ਤਾਂ ਕਿ AC ਨਾ ਬਣੇ ਆਫ਼ਤ
ਗਰਮੀਆਂ ’ਚ ਏਸੀ ਹੁਣ ਜ਼ਰੂਰਤ ਬਣਦਾ ਜਾ ਰਿਹਾ ਹੈ ਵੱਡੇ ਸ਼ਹਿਰਾਂ ’ਚ ਰੁੱਖ ਵੱਢ ਕੇ ਬਣੀਆਂ ਮਲਟੀਸਟੋਰੀ ਬਿਲਡਿੰਗਸ ਅਤੇ ਲੋੜ ਤੋਂ ਵੱਧ ਵਾਹਨ ਸ਼ਹਿਰ ’ਚ ਗਰਮੀ ਅਤੇ ਤਾਪਮਾਨ ਨੂੰ ਵਧਾ ਰਹੇ ਹਨ
ਜਦੋਂ ਤੱਕ ਏਸੀ ਠੀਕ ਕੰਮ ਕਰ ਰਿਹਾ ਹੈ ਉਦੋਂ ਤੱਕ ਤਾਂ ਉਸ ਦੀ ਠੰਢਕ ਬਹੁਤ ਭਾਉਂਦੀ ਹੈ ਪਰ ਕਦੇ-ਕਦੇ ਏਸੀ ਜਾਨਲੇਵਾ ਵੀ ਹੋ ਸਕਦਾ ਹੈ ਜੇਕਰ ਉਸ ਦੀ ਠੀਕ ਤਰ੍ਹਾਂ ਦੇਖਭਾਲ ਨਾ ਕੀਤੀ ਜਾਵੇ
- ਏਸੀ ’ਚ ਵਰਤਿਆ ਜਾਣ ਵਾਲਾ ਆੱਨ ਆੱਫ ਸਵਿੱਚ ਹਮੇਸ਼ਾ ਆਪਣੀ ਪਹੁੰਚ ’ਚ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਐਮਰਜੈਂਸੀ ਹੋਣ ਦੀ ਸਥਿਤੀ ’ਚ ਤੁਸੀਂ ਆੱਫ ਕਰ ਸਕੋ
- ਗਰਮੀ ਦੇ ਮੌਸਮ ਦੀ ਸ਼ੁਰੂਆਤ ’ਚ ਹੀ ਏਸੀ ਦੀ ਸਰਵਿਸ ਕਰਵਾ ਕੇ ਜਾਂਚ ਕਰਵਾ ਲਓ ਕਿ ਸਭ ਕੁਝ ਠੀਕ ਹੈ ਏਸੀ ਦੀ ਸਰਵਿਸ ਹਰ ਸਾਲ ਕਰਵਾਓ
- ਏਸੀ ਦੇ ਏਅਰਫਿਲਟਰ ਨੂੰ ਸਮੇਂ-ਸਮੇਂ ’ਤੇ ਸਾਫ ਕਰਦੇ ਰਹੋ ਤਾਂ ਕਿ ਧੂੜ ਮਿੱਟੀ ਜਮ੍ਹਾ ਨਾ ਹੋ ਸਕੇ
- ਜੇਕਰ ਏਸੀ ਤੁਹਾਡਾ ਇਨਵਰਟਰ ਜਾਂ ਜਨਰੇਟਰ ’ਤੇ ਚੱਲਦਾ ਹੈ ਤਾਂ ਬਿਜਲੀ ਆਉਣ ਤੋਂ ਤੁਰੰਤ ਬਾਅਦ ਇਨਵਰਟਰ ਜਾਂ ਜਨਰੇਟਰ ਤੋਂ ਸਵਿੱਚ ਆੱਫ ਕਰ ਦਿਓ
- ਏਸੀ ਦੀਆਂ ਤਾਰਾਂ ਨੂੰ ਗਰਮ ਸਤਾ ਤੋਂ ਦੂਰ ਰੱਖੋ ਕਿਉਂਕਿ ਇਸ ਨਾਲ ਅੱਗ ਲੱਗਣ ਦਾ ਖ਼ਤਰਾ ਬਣ ਸਕਦਾ ਹੈ
- ਏਸੀ ਸਵਿੱਚ ਕੋਲ ਕਿਸੇ ਵੀ ਤਰ੍ਹਾਂ ਦਾ ਪਾਣੀ ਦਾ ਕੋਈ ਸੋਰਸ ਨਹੀਂ ਹੋਣਾ ਚਾਹੀਦਾ, ਨਾ ਹੀ ਸਜਾਵਟ ਦਾ ਸਾਮਾਨ ਉਸਦੇ ਕੋਲ ਰੱਖੋ
- ਏਸੀ ’ਚੋਂ ਕਿਸੇ ਵੀ ਤਰ੍ਹਾਂ ਦੀ ਆਵਾਜ਼ ਆਉਣ ’ਤੇ ਤੁਰੰਤ ਏਸੀ ਬੰਦ ਕਰ ਦਿਓ ਅਤੇ ਏਸੀ ਇੰਜੀਨੀਅਰ ਨੂੰ ਸੱਦ ਕੇ ਜਾਂਚ ਕਰਵਾਓ
- ਘਰ ’ਚ ਨਵਾਂ ਏਸੀ ਇੰਸਟਾੱਲ ਕਰਵਾਉਂਦੇ ਸਮੇਂ ਪ੍ਰੋਫੈਸ਼ਨਲ ਜਾਂ ਕੰਪਨੀ ਦੇ ਇੰਜੀਨੀਅਰ ਤੋਂ ਲਗਵਾਓ
- ਏਸੀ ਦੇ ਸਾੱਕੇਟ ਦੀ ਵੀ ਜਾਂਚ ਕਰਵਾਉਂਦੇ ਰਹੋ ਤਾਂ ਕਿ ਸ਼ਾੱਕ ਦਾ ਖ਼ਤਰਾ ਨਾ ਰਹੇ
- ਏਸੀ ਨੂੰ ਕਦੇ ਐਕਸਟੈਨਸ਼ਨ ਕਾਰਡ ’ਤੇ ਨਾ ਲਾਓ ਕਿਉਂਕਿ ਏਸੀ ਦੀ ਪਾਵਰ ਜ਼ਿਆਦਾ ਹੁੰਦੀ ਹੈ ਇਸ ਨਾਲ ਸ਼ਾਰਟ ਸਰਕਿਟ ਹੋਣ ਦਾ ਖ਼ਤਰਾ ਬਰਕਰਾਰ ਰਹੇਗਾ
- ਗੈਸ ਪਾਈਪ ’ਤੇ ਵੀ ਧਿਆਨ ਦਿਓ ਤਾਂ ਕਿ ਗੈਸ ਸਹੀ ਤਰ੍ਹਾਂ ਪ੍ਰਵਾਹ ਹੋ ਕੇ ਠੀਕ ਕੰਮ ਕਰ ਸਕੇ
- ਏਸੀ ਦਾ ਤਾਪਮਾਨ ਊਰਜਾ ਮੰਤਰਾਲੇ ਦੀ ਸਲਾਹ ਦੇ ਅਨੁਸਾਰ 24 ਡਿਗਰੀ ਸੈਲਸੀਅਸ ’ਤੇ ਰੱਖੋ, ਇਸ ਨਾਲ ਬਿਜਲੀ ਬਚੇਗੀ ਵਾਤਾਵਰਨ ਮਾਹਿਰਾਂ ਅਨੁਸਾਰ ਭਾਰਤ ’ਚ ਏਸੀ ਦਾ ਤਾਪਮਾਨ 26 ਡਿਗਰੀ ਸੈਲਸੀਅਸ ਰੱਖਣਾ ਚਾਹੀਦਾ ਹੈ ਇਸ ਲਈ ਏਸੀ ਦਾ ਤਾਪਮਾਨ 24 ਤੋਂ 26 ਡਿਗਰੀ ਵਿਚਕਾਰ ਹੀ ਰੱਖੋ ਜੋ ਸਹੀ ਹੋਵੇਗਾ
-ਸੁਨੀਤਾ ਗਾਬਾ


































































