ਬਚਨ ਜਿਉਂ ਦੀ ਤਿਉਂ ਪੂਰੇ ਕੀਤੇ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਪ੍ਰੇਮੀ ਹੰਸਰਾਜ ਇੰਸਾਂ ਪੁੱਤਰ ਸੱਚਖੰਡ ਵਾਸੀ ਸ੍ਰੀ ਚੌਧਰੀ ਰਾਮ ਪਿੰਡ ਕੋਟਲੀ, ਸਰਸਾ ਤੋਂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਇਲਾਹੀ ਬਚਨਾਂ ਨੂੰ ਖੁਦ ਆਪਣੇ ਕੰਨਾਂ ਨਾਲ ਸੁਣਿਆ ਅਤੇ ਖੁਦ ਸਾਕਾਰ ਹੁੰਦੇ ਹੋਏ ਵੀ ਦੇਖਿਆ, ਅਤੇ ਇਸੇ ਦਾ ਵਰਣਨ ਦੱਸ ਰਹੇ ਹਨ:
ਜਨਵਰੀ 1960 ਦੀ ਗੱਲ ਹੈ ਮੇਰੇ ਬਾਪੂ ਜੀ ਸਾਡੇ ਪਿੰਡ ਦੀ ਸੰਗਤ ਦੇ ਨਾਲ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਡੇਰਾ ਸੱਚਾ ਸੌਦਾ ਸਰਸਾ ’ਚ ਗਏ ਮੇਰੇ ਬਾਪੂ ਜੀ ਨੇ ਸ਼ਹਿਨਸ਼ਾਹ ਜੀ ਦੇ ਚਰਨਾਂ ’ਚ ਅਰਜ਼ ਕੀਤੀ, ਕਿ ‘ਸਾਈਂ ਜੀ, ਸਾਡੇ ਘਰ ਆਪਣੇ ਮੁਬਾਰਿਕ ਚਰਨ ਟਿਕਾਓ ਜੀ’ ਤਿਰਕਾਲਦਰਸ਼ੀ ਸਰਵ-ਸਮਰੱਥ ਸਤਿਗੁਰੂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਫਰਮਾਇਆ, ‘‘ਪੁੱਟਰ, ਫਿਰ ਕਭੀ ਆਏਂਗੇ’’ ।
ਪੂਜਨੀਕ ਬੇਪਰਵਾਹ ਜੀ ਨੇ ਮੇਰੇ ਬਾਪੂ ਤੋਂ ਪੁੱਛਿਆ, ਤੁਮ੍ਹਾਰੇ ਕੁਲਹਾੜੀ ਹੈ?’’ ਮੇਰੇ ਬਾਪੂ ਜੀ ਨੇ ਕਿਹਾ, ਕਿ ਜੀ ਹੈ ਸ਼ਹਿਨਸ਼ਾਹ ਜੀ ਬੋਲੇ, ‘‘ਗੁੜ ਖਾਨੇ ਕੇ ਲੀਏ ਆਏਂਗੇ, ਜ਼ਰੂਰ ਆਏਂਗੇ’’ ਉਕਤ ਬਚਨਾਂ ਦੇ ਤਿੰਨ ਮਹੀਨਿਆਂ ਬਾਅਦ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣਾ ਨੂਰੀ ਚੋਲਾ ਬਦਲ ਲਿਆ। ਸਾਡੇ ਪਰਿਵਾਰ ਦੇ ਮਨ ’ਚ ਸੀ ਕਿ ਪੂਜਨੀਕ ਸ਼ਹਿਨਸ਼ਾਹ ਜੀ ਨੇ ਸਾਡੇ ਘਰ ਆਉਣ ਅਤੇ ਕੁਲਹਾੜੀ ਤੋਂ ਗੁੜ ਖਾਣ ਦਾ ਵਾਅਦਾ ਕੀਤਾ ਸੀ, ਪਰ ਆਏ ਤਾਂ ਨਹੀਂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣਾ ਨੂਰੀ ਚੋਲਾ ਬਦਲਣ ਤੋਂ ਕਰੀਬ ਦੋ ਮਹੀਨੇ ਪਹਿਲਾਂ ਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਡੇਰਾ ਸੱਚਾ ਸੌਦਾ ’ਚ ਬਤੌਰ ਪੂਜਨੀਕ ਦੂਜੀ ਪਾਤਸ਼ਾਹੀ ਗੱਦੀਨਸ਼ੀਨ ਕਰਕੇ ਖੁਦ ਗੁਰਗੱਦੀ ’ਤੇ ਬਿਰਾਜਮਾਨ ਕੀਤਾ।
ਮੇਰੇ ਬਾਪੂ ਜੀ ਅਕਸਰ ਪਰਿਵਾਰ ’ਚ ਜ਼ਿਕਰ ਕਰਿਆ ਕਰਦੇ ਕਿ ਸਾਈਂ ਜੀ ਨੇ ਇੱਥੇ ਆਪਣੇ ਘਰ ਆਉਣ ਦਾ ਮੇਰੇ ਨਾਲ ਵਾਇਦਾ ਕੀਤਾ ਸੀ ਅਤੇ ਕੁਲਹਾੜੀ ਤੇ ਗੁੜ ਖਾਣ ਲਈ ਵੀ ਕਿਹਾ ਸੀ ਕਿ ਆਵਾਂਗੇ ਅਤੇ ਜ਼ਰੂਰ ਆਵਾਂਗੇ, ਪਰ…! ਸੰਨ 1962 ’ਚ, ਉਦੋਂ ਤੱਕ ਦੋ ਸਾਲ ਲੰਘ ਗਏ ਸਨ ਅਤੇ ਅਸੀਂ ਵੀ ਪੂਜਨੀਕ ਬੇਪਰਵਾਹ ਜੀ ਦੇ ਬਚਨਾਂ, (ਘਰ ਆਉਣ ਅਤੇ ਗੁੜ ਖਾਣ ਦੇ ਵਾਅਦੇ ਨੂੰ) ਭੁੱਲ ਚੁੱਕੇ ਸੀ ਅਚਾਨਕ ਇੱਕ ਦਿਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸਾਡੇ ਘਰ ਪਧਾਰੇ ਆਪ ਜੀ ਨੇ ਫਰਮਾਇਆ ਕਿ, ‘ਭਾਈ! ਹਮ ਗੁੜ ਖਾਣੇ ਕੇ ਲੀਏ ਆਏ ਹੈਂ।
ਗੁੜ ਖਾਏਂਗੇ’ ਉਸ ਸਮੇਂ ਵੀ ਸਾਡੇ ਘਰ ਦੀ ਹੀ ਕੁਲਹਾੜੀ ਸੀ ਅਸੀਂ ਪੂਜਨੀਕ ਪਰਮ ਪਿਤਾ ਜੀ ਲਈ ਸਪੈਸ਼ਲ ਤਾਜ਼ਾ ਗੁੜ ਬਣਾਇਆ ਪੂਜਨੀਕ ਬੇਪਰਵਾਹ ਜੀ ਸਾਡੀ ਕੁਲਹਾੜੀ ’ਤੇ ਪਧਾਰੇ ਅਤੇ ਪੂਜਨੀਕ ਬੇਪਰਵਾਹ ਜੀ ਨੇ ਜਿਵੇਂ ਉਪਰੋਕਤ ਅਨੁਸਾਰ ਆਪਣੇ ਬਚਨਾਂ ਰਾਹੀਂ ਵਾਅਦਾ ਕੀਤਾ ਸੀ, ਬਕਾਇਦਾ ਗੁੜ ਖਾਧਾ। ਇਹ ਅਲੌਕਿਕ ਦ੍ਰਿਸ਼ ਦੇਖ ਕੇ ਸਾਨੂੰ ਸਭ ਨੂੰ ਪੂਜਨੀਕ ਬੇਪਰਵਾਹ ਜੀ ਦੇ ਬਚਨ ਯਾਦ ਆਏ ਕਿ ਗੁੜ ਖਾਣੇ ਆਏਂਗੇ, ਜ਼ਰੂਰ ਆਏਂਗੇ, ਪੂਜਨੀਕ ਬੇਪਰਵਾਹ ਜੀ ਨੇ ਆਪਣਾ ਕੀਤਾ ਇਹ ਵਾਅਦਾ ਆਪਣੀ ਪੂਜਨੀਕ ਦੂਜੀ ਬਾੱਡੀ ਪੂਜਨੀਕ ਪਰਮ ਪਿਤਾ ਜੀ ਦੇ ਸਵਰੂਪ ’ਚ ਪੂਰਾ ਕੀਤਾ ਮਹਾਂਪੁਰਸ਼ਾਂ ਦੇ ਕਥਨ ਅਨੁਸਾਰ-
‘ਸੰਤ ਬਚਨ ਪਲਟੇ ਨਹੀਂ,
ਪਲਟ ਜਾਏ ਬ੍ਰਹਿਮੰਡ’
‘ਸਾਧੂ-ਬੋਲੇ ਸਹਿਜ ਸੁਭਾਇ!
ਸੰਤ ਕਾ ਬੋਲਾ ਬਿਰਥਾ ਨਾ ਜਾਇ’
ਸਪੱਸ਼ਟ ਹੈ ਕਿ ਪੂਜਨੀਕ ਬੇਪਰਵਾਹ ਜੀ ਨੇ ਆਪਣਾ ਵਾਅਦਾ ਪੂਜਨੀਕ ਪਰਮ ਪਿਤਾ ਜੀ ਦੇ ਸਵਰੂਪ ’ਚ ਪੂਰਾ ਕੀਤਾ, ਅਰਥਾਤ ਪੂਜਨੀਕ ਬੇਪਰਵਾਹ ਜੀ ਨੇ ਆਪਣਾ ਚੋਲਾ ਹੀ ਬਦਲਿਆ ਹੈ, ਪੂਜਨੀਕ ਬੇਪਰਵਾਹ ਜੀ ਨੇ ਉਸ ਸਮੇਂ ਜੋ-ਜੋ ਵੀ ਬਚਨ ਕੀਤੇ ਸਨ, ਅਨੇਕਾਂ ਬਚਨ ਪੂਜਨੀਕ ਪਰਮ ਪਿਤਾ ਜੀ ਦੇ ਸਵਰੂਪ ’ਚ ਅਤੇ ਅਨੇਕਾਂ ਬਚਨ ਹੁਣ ਪੂਜਨੀਕ ਮੌਜੂਦਾ ਗੁਰੂ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਵਰੂਪ ’ਚ ਪੂਰੇ ਹੋਏ ਹਨ ਅਤੇ ਹੋ ਵੀ ਰਹੇ ਹਨ ਜੀ ਪਿਆਰੇ ਦਾਤਾ ਜੀ ਆਪਣੀ ਰਹਿਮਤ ਇਸੇ ਤਰ੍ਹਾਂ ਬਣਾਈ ਰੱਖਣਾ ਜੀ।