ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਦਾਤਾਰ ਦੀ ਰਹਿਮਤ ਨਾਲ ਬੇਟੇ ਦੀ ਮੁਰਾਦ ਹੋਈ ਪੂਰੀ -Experience of Satsangis
ਮਾਸਟਰ ਸੁਰੇਸ਼ਪਾਲ ਇੰਸਾਂ ਪੁੱਤਰ ਸ੍ਰੀ ਦੇਸ ਰਾਜ ਇੰਸਾਂ ਪਿੰਡ ਝਰੌਲੀ ਖੁਰਦ ਡਾਕਘਰ ਕਲਸਾਨਾਂ ਜ਼ਿਲ੍ਹਾ ਕੁਰੂਕਸ਼ੇਤਰ (ਹਰਿਆਣਾ)
ਮੇਰੇ ਦੋ ਪੁੱਤਰੀਆਂ ਸਨ, ਪਰ ਮਨ ‘ਚ ਇਹ ਖਿਆਲ ਰਹਿੰਦਾ ਕਿ ਜੇਕਰ ਵਾਲੀ ਦੋ ਜਹਾਨ ਪੂਜਨੀਕ ਸਤਿਗੁਰ ਜੀ ਇੱਕ ਪੁੱਤਰ ਬਖ਼ਸ਼ ਦੇਣ ਤਾਂ ਬਹੁਤ ਵਧੀਆ ਹੋ ਜਾਵੇ ਓਧਰ ਮੇਰੀ ਪਤਨੀ ਮੇਰੇ ਤੋਂ ਵੀ ਵੱਧ ਇਸ ਘਾਟ ਨੂੰ ਮਹਿਸੂਸ ਕਰਦੀ ਸੀ
ਉਹ ਕਹਿੰਦੀ ਰਹਿੰਦੀ ਕਿ ਗੈਰ-ਸਤਿਸੰਗੀ ਔਰਤਾਂ ਮੈਨੂੰ ਤਰ੍ਹਾਂ-ਤਰ੍ਹਾਂ ਦੇ ਤਾਹਨੇ ਮਾਰਦੀਆਂ ਹਨ, ਉਹ ਕਹਿੰਦੀਆਂ ਹਨ ਕਿ ਜੇਕਰ ਤੁਹਾਡੇ ਬਾਬੇ (ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਵਿਚ ਤਾਕਤ ਹੈ ਤਾਂ ਮੁੰਡਾ ਕਿਉਂ ਨਹੀਂ ਦੇ ਦਿੰਦੇ ਕਦੇ-ਕਦੇ ਤਾਂ ਉਹ ਇੱਥੋਂ ਤੱਕ ਕਹਿ ਦਿੰਦੀ ਕਿ ਤੁਸੀਂ ਪੂਜਨੀਕ ਗੁਰੂ (ਹਜ਼ੂਰ ਪਿਤਾ ਜੀ) ਜੀ ਨੂੰ ਮਿਲ ਕੇ ਅਰਜ਼ ਕਰੋ, ਪਰ ਮੈਂ ਉਹਨਾਂ ਨੂੰ ਕਹਿੰਦਾ ਕਿ ਜੇਕਰ ਮੌਕਾ ਮਿਲਿਆ ਤਾਂ ਪੂਜਨੀਕ ਪਿਤਾ ਜੀ ਨੂੰ ਜ਼ਰੂਰ ਮਿਲਾਂਗਾ ਸਤਿਗੁਰ ਦੀ ਰਹਿਮਤ ਨਾਲ ਪਿੰਡ ਦੇ ਭੰਗੀਦਾਸ ਦੀ ਸੇਵਾ ਦਾਸ ਨੂੰ ਮਿਲੀ ਹੋਈ ਹੈ ਤਾਂ ਇਸ ਪ੍ਰਕਾਰ ਪੂਜਨੀਕ ਪਿਤਾ ਜੀ ਦੀ ਰਹਿਮਤ ਨਾਲ ਨਵੰਬਰ 2013 ਨੂੰ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਅਵਤਾਰ ਦਿਵਸ ਦੇ ਸ਼ੁੱਭ ਭੰਡਾਰੇ ਵਿਚ ਮੈਂ ਡੇਰਾ ਸੱਚਾ ਸੌਦਾ, ਸਰਸਾ ਦਰਬਾਰ ਆਇਆ ਹੋਇਆ ਸੀ
ਭੰਡਾਰੇ ਤੋਂ ਬਾਅਦ ਪੂਜਨੀਕ ਹਜ਼ੂਰ ਪਿਤਾ ਜੀ ਨੇ ਤੇਰਾਵਾਸ ਵਿਚ ਸੇਵਾਦਾਰਾਂ ਦੀ ਮੀਟਿੰਗ ਬੁਲਾਈ, ਜਿੱਥੇ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ
ਜਦੋਂ ਪੂਜਨੀਕ ਸ਼ਹਿਨਸ਼ਾਹ ਜੀ ਸੇਵਾਦਾਰਾਂ ਦੀ ਮੀਟਿੰਗ ਵਿਚ ਬਿਰਾਜਮਾਨ ਹੋਏ ਤਾਂ ਮੈਂ ਆਪਣੇ ਮਨ ਹੀ ਮਨ ਪੂਜਨੀਕ ਪਿਤਾ ਜੀ ਦੇ ਚਰਨਾਂ ‘ਚ ਬੇਨਤੀ ਕੀਤੀ ਕਿ ਪਿਤਾ ਜੀ ਪੁੱਤਰ ਦੀ ਦਾਤ ਬਖ਼ਸ਼ੋ ਜੀ ਤਾਂ ਸਤਿਗੁਰ ਜੀ ਨੇ ਆਪਣੇ ਪਾਵਨ ਮੁਖਾਰਬਿੰਦ ‘ਚੋਂ ਇਹ ਬਚਨ ਫਰਮਾਏ, ”ਬਈ ਜਿਹੜੇ ਮੁੰਡਾ ਭਾਲਦੇ, ਉਹ ਬਈ ਥੋੜ੍ਹਾ ਜਿਹਾ ਸਿਮਰਨ ਕਰਨਾ ਤੇ ਅਸੀਂ ਵੀ ਮਾਲਕ ਅੱਗੇ ਅਰਦਾਸ ਕਰਾਂਗੇ”
ਪੂਜਨੀਕ ਗੁਰੂ ਜੀ ਦੇ ਪਵਿੱਤਰ ਮੁਖਾਰਬਿੰਦ ‘ਚੋਂ ਬਚਨ ਸੁਣ ਕੇ ਮੇਰੇ ਮਨ ਨੂੰ ਬਹੁਤ ਹੀ ਖੁਸ਼ੀ ਹੋਈ ਕੁਝ ਦਿਨਾਂ ਬਾਅਦ ਇੱਕ ਦਿਨ, ਰਾਤ ਨੂੰ ਮੇਰੀ ਪਤਨੀ ਸੌਂ ਰਹੀ ਸੀ ਪੂਜਨੀਕ ਹਜ਼ੂਰ ਪਿਤਾ ਜੀ ਨੇ ਉਹਨਾਂ ਨੂੰ ਸੁਫ਼ਨੇ ਵਿਚ ਦਰਸ਼ਨ ਦਿੱਤੇ ਤੇ ਬਚਨ ਫਰਮਾਇਆ, ”ਬੇਟਾ, ਆਪਦੇ ਘਰ ਲੜਕਾ ਹੀ ਪੈਦਾ ਹੋਵੇਗਾ” ਕਿਉਂਕਿ ਉਸ ਨੂੰ ਆਪਣੇ ਸਤਿਗੁਰ ‘ਤੇ ਪੂਰਨ ਵਿਸ਼ਵਾਸ ਨਹੀਂ ਸੀ, ਪਰ ਮੈਨੂੰ ਤਾਂ ਆਪਣੇ ਗੁਰੂ ਜੀ ਦੇ ਬਚਨਾਂ ‘ਤੇ 101 ਪ੍ਰਤੀਸ਼ਤ ਵਿਸ਼ਵਾਸ ਸੀ ਕਿ ਆਪਣੇ ਘਰ ਲੜਕਾ ਹੀ ਹੋਵੇਗਾ
ਸਤਿਗੁਰ ਦੀ ਮਿਹਰ ਨਾਲ ਸਤੰਬਰ 2014 ਦਿਨ ਬੁੱਧਵਾਰ ਨੂੰ ਸਾਡੇ ਘਰ ਲੜਕੇ ਨੇ ਜਨਮ ਲਿਆ, ਜਿਸ ਨਾਲ ਸਾਰੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਸਾਡੀ ਸਾਰੇ ਪਰਿਵਾਰ ਦੀ ਪੂਜਨੀਕ ਸਤਿਗੁਰ ਹਜ਼ੂਰ ਪਿਤਾ ਜੀ ਦੇ ਚਰਨਾਂ ਵਿਚ ਇਹੀ ਅਰਦਾਸ ਹੈ ਕਿ ਸਾਡੇ ‘ਤੇ ਆਪਣੀ ਦਇਆ-ਮਿਹਰ ਦਾ ਹੱਥ ਰੱਖਣਾ ਤਾਂ ਕਿ ਸਾਡੇ ਸਾਰੇ ਪਰਿਵਾਰ ਦੀ ਸੇਵਾ-ਸਿਮਰਨ ਕਰਦਿਆਂ ਆਪ ਜੀ ਦੇ ਚਰਨਾਂ ਵਿਚ ਓੜ ਨਿਭ ਜਾਵੇ ਜੀ