Experiences of Satsangis

ਅਰਦਾਸ ਤੁਰੰਤ ਮਨਜ਼ੂਰ ਹੋਈ -ਸਤਿਸੰਗੀਆਂ ਦੇ ਅਨੁਭਵ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ

ਜੀਐੱਸਐੱਮ ਸੇਵਾਦਾਰ ਭਾਈ ਨਿਰਮਲ ਸਿੰਘ ਇੰਸਾਂ ਸਪੁੱਤਰ ਸ੍ਰੀ ਬੰਤ ਸਿੰਘ ਜੀ ਨਿਵਾਸੀ ਸ਼ਾਹ ਸਤਿਨਾਮ ਜੀ ਪੁਰਾ ਜ਼ਿਲ੍ਹਾ ਸਰਸਾ ਤੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀਆਂ ਆਪਣੇ ’ਤੇ ਹੋਈਆਂ ਰਹਿਮਤਾਂ ਦਾ ਵਰਣਨ ਕਰਦਾ ਹੈ:-

ਸੰਨ 1970 ਦੀ ਗੱਲ ਹੈ ਕਿ ਮੇਰੇ ਜੱਦੀ ਪਿੰਡ ਮਹਿਮਾ ਸਵਾਈ ਜ਼ਿਲ੍ਹਾ ਬਠਿੰਡਾ ਦੇ ਨੇੜੇ ਪਿੰਡ ਮਹਿਮਾ ਸਰਜਾ ਵਿਖੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਸਤਿਸੰਗ ਸੀ ਉਸ ਸਤਿਸੰਗ ’ਤੇ ਮੇਰੇ ਰਿਸ਼ਤੇਦਾਰ ਨਛੱਤਰ ਸਿੰਘ  ਪਿੰਡ ਨਸੀਬਪੁਰਾ ਵਾਲੇ ਮੈਨੂੰ ਆਪਣੇ ਨਾਲ ਲੈ ਗਏ ਜਦੋਂ ਮੈਂ ਸਤਿਸੰਗ ਸਟੇਜ ’ਤੇ ਬਿਰਾਜਮਾਨ ਪੂਜਨੀਕ ਪਰਮ ਪਿਤਾ ਜੀ ਦੇ ਪਹਿਲੀ ਵਾਰ ਦਰਸ਼ਨ ਕੀਤੇ ਤਾਂ ਮੈਨੂੰ ਇੱਕ ਬਹੁਤ ਹੀ ਸੁੰਦਰ ਸਵਰੂਪ ਦੇ ਦਰਸ਼ਨ ਹੋਏ ਪੂਜਨੀਕ ਪਰਮ ਪਿਤਾ ਜੀ ਦਾ ਨੂਰ ਡੁੱਲ੍ਹ-ਡੁੱਲ੍ਹ ਪੈ ਰਿਹਾ ਸੀ

ਮੇਰਾ ਦਿਲ ਕਰਦਾ ਸੀ ਕਿ ਮੈਂ ਬੱਸ ਵੇਖੀ ਹੀ ਜਾਵਾਂ! ਵੇਖੀ ਹੀ ਜਾਵਾਂ! ਮੈਨੂੰ ਪਹਿਲੇ ਸਤਿਸੰਗ ’ਤੇ ਹੀ ਮਾਲਕ-ਸਤਿਗੁਰੂ ਜੀ ਦਾ ਪ੍ਰੇਮ ਲੱਗ ਗਿਆ ਅਤੇ ਪੂਜਨੀਕ ਪਿਤਾ ਜੀ ਨੇ ਮੈਨੂੰ ਉਸੇ ਸਤਿਸੰਗ ’ਚ ਨਾਮ ਦੀ ਦਾਤ ਬਖ਼ਸ਼ ਦਿੱਤੀ ਉਨੀਂ ਦਿਨੀਂ ਸਾਡੇ ਪਿੰਡ ਵਿੱਚ ਨਾਮ ਚਰਚਾ ਵੀ ਹੋਇਆ ਕਰਦੀ ਸੀ ਭਾਵ ਉਨ੍ਹਾਂ ਦਿਨਾਂ ਵਿੱਚ ਸਾਡੇ ਪਿੰਡ ਦੇ ਕੁਝ ਗਿਣਤੀ ਦੇ ਪਰਿਵਾਰ ਹੀ ਮਾਲਕ-ਸਤਿਗੁਰੂ (ਭਾਵ ਡੇਰਾ ਸੱਚਾ ਸੌਦਾ) ਨਾਲ ਜੁੜੇ ਹੋਏ ਸਨ ਸਾਡੇ ਸਾਂਝੇ ਪਰਿਵਾਰ (ਘਰ) ਵਿੱਚੋਂ ਸਭ ਤੋਂ ਪਹਿਲਾਂ ਇੱਕਲਾ ਮੈਂ ਹੀ ਮਾਲਕ ਸਤਿਗੁਰੂ ਨਾਲ ਜੁੜਿਆ ਸੀ

 ਨਾਮ ਲੈਣ ਤੋਂ ਬਾਅਦ ਸਿਰਫ ਇਸੇ ਗੱਲ ਨੂੰ ਲੈ ਕੇ ਪ੍ਰੇਮੀਆਂ ਤੋਂ ਬਿਨਾਂ ਬਾਕੀ ਸਾਰਾ ਪਿੰਡ ਤੇ ਸਗੋਂ ਮੇਰਾ ਸਾਰਾ ਪਰਿਵਾਰ ਵੀ ਮੇਰੇ ਵਿਰੁੱਧ ਹੋ ਗਿਆ ਸੀ ਸਾਡਾ ਪਰਿਵਾਰ ਉਦੋਂ ਸਾਂਝਾ ਯਾਨੀ ਸੰਯੁਕਤ ਪਰਿਵਾਰ ਸੀ ਮੈਨੂੰ ਸਤਿਸੰਗ ’ਤੇ ਜਾਣ ਦੀ ਵੀ ਆਗਿਆ ਨਹੀਂ ਸੀ ਮੇਰੇ ਪਰਿਵਾਰ ਵਾਲੇ ਮੈਨੂੰ ਸਤਿਸੰਗ ’ਤੇ ਜਾਣ ਲਈ ਕਿਰਾਇਆ ਤੇ ਖਰਚਾ ਵੀ ਨਹੀਂ ਦਿੰਦੇ ਸਨ ਅਤੇ ਸਗੋਂ ਉਲਟ-ਪੁਲਟ ਵੀ ਬਹੁਤ ਬੋਲਦੇ ਸਨ ਉਹਨਾਂ ਦਿਨਾਂ ਵਿੱਚ ਮੈਂ ਆਪਣੇ ਘਰ ਨਾਮ ਚਰਚਾ ਰਖਵਾ ਲਈ ਜਿਸ ਤੋਂ ਮੇਰਾ ਸਾਰਾ ਪਰਿਵਾਰ ਬਿਲਕੁਲ ਮੇਰੇ ਵਿਰੁੱਧ ਹੋ ਗਿਆ ਕਿ ਅਸੀਂ ਆਪਣੇ ਘਰ ਨਾਮ ਚਰਚਾ ਨਹੀਂ ਹੋਣ ਦਿਆਂਗੇ ਮੇਰਾ ਸਿਮਰਨ, ਅਰਦਾਸ, ਬੇਨਤੀ ਮਨਜੂਰ ਹੋਈ ਨਾਮ ਚਰਚਾ ਵਿੱਚ ਲਾਊਡ ਸਪੀਕਰ ਵੀ ਲਾਇਆ ਗਿਆ, ਜੋ ਛੱਤ ਦੇ ਉੱਪਰ ਟੰਗਿਆ ਸੀ

ਮੈਂ ਲਾਊਡ ਸਪੀਕਰ ਦਾ ਮੂੰਹ ਦੂਜੇ ਪਾਸੇ ਕਰਨ ਲਈ ਛੱਤ ’ਤੇ ਚੜਿ੍ਹਆ ਨਾਲ ਦੇ ਘਰ ਦੀ ਛੱਤ ਦੀਆਂ ਡਾਟਾਂ ਦੇ ਫਰਮੇ ਅਜੇ ਉਸੇ ਦਿਨ ਹੀ ਖੋਲ੍ਹੇ ਗਏ ਸਨ ਛੱਤ ਗਿੱਲੀ ਸੀ ਕਾਹਲੀ ਨਾਲ ਜਿਉਂ ਹੀ ਮੈਂ ਉਸ ਛੱਤ ’ਤੇ ਪੈਰ ਰੱਖਿਆ ਤਾਂ ਛੱਤ ਦੀ ਇੱਕ ਡਾਟ ਟੁੱਟ ਕੇ ਡਿੱਗ ਪਈ ਤੇ ਨਾਲ ਮੈਂ ਵੀ ਥੱਲੇ ਜ਼ਮੀਨ ’ਤੇ ਡਿੱਗ ਗਿਆ ਮੇਰੇ ਉੱਪਰ ਇੱਟਾਂ ਤੇ ਛੱਤ ਦਾ ਮਲਬਾ ਯਾਨੀ ਮਿੱਟੀ ਆਦਿ ਵੀ ਡਿੱਗ ਗਈ ਮਾਲਕ ਸਤਿਗੁਰੂ ਦੀ ਰਹਿਮਤ ਨਾਲ ਮੇਰੇ ਸਾਰੇ ਅੰਗ ਸਹੀ-ਸਲਾਮਤ ਸਨ ਉਸ ਦਿਨ ਮੈਨੂੰ ਖੁਦ ਪੂਜਨੀਕ ਸਤਿਗੁਰੂ ਪਰਮ ਪਿਤਾ ਜੀ ਨੇ ਆਪਣਾ ਹੱਥ ਦੇ ਕੇ ਰੱਖਿਆ ਹਾਲਾਂਕਿ ਛੱਤ ਦਾ ਇੰਨਾ ਭਾਰੀ ਮਲਬਾ, ਡਾਟ ਦਾ ਐਡਾ ਭਾਰ! ਮੇਰੇ ਬਚਣ ਦਾ ਕੋਈ ਚਾਂਸ ਹੀ ਨਹੀਂ ਸੀ, ਪਰ ਸਤਿਗੁਰੂ ਦਾਤਾ ਜੀ ਨੇ ਖੁਦ ਹੀ ਆਪਣਾ ਹੱਥ ਦੇ ਰੱਖਿਆ ਅਤੇ ਮੈਨੂੰ ਝਰੀਟ ਤੱਕ ਵੀ ਨਹੀਂ ਆਉਣ ਦਿੱਤੀ

ਆਪਣੇ ਪਰਿਵਾਰ ਦੇ ਮੈਂਬਰਾਂ ਦੁਆਰਾ ਸਤਿਸੰਗ ’ਤੇ ਜਾਣ ਤੋਂ ਰੋਕਣ ਕਰਕੇ ਮੈਂ ਆਪਣੇ ਸਤਿਗੁਰੂ ਪਰਮ ਪੂਜਨੀਕ ਪਰਮ ਪਿਤਾ ਜੀ ਅੱਗੇ ਅਰਦਾਸ ਕਰ ਦਿੱਤੀ ਕਿ ਪਿਤਾ ਜੀ, ਮੈਨੂੰ ਕੋਈ ਛੋਟੀ-ਮੋਟੀ ਨੌਕਰੀ ਮਿਲ ਜਾਵੇ ਤਾਂ ਕਿ ਮੈਂ ਅਜ਼ਾਦੀ ਨਾਲ ਸਤਿਸੰਗ ’ਤੇ ਆ-ਜਾ ਸਕਾਂ ਅਤੇ ਮੈਨੂੰ ਪਰਿਵਾਰ ਦੇ ਮੈਂਬਰਾਂ ਕੋੋਲੋਂ ਕੋਈ ਪੈਸਾ-ਪਾਈ ਨਾ ਮੰਗਣਾ ਪਵੇ ਮਾਲਕ-ਸਤਿਗੁਰੂ ਜੀ ਦੀ ਰਹਿਮਤ ਨਾਲ ਮੈਨੂੰ ਕਾੱਟਨ ਕਾਰਪੋਰੇਸ਼ਨ ਆਫ ਇੰਡੀਆ ਦੀ ਕੰਪਨੀ ਵਿੱਚ ਨੌਕਰੀ ਮਿਲ ਗਈ ਕੁਝ ਸਮੇਂ ਬਾਅਦ ਸਤਿਗੁਰੂ ਨੇ ਖਿਆਲ ਦਿੱਤਾ ਕਿ ਨੌਕਰੀ ਵੀ ਸਰਸੇ ਦੇ ਨੇੜੇ ਹੋਵੇ ਤਾਂ ਜਦੋਂ ਦਿਲ ਕਰੇ ਆਪਣੇ ਪੂਜਨੀਕ ਸਤਿਗੁਰੂ ਜੀ ਦੇ ਦਰਸ਼ਨ ਕਰ ਆਵਾਂ ਮਾਲਕ-ਸਤਿਗੁਰੂ ਜੀ

ਨੇ ਆਪ ਹੀ ਵਿਧੀ ਬਣਾਈ ਮੈਨੂੰ ਬਿਜਲੀ ਮਹਿਕਮੇ ਦਾ ਇੱਕ ਅਧਿਕਾਰੀ ਮਿਲਿਆ ਉਸ ਦੇ ਕਹਿਣ ਅਨੁਸਾਰ ਮੈਂ ਬਿਜਲੀ ਮਹਿਕਮੇ ਦੇ ਵੱਡੇ ਅਫਸਰ ਐੱਸ.ਸੀ. ਸਾਹਿਬ ਦੇ ਪੇਸ਼ ਹੋ ਗਿਆ ਅਤੇ ਆਪਣੀ ਫਰਿਆਦ ਕਰ ਦਿੱਤੀ ਮੈਂ ਉਸ ਨੂੰ ਆਪਣਾ ਦੁਖੜਾ ਸੁਣਾਉਂਦੇ ਹੋਏ ਕਿਹਾ ਕਿ ਮੈਂ ਮੈਟਰਿਕ ਪਾਸ ਹਾਂ ਮੈਨੂੰ ਉੱਥੇ ਨੌਕਰੀ ਚਾਹੀਦੀ ਹੈ ਜਿੱਥੋਂ ਮੈਂ ਅਸਾਨੀ ਨਾਲ ਸਰਸੇ ਵਾਲੇ ਸੰਤਾਂ ਦੇ ਸਤਿਸੰਗ ਵਿੱਚ ਆ-ਜਾ ਸਕਾਂ ਉਸਨੇ ਮੇਰੀ ਫਰਿਆਦ ਸੁਣ ਕੇ ਮੈਨੂੰ ਬਿਜਲੀ ਮਹਿਕਮੇ ਦੇ ਦਫਤਰ ਸਰਦੂਲਗੜ੍ਹ ਵਿਖੇ ਆਰਡਰ ਦੇ ਕੇ ਭੇਜ ਦਿੱਤਾ ਉੱਥੇ ਮੈਂ ਬਤੌਰ ਵਰਕ ਚਾਰਜ ਜੁਆਇਨ ਕਰ ਲਿਆ ਅਤੇ ਸਤਿਗੁਰੂ ਜੀ ਨੇ ਮੇਰੀ ਅਰਜ ਕਬੂਲ ਕੀਤੀ ਅਤੇ ਮੇਰਾ ਆਉਣਾ ਜਾਣਾ ਸੁਖਾਲਾ ਹੋ ਗਿਆ

ਅਰਦਾਸ ਮੌਕੇ ’ਤੇ ਹੀ ਮਨਜ਼ੂਰ ਹੋ ਗਈ:-

ਸੰਨ 1975 ਦੀ ਗੱਲ ਹੈ, ਮੈਂ ਸਰਦੂਲਗੜ੍ਹ ਤੋਂ ਸਰਸੇ ਸਤਿਸੰਗ ’ਤੇ ਆਇਆ ਕਰਦਾ ਸੀ ਇੱਕ ਦਿਨ ਮੇਰੀ ਰਾਤ ਦੀ ਡਿਊਟੀ ਸੀ ਮੈਂ ਸੋਚਿਆ ਕਿ ਦਿਨੇ-ਦਿਨੇ ਪੂਜਨੀਕ ਪਰਮ ਪਿਤਾ ਜੀ ਦੇ ਦਰਸ਼ਨ ਕਰ ਆਵਾਂ ਇਹ ਸੋਚ ਕੇ ਮੈਂ ਸ਼ਾਹ ਮਸਤਾਨ ਸ਼ਾਹ ਸਤਿਨਾਮ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ (ਸ਼ਾਹ ਮਸਤਾਨਾ ਜੀ ਧਾਮ) ਸਰਸਾ ਦਰਬਾਰ ’ਚ ਦੁਪਹਿਰ ਵੇਲੇ ਹੀ ਪਹੁੰਚ ਗਿਆ ਮੈਂ ਤੇਰਾਵਾਸ ਦੇ ਸਾਹਮਣੇ ਨਿੰਮਾਂ ਦੇ ਥੱਲੇ ਬੈਠਾ ਸੀ ਦੁਪਹਿਰ ਦੇ ਲਗਭਗ ਤਿੰਨ ਵੱਜੇ ਸਨ ਮੈਨੂੰ ਖਿਆਲ ਆਇਆ ਕਿ ਮੈਨੂੰ ਪੂਜਨੀਕ ਪਿਤਾ ਜੀ ਦੇ ਹੁਣੇ ਹੀ ਦਰਸ਼ਨ ਹੋ ਜਾਣ ਤਾਂ ਕਿ ਮੈਂ ਸਮੇਂ ਸਿਰ ਆਪਣੀ ਡਿਊਟੀ ’ਤੇ ਪਹੁੰਚ ਜਾਵਾਂ ਕਈ ਵਾਰ ਸ਼ਾਮ ਨੂੰ ਕੋਈ ਸਾਧਨ ਨਹੀਂ ਮਿਲਦਾ, ਜਿਸ ਕਰਕੇ ਸਮੇਂ ਸਿਰ ਡਿਊਟੀ ’ਤੇ ਪਹੁੰਚਣਾ ਮੁਸ਼ਕਿਲ ਹੋ ਜਾਂਦਾ ਹੈ

ਮੈਂ ਤੇਰਾਵਾਸ ਦੇ ਬਾਹਰ ਬੈਠੇ ਜ਼ਿੰਮੇਵਾਰ ਸੇਵਾਦਾਰ ਭਾਈਆਂ ਨੂੰ ਮਿਲਿਆ ਤੇ ਬੇਨਤੀ ਕੀਤੀ ਕਿ ਮੈਨੂੰ ਪਿਤਾ ਜੀ ਦੇ ਦਰਸ਼ਨ ਕਰਵਾ ਦਿਓ, ਕਿਉਂਕਿ ਮੈਂ ਜਲਦੀ ਮੁੜਨਾ ਹੈ ਉਹ ਕਹਿਣ ਲੱਗੇ ਕਿ ਸ਼ਾਮ ਨੂੰ ਪੰਜ ਵਜੇ ਮਜਲਿਸ ਹੈ, ਪਿਤਾ ਜੀ ਤਾਂ ਉਦੋਂ ਹੀ ਆਉਣਗੇ ਪੰਜ ਵਜੇ ਤੋਂ ਲੇਟ ਤਾਂ ਹੋ ਸਕਦੇ ਹਨ ਪਰ ਪਹਿਲਾਂ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਆ ਜਾਣ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਮੇਰਾ ਨਾਂਅ ਲੈ ਕੇ ਪਿਤਾ ਜੀ ਕੋਲ ਸੰਦੇਸ਼ ਭੇਜ ਦਿਓ ਕਿ ਪਿੰਡ ਮਹਿਮਾ ਸਵਾਈ ਤੋਂ ਨਿਰਮਲ ਆਪ ਜੀ ਨੂੰ ਮਿਲਣ ਆਇਆ ਹੈ, ਅੱਗੇ ਮਾਲਕ ਸਤਿਗੁਰੂ ਦੀ ਮਰਜ਼ੀ ਪਰ ਉਹ ਸੇਵਾਦਾਰ ਨਹੀਂ ਮੰਨੇ ਤੇ ਮੈਨੂੰ ਕਹਿਣ ਲੱਗੇ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਰੱਬ ਬੰਦੇ ਦੇ ਆਖੇ ਲੱਗੇ ਤਾਂ ਉਹ ਕਾਹਦਾ ਰੱਬ! ਉਹ ਮਰਜ਼ੀ ਦਾ ਮਾਲਕ ਹੈ ਕੁਝ ਮਿੰਟਾਂ ਬਾਅਦ ਮੈਂ ਨਿੰਮਾਂ ਹੇਠ ਪਿਆ ਪਾਣੀ ਪੀਣ ਲੱਗਾ ਤਾਂ ਮੇਰਾ ਧਿਆਨ ਤੇਰਾਵਾਸ ਵੱਲ ਗਿਆ

ਮੈਂ ਕੀ ਦੇਖਦਾ ਹਾਂ ਕਿ ਤੇਰਾਵਾਸ ਦੇ ਆਂਗਣ ਦਾ ਵੱਡਾ ਦਰਵਾਜ਼ਾ ਖੁੱਲ੍ਹਿਆ ਤਿੱਖੜ ਦੁਪਹਿਰ ’ਚ ਹੀ ਪੂਜਨੀਕ ਪਰਮ ਪਿਤਾ ਜੀ ਸਿੱਧੇ ਮੇਰੇ ਵੱਲ ਆ ਰਹੇ ਹਨ ਮੈਨੂੰ ਪਛਤਾਵਾ ਹੋਣ ਲੱਗਾ ਕਿ ਮੈਂ ਮਾਲਕ-ਸਤਿਗੁਰੂ ਨੂੰ ਐਨੀ ਗਰਮੀ ਵਿੱਚ ਆਉਣ ਵਾਸਤੇ ਮਜ਼ਬੂਰ ਕੀਤਾ ਹੈ ਇੱਕ ਪਾਸੇ ਸਤਿਗੁਰੂ ਦੇ ਦਰਸ਼ਨਾਂ ਦੀ ਖੁਸ਼ੀ ਤੇ ਦੂਜੇ ਪਾਸੇ ਪੂਜਨੀਕ ਪਰਮ ਪਿਤਾ ਜੀ ਨੂੰ ਤਕਲੀਫ ਦੇਣ ਲਈ ਖੁਦ ਪਛਤਾਵਾ ਕਰਨ ਲੱਗਾ ਮੈਂ ਪੂਜਨੀਕ ਪਰਮ ਪਿਤਾ ਜੀ ਨੂੰ ਸਜਦਾ ਕੀਤਾ ਪੂਜਨੀਕ ਪਰਮ ਪਿਤਾ ਜੀ ਮੇਰੇ ਕੋਲ ਆ ਕੇ ਖੜ੍ਹ ਗਏ ਸੇਵਾਦਾਰ ਪੂਜਨੀਕ ਪਰਮ ਪਿਤਾ ਜੀ ਲਈ ਕੁਰਸੀ ਲੈ ਆਏ ਅਤੇ ਪੂਜਨੀਕ ਪਰਮ ਪਿਤਾ ਜੀ ਕੁਰਸੀ ’ਤੇ ਬਿਰਾਜਮਾਨ ਹੋ ਗਏ

ਅਚਾਨਕ ਪੂਜਨੀਕ ਪਰਮ ਪਿਤਾ ਜੀ ਦੇ ਆਉਣ ’ਤੇ ਸੇਵਾਦਾਰ ਭੈਣਾਂ, ਸੇਵਾਦਾਰ ਭਾਈ ਅਤੇ ਕੁਝ ਹੋਰ ਸਾਧ-ਸੰਗਤ ਵੀ ਆ ਗਈ ਇੱਕ ਅੱਸੀ ਸਾਲ ਦਾ ਬਜ਼ੁਰਗ ਪ੍ਰੇਮੀ ਪੂਜਨੀਕ ਪਰਮ ਪਿਤਾ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਖੜ੍ਹਾ ਹੋ ਗਿਆ ਅਤੇ ਬਚਨਾਂ ਦੇ ਭੰਗ ਹੋਣ ਦੀ ਮਾਫੀ ਮੰਗਣ ਲੱਗਾ ਪੂਜਨੀਕ ਪਰਮ ਪਿਤਾ ਜੀ ਨੇ ਉਸਨੂੰ ਤਾੜਨਾ ਕੀਤੀ ਕਿ ‘ਮਨ ਤੋਂ ਹਮੇਸ਼ਾ ਬਚ ਕੇ ਰਹੋ, ਇਹ ਕਦੇ ਵੀ ਧੋਖਾ ਦੇ ਸਕਦਾ ਹੈ ਮਨ ਨੂੰ ਕਦੇ ਵੀ ਵਾਰਾ ਨਾ ਦਿਓ ਸਤਿਗੁਰੂ ਦੀਆਂ ਖੁਸ਼ੀਆਂ-ਬਚਨਾਂ ਵਿੱਚ ਰਹਿਣ ਨਾਲ ਹੀ ਮਿਲਦੀਆਂ ਹਨ’ ਪੂਜਨੀਕ ਪਰਮ ਪਿਤਾ ਜੀ ਉਸ ਭਾਈ ਨੂੰ ਮੁਆਫ ਕਰਦੇ ਹੋਏ ਅਤੇ ਸਾਧ-ਸੰਗਤ ਨੂੰ ਆਪਣੀਆਂ ਅਪਾਰ ਖੁਸ਼ੀਆਂ ਦੇ ਕੇ ਤੇਰਾਵਾਸ ਵਿੱਚ ਚਲੇ ਗਏ

ਇਸ ਤਰ੍ਹਾਂ ਸਤਿਗੁਰੂ ਪਿਆਰੇ ਦਾਤਾ ਜੀ ਨੇ ਮੇਰੀ ਅਰਦਾਸ ਮੌਕੇ ’ਤੇ ਹੀ ਪੂਰੀ ਕੀਤੀ ਮੈਂ ਖੁਸ਼ੀ-ਖੁਸ਼ੀ ਵਾਪਸ ਸਰਦੂਲਗੜ੍ਹ ਆਪਣੀ ਡਿਊਟੀ ’ਤੇ ਚਲਾ ਗਿਆ ਸਤਿਗੁਰੂ ਜੀ ਨੇ ਮੈਨੂੰ ਐਨਾ ਵਿਸ਼ਵਾਸ ਦਿੱਤਾ ਕਿ ਮੈਂ ਡੇਰਾ ਸੱਚਾ ਸੌਦਾ ਦਰਬਾਰ ਵਿੱਚ ਸੇਵਾ ਕਰਨ ਲੱਗਾ ਅਤੇ ਕੁਝ ਸਮੇਂ ਬਾਅਦ ਪੂਜਨੀਕ ਸਤਿਗੁਰੂ ਜੀ ਦੀ ਆਗਿਆ ਪਾ ਕੇ ਮੈਂ ਦਰਬਾਰ ਦਾ ਪੱਕਾ ਜੀਐੱਸਐੱਮ  ਸੇਵਾਦਾਰ ਬਣ ਗਿਆ ਅਤੇ ਅੱਜ ਵੀ ਜਿਉਂ ਦਾ ਤਿਉਂ ਤਨ-ਮਨ-ਧਨ ਨਾਲ ਦਰਬਾਰ ’ਚ ਸੇਵਾ ਕਰ ਰਿਹਾ ਹਾਂ ਮੇਰੀ ਪੂਜਨੀਕ ਮੌਜੂਦਾ ਗਰੂ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਚਰਨਾਂ ਵਿੱਚ ਇਹੀ ਅਰਦਾਸ ਹੈ ਕਿ ਇਸੇ ਤਰ੍ਹਾਂ ਦਿੜ੍ਹ ਵਿਸ਼ਵਾਸ ਬਣਾਈ ਰੱਖਣਾ ਜੀ ਅਤੇ ਸੇਵਾ, ਸਿਮਰਨ ਕਰਦੇ-ਕਰਦੇ ਹੀ ਮੇਰੀ ਓੜ ਨਿਭਾ ਦੇਣਾ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!