Unique messages: 1100 ਵਾਰ ਖੁਦ ਦੇ ਸਿਰ ’ਤੇ ਆਪਣੇ ਹੀ ਹੱਥਾਂ ਨਾਲ ਉੱਕਰ ਚੁੱਕਾ ਹੈ ਅਜਿਹੇ ਅਨੋਖੇ ਸੰਦੇਸ਼
ਗਜ਼ਬ ਦਾ ਜਨੂੰਨ: ਰੋਹਤਾਸ਼ ਇੰਸਾਂ ਨੇ ਪਿਛਲੇ 11 ਸਾਲਾਂ ਤੋਂ ਅਪਣਾਏ ਹਨ ਇਹ ਸ਼ੌਂਕ
ਕਲਾਨੌਰ ਬਲਾਕ (ਰੋਹਤਕ) ਦੇ ਰੋਹਤਾਸ਼ ਕੁਮਾਰ ਇੰਸਾਂ ਨੇ ਗਜ਼ਬ ਦਾ ਸ਼ੌਂਕ ਪਾਲਿਆ ਹੋਇਆ ਹੈ। ਉਸ ਦੇ ਹੇਅਰ ਸਟਾਈਲ ’ਚ ਬਣੀ ਆਕ੍ਰਿਤੀ ਦੇਖਣ ਵਾਲਿਆਂ ਨੂੰ ਆਕਰਸ਼ਿਤ ਹੀ ਨਹੀਂ ਕਰਦੀ, ਸਗੋਂ ਉਸ ਦੇ ਪਿੱਛੇ ਦੀ ਕਹਾਣੀ ਸੁਣਨ ਵਾਲਿਆਂ ਦੇ ਵੀ ਲੂੰ ਕੰਡੇ ਖੜ੍ਹੇ ਕਰ ਦਿੰਦੀ ਹੈ। ਰੋਹਤਾਸ਼ ਇੰਸਾਂ ਆਪਣੇ ਇਸ ਸ਼ੌਂਕ ਨਾਲ ਵਾਤਾਵਰਨ ਵਰਗੇ ਸਮਾਜ ਭਲਾਈ ਦੇ ਸੰਦੇਸ਼ ਦੇਣ ਦਾ ਬਾਖੂਬੀ ਯਤਨ ਕਰ ਰਿਹਾ ਹੈ। ਪਿਛਲੇ 11 ਸਾਲਾਂ ’ਚ ਉਸ ਨੇ ਅਜਿਹੇ ਕਰੀਬ 1100 ਸੰਦੇਸ਼ ਲੋਕਾਂ ਤੱਕ ਪਹੁੰਚਾ ਕੇ ਗਜ਼ਬ ਦਾ ਕੰਮ ਕਰ ਦਿਖਾਇਆ ਹੈ।
ਦਰਅਸਲ, ਰੋਹਤਾਸ਼ ਇੰਸਾਂ ਕੋਲ ਖੁਦ ਦੀ ਹੇਅਰ ਕਟਿੰਗ ਕਰਨ ਦੀ ਮੁਹਾਰਤ ਹੈ। ਇਸ ਹੁਨਰ ਨੂੰ ਉਸ ਨੇ ਸਮਾਜ ਨੂੰ ਸਮਰਪਿਤ ਕਰਦਿਆਂ ਪਹਿਲੀ ਵਾਰ 23 ਜਨਵਰੀ 2015 ਨੂੰ ਆਪਣੇ ਸਿਰ ਦੇ ਵਾਲਾਂ ਨੂੰ ਕੁਝ ਇਸ ਤਰ੍ਹਾਂ ਡਿਜ਼ਾਈਨ ਕੀਤਾ ਕਿ ਦੇਖਣ ਵਾਲਿਆਂ ਨੇ ਉਸ ਦੇ ਸੰਦੇਸ਼ ਨੂੰ ਖੂਬ ਸਲਾਹਿਆ। ਉਦੋਂ ਤੋਂ ਰੋਹਤਾਸ਼ ਇੰਸਾਂ ਨੇ ਇਸ ਨੂੰ ਆਪਣਾ ਜਨੂੰਨ ਬਣਾ ਲਿਆ ਅਤੇ ਥੋੜ੍ਹੇ-ਥੋੜ੍ਹੇ ਵਕਫ਼ੇ ’ਤੇ ਉਹ ਆਪਣੇ ਸਿਰ ਦੀ ਹੇਅਰ ਕਟਿੰਗ ਨੂੰ ਨਵੇਂ-ਨਵੇਂ ਸੰਦੇਸ਼ਾਂ ’ਚ ਢਾਲਣ ਲੱਗਾ।
ਰੋਹਤਾਸ਼ ਦੱਸਦੇ ਹਨ ਕਿ ਖੁਦ ਦੇ ਹੱਥੀਂ ਆਪਣੀ ਹੇਅਰਕਟਿੰਗ ਕਰਨਾ ਬਹੁਤ ਔਖਾ ਕੰਮ ਹੈ, ਪਰ ਉਹ ਇਸ ਕੰਮ ਨੂੰ ਚੁਟਕੀਆਂ ’ਚ ਪੂਰਾ ਕਰ ਲੈਂਦੇ ਹਨ ਉਨ੍ਹਾਂ ਦੱਸਿਆ ਕਿ ਜਦੋਂ ਕੋਈ ਸੰਦੇਸ਼ ਤਿਆਰ ਕਰਨਾ ਹੁੰਦਾ ਹੈ ਤਾਂ ਦੋ ਸ਼ੀਸ਼ਿਆਂ ਦੀ ਮੱਦਦ ਨਾਲ ਬਲੇਡ ਨਾਲ ਸ਼ਬਦਾਂ ਨੂੰ ਸਿਰ ਦੇ ਵਾਲਾਂ ’ਚ ਉਕੇਰਦੇ ਚਲੇ ਜਾਂਦੇ ਹਨ ਕਦੀ ਅਜਿਹਾ ਮੌਕਾ ਨਹੀਂ ਆਇਆ ਕਿ ਉਸ ਨੂੰ ਦੁਬਾਰਾ ਕਿਸੇ ਸੰਦੇਸ਼ ਨੂੰ ਲਿਖਣ ਦੀ ਤਕਲੀਫ ਝੱਲਣੀ ਪਈ ਹੋਵੇ। ਹਰ ਕਟਿੰਗ ’ਚ ਦੋ ਤੋਂ ਤਿੰਨ ਬਲੇਡਾਂ ਦਾ ਇਸਤੇਮਾਲ ਹੁੰਦਾ ਹੈ।
ਆਪਣੇ ਗੁਰੂ ਨੂੰ ਸਮਰਪਿਤ ਇਹ ਕਲਾ
ਰੋਹਤਾਸ਼ ਇੰਸਾਂ ਇੱਕ ਗਰੀਬ ਪਰਿਵਾਰ ਨਾਲ ਜੁੜਿਆ ਹੋਇਆ ਹੈ। ਮਿਹਨਤ ਕਰਕੇ ਹੀ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ। ਡੇਰਾ ਸੱਚਾ ਸੌਦਾ ਨਾਲ ਦਿਲੀ ਲਗਾਅ ਦੇ ਚੱਲਦਿਆਂ ਉਹ ਆਪਣੀ ਇਸ ਕਲਾ ਨਾਲ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਅਵਤਾਰ ਦਿਵਸ ਦੇ ਮੌਕੇ ਕਈ ਵਾਰ ਵਧਾਈ ਸੰਦੇਸ਼ ਵੀ ਲਿਖ ਚੁੱਕਾ ਹੈ। ਰੋਹਤਾਸ਼ ਇੰਸਾਂ ਸੱਚੀ ਨਾਮਦਾਨ ਸੰਮਤੀ (ਤਾ ਛੜਰੁ ਣਯਫਖ਼) ’ਚ ਆਪਣੀਆਂ ਸੇਵਾਵਾਂ ਵੀ ਦਿੰਦਾ ਹੈ। ਉਸ ਦਾ ਕਹਿਣਾ ਹੈ ਕਿ ਮੇਰਾ ਇਹ ਯਤਨ ਮੇਰੇ ਸਤਿਗੁਰੂ ਡਾ. ਐੱਮਐੱਸਜੀ ਨੂੰ ਸਮਰਪਿਤ ਹੈ।
ਸਮਾਜ ਸੇਵਾ ਵੀ ਲਾਜਵਾਬ: ਸੜਕ ਕਿਨਾਰੇ ਮਰੇ 364 ਕੁੱਤਿਆਂ ਨੂੰ ਉੱਥੋਂ ਹਟਾ ਕੇ ਦਫਨਾ ਚੁੱਕਾ ਹੈ
ਰੋਹਤਾਸ਼ ’ਚ ਜਨੂੰਨ ਦੇ ਨਾਲ-ਨਾਲ ਸਮਾਜ ਸੇਵਾ ਦਾ ਜਜ਼ਬਾ ਵੀ ਬੇਮਿਸਾਲ ਹੈ। ਉਸ ਨੂੰ ਜਦੋਂ ਵੀ ਸੜਕ ਕਿਨਾਰੇ ਮਰਿਆ ਹੋਇਆ ਕੋਈ ਕੁੱਤਾ ਪਿਆ ਮਿਲਦਾ ਹੈ ਤਾਂ ਉਹ ਬਿਨਾਂ ਕਿਸੇ ਬਦਬੂ ਦੀ ਪਰਵਾਹ ਕੀਤੇ ਉਸ ਨੂੰ ਉੱਥੋਂ ਚੁੱਕ ਕੇ ਦੂਰ ਮਿੱਟੀ ਦਾ ਖੱਡਾ ਪੁੱੱਟ ਕੇ ਉਸ ’ਚ ਦੱਬ ਦਿੰਦਾ ਹੈ ਤਾਂ ਕਿ ਬਦਬੂ ਨਾਲ ਰਾਹੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਕੁੱਤਿਆਂ ਦੇ ਗਲੇ-ਸੜੇ ਸਰੀਰ ਤੋਂ ਕੋਈ ਬਿਮਾਰੀ ਨਾ ਫੈਲੇ। ਉਹ ਹੁਣ ਤੱਕ ਸੜਕ ਕਿਨਾਰੇ ਮਰੇ 364 ਕੁੱਤਿਆਂ ਨੂੰ ਉੱਥੋਂ ਹਟਾ ਕੇ ਮਿੱਟੀ ’ਚ ਦਬਾ ਚੁੱਕਾ ਹੈ।































































