Experiences of Satsangis

ਤੇਰੀ ਦੁਕਾਨ ਬੰਦ ਨਹੀਂ ਹੋਗੀ… -ਸਤਿਸੰਗੀਆਂ ਦੇ ਅਨੁਭਵ -ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ

ਭੈਣ ਕੌਸ਼ਲਿਆ ਦੇਵੀ ਪੁੱਤਰੀ ਸ੍ਰੀ ਮੱਖਣ ਲਾਲ ਪੁੱਤਰ ਸ੍ਰੀ ਰਾਮ ਕਿਸ਼ਨ, ਵਾਸੀ ਸੁਚਾਨ ਕੋਟਲੀ ਜ਼ਿਲ੍ਹਾ ਸਰਸਾ, ਹਾਲ ਆਬਾਦ ਮੰਡੀ ਡੱਬਵਾਲੀ ਜ਼ਿਲ੍ਹਾ ਸਰਸਾ ਭੈਣ ਆਪਣੇ ਪਿਆਰੇ ਮੁਰਸ਼ਦੇ-ਕਾਮਿਲ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੀ ਅਪਾਰ ਦਇਆ-ਮਿਹਰ ਦਾ ਵਰਣਨ ਇਸ ਤਰ੍ਹਾਂ ਕਰਦੀ ਹੈ:-

ਕਰੀਬ 1958 ਦੀ ਗੱਲ ਹੈ, ਉਸ ਸਮੇਂ ਮੇਰਾ ਵਿਆਹ ਨਹੀਂ ਹੋਇਆ ਸੀ ਮੈਂ ਆਪਣੇ ਮਾਤਾ ਪਿਤਾ ਦੇ ਕੋਲ ਹੀ ਸੁਚਾਨ ਕੋਟਲੀ ’ਚ ਰਹਿੰਦੀ ਸੀ ਇੱਕ ਵਾਰ ਜਦੋਂ ਪੂਜਨੀਕ ਬੇਪਰਵਾਹ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਸਾਡੇ ਪਿੰਡ ’ਚ ਸਤਿਸੰਗ ਕਰਨ ਪਧਾਰੇ, ਤਾਂ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਵੈਦ ਗੋਬਿੰਦ ਰਾਮ ਜੀ ਦੇ ਘਰ ਆਪਣੇ ਪਵਿੱਤਰ ਚਰਨ ਟਿਕਾਏ ਸਨ ਉਨ੍ਹਾਂ ਦੇ ਚੌਬਾਰੇ ਵਿੱਚ ਹੀ ਬੇਪਰਵਾਹ ਜੀ ਦਾ ਉਤਾਰਾ ਰੱਖਿਆ ਗਿਆ ਸੀ ਸਤਿਸੰਗ ਵੀ ਉਸੇ ਦਿਨ ਦਾ ਹੀ ਸੀ ਜਦੋਂ ਪੂਜਨੀਕ ਬੇਪਰਵਾਹ ਜੀ ਉੱਥੋਂ ਸਤਿਸੰਗ ਕਰਨ ਲਈ ਚੱਲਣ ਲੱਗੇ ਤਾਂ ਆਪ ਜੀ ਦੇ ਸਵਾਗਤ ’ਚ ਪ੍ਰੇਮੀ ਕਾਸ਼ੀ ਰਾਮ ਅਤੇ ਉਸਦਾ ਭਰਾ ਜਗਮਾਲ, ਦੋਵੇਂ ਭਰਾ ਢੋਲ ਵਜਾ ਰਹੇ ਸਨ

ਅਤੇ ਵੈਦ ਗੋਬਿੰਦ ਰਾਮ ਜੀ ਨੱਚ ਰਹੇ ਸਨ ਸਗੋਂ ਵੈਦ ਜੀ ਦਾ ਸਾਰਾ ਪਰਿਵਾਰ ਹੀ ਨੱਚ ਉੱਠਿਆ ਸੀ ਅਤੇ ਸੰਗਤ ਵੀ ਨੱਚਣ ਲੱਗ ਪਈ ਸੀ ਉਨ੍ਹਾਂ ’ਚੋਂ ਇੱਕ ਪ੍ਰੇਮੀ ਸਿਰ ’ਤੇ ਖਾਲੀ ਘੜਾ ਰੱਖ ਕੇ ਅਤੇ ਹੱਥ ਛੱਡ ਕੇ ਨੱਚ ਰਿਹਾ ਸੀ ਸ਼ਹਿਨਸ਼ਾਹ ਜੀ ਇਹ ਨਜ਼ਾਰਾ ਦੇਖ ਕੇ, ਬਹੁਤ ਖੁਸ਼ ਹੋਏ ਅਤੇ ਵਚਨ ਫਰਮਾਇਆ- ‘ਬੱਲੇ-ਬੱਲੇ! ਤੂ ਕੀ ਨੱਚਦਾ ਹੈਂ ਭਾਈ ਤੈਨੂੰ ਤਾਂ ਮਾਇਆ ਨਚਾਉਂਦੀ ਹੈ’ ਬੇਪਰਵਾਹ ਜੀ ਨੇ ਫਰਮਾਇਆ ਕਿ ‘ਕੋਈ ਰਨ ਦਾ ਯਾਰ! ਕੋਈ ਧਨ ਦਾ ਯਾਰ! ਸਤਿਗੁਰੂ ਦਾ ਯਾਰ ਤਾਂ ਕੋਈ ਨਹੀਂ’ ਪਰਮ ਦਿਆਲੂ ਦਾਤਾਰ ਜੀ ਨੇ ਉਸਨੂੰ ਸੋਨੇ ਦਾ ਇੱਕ ਡਾਲਰ ਦਿੱਤਾ ਢੋਲ ਵਜਾਉਣ ਵਾਲੇ ਦੋਵੇਂ ਭਰਾਵਾਂ ਨੂੰ ਸਤਿਗੁਰੂ ਜੀ ਨੇ ਨੋਟਾਂ ਦੇ ਹਾਰ ਪਹਿਨਾਏ ਅਤੇ ਵਚਨ ਫਰਮਾਇਆ, ‘ਸਦਾ ਹੀ ਤੁਮਹਾਰੇ ਢੋਲ ਬਜੇਂਗੇ’ ਸੱਚੇ ਪਾਤਸ਼ਾਹ ਜੀ ਨੇ ਉਸ ਦਿਨ ਸਾਡੇ ਪਿੰਡ ’ਚ ਬਹੁਤ ਜ਼ਬਰਦਸਤ ਸਤਿਸੰਗ ਫਰਮਾਇਆ ਅਤੇ ਅਨੇਕਾਂ ਅਧਿਕਾਰੀ ਜੀਵਾਂ ਨੂੰ ਨਾਮ ਦੀ ਅਨਮੋਲ ਦਾਤ ਵੀ ਬਖ਼ਸ਼ੀ

Also Read:  MSG Dera Sacha Sauda: ਪੇ੍ਰਮ ਕੇ ਵਸ਼ ਮੇਂ ਹੋਤੀ ਹੈ ਮੌਜ | ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮਪੁਰਾ ਧਾਮ ਗੰਗਵਾ, ਹਿਸਾਰ

ਉਸੇ ਸਤਿਸੰਗ ’ਤੇ ਸਾਡੇ ਸਾਰੇ ਪਰਿਵਾਰ ਨੇ ਵੀ ਨਾਮ-ਸ਼ਬਦ ਲੈ ਲਿਆ ਸੀ, ਪਰ ਮੈਂ ਨਾਮ-ਸ਼ਬਦ ਨਹੀਂ ਲਿਆ, ਕਿਉਂਕਿ ਮੈਂ ਆਪਣੇ ਘਰ ਵਾਲਿਆਂ ਤੋਂ ਪਹਿਲਾਂ ਪੁੱਛਿਆ ਨਹੀਂ ਸੀ ਹਾਲਾਂਕਿ ਨਾਮ-ਸ਼ਬਦ ਲੈਣ ਦੀ ਮੇਰੀ ਬਹੁਤ ਜ਼ਬਰਦਸਤ ਇੱਛਾ ਸੀ, ਤੜਪ ਸੀ ਸਤਿਸੰਗ ਦੀ ਸਮਾਪਤੀ ਤੋਂ ਬਾਅਦ ਮੇਰੇ ਪਾਪਾ ਜੀ ਮੈਨੂੰ ਕਹਿਣ ਲੱਗੇ ਕਿ ਬੇਟਾ! ਤੂੰ ਨਾਮ ਕਿਉਂ ਨਹੀਂ ਲਿਆ? ਤਾਂ ਮੈਂ ਕਿਹਾ ਕਿ ਪਾਪਾ, ਮੈਂ ਤੁਹਾਡੇ ਤੋਂ ਪੁੱਛੇ ਬਗੈਰ ਕਿਵੇਂ ਨਾਮ ਲੈ ਸਕਦੀ ਸੀ  ਉਸ ਦਿਨ ਪਰਮ ਦਿਆਲੂ ਦਾਤਾਰ ਜੀ ਨੇ ਵੈਦ ਗੋਬਿੰਦ ਰਾਮ ਜੀ ਨੂੰ ਵਚਨ ਕੀਤੇ, ‘ਬੋਲ! ਤੁਝੇ ਮਾਇਆ ਚਾਹੀਏ ਯਾ ਰਾਮ!’’ ਵੈਦ ਗੋਬਿੰਦ ਰਾਮ ਜੀ ਨੇ ਹੱਥ ਜੋੜ ਕੇ ਅਰਜ ਕੀਤੀ ਕਿ ਸਾਈਂ ਜੀ,

ਮੈਨੂੰ ਮਾਇਆ ਨਹੀਂ ਚਾਹੀਦੀ, ਪਰ ਮੇਰੀ ਦੁਕਾਨ ਬੰਦ ਨਾ ਹੋਵੇ! ਸਰਵ ਸਮਰੱਥ ਦਾਤਾਰ ਜੀ ਨੇ ਵਚਨ ਫਰਮਾਏ-‘ਤੇਰੀ ਦੁਕਾਨ ਬੰਦ ਨਹੀਂ ਹੋਗੀ’ ਉਸ ਤੋਂ ਬਾਅਦ ਵੈਦ ਜੀ ਦੀ ਦੁਕਾਨ ’ਤੇ ਹਰ ਸਮੇਂ ਮਰੀਜ਼ਾਂ ਦੀ ਭੀੜ ਲੱਗੀ ਰਹਿੰਦੀ ਸੀ ਕਦੇ-ਕਦੇ ਤਾਂ ਉਸਨੂੰ ਖਾਣਾ ਖਾਣ ਤੱਕ ਦਾ ਵੀ ਸਮਾਂ ਨਹੀਂ ਮਿਲਦਾ ਸੀ ਵੈਦ ਗੋਬਿੰਦ ਰਾਮ ਜੀ ਵੀ ਅਕਸਰ ਇਹੀ ਕਿਹਾ ਕਰਦੇ ਸਨ ਕਿ ਮੈਨੂੰ ਬੇਪਰਵਾਹ ਸਾਈਂ ਮਸਤਾਨਾ ਜੀ ਦੇ ਵਚਨ ਹਨ, ਇਸ ਲਈ ਮੇਰੀ ਦੁਕਾਨ ’ਤੇ ਹਰਵਕਤ ਇੰਨੀ ਭੀੜ ਲੱਗੀ ਰਹਿੰਦੀ ਹੈ ਅਤੇ ਮੈਨੂੰ ਜ਼ਰਾ ਵੀ ਫੁਰਸਤ ਨਹੀਂ ਮਿਲਦੀ ਅਤੇ ਇਸੇ ਕਰਕੇ ਹੀ ਮੈਂ ਆਪਣੇ ਬੇਟੇ ਦਾ ਵੀ ਖਿਆਲ ਨਹੀਂ ਰੱਖ ਸਕਦਾ ਹਾਂ ਮੈਂ ਹੁਣ ਕੀ ਕਰਾਂ! ਵੈਦ ਜੀ ਪਹਿਲਾਂ ਕਾਫੀ ਗਰੀਬੀ ’ਚ ਜੀਵਨ ਜੀਅ ਰਹੇ ਸਨ, ਪਰ ਮਾਲਕ ਦੀ ਰਹਿਮਤ ਅਤੇ ਬੇਪਰਵਾਹੀ ਵਚਨਾਂ ਸਦਕਾ ਹੀ ਉਹ ਮਾਲਾਮਾਲ ਹੋ ਗਏ ਸਨ ਉਨ੍ਹਾਂ ਦੇ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਰਹੀ ਸੀ

ਇੱਕ ਦਿਨ ਦੀ ਗੱਲ ਹੈ, ਮੈਂ ਆਪਣੇ ਘਰ ’ਚ ਸੁੱਤੀ ਹੋਈ ਜਾਗੋ ਮੀਟੀ ਨੀਂਦ ਵਿੱਚ ਸੀ ਮੈਨੂੰ ਇਕਦਮ ਇੱਕ ਬਹੁਤ ਤੇਜ਼ ਰੋਸ਼ਨੀ ਦਿਖਾਈ ਦਿੱਤੀ ਅਤੇ ਉਸ ਤੇਜ਼ ਨੂਰਾਨੀ ਰੋਸ਼ਨੀ ਵਿੱਚ ਹੀ ਮੈਨੂੰ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਦਰਸ਼ਨ ਦਿੱਤੇ ਬੇਪਰਵਾਹ ਜੀ ਇੱਕ ਬਹੁਤ ਹੀ ਸੁੰਦਰ ਬਾਗ ਦੇ ਅੰਦਰ ਇੱਕ ਮੂਢੇ ’ਤੇ ਬਿਰਾਜਮਾਨ ਸਨ ਅੰਤਰਯਾਮੀ ਸਤਿਗੁਰੂ ਜੀ ਨੇ ਮੈਨੂੰ ਆਪਣੇ ਚਰਨਾਂ ’ਚ ਆਪਣੇ ਕੋਲ ਬਿਠਾ ਕੇ ਨਾਮ-ਸ਼ਬਦ ਦੇ ਦਿੱਤਾ ਅਤੇ ਮੈਨੂੰ ਉਸੇ ਸਮੇਂ ਨਾਮ-ਸ਼ਬਦ ਯਾਦ ਵੀ ਹੋ ਗਿਆ ਇਸ ਤੋਂ ਬਾਅਦ ਸ਼ਹਿਨਸ਼ਾਹ ਜੀ ਉਸੇ ਪਲ ਹੀ ਅਲੋਪ ਹੋ ਗਏ ਮੈਨੂੰ ਉਸ ਸਮੇਂ ਜੋ ਖੁਸ਼ੀ ਮਿਲੀ ਮੈਂ ਉਸਦਾ ਵਰਣਨ ਲਿਖ-ਬੋਲ ਕੇ ਨਹੀਂ ਕਰ ਸਕਦੀ

Also Read:  Sweet Corn Soup: ਸਵੀਟ ਕੌਰਨ ਸੂਪ

ਅਗਲੇ ਦਿਨ ਸੱਚੇ ਪਾਤਸ਼ਾਹ ਜੀ ਨੇ ਸੁਚਾਨ ਮੰਡੀ ਵਿੱਚ ਸਤਿਸੰਗ ਫਰਮਾਇਆ ਸਤਿਸੰਗ ਦੇ ਉਪਰੰਤ ਬੇਪਰਵਾਹ ਜੀ ਨੇ ਨਾਮ ਅਭਿਲਾਸ਼ੀ ਜੀਵਾਂ ਨੂੰ ਨਾਮ-ਸ਼ਬਦ ਦੀ ਦਾਤ ਬਖਸ਼ਿਸ਼ ਕੀਤੀ ਮੈਂ ਵੀ ਉਸੇ ਦਿਨ ਨਾਮ-ਸ਼ਬਦ ਲੈ ਲਿਆ, ਕਿਉਂਕਿ ਮੇਰੇ ਪਾਪਾ ਜੀ ਨੇ ਨਾਮ ਦੇ ਬਾਰੇ ਖੁਦ ਬੋਲ ਹੀ ਦਿੱਤਾ ਸੀ ਦੂਜੇ ਪਾਸੇ ਸੁਫਨੇ ਵਾਲਾ ਹੂਬਹੂ ਨਜ਼ਾਰਾ ਕਿ ਸਭ ਕੁਝ ਉਹੀ ਸੀ ਨਾਮ-ਸ਼ਬਦ ਵੀ ਉਹੀ ਸੀ ਜੋ ਸਤਿਗੁਰੂ ਜੀ ਨੇ ਮੈਨੂੰ ਸੁਫਨੇ ’ਚ ਦੱਸਿਆ ਸੀ ਇਹ ਸਭ ਕੁਝ ਦੇਖ ਕੇ ਮੈਂ ਹੈਰਾਨ ਰਹਿ ਗਈ ਮੈਨੂੰ ਸਤਿਗੁਰੂ ਜੀ ਦੀ ਅਸੀਮ ਸ਼ਕਤੀ ਦਾ ਉਸੇ ਸਮੇਂ ਅਹਿਸਾਸ ਹੋ ਗਿਆ ਸੀ

ਮੈਨੂੰ ਅੱਜ ਤੱਕ ਵੀ ਹੂ-ਬ-ਹੂ ਯਾਦ ਹੈ ਕਿ ਸੱਚੇ ਪਾਤਸ਼ਾਹ ਜੀ ਨੇ ਉਸ ਦਿਨ ਦੋ ਪ੍ਰੇਮੀਆਂ ਦੀ ਕੁਸ਼ਤੀ ਵੀ ਕਰਵਾਈ ਸੀ, ਤਾਂ ਜੋ ਪ੍ਰੇਮੀ ਕੁਸ਼ਤੀ ’ਚ ਜਿੱਤਿਆ ਸ਼ਹਿਨਸ਼ਾਹ ਜੀ ਨੇ ਉਸਨੂੰ ਚਾਂਦੀ ਦਾ ਡਾਲਰ ਦਿੱਤਾ ਸੀ ਅਤੇ ਜੋ ਹਾਰ ਗਿਆ ਸੀ ਉਸਨੂੰ ਸੋਨੇ ਦਾ ਡਾਲਰ ਪੇ੍ਰਮ ਨਿਸ਼ਾਨੀ ਦੇ ਤੌਰ ‘ਤੇ ਦਿੱਤਾ ਸੀ ਮੈਂ ਨਿਮਾਣੀ ’ਤੇ ਪਰਮ ਦਿਆਲੂ ਸਤਿਗੁਰੂ ਜੀ ਦੀ ਸਦਾ ਹੀ ਅਪਾਰ ਕ੍ਰਿਪਾ ਰਹੀ ਹੈ ਜ਼ਿੰਦਗੀ ’ਚ ਜਦੋਂ ਵੀ ਕਦੇ ਕੋਈ ਮੁਸੀਬਤ ਆਈ ਹੈ ਤਾਂ ਸਤਿਗੁਰੂ ਜੀ ਨੇ ਮੈਨੂੰ ਉਸੇ ਸਮੇਂ ਆਪਣਾ ਸਹਾਰਾ ਦਿੱਤਾ ਮੈਨੂੰ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਖੁਦ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਤੇ ਪੂਜਨੀਕ ਮੌਜੂਦਾ ਗੁਰੂ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਡਾ. ਐੱਮਐੱਸਜੀ ਦੇ ਸਵਰੂਪ ’ਚ ਦਰਸ਼ਨ ਦਿੰਦੇ ਰਹਿੰਦੇ ਹਨ
ਮੈਂ ਆਪਣੇ ਪੂਜਨੀਕ ਪਿਆਰੇ ਸਤਿਗੁਰੂ ਦੇ ਮੌਜੂਦਾ ਸਵਰੂਪ ਡਾ. ਐੱਮਐੱਸਜੀ ਦਾ ਕੋਟੀ-ਕੋਟ ਧੰਨਵਾਦ ਕਰਦੀ ਹਾਂ ਅਤੇ ਇਹੋ ਅਰਦਾਸ ਕਰਦੀ ਹਾਂ ਕਿ ਹਮੇਸ਼ਾ ਆਪਣੇ ਪਵਿੱਤਰ ਚਰਨਾਂ ’ਚ ਮੈਨੂੰ ਨਿਮਾਣੀ ਨੂੰ ਲਗਾਈ ਰੱਖਣਾ ਜੀ