ਹਾਂ ਇਨਹਾਊਸ ਬ੍ਰਾਂਡਾਂ ਨੂੰ ਜੈਨੇਰਿਕ ਪ੍ਰੋਡਕਟ ਵੀ ਕਹਿੰਦੇ ਹਨ ਖਰੀਦਦਾਰਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਬ੍ਰਾਂਡਿਡ ਪ੍ਰੋਡਕਟਾਂ ਦੀ ਬਜਾਏ ਇਹ ਇਨਹਾਊਸ ਬ੍ਰਾਂਡ ਜਿਆਦਾ ਚੰਗੀ ਕੁਆਲਟੀ ਦੇ ਹੁੰਦੇ ਹਨ ਅਤੇ ਇਨ੍ਹਾਂ ਦੀ ਕੀਮਤ ਵੀ ਬ੍ਰਾਂਡਿਡ ਦੀ ਤੁਲਨਾ ’ਚ ਘੱਟ ਹੁੰਦੀ ਹੈ
ਲਿਸਟ ਬਣਾ ਕੇ ਹੀ ਸ਼ਾਪਿੰਗ ਕਰੋ:
ਆਪਣੀਆਂ ਜ਼ਰੂਰਤਾਂ ਦੇ ਸਾਮਾਨ ਦੀ ਲਿਸਟ ਬਣਾ ਕੇ ਸ਼ਾਪਿੰਗ ਕਰੋਗੇ ਤਾਂ ਕਦੇ ਪ੍ਰੇਸ਼ਾਨ ਨਹੀਂ ਰਹੋਗੇ ਅਤੇ ਫਿਜੂਲ ਖਰਚ ਤੋਂ ਵੀ ਬਚੋਗੇ ਉਂਜ ਵੀ ਅੱਜ-ਕੱਲ੍ਹ ਲੋਕ ਮਾਰਕਿਟ ਜਾ ਕੇ ਸ਼ਾਪਿੰਗ ਕਰਨ ਦੀ ਬਜਾਏ ਆਨਲਾਈਨ ਸ਼ਾਪਿੰਗ ਦਾ ਮਜ਼ਾ ਲੈਂਦੇ ਹਨ ਅਤੇ ਬਿਨਾਂ ਲੋੜ ਦਾ ਬਹੁਤ ਸਾਰਾ ਬੇਲੋੜਾ ਸਾਮਾਨ ਖਰੀਦ ਲੈਂਦੇ ਹਨ ਲਿਸਟ ਬਣਾ ਕੇ ਸ਼ਾਪਿੰਗ ਕਰਨ ਨਾਲ ਤੁਸੀਂ ਓਨਾ ਹੀ ਖਰੀਦੋਗੇ, ਜਿੰਨਾ ਤੁਹਾਨੂੰ ਲੋੜ ਹੋਵੇਗੀ ਇਸ ਤਰ੍ਹਾਂ ਬੇਲੋੜੇ ਖਰਚੇ ’ਤੇ ਕੰਟਰੋਲ ਕਰਕੇ ਤੁਸੀਂ ਹੌਲੀ-ਹੌਲੀ ਬੱਚਤ ਕਰਨਾ ਸਿੱਖ ਜਾਓਗੇ ਜਦੋਂ ਵੱਡੀ ਰਕਮ ਜਮ੍ਹਾ ਹੋ ਜਾਵੇ, ਤਾਂ ਉਸ ਰਕਮ ਨੂੰ ਕਿਤੇ ਨਿਵੇਸ਼ ਕਰ ਸਕਦੇ ਹੋ
ਮਿਊਚੁਅਲ ਫੰਡ ’ਚ ਨਿਵੇਸ਼ ਕਰੋ:
ਜ਼ਿਆਦਾਤਰ ਲੋਕ ਮਿਊਚੁਅਲ ਫੰਡ ’ਚ ਇਨਵੈਸਟ ਨਹੀਂ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮਿਊਚੁਅਲ ਫੰਡ ’ਚ ਨਿਵੇਸ਼ ਕਰਨਾ ਜ਼ੋਖਿਮ ਭਰਿਆ ਹੁੰਦਾ ਹੈ ਜਦਕਿ ਹਮੇਸ਼ਾ ਨਹੀਂ ਹੁੰਦਾ ਮਿਊਚੁਅਲ ਫੰਡ ’ਚ ਇਨਵੈਸਟ ਕਰਨਾ ਤੁਹਾਡੇ ਭਵਿੱਖ ਲਈ ਸੁਰੱਖਿਅਤ ਹੋ ਸਕਦਾ ਹੈ ਜੇਕਰ ਤੁਹਾਨੂੰ ਮਾਰਕਿਟ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਤਾਂ ਮਾਰਕਿਟ ਤੋਂ ਮਿਊਚੁਅਲ ਫੰਡ ਦੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਮਿਊਚੁਅਲ ਫੰਡ ’ਚ ਨਿਵੇਸ ਕਰ ਸਕਦੇ ਚਾਹੋ ਤਾਂ ਪ੍ਰੋਫੈਸ਼ਨਲ ਦੀ ਸਲਾਹ ਵੀ ਲੈ ਸਕਦੇ ਹੋ
ਕਰਜ਼ੇ ਦਾ ਰੀਪੇਮੈਂਟ ਕਰੋ ਅਤੇ ਪਾਓ ਵਿਆਜ਼ ਤੋਂ ਆਜ਼ਾਦੀ:
ਲੋੜ ਪੈਣ ’ਤੇ ਬੈਂਕ ਹੋਮ ਲੋਨ, ਕਾਰ ਲੋਨ, ਐਜੂਕੇਸ਼ਨ ਲੋਨ ਅਤੇ ਪਰਸਨਲ ਲੋਨ ਦੀ ਸੁਵਿਧਾ ਤਾਂ ਦਿੰਦੇ ਹਨ, ਪਰ ਈਐੱਮਆਈ ਦੇ ਨਾਲ ਵਿਆਜ ਦਾ ਇੱਕ ਐਕਸਟ੍ਰਾ ਖਰਚ ਹੋਰ ਵਧ ਜਾਂਦਾ ਹੈ ਵਿਆਜ ਦੇ ਇਸ ਅਣਚਾਹੇ ਖਰਚ ਨੂੰ ਘੱੱਟ ਕਰਨ ਲਈ ਤੁਹਾਡਾ ਪਹਿਲਾ ਕਦਮ ਇਹ ਚਾਹੀਦਾ ਹੈ ਕਿ ਇੱਕ-ਇੱਕ ਕਰਕੇ ਸਾਰੇ ਕਰਜ਼ਿਆਂ ਦਾ ਸਮਾਂ ਹੱਦ ਤੋਂ ਪਹਿਲਾਂ ਭੁਗਤਾਨ ਕਰੋ, ਤਾਂ ਕਿ ਕਰਜੇ ਅਤੇ ਵਿਆਜ ਦੋਵਾਂ ’ਚ ਰਾਹਤ ਮਿਲ ਸਕੇ
ਆਫਰਾਂ ਦੇ ਲਾਲਚ ’ਚ ਨਾ ਪਓ:
ਲਗਭਗ ਸਾਰੀਆਂ ਕੰਪਨੀਆਂ ਖਰੀਦਦਾਰਾਂ ਨੂੰ ਆਪਣਾ ਸਾਮਾਨ ਵੇਚਣ ਲਈ ਕਈ ਤਰ੍ਹਾਂ ਦੇ ਆਫਰ ਦਿੰਦੀਆਂ ਹਨ, ਜਿਵੇਂ ਕਿ ਤਿੰਨ ਆਈਟਮਾਂ ਖਰੀਦਣ ’ਤੇ ਇੱਕ ਮੁਫਤ ਇਸ ਤਰ੍ਹਾਂ ਦੇ ਆਫਰਾਂ ’ਤੇ ਪੈਸੇ ਖਰਚ ਨਾ ਕਰੋ ਦੇਖਣ ’ਚ ਭਲੇ ਹੀ ਇਹ ਆਫਰ ਆਕਰਸ਼ਕ ਲੱਗਦੇ ਹਨ, ਪਰ ਪੇਮੈਂਟ ਚਾਰ ਦੀ ਹੀ ਪੈਂਦੀ ਹੈ ਇਹ ਕੰਪਨੀਆਂ ਦੀ ਟਰਿਕਸ ਹੁੰਦੀ ਹੈ ਖਰੀਦਦਾਰਾਂ ਨੂੰ ਆਪਣਾ ਪ੍ਰੋਡਕਟ ਵੇਚਣ ਦੀ
ਕੇ੍ਰਡਿਟ ਕਾਰਡ ਦੀ ਸਹੀ ਵਰਤੋਂ:
ਅਕਸਰ ਲੋਕਾਂ ਦੇ ਮਨ ’ਚ ਇਹ ਧਾਰਨਾ ਹੁੰਦੀ ਹੈ ਕਿ ਕੇ੍ਰਡਿਟ ਕਾਰਡ ਫਿਜੂਲ ਖਰਚ ਵਧਾਉਂਦੇ ਹਨ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਫਿਜੂਲ ਖਰਚ ਵਧਾਉਣ ਵਾਲਾ ਇਹ ਕ੍ਰੇਡਿਟ ਕਾਰਡ ਬੈਂਕ ਵੱਲੋਂ ਦਿੱਤੀ ਜਾਣ ਵਾਲੀ ਸੁਵਿਧਾ ਹੈ, ਜਿਸ ਦਾ ਇਸਤੇਮਾਲ ਖ਼ਪਤਕਾਰ ਪਹਿਲਾਂ ਖਰਚ ਕਰਨ ਅਤੇ ਬਾਅਦ ’ਚ ਉਸ ਖਰਚ ਨੂੰ ਚੁਕਾਉਣ ਲਈ ਕਰਦਾ ਹੈ
ਖ਼ਪਤਕਾਰ ਕੇ੍ਰਡਿਟ ਕਾਰਡ ਦਾ ਯੂਜ਼ ਆੱਨਲਾਈਨ ਜਾਂ ਆਫਲਾਈਨ ਪੇਮੈਂਟ ਲਈ ਕਰ ਸਕਦਾ ਹੈ ਪਰ ਜੇਕਰ ਖ਼ਪਤਕਾਰ ਕ੍ਰੇਡਿਟ ਕਾਰਡ ਦਾ ਭੁਗਤਾਨ ਸਮੇਂ ’ਤੇ ਨਹੀਂ ਕਰਦਾ ਹੈ, ਤਾਂ ਖ਼ਪਤਕਾਰ ਨੂੰ ਉਸ ਦੇ ਜੁਰਮਾਨੇ ਦੇ ਤੌਰ ’ਤੇ ਫੀਸ ਦੇਣੀ ਪੈਂਦੀ ਹੈ ਇਸ ਲਈ ਖ਼ਪਤਕਾਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ
ਕਿ ਹਰ ਮਹੀਨੇ ਦੇ ਅਖੀਰ ’ਚ ਆਪਣੇ ਬਿੱਲ ਦੀ ਰਕਮ ਜ਼ਰੂਰ ਭਰੇ ਸਮੇਂ ’ਤੇ ਕ੍ਰੇਡਿਟ ਕਾਰਡ ਦੇ ਬਿੱਲ ਦਾ ਭੁਗਤਾਨ ਕਰਨ ’ਤੇ ਕੋਈ ਜ਼ੁਰਮਾਨਾ ਅਦਾ ਨਹੀਂ ਕਰਨਾ ਪੈਂਦਾ ਹੈ ਅਤੇ ਖ਼ਪਤਕਾਰ ਦਾ ਕੇ੍ਰਡਿਟ ਸਕੋਰ ਵੀ ਵਧੀਆ ਹੁੰਦਾ ਹੈ ਜੇਕਰ ਖ਼ਪਤਕਾਰ ਸਮੇਂ ’ਤੇ ਬਿੱਲ ਦਾ ਭੁਗਤਾਨ ਨਹੀਂ ਕਰਦਾ ਹੈ, ਤਾਂ ਬੈਂਕ ਉਸ ਰਕਮ ’ਤੇ ਵਿਆਜ਼ ਵੀ ਚਾਰਜ ਕਰਦਾ ਹੈ ਅਤੇ ਖ਼ਪਤਕਾਰ ਨੂੰ ਬਿੱਲ ਦੇ ਨਾਲ-ਨਾਲ ਵਿਆਜ਼ ਦੀ ਰਕਮ ਅਦਾ ਕਰਨੀ ਪੈਂਦੀ ਹੈ ਜੇਕਰ ਖ਼ਪਤਕਾਰ ਬਿੱਲ ਅਤੇ ਵਿਆਜ ਦੋਵਾਂ ਦਾ ਹੀ ਭੁਗਤਾਨ ਨਹੀਂ ਕਰਦਾ ਹੈ ਤਾਂ ਉਸ ’ਤੇ ਲੇਟ ਪੇਮੈਂਟ ਲੱਗਦੀ ਹੈ
































































