ਦਹੀ ਭੱਲੇ
ਸਮੱਗਰੀ:-
ਤਿੰਨ-ਚੌਥਾਈ ਕੱਪ ਧੋਈ ਮੂੰਗ ਦੀ ਦਾਲ ਅਤੇ ਇੱਕ-ਤਿਹਾਈ ਕੱਪ ਧੋਵੀ ਉੜਦ ਦੀ ਦਾਲ ਚੰਗੀ ਤਰ੍ਹਾਂ ਸਾਫ਼ ਕੀਤੀ ਹੋਈ ਅਤੇ ਰਾਤ-ਭਰ ਭਿਓਂ ਕੇ ਰੱਖੀ ਹੋਈ ਦੋ ਚਮਚ ਚੰਗੀ ਤਰ੍ਹਾਂ ਕੱਟਿਆ ਹੋਇਆ ਅਦਰਕ, ਦੋ ਹਰੀਆਂ ਮਿਰਚਾਂ ਚੰਗੀ ਤਰ੍ਹਾਂ ਕੱਟੀਆਂ ਹੋਈਆਂ, ਦੋ ਵੱਡੇ ਚਮਚ ਕੱਟਿਆ ਹੋਇਆ ਧਨੀਆ, ਅੱਧਾ ਚਮਚ ਨਮਕ, ਤਲਣ ਲਈ ਤੇਲ, 3 ਕੱਪ ਦਹੀਂ ਚੰਗੀ ਤਰ੍ਹਾਂ ਬੀਟ ਕੀਤਾ ਹੋਇਆ ਅੱਧਾ ਚਮਚ ਚੀਨੀ ਪਾਊਡਰ , ਅੱਧਾ ਚਮਚ ਲਾਲ ਮਿਰਚ ਪਾਊਡਰ, ਨਮਕ ਸਵਾਦ ਅਨੁਸਾਰ, ਇੱਕ ਚਮਚ ਭੁੰਨਿਆ ਜੀਰਾ ਪਾਊਡਰ, ਇੱਕ-ਚੌਥਾਈ ਚਮਚ ਕਾਲਾ ਨਮਕ
Also Read :-
ਬਣਾਉਣ ਦੀ ਵਿਧੀ
- ਦਾਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਰਾਤ-ਭਰ ਲਈ ਲੋੜੀਂਦੇ ਪਾਣੀ ’ਚ ਭਿਓਂ ਕੇ ਢਕ ਦਿਓ
- ਦਾਲ ਵਿੱਚੋਂ ਪਾਣੀ ਕੱਢ ਦਿਓ ਇਸ ਨੂੰ ਮਿਕਸਰ ’ਚ ਗ੍ਰਾਈਂਡ ਕਰੋ ਜੇਕਰ ਲੋੜ ਹੋਵੇ ਤਾਂ ਥੋੜ੍ਹਾ-ਜਿਹਾ ਪਾਣੀ ਇਸ ’ਚ ਪਾਓ
- ਇੱਕ ਡੂੰਘੇ ਪੈਨ ਜਾਂ ਪਤੀਲੇ ’ਚ ਦਾਲ ਦੇ ਪੇਸਟ ਨੂੰ ਪਾ ਦਿਓ ਹੌਲੀ-ਹੌਲੀ ਇਸ ’ਚ ਇੱਕ-ਚੌਥਾਈ ਕੱਪ ਪਾਣੀ ਮਿਲਾਉਂਦੇ ਹੋਏ ਇੱਕ ਇਲੈਕਟ੍ਰਿਕ ਹੈਂਡ ਮਿਕਸਰ ਦੀ ਸਹਾਇਤਾ ਨਾਲ ਪੰਜ-ਸੱਤ ਮਿੰਟ ਤੱਕ ਬੀਟ ਕਰੋ, ਜਦੋਂ ਤੱਕ ਇਹ ਮਿਸ਼ਰਨ ਥੋੜ੍ਹਾ ਸਫੈਦ ਅਤੇ ਝੱਗ ਵਾਲਾ ਨਾ ਹੋ ਜਾਵੇ ਆਪਣੀਆਂ ਉਂਗਲੀਆਂ ਨਾਲ ਵੀ ਥੋੜ੍ਹਾ ਬੀਟ ਕਰੋ ਇਹ ਜਾਂਚਣ ਲਈ ਕਿ ਮਿਸ਼ਰਨ ਤਿਆਰ ਹੈ, ਪਾਣੀ ਦੇ ਇੱਕ ਕਟੋਰੇ ’ਚ ਪੇਸਟ ਦੀ ਇੱਕ ਬੂੰਦ ਪਾਓ ਜੇਕਰ ਇਹ ਸਤਹਾ ’ਤੇ ਆ ਜਾਵੇ ਤਾਂ ਇਹ ਤਿਆਰ ਹੈ, ਜੇਕਰ ਨਾ ਆਵੇ ਤਾਂ ਹੋਰ ਬੀਟ ਕਰੋ
- ਮੱਧਮ ਗਰਮ ਤੇਲ ’ਚ 5-6 ਪੇੜਿਆਂ ਨੂੰ ਇੱਕਠਿਆਂ ਉਦੋਂ ਤੱਕ ਡੀਪ ਫਰਾਈ ਕਰੋ ਜਦੋਂ ਤੱਕ ਕਿ ਉਹ ਫੁੱਲ ਨਾ ਜਾਵੇ
- ਛੇ ਕੱਪ ਪਾਣੀ ਵਿੱਚ ਇੱਕ ਚਮਚ ਨਮਕ ਮਿਲਾ ਕੇ ਗਰਮ ਕਰੋ ਹੁਣ ਇਸ ਨੂੰ ਅੱਗ ਤੋਂ ਹਟਾ ਲਓ ਭੱਲਿਆਂ ਨੂੰ ਗਰਮ ਪਾਣੀ ’ਚ ਪਾਓ ਨਮਕ ਵਾਲੇ ਪਾਣੀ ਵਿੱਚ ਇਹਨਾਂ ਨੂੰ ਦੋ-ਤਿੰਨ ਮਿੰਟ ਤੱਕ ਭਿੱਜਿਆ ਰਹਿਣ ਦਿਓ, ਫਿਰ ਇਸ ਨੂੰ ਪਾਣੀ ’ਚੋਂ ਕੱਢ ਕੇ ਪਲੇਟ ’ਚ ਰੱਖ ਦਿਓ
- ਦਹੀਂ ਨੂੰ ਬੀਟ ਕਰੋ ਬਾਕੀ ਸਾਰੀ ਸਮੱਗਰੀ ਨੂੰ ਦਹੀਂ ’ਚ ਪਾਓ ਤਿਆਰ ਕੀਤੇ ਹੋਏ ਭੱਲਿਆਂ ’ਤੇ ਦਹੀਂ ਪਾਓ ਇਨ੍ਹਾਂ ਨੂੰ ਲਾਲ ਮਿਰਚ ਪਾਊਡਰ, ਕੱਟੇ ਹੋਏ ਧਨੀਏ ਅਤੇ ਰੋਸਟਿਡ ਜ਼ੀਰਾ ਪਾਊਡਰ ਦੇ ਨਾਲ ਸਜਾਓ ਇਮਲੀ ਦੀ ਚਟਣੀ ਤੇ ਜ਼ਿਆਦਾ ਬੀਟ ਕੀਤੇ ਹੋਏ ਦਹੀਂ ਨਾਲ ਸਰਵ ਕਰੋ