Gujiya Banane Ka Aasan Tarika in Punjabi

ਗੁਝੀਆ

ਸਮੱਗਰੀ:-

  • ਬਾਹਰੀ ਹਿੱਸਿਆਂ ਲਈ ਮੈਦਾ- 500 ਗ੍ਰਾਮ,
  • ਸੂਜੀ- 25 ਗ੍ਰਾਮ, ਤਲਣ ਲਈ ਘਿਓ,
  • ਗੁਝੀਆ ਦਾ ਸਾਂਚਾ

Also Read :-

ਭਰਨ ਲਈ-

  • ਖੋਆ-500 ਗ੍ਰਾਮ,
  • ਚੀਨੀ- 300 ਗ੍ਰਾਮ,
  • ਨਾਰੀਅਲ ਦਾ ਚੂਰਾ 50 ਗ੍ਰਾਮ,
  • ਕਾਜੂ ਅਤੇ ਬਦਾਮ ਦੇ ਬਾਰੀਕ ਟੁਕੜੇ 25-25 ਗ੍ਰਾਮ,
  • ਕਿਸ਼ਮਿਸ਼ 25 ਗ੍ਰਾਮ,
  • ਹਰੀ ਇਲਾਚੀ ਪੀਸੀ ਹੋਈ 1 ਛੋਟਾ ਚਮਚ

ਵਿਧੀ:-

ਖੋਏ ਨੂੰ ਮਸਲ ਲਓ ਤਾਂ ਕਿ ਗੁਠਲੀ ਨਾ ਰਹੇ ਕੜਾਹੀ ’ਚ ਥੋੜ੍ਹੀ ਦੇਰ ਭੁੰਨੋ ਜਦੋਂ ਸੁਨਹਿਰੇ ਰੰਗ ਦਾ ਹੋ ਜਾਵੇ ਤਾਂ ਅੱਗ ਤੋਂ ਲਾਹ ਕੇ ਠੰਢਾ ਹੋਣ ਦਿਓ ਬਾਕੀ ਦੀ ਸਮੱਗਰੀ ਹੁਣ ਠੰਢੇ ਹੋਏ ਖੋਏ ’ਚ ਮਿਲਾ ਦਿਓ ਬਾਹਰੀ ਹਿੱਸਾ ਬਣਾਉਣ ਲਈ ਮੈਦੇ ’ਚ ਚੁਟਕੀ-ਭਰ ਨਮਕ ਪਾ ਕੇ ਛਾਣ ਲਓ ਸੂਜੀ ਮਿਲਾਓ ਅਤੇ 75 ਗ੍ਰਾਮ ਘਿਓ ਮੋਇਨ ਦੇ ਤੌਰ ’ਤੇ ਇਸ ਮੈਦੇ ’ਚ ਮਿਲਾ ਲਓ ਪਾਣੀ (ਮੈਦਾ ਗੁੰਨ੍ਹਣ ਲਈ, ਦੁੱਧ ਵੀ ਲੈ ਸਕਦੇ ਹੋ, ਮੈਦਾ ਸਖ਼ਤ ਗੁੰਨ੍ਹ ਲਓ

ਅਤੇ ਗਿੱਲੇ ਕੱਪੜੇ ਨਾਲ ਅੱਧੇ ਘੰਟੇ ਲਈ ਢਕ ਦਿਓ ਛੋਟੇ-ਛੋਟੇ ਪੇੜੇ ਬਣਾ ਕੇ ਰੋਟੀ ਵੇਲ ਲਓ ਗੁਝੀਆ ਦੇ ਸਾਂਚੇ ’ਚ ਥੋੜ੍ਹਾ-ਜਿਹਾ ਘਿਓ ਲਗਾ ਲਓ ਅਤੇ ਇਸ ’ਚ ਵੇਲੀਆਂ ਹੋਈਆਂ ਰੋਟੀਆਂ ਨੂੰ ਫੈਲਾਓ ਅੱਧੇ ’ਚ ਖੋਏ ਦਾ ਮਿਸ਼ਰਨ ਭਰੋ ਸਾਰੇ ਪਾਸਿਓਂ ਬਾਹਰੀ ਕਿਨਾਰਿਆਂ ਨੂੰ ਪਾਣੀ ਦਾ ਹੱਥ ਫੇਰ ਕੇ ਗਿੱਲਾ ਕਰ ਲਓ ਅਤੇ ਬੰਦ ਕਰ ਦਿਓ ਇਸ ਤਰ੍ਹਾਂ ਸਾਰੀਆਂ ਗੁਝੀਆਂ ਬਣਾ ਕੇ ਮੋਟੇ ਕੱਪੜੇ ਨਾਲ ਢਕਦੇ ਜਾਓ ਕੜਾਹੀ ’ਚ ਘਿਓ ਗਰਮ ਕਰ ਲਓ ਅਤੇ ਹਲਕੀ ਅੱਗ ’ਤੇ ਤਲ ਲਓ ਏਅਰ ਟਾਈਟ ਡੱਬੇ ’ਚ ਰੱਖੋ

Also Read:  Fruit Custard: ਫਰੂਟ ਕਸਟਰਡ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ