will-follow-gurus-words -sachi shiksha punjabi

ਸਦੈਵ ਏਕਤਾ ਰੱਖਾਂਗੇ, ਐੱਮਐੱਸਜੀ ਗੁਰੂ ਦੇ ਬਚਨਾਂ ਨੂੰ 100 ਪ੍ਰਤੀਸ਼ਤ ਮੰਨਾਂਗੇ
12ਵਾਂ ਰੂਹਾਨੀ ਪੱਤਰ: ਪੂਜਨੀਕ ਗੁਰੂ ਜੀ ਦੀ ਅਪੀਲ ’ਤੇ ਲੱਖਾਂ ਸੰਗਤ ਨੇ ਇੱਕ ਸਾਥ ਲਿਆ ਪ੍ਰਣ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਪਾਵਨ ਭੰਡਾਰੇ ’ਤੇ ਭੇਜਿਆ ਗਿਆ 12ਵਾਂ ਰੂਹਾਨੀ ਪੱਤਰ ਪੜ੍ਹਕੇ ਸੁਣਾਇਆ ਗਿਆ ਪੂਜਨੀਕ ਗੁਰੂ ਜੀ ਨੇ ਲਿਖਿਆ ਕਿ ਅਸੀਂ ਜਦੋਂ ਤੋਂ ਡੇਰਾ ਸੱਚਾ ਸੌਦਾ ਬਣਿਆ ਹੈ

ਉਦੋਂ ਤੋਂ ਲੈ ਕੇ ਅੱਜ ਤੱਕ ਆਪ ਸਭ ਨੂੰ ਹਮੇਸ਼ਾ ਰਾਮ-ਨਾਮ ਨਾਲ, ਮਾਨਵਤਾ ਅਤੇ ਸ੍ਰਿਸ਼ਟੀ ਦੀ ਭਲਾਈ ਤੇ ਚੰਗੇ ਕਰਮ ਅਤੇ ਨਿਸਵਾਰਥ ਭਾਵਨਾ ਨਾਲ ਸਭ ਨਾਲ ਪ੍ਰੇਮ ਕਰਨ ਲਈ ਪ੍ਰੇਰਿਤ ਕੀਤਾ ਸੀ, ਕਰ ਰਹੇ ਹਾਂ ਅਤੇ ਹਮੇਸ਼ਾ ਕਰਦੇ ਰਹਾਂਗੇ

ਪੂਜਨੀਕ ਗੁਰੂ ਜੀ ਨੇ ਚਿੱਠੀ ’ਚ ਸਾਧ-ਸੰਗਤ ਨੂੰ ਪ੍ਰਣ ਕਰਨ ਦਾ ਸੱਦਾ ਦਿੰਦੇ ਹੋਏ ਫਰਮਾਇਆ ਕਿ ਅੱਜ ਅਸੀਂ ਆਪ ਸਭ ਬੱਚਿਆਂ ਤੋਂ, ਇਸ ਪਵਿੱਤਰ ਦਿਵਸ ’ਤੇ ਇੱਕ ਪ੍ਰਣ ਕਰਵਾਉਣਾ ਚਾਹੁੰਦੇ ਹਾਂ ਕਿ ਆਪ ਸਾਡੇ ਕਰੋੜਾਂ ਪਿਆਰੇ ਬੱਚੇ ਸਦੈਵ ਏਕਤਾ ਰੱਖੋਗੇ ਅਤੇ ਆਪਣੇ ਐੱਮਐੱਸਜੀ ਗੁਰੂ ਦੇ ਬਚਨਾਂ ਨੂੰ 100 ਪ੍ਰਤੀਸ਼ਤ ਮੰਨੋਗੇ ਇਸ ਦੌਰਾਨ ਸਾਧ-ਸੰਗਤ ਨੇ ਆਪਣੇ ਦੋਨੋਂ ਹੱਥ ਉਠਾਕੇ ਪ੍ਰਣ ਲਿਆ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅਸੀਂ ਸਮਾਜ ਤੋਂ ਬੁਰਾਈਆਂ ਅਤੇ ਨਸ਼ਿਆਂ ਨੂੰ ਛੁਡਾਉਣ ਦਾ ਜੋ ਕੰਮ ਐੱਮਐੱਸਜੀ ਗੁਰੂ ਦੇ ਰੂਪ ’ਚ ਸ਼ੁਰੂ ਕਰ ਰੱਖਿਆ ਹੈ,

ਸਾਨੂੰ ਬਹੁਤ ਜ਼ਿਆਦਾ ਖੁਸ਼ੀ ਅਤੇ ਮਾਣ ਹੈ ਕਿ ਆਪ ਸਭ ਇਨ੍ਹਾਂ ਕੰਮਾਂ ਨੂੰ ਤਨ, ਮਨ ਅਤੇ ਧਨ ਨਾਲ ਅਤੇ ਪੂਰੀ ਲਗਨ ਨਾਲ ਇਨ੍ਹਾਂ ਕੰਮਾਂ ਨੂੰ ਪੂਰਾ ਕਰਨ ’ਚ ਦਿਨ-ਰਾਤ ਲੱਗੇ ਹੋਏ ਹੋ ਅਸੀਂ ਐੱਮਐੱਸਜੀ ਗੁਰੂ ਰੂਪ ’ਚ ਤੁਹਾਨੂੰ ਇਹ ਬਚਨ ਦਿੰਦੇ ਹਾਂ ਕਿ ਜੈਸੀ ਸੇਵਾ ਤੁਸੀਂ ਕਰੋ, ਸਤਿਗੁਰੂ ਰਾਮ ਤੋਂ ਤੁਹਾਨੂੰ ਉਸ ਤੋਂ ਲੱਖਾਂ ਗੁਣਾ ਵਧਕੇ ਬਰਕਤਾਂ ਅਤੇ ਖੁਸ਼ੀਆਂ ਦਿਵਾਵਾਂਗੇ ਦੋਨੋਂ ਜਹਾਨ ਦੀਆਂ ਖੁਸ਼ੀਆਂ ਦੇ ਢੇਰ ਤੁਹਾਡੇ ਤਨ ਅਤੇ ਘਰਾਂ ’ਚ ਲਗਵਾਵਾਂਗੇ, ਆਸ਼ੀਰਵਾਦ ਪੂਜਨੀਕ ਗੁਰੂ ਜੀ ਨੇ ਪਾਵਨ ਸੰਦੇਸ਼ ’ਚ ਫਰਮਾਇਆ ਕਿ ਤੁਹਾਨੂੰ ਸਾਰਿਆਂ ਨੂੰ ਅਸੀਂ ਯਾਦ ਨਹੀਂ ਕਰਦੇ, ਕਿਉਂਕਿ ਇੱਕ ਪਲ ਵੀ ਤੁਹਾਨੂੰ ਭੁੱਲਦੇ ਹੀ ਨਹੀਂ ਅਸੀਂ ਹਰ ਸਮੇਂ ਤੁਹਾਡੇ ਸਾਰਿਆਂ ਲਈ ਪਰਮਪਿਤਾ ਸ਼ਾਹ ਸਤਿਨਾਮ ਅਤੇ ਸ਼ਾਹ ਮਸਤਾਨ ਜੀ ਨੂੰ ਤੁਹਾਡੇ ਹਰ ਚੰਗੇ ਕੰਮ ਅਤੇ ਸਿਹਤ ਲਈ ਪ੍ਰਾਰਥਨਾ ਕਰਦੇ ਰਹਿੰਦੇ ਹਾਂ ਜੋ ਵੀ ਸੇਵਾਦਾਰ ਅਤੇ ਸਾਧ-ਸੰਗਤ ਵੱਖ-ਵੱਖ ਥਾਵਾਂ, ਆਸ਼ਰਮਾਂ, ਨਾਮਚਰਚਾ ’ਚ ਸ਼ਾਮਲ ਹੋ ਕੇ ਖੁਸ਼ੀਆਂ ਮਨਾਉਂਦੀ ਹੈ,

ਸਤਿਗੁਰੂ ਜੀ ਹਰ ਵਾਰ ਤੁਹਾਨੂੰ ਭੰਡਾਰਿਆਂ ਦੀਆਂ ਨਵੀਆਂ-ਨਵੀਆਂ ਖੁਸ਼ੀਆਂ ਦੇਣ ਅਤੇ ਸੇਵਾ ਸਿਮਰਨ ’ਚ ਮਨ ਲਗਵਾਉਣ ਨਾਲ ਹੀ ਆਪਣੀ ਦਿਨਚਰਿਆ ਦਾ ਜ਼ਿਕਰ ਕਰਦੇ ਹੋਏ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅਸੀਂ ਸਵੇਰੇ 4 ਵਜੇ ਤੋਂ 5:30 ਵਜੇ ਅਤੇ ਸ਼ਾਮ ਨੂੰ 6 ਤੋਂ 7:30 ਵਜੇ ਦਰਮਿਆਨ ਤੁਹਾਡੇ ਸਾਰਿਆਂ ਲਈ, ਐੱਮਐੱਸਜੀ ਗੁਰੂ ਰੂਪ ’ਚ ਸਪੈਸ਼ਲ ਪ੍ਰਾਰਥਨਾ ਕਰਕੇ ‘ਰਹਿਮਤਾਂ, ਖੁਸ਼ੀਆਂ’ ਭੇਜਦੇ ਰਹਿੰਦੇ ਹਾਂ ਰੋਜ਼ਾਨਾ ਜੋ ਵੀ ਇਸ ਸਮੇਂ ’ਚ (ਸਾਨੂੰ ਦਿੱਤੇ ਦੋ ਵਾਅਦਿਆਂ ’ਤੇ ਪੱਕਾ ਰਹਿਕੇ) ਥੋੜ੍ਹਾ ਸਿਮਰਨ ਕਰੇਗਾ, ਉਸਨੂੰ ਅਸੀਂ ਐੱਮਐੱਸਜੀ ਦੇ ਰੂਪ ’ਚ ‘ਨੂਰਾਨੀ ਨਜ਼ਾਰੇ, ਪਰਮ ਪਿਤਾ ਪ੍ਰਮਾਤਮਾ ਤੋਂ ਜ਼ਰੂਰ ਅਤੇ ਜਲਦੀ ਦਿਵਾਵਾਂਗੇ

ਘੈਂਟ ਮੇਰੇ ਯਾਰਾ ’ਤੇ ਝੂਮੀ ਸੰਗਤ

ਪਵਿੱਤਰ ਭੰਡਾਰੇ ’ਚ ਪੂਜਨੀਕ ਗੁਰੂ ਜੀ ਵੱਲੋਂ ਗਾਏ ਗਏ ਭਜਨ ‘ਘੈਂਟ ਮੇਰੇ ਯਾਰਾ, ਘੈਂਟ ਮੇਰੇ ਯਾਰਾ ਤਿਨਕੇ ਤੋਂ ਕੰਮ ਲੈ ਲੇ ਪਹਾੜ ਜੈਸਾ ਭਾਰਾ’ ਸ਼ਬਦ ’ਤੇ ਸਾਧ-ਸੰਗਤ ਜੰਮਕੇ ਨੱਚੀ ਸਤਿਸੰਗ ਪੰਡਾਲ ’ਚ ਜਿਵੇਂ ਹੀ ਮਧੁਰ ਸਵਰ ਲਹਿਰੀਆਂ ਗੂੰਜੀਆਂ ਤਾਂ ਪੂਰਾ ਪੰਡਾਲ ਹੀ ਮੰਨੋ ਝੂਮ ਉੱਠਿਆ ਸੀ

ਢੋਲ-ਨਗਾੜਿਆਂ ’ਤੇ ਨੱਚਦੇ-ਗਾਉਂਦੇ ਪਹੁੰਚੀ ਸਾਧ-ਸੰਗਤ

ਪਾਵਨ ਮਹਾਂ-ਪਰਉਪਕਾਰ ਦਿਵਸ ਦੇ ਪਾਵਨ ਭੰਡਾਰੇ ’ਚ ਸਾਧ-ਸੰਗਤ ’ਚ ਭਾਰੀ ਉਤਸ਼ਾਹ ਅਤੇ ਸਤਿਗੁਰੂ ਜੀ ’ਤੇ ਅਨੁਪਮ ਦ੍ਰਿੜ੍ਹ ਵਿਸ਼ਵਾਸ ਦਾ ਅਦਭੁੱਤ ਨਜ਼ਾਰਾ ਦੇਖਣ ਨੂੰ ਮਿਲਿਆ ਸਾਧ-ਸੰਗਤ ਜਿੱਥੇ ਢੋਲ-ਨਗਾੜਿਆਂ ਨਾਲ ਨੱਚਦੇ-ਗਾਉਂਦੇ ਹੋਏ ਸ਼ਾਹ ਸਤਿਨਾਮ ਜੀ ਧਾਮ ’ਚ ਪਹੁੰਚੀ ਦੂਜੇ ਪਾਸੇ ਆਪਣੇ-ਆਪਣੇ ਸੂਬਿਆਂ ਦੀ ਪਰੰਪਰਿਕ ਵੇਸ਼ਭੂਸ਼ਾ, ਸੰਗੀਤ ਅਤੇ ਨ੍ਰਿਤ ਸ਼ੈਲੀਆਂ ਨਾਲ ਅਨੇਕਤਾ ’ਚ ਏਕਤਾ ਦਾ ਸੰਦੇਸ਼ ਦੇ ਰਹੀ ਸੀ ਇਸ ਅਵਸਰ ’ਤੇ ਸ਼ਾਹੀ ਦਰਬਾਰ ਵੱਲ ਆਉਣ ਵਾਲੀਆਂ ਸੜਕਾਂ ’ਤੇ ਦੂਰ-ਦੂਰ ਤੱਕ ਸਾਧ-ਸੰਗਤ ਦੀਆਂ ਲੰਬੀਆਂ ਕਤਾਰਾਂ ਨਜ਼ਰ ਆ ਰਹੀਆਂ ਸਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!