Stale Food

Stale Food: ਸਿਹਤ ਲਈ ਨੁਕਸਾਨਦੇਹ ਹੈ ਠੰਢਾ ਅਤੇ ਬੇਹਾ ਭੋਜਨ

ਅੱਜ ਭੱਜ-ਦੌੜ ਭਰੀ ਜ਼ਿੰਦਗੀ ’ਚ ਇਨਸਾਨ ਕੋਲ ਨਾ ਖਾਣ ਦਾ ਕੋਈ ਨਿਰਧਾਰਿਤ ਸਮਾਂ ਹੈ ਅਤੇ ਨਾ ਹੀ ਖਾਣ ਦੀ ਵਿਹਲ ਸ਼ਹਿਰਾਂ ’ਚ ਤਾਂ ਕੰਮਕਾਜ਼ੀ ਲੋਕਾਂ ਨੂੰ ਹਫਤਾ ਭਰ ਕਿਸੇ ਛੁੱਟੀ ਦੇ ਦਿਨ ਹੀ ਗਰਮ ਖਾਣਾ ਨਸੀਬ ਹੁੰਦਾ ਹੈ ਬਾਕੀ ਦਿਨਾਂ ’ਚ ਟਿਫਨ ਦੇ ਠੰਢੇ ਖਾਣੇ, ਹੋਟਲ ਜਾਂ ਕੈਂਟੀਨ ਦੀਆਂ ਚੀਜ਼ਾਂ ਨਾਲ ਕੰਮ ਚਲਾਉਣਾ ਪੈਂਦਾ ਹੈ ਪਰ ਇਹ ਆਦਤ ਸਰੀਰ ਲਈ ਨੁਕਸਾਨਦੇਹ ਹੋ ਸਕਦੀ ਹੈ ਕਿਉਂਕਿ ਠੰਢਾ ਖਾਣਾ ਸਰੀਰ ਨੂੰ ਓਨਾ ਫਾਇਦਾ ਨਹੀਂ ਦਿੰਦਾ, ਜਿੰਨਾ ਤਾਜਾ ਅਤੇ ਗਰਮ ਖਾਣਾ ਉਲਟਾ ਠੰਢਾ ਖਾਣਾ ਖਾਣ ਨਾਲ ਸਰੀਰ ’ਚ ਪਾਚਣ ਸਬੰਧੀ ਸਮੱਸਿਆ ਹੋ ਸਕਦੀ ਹੈ,

ਚਿੰਤਾ ਅਤੇ ਉਨੀਂਦਰੇ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਹਨ ਦੂਜੇ ਪਾਸੇ ਗਰਮ ਭੋਜਨ ਨਾ ਸਿਰਫ ਸਵਾਦ ’ਚ ਲਾਜਵਾਬ ਹੁੰਦਾ ਹੈ, ਸਗੋਂ ਸਿਹਤ ਲਈ ਵੀ ਫਾਇਦੇਮੰਦ ਹੈ ਪਾਚਣ ਨੂੰ ਅਸਾਨ ਬਣਾਉਂਦਾ ਹੈ, ਇਮਿਊਨਿਟੀ ਨੂੰ ਬੂਸਟ ਕਰਦਾ ਹੈ ਇੱਕ ਰਿਸਰਚ ’ਚ ਸਾਹਮਣੇ ਆਇਆ ਕਿ ਜਿਹੜੇ ਲੋਕਾਂ ਨੇ ਜ਼ਿਆਦਾ ਠੰਢਾ ਖਾਣਾ ਜਾਂ ਡਰਿੰਕ ਲਿਆ ਸੀ, ਉਨ੍ਹਾਂ ’ਚ ਚਿੰਤਾ ਅਤੇ ਨੀਂਦ ਦੀ ਸਮੱਸਿਆ ਜ਼ਿਆਦਾ ਦੇਖੀ ਗਈ ਦੂਜੇ ਪਾਸੇ ਜਦੋਂ ਠੰਢ ਦੇ ਮੌਸਮ ’ਚ ਗਰਮ ਡਰਿੰਕਸ ਦਾ ਸੇਵਨ ਕੀਤਾ, ਤਾਂ ਉਸ ’ਚ ਨੀਂਦ, ਡਿਪ੍ਰੈਸ਼ਨ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਘੱਟ ਸਨfood

ਰਿਸਰਚ ’ਚ ਇਹ ਵੀ ਪਾਇਆ ਗਿਆ ਕਿ ਜਿਹੜੇ ਲੋਕਾਂ ਦਾ ਬਲੱਡ ਸਰਕੂਲੇਸ਼ਨ ਕਮਜ਼ੋਰ ਹੁੰਦਾ ਹੈ ਉਨ੍ਹਾਂ ਨੂੰ ਠੰਢਾ ਖਾਣਾ ਜ਼ਿਆਦਾ ਪੇ੍ਰਸ਼ਾਨ ਕਰਦਾ ਹੈ ਉਨ੍ਹਾਂ ਦੇ ਹੱਥ-ਪੈਰ ਅਕਸਰ ਠੰਢੇ ਰਹਿੰਦੇ ਹਨ ਸਾਡੇ ਸਰੀਰ ’ਚ ਅੰਤੜੀਆਂ ਅਤੇ ਦਿਮਾਗ ਦਾ ਸਿੱਧਾ ਸਬੰਧ ਹੁੰਦਾ ਹੈ ਜਿਸਨੂੰ ‘ਗਟ ਬ੍ਰੇਨ ਐਕਸਿਸ’ ਕਿਹਾ ਜਾਂਦਾ ਹੈ ਜਦੋਂ ਤੁਸੀਂ ਠੰਢਾ ਖਾਣਾ ਖਾਂਦੇ ਹੋ, ਤਾਂ ਸਰੀਰ ਨੂੰ ਉਸਨੂੰ ਪਚਾਉਣ ’ਚ ਜ਼ਿਆਦਾ ਐਨਰਜੀ ਦੀ ਲੋੜ ਹੁੰਦੀ ਹੈ ਇਸ ਨਾਲ ਡਾਈਜੇਸ਼ਨ ਹੋਲੀ ਹੋ ਜਾਂਦਾ ਹੈ ਅਤੇ ਦਿਮਾਗ ’ਤੇ ਵੀ ਅਸਰ ਪੈਂਦਾ ਹੈ

Also Read:  ਵਿਆਹ ’ਚ ਫਜ਼ੂਲਖਰਚ ਦੇ ਬਦਲੇ ਧਨ ਬੇਟੀ ਦੇ ਨਾਂਅ ਕਰੋ

ਇਸ ਤੋਂ ਇਲਾਵਾ, ਖਾਣ ਵਾਲੀਆਂ ਠੰਢੀਆਂ ਚੀਜ਼ਾਂ ਅਕਸਰ ਪ੍ਰੋਸੈਸਡ ਅਤੇ ਘੱਟ ਪੋਸ਼ਕ ਤੱਤਾਂ ਵਾਲੀਆਂ ਹੁੰਦੀਆਂ ਹਨ, ਜੋ ਕਿ ਸਰੀਰ ਨੂੰ ਸਹੀ ਤਰੀਕੇ ਨਾਲ ਪੋਸ਼ਣ ਨਹੀਂ ਦੇ ਪਾਉਂਦੀਆਂ ਹਨ ਗਰਮ ਖਾਣਾ ਅਸਾਨੀ ਨਾਲ ਪਚ ਜਾਂਦਾ ਹੈ ਅਸਲ ’ਚ, ਸਰੀਰ ਗਰਮ ਖਾਣੇ ਨੂੰ ਅਸਾਨੀ ਨਾਲ ਅਬਜ਼ਰਵ ਕਰ ਲੈਂਦਾ ਹੈ ਇਹੀ ਕਾਰਨ ਹੈ ਕਿ ਗਰਮ ਖਾਣਾ ਖਾਣ ਨਾਲ ਪੇਟ ਖਰਾਬ ਹੋਣ ਦਾ ਰਿਸਕ ਘੱਟ ਰਹਿੰਦਾ ਹੈ ਠੰਢਾ ਖਾਣਾ ਹਜ਼ਮ ਕਰਨ ’ਚ ਸਰੀਰ ਨੂੰ ਕਾਫੀ ਮਿਹਨਤ ਵੀ ਕਰਨੀ ਪੈਂਦੀ ਹੈ ਅਜਿਹੇ ’ਚ ਲਗਾਤਾਰ ਠੰਢਾ ਖਾਣ ਨਾਲ ਅਪੱਚ ਅਤੇ ਪੇਟ ਦਰਦ ਦੀ ਸਮੱਸਿਆ ਪੈਦਾ ਹੋ ਸਕਦੀ ਹੈ

ਹਾਲ ਹੀ ’ਚ ਹੋਈ ਇੱਕ ਰਿਸਰਚ ’ਚ ਦੱਸਿਆ ਗਿਆ ਹੈ ਕਿ ਗਰਮ ਡਰਿੰਕਸ ਸਾਡੀ ਫੀÇਲੰਗਸ ਅਤੇ ਮੂਡ ਨੂੰ ਸ਼ਾਂਤ ਕਰਨ ’ਚ ਮੱਦਦ ਕਰਦਾ ਹੈ ਇਸ ਰਿਸਰਚ ਅਨੁਸਾਰ, ਇਸ ’ਚ ਸਭ ਤੋਂ ਵੱਧ ਅਹਿਮ ਉਸ ਦਾ ਟੈਂਪਰੇਚਰ ਹੁੰਦਾ ਹੈ ਨਾ ਕਿ ਉਸ ’ਚ ਮੌਜ਼ੂਦ ਤੱਤ ਭਾਵ ਕਿ ਠੰਢਾ ਖਾਣਾ ਜਾਂ ਡਰਿੰਕਸ ਦੀ ਬਜਾਏ ਗਰਮ ਚੀਜ਼ਾਂ ਖਾਣੀਆਂ ਚਾਹੀਦੀਆਂ ਹਾਲਾਂਕਿ ਜ਼ਿਆਦਾ ਗਰਮ ਖਾਣਾ ਨੁਕਸਾਨਦੇਹ ਹੋ ਸਕਦਾ ਹੈ ਗਰਮ ਖਾਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਉੱਬਲਦੀ ਹੋਈ ਚਾਹ ਜਾਂ ਬੇਹੱਦ ਗਰਮ ਚੀਜ਼ ਮੂੰਹ ’ਚ ਪਾ ਲਓ ਬਹੁਤ ਜ਼ਿਆਦਾ ਗਰਮ ਖਾਣਾ ਖਾਣ ਨਾਲ ਸਰੀਰ ਦੇ ਇੰਟਰਨਲ ਪਾਰਟ ਡੈਮੇਜ਼ ਹੋ ਸਕਦੇ ਹਨ

ਮਾਹਿਰਾਂ ਅਨੁਸਾਰ, ਖਾਣਾ ਹਮੇਸ਼ਾ ਸਾਡੇ ਸਰੀਰ ਦੀ ਬਾਹਰੀ ਸਤ੍ਹਾ ਭਾਵ ਸਕਿੱਨ ਨੂੰ ਸੂਟ ਕਰਨ ਲਾਇਕ ਗਰਮ ਹੋਣਾ ਚਾਹੀਦਾ ਹੈ ਦਾਲ, ਸਬਜ਼ੀ, ਰੋਟੀ ਜਾਂ ਖਾਣੇ ਦੀ ਕੋਈ ਵੀ ਚੀਜ਼ ਐਨੀ ਹੀ ਗਰਮ ਹੋਵੇ, ਜਿੰਨੀ ਸਾਡੀਆਂ ਉਂਗਲੀਆਂ ਜਾਂ ਜੀਭ ਝੱਲ ਸਕਣ

ਸਾਡੇ ਸਰੀਰ ’ਚ ਅੰਤੜੀਆਂ ਅਤੇ ਦਿਮਾਗ ਦਾ ਸਿੱਧਾ ਸਬੰਧ ਹੁੰਦਾ ਹੈ ਜਿਸ ਨੂੰ ‘ਗਟ ਬ੍ਰੇਨ ਐਕਸਿਸ’ ਕਿਹਾ ਜਾਂਦਾ ਹੈ ਜਦੋਂ ਤੁਸੀਂ ਠੰਢਾ ਖਾਣਾ ਖਾਂਦੇ ਹੋ, ਤਾਂ ਸਰੀਰ ਨੂੰ ਉਸ ਨੂੰ ਪਚਾਉਣ ਲਈ ਵੱਧ ਐਨਰਜ਼ੀ ਦੀ ਲੋੜ ਹੁੰਦੀ ਹੈ ਇਸ ਨਾਲ ਡਾਈਜੇਸ਼ਨ ਹੌਲੀ ਹੋ ਜਾਂਦਾ ਹੈ ਅਤੇ ਦਿਮਾਗ ’ਤੇ ਵੀ ਅਸਰ ਪੈਂਦਾ ਹੈ

Also Read:  ਛੋਟੀ-ਛੋਟੀ ਬੱਚਤ ਨਾਲ ਸ਼ੁਰੂ ਕਰੋ ਖੁਦ ਦਾ ਬਿਜ਼ਨੈੱਸ