Glowing Skin Juice

Glowing Skin Juice: ਚਮੜੀ ਦੀ ਚਮਕ ਲਈ ਪੀਓ ਜੂਸ

ਸਿਹਤਮੰਦ ਰਹਿਣ ਲਈ ਫਲਾਂ ਦੇ ਸੇਵਨ ’ਤੇ ਜ਼ੋਰ ਦਿੱਤਾ ਜਾਂਦਾ ਹੈ ਤਾਜ਼ੇ ਮੌਸਮੀ ਫਲ ਸਰੀਰ ਨੂੰ ਭਰਪੂਰ ਵਿਟਾਮਿਨਸ ਦਿੰਦੇ ਹਨ ਅਤੇ ਰੇਸ਼ਾ ਵੀ ਜੂਸ ਵਿਟਾਮਿਨਸ ਤਾਂ ਭਰਪੂਰ ਦਿੰਦੇ ਹਨ ਪਰ ਇਸ ’ਚ ਫਾਈਬਰ ਦੀ ਕਮੀ ਹੁੰਦੀ ਹੈ

ਬਜ਼ੁਰਗ, ਬੱਚੇ ਅਤੇ ਕਮਜ਼ੋਰ ਲੋਕਾਂ ਨੂੰ ਜੂਸ ਪੀਣ ਲਈ ਡਾਕਟਰ ਸਲਾਹ ਦਿੰਦੇ ਹਨ, ਕਿਉਂਕਿ ਤੁਰੰਤ ਐਨਰਜੀ ਦੀ ਲੋੜ ਹੁੰਦੀ  ਹੈ

ਉਨ੍ਹਾਂ ਨੂੰ ਬਜ਼ੁਰਗ ਲੋਕ ਬਹੁਤ ਸਾਰੇ ਫਲ ਦੰਦਾਂ ਦੇ ਕਮਜ਼ੋਰ ਹੋਣ ਜਾਂ ਬਨਾਵਟੀ ਹੋਣ ਕਾਰਨ ਖਾ ਨਹੀਂ ਸਕਦੇ ਛੋਟੇ ਬੱਚੇ ਵੀ ਫ਼ਲ ਨਹੀਂ ਖਾ ਸਕਦੇ ਚਮੜੀ ਦੀ ਚਮਕ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋamla aloe vera juice 500x500 1

ਤਾਂ ਤਾਜ਼ੇ ਫਲਾਂ ਦਾ ਜੂਸ ਤੁਹਾਨੂੰ ਪੂਰਾ ਲਾਭ ਦੇਵੇਗਾ ਜੇਕਰ ਤੁਸੀਂ ਆਪਣੀ ਚਮੜੀ ਦੀ ਟਾਈਪ ਸਮਝਦੇ ਹੋ ਤਾਂ ਉਸ ਦੇ ਅਨੁਸਾਰ ਫਲਾਂ ਦਾ ਜੂਸ ਲਓ ਤਾਂ ਲਾਭ ਪੂਰਾ ਲੈ ਸਕਦੇ ਹੋ

ਖੁਸ਼ਕ ਅਤੇ ਝੁਰੜੀਆਂ ਵਾਲੀ ਚਮੜੀ ਲਈ

ਖੁਸ਼ਕ ਚਮੜੀ ’ਤੇ ਝੁਰੜੀਆਂ ਜਲਦੀ ਪੈਂਦੀਆਂ ਹਨ ਇਸ ਬਾਰੇ ਜ਼ਿਆਦਾਤਰ ਲੋਕ ਜਾਣਦੇ ਹਨ ਚਮੜੀ ਦੀ ਖੁਸ਼ਕੀ ਨੂੰ ਦੂਰ ਕਰਨ ਲਈ ਪੀਓ ਗਾਜਰ ਦਾ ਜੂਸ ਗਾਜਰ ’ਚ ਵਿਟਾਮਿਨ ਏ ਦੀ ਭਰਪੂਰ ਮਾਤਰਾ ਹੁੰਦੀ ਹੈ

ਜੋ ਚਮੜੀ ਦੀ ਖੁਸ਼ਕੀ ਨੂੰ ਦੂਰ ਕਰਦੀ ਹੈ ਅਤੇ ਚਮੜੀ ’ਤੇ ਝੁਰੜੀਆਂ ਵੀ ਨਹੀਂ ਪੈਂਦੀਆਂ ਗਾਜਰ ’ਚ ਐਂਟੀ-ਆਕਸੀਡੈਂਟ ਹੋਣ ਕਾਰਨ ਚਮੜੀ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤੀ ਦਿੰਦੀ ਹੈ

ਅਤੇ ਉੁਮਰ ਨਾਲ ਚਮੜੀ ’ਚ ਵਧਦੇ ਪਿਗਮੈਂਟੇਸ਼ਨ ਨੂੰ ਰੋਕਣ ’ਚ ਵੀ ਕਾਰਗਰ ਹੈ ਖੁਸ਼ਕ ਚਮੜੀ ਲਈ ਵਿਟਾਮਿਨ ਏ ਬੇਹੱਦ ਜ਼ਰੂਰੀ ਹੈ

ਨਾਜ਼ੁਕ ਚਮੜੀ ਲਈ

ਜਿਹੜੇ ਲੋਕਾਂ ਦੀ ਚਮੜੀ ਬਹੁਤ ਨਾਜ਼ੁਕ ਹੁੰਦੀ ਹੈ ਜੋ ਨਾ ਜ਼ਿਆਦਾ ਸਰਦੀ, ਨਾ ਜ਼ਿਆਦਾ ਗਰਮੀ ਬਰਦਾਸ਼ਤ ਕਰ ਸਕਦੀ ਹੈ, ਉਨ੍ਹਾਂ ਨੂੰ ਲੈਮਨ ਜੂਸ ਸ਼ਹਿਦ ਦੇ ਨਾਲ ਲੈਣਾ ਚਾਹੀਦਾ ਹੈ ਇਸ ਨਾਲ ਲੀਵਰ ਵੀ ਡਿਟਾਕਸੀਫਾਈ ਹੁੰਦਾ ਹੈ

Also Read:  ਸਿਪ (Sip) ਮੰਥਲੀ ਬਨਾਮ ਡੇਲੀ: ਕਿਹੜਾ ਵਿਕਲਪ ਤੁਹਾਡੇ ਲਈ ਸਹੀ

ਅਤੇ ਚਮੜੀ ’ਤੇ ਚਮਕ ਬਣੀ ਰਹਿੰਦੀ ਹੈ ਸਵੇਰੇ ਇੱਕ ਗਲਾਸ ਕੋਸੇ ਪਾਣੀ ’ਚ ਅੱਧੇ ਜਾਂ ਇੱਕ ਨਿੰਬੂ ਦਾ ਰਸ ਇੱਕ ਚਮਚ ਸ਼ਹਿਦ ਮਿਲਾ ਕੇ ਨਿਯਮਤ ਪੀਓ ਇਸ ਨਾਲ ਤੁਹਾਡਾ ਰੰਗ ਵੀ ਸਾਫ ਹੋਵੇਗਾ

ਤੁਸੀਂ ਚਾਹੋ ਤਾਂ ਲੈਮਨ ਜੂਸ ’ਚ ਸ਼ਹਿਦ ਮਿਲਾ ਕੇ ਚਿਹਰੇ ਦੀ ਚਮੜੀ ’ਤੇ ਵੀ ਲਾ ਸਕਦੇ ਹੋ ਅਤੇ 15 ਤੋਂ 20 ਮਿੰਟਾਂ ਬਾਅਦ ਚਿਹਰਾ ਧੋ ਲਓ ਚਮੜੀ ’ਚ ਚਮਕ ਬਣੀ ਰਹੇਗੀ

ਆਇਲੀ ਚਮੜੀ ਲਈ

ਚਮੜੀ ਤੇਲੀ (ਆਇਲੀ) ਹੈ ਤਾਂ ਦਾਗ ਹੋਣਗੇ ਹੀ ਤੇਲੀ ਚਮੜੀ ਲਈ ਟਮਾਟਰ ਦਾ ਜੂਸ ਪੀਣਾ ਲਾਭਦਾਇਕ ਹੈ ਟਮਾਟਰ ਦਾ ਜੂਸ ਦਾਗਾਂ ਨੂੰ ਖ਼ਤਮ ਕਰ ਦੇਵੇਗਾ ਅਤੇ ਅਲਟ੍ਰਾ ਵਾਇਲੇਟ ਰੇਂਜ ਤੋਂ ਵੀ ਚਮੜੀ ਨੂੰ ਸੁਰੱਖਿਅਤ ਰੱਖੇਗਾ

ਟਮਾਟਰ ’ਚ ਲਾਈਕੋਪੀਨ ਹੋਣ ਕਾਰਨ ਸਰੀਰ ਦੀ ਸਫਾਈ ਵੀ ਹੋ ਜਾਂਦੀ ਹੈ ਤੇ ਅੰਦਰੂਨੀ ਰੂਪ ਨਾਲ ਸਰੀਰ ਸਾਫ ਰਹੇਗਾ ਤਾਂ ਚਮੜੀ ’ਚ ਚਮਕ ਬਰਕਰਾਰ ਰਹੇਗੀ

ਦਾਗ ਧੱਬੇ ਵਾਲੀ ਚਮੜੀ ਲਈ

ਚਮੜੀ ਜੇਕਰ ਸਾਧਾਰਨ ਜਾਂ ਥੋੜ੍ਹੀ ਡਰਾਈ ਹੈ ਤਾਂ ਉਸ ’ਤੇ ਦਾਗ ਧੱਬੇ ਹੋਣ ਨਾਲ ਤੁਸੀਂ ਪ੍ਰੇਸ਼ਾਨ ਹੋ ਤਾਂ ਖੀਰੇ ਦਾ ਜੂਸ ਬਹੁਤ ਲਾਭਦਾਇਕ ਹੈ ਗਰਮੀਆਂ ’ਚ ਖੀਰੇ ਦਾ ਜੂਸ ਕੂਲ ਵੀ ਰੱਖਦਾ ਹੈ ਅਤੇ ਚਮੜੀ ’ਚ ਪਾਣੀ ਦੀ ਕਮੀ ’ਤੇ ਕੰਟਰੋਲ ਵੀ ਰੱਖਦਾ ਹੈ

ਖੀਰੇ ਦੇ ਜੂਸ ਨਾਲ ਐਲੋਵੇਰਾ ਦਾ ਜੂਸ ਵੀ ਫਾਇਦੇਮੰਦ ਹੈ ਐਲੋਵੇਰਾ ’ਚ ਤਾਂ ਬਹੁਤ ਸਾਰੇ ਔਸ਼ਧੀ ਗੁਣ ਵੀ ਹੁੰਦੇ ਹਨ ਐਲੋਵੇਰਾ ਦੇ ਜੂਸ ਨਾਲ ਵੀ ਚਮੜੀ ’ਚ ਕੁਦਰਤੀ ਨਮੀ ਬਣੀ ਰਹਿੰਦੀ ਹੈ ਅਤੇ ਚਮੜੀ ’ਚ ਸੈੱਲਾਂ ਦੀ ਟੁੱਟ-ਭੱਜ ਦੀ ਮੁਰੰਮਤ ਵੀ ਹੁੰਦੀ ਰਹਿੰਦੀ ਹੈ
-ਨੀਤੂ ਗੁਪਤਾ