ਆਨਲਾਈਨ ਗੁਰੁਕੁਲ ਪ੍ਰੋਗਰਾਮ ’ਚ ਪੂਜਨੀਕ ਗੁਰੂ ਜੀ ਦਾ ਰੂਹਾਨੀ ਸਤਿਸੰਗ ਸਮਾਜ ’ਤੇ ਕਿਸ ਤਰ੍ਹਾਂ ਸਾਰਥਕ ਪ੍ਰਭਾਵ ਪਾ ਰਿਹਾ ਹੈ ਇਸਦੀ ਵੰਨਗੀ ਪੇਸ਼ ਕਰਦਾ ਹੈ ਲੱਕੜਾਵਾਲੀ ਦਾ ਰਹਿਣ ਵਾਲਾ ਦਰਸ਼ਨ ਸਿੰਘ ਸੰਧੂ ਦਰਸ਼ਨ ਸਿੰਘ ਦੱਸਦਾ ਹੈ ਕਿ ਮੈਂ ਨੌਜਵਾਨ ਅਵਸਥਾ ’ਚ ਹੀ ਨਸ਼ੇ ਅਤੇ ਗਲਤ ਆਦਤਾਂ ਦਾ ਸ਼ਿਕਾਰ ਹੋ ਗਿਆ ਸੀ ਕੱਚੀ ਸ਼ਰਾਬ ਅਤੇ ਪੋਸਤ ਦਾ ਸੇਵਨ ਕਰਨ ਦੇ ਨਾਲ-ਨਾਲ ਨਸ਼ਾ ਵੇਚਣ ਦਾ ਵੀ ਕੰਮ ਕਰਦਾ ਸੀ ਇਸ ਤੋਂ ਇਲਾਵਾ ਸੱਟੇ ਅਤੇ ਜੂਏ ਵਰਗੀਆਂ ਕਾਫੀ ਗਲਤ ਆਦਤਾਂ ਵੀ ਲੱਗ ਗਈਆਂ ਸਨ ਮੇਰੀਆਂ ਇਨ੍ਹਾਂ ਆਦਤਾਂ ਦੇ ਚੱਲਦਿਆਂ ਪਤਨੀ ਅਮਰਜੀਤ ਕੌਰ ਵੀ ਕਾਫ਼ੀ ਪ੍ਰੇਸ਼ਾਨ ਰਹਿਣ ਲੱਗੀ ਖੁਦ ਦੀ ਕਰੀਬ ਛੇ ਏਕੜ ਜ਼ਮੀਨ ਸੀ। (Depth Campaign)

ਪਰ ਹਰ ਸਮੇਂ ਸ਼ਰਾਬ ਅਤੇ ਹੋਰ ਨਸ਼ੇ ਦੇ ਚੱਲਦਿਆਂ ਘਰ ’ਚ ਐਨੀ ਆਰਥਿਕ ਤੰਗੀ ਆ ਗਈ ਕਿ ਜ਼ਮੀਨ ਵੀ ਗਹਿਣੇ ਰੱਖਣੀ ਪਈ ਮੇਰੀ ਪਤਨੀ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਦੂਜਿਆਂ ਦੇ ਖੇਤਾਂ ’ਚ ਮਜਦੂਰੀ ਕਰਨ ਨੂੰ ਮਜ਼ਬੂਰ ਹੋ ਗਈ ਸੀ ਪਰ ਦਰਸ਼ਨ ਸਿੰਘ ਦੀ ਪਤਨੀ ਅਮਰਜੀਤ ਕੌਰ ਨੇ ਹੌਂਸਲਾ ਨਹੀਂ ਛੱਡਿਆ ਉਸਨੇ ਡੇਰਾ ਸੱਚਾ ਸੌਦਾ ’ਚ ਜਾ ਕੇ ਖੁਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਗੁਰੁਮੰਤਰ ਲਿਆ ਪੂਜਨੀਕ ਗੁਰੂ ਜੀ ਦੇ ਬਚਨ ਅਨੁਸਾਰ ਅਮਰਜੀਤ ਕੌਰ ਜਦੋਂ ਵੀ ਘਰ ’ਚ ਖਾਣਾ ਬਣਾਉਂਦੀ।

ਤਾਂ ਉਸ ਦੌਰਾਨ ਸਿਮਰਨ ਕਰਦੀ ਰਹਿੰਦੀ ਕੁਝ ਦਿਨਾਂ ਬਾਅਦ ਦਰਸ਼ਨ ਸਿੰਘ ਦੇ ਵਿਚਾਰਾਂ ’ਚ ਵੀ ਬਦਲਾਅ ਮਹਿਸੂਸ ਹੋਣ ਲੱਗਾ ਅਮਰਜੀਤ ਕੌਰ ਨੇ ਆਪਣੇ ਪਤੀ ਨੂੰ ਇਹ ਕਹਿੰਦੇ ਹੋਏ ਸਤਿਸੰਗ ਸੁਣਨ ਲਈ ਭੇਜ ਦਿੱਤਾ ਕਿ ਜੇਕਰ ਉਸਨੂੰ ਠੀਕ ਲੱਗੇ ਤਾਂ ਗੁਰੁਮੰਤਰ ਲੈ ਲੈਣਾ ਪੂਜਨੀਕ ਗੁਰੂ ਜੀ ਦੀ ਦਇਆ-ਮਿਹਰ ਹੋਈ ਜਿਸ ਨਾਲ ਦਰਸ਼ਨ ਸਿੰਘ ਨੇ ਨਾਮ-ਸ਼ਬਦ ਲੈ ਲਿਆ ਅਤੇ ਭਵਿੱਖ ’ਚ ਨਸ਼ੇ ਛੱਡਣ ਦਾ ਦ੍ਰਿੜ੍ਹ ਨਿਸ਼ਚੈ ਕਰ ਲਿਆ। (Depth Campaign)

ਉਸੇ ਦਿਨ ਘਰ ਆ ਕੇ ਦਰਸ਼ਨ ਸਿੰਘ ਨੇ ਸ਼ਰਾਬ ਬਣਾਉਣ ਦਾ ਸਮਾਨ ਘਰ ’ਚੋਂ ਬਾਹਰ ਸੁੱਟ ਦਿੱਤਾ ਅਤੇ ਸਾਰੀਆਂ ਗਲਤ ਆਦਤਾਂ ਛੱਡ ਕੇ ਅਭਿਆਸੀ ਜੀਵ ਬਣ ਗਿਆ ਜ਼ਿਕਰਯੋਗ ਹੈ ਕਿ ਦਰਸ਼ਨ ਸਿੰਘ ਨੂੰ ਨਸ਼ਾ ਅਤੇ ਗਲਤ ਆਦਤਾਂ ਛੱਡ ਕੇ ਭਗਤੀ ਮਾਰਗ ’ਤੇ ਚੱਲਦੇ ਦੇਖ ਪੂਰਾ ਪਿੰਡ ਹੈਰਾਨ ਸੀ ਜਿਸਨੂੰ ਲੋਕ ਕਦੇ ਸ਼ਰਾਬ ਦਾ ਠੇਕੇਦਾਰ ਕਹਿ ਕੇ ਬੁਲਾਉਂਦੇ ਸਨ ਉਹ ਹੁਣ ਉਸਨੂੰ ਦਰਸ਼ਨ ਪ੍ਰੇਮੀ ਦੇ ਨਾਂਅ ਨਾਲ ਬੁਲਾਉਣ ਲੱਗੇ ਡੇਰਾ ਸੱਚਾ ਸੌਦਾ ’ਚ ਜੁੜਨ ਤੋਂ ਬਾਅਦ ਉਸਦੀ ਆਰਥਿਕ ਸਥਿਤੀ ’ਚ ਵੀ ਤੇਜ਼ੀ ਨਾਲ ਸੁਧਾਰ ਹੋਇਆ। (Depth Campaign)

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!