ਬਖਸ਼ਿਸ਼ਾਂ ਜੋ ਗਿਣਾਈਆਂ ਨਹੀਂ ਜਾ ਸਕਦੀਆਂ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਸੂਬੇਦਾਰ ਬਲਬੀਰ ਸਿੰਘ ਇੰਸਾਂ ਸਪੁੱਤਰ ਸ੍ਰੀ ਅਰਜਨ ਸਿੰਘ ਜੀ ਪਿੰਡ ਮੁੰਨਾਮਾਜਰਾ, ਜ਼ਿਲ੍ਹਾ ਅੰਬਾਲਾ ਤੋਂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਆਪਣੇ ’ਤੇ ਹੋਈਆਂ ਰਹਿਮਤਾਂ ਦਾ ਵਰਣਨ ਇਸ ਤਰ੍ਹਾਂ ਕਰਦੇ ਹਨ:
ਮੇਰਾ ਵਿਆਹ 31 ਅਕਤੂਬਰ 1993 ਨੂੰ ਪੂਜਨੀਕ ਹਜ਼ੂਰ ਪਿਤਾ ਜੀ ਦੀ ਪਵਿੱਤਰ ਹਜ਼ੂਰੀ ’ਚ ਦਿਲਜੋੜ ਮਾਲਾ ਪਹਿਨਾ ਕੇ ਹੋਇਆ ਸੀ ਵਿਆਹ ਦੇ ਸਮੇਂ ਸਾਡੇ ਘਰ ਕੋਈ ਲੜਕਾ ਨਹੀਂ ਸੀ ਮੇਰੇ ਵੱਡੇ ਭਰਾ ਕੋਲ ਵੀ ਸਿਰਫ ਲੜਕੀਆਂ ਹੀ ਸਨ ਪੂਜਨੀਕ ਹਜ਼ੂਰ ਪਿਤਾ ਜੀ ਨੇ ਆਪਣੀ ਰਹਿਮਤ ਨਾਲ 1994 ’ਚ ਪਹਿਲਾਂ ਇੱਕ ਲੜਕੇ ਦੀ ਅਤੇ 1996 ’ਚ ਫਿਰ ਦੂਜੇ ਲੜਕੇ ਦੀ ਦਾਤ ਬਖ਼ਸ਼ੀ ਉਸ ਸਮੇਂ ਦਾਤਾ ਜੀ ਨੇ ਆਪਣੀ ਦਇਆ-ਮਿਹਰ ਕਰਕੇ ਪੂਰੇ ਪਰਿਵਾਰ ਨੂੰ ਸਕੂਨ ਦਿੱਤਾ ਕਿਉਂਕਿ ਪਰਿਵਾਰ ਵਿਚ ਪਹਿਲਾਂ ਦੋ ਬੇਟੀਆਂ ਹੀ ਸਨ ਅਤੇ ਹੁਣ ਦੋ ਬੇਟੇ ਵੀ ਆ ਗਏ। Experiences of Satsangis
Table of Contents
ਇਮਾਨਦਾਰੀ ਦਾ ਖੇਡ: | Experiences of Satsangis
ਸੰਨ 1996 ’ਚ ਮੈਂ ਜਲੰਧਰ ਤੋਂ ਸਿਕੰਦਰਾਬਾਦ ਕੋਰਸ ਲਈ ਜਾ ਰਿਹਾ ਸੀ ਮੇਰੀ ਯੂਨਿਟ ਨੇ ਮੈਨੂੰ ਫਰੀਰੂਟ ਪਾਸ (ਮੁਫਤ ਕਿਰਾਇਆ ਪਾਸ) ਦਿੱਤਾ ਹੋਇਆ ਸੀ, ਜੋ ਕੋਰਸ ’ਚ ਜਾਂਦੇ ਸਮੇਂ ਹਰ ਫੌਜੀ ਨੂੰ ਮਿਲਦਾ ਹੈ ਜਦੋਂ ਮੈਂ ਕੋਰਸ ’ਚ ਜਾਣ ਲੱਗਿਆ ਤਾਂ ਮੈਨੂੰ ਕੈਜ਼ੂਅਲ ਲੀਵ (ਅਚਨਚੇਤੀ ਛੁੱਟੀ) ਦੀ ਜ਼ਰੂਰਤ ਪੈ ਗਈ ਮੈਂ ਚਾਰ ਦਿਨ ਦੀ ਛੁੱਟੀ ਕੱਟ ਕੇ ਡਿਊਟੀ ਲਈ ਚੱਲ ਪਿਆ ਜ਼ਿਆਦਾਤਰ ਸਾਥੀ ਜੋ ਅਲੱਗ-ਅਲੱਗ ਯੂਨਿਟਾਂ ਤੋਂ ਸਨ, ਕੋਰਸ ਲਈ ਜਾਂਦੇ ਸਮੇਂ ਮੈਨੂੰ ਦਿੱਲੀ ’ਚ ਮਿਲ ਗਏ ਅਤੇ ਫਿਰ ਅਸੀਂ ਸਾਰੇ ਇਕੱਠੇ ਸਫਰ ਕਰਨ ਲੱਗੇ ਵਿਜੈਵਾੜਾ ’ਚ ਇੱਕ ਟੀਟੀ (ਟਿਕਟ ਚੈੱਕਰ) ਨੇ ਮੇਰਾ ਰੂਟ ਪਾਸ ਚੈੱਕ ਕੀਤਾ, ਤਾਂ ਕਹਿਣ ਲੱਗਿਆ ਕਿ ਤੁਹਾਡੇ ਰੂਟਪਾਸ ਦੀ ਮਿਤੀ ਅਤੇ ਸਫਰ ਦੀ ਮਿਤੀ ’ਚ ਚਾਰ ਦਿਨਾਂ ਦਾ ਫਰਕ ਆ ਰਿਹਾ ਹੈ।
ਮੈਂ ਕਿਹਾ ਕਿ ਮੇਰੀ ਯੂਨਿਟ ਨੇ ਮੈਨੂੰ ਰੂਟਪਾਸ ਦਿੱਤਾ ਹੈ ਅਤੇ ਮੈਂ ਤਾਂ ਉਨ੍ਹਾਂ ਦੇ ਹੀ ਕਾਨੂੰਨ ਅਨੁਸਾਰ ਚੱਲ ਰਿਹਾ ਹਾਂ ਜੇਕਰ ਤੁਹਾਡਾ ਕਾਨੂੰਨ ਇਸ ਰੂਟਪਾਸ ਤੋਂ ਸਫਰ ਕਰਨਾ ਗਲਤ ਕਹਿ ਰਿਹਾ ਹੈ, ਤਾਂ ਦੱਸੋ ਹੁਣ ਕੀ ਕਰਨਾ ਹੈ? ਕਹਿਣ ਲੱਗਿਆ ਕਿ ਜ਼ੁਰਮਾਨਾ ਲੱਗੇਗਾ ਮੈਂ ਕਿਹਾ ਕਿ ਤਾਂ ਲਗਾਓ ਅਤੇ ਮੈਨੂੰ ਪਰਚੀ ਕੱਟ ਕੇ ਦੇ ਦਿਓ ਤਾਂ ਉਸਨੇ ਮੇਰਾ ਕਿਰਾਇਆ ਸਮੇਤ ਜ਼ੁਰਮਾਨਾ 950 ਰੁਪਏ ਦੱਸਿਆ ਤਾਂ ਮੇਰੇ ਸਾਥੀ ਮੈਨੂੰ ਕਹਿਣ ਲੱਗੇ ਕਿ ਯਾਰ, ਉਸਨੂੰ ਦੋ ਸੌ ਰੁਪਏ ਦੇ ਦਿਓ ਤਾਂ ਮੈਂ ਉਨ੍ਹਾਂ ਨੂੰ ਆਰਾਮ (ਸਹਿਜਮਤੇ) ਨਾਲ ਕਿਹਾ ਕਿ ਜੋ ਇਸਨੂੰ ਦੋ ਸੌ ਰੁਪਏ ਦਿੱਤੇ ਤਾਂ ਉਹ ਉਸਦੀ ਜੇਬ ’ਚ ਜਾਣਗੇ ਮੈਂ ਟੀਟੀ ਸਾਹਿਬ ਨੂੰ ਕਿਹਾ ਕਿ ਭਾਈ ਰੇਲ ਦੇ ਕਾਨੂੰਨ ਤੁਸੀਂ ਜਾਣਦੇ ਹੋ।
ਅਸੀਂ ਨਹੀਂ ਪਰਚੀ ਕੱਟੋ ਜਦੋਂ ਉਸਨੇ ਮੇਰੇ ਵੱਲ ਥੋੜਾ ਗੌਰ ਨਾਲ ਦੇਖਿਆ ਤਾਂ ਸੋਚਣ ਲੱਗਿਆ ਕਿ ‘ਭਲਾ ਇਨਸਾਨ ਹੈ’, ਤਾਂ ਉਸਨੇ ਕਿਹਾ ਕਿ ਕਿਉਂ ਨਾ ਮੈਂ ਤੁਹਾਡਾ ਸਲੀਪਰ ਕਲਾਸ ਵਿਜੈਵਾੜਾ ਤੋਂ ਸਿਕੰਦਰਾਬਾਦ ਤੱਕ ਜ਼ੁਰਮਾਨਾ ਲਗਾਵਾਂ! ਮੈਂ ਕਿਹਾ ਕਿ ਰੇਲ ਦੇ ਕਾਨੂੰਨ ਤੁਸੀਂ ਜਾਣਦੇ ਹੋ, ਅਸੀਂ ਨਹੀਂ ਤਾਂ ਉਸਨੇ 450 ਰੁਪਏ ਮੇਰਾ ਕਿਰਾਇਆ ਬਣਾਇਆ 950 ਰੁਪਏ ਸ਼ਾਇਦ ਜਲੰਧਰ ਤੋਂ ਸਿਕੰਦਰਾਬਾਦ ਤੱਕ ਦਾ ਬਣਾਇਆ ਸੀ ਮੈਂ ਫਿਰ ਕਿਹਾ ਕਿ ਪਰਚੀ ਕੱਟ ਦਿਓ ਉਹ ਜਦੋਂ ਪਰਚੀ ਕੱਟਣ ਲੱਗਿਆ ਤਾਂ ਮੇਰੇ ਵੱਲ ਦੇਖ ਕੇ ਕਹਿਣ ਲੱਗਿਆ ਕਿ ਕਿਉਂ ਨਾ ਭਾਈ ਮੈਂ ਤੁਹਾਡੇ ਤੋਂ ਜਨਰਲ ਕਲਾਸ ਦਾ ਕਿਰਾਇਆ ਚਾਰਜ ਕਰਾਂ ਮੈਂ ਫਿਰ ਕਿਹਾ ਕਿ ਰੇਲ ਦੇ ਕਾਨੂੰਨ ਤੁਸੀਂ ਜਾਣਦੇ ਹੋ।
ਬੰਬ ਚਲਾਉਣਾ ਅਸੀਂ ਜਾਣਦੇ ਹਾਂ ਇੱਕ ਦੂਜੇ ਦੀ ਕਲਾ ਕੋਈ ਨਹੀਂ ਜਾਣਦਾ ਉਸਨੇ ਮੇਰਾ ਜਨਰਲ ਕਲਾਸ ਦਾ ਕਿਰਾਇਆ/ਜੁਰਮਾਨਾ ਸਿਰਫ 90 ਰੁਪਏ ਵਸੂਲ ਕੀਤਾ ਅਤੇ ਕਹਿਣ ਲੱਗਿਆ ਕਿ ਪੱਚੀ ਸਾਲ ਦੀ ਡਿਊਟੀ ’ਚ ਮੈਂ ਪਹਿਲਾ ਅਜਿਹਾ ਇਮਾਨਦਾਰ ਇਨਸਾਨ ਦੇਖਿਆ ਹੈ ਜੋ ਬਿਲਕੁਲ ਇਮਾਨਦਾਰੀ ਨਾਲ ਸਫਰ ਕਰ ਰਿਹਾ ਹੋਵੇ ਮੇਰੇ ਦੋਸਤ ਮੈਨੂੰ ਕਹਿਣ ਲੱਗੇ ਕਿ ਯਾਰ, ਤੂੰ ਸਿਰਫ ਨੱਬੇ ਰੁਪਏ ’ਚ ਹੀ ਕੰਮ ਚਲਾ ਲਿਆ ਅਤੇ ਟੀਟੀ ਵੀ ਡਰ ਗਿਆ! ਮੈਂ ਅੰਦਰ ਹੀ ਅੰਦਰ ਕਹਿਣ ਲੱਗਿਆ ਕਿ ਇਹ ਤਾਂ ਸਤਿਗੁਰੂ ਜੀ ਦੇ ਇਮਾਨਦਾਰੀ ਦੇ ਪੜ੍ਹਾਏ ਪਾਠ ਦਾ ਖੇਡ ਹੈ ਮੈਂ ਕਦੇ ਇੱਕ ਪੈਸੇ ਦੀ ਹੇਰਾਫੇਰੀ ਨਹੀਂ ਕੀਤੀ ਅਤੇ ਮੇਰਾ ਇੱਕ ਪੈਸਾ ਵੀ ਕਦੇ ਚੋਰੀ ਨਹੀਂ ਹੋਇਆ ਇਹ ਸਭ ਸਤਿਗੁਰੂ ਜੀ ਦੀ ਰਹਿਮਤ ਦਾ ਹੀ ਕਮਾਲ ਹੈ। Experiences of Satsangis
ਸਤਿਗੁਰੂ ਜੀ ਨੇ ਨਹੀਂ ਰੁਕਣ ਦਿੱਤਾ ਕੋਈ ਕੰਮ: | Experiences of Satsangis
ਸੰਨ 1997 ’ਚ ਮੈਂ ਸਿਮਰਨ ਦੌਰਾਨ ਪੂਜਨੀਕ ਹਜ਼ੂਰ ਪਿਤਾ ਜੀ ਦੇ ਪਵਿੱਤਰ ਚਰਨਾਂ ’ਚ ਅਰਦਾਸ ਕੀਤੀ ਕਿ ਪਿਤਾ ਜੀ, ਫੌਜ ਵੱਲੋਂ ਮੈਨੂੰ ਪੜ੍ਹਨ ਲਈ ਭੇਜ ਦਿਓ ਉਨ੍ਹੀਂ ਦਿਨੀ ਮੇਰੀ ਯੂਨਿਟ ’ਚ 11ਵੀਂ ਜਮਾਤ ਲਈ ਇੱਕ ਫੌਜੀ ਸੀਟ ਆਈ ਅਫਸਰ ਸਾਹਿਬਾਨਾਂ ਨੇ ਮੈਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਤੁਸੀਂ ਬੜੇ ਮਿਹਨਤੀ ਤੇ ਲਗਨ ਵਾਲੇ ਫੌਜੀ ਹੋ ਤੁਸੀਂ ਹੀ ਇਸ ਸੀਟ ’ਤੇ ਪੜ੍ਹਨ ਜਾਓਗੇ ਅਫਸਰ ਸਾਹਿਬਾਨਾਂ ਦਾ ਤਾਂ ਸਿਰਫ ਬਹਾਨਾ ਸੀ, ਸਭ ਕੁਝ ਤਾਂ ਪੂਜਨੀਕ ਹਜੂਰ ਪਿਤਾ ਜੀ ਆਪ ਹੀ ਕਰ ਰਹੇ ਸਨ ਨਹੀਂ ਤਾਂ ਇੱਕ ਸੀਟ ਲਈ ਲੜਕਿਆਂ ਦੀ ਲਾਈਨ ਲੱਗ ਜਾਂਦੀ ਅਤੇ ਅਫਸਰ ਸਾਹਿਬਾਨਾਂ ਨੂੰ ਕਿਸੇ ਇੱਕ ਨੂੰ ਚੁਣਨਾ ਮੁਸ਼ਕਿਲ ਹੋ ਜਾਂਦਾ ਮੈਂ 11ਵੀਂ ਜਮਾਤ ਲਈ ਗਿਆ , ਦਿਨ-ਰਾਤ ਪੜਿ੍ਹਆ ਅਤੇ ਪੂਜਨੀਕ ਹਜੂਰ ਪਿਤਾ ਜੀ ਦੀ ਕ੍ਰਿਪਾ ਨਾਲ ਬਹੁਤ ਵਧੀਆ ਨੰਬਰਾਂ ਨਾਲ ਪਾਸ ਹੋਇਆ ਧੰਨ ਹਨ ਮੇਰੇ ਦਾਤਾ ਸਤਿਗੁਰੂ ਜੀ, ਜਿਨ੍ਹਾਂ ਨੇ ਮੇਰੀ ਪੜ੍ਹਾਈ ਤੱਕ ਦੀ ਜ਼ਿੰਮੇਵਾਰੀ ਲਈ। Experiences of Satsangis
ਪੂਜਨੀਕ ਹਜ਼ੂਰ ਪਿਤਾ ਜੀ ਦੀ ਰਹਿਮਤ ਨਾਲ ਤਰੱਕੀ ਦਾ ਇਹ ਕਾਰਵਾਂ ਚੱਲ ਰਿਹਾ ਸੀ ਮੈਂ ਵੀ ਬੜਾ ਖੁਸ਼ ਸੀ ਇੱਕ ਵਾਰ ਫਿਰ ਪੂਜਨੀਕ ਪਿਤਾ ਜੀ ਦੀ ਰਹਿਮਤ ਹੋਈ ਹੋਇਆ ਇਹ ਕਿ ਇੱਕ ਮੇਰਾ ਸਾਥੀ ਜੋ ਚੰਗਾ ਪੜਿ੍ਹਆ-ਲਿਖਿਆ ਸੀ, ਉਸਨੇ ਐੱਸਸੀਓ-7 ’ਚ ਅਫਸਰ ਬਣਨ ਲਈ ਆਪਣੇ ਕਾਗਜ਼ ਤਿਆਰ ਕੀਤੇ ਉਹ ਆਪਣੀ ਐਪਲੀਕੇਸ਼ਨ (ਅਰਜ਼ੀ) ਅਫਸਰ ਸਾਹਿਬਾਨ ਕੋਲ ਲੈ ਗਿਆ ਉਸ ਅਫਸਰ ਨੇ ਉਸਦੀ ਉਹ ਅਰਜ਼ੀ ਸੁੱਟ ਦਿੱਤੀ ਅਤੇ ਗੁੱਸੇ ’ਚ ਕਿਹਾ ਕਿ ਤੂੰ ਆਪਣੀ ਟਰੇਡ ਦਾ ਕੰਮ ਤਾਂ ਪੂਰਾ ਕਰਦਾ ਨਹੀਂ ਅਤੇ ਅਫਸਰ ਬਣ ਕੇ ਫੌਜ ਦਾ ਮਾਹੌਲ ਖਰਾਬ ਕਰੇਂਗਾ ਮੈਂ ਪੂਜਨੀਕ ਪਿਤਾ ਜੀ ਦੀ ਰਹਿਮਤ ਨਾਲ ਹਮੇਸ਼ਾ ਮਸਤ ਅਤੇ ਮਜ਼ਾਕੀਆ ਟਾਈਪ ਸੀ।
ਉਸ ਸਾਥੀ ਨੇ ਈਰਖਾਵਸ ਦੂਜੇ ਸਾਥੀਆਂ ਨਾਲ ਮਿਲ ਕੇ ਯੋਜਨਾ ਬਣਾਈ ਕਿ ਬਲਬੀਰ ਸਿੰਘ ਦੀ ਅਫਸਰ ਬਣਨ ਲਈ ਅਰਜ਼ੀ ਬਣਾਉਂਦੇ ਹਾਂ ਅਤੇ ਉਸਨੂੰ ਅਫਸਰ ਸਾਹਿਬਾਨ ਕੋਲ ਭੇਜ ਦਿੰਦੇ ਹਾਂ ਜਦੋਂ ਬਲਬੀਰ ਸਿੰਘ ਆਪਣੀ ਅਰਜੀ ਲੈ ਕੇ ਜਾਵੇਗਾ ਤਾਂ ਉਹ ਅਫਸਰ ਉਸਦੀ ਅਰਜੀ ਵੀ ਸੁੱਟ ਦੇਵੇਗਾ ਫਿਰ ਅਸੀਂ ਬਲਬੀਰ ਸਿੰਘ ਦਾ ਮਜ਼ਾਕ ਬਣਾਵਾਂਗੇ। ਮੈਂ ਕਦੇ ਸੁਫਨੇ ’ਚ ਵੀ ਨਹੀਂ ਸੋਚਿਆ ਸੀ ਕਿ ਮੈਂ ਅਫਸਰ ਬਣਾਂਗਾ ਜਦੋਂ ਮੈਂ ਆਪਣੀ ਅਰਜ਼ੀ ਲੈ ਕੇ ਉਸ ਅਫਸਰ ਕੋਲ ਗਿਆ ਤਾਂ ਉਸਨੇ ਬੜੀ ਖੁਸ਼ੀ ਨਾਲ ਮੇਰੀ ਉਹ ਅਰਜ਼ੀ ਇਹ ਕਹਿ ਕੇ ਆਪਣੇ ਕੋਲ ਰੱਖ ਲਈ ਕਿ ਤੂੰ ਪੱਕਾ ਅਫਸਰ ਬਣੇਗਾ ਅਤੇ ਆਪਣੇ ਵੱਲੋਂ ਰਿਕਮੈਂਡ ਕਰਕੇ ਆਪਣੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਿਵੇਂ ਹੀ ਉਸ ਕੜਕ ਅਫਸਰ ਨੇ ਮੇਰੀ ਅਰਜ਼ੀ ਰਿਕੋਮੈਂਡ ਕੀਤੀ। Experiences of Satsangis
ਤਾਂ ਪੂਜਨੀਕ ਪਿਤਾ ਜੀ ਦੀ ਯਾਦ ਅਤੇ ਧੰਨਵਾਦ ’ਚ ਮੇਰੀਆਂ ਅੱਖਾਂ ’ਚ ਖੁਸ਼ੀ ਦੇ ਹੰਝੂ ਵਹਿਣ ਲੱਗੇ ਪੂਜਨੀਕ ਪਿਤਾ ਜੀ ਨੇ ਇਸ ਅਨਹੋਣੀ ਨੂੰ ਹੋਣੀ ’ਚ ਬਦਲ ਦਿੱਤਾ ਉੱਥੇ ਦੋ ਬ੍ਰਿਗੇਡੀਅਰ ਰੈਂਕ ਦੇ ਅਤੇ ਮੇਜਰ ਜਨਰਲ ਰੈਂਕ ਦੇ ਅਫਸਰਾਂ ਨੇ ਇੰਟਰਵਿਊ ਲੈ ਕੇ ਮੇਰੀ ਅਰਜ਼ੀ ਪਾਸ ਕਰਨੀ ਸੀ ਮੇਰਾ ਕੰਮ ਕਿਤੇ ਵੀ ਨਹੀਂ ਰੁਕਿਆ ਕਿਉਂਕਿ ਖੁਦ ਕੁੱਲ ਮਾਲਕ ਪਿਤਾ ਜੀ ਸਭ ਕਰ ਰਹੇ ਸਨ ਅਖੀਰ ’ਚ ਮੇਰੀ ਅਰਜ਼ੀ ਪਾਸ ਹੋ ਗਈ ਸਭ ਹੈਰਾਨੀ ’ਚ ਸਨ ਕਿ ਇਸ ਸਾਧਾਰਨ ਜਿਹੇ ਇਨਸਾਨ ਦੇ ਕੰਮ ਕਿਵੇਂ ਹੋ ਜਾਂਦੇ ਹਨ! ਇਹ ਕਿੱਥੋਂ ਤੋਂ ਕਿੱਥੇ ਪਹੁੰਚ ਗਿਆ! ਈ-ਟਰੇਡ ਤੋਂ ਏ-ਟਰੇਡ ’ਚ ਆ ਗਿਆ ਅਤੇ ਉੱਪਰ ਹੀ ਉੱਪਰ ਜਾ ਰਿਹਾ ਹੈ! ਜੋ ਸਾਥੀ ਮੇਰਾ ਮਜ਼ਾਕ ਉਡਾਉਣਾ ਚਾਹੁੰਦੇ ਸਨ, ਉਹ ਵੀ ਸੋਚਣ ਲੱਗੇ ਕਿ ਇਸਦੇ ਪਿੱਛੇ ਜ਼ਰੂਰ ਕੋਈ ਅਲੌਕਿਕ ਸ਼ਕਤੀ ਹੈ। Experiences of Satsangis
ਇਹ ਐਡਾ ਭੋਲਾ ਖਸਮ ਨਹੀਂ,
ਜਿਹੜਾ ਮਕਰ ਚਲਿੱਤਰ ਨਾ ਜਾਣੇ:
ਸੰਨ 1998 ’ਚ ਤਰੱਕੀ ਦਾ ਇਹ ਕਾਰਵਾਂ ਚੱਲਦੇ-ਚੱਲਦੇ ਮੈਨੂੰ ਘਮੰਡ ਹੋ ਗਿਆ ਕਿ ਮੈਂ ਐਨਾ ਪੜ੍ਹ-ਲਿਖ ਗਿਆ ਸਤਿਗੁਰੂ ਦੇ ਪਰਉਪਕਾਰਾਂ ਨੂੰ ਭੁੱਲ ਕੇ ਕਿ ਇਹ ਸਭ ਮੈਂ ਆਪਣੀ ਮਿਹਨਤ ਅਤੇ ਦਿਮਾਗ ਨਾਲ ਕੀਤਾ ਹੈ ਇਸ ’ਚ ਮਾਲਕ ਦੀ ਰਹਿਮਤ ਵਾਲੀ ਕਿਹੜੀ ਗੱਲ ਹੈ ਇੱਕ ਦਿਨ ਮੈਂ ਬਚਨਾਂ ਤੋਂ ਵੀ ਹਾਰਨ ਵਾਲਾ ਸੀ ਕਿਉਂਕਿ ਉਹ ਦਿੰਦਾ ਵੀ ਹੈ ਅਤੇ ਅਜ਼ਮਾਉਂਦਾ ਵੀ ਹੈ ਮੈਂ ਪਾਸ ਨਹੀਂ ਹੋ ਸਕਿਆ ਕੋਈ ਬਚਨ ਵੀ ਨਹੀਂ ਤੋੜਿਆ ਅਤੇ ਮੌਲਾ ਦੀ ਪ੍ਰੀਖਿਆ ’ਚ ਪਾਸ ਵੀ ਨਹੀਂ ਹੋਇਆ ਫੇਲ੍ਹ ਹੋ ਗਿਆ ਪ੍ਰੀਖਿਆ ’ਚ ਕਿਤੇ ਤਾਂ ਅਫਸਰ ਬਣਨ ਲਈ ਇਲਾਹਾਬਾਦ ਜਾਣਾ ਸੀ ਅਤੇ ਕਿੱਥੇ ਇਹ ਹੋ ਗਿਆ।
ਕਿ ਬਿਨਾਂ ਕਿਸੇ ਬਿਮਾਰੀ ਦੇ, ਬਿਨਾਂ ਕਿਸੇ ਝਗੜੇ ਅਤੇ ਬਿਨਾਂ ਕਿਸੇ ਕਾਰਨ ਦੇ ਡਾਕਟਰ ਨੇ ਮੈਨੂੰ ਪਾਗਲਖਾਨੇ ਭੇਜਿਆ ਹੀ ਨਹੀਂ, ਸਗੋਂ ਸਵਾ ਮਹੀਨੇ ਤੱਕ ਉੱਥੇ ਰੱਖਿਆ ਵੀ ਅਤੇ ਮੇਰਾ ਮੈਡੀਕਲ ਡਾਊਨ ਕਰ ਦਿੱਤਾ ਮੈਡੀਕਲ ਡਾਊਨ ਵਾਲਾ ਕੋਈ ਵੀ ਫੌਜੀ ਅਫਸਰ ਬਣਨ ਲਈ ਨਹੀਂ ਜਾ ਸਕਦਾ ਫਿਰ ਵੀ ਮੈਂ ਖੁਸ਼ ਸੀ ਕਿ ਕੁੱਲ ਮਾਲਕ ਪਿਤਾ ਜੀ ਨੇ ਹੀ ਆਪਣੀ ਰਹਿਮਤ ਨਾਲ ਮੈਨੂੰ ਇੱਥੋਂ ਤੱਕ ਭਿਜਵਾਇਆ ਸੀ। ਇੱਕ ਦਿਨ ਮੈਂ ਪੂਜਨੀਕ ਪਿਤਾ ਜੀ ਨੂੰ ਅਰਦਾਸ ਕਰ ਦਿੱਤੀ ਕਿ ਹੇ ਮੇਰੇ ਸਤਿਗੁਰੂ ਪਿਤਾ ਜੀ, ਮੈਨੂੰ ਹਵਲਦਾਰ ਰੈਂਕ ’ਚ ਅੱਠ ਸਾਲ ਹੋ ਗਏ ਹਨ, ਮੈਨੂੰ ਨਾਇਬ ਸੂਬੇਦਾਰ ਬਣਾ ਦਿਓ ਜੀ ਮੇਰੀ ਫਰਿਆਦ ਪੂਰੀ ਕਰਨ ਲਈ ਪੂਜਨੀਕ ਪਿਤਾ ਜੀ ਨੇ ਮੇਰੀ ਕੋਰ ਦਾ ਹੀ ਇਤਿਹਾਸ ਨਹੀਂ। ਸਗੋਂ ਪੂਰੀ ਆਰਮੀ ਦਾ ਇਤਿਹਾਸ ਬਦਲਿਆ ਸੰਨ 2006 ’ਚ ਮੈਡੀਕਲ ਡਾਊਨ ਵਾਲੇ ਸਾਰੇ ਫੌਜੀਆਂ ਨੂੰ ਫੌਜ ਤੋਂ ਆਊਟ ਕਰਕੇ ਮੇਰੇ ਲਈ ਅਸਾਮੀ (ਪੋਸਟ) ਬਣ ਗਈ ਨਵੰਬਰ 2007 ’ਚ ਜਿਵੇਂ ਹੀ ਦਾਸ ਜੇਸੀਓ ਬਣਿਆ। Experiences of Satsangis
ਉਸ ਸਮੇਂ ਫਿਰ ਮੈਡੀਕਲ ਡਾਊਨ ਕੈਟੇਗਰੀ ਵਾਲੇ ਸਾਰੇ ਫੌਜੀ ਵਾਪਸ ਆ ਗਏ ਇਸ ਤਰ੍ਹਾਂ ਮੈਨੂੰ ਦੋ ਸਾਲ ਪਹਿਲਾਂ ਹੀ ਆਰਮੀ ਦਾ ਜੇਸੀਓ ਦਾ ਪਰਮੋਸ਼ਨ ਲੱਗ ਗਿਆ ਧੰਨ ਹਨ ਮੇਰੇ ਮਾਲਕ ਸਤਿਗੁਰੂ, ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇਸੰਾਂ ਜਿਨ੍ਹਾਂ ਨੇ ਮੇਰੇ ਲਈ ਸੰਸਾਰ ਦਾ ਇਤਿਹਾਸ ਹੀ ਬਦਲ ਦਿੱਤਾ ਮੈਂ 31 ਮਾਰਚ 2016 ਨੂੰ ਫੌਜ ਤੋਂ ਬਤੌਰ ਸੂਬੇਦਾਰ ਸੇਵਾਮੁਕਤ ਹੋਇਆ ਹਾਂ ਮੇਰੇ ’ਤੇ ਪੂਜਨੀਕ ਸਤਿਗੁਰੂ ਜੀ ਨੇ ਐਨੀਆਂ ਰਹਿਮਤਾਂ ਕੀਤੀਆਂ ਹਨ ਅਤੇ ਕਰ ਰਹੇ ਹਨ, ਜਿਨ੍ਹਾਂ ਦਾ ਵਰਣਨ ਕਰਨਾ ਵੀ ਸੰਭਵ ਨਹੀਂ ਹੈ ਮੈਂ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਇਹੀ ਅਰਦਾਸ ਕਰਦਾ ਹਾਂ ਕਿ ਸੇਵਾ-ਸਿਮਰਨ, ਪਰਮਾਰਥ ਦਾ ਬਲ ਬਖ਼ਸ਼ਣਾ ਜੀ ਅਤੇ ਆਪਣੀ ਦਇਆ-ਮਿਹਰ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਅਤੇ ਸਾਡਾ ਪੂਰਾ ਪਰਿਵਾਰ ਆਪਜੀ ਦੇ ਪਵਿੱਤਰ ਚਰਨ ਕਮਲਾਂ ’ਚ ਲੱਗਿਆ ਰਹੇ ਅਤੇ ਇਹ ਵੀ ਬੇਨਤੀ ਹੈ ਕਿ ਦਾਸ ਦੀ ਓੜ ਨਿਭਾ ਦੇਣਾ ਜੀ।