Summer

Summer: ਗਰਮੀ ਹੋ ਜਾਵੇ ਛੂ-ਮੰਤਰ

ਗਰਮੀਆਂ ਸ਼ੁਰੂ ਹੋ ਗਈਆਂ ਹਨ ਅਤੇ ਅਜਿਹੇ ’ਚ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਖਾਣ-ਪੀਣ ਦਾ ਪੂਰਾ ਧਿਆਨ ਰੱਖੀਏ ਥੋੜ੍ਹੀ ਜਿਹੀ ਲਾਪਰਵਾਹੀ ਸਾਨੂੰ ਕਈ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦੀ ਹੈ ਗਰਮੀਆਂ ’ਚ ਬਰਫ਼ ਵਾਲੀਆਂ ਆਈਟਮਾਂ ਦਾ ਸੇਵਨ ਸਾਡੀ ਸਿਹਤ ਨੂੰ ਲਾਭ ਪਹੁੰਚਾਉਂਦਾ ਹੈ ਇਸ ਹਾੱਟ ਸੀਜ਼ਨ ’ਚ ਲਓ ਕੁਝ ਅਜਿਹੇ ਫੂਡ ਆਈਟਮ ਦਾ ਮਜ਼ਾ ਜੋ ਸਰੀਰ ਨੂੰ ਠੰਢਾ ਵੀ ਰੱਖਣਗੇ ਅਤੇ ਫਾਇਦਾ ਵੀ ਪਹੁੰਚਾਉਣਗੇ

ਪੀਓ ਲੱਸੀ:

ਗਰਮੀਆਂ ’ਚ ਸਰੀਰ ਨੂੰ ਠੰਢਾ ਰੱਖਣ ਲਈ ਲੱਸੀ ਬਹੁਤ ਹੀ ਵਧੀਆ ਹੁੰਦੀ ਹੈ ਇਸ ਨੂੰ ਖਾਣੇ ਤੋਂ ਬਾਅਦ ਲਿਆ ਜਾਵੇ ਤਾਂ ਇਹ ਸਰੀਰ ’ਚ ਚੁਸਤੀ ਲਿਆਉਂਦੀ ਹੈ ਅਤੇ ਪਾਚਣ ਕਿਰਿਆ ਨੂੰ ਵੀ ਠੀਕ ਰੱਖਦੀ ਹੈ

ਕਰੋ ਤਰਬੂਜ ਦਾ ਸੇਵਨ:

ਤਰਬੂਜ਼ ਗਰਮੀਆਂ ’ਚ ਸਰੀਰ ’ਚ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ ਗਰਮੀਆਂ ਦੇ ਮੌਸਮ ’ਚ ਇਸ ਦਾ ਸੇਵਨ ਸਰੀਰ ਲਈ ਫਾਇਦੇਮੰਦ ਹੁੰਦਾ ਹੈ ਤਰਬੂਜ ’ਚ ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਕਾਫੀ ਮਾਤਰਾ ’ਚ ਹੁੰਦੇ ਹਨ ਜਦਕਿ ਕੈਲਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਐਨਾ ਹੀ ਨਹੀਂ, ਤਰਬੂਜ਼ ਡਰਾਈ ਸਕਿੱਨ ਅਤੇ ਡੀਹਾਈਡ੍ਰੇਸ਼ਨ ਦੀਆਂ ਕਈ ਪ੍ਰੇਸ਼ਾਨੀਆਂ ਤੋਂ ਸਾਨੂੰ ਬਚਾਉਂਦਾ ਹੈsummer 2

ਖਾਓ ਖੁਮਾਨੀ:

ਖੁਮਾਨੀ ਭਾਵ ਐਪਰੀਕਾੱਟ ’ਚ ਬੀਟਾ ਕੈਰੋਟਿਨ ਹੁੰਦਾ ਹੈ ਜੋ ਐਂਟੀ ਆਕਸੀਡੈਂਟਸ ਨਾਲ ਭਰਪੂਰ ਹੈ ਖੁਬਾਨੀ ਦਾ ਨਿਯਮਤ ਸੇਵਨ ਕੈਂਸਰ ਅਤੇ ਦਿਲ ਦੇ ਰੋਗਾਂ ਦੀ ਰੋਕਥਾਮ ’ਚ ਮੱਦਦ ਕਰਦਾ ਹੈ ਖੁਮਾਨੀ ਦਾ ਸੇਵਨ ਚਮੜੀ ਲਈ ਵੀ ਬਹੁਤ ਵਧੀਆ ਹੁੰਦਾ ਹੈ ਕਿਉਂਕਿ ਇਸ ਨਾਲ ਚਮੜੀ ਆਇਲੀ ਨਹੀਂ ਹੁੰਦੀ

ਫਲਾਂ ਦਾ ਕਰੋ ਨਿਯਮਿਤ ਸੇਵਨ:

ਸੇਬ, ਖਰਬੂਜ਼ਾ, ਤਰਬੂਜ਼ ਅਤੇ ਨਾਸ਼ਪਤੀ ਵਰਗੇ ਫਲ ਜਿਸ ’ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਮੌਸਮ ’ਚ ਕਾਫੀ ਲਾਭਦਾਇਕ ਹੋ ਸਕਦੇ ਹਨ ਤੁਸੀਂ ਚਾਹੋ ਤਾਂ ਫਲ ਨੂੰ ਖਾਣੇ ਤੋਂ ਬਾਅਦ ਡੇਜ਼ਰਟ ਦੇ ਰੂਪ ’ਚ ਵੀ ਲੈ ਸਕਦੇ ਹੋ ਅਜਿਹਾ ਕਰਨ ਨਾਲ ਵੇਟ ਘੱਟ ਹੋਵੇਗਾ ਕਿਉਂਕਿ ਖਾਣੇ ਤੋਂ ਬਾਅਦ ਮਿੱਠੇ ਦਾ ਸ਼ੌਂਕ ਅਸੀਂ ਫਲ ਖਾ ਕੇ ਪੂਰਾ ਕਰ ਸਕਦੇ ਹਾਂ

Also Read:  Examination: ਪ੍ਰੀਖਿਆ ਕੇਂਦਰ ’ਚ ਤਣਾਅ ਮੁਕਤ ਰਹੋ

ਖਾਣੇ ’ਚ ਸਲਾਦ ਦਾ ਇਸਤੇਮਾਲ:

ਖਾਣੇ ’ਚ ਦਿਨ ਵੇਲੇ ਇੱਕ ਸਮੇਂ ਭੋਜਨ ਦੀ ਥਾਂ ਸਿਰਫ਼ ਸਲਾਦ ਦਾ ਸੇਵਨ ਵੀ ਕਰਨਾ ਚਾਹੀਦਾ ਹੈ ਸਲਾਦ ’ਚ 95 ਪ੍ਰਤੀਸ਼ਤ ਮਾਤਰਾ ’ਚ ਪਾਣੀ ਹੁੰਦਾ ਹੈ ਇਹ ਬਣਾਉਣ ’ਚ ਸੌਖਾ ਹੁੰਦਾ ਹੈ ਨਾਲ ਹੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਸਲਾਦ ਬਣਾ ਸਕਦੇ ਹੋ ਜਿਵੇਂ ਸਪਰਾਊਟ ਜਾਂ ਉੱਬਲੇ ਰਾਜਮਾਂਹ, ਛੋਲਿਆਂ ਦਾ ਸਲਾਦ ਸਲਾਦ ’ਚ ਜੇਕਰ ਤੁਸੀਂ ਵੈਜੀਟੇਬਲ ਨਾਲ ਫਰੂਟ ਅਤੇ ਕੁਝ ਸੁੱਕੇ ਮੇਵੇ ਅਤੇ ਪਨੀਰ ਵੀ ਸ਼ਾਮਲ ਕਰ ਲਓ ਤਾਂ ਤੁਸੀਂ ਇਸ ਨੂੰ ਸੰਪੂਰਨ ਆਹਾਰ ਦੇ ਤੌਰ ’ਤੇ ਵੀ ਖਾ ਸਕਦੇ ਹੋ ਜੋ ਬਹੁਤ ਹੈਲਦੀ ਹੁੰਦਾ ਹੈ

ਖਾਓ ਅਤੇ ਪੀਓ ਸੱਤੂ:

ਸੱਤੂ ਭੁੰਨੇ੍ਹੇ ਹੋਏ ਛੋਲੇ, ਜੌਂ ਅਤੇ ਕਣਕ ਪੀਸ ਕੇ ਬਣਾਇਆ ਜਾਂਦਾ ਹੈ ਸੱਤੂ ਪੇਟ ਦੀ ਗਰਮੀ ਨੂੰ ਸ਼ਾਂਤ ਕਰਨ ’ਚ ਬੇਹੱਦ ਫਾਇਦੇਮੰਦ ਹੈ ਕੁਝ ਲੋਕ ਇਸ ’ਚ ਸ਼ੱਕਰ ਮਿਲਾ ਕੇ ਮਿੱਠਾ ਪੀਣਾ ਪਸੰਦ ਕਰਦੇ ਹਨ ਅਤੇ ਕੁਝ ਲੋਕ ਇਸ ’ਚ ਨਮਕ ਅਤੇ ਮਸਾਲਾ ਮਿਲਾ ਕੇ ਨਮਕੀਨ ਪੀਂਦੇ ਹਨ ਥੋੜ੍ਹਾ ਗਾੜ੍ਹਾ ਬਣਨ ’ਤੇ ਤੁਸੀਂ ਇਸ ਨੂੰ ਖਾ ਵੀ ਸਕਦੇ ਹੋ
ਗਰਮੀ ਦੇ ਮੌਸਮ ’ਚ ਹਲਕਾ ਖਾਣਾ, ਖਾਣਾ ਚਾਹੀਦਾ ਜ਼ਿਆਦਾ ਤੇਲ ਮਸਾਲੇ ਦੀ ਵਰਤੋਂ ਨੁਕਸਾਨਦੇਹ ਹੋ ਸਕਦੀ ਹੈ ਖਾਣੇ ਦੇ ਨਾਲ-ਨਾਲ ਪੀਣ ਵਾਲੇ ਪਦਾਰਥ ਦੀ ਵੀ ਜ਼ਿਆਦਾ ਵਰਤੋ ਕਰਨੀ ਚਾਹੀਦੀ ਹੈ ਤੁਸੀਂ ਨਿੰਬੂ ਪਾਣੀ, ਬ੍ਰਹਮੀ ਸ਼ਰਬਤ, ਸ਼ਰਬਤ, ਨਾਰੀਅਲ ਪਾਣੀ, ਠੰਢਿਆਈ, ਗੰਨੇ ਦਾ ਰਸ, ਲੱਸੀ ਅਤੇ ਅੰਬ ਪੰਨਾ ਪੀ ਸਕਦੇ ਹੋ
-ਸ਼ਿਵਾਂਗੀ ਝਾਬ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ