Modern irrigation: ਆਧੁਨਿਕ ਸਿੰਚਾਈ ਡਰਿੱਪ-ਸਪ੍ਰਿੰਕਲਰ ਸਿਸਟਮ
ਉੱਤਰ ਭਾਰਤ ’ਚ ਡਰਿੱਪ ਅਤੇ ਸਪਿ੍ਰੰਕਲਰ ਸਿੰਚਾਈ ਪ੍ਰਣਾਲੀ ਅੱਜ-ਕੱਲ੍ਹ ਖੇਤੀ ’ਚ ਬੜੀ ਫਾਇਦੇਮੰਦ ਸਾਬਤ ਹੋ ਰਹੀ ਹੈ ਕਿਸਾਨ ਇਸ ਪ੍ਰਣਾਲੀ ਨਾਲ ਆਪਣਾ ਦੂਹਰਾ ਫਾਇਦਾ ਲੈ ਸਕਦੇ ਹਨ ਇਸ ਸਿੰਚਾਈ ਵਿਧੀ ਨਾਲ ਜਿੱਥੇ ਪਾਣੀ ਦੀ ਬਰਬਾਦੀ ਨੂੰ ਰੋਕਿਆ ਜਾ ਸਕਦਾ ਹੈ, ਉੱਥੇ ਫਸਲ ਉਤਪਾਦਨ ’ਚ ਵਾਧੇ ਦੀ ਸੰਭਾਵਨਾ ਵਧ ਜਾਂਦੀ ਹੈ ਸਰਕਾਰੀ ਸਬਸਿਡੀ ਦੇ ਸਹਾਰੇ ਕਿਸਾਨਾਂ ਨੂੰ ਇਸ ਵਿਧੀ ਦਾ ਪੂਰਾ ਫਾਇਦਾ ਲੈਣਾ ਚਾਹੀਦਾ ਹੈ ਬਾਗਬਾਨੀ ਵਿਭਾਗ ਇਨ੍ਹਾਂ ਪ੍ਰਣਾਲੀਆਂ ’ਤੇ 90 ਪ੍ਰਤੀਸ਼ਤ ਤੱਕ ਸਬਸਿਡੀ ਦੇ ਰਿਹਾ ਹੈ, ਜਿਸ ਨਾਲ ਕਿਸਾਨ ਸਿਰਫ 10 ਪ੍ਰਤੀਸ਼ਤ ਖਰਚ ’ਤੇ ਆਪਣੇ ਖੇਤ ਨੂੰ ਆਧੁਨਿਕ ਸਿੰਚਾਈ ਪ੍ਰਣਾਲੀ ਨਾਲ ਜੋੜ ਸਕਦੇ ਹਨ
ਰਿਵਾਇਤੀ ਸਿੰਚਾਈ ਵਿਧੀ ਨਾਲ ਨਹਿਰਾਂ ਜਾਂ ਖਾਲਿਆਂ ਦੇ ਜ਼ਰੀਏ ਪਾਣੀ ਦੀ 60-70 ਪ੍ਰਤੀਸ਼ਤ ਤੱਕ ਬਰਬਾਦੀ ਹੋ ਜਾਂਦੀ ਹੈ ਖਾਸ ਤੌਰ ’ਤੇ ਰੇਤਲੀ ਮਿੱਟੀ ਅਤੇ ਢਲਾਣ ਵਾਲੀਆਂ ਜ਼ਮੀਨਾਂ ’ਚ ਇਹ ਸਮੱਸਿਆ ਹੋਰ ਜ਼ਿਆਦਾ ਗੰਭੀਰ ਹੋ ਜਾਂਦੀ ਹੈ ਇਸ ਤੋਂ ਉਲਟ, ਡਰਿੱਪ ਇਰੀਗੇਸ਼ਨ ਅਤੇ ਸਪ੍ਰਿੰਕਲਰ ਸਿਸਟਮ ਇਸ ਸਮੱਸਿਆ ਦਾ ਪ੍ਰਭਾਵਸ਼ਾਲੀ ਅਤੇ ਸਥਾਈ ਹੱਲ ਕਰਦੇ ਹਨ ਡਰਿੱਪ ਸਿਸਟਮ ’ਚ ਪਾਈਪਾਂ ਜ਼ਰੀਏ ਪਾਣੀ ਸਿੱਧਾ ਬੂਟਿਆਂ ਦੀਆਂ ਜੜ੍ਹਾਂ ਤੱਕ ਪਹੁੰਚਦਾ ਹੈ, ਜਿਸ ਨਾਲ ਪਾਣੀ ਅਤੇ ਖਾਦ ਦੀ ਬਰਬਾਦੀ ਲਗਭਗ ਖ਼ਤਮ ਹੋ ਜਾਂਦੀ ਹੈ ਦੂਜੇ ਪਾਸੇ ਸਪ੍ਰਿੰਕਲਰ ਸਿਸਟਮ ਮੀਂਹ ਵਾਂਗ ਖੇਤਾਂ ’ਚ ਪਾਣੀ ਦਾ ਛਿੜਕਾਅ ਕਰਦਾ ਹੈ, ਜੋ ਅਸੰਤੁਲਿਤ ਭਾਵ ਉੱਚੀ-ਨੀਵੀਂ ਜ਼ਮੀਨ ਲਈ ਬੇਹੱਦ ਲਾਹੇਵੰਦ ਮੰਨਿਆ ਜਾਂਦਾ ਹੈ
ਸਰਕਾਰ ਦਾ ‘ਪਰ ਡ੍ਰਾੱਪ ਮੋਰ ਕ੍ਰਾੱਪ’ ਅਭਿਆਨ ਵੀ ਇਸੇ ਦਿਸ਼ਾ ’ਚ ਕੰਮ ਕਰ ਰਿਹਾ ਹੈ ਇਸ ਨਾਲ ਨਾ ਸਿਰਫ ਪਾਣੀ ਦੀ ਬੱਚਤ ਹੁੰਦੀ ਹੈ, ਸਗੋਂ ਫਸਲ ਦੀ ਪੈਦਾਵਾਰ ’ਚ 30-40 ਪ੍ਰਤੀਸ਼ਤ ਤੱਕ ਵਾਧਾ ਦੇਖਿਆ ਗਿਆ ਹੈ ਉਦਾਹਰਨ ਦੇ ਤੌਰ ’ਤੇ ਪੰਜਾਬ ਦੇ ਇੱਕ ਕਿਸਾਨ ਨੇ ਦੋ ਹੈਕਟੇਅਰ ਖੇਤਰ ’ਚ ਡਰਿੱਪ ਸਿਸਟਮ ਲਾਇਆ ਪਹਿਲੇ ਹੀ ਸੀਜ਼ਨ ’ਚ ਟਮਾਟਰ ਦੀ ਪੈਦਾਵਾਰ 25 ਪ੍ਰਤੀਸ਼ਤ ਵਧ ਗਈ ਅਤੇ ਪਾਣੀ ਦੀ ਖਪਤ ਅੱਧੀ ਰਹਿ ਗਈ
ਮਜ਼ਦੂਰੀ ਖਰਚ ’ਚ ਵੀ ਕਮੀ ਆਈ, ਕਿਉਂਕਿ ਖਰਪਤਵਾਰ ਕੰਟਰੋਲ ਸੌਖਾ ਹੋ ਗਿਆ ਘੱਟ ਪਾਣੀ ਵਾਲੇ ਖੇਤਰਾਂ ’ਚ ਸਬਜ਼ੀਆਂ, ਫਲ ਅਤੇ ਬਾਗਬਾਨੀ ਫਸਲਾਂ ਲਈ ਇਹ ਪ੍ਰਣਾਲੀ ਕਿਸਾਨਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ
Table of Contents
ਲੌਂਗ ਟਰਮ ਫਾਇਦੇ: ਖੇਤੀ ਬਣੇਗੀ ਜ਼ਿਆਦਾ ਲਾਭਕਾਰੀ
ਇਹ ਇੱਕ ਵਾਰ ਦਾ ਨਿਵੇਸ਼ ਹੈ, ਪਰ ਇਸ ਦੇ ਫਾਇਦੇ ਲੰਮੇ ਸਮੇਂ ਤੱਕ ਮਿਲਦੇ ਹਨ ਡਰਿੱਪ ਅਤੇ ਸਪ੍ਰਿੰਕਲਰ ਸਿਸਟਮ ਨਾਲ 50-70 ਪ੍ਰਤੀਸ਼ਤ ਤੱਕ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਬਿਜਲੀ ਬਿੱਲ ਵੀ ਕਾਫੀ ਘੱਟ ਹੋ ਜਾਂਦਾ ਹੈ ਮਜ਼ਦੂਰੀ ਖਰਚ ਘਟਦਾ ਹੈ, ਖਰਪਤਵਾਰ ਕੰਟਰੋਲ ਸੌਖਾ ਹੁੰਦਾ ਹੈ ਅਤੇ ਪੈਦਾਵਾਰ ’ਚ 30-40 ਪ੍ਰਤੀਸ਼ਤ ਤੱਕ ਦਾ ਵਾਧਾ ਸੰਭਵ ਹੈ ਨਾਲ ਹੀ, ਫਸਲ ਦੀ ਗੁਣਵੱਤਾ ਵੀ ਬਿਹਤਰ ਹੁੰਦੀ ਹੈ
ਵਾਤਾਵਰਨ ਲਈ ਵੀ ਲਾਹੇੇਵੰਦ
ਵਾਤਾਵਰਨ ਦੀ ਸੁਰੱਖਿਆ ਦੇ ਲਿਹਾਜ਼ ਨਾਲ ਵੀ ਇਹ ਪ੍ਰਣਾਲੀ ਬੇਹੱਦ ਲਾਹੇਵੰਦ ਹੈ ਇਸ ਨਾਲ ਜ਼ਮੀਨ ਹੇਠਲੇ ਪਾਣੀ ਦੀ ਸੁਰੱਖਿਆ ਨੂੰ ਹੁਲਾਰਾ ਮਿਲਦਾ ਹੈ ਅਤੇ ਪਾਣੀ ਦੇ ਸੰਕਟ ਦੀ ਸਮੱਸਿਆ ਘੱਟ ਹੁੰਦੀ ਹੈ ਪੰਜਾਬ ’ਚ ਕੀਤੇ ਗਏ ਇੱਕ ਸਰਵੇ ਅਨੁਸਾਰ, ਇਨ੍ਹਾਂ ਪ੍ਰਣਾਲੀਆਂ ਨੂੰ ਅਪਨਾਉਣ ਵਾਲੇ ਕਿਸਾਨਾਂ ਦੀ ਸਾਲਾਨਾ ਆਮਦਨ ’ਚ ਦੋ ਤੋਂ ਤਿੰਨ ਲੱਖ ਰੁਪਏ ਤੱਕ ਦਾ ਵਾਧਾ ਦਰਜ ਕੀਤਾ ਗਿਆ ਘੱਟ ਪਾਣੀ ਵਾਲੇ ਖੇਤਰਾਂ ’ਚ ਮਖਾਣਾ, ਆਲੂਬੁਖਾਰਾ ਅਤੇ ਹੋਰ ਨਗਦੀ ਫਸਲਾਂ ਦੀ ਖੇਤੀ ਕਰਕੇ ਕਿਸਾਨ ਜ਼ਿਆਦਾ ਮੁਨਾਫਾ ਕਮਾ ਸਕਦੇ ਹਨ
ਇਸ ਤੋਂ ਇਲਾਵਾ, ਮਿਹਨਤ ਘੱਟ ਹੋਣ ਨਾਲ ਕਿਸਾਨ ਸਿੱਖਿਆ, ਪਸ਼ੂਪਾਲਣ ਅਤੇ ਹੋਰ ਵਪਾਰਾਂ ’ਤੇ ਵੀ ਧਿਆਨ ਦੇ ਸਕਦੇ ਹਨ ਜਲਵਾਯੂ ਬਦਲਾਅ ਦੇ ਇਸ ਦੌਰ ’ਚ ਸੋਕਾ ਅਤੇ ਹੜ੍ਹ ਵਰਗੇ ਹਾਲਾਤਾਂ ਤੋਂ ਫਸਲਾਂ ਨੂੰ ਸੁਰੱਖਿਅਤ ਰੱਖਣ ’ਚ ਵੀ ਆਧੁਨਿਕ ਸਿੰਚਾਈ ਪ੍ਰਣਾਲੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ
ਸਰਕਾਰੀ ਸਬਸਿਡੀ: 90 ਪ੍ਰਤੀਸ਼ਤ ਤੱਕ ਮੱਦਦ
ਸਭ ਤੋਂ ਵੱਡੀ ਰਾਹਤ ਇਹ ਹੈ ਕਿ ਬਾਗਬਾਨੀ ਵਿਭਾਗ ਮਾਈਕ੍ਰੋ ਇਰੀਗੇਸ਼ਨ ਯੋਜਨਾ ਦੇ ਤਹਿਤ 90 ਪ੍ਰਤੀਸ਼ਤ ਤੱਕ ਸਬਸਿਡੀ ਉਪਲੱਬਧ ਕਰਵਾ ਰਿਹਾ ਹੈ ਛੋਟੇ ਕਿਸਾਨਾਂ, ਜਿਨ੍ਹਾਂ ਕੋਲ ਦੋ ਹੈਕਟੇਅਰ ਤੱਕ ਜ਼ਮੀਨ ਹੈ, ਨੂੰ ਕਈ ਸੂਬਿਆਂ ’ਚ 95 ਪ੍ਰਤੀਸ਼ਤ ਤੱਕ ਮੱਦਦ ਮਿਲ ਸਕਦੀ ਹੈ ਪੰਜਾਬ ਅਤੇ ਹਰਿਆਣਾ ਵਰਗੇ ਸੂਬਿਆਂ ’ਚ ਇਹ ਯੋਜਨਾ ਤੇਜ਼ੀ ਨਾਲ ਲਾਗੂ ਕੀਤੀ ਜਾ ਰਹੀ ਹੈ
ਆਮ ਤੌਰ ’ਤੇ ਇੱਕ ਹੈਕਟੇਅਰ ’ਚ ਡਰਿੱਪ ਸਿਸਟਮ ਲਾਉਣ ਦੀ ਲਾਗਤ ਲਗਭਗ 70 ਤੋਂ 80 ਹਜ਼ਾਰ ਰੁਪਏ ਤੱਕ ਆਉਂਦੀ ਹੈ, ਜਿਸ ’ਚੋਂ 90 ਪ੍ਰਤੀਸ਼ਤ ਖ਼ਰਚਾ ਸਰਕਾਰ ਕਰਦੀ ਹੈ ਕਿਸਾਨ ਨੂੰ ਸਿਰਫ ਬਾਕੀ 10 ਪ੍ਰਤੀਸ਼ਤ ਖਰਚ ਕਰਨਾ ਪੈਂਦਾ ਹੈ ਸਪ੍ਰਿੰਕਲਰ ਸਿਸਟਮ ’ਤੇ ਵੀ ਲਗਭਗ ਇਹੀ ਨਿਯਮ ਲਾਗੂ ਹੁੰਦੇ ਹਨ
ਇਹ ਸਬਸਿਡੀ ਡਾਇਰੈਕਟ ਬੈਨੀਫਿਟ ਅਨੁਸਾਰ (ਡੀਬੀਟੀ) ਜਰੀਏ ਸਿੱਧੇ ਕਿਸਾਨ ਦੇ ਬੈਂਕ ਖਾਤੇ ’ਚ ਭੇਜੀ ਜਾਂਦੀ ਹੈ ਕਣਕ ਦੀ ਕੱਟਾਈ ਤੋਂ ਬਾਅਦ ਦਾ ਸਮਾਂ ਇੰਸਟਾਲੇਸ਼ਨ ਲਈ ਸਭ ਤੋਂ ਲਾਹੇਵੰਦ ਮੰਨਿਆ ਜਾਂਦਾ ਹੈ, ਕਿਉਂਕਿ ਅਗਲੀ ਸਾਉਣੀ ਫਸਲ ਜਿਵੇਂ ਝੋਨਾ ਜਾਂ ਸਬਜ਼ੀਆਂ ਦੀ ਬਿਜਾਈ ਤੋਂ ਪਹਿਲਾਂ ਪੂਰਾ ਸਿਸਟਮ ਤਿਆਰ ਹੋ ਜਾਂਦਾ ਹੈ ਇਹ ਬਿਨੈ ‘ਪਹਿਲਾਂ ਆਓ ਪਹਿਲਾਂ ਪਾਓ’ ਦੇ ਆਧਾਰ ’ਤੇ ਸਵੀਕਾਰ ਕੀਤੇ ਜਾਂਦੇ ਹਨ
ਰਜਿਸਟੇ੍ਰਸ਼ਨ ਪ੍ਰਕਿਰਿਆ’
ਬਾਗਬਾਨੀ ਵਿਭਾਗ ਨੇ ਬਿਨੈ ਪ੍ਰਕਿਰਿਆ ਨੂੰ ਕਾਫੀ ਸੌਖਾ ਕਰ ਦਿੱਤਾ ਹੈ ਕਿਸਾਨ ਅਧਿਕਾਰਕ ਪੋਰਟਲ ਜਾਂ ਸੂਬਾ ਬਾਗਬਾਨੀ ਵਿਭਾਗ ਦੀ ਵੈੱਬਸਾਈਟ ’ਤੇ ਜਾ ਕੇ ਬਿਨੈ ਕਰ ਸਕਦੇ ਹਨ ਪ੍ਰਕਿਰਿਆ ਇਸ ਤਰ੍ਹਾਂ ਹੈ:-
ਦਸਤਾਵੇਜ਼ ਤਿਆਰ ਕਰੋ:
- ਆਧਾਰ ਕਾਰਡ, ਬੈਂਕ ਪਾਸਬੁੱਕ, ਖਤੌਨੀ/ਜਮ੍ਹਾਬੰਦੀ (7/12 ਜਾਂ ਐਲਪੀਸੀ) ਅਤੇ ਚੱਲਦਾ ਮੋਬਾਇਲ ਨੰਬਰ ਤਿਆਰ ਰੱਖੋ
- ਪੋਰਟਲ ’ਤੇ ਲਾਗਇਨ ਕਰੋ: ਐੱਨਐੱਫਐੱਸਐੱਮ ਜਾਂ ਪੀਐੱਮਕੇਐੱਸਵਾਈ ਪੋਰਟਲ (ਾਖ਼ਜ਼ੀਂ੍ਰ.ਗ਼ੜਭ.ੜਗ਼) ਅਤੇ ਸੂਬਾ ਪੋਰਟਲ ’ਤੇ ‘ਨਵੀਂ ਮਾਈਕ੍ਰੋ ਇਰੀਗੇਸ਼ਨ ਯੋਜਨਾ’ ਵਿਕਲਪ ਚੁਣੋ
- ਬਿਨੈ ਭਰੋ: ਖੇਤ ਦਾ ਵੇਰਵਾ, ਖੇਤਰਫਲ ਅਤੇ ਸਿਸਟਮ ਦਾ ਪ੍ਰਕਾਰ (ਡਰਿੱਪ ਜਾਂ ਸਪ੍ਰਿੰਕਲਰ) ਦਰਜ ਕਰੋ
- ਦਸਤਾਵੇਜ਼ ਅੱਪਲੋਡ ਕਰੋ: ਮੋਬਾਇਲ ਜਾਂ ਸੀਐੱਸਸੀ ਸੈਂਟਰ ਜ਼ਰੀਏ ਬਿਨੈ ਸਬਮਿਟ ਕਰੋ ਇਸ ਤੋਂ ਬਾਅਦ ਫੀਲਡ ਅਧਿਕਾਰੀ ਵੈਰੀਫਿਕੇਸ਼ਨ ਲਈ ਆਉਣਗੇ
- ਮਨਜ਼ੂਰੀ ਪ੍ਰਾਪਤ ਕਰੋ: ਕਰੀਬ 15 ਤੋਂ 30 ਦਿਨਾਂ ’ਚ ਸਬਸਿਡੀ ਮਨਜ਼ੂਰ ਹੋ ਜਾਂਦੀ ਹੈ ਅਤੇ ਇੰਸਟਾਲੇਸ਼ਨ ਤੋਂ ਬਾਅਦ ਰਕਮ ਸਿੱਧੇ ਖਾਤੇ ’ਚ ਭੇਜ ਦਿੱਤੀ ਜਾਂਦੀ ਹੈ
- ਸੀਐੱਸਸੀ ਸੈਂਟਰਾਂ ’ਤੇ ਕਿਸਾਨਾਂ ਦੀ ਮੱਦਦ ਲਈ ਖਾਸ ਸੁਵਿਧਾ ਉਪਲੱਬਧ ਹੈ ਬਿਨੈ ਕਰਦੇ ਸਮੇਂ ਧਿਆਨ ਰੱਖੋ ਕਿ ਸਹੀ ਬੈਂਕ ਵੇਰਵਾ ਅਤੇ ਚੱਲ ਰਿਹਾ ਮੋਬਾਇਲ ਨੰਬਰ ਜ਼ਰੂਰ ਦਿਓ
































































