Experiences of Satsangis

ਤੇਰੀ ਹੁਣ ਬੱਲੇ-ਬੱਲੇ ਹੈ’ -ਸਤਿਸੰਗੀਆਂ ਦੇ ਅਨੁਭਵ -ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ

ਭੈਣ ਪ੍ਰਿਤਪਾਲ ਕੌਰ ਇੰਸਾਂ ਪਤਨੀ ਪ੍ਰੇਮੀ ਸ੍ਰੀ ਸੁਖਮੰਦਰ ਸਿੰਘ ਜੀ ਇੰਸਾਂ ਨਿਵਾਸੀ ਫਰੀਦਕੋਟ ਜ਼ਿਲ੍ਹਾ ਫਰੀਦਕੋਟ (ਪੰਜਾਬ) ਤੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਆਪਣੇ ’ਤੇ ਹੋਈ ਰਹਿਮਤ ਦੇ ਬਾਰੇ ਇਸ ਤਰ੍ਹਾਂ ਲਿਖਦੀ ਹੈ:-

ਸੰਨ 1975 ਦੀ ਗੱਲ ਹੈ ਕਿ ਮੈਂ ਬਿਮਾਰ ਹੋ ਗਈ ਸੀ ਇੱਕ ਮਹੀਨੇ ਵਿੱਚ ਹੀ ਦਵਾਈ ਤਿੰੰਨ ਵਾਰ ਰੀਐਕਸ਼ਨ ਕਰ ਗਈ ਸੀ ਉਸ ਸਮੇਂ ਨਾਮ ਲੈਣ ਤੋਂ ਪਹਿਲਾਂ ਮੈਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਹੋਣ ਲੱਗੇ ਸਨ ਇੱਕ ਵਾਰ ਸੁਫਨੇ ’ਚ ਦਰਸ਼ਨਾਂ ਦੇ ਦੌਰਾਨ ਹੀ ਪਰਮ ਪਿਤਾ ਜੀ ਨੇ ਮੈਨੂੰ ਅਸ਼ੀਰਵਾਦ ਦਿੰਦੇ ਹੋਏ ਫਰਮਾਇਆ, ‘‘ਬੇਟਾ, ਫਿਕਰ ਨਾ ਕਰਿਆ ਕਰ! ਸਭ ਕੁਝ ਠੀਕ ਹੋ ਜਾਵੇਗਾ’’ ਪੂਜਨੀਕ ਸਤਿਗੁਰੂ ਦਾਤਾ ਜੀ ਦੇ ਦਰਸ਼ਨ ਕਰਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਪਰੰਤੂ ਅਸਲ ’ਚ ਉਸ ਸਮੇਂ ਤੱਕ ਨਾ ਤਾਂ ਮੈਂ ਸੱਚਾ ਸੌਦਾ ਅਤੇ ਨਾਮ ਸ਼ਬਦ ਬਾਰੇ ਕੁਝ ਜਾਣਦੀ ਸੀ

ਅਤੇ ਨਾ ਹੀ ਪੂਜਨੀਕ ਪਰਮ ਪਿਤਾ ਜੀ ਦੇ ਬਾਰੇ ਇੱਕ ਦਿਨ ਮੈਂ ਰੇਲ ਗੱਡੀ ਵਿੱਚ ਕਿਤੇ ਜਾ ਰਹੀ ਸੀ ਤਾਂ ਉਸ ਸਫਰ ਦੇ ਦੌਰਾਨ ਹੀ ਮੈਂ ਕਿਸੇ ਤੋਂ ਸੁਣਿਆ ਕਿ ਅੱਜ ਤੋਂ ਅੱਠਵੇਂ ਦਿਨ ਸੱਚਾ ਸੌਦਾ ਵਾਲੇ ਸੰਤਾਂ ਦਾ ਮੋਗਾ ਵਿੱਚ ਸਤਿਸੰਗ ਹੈ ਉਹ ਲੋਕ ਆਪਸ ਵਿੱਚ ਇਹ ਗੱਲਾਂ ਕਰ ਰਹੇ ਸਨ ਉਨ੍ਹਾਂ ’ਚੋਂ ਇੱਕ ਇਹ ਵੀ ਕਹਿ ਰਿਹਾ ਸੀ ਕਿ ਉਹ ਬਾਬਾ ਜੀ ਬਹੁਤ ਮਹਾਨ ਸੰਤ ਹਨ ਮੈਂ ਵੀ ਰੇਲ ਗੱਡੀ ਵਿੱਚ ਬੈਠੇ-ਬੈਠੇ ਇਹ ਪ੍ਰਣ ਕਰ ਲਿਆ ਕਿ ਜੇਕਰ ਮੇਰੀ ਬਿਮਾਰੀ ਠੀਕ ਹੋ ਜਾਵੇ ਤਾਂ ਮੈਂ ਮੋਗੇ ਵਿੱਚ ਸੰਤਾਂ ਦਾ ਸਤਿਸੰਗ ਸੁਣਾਂਗੀ ਅਤੇ ਦਰਸ਼ਨ ਵੀ ਕਰਾਂਗੀ ਅਤੇ ਨਾਮ ਸ਼ਬਦ ਵੀ ਲੈ ਲਵਾਂਗੀ ਅਤੇ ਮੈਂ ਉਸੇ ਦਿਨ ਹੀ ਬਿਲਕੁਲ ਠੀਕ ਹੋ ਗਈ,

ਜਦੋਂ ਕਿ ਮੈਂ ਪਿਛਲੇ ਕਈ ਹਫਤਿਆਂ ਤੋਂ ਬਿਮਾਰ ਚੱਲ ਰਹੀ ਸੀ ਨਿਸ਼ਚਿਤ ਦਿਨ ਨੂੰ ਮੈਂ ਮੋਗਾ ਸ਼ਹਿਰ ਵਿੱਚ ਸਤਿਸੰਗ ’ਤੇ ਪਹੁੰਚ ਗਈ ਮੈਂ ਸਾਹਮਣੇ ਸਟੇਜ ’ਤੇ ਬੈਠੇ ਪੂਜਨੀਕ ਪਰਮ ਪਿਤਾ ਜੀ ਦੇ ਦਰਸ਼ਨ ਕਰਕੇ ਹੈਰਾਨ ਰਹਿ ਗਈ ਕਿ ਇਹ ਤਾਂ ‘ਉਹ ਹੀ’ ਬਾਬਾ ਜੀ ਹਨ ਜੋ ਮੈਨੂੰ ਪਿਛਲੇ ਕਈ ਹਫਤਿਆਂ ਤੋਂ ਦਰਸ਼ਨ ਦੇ ਰਹੇ ਹਨ ਮੈਨੂੰ ਨਿਸ਼ਚਾ ਹੋ ਗਿਆ ਕਿ ਇਹ ਤਾਂ ਖੁਦ ਰੱਬ ਹਨ ਤਾਂ ਮੈਨੂੰ ਐਨਾ ਦ੍ਰਿੜ ਵਿਸ਼ਵਾਸ ਹੋ ਗਿਆ ਅਤੇ ਮੈਂ ਉਸੇ ਦਿਨ ਸਤਿਸੰਗ ਤੋਂ ਬਾਅਦ ਪੂਜਨੀਕ ਪਰਮ ਪਿਤਾ ਜੀ ਤੋਂ ਨਾਮ-ਸ਼ਬਦ ਲੈ ਲਿਆ ਸਤਿਸੰਗ ਤੋਂ ਬਾਅਦ ਖਿਆਲ ਆਇਆ ਕਿ ਪੂਜਨੀਕ ਪਰਮ ਪਿਤਾ ਜੀ ਨੂੰ ਮਿਲਣਾ ਚਾਹੀਦਾ ਹੈ

ਮੈਂ ਦੇਖਿਆਂ ਉੱਥੇ ਹੋਰ ਵੀ ਕਈ ਸਤਿਸੰਗੀ ਬੈਠੇ ਸਨ ਜੋ ਪਰਮ ਪਿਤਾ ਜੀ ਨੂੰ ਮਿਲਣਾ ਚਾਹੁੰਦੇ ਸਨ ਤਾਂ ਆਗਿਆ ਮਿਲਣ ’ਤੇ ਅਸੀਂ ਪਰਮ ਪਿਤਾ ਜੀ ਨੂੰ ਮਿਲਣ ਉਹਨਾਂ ਦੇ ਉਤਾਰੇ ’ਤੇ ਚਲੇ ਗਏ ਮੈਂ ਪਰਮ ਪਿਤਾ ਜੀ ਨੂੰ ਸਜਦਾ ਕਰਦੇ ਹੋਏ ‘ਸਤਿ ਸ਼੍ਰੀ ਅਕਾਲ’ ਬੁਲਾਈ ਉਦੋਂ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰੇ ਦੇ ਬਾਰੇ ਕੋਈ ਐਨੀ ਜਾਣਕਾਰੀ ਨਹੀਂ ਸੀ ਕਿ ਇਹ ਨਾਅਰਾ ਬੋਲਣਾ ਹੁੰਦਾ ਹੈ ਅਤੇ ਪੂਜਨੀਕ ਸਤਿਗੁਰੂ ਪਰਮਪਿਤਾ ਜੀ ਨੇ ਮੁਸਕੁਰਾਉਂਦੇ ਹੋਏ ਵਚਨ ਫਰਮਾਏ, ‘‘ਬੇਟਾ! ਕਿਸੇ ਦਾ ਲੈਣਾ-ਦੇਣਾ ਸੀ, ਉਹ ਪੂਰਾ ਹੋ ਗਿਆ ਹੈ ਹੁਣ ਬੱਲੇ ਬੱਲੇ ਹੈ!’’ ਫਿਰ ਅੱਗੇ ਉਹੀ ਵਚਨ ਫਰਮਾਏ ਜੋ ਬਾਬਾ ਜੀ ਨੇ ਮੈਨੂੰ ਸੁਫਨੇ ਵਿੱਚ ਫਰਮਾਏ ਸਨ, ‘‘ਬੇਟਾ ਫਿਕਰ ਨਾ ਕਰਿਆ ਕਰ ਸਭ ਕੁਝ ਠੀਕ ਹੋ ਜਾਵੇਗਾ’’

Also Read:  ਨਾਮ ਜਪੋ, ਕਿਰਤ ਕਰੋ, ਵੰਡ ਛੱਕੋ | Guru Nanak Jayanti

ਮੈਂ ਨਾਮ-ਸ਼ਬਦ ਲੈ ਕੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਤੁਸੀਂ ਸੱਚ ਜਾਣੋ ਕਿ ਮੈਂ ਆਪਣੇ ਪੂਜਨੀਕ ਗੁਰੂ ਜੀ ਦੇ ਵਚਨਾਂ ਨੂੰ ਪੂਰੀ ਦ੍ਰਿੜਤਾ ਨਾਲ ਮੰਨਿਆ ਅਤੇ ਉਹਨਾਂ (ਆਪਣੇ ਗੁਰੂ) ਤੋਂ ਬਿਨਾਂ ਕਿਸੇ ਹੋਰ ਨੂੰ ਅੱਖ ਥੱਲੇ ਵੀ ਨਹੀਂ ਲਿਆਂਦਾ

ਨਾਮ ਲੈਣ ਤੋਂ ਪਹਿਲਾਂ ਮੈਂ ਆਪਣੀ ਹਕੀਕਤ ਦੱਸਦੀ ਹਾਂ ਕਿ ਸਾਡੇ ਘਰੇਲੂ ਹਾਲਾਤ ਅਜਿਹੇ ਸਨ ਕਿ ਸਾਰੀ ਤਨਖਾਹ ਦਵਾਈਆਂ ’ਤੇ ਹੀ ਲੱਗ ਜਾਂਦੀ ਸੀ ਅਸੀਂ ਸੋਚਦੇ ਰਹਿੰਦੇ ਕਿ ਹੁਣ ਆਹ ਮਹੀਨਾ ਕਿਵੇਂ ਨਿਕਲੇਗਾ ਅਤੇ ਜਦੋਂ ਦਵਾਈ ਰੀਐਕਸ਼ਨ ਕਰ ਗਈ ਸੀ ਤਾਂ ਸਰੀਰਕ ਅਤੇ ਨਾਲ-ਨਾਲ ਘਰ ਦੇ ਆਰਥਿਕ ਹਾਲਾਤ ਬਹੁਤ ਹੀ ਬਦਤਰ ਹੋ ਗਏ ਸਨ ਅਤੇ ਉੱਧਰੋਂ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ ਉਨ੍ਹਾਂ ਨੇ ਕਹਿ ਦਿੱਤਾ ਸੀ ਕਿ ਇਸਦਾ ਸਾਰਾ ਬਲੱਡ ਖਰਾਬ ਹੋ ਗਿਆ ਹੈ ਨਾਮ ਲੈ ਕੇ ਜਦੋਂ ਮੈਂ ਸਿਮਰਨ ਕੀਤਾ ਤਾਂ ਸਤਿਗੁਰੂ ਜੀ ਨੇ ਸਾਡੀ ਤਕਦੀਰ ਹੀ ਬਦਲ ਦਿੱਤੀ ਸਤਿਗੁਰੂ ਜੀ ਨੇ ਸਾਨੂੰ ਕੋਈ ਕਮੀ ਹੀ ਨਹੀਂ ਰਹਿਣ ਦਿੱਤੀ

ਉਨ੍ਹਾਂ ਨੇ ਸਾਨੂੰ ਹਰ ਤਰ੍ਹਾਂ ਨਾਲ ਮਾਲੋਮਾਲ ਕਰ ਦਿੱਤਾ ਕੁਝ ਸਮੇਂ ਬਾਅਦ ਇੱਕ ਵਾਰ ਮੈਨੂੰ ਕਾਲਾ ਪੀਲੀਆ ਬੁਖਾਰ ਹੋ ਗਿਆ ਸੀ ਮੈਂ ਚੱਲਣ ਫਿਰਨ ਤੋਂ ਵੀ ਅਸਮਰਥ ਹੋ ਗਈ ਸੀ ਕਿਸੇ ਵੀ ਡਾਕਟਰ ਤੋਂ ਆਰਾਮ ਨਾ ਆਇਆ ਉਹਨੀਂ ਦਿਨੀਂ ਪੂਜਨੀਕ ਪਰਮ ਪਿਤਾ ਜੀ ਮਲੋਟ ਦਰਬਾਰ ਵਿੱਚ ਆਏ ਹੋਏ ਸਨ ਮੇਰੇ ਪਤੀ ਨੇ ਪੂਜਨੀਕ ਪਰਮ ਪਿਤਾ ਜੀ ਦੇ ਦਰਸ਼ਨ ਕਰਨ ਅਤੇ ਸੇਵਾ ਲਈ ਮਲੋਟ ਦਰਬਾਰ ਜਾਣਾ ਸੀ ਤਾਂ ਮੈਂ ਪਰਮ ਪਿਤਾ ਜੀ ਦੇ ਨਾਮ ਇੱਕ ਪੱਤਰ ਲਿਖਿਆ, ਜਿਸ ਵਿੱਚ ਆਪਣਾ ਸਾਰਾ ਹਾਲ ਬਿਆਨ ਕੀਤਾ ਹੋਇਆ ਸੀ ਮੈਂ ਉਹ ਪੱਤਰ ਪੂਜਨੀਕ ਸਤਿਗੁਰੂ ਪਰਮ ਪਿਤਾ ਜੀ ਨੂੰ ਦੇਣ ਦੇ ਲਈ ਆਪਣੇ ਪਤੀ ਨੂੰ ਦੇ ਦਿੱਤਾ

ਪੂਜਨੀਕ ਪਰਮ ਪਿਤਾ ਜੀ ਸੰਗਤ ਨੂੰ ਦਰਸ਼ਨ ਦੇਣ ਦੇ ਲਈ ਮਲੋਟ ਦੇ ਤੇਰਾਵਾਸ ਤੋਂ ਬਾਹਰ ਆਏ ਅਤੇ ਆ ਕੇ ਸੰਗਤ ’ਚ ਕੁਰਸੀ ’ਤੇ ਬਿਰਾਜਮਾਨ ਹੋ ਗਏ ਪਰਮ ਪਿਤਾ ਜੀ ਕੁਝ ਸਮੇਂ ਤੱਕ ਸੰਗਤ ਨਾਲ ਵਚਨ-ਵਿਲਾਸ ਕਰਦੇ ਰਹੇ ਮੇਰੇ ਪਤੀ ਨੇ ਮੇਰਾ ਪੱਤਰ ਪਰਮ ਪਿਤਾ ਜੀ ਨੂੰ ਨਹੀਂ ਦਿੱਤਾ ਉਹਨਾਂ ਨੇ ਸੋਚਿਆ ਕਿ ਪੱਤਰ ਦਿੰਦਾ ਹਾਂ ਤਾਂ ਪਿਤਾ ਜੀ ਕੀ ਕਹਿਣਗੇ ਕਿ ਤੁਸੀਂ ਸੇਵਾਦਾਰ ਹੋ ਕੇ ਵੀ ਬੀਮਾਰੀ ਦੀ ਚਿੱਠੀ ਦਿੰਦੇ ਹੋ! ਜਦੋਂ ਪਰਮ ਪਿਤਾ ਜੀ ਕੁਰਸੀ ਤੋਂ ਉੱਠ ਕੇ ਜਾਣ ਲੱਗੇ ਤਾਂ ਅਚਾਨਕ ਮੇਰੇ ਪਤੀ ਦੇ ਕੋਲ ਆ ਕੇ ਰੁਕ ਗਏ ਘੱਟ-ਘੱਟ ਦੀ ਜਾਣਨ ਵਾਲੇ ਸੋਹਣੇ ਸਤਿਗੁਰੂ ਦਾਤਾਰ ਜੀ ਨੇ ਆਪਣੇ-ਆਪ ਹੀ ਮੇਰੇ ਪਤੀ ਨੂੰ ਮੁਖਾਤਿਬ ਕਰਕੇ ਫ਼ਰਮਾਇਆ,

Also Read:  Experiences of Satsangis: ਬੇਪਰਵਾਹ ਮਸਤਾਨਾ ਜੀ ਨੇ ਜੋ ਫਰਮਾਇਆ, ਸੱਚ ਹੋਇਆ | ਸਤਿਸੰਗੀਆਂ ਦੇ ਅਨੁਭਵ

‘‘ਬੇਟਾ! ਪ੍ਰਿਤਪਾਲ ਬਹੁਤ ਬੀਮਾਰ ਹੋ ਗਈ! ਚਲ ਫਿਰ ਨਹੀਂ ਸਕਦੀ! ਬੇਟਾ!  ਉਸਦੇ ਵਾਸਤੇ ਪ੍ਰਸ਼ਾਦ ਲੈ ਕੇ ਜਾਣਾ’’ ਪਰਮ ਪਿਤਾ ਜੀ ਨੇ ਮੇਰੇ ਲਈ ਮਿਸ਼ਰੀ ਦੇ ਪ੍ਰਸ਼ਾਦ ਦਾ ਲਿਫਾਫਾ ਅਤੇ ਇੱਕ ਲਾਲ ਰੰਗ ਦਾ ਛਣਕਣਾ ਮੇਰੇ ਪਤੀ ਨੂੰ ਦਿੰਦੇ ਹੋਏ ਫਰਮਾਇਆ, ‘‘ਬੇਟਾ! ਇਹ ਪ੍ਰਸ਼ਾਦ ਉਸਨੇ ਇਕੱਲੀ ਨੇ ਹੀ ਖਾਣਾ ਹੈ ਤਾਂ ਮੈਂ ਪੂਜਨੀਕ ਪਰਮ ਪਿਤਾ ਜੀ ਦੁਆਰਾ ਬਖ਼ਸ਼ਿਆ ਪ੍ਰਸ਼ਾਦ ਖਾਧਾ, ਤਾਂ ਦਿਨਾਂ ਵਿੱਚ ਹੀ ਬਿਲਕੁਲ ਤੰਦਰੁਸਤ ਹੋ ਗਈ ਉਸ ਤੋਂ ਮੈਨੂੰ ਨਵਾਂ ਜੀਵਨ ਮਿਲ ਗਿਆ ਉਸਦੇ ਬਾਅਦ ਮੇਰੀ ਐਨੀ ਵਧੀਆ ਸਿਹਤ ਬਣੀ ਕਿ ਸਾਰੇ ਹੈਰਾਨ ਰਹਿ ਗਏ ਕੋਈ ਦਵਾਈ ਬੂਟੀ ਨਹੀਂ ਲਈ ਅਤੇ ਉਸ ਤੋਂ ਬਾਅਦ ਮੈਨੂੰ ਕਦੇ ਬੁਖਾਰ ਵੀ ਨਹੀਂ ਹੋਇਆ

ਮਾਲਕ ਸਤਿਗੁਰੂ ਨੇ ਐਨੀ ਰਹਿਮਤ ਬਖ਼ਸ਼ੀ ਕਿ ਜਿਸਦਾ ਬਦਲਾ ਚੁਕਾਇਆ ਹੀ ਨਹੀਂ ਜਾ ਸਕਦਾ ਜਦੋਂ ਮੈਂ ਪ੍ਰਸ਼ਾਦ ਖਾਧਾ ਤਾਂ ਉਸੇ ਰਾਤ ਮੈਨੂੰ ਸੁਫਨਾ ਆਇਆ ਕਿ ਮੈਂ ਸਰਸਾ ਦਰਬਾਰ ਵਿੱਚ ਗਈ ਹੋਈ ਹਾਂ ਉੱਥੇ ਤੇਰਾਵਾਸ ਕੋਲ ਇੱਕ ਭਾਈ ਕੁਰਸੀ ’ਤੇ ਬੈਠਾ ਸੀ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਕਿ ਉਹ ਅੰਡਰ ਗਰਾਊਂਡ ਗੁਫਾ ਦਾ ਦਰਵਾਜ਼ਾ ਹੋਵੇ! ਮੈਂ ਉਸ ਬਾਈ ਜੀ ਨੂੰ ਕਿਹਾ ਕਿ ਬਾਈ ਜੀ, ਮੈਂ ਪਰਮ ਪਿਤਾ ਜੀ ਨੂੰ ਮਿਲਣਾ ਹੈ ਤਾਂ ਉਸ ਬਾਈ ਜੀ ਨੇ ਮੈਨੂੰ ਕਿਹਾ ਕਿ ਪਿਤਾ ਜੀ, ਤੁਹਾਡੀ ਉਮਰ ਵਧਾਉਣ ਦੇ ਲਈ ਗਏ ਹਨ ਇਹ ਸੁਣ ਕੇ ਮੈਂ ਹੈਰਾਨ ਰਹਿ ਗਈ ਕਿ ਇਹ ਕੀ ਕਹਾਣੀ ਸੀ

ਸਚਮੁੱਚ ਹੀ ਸਤਿਗੁਰੂ ਦਾਤਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਦਾਤਾ ਨੇ ਹੀ ਮੇਰੀ ਉਮਰ ਵਧਾਈ ਹੈ ਸਤਿਗੁਰੂ ਜੀ ਨੇ ਹੀ ਮੇਰਾ ਮੌਤ ਵਰਗਾ ਭਿਆਨਕ ਕਰਮ ਬਦਲ ਕੇ ਮੈਨੂੰ ਨਵਾਂ ਜੀਵਨ ਬਖ਼ਸ਼ਿਆ ਹੈ
ਮੇਰੀ ਪੂਜਨੀਕ ਪਰਮ ਪਿਤਾ ਜੀ ਦੇ ਮੌਜੂਦਾ ਸਵਰੂਪ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਇਹੀ ਅਰਦਾਸ ਹੈ ਕਿ ਸੇਵਾ-ਸਿਮਰਨ ਦਾ ਬਲ ਬਖ਼ਸ਼ਣਾ ਜੀ ਅਤੇ ਇਸੇ ਤਰ੍ਹਾਂ ਆਪਣੀ ਦਇਆ-ਮਿਹਰ ਬਣਾਈ ਰੱਖਣਾ ਤੇ ਦ੍ਰਿੜ ਵਿਸ਼ਵਾਸ਼ ਬਖ਼ਸ਼ਣਾ ਜੀ