Tension

Tension: ਸਾਇੰਟੀਫਿਕ ਤਰੀਕੇ ਨਾਲ ਤਣਾਅ ਨੂੰ ਦੂਰ ਭਜਾਓ

ਜਦੋਂ ਵੀ ਤੁਹਾਨੂੰ ਲੱਗੇ ਕਿ ਤਣਾਅ ਵਧ ਰਿਹਾ ਹੈ, ਤਾਂ ਇੱਥੇ ਦੱਸੇ ਗਏ ਇਨ੍ਹਾਂ ਸਾਇੰਟੀਫਿਕ ਤਰੀਕਿਆਂ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ’ਚ ਅਪਲਾਈ ਕਰੋ ਇਹ ਤਰੀਕੇ ਨਾ ਸਿਰਫ ਫਾਸਟ ਟਰੈਕ ’ਤੇ ਕੰਮ ਕਰਦੇ ਹਨ,

ਸਗੋਂ ਕੁਝ ਮਿੰਟਾਂ ’ਚ ਤੁਹਾਨੂੰ ਤਣਾਅ ਤੋਂ ਰਾਹਤ ਦਿਵਾਉਂਦੇ ਹਨ ਕਦੇ-ਕਦੇ ਤੁਹਾਨੂੰ ਜੇਕਰ ਅਜੀਬ ਜਿਹੀ ਬੇਚੈਨੀ ਮਹਿਸੂਸ ਹੋਵੇ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਤਣਾਅ ’ਚ ਹੋ ਅਤੇ ਤੁਹਾਡੇ ਤਣਾਅ ਦਾ ਪੱਧਰ ਕਾਫੀ ਵਧਿਆ ਹੋਇਆ ਹੈ ਜੇਕਰ ਤੁਸੀਂ ਖੁਦ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਸਿਹਤਮੰਦ ਅਤੇ ਸੁਖੀ ਰੱਖਣਾ ਚਾਹੁੰਦੇ ਹੋ,

ਤਾਂ ਇੱਥੇ ਦੱਸੇ ਗਏ ਇਨ੍ਹਾਂ ਤਰੀਕਿਆਂ ਨੂੰ ਅਪਣਾਓ

ਡਾਂਸ ਮੂਵਮੈਂਟ

ਡਾਂਸ ਮੂਵਮੈਂਟ ਤਣਾਅ ਨੂੰ ਦੂਰ ਕਰਨ ’ਚ ਥੈਰੇਪੀ ਵਾਂਗ ਕੰਮ ਕਰਦਾ ਹੈ ਤਣਾਅ ਹੋਣ ’ਤੇ ਸਰੀਰ ’ਚ ਕਾਰਟੀਸੋਲ ਦਾ ਪੱਧਰ ਘੱਟ ਹੋ ਜਾਂਦਾ ਹੈ ਅਤੇ ਡਾਂਸ ਕਰਨ ’ਤੇ ਮੂਡ ਤਾਜ਼ਾ ਹੋ ਜਾਂਦਾ ਹੈ, ਜਿਸ ਨਾਲ ਸਰੀਰ ’ਚ ਹੈਪੀ ਹਾਰਮੋਨਸ ਦਾ ਨਿਰਮਾਣ ਹੁੰਦਾ ਹੈ

ਕ੍ਰਿਏਟਿਵ ਆਰਟ ਬਣਾਓ

ਤਣਾਅ ਨੂੰ ਘੱਟ ਕਰਨ ਦੇ ਕਈ ਸਾਇੰਟੀਫਿਕ ਤਰੀਕਿਆਂ ’ਚੋਂ ਇੱਕ ਤਰੀਕਾ ਹੈ- ਕ੍ਰਿਏਟਿਵ ਆਰਟ ਕ੍ਰਿਏਟਿਵ ਆਰਟ ’ਚ ਤੁਸੀਂ ਡਰਾਇੰਗ, ਕਲੇ ਆਰਟ ਅਤੇ ਹੋਰ ਕ੍ਰਿਏਟਿਵ ਆਰਟਸ ਬਣਾ ਸਕਦੇ ਹੋ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਆਰਟ ਬਣਾ ਕੇ ਆਪਣੀ ਐਂਜਾਇਟੀ ਅਤੇ ਡਿਪ੍ਰੈਸ਼ਨ ਨੂੰ ਦੂਰ ਕਰ ਸਕਦੇ ਹੋ ਜਦੋਂ ਵੀ ਤੁਸੀਂ ਕੁਝ ਕ੍ਰਿਏਟਿਵ ਕਰਦੇ ਹੋ, ਤਾਂ ਬ੍ਰ੍ਰੇਨ ’ਚ ਹੈਪੀ ਹਾਰਮੋਨਸ ਦਾ ਨਿਰਮਾਣ ਹੁੰਦਾ ਹੈ ਅਤੇ ਤੁਸੀਂ ਵਧੀਆ ਮਹਿਸੂਸ ਕਰਦੇ ਹੋMeditation is necessary for the health of body and mind 1

Also Read:  ਆਪਣੇ ਲਈ ਵੀ ਜੀਓ

ਸਾਹ ਲਓ ਅਤੇ ਛੱਡੋ

ਕਈ ਖੋਜਾਂ ਤੋਂ ਇਹ ਗੱਲ ਸਾਬਤ ਹੋਈ ਹੈ ਕਿ ਸਾਹ ਲੈਣ ਅਤੇ ਛੱਡਣ ਨਾਲ ਤਣਾਅ ਕਾਫੀ ਹੱਦ ਤੱਕ ਘੱਟ ਹੁੰਦਾ ਹੈ, ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਨ ਨੂੰ ਘੱਟ ਕਰਨ ਦਾ ਇਹ ਬਿਹਤਰੀਨ ਤਰੀਕਾ ਹੈ ਜ਼ਮੀਨ ’ਤੇ ਚੌਂਕੜੀ ਮਾਰ ਕੇ ਆਰਾਮ ਨਾਲ ਬੈਠ ਜਾਓ ਅੱਖਾਂ ਬੰਦ ਕਰ ਲਓ ਆਪਣੇ ਸੱਜੇ ਅੰਗੂਠੇ ਨਾਲ ਸੱਜੀ ਨਾਸ ਨੂੰ ਬੰਦ ਕਰੋ ਅਤੇ ਖੱਬੀ ਨਾਸ ਤੋਂ ਸਾਹ ਲਓ

ਫਿਰ ਰਿੰਗ ਫਿੰਗਰ ਨਾਲ ਖੱਬੀ ਨਾਸ ਨੂੰ ਬੰਦ ਕਰੋ ਅਤੇ ਸੱਜੀ ਨਾਸ ਨਾਲ ਸਾਹ ਨੂੰ ਛੱਡੋ ਇਸੇ ਪ੍ਰਕਿਰਿਆ ਨੂੰ ਦੂਜੀ ਨਾਸ ਨਾਲ ਦੁਹਰਾਉਂਦੇ ਹੋਏ ਸਾਹ ਲਓ ਅਤੇ ਛੱਡੋ ਸ਼ੁਰੂਆਤ ’ਚ 10 ਵਾਰ ਕਰੋ ਹੌਲੀ-ਹੌਲੀ ਨੰਬਰ ਵਧਾਉਂਦੇ ਜਾਓ ਇਸ ਨੂੰ ਅਨੁਲੋਮ-ਵਿਲੋਮ ਕਹਿੰਦੇ ਹਨ ਇਸ ਨਾਲ ਵੀ ਡਿਪ੍ਰੇਸ਼ਨ ਘੱਟਦਾ ਹੈ

ਪਸੰਦੀਦਾ ਗਾਣੇ ਸੁਣੋ

ਐਗਜ਼ਾਮ ਦੇ ਦਿਨਾਂ ’ਚ ਕੰਫਰਟੇਬਲ ਅਤੇ ਰਿਲੈਕਸਿੰਗ ਮਿਊਜ਼ਿਕ ਸੁਣਨ ’ਤੇ ਵਿਦਿਆਰਥੀਆਂ ਨੂੰ ਸਟਰੈੱਸ ਹਾਰਮੋਨ ਦੇ ਪੱਧਰ ਨੂੰ ਘੱਟ ਕਰਨ ’ਚ ਮੱਦਦ ਮਿਲਦੀ ਹੈ ਵਿਦਿਆਰਥੀਆਂ ਨੇ ਇਹ ਗੱਲ ਖੁਦ ਮਹਿਸੂਸ ਕੀਤੀ ਹੈ ਸਾਫਟ ਮਿਊਜਿਕ ਵਿਦਿਆਰਥੀਆਂ ਨੂੰ ਐਨਰਜੈਟਿਕ ਬਣਾਉਂਦਾ ਹੈ

ਰੋਜ਼ਾਨਾ ਸਟਰੈਚਿੰਗ ਕਰੋ

ਸਟਰੈਚਿੰਗ ਕਰਨ ਨਾਲ ਬਾਡੀ ਰਿਲੈਕਸ ਹੁੰਦੀ ਹੈ, ਨਾਲ ਹੀ ਦਿਮਾਗ ਵੀ ਸ਼ਾਂਤ ਹੁੰਦਾ ਹੈ, ਕਿਉਂਕਿ ਜਦੋਂ ਬਾਡੀ ਸਟਰੈੱਸ ’ਚ ਹੁੰਦੀ ਹੈ, ਤਾਂ ਮਨ ਵੀ ਤਣਾਅਗ੍ਰਸਤ ਹੋ ਜਾਂਦਾ ਹੈ ਇੱਕ ਖੋਜ ’ਚ ਇਹ ਪਤਾ ਲੱਗਾ ਹੈ ਕਿ ਜਿਹੜੇ ਲੋਕਾਂ ਨੇ ਤਿੰਨ ਮਹੀਨਿਆਂ ਤੱਕ 10 ਮਿੰਟਾਂ ਦੀ ਸਟਰੈਚਿੰਗ ਕੀਤੀ ਹੈ, ਉਨ੍ਹਾਂ ’ਚ ਐਂਜਾਇਟੀ ਦਾ ਪੱਧਰ ਘੱਟ ਹੋਇਆ ਹੈ ਫਿਟਨੈੱਸ ਐਕਸਪਰਟਸ ਦਾ ਵੀ ਇਹ ਮੰਨਣਾ ਹੈ ਕਿ ਸਲੋ ਅਤੇ ਸਹੀ ਸਟਰੈਚਿੰਗ ਕਰਨ ਨਾਲ ਤਣਾਅ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ

ਆਊਟਿੰਗ ਕਰਨਾ ਜ਼ਰੂਰੀ

ਜਿਸ ਤਰ੍ਹਾਂ ਸਿਹਤਮੰਦ ਸਰੀਰ ਲਈ ਮਲਟੀਵਿਟਾਮਿਨਸ ਦੀ ਲੋੜ ਹੁੰਦੀ ਹੈ, ਉਵੇਂ ਹੀ ਮਨ ਲਈ ਵੀ ‘ਵਿਟਾਮਿਨ ਐੱਨ’ ਦੀ ਲੋੜ ਹੁੰਦੀ ਹੈ ਵਿਟਾਮਿਨ ਐੱਨ ਭਾਵ ਨੇਚਰ ਕਈ ਖੋਜਾਂ ’ਚ ਇਹ ਪ੍ਰਕਾਸ਼ਿਤ ਕੀਤਾ ਗਿਆ ਹੈ ਕਿ ਵਿਟਾਮਿਨ ਐੱਨ ਭਾਵ ਨੇਚਰ ਸਰੀਰ ਅਤੇ ਮਨ ਦੋਵਾਂ ਲਈ ਬਹੁਤ ਫਾਇਦੇਮੰਦ ਹੈ ਨੇਚਰ ਤਣਾਅ ਦੇ ਪੱਧਰ ਨੂੰ ਘੱਟ ਅਤੇ ਉਸ ਨਾਲ ਨਜਿੱਠਣ ’ਚ ਤੁਹਾਡੀ ਮੱਦਦ ਕਰਦੀ ਹੈ

Also Read:  ਸਰਦ ਰੁੱਤ ਦਾ ਅੰਮ੍ਰਿਤ ਹੈ ਗੁੜ Jaggery is the elixir of winter in punjabi

ਸਿਹਤ ਨੂੰ ਨਾ ਕਰੋ ਨਜ਼ਰਅੰਦਾਜ਼

ਕਈ ਵਾਰ ਅਸੀਂ ਆਪਣੀ ਬਾਡੀ ’ਤੇ ਅਚਾਨਕ ਦਿਸਣ ਵਾਲਾ ਵੱਡਾ ਜਿਹਾ ਮੋਹਕਾ ਜਾਂ ਤਿੱਲ, ਪੋਸਟਪੋਨ ਕੀਤੀ ਹੋਈ ਵੈਕਸੀਨ, ਪੈਰਾਂ ’ਤੇ ਉੱਠਿਆ ਹੋਇਆ ਉਭਾਰ ਆਦਿ ਕਈ ਚੀਜ਼ਾਂ ਹੁੰਦੀਆਂ ਹਨ, ਜੋ ਅਣਚਾਹਿਆ ਸਟਰੈੱਸ ਵਧਾ ਦਿੰਦੀਆਂ ਹਨ, ਇਹ ਅਨਚਾਹਿਆ ਸਟਰੈੱਸ ਹੌਲੀ-ਹੌਲੀ ਮੈਂਟਲ ਸਟਰੈੱਸ ਦੇਣ ਲੱਗਦਾ ਹੈ ਕੋਸ਼ਿਸ਼ ਕਰੋ ਕਿ ਜਦੋਂ ਵੀ ਸਮਾਂ ਮਿਲੇ, ਇਨ੍ਹਾਂ ਅਣਚਾਹੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਡਾਕਟਰ ਨੂੰ ਮਿਲੋ ਅਤੇ ਸਟਰੈੱਸ ਫਰੀ ਰਹੋ

ਚਿਹਰੇ ’ਤੇ ਠੰਢੇ ਪਾਣੀ ਦੇ ਛਿੱਟੇ ਮਾਰੋ

ਜਦੋਂ ਵੀ ਤੁਸੀਂ ਬਹੁਤ ਜ਼ਿਆਦਾ ਤਣਾਅ ’ਚ ਹੋਵੋ ਤਾਂ ਆਪਣੇ ਚਿਹਰੇ ’ਤੇ ਠੰਢੇ ਪਾਣੀ ਦੇ ਛਿੱਟੇ ਮਾਰੋ ਚਾਹੋ ਤਾਂ ਠੰਢੇ ਪਾਣੀ ਦੇ ਬਾਊਲ ’ਚ 15-20 ਸੈਕਿੰਡਾਂ ਤੱਕ ਅੱਖਾਂ ਬੰਦ ਕਰਕੇ ਚਿਹਰੇ ਨੂੰ ਡੁਬੋਵੋ ਸੁਣਨ ’ਚ ਥੋੜ੍ਹਾ ਅਜ਼ੀਬ ਜ਼ਰੂਰ ਲੱਗੇਗਾ, ਪਰ ਇਹ ਸੱਚ ਹੈ ਕਿ ਠੰਢੇ ਪਾਣੀ ’ਚ ਆਪਣਾ ਚਿਹਰਾ ਡੁਬੋਣ ਨਾਲ ਤੁਹਾਡੀ ਬਾਡੀ ਦਾ ਰਿਲੈਕਸੇਸ਼ਨ ਸਿਸਟਮ ਐਕਟਿਵ ਹੁੰਦਾ ਹੈ ਇਸ ਤੋਂ ਇਲਾਵਾ ਤਣਾਅ ਹੋਣ ’ਤੇ ਠੰਢੇ ਪਾਣੀ ਨਾਲ ਨਹਾ ਸਕਦੇ ਹੋ ਜਾਂ ਫਿਰ ਫੇਸ ’ਤੇ ਆਈਸ ਕਿਊਬਸ ਨਾਲ 2-3 ਮਿੰਟਾਂ ਦੀ ਮਸਾਜ਼ ਕਰੋ

ਅਣਚਾਹੇ ਕੰਮਾਂ ਤੋਂ ਛੁਟਕਾਰਾ ਪਾਓ

ਰੋਜ਼ਾਨਾ ਦੀ ਜਿੰਦਗੀ ’ਚ ਸਾਡੇ ਕਈ ਛੋਟੇ-ਛੋਟੇ ਕੰਮ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਅਣਦੇਖਿਆ ਕਰਕੇ ਅਸੀਂ ਅੱਗੇ ਲਈ ਟਾਲ਼ ਦਿੰਦੇ ਹਾਂ, ਹੌਲੀ-ਹੌਲੀ ਇਨ੍ਹਾਂ ਕੰਮਾਂ ਦੀ ਲਿਸਟ ਵਧਦੀ ਜਾਂਦੀ ਹੈ, ਜੋ ਕਿ ਤਣਾਅ ਦਾ ਕਾਰਨ ਬਣਦੀ ਹੈ, ਇਹ ਕੰਮ ਹਨ-ਕੱਪੜਿਆਂ ਨੂੰ ਡਰਾਈਕਲੀਨ ਲਈ ਦੇਣਾ, ਆਪਣੇ ਵਿੱਤੀ ਯੋਜਨਾਕਾਰ ਨਾਲ ਇਨਵੈਸਟਮੈਂਟ ਲਈ ਗੱਲ ਕਰਨਾ, ਆਨਲਾਈਨ ਸ਼ਾਪਿੰਗ ਦੌਰਾਨ ਆਰਡਰ ਕੀਤੇ ਗਏ ਸਾਮਾਨ ਨੂੰ ਰਿਟਰਨ ਕਰਨਾ ਆਦਿ ਇਸ ਤਰ੍ਹਾਂ ਦੇ ਕੰਮ ਬਹੁਤ ਸਟਰੈੱਸ ਦਿੰਦੇ ਹਨ ਇਸ ਲਈ ਸਮਾਂ ਕੱਢ ਕੇ ਇਨ੍ਹਾਂ ਕੰਮਾਂ ਨੂੰ ਕਰੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ