MONETAⓇ2021 ਫੈਸਟ- “ਬਿਆਨਡ ਦ ਚਾਟਰਸ, ਲੇਟਸ ਰੀਸਟਾਰਟ ਥੀਮ ਦੇ ਨਾਲ ਤੁਹਾਡੇ ਵਿਚਕਾਰ
ਸਟਾਕ ਮਾਰਕਿਟ ਮਾਹਿਰ ਫਿਲਿਪ ਫਿਸ਼ਰ ਨੇ ਇੱਕ ਵਾਰ ਕਿਹਾ ਸੀ “ਸ਼ੇਅਰ ਬਾਜ਼ਾਰ ਅਜਿਹੇ ਵਿਅਕਤੀਆਂ ਨਾਲ ਭਰਿਆ ਹੈ ਜੋ ਹਰ ਚੀਜ਼ ਦੀ ਕੀਮਤ ਜਾਣਦੇ ਹਨ, ਪਰ ਵੈਲਯੂ ਕਿਸੇ ਦੀ ਨਹੀਂ। MONETA®2021 ਫੈਸਟ ਜੇਕਰ ਤੁਸੀਂ ਸ਼ੇਅਰ ਬਜ਼ਾਰ ਵੱਲ ਝੁਕਾਅ ਰੱਖਦੇ ਹੋ ਤਾਂ ਤੁਸੀਂ ਸ਼ਾਇਦ ਮੰਦੀ, ਤੇ਼ਜ਼ੀ, ਕੈਂਡਲਸਟਿੱਕ ਵਰਗੇ ਸ਼ਬਦਾਂ ਤੋਂ ਜਾਣੂ ਜ਼ਰੂਰ ਹੋਵੋਗੇ ਅਤੇ ਜੇਕਰ ਤੁਸੀਂ ਇੱਕ ਸਰਗਰਮ ਵਪਾਰੀ ਜਾਂ ਨਿਵੇਸ਼ਕ ਹੋ ਤਾਂ ਤੁਹਾਨੂੰ ਕੁਝ ਆਮ ਰਣਨੀਤੀਆਂ ਨੂੰ ਜਾਣਦੇ ਅਤੇ ਉਨਾਂ ਦਾ ਪਾਲਣ ਕਰਦੇ ਹੋਵੋਗੇ।
ਪਰ, ਜਦੋਂ ਵੀ ਅਸੀਂ ਸ਼ੇਅਰ ਬਾਜ਼ਾਰ ’ਤੇ ਚਰਚਾ ਕਰਦੇ ਹਾਂ ਤਾਂ ਉਸ ਬਾਰੇ ’ਚ ਗਿਆਨ ਦੀ ਕੋਈ ਸੀਮਾ ਲੋੜੀਂਦੀ ਨਹੀਂ ਹੈ ਤੇ ਸਾਡੇ ਦਿਮਾਗ ’ਚ ਉਸੇ ਵਿਚਾਰ ਦੇ ਨਾਲ, ਅਸੀਂ R.A. Podar College Of Commerce & Economics (ਆਟੋਨੋਮਸ) ’ਚ ਸਾਰੀਆਂ ਗਣਨਾਵਾਂ ਦੇ ਚਾਰਟ ਤੋਂ ਪਰੇ MONETA® 2021 ਫੈਸਟ ਤੁਹਾਡੇ ਦਰਮਿਆਨ ਪੇਸ਼ ਕਰਨ ਲਈ ਤਿਆਰ ਹਾਂ, ਇਹ ਗੱਲਾਂ ਟੀਮ Moneta ਨੇ ਸੱਚ ਕਹੂੰ ਰਿਪੋਰਟਰ ਨੂੰ ਕਹੀਆਂ।
ਟੀਮ ਦੇ ਮੈਂਬਰਾਂ ਨੇ ਅੱਗੇ ਕਿਹਾ, “ਮੋਨੇਟਾ ਨੇ ਸਾਲਾਂ ਦੌਰਾਨ 15,000 ਤੋਂ ਵੱਧ ਵਿੱਤ ਉਤਸ਼ਾਹੀ ਭਾਗੀਦਾਰਾਂ ਦੀ ਮੇਜ਼ਬਾਨੀ ਕੀਤੀ ਹੈ। ਇਸ ਵਾਰ ਫਿਰ ਅਸੀਂ ਮੋਨੇਟਾ ਫੈਸਟ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਦੂਜੇ ਕਾਲਜਾਂ ਦੇ UG ਅਤੇ PG ਭਾਗੀਦਾਰਾਂ ਨੂੰ ਸੱਦਾ ਦਿੰਦੇ ਹਾਂ।
MONETA® का लक्ष्य | Moneta Fest
ਜ਼ਿਆਦਾਤਰ ਹਰ ਵਿਅਕਤੀ ਜੋ ਸ਼ੇਅਰ ਮਾਰਕਿਟ ਦੇ ਖੁਦਰਾ ਵਪਾਰੀ ਜਾਂ ਨਿਵੇਸ਼ਕ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਉਸਨੂੰ ਸਟਾਕ ਮਾਰਕੀਟ ਵਿੱਚ ਵੱਖ-ਵੱਖ ਤਰ੍ਹਾਂ ਦੇ ਤਜ਼ਰਬਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਰਕਿਟ ’ਚ ਬਹੁਤੀ ਵਾਰ ਗੈਪ-ਅੱਪ ਓਪਨਿੰਗ ਇੱਕ ਹੈਰਾਨੀਜਨਕ ਹੁੰਦਾ ਹੈ ਅਤੇ ਸ਼ਾਇਦ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿਉਂਕਿ ਸ਼ੇਅਰ ਬਾਜ਼ਾਰ ਵਿੱਚ ਸਵੇਰੇ 9:00 ਵਜੇ ਤੋਂ ਦੁਪਹਿਰ 3:30 ਵਜੇ ਤੋਂ ਇਲਾਵਾ ਵੀ ਬਹੁਤ ਕੁਝ ਹੁੰਦਾ ਹੈ।
ਇਸ ਤਰ੍ਹਾਂ ਟੀਮ ਮੋਨੇਟਾ ਭਾਰਤ ਵਿੱਚ ਸਭ ਤੋਂ ਵੱਡੇ ਵਿੱਤੀ ਬਜ਼ਾਰ ਸਮਾਗਮਾਂ ਵਿੱਚੋਂ ਇੱਕ, ਮੋਨੇਟਾⓇਫੈਸਟ ਦੁਆਰਾ ਵਿੱਤੀ ਬਜ਼ਾਰ ਦੀ ਇੱਕ ਪਰਦੇ ਪਿੱਛੇ ਝਲਕ ਦਿਖਾਉਣ ਲਈ ਇੱਥੇ ਹੈ। ਅਸੀਂ ਦਰਸ਼ਕਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਸਾਡੇ ਸਕਿੱਲ ਐਕਸਚੇਂਜ ਸੈਂਟਰ ’ਚ ਇਸ ਗਿਆਨ ਭਰਪੂਰ ਜਾਣਕਾਰੀ ਲਈ ਤਿਆਹ ਹੋ ਜਾਣ ਤੇ ਚੋਟੀ ’ਤੇ ਬਣੇ ਰਹਿਣ ਲਈ ਉਹ ਆਪਣੇ ਗਿਆਨ ਦੀ ਵਰਤੋਂ ਕਰਨ।
ਗਿਆਨ ਭਰਪੂਰ ਵਰਕਸ਼ਾਪਾਂ:
MONETA® ਨੇ ਵੱਖ-ਵੱਖ ਸੈਮੀਨਾਰਾਂ, ਇੰਟਰਐਕਟਿਵ ਵਰਕਸ਼ਾਪਾਂ ਅਤੇ ਵਿੱਤ-ਆਧਾਰਿਤ ਸਮਾਗਮਾਂ ਰਾਹੀਂ ਦੇਸ਼ ਭਰ ਵਿੱਚ ਵਿੱਤੀ ਸਾਖਰਤਾ ਨੂੰ ਫੈਲਾਉਣ ਅਤੇ ਉਤਸ਼ਾਹਿਤ ਕਰਕੇ ਖੁਦ ਦਾ ਨਾਂਅ ਸਥਾਪਿਤ ਕੀਤਾ ਹੈ। ਆਪਣੇ ਖੇਤਰ ਦੇ ਦਿੱਗਜ ਜਿਵੇਂ ਸ਼੍ਰੀ ਨਰਾਇਣ ਮੂਰਤੀ, ਸ਼੍ਰੀ ਆਸ਼ੀਸ਼ ਚੌਹਾਨ, ਸ਼੍ਰੀ ਪੀ.ਐੱਸ. ਜੈਕੁਮਾਰ, ਸ਼੍ਰੀ ਯਾਤ੍ਰਿਕ ਵਿਨ, ਸ਼੍ਰੀ ਅਨੁਜ ਮਹਿਰਾ, ਸ਼੍ਰੀ ਨੀਰਜ ਮੋਦੀ ਆਦਿ ਪਿਛਲੇ ਕਈ ਸਾਲਾਂ ਤੋਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਆਪਣੇ ਵੱਡਮੁੱਲੇ ਗਿਆਨ ਰਾਹੀਂ ਹਾਜ਼ਰੀ ਲਗਵਾ ਰਹੇ ਹਨ।
ਇਸ ਫੈਸਟ ਦਾ ਮੁੱਖ ਆਕਰਸ਼ਣ “ਬੁਲਰਿੰਗ” ਹੈ ਜੋ ਖੁਦ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦੁਆਰਾ ਆਯੋਜਿਤ ਕੀਤਾ ਜਾਂਦਾ ਹੈ, ਅਤੇ ਇਸ ਨੇ ਦਰਸ਼ਕਾਂ ਦੇ ਵਪਾਰਕ ਹੁਨਰ ਨੂੰ ਵਧਾਉਣ ਵਿੱਚ ਮੱਦਦ ਕੀਤੀ ਹੈ। ਖ਼ਬਰਾਂ ਵਾਂਗ ਅਸਲ ਜੀਵਨ ਤੇ ਸਟਾਕ ਦੀਆਂ ਕੀਮਤਾਂ ’ਚ ਉਤਾਰ-ਚੜ੍ਹਾਅ ਇਸ ਨਕਲੀ ਸ਼ੇਅਰ ਬਜ਼ਾਰ ਨੂੰ ਪ੍ਰਮਾਣਿਕ ਬਣਾਉਂਦਾ ਹੈ।
ਇਸ ਤੋਂ ਇਲਾਵਾ, ਮੋਨੇਟਾ ’ਚ ਅਸੀਂ ਆਪਣੇ ਲਰਨ ਇੰਡੀਆ ਇਨੀਸ਼ੀਏਟਿਵ” ਰਾਹੀਂ ਪੱਛੜੇ ਬੱਚਿਆਂ ਨੂੰ ਮਜ਼ਬੂਤ ਬਣਾਉਣ ਅਤੇ ਸਿੱਖਿਅਤ ਕਰਨਾ ਦੀ ਵੀ ਕੋਸ਼ਿਸ਼ ਕਰਦੇ ਹਾਂ। ਕੁਝ ਹੋਰ ਪ੍ਰੋਗਰਾਮ ਜਿਵੇਂ ਕਿ ਥਿੰਕ ਟੈਂਕ ਜਿੱਥੇ ਇਨੋਵੈਟਰਸ ਆਪਣੇ ਵਿਚਾਰ ਨਿਵੇਸ਼ਕਾਂ ਦੇ ਸਾਹਮਣੇ ਰੱਖਦੇ ਹਨ ਅਤੇ ਲੇਗਿਟ ਵੀ ਜੋ ਕਿਸੇ ਦੇ ਵਾਦ-ਵਿਵਾਦ ਹੁਨਰ ਦੀ ਪਰਖ ਕਰਦਾ ਹੈ, ਇਸ ਤਰਾਂ ਇਹ ਫੈਸਟੀਵਲ ਪੂਰੇ ਭਾਰਤ ਦੇ ਵੱਖ-ਵੱਖ ਕਾਲਜਾਂ ਤੋਂ ਵੀ ਵੱਡੀ ਭਾਗੀਦਾਰੀ ਦਾ ਗਵਾਹ ਬਣਦਾ ਹੈ। ਟੀਮ ਨੇ ਕਿਹਾ ਕ੍ਰਿਪਟੋਕਰੰਸੀ ਅਤੇ ਨੀਤੀ ਭਵਿੱਖਬਾਣੀ ਵਰਗੀਆਂ ਘਟਨਾਵਾਂ ਜੋ ਕ੍ਰਮਵਾਰ ਬਲਾਕਚੈਨ ਤਕਨਾਲੋਜੀ ਅਤੇ ਬੀਮਾ ਵਿਗਿਆਨ ਦੇ ਵਧਦੇ ਖੇਤਰ ’ਤੇ ਕੇਂਦਰਿਤ ਹਨ, ਜਿਵੇਂ ਕੁਝ ਨਵੇਂ ਜੋੜੇ ਗਏ ਪ੍ਰੋਗਰਾਮਸ ਹਨ ਜਿਸ ਨੂੰ ਹਰ ਕਿਸੇ ਨੂੰ ਦੇਖਣਾ ਚਾਹੀਦਾ ਹੈ।
ਆਯੋਜਨ ਤੇ ਰਜਿਸਟ੍ਰੇਸ਼ਨ :
MONETA® 2021- ਬਿਆਨਡ ਦ ਚਾਟਰਸ, ਦਾ ਆਯੋਜਨ 12 ਤੋਂ 15 ਜਨਵਰੀ, 2022 ਰਾਹੀਂ ਕੀਤਾ ਜਾ ਰਿਹਾ ਹੈ ਤੇ ਨਿਸ਼ਚਿਤ ਹੀ ਇਹ ਸਭ ਲਈ ਗਿਆਨ ਤੇ ਹੁਨਰ ਦੇ ਵਿਕਾਸ ਨਾਲ ਭਰਿਆ ਤਜ਼ਰਬਾ ਸਾਬਿਤ ਹੋਵੇਗਾ।
ਇਵੈਂਟ ਰਜਿਸਟ੍ਰੇਸ਼ਨ ਲਈ ਖੁੱਲਾ ਹੈ ਤੇ ਵਧੇਰੇ ਜਾਣਕਾਰੀ ਲਈ D2C ਜਾਂ ਸਾਡੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਜਾਵੋ। ਜਾਂ ਸਾਡੀ ਵੈਬਸਾਈਟ ‘ਤੇ ਲਾੱਗ ਆਨ ਕਰੋ : https://www.podarmoneta.in/
ਤੁਸੀਂ ਰਜਿਸਟ੍ਰੇਸ਼ਨ ਲਈ ਸਾਨੂੰ ਇੱਥੇ ਮੇਲ ਵੀ ਕਰ ਸਕਦੇ ਹੋ : podarmonetacrm@gmail.com
ਵਿੱਤੀ ਦੁਨੀਆ ’ਚ ਮੌਜੂਦਾ ਰੁਝਾਨਾਂ ਤੇ ਕਈ ਦਿਲਚਸਪ ਪੋਸਟ ਰਾਹੀਂ ਅਪਡੇਟ ਰਹਿਣ ਲਈ ਤੁਸੀਂ ਸਾਨੂੰ Instagram, Linkedin ਤੇ Facebook @podarmoneta ’ਤੇ ਫਾਲੇ ਤੇ like ਕਰੋ।
ਅਸੀਂ ਪੂਰੀ ਤਰ੍ਹਾਂ ਨਾਲ ਤਿਆਰ ਹੈ ਤੇ ਵੱਡੀ ਗਿਣਤੀ ’ਚ ਤੁਹਾਨੂੂੰ ਸਭ ਨੂੰ MONETA® 2021- ਬਿਆਨਡ ਦ ਚਾਟਰਸ ‘ਚ ਹੋਸਟ ਕਰਨ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾ।
ਇੱਥੇ ਜਿਕਰਯੋਗ ਹੈ ਭਾਰਤ ਦੀ ਮਸ਼ਹੂਰ ਮੈਗਜ਼ੀਨ ਸੱਚੀ ਸ਼ਿਕਸ਼ਾ ਇਸ ਫੈਸਟੀਵਲ ’ਚ ਮੀਡੀਆ ਪਾਰਟਨਰ ਹੈ।