Exercise: ਵਰਕ ਆਊਟ ਦੌਰਾਨ ਨੋ ਲਾਊਡ ਮਿਊਜ਼ਿਕ
ਕਸਰਤ ਕਰਦੇ ਸਮੇਂ ਜ਼ਿਆਦਾਤਰ ਯੰਗਸਟਰਸ ਲਾਊਡ ਮਿਊਜ਼ਿਕ ਸੁਣਨਾ ਪਸੰਦ ਕਰਦੇ ਹਨ ਪਾਰਕ ਹੋਵੇ ਜਾਂ ਜਿੰਮ ਸੈਂਟਰ, ਦੋਵਾਂ ਥਾਵਾਂ ’ਤੇ ਮਿਊਜ਼ਿਕ ਨਾਲ ਵਰਕਆਊਟ ਇੰਜੁਆਏ ਕਰਦੇ ਹੋਏ ਲੋਕ ਦੇਖੇ ਜਾ ਸਕਦੇ ਹਨ ਪਰ ਇਸ ਨਾਲ ਕਿਸੇ ਤਰ੍ਹਾਂ ਦੇ ਲਾਭ ਦੀ ਬਜਾਏ ਨੁਕਸਾਨ ਹੁੰਦਾ ਹੈ ਹਾਲ ਹੀ ’ਚ ਕੀਤੀਆਂ ਗਈਆਂ ਖੋਜਾਂ ਇਸ ਤੋਂ ਪੂਰੀ ਤਰ੍ਹਾਂ ਬਚਣ ਦੀ ਸਲਾਹ ਦਿੰਦੀਆਂ ਹਨ
Table of Contents
ਕੀ ਕਹਿੰਦੀਆਂ ਹਨ ਖੋਜਾਂ:
ਆਮ ਤੌਰ ’ਤੇ ਯੰਗਸਟਰਸ ਕਸਰਤ ਕਰਦੇ ਸਮੇਂ ਲਾਊਡ ਮਿਊਜ਼ਿਕ ਸੁਣਦੇ ਹਨ ਇਹੀ ਨਹੀਂ, ਹਾਲ ਹੀ ’ਚ ਨਿਊਜ਼ੀਲੈਂਡ ਸਥਿਤ ਵੇÇਲੰਗਟਨ ਯੂਨੀਵਰਸਿਟੀ ’ਚ ਕੀਤੀ ਗਈ ਖੋਜ ’ਚ ਪਾਇਆ ਗਿਆ ਕਿ 90 ਫੀਸਦੀ ਨੌਜਵਾਨ, ਤੇਜ਼ ਸਾਊਂਡ ’ਚ ਮਿਊਜ਼ਿਕ ਸੁਣਨ ਦੇ ਆਦੀ ਹੁੰਦੇ ਹਨ ਇਹ ਸਾਊਂਡ ਐਨਾ ਤੇਜ਼ ਹੁੰਦਾ ਹੈ ਕਿ ਆਮ ਹਾਲਤ ’ਚ ਪ੍ਰੇਸ਼ਾਨੀ ਪੈਦਾ ਹੁੰਦੀ ਹੈ ਫਿਰ ਕਸਰਤ ਦੌਰਾਨ ਤਾਂ ਸਰੀਰ ਦਾ ਨਰਵਸ ਸਿਸਟਮ ਇਸ ਤਰ੍ਹਾਂ ਕੰਮ ਕਰਦਾ ਹੈ ਕਿ ਤੇਜ਼ ਮਿਊਜ਼ਿਕ ਉਸ ਨੂੰ ਸਿੱਧਾ ਆਪਣਾ ਕੰਮ ਕਰਨ ’ਚ ਰੁਕਾਵਟ ਪਹੁੰਚਾਉਂਦਾ ਹੈ ਹਾਲਾਂਕਿ ਮਾਹਿਰ ਇਹ ਵੀ ਮੰਨਦੇ ਹਨ ਕਿ ਥੋੜ੍ਹੇ-ਬਹੁਤ ਹਲਕੇ ਸਾਊਂਡ ’ਚ ਮਿਊਜ਼ਿਕ ਚੱਲ ਸਕਦਾ ਹੈ
ਕੀ ਹੈ ਅਸਲ ਸਮੱਸਿਆ:
ਮਿਊਜ਼ਿਕ ਸਾਡੇ ਲਈ ਨੁਕਸਾਨਦੇਹ ਨਹੀਂ ਹੈ ਇੱਥੋਂ ਤੱਕ ਕਿ ਇਸ ਦੀ ਵਰਤੋਂ ਕਈ ਬਿਮਾਰੀਆਂ ਦੇ ਇਲਾਜ ’ਚ ਵੀ ਕੀਤੀ ਜਾ ਰਹੀ ਹੈ ਇਸ ਨੂੰ ਮਿਊਜ਼ਿਕ ਥੈਰੇਪੀ ਕਿਹਾ ਜਾਂਦਾ ਹੈ ਪਰ ਇਸ ਨੂੰ ਕਾਫੀ ਨਿਯੰਤ੍ਰਿਤ ਢੰਗ ਨਾਲ ਇੱਕ ਖਾਸ ਡੈਸੀਬਲ ਦੀ ਮਿਊਜ਼ਿਕ ਹੱਦ ’ਚ ਅਤੇ ਮਾਹਿਰਾਂ ਦੀ ਨਿਗਰਾਨੀ ’ਚ ਕੀਤਾ ਜਾਂਦਾ ਹੈ ਜਦਕਿ ਜਿੰਮ ’ਚ ਚੱਲਣ ਵਾਲਾ ਮਿਊਜ਼ਿਕ ਇਸ ਡੈਸੀਬਲ ਸੀਮਾ ਤੋਂ ਕਾਫੀ ਜ਼ਿਆਦਾ ਹੁੰਦਾ ਹੈ ਖੋਜਾਂ ਦੱਸਦੀਆਂ ਹਨ ਕਿ 80-85 ਡੈਸੀਬਲ ਤੋਂ ਵੱਧ ਤੀਬਰਤਾ ਦਾ ਮਿਊਜਿਕ, ਨਰਵਸ ਸਿਸਟਮ ਅਤੇ ਹਾਰਟ ਬੀਟ ’ਤੇ ਮਾੜਾ ਅਸਰ ਪਾਉਂਦਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਟ੍ਰੇਡਮਿਲ ਜਾਂ ਫਿਰ ਵੇਟ ਟੇ੍ਰਨਿੰਗ ਨਾਲ ਤੇਜ਼ ਸੰਗੀਤ ਖੂਨ ਦੇ ਵਹਾਅ ਨੂੰ ਥੋੜ੍ਹਾ ਬੇਕਾਬੂ ਕਰ ਦਿੰਦਾ ਹੈ
ਕੀ ਹੈ ਡੈਸੀਬਲ:
ਇੱਕ ਆਮ ਮਿਊਜ਼ਿਕ ਪਲੇਅਰ ਦਾ ਜ਼ਿਆਦਾ ਤੋਂ ਜ਼ਿਆਦਾ ਸਾਊਂਡ 120 ਡੈਸੀਬਲ ਦੇ ਕਰੀਬ ਹੁੰਦਾ ਹੈ ਡੀਜ਼ੇ ’ਚ ਜੋ ਸੰਗੀਤ ਵੱਜਦਾ ਹੈ, ਉਹ 150 ਡੈਸੀਬਲ ਤੋਂ ਜ਼ਿਆਦਾ ਹੁੰਦਾ ਹੈ ਰਾਕ ਕੰਸਰਟ ’ਚ ਅੱਗੇ ਦੀ ਲਾਈਨ ’ਤੇ ਲਗਭਗ 120 ਡੈਸੀਬਲ ਦੀ ਅਵਾਜ਼ ਹੁੰਦੀ ਹੈ ਇੱਕ ਜਹਾਜ਼ ਜਦੋਂ ਟੇਕਆਫ ਕਰਦਾ ਹੈ ਤਾਂ ਇਸ ਨਾਲ 140 ਡੈਸੀਬਲ ਤੱਕ ਦੀ ਅਵਾਜ਼ ਹੁੰਦੀ ਹੈ 80 ਤੋਂ ਉੱਪਰ ਡੈਸੀਬਲ ਸੁਣਨਾ ਨੁਕਸਾਨਦੇਹ ਹੁੰਦਾ ਹੈ
ਲਾਈਟ ਮਿਊਜ਼ਿਕ ਹੈ ਬੈਸਟ:
ਨੌਜਵਾਨ ਅਕਸਰ ਸੋਚਦੇ ਹਨ ਕਿ ਲਾਊਡ ਮਿਊਜ਼ਿਕ ਦੇ ਨਾਲ ਕਸਰਤ ਕੀਤੀ ਜਾਵੇ ਤਾਂ ਜਿਆਦਾ ਮਜ਼ਾ ਆਉਂਦਾ ਹੈ ਅਤੇ ਇਸ ਨਾਲ ਉਨ੍ਹਾਂ ਦਾ ਜੋਸ਼ ਵੀ ਸਿਖ਼ਰ ’ਤੇ ਪਹੁੰਚ ਜਾਂਦਾ ਹੈ ਪਰ ਅਜਿਹਾ ਹੈ ਨਹੀਂ ਕਸਰਤ ਦੌਰਾਨ ਤੇਜ਼ ਸਾਊਂਡ ਜੋਸ਼ ਸਿਰਫ ਮਹਿਸੂਸ ਕਰਵਾਉਂਦਾ ਹੈ ਸੱਚਾਈ ਇਹ ਹੈ ਕਿ ਸਲੋ ਮਿਊਜ਼ਿਕ ਹੋਵੇ ਤਾਂ ਕੰਫਰਟ, ਮੋਟੀਵੇਸ਼ਨ ਅਤੇ ਇੰਜੁਆਇਮੈਂਟ, ਤਿੰਨੋਂ ਬਿਹਤਰ ਹੁੰਦੇ ਹਨ ਰਿਲੈਕਸਿੰਗ ਐਕਸਰਸਾਈਜ਼ ਅਤੇ ਸਟਰੈਚਿੰਗ ਦੌਰਾਨ ਸਲੋ ਮਿਊਜ਼ਿਕ ਸੁਣਨਾ ਹਰ ਨਜ਼ਰੀਏ ਨਾਲ ਫਾਇਦੇਮੰਦ ਹੈ ਪਰ ਇੱਥੇ ਵੀ ਇੱਕ ਗੱਲ ਧਿਆਨ ’ਚ ਰੱਖਣ ਵਾਲੀ ਹੈ ਕਿ ਮਿਊਜ਼ਿਕ ਹੈੱਡਫੋਨ ਜਰੀਏ ਜਿੱਥੋਂ ਤੱਕ ਹੋ ਸਕੇ ਘੱਟ ਸੁਣਿਆ ਜਾਵੇ
ਐਰੋਬਿਕਸ ’ਚ ਮਿਊਜ਼ਿਕ:
ਐਰੋਬਿਕਸ ਅੱਜ ਬਹੁਤ ਜ਼ਿਆਦਾ ਹਰਮਨਪਿਆਰਾ ਹੈ ਐਰੋਬਿਕਸ ’ਚ ਡਾਂਸ ਦੇ ਸਟੈੱਪ ਮਿਕਸ ਕਰਕੇ ਨੌਜਵਾਨ ਬਿਹਤਰ ਫਿਟਨੈੱਸ ਪਾਉਣਾ ਚਾਹੁੰਦੇ ਹਨ ਇਸ ਨੂੰ ਕਰਨ ਲਈ ਵੀ ਨੌਜਵਾਨ ਤੇਜ਼ ਮਿਊਜ਼ਿਕ ਦਾ ਸਹਾਰਾ ਲੈਂਦੇ ਹਨ ਇਸ ਨਾਲ ਕੈਲੋਰੀ ਬਰਨ ਹੁੰਦੀ ਹੈ ਅਤੇ ਜ਼ਿਆਦਾ ਐਫੀਸ਼ਿਐਂਸੀ ਵੀ ਆਉਂਦੀ ਹੈ ਪਰ ਸਰੀਰ ਦੇ ਅੰਦਰੂਨੀ ਸਿਸਟਮ ਨੂੰ ਇਹ ਮਿਊਜ਼ਿਕ ਠੀਕ ਤਰ੍ਹਾਂ ਕੰਮ ਕਰਨ ’ਚ ਰੁਕਾਵਟ ਪਾਉਂਦਾ ਹੈ ਡਾਂਸ ਮਿਕਸ ਐਰੋਬਿਕਸ ਸਾਫਟ ਮਿਊਜ਼ਿਕ ’ਚ ਵੀ ਅਸਾਨੀ ਨਾਲ ਅਤੇ ਪੂਰੇ ਇੰਜੁਆਇਮੈਂਟ ਨਾਲ ਕੀਤਾ ਜਾ ਸਕਦਾ ਹੈ -ਨਰਿੰਦਰ ਦੇਵਾਂਗਣ


































































