ਦੁਨੀਆਂ ਦੇ ਸੁਪਰ ਸਪੈਸ਼ਲਿਸਟ ਨੇ ਕੀਤਾ ਟਾਈਮ ਮਸ਼ੀਨ ’ਚ ਜਾ ਕੇ ਅਤਿਅੰਤ ਆਧੁਨਿਕ ਮਸ਼ੀਨਾਂ ਨਾਲ ਆਪ੍ਰੇਸ਼ਨ
-ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਜੀਐੱਸਐੱਮ ਸੇਵਾਦਾਰ ਭੈਣ ਪੰਚਵਟੀ ਇੰਸਾਂ ਪੁੱਤਰੀ ਸੱਚਖੰਡ ਵਾਸੀ ਮਾ. ਓਮ ਪ੍ਰਕਾਸ਼ ਜੀ ਇੰਸਾਂ, ਪਿੰਡ ਸ਼ਾਹ ਸਤਿਨਾਮ ਜੀ ਪੁਰਾ, ਜ਼ਿਲ੍ਹਾ ਸਰਸਾ ਤੋਂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ’ਤੇ ਹੋਈ ਅਦਭੁੱਤ ਰਹਿਮਤ ਦਾ ਵਰਣਨ ਕਰਦੀ ਹੈ:-
ਸੰਨ 2010 ਦੀ ਗੱਲ ਹੈ ਇੱਕ ਦਿਨ ਮੇਰੀ ਜਾੜ੍ਹ ’ਚ ਬਹੁਤ ਜ਼ਿਆਦਾ ਦਰਦ ਹੋਣ ਲੱਗਾ ਦਰਦ ਅਸਹਿ ਸੀ ਅਤੇ ਮੈਨੂੰ ਡਾਕਟਰੀ ਇਲਾਜ ਤੋਂ ਵੀ ਬਹੁਤ ਜ਼ਿਆਦਾ ਡਰ ਲੱਗ ਰਿਹਾ ਸੀ, ਫਿਰ ਵੀ ਡਰਦੀ ਹੋਈ ਮੈਂ ਡਾਕਟਰ ਕੋਲ ਗਈ ਮੈਂ ਡਰਦੀ ਹੋਈ ਲਗਾਤਾਰ ਸਿਮਰਨ ਕਰ ਰਹੀ ਸੀ ਜਦੋਂ ਡਾਕਟਰ ਨੇ ਮੇਰੀ ਜਾੜ੍ਹ ਨੂੰ ਸੁੰਨ ਕਰਨ ਲਈ ਇੰਜੈਕਸ਼ਨ ਲਾਇਆ ਤਾਂ ਦਰਦ ਬਿਲਕੁਲ ਹੀ ਅਸਹਿ ਯੋਗ ਹੋ ਗਿਆ ਡਾਕਟਰ ਨੇ ਮੇਰੀ ਜਾੜ੍ਹ ਦੀ ਸਫਾਈ ਕਰਕੇ ਅੱਗੇ ਦੇ ਇਲਾਜ ਲਈ ਮੈਨੂੰ ਦੁਬਾਰਾ ਆਉਣ ਨੂੰ ਬੋਲਿਆ ਦਰਦ ਦੀ ਵਜ੍ਹਾ ਨਾਲ ਮੇਰਾ ਸਾਰਾ ਸਰੀਰ ਕੰਬ ਰਿਹਾ ਸੀ ਅਤੇ ਦੁਬਾਰਾ ਆਉਣ ਦਾ ਸੁਣ ਕੇ ਤਾਂ ਮੇਰੀ ਰੂਹ ਤੱਕ ਕੰਬ ਗਈ
ਡਾਕਟਰ ਨੇ ਮੈੈਨੂੰ ਦਰਦ ਦੀਆਂ ਦਵਾਈਆਂ ਵੀ ਦਿੱਤੀਆਂ, ਪਰ ਕਿਸੇ ਚੀਜ਼ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ ਦਰਦ ਦੀ ਵਜ੍ਹਾ ਨਾਲ ਮੈਂ ਸਾਰੀ ਰਾਤ ਸੌਂ ਨਹੀਂ ਸਕੀ ਅਤੇ ਸਿਮਰਨ ਕਰਕੇ ਅਰਦਾਸ ਕਰਨ ਲੱਗੀ,ਪਿਤਾ ਜੀ ਆਪ ਹੀ ਮੇਰਾ ਦਰਦ ਦੂਰ ਕਰੋ ਮੈੈਂ ਕਿਸੇ ਡਾਕਟਰ ਕੋਲ ਨਹੀਂ ਜਾਣਾ, ਮੇਰੇ ਡਾਕਟਰ ਤਾਂ ਆਪ ਜੀ ਹੀ ਹੋ ਸਿਮਰਨ ਕਰਦੇ-ਕਰਦੇ ਸਵੇਰੇ ਲਗਭਗ 4 ਵਜੇ ਮੈਨੂੰ ਨੀਂਦ ਆ ਗਈ ਮੈਂ ਸੁਫਨੇ ’ਚ ਦੇਖਿਆ ਕਿ ਡਾਕਟਰ ਦੀ ਡਰੈੱਸ ਪਹਿਨੇ ਪੂਜਨੀਕ ਹਜ਼ੂਰ ਪਿਤਾ ਜੀ ਮੇਰੇ ਕੋਲ ਆ ਰਹੇ ਸਨ ਪਿਤਾ ਜੀ ਨੇ ਸਫੈਦ ਰੰਗ ਦਾ ਲੰਬਾ ਕੋਟ ਅਤੇ ਕਾਲੇ ਬੂਟ ਪਹਿਨੇ ਹੋਏ ਸਨ
ਇੱਕ ਬਹੁਤ ਹੀ ਆਹਲਾ ਦਰਜੇ ਦੇ ਡਾਕਟਰ ਲੱਗ ਰਹੇ ਸਨ, ਐਨੀ ਖੂਬਸੂਰਤ ਪਰਸਨੈਲਿਟੀ ਜੋ ਮੈਂ ਅੱਜ ਤੱਕ ਕਦੇ ਕਿਸੇ ਡਾਕਟਰ ਦੀ ਨਹੀਂ ਦੇਖੀ ਮੈਨੂੰ ਵਰਲਡ ਫੇਮਸ ਡਾਕਟਰ ਲੱਗ ਰਹੇ ਸਨ ਪਿਤਾ ਜੀ ਮੈਨੂੰ ਕਹਿਣ ਲੱਗੇ, ‘‘ਬੇਟਾ! ਡਰੋ ਨਹੀਂ, ਅਸੀਂ ਵਰਲਡ ਦੇ ਫੇਮਸ ਡਾਕਟਰ ਹਾਂ, ਸਾਡੇ ਇਲਾਜ ਨਾਲ ਤੁਹਾਨੂੰ ਕੋਈ ਦਰਦ ਨਹੀਂ ਹੋਵੇਗਾ’’ ਪਿਤਾ ਜੀ ਦੀ ਐਨੀ ਪ੍ਰ੍ਰਭਾਵਸ਼ਾਲੀ ਪਰਸਨੈਲਿਟੀ ਨੂੰ ਦੇਖ ਕੇ ਹੀ ਮੇਰਾ ਦਰਦ ਗਾਇਬ ਹੋ ਗਿਆ ਸੀ ਅਤੇ ਮੈਨੂੰ ਪੂਰਾ ਯਕੀਨ ਹੋ ਗਿਆ ਸੀ
ਕਿ ਹੁਣ ਮੈਨੂੰ ਪਿਤਾ ਜੀ ਠੀਕ ਕਰ ਦੇਣਗੇ, ਦਰਦ ਨਹੀਂ ਹੋਣ ਦੇਣਗੇ ਜਿਵੇਂ ਟਾਈਮ ਮਸ਼ੀਨ ’ਚ ਜਾਂਦੇ ਹਾਂ, ਉਸੇ ਤਰ੍ਹਾਂ ਪਿਤਾ ਜੀ ਨੇ ਮੈਨੂੰ ਦਿਖਾਉਂਦੇ ਹੋਏ ਕਿਹਾ, ‘‘ਇਹ ਦੇਖੋ ਬੇਟਾ ਆਉਣ ਵਾਲੇ ਟਾਈਮ ਦਾ ਸੁਪਰ ਹਸਪਤਾਲ!’’ ਜੋ ਮੈਂ ਉੱਥੇ ਦੇਖਿਆ, ਵਾਕਈ ਅੱਜ ਤੱਕ ਦੁਨੀਆਂ ’ਚ ਕਿਤੇ ਅਜਿਹਾ ਹਸਪਤਾਲ ਨਹੀਂ ਹੈ ਡੈਂਟਲ ਇਲਾਜ ਲਈ ਬਹੁਤ ਹੀ ਖੂਬਸੂਰਤ ਕੁਰਸੀਆਂ ਸਨ ਅਤੇ ਬਹੁਤ ਹੀ ਅਤਿਆਧੁਨਿਕ ਯੰਤਰ ਵੀ ਸਨ ਪਿਤਾ ਜੀ ਨੇ ਮੈਨੂੰ ਫਿਰ ਫ਼ਰਮਾਇਆ, ‘‘ਬੇਟਾ! ਤੈਨੂੰ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ
ਕਿਉਂਕਿ ਤੇਰੀ ਇੱਕ ਨਾੜ ਸਹੀ ਤਰੀਕੇ ਨਾਲ ਨਹੀਂ ਕੱਟੀ ਗਈ ਇੱਥੇ ਬੈਠੋ, ਡਰਨਾ ਨਹੀਂ ਹੁਣ ਅਸੀਂ ਇਲਾਜ ਕਰਾਂਗੇ ਅਤੇ ਅਸੀਂ ਤੈਨੂੰ ਕੋਈ ਦਰਦ ਨਹੀਂ ਹੋਣ ਦੇਵਾਂਗੇ’’ ਪਿਤਾ ਜੀ ਨੇ ਫ਼ਰਮਾਇਆ, ‘‘ਆਉਣ ਵਾਲੇ ਟਾਈਮ ’ਚ ਇੰਜੈਕਸ਼ਨ ਨਾਲ ਸੁੰਨ ਨਹੀਂ ਕਰਨਗੇ, ਇੱਕ ਕਾਲੀ ਕਾਰਬਨ ਪਲੇਟ ਹੈ, ਉਸਨੂੰ ਗੱਲ੍ਹ ਨਾਲ ਲਗਾਇਆ ਅਤੇ ਆਪਣੇ-ਆਪ ਸੁੰਨ ਹੋ ਜਾਇਆ ਕਰੇਗਾ’’ ਮੈਂ ਕੁਰਸੀ ’ਤੇ ਲੇਟ ਗਈ ਅਤੇ ਪਿਤਾ ਜੀ ਨੇ ਉਹੀ ਕਾਲੀ ਕਾਰਬਨ ਪਲੇਟ ਮੇਰੀ ਗੱਲ੍ਹ ਨਾਲ ਲਾਈ ਅਤੇ ਮੇਰੀ ਜਾੜ੍ਹ ਸੁੰਨ ਹੋ ਗਈ ਇਸ ਤੋਂ ਬਾਅਦ ਮੈਨੂੰ ਇੱਕ ਕੱਟ ਦੀ ਆਵਾਜ਼ ਸੁਣਾਈ ਦਿੱਤੀ ਪਰ ਕੋਈ ਦਰਦ ਨਹੀਂ ਹੋਇਆ ਮੈਂ ਸਵੇਰੇ ਉੱਠੀ ਤਾਂ ਐਨੀ ਹੈਰਾਨ ਹੋਈ ਕਿ ਨਾ ਹੀ ਮੇਰੀ ਜਾੜ੍ਹ ਦੀ ਕੋਈ ਸਮੱਸਿਆ ਬਚੀ ਸੀ ਅਤੇ ਨਾ ਹੀ ਮੈਨੂੰ ਕੋਈ ਦਰਦ ਹੋ ਰਿਹਾ ਸੀ
ਜਦੋਂ ਮੈਂ ਡਾਕਟਰ ਦੇ ਦਿੱਤੇ ਟਾਈਮ ਅਨੁਸਾਰ ਦੁਬਾਰਾ ਗਈ ਤਾਂ ਉਹ ਬੇਹੱਦ ਹੈਰਾਨ ਸੀ ਅਤੇ ਮੈਨੂੰ ਕਹਿਣ ਲੱਗਾ, ਭੈਣ, ਮੈਨੂੰ ਕੁਝ ਨਜ਼ਰ ਨਹੀਂ ਆ ਰਿਹਾ, ਇਹ ਸਾਰਾ ਇਲਾਜ ਤਾਂ ਹੋਇਆ ਪਿਆ ਹੈ, ਹੁਣ ਮੈਂ ਕੀ ਕਰਾਂ ਕਾਫੀ ਚੈਕਅੱਪ ਕਰਨ ਤੋਂ ਬਾਅਦ ਉਸ ਡਾਕਟਰ ਨੇ ਮੇਰੇ ਥੋੜ੍ਹੀ ਜਿਹੀ ਫੀÇਲੰਗ ਕਰ ਦਿੱਤੀ ਉਹ ਕਹਿਣ ਲੱਗਿਆ, ਐਨਾ ਕੰਮ ਤੁਹਾਡਾ ਕਿਵੇਂ ਹੋ ਗਿਆ! ਇਹ ਕਿਸ ਨੇ ਕਰ ਦਿੱਤਾ? ਹੁਣ ਮੈਂ ਉਸਨੂੰ ਕਿਵੇਂ ਦੱਸਦੀ ਕਿ ਮੇਰਾ ਇਲਾਜ ਤਾਂ ਦੁਨੀਆਂ ਦੇ ਸੁਪਰ ਸਪੈਸ਼ਲਿਸਟ ਡਾਕਟਰ ਨੇ ਪਹਿਲਾਂ ਹੀ ਕਰ ਦਿੱਤਾ ਹੈ ਕਿ ਭਾਈ ਜਿੱਥੇ ਤੁਹਾਡੀ ਸਾਇੰਸ ਖ਼ਤਮ ਹੁੰਦੀ ਹੈ ਉੱਥੇ ਤਾਂ ਮੇਰੇ ਦੋਨੋਂ ਜਹਾਨ ਦੇ ਮਾਲਕ ਸੱਚੇ ਸਤਿਗੁਰੂ ਡਾਕਟਰ ਦੀ ਸਾਇੰਸ ਸ਼ੁਰੂ ਹੁੰਦੀ ਹੈ
ਤੁਸੀਂ ਤਾਂ ਪਤਾ ਨਹੀਂ ਕਦੋਂ ਦੇਖੋਗੇ ਜੋ ਅਤਿ-ਆਧੁਨਿਕ ਹਸਪਤਾਲ ਅਤੇ ਯੰਤਰ ਮੇਰੇ ਸਤਿਗੁਰੂ ਡਾਕਟਰ ਨੇ ਮੈਨੂੰ ਟਾਈਮ ਮਸ਼ੀਨ ’ਚ ਲਿਜਾ ਕੇ ਦਿਖਾਇਆ ਹੈ ਸਿਰਫ਼ ਦਿਖਾਇਆ ਹੀ ਨਹੀਂ ਸਗੋਂ ਉਸ ਮਸ਼ੀਨ ਨਾਲ ਹੀ ਮੇਰਾ ਇਲਾਜ ਵੀ ਕਰ ਦਿੱਤਾ ਆਪਣੇ ਪਿਆਰੇ ਸਤਿਗੁਰੂ ਦੀਆਂ ਰਹਿਮਤਾਂ ਬਿਆਨ ਕਰ ਸਕਣਾ ਤਾਂ ਸੰਭਵ ਹੈ ਹੀ ਨਹੀਂ, ਉਨ੍ਹਾਂ ਦਾ ਬਦਲਾ ਕਿਵੇਂ ਕੋਈ ਚੁਕਾ ਸਕਦਾ ਹੈ ਪਿਤਾ ਜੀ ਆਪ ਜੀ ਨੂੰ ਤਾਂ ਸਿਰਫ ਅਰਦਾਸ ਕਰ ਸਕਦੇ ਹਾਂ ਕਿ ਇੰਜ ਹੀ ਰਹਿਮਤ ਸਾਡੇ ਸਾਰਿਆਂ ’ਤੇ ਬਣਾਈ ਰੱਖਣਾ ਜੀ