Pradhan Mantri Vaya Vandana Yojana

Pradhan Mantri Vaya Vandana Yojanapradhan-mantri-vaya-vandana-yojana-pmvvy-know-the-benefits-and-complete-details-for-senior-citizens-here

60 ਤੋਂ ਬਾਅਦ ਮਿਲੇਗੀ ਗਰੰਟਿਡ ਪੈਨਸ਼ਨ

ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ (Pradhan Mantri Vaya Vandana Yojana) (ਪੀਐੱਮਵੀਵੀਵਾਈ) ਸੀਨੀਅਰ ਸੀਟੀਜ਼ਨ ਲਈ ਇੱਕ ਪੈਨਸ਼ਨ ਸਕੀਮ ਹੈ ਇਸ ‘ਚ ਪੈਨਸ਼ਨ ਦਾ ਬਦਲ ਚੁਣਨ ਤੋਂ ਬਾਅਦ ਸੀਨੀਅਰ ਸੀਟੀਜ਼ਨ ਭਾਵ 60 ਸਾਲ ਤੋਂ ਜ਼ਿਆਦਾ ਦੇ ਉਮਰ ਦੇ ਲੋਕਾਂ ਨੂੰ 10 ਸਾਲ ਤੱਕ ਇੱਕ ਤੈਅ ਦਰ ਨਾਲ ਗਰੰਟਿਡ ਪੈਨਸ਼ਨ ਮਿਲਦੀ ਹੈ ਜੇਕਰ ਇਸ ਦੌਰਾਨ ਸਕੀਮ ‘ਚ ਨਿਵੇਸ਼ ਕਰਨ ਵਾਲੇ ਦੀ ਮੌਤ ਹੋ ਜਾਂਦੀ ਹੈ, ਤਾਂ ਨਾਮਿਨੀ ਨੂੰ ਖਰੀਦ ਮੁੱਲ ਵਾਪਸ ਕੀਤਾ ਜਾਂਦਾ ਹੈ ਅੱਜ ਤੋਂ ਐੱਲਆਈਸੀ ਇਸ ਯੋਜਨਾ ‘ਤੇ 7.40 ਫੀਸਦੀ ਸਾਲਾਨਾ ਵਿਆਜ ਦੇਵੇਗੀ ਯੋਜਨਾ ‘ਚ ਜ਼ਿਆਦਾਤਰ 15 ਲੱਖ ਰੁਪਏ ਦਾ ਨਿਵੇਸ਼ ਕੀਤਾ ਜਾ ਸਕਦਾ ਹੈ ਇਸ ਜਮ੍ਹਾ ‘ਤੇ ਮਹੀਨਾ, ਤਿਮਾਹੀ, ਛਿਮਾਹੀ ਅਤੇ ਸਾਲਾਨਾ ਆਧਾਰ ‘ਤੇ ਪੈਨਸ਼ਨ ਨੂੰ ਲਿਆ ਜਾ ਸਕਦਾ ਹੈ

ਭਾਰਤੀ ਜੀਵਨ ਬੀਮਾ ਨਿਗਮ ਭਾਵ ਐੱਲਆਈਸੀ ਨੇ ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ ਦੀਆਂ ਵਿਆਜ ਦਰਾਂ ਵੀ ਸੋਧ ਕਰ ਦਿੱਤੀਆਂ ਹਨ ਹੁਣ ਸੀਨੀਅਰ ਸੀਟੀਜ਼ਨ ਨੂੰ ਹਰ ਮਹੀਨੇ ਜ਼ਿਆਦਾ ਤੋਂ ਜਿਆਦਾ 9250 ਰੁਪਏ ਤੱਕ ਵਿਆਜ ਦੇ ਰੂਪ ‘ਚ ਮਿਲ ਸਕੇਗਾ ਐੱਲਆਈਸੀ ਨੇ ਯੋਜਨਾ ਲਈ ਵਿਆਜ ਦਰ ਨੂੰ ਘਟਾ ਕੇ 7.40 ਫੀਸਦੀ ਸਾਲਾਨਾ ਕਰ ਦਿੱਤਾ ਹੈ ਪਿਛਲੇ ਸਾਲ ਤੱਕ ਇਹ ਵਿਆਜ ਦਰ 8 ਫੀਸਦੀ ਸੀ ਵਿਆਜ ਦਰ ਘਟਣ ਤੋਂ ਬਾਅਦ ਵੀ ਇਹ ਯੋਜਨਾ ਇਸ ਸਮੇਂ ਸੀਨੀਅਰ ਸੀਟੀਜ਼ਨ ਨੂੰ ਸਭ ਤੋਂ ਜਿਆਦਾ ਵਿਆਜ ਦੇ ਰਹੀ ਹੈ ਇਹ ਵਿਆਜ ਐੱਸਬੀਆਈ ‘ਚ ਸੀਨੀਅਰ ਸਿਟੀਜ਼ਨ ਨੂੰ ਐੈੱਫਡੀ ‘ਤੇ ਮਿਲਣ ਵਾਲੀ ਵਿਆਜ ਦਰ ਤੋਂ ਕਰੀਬ 1 ਫੀਸਦੀ ਜ਼ਿਆਦਾ ਹੈ

ਐੱਸਬੀਆਈ ਇਸ ਸਮੇਂ ਸੀਨੀਅਰ ਸੀਟੀਜ਼ਨ ਨੂੰ ਐੱਫਡੀ ‘ਤੇ 6.5 ਫੀਸਦੀ ਵਿਆਜ ਦੇ ਰਿਹਾ ਹੈ ਇਸ ਯੋਜਨਾ ‘ਚ ਹਰ ਸਾਲ ਇੱਕ ਅਪਰੈਲ ਨੂੰ ਵਿਆਜ ਦਰਾਂ ਦੀ ਸਮੀਖਿਆ ਕੀਤੀ ਜਾਂਦੀ ਹੈ ਅਜਿਹੇ ‘ਚ ਇਸ ਯੋਜਨਾ ਨੂੰ ਜਲਦ ਲੈਣ ‘ਚ ਹੀ ਫਾਇਦਾ ਹੈ ਸਰਕਾਰ ਨੇ ਇਸ ਯੋਜਨਾ ਨੂੰ 3 ਸਾਲ ਲਈ ਭਾਵ 31 ਮਾਰਚ 2023 ਤੱਕ ਲਈ ਵਧਾ ਦਿੱਤਾ ਗਿਆ ਹੈ

ਇਨ੍ਹਾਂ ਦਸਤਾਵੇਜ਼ਾਂ ਦੀ ਪਵੇਗੀ ਜ਼ਰੂਰਤ:

  • ਪੈਨ ਕਾਰਡ ਦੀ ਕਾਪੀ
  • ਪਤੇ ਦਾ ਪਰੂਫ
  • (ਆਧਾਰ, ਪਾਸਪੋਰਟ ਦੀ ਕਾਪੀ)
  • ਉਸ ਬੈਂਕ ਪਾਸਬੁੱਕ ਦੇ ਪਹਿਲੇ ਪੇਜ਼ ਦੀ ਕਾਪੀ ਜਿਸ ‘ਚ ਖਾਤਾਧਾਰਕ ਨੂੰ ਪੈਨਸ਼ਨ ਚਾਹੀਦੀ ਹੈ

ਨੋਟ: ਆਈਡੀ ਲਈ ਬੈਂਕ ਪਾਸਬੁੱਕ ਜਾਂ ਫੋਟੋ ਸਮੇਤ ਆਫਿਸ ਪਾਸਬੁੱਕ, ਰਾਸ਼ਨ ਕਾਰਡ, ਵੋਟਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਈਸੰਸ, ਪਾਸਪੋਰਟ, ਮਨਰੇਗਾ ਕਾਰਡ, ਕਿਸਾਨ ਫੋਟੋ ਪਾਸਬੁੱਕ, ਗਜਟਿਡ ਆਫਿਸਰ ਵੱਲੋਂ ਜਾਰੀ ਸਰਟੀਫਿਕੇਟ ਆਫ਼ ਆਈਡੇਂਟਿਟੀ ਜਾਂ ਵਿਭਾਗ ਵੱਲੋਂ ਜਾਰੀ ਕੋਈ ਹੋਰ ਦਸਤਾਵੇਜ਼ ਵੀ ਮੰਨਿਆ ਜਾਵੇਗਾ

ਕੌਣ ਲੈ ਸਕਦਾ ਹੈ ਪੈਨਸ਼ਨ ਯੋਜਨਾ:

ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ ‘ਚ ਪੈਨਸ਼ਨ ਲੈਣ ਲਈ ਉਮਰ 60 ਸਾਲ ਦੀ ਪੂਰੀ ਹੋਣੀ ਜ਼ਰੂਰੀ ਹੈ ਹਾਲਾਂਕਿ ਫਿਰ ਵੱਧ ਤੋਂ ਵੱਧ ਉਮਰ ਦੀ ਸੀਮਾ ਨਹੀਂ ਹੈ ਇਸ ਯੋਜਨਾ ‘ਚ ਇੱਕ ਵਿਅਕਤੀ ਵੱਧ ਤੋਂ ਵੱਧ 15 ਲੱਖ ਰੁਪਏ ਜਮ੍ਹਾ ਕਰ ਸਕਦਾ ਹੈ, ਦੂਜੇ ਪਾਸੇ ਘੱਟੋ-ਘੱਟ 1,56,658 ਰੁਪਏ ਦਾ ਨਿਵੇਸ਼ ਕੀਤਾ ਜਾ ਸਕਦਾ ਹੈ

ਕਿਵੇ ਲਈਏ ਯੋਜਨਾ ‘ਚ ਪੈਨਸ਼ਨ:

ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ ਲਈ ਆੱਨ-ਲਾਇਨ ਅਤੇ ਆੱਫ-ਲਾਇਨ ਦੋਵੇਂ ਤਰ੍ਹਾਂ ਨਾਲ ਬਿਨੈ ਕੀਤਾ ਜਾ ਸਕਦਾ ਹੈ ਇਸ ਦੇ ਲਈ ਇੱਕ ਬਿਨੈ ਫਾਰਮ ਭਰਨਾ ਹੋਵੇਗਾ ਇਸ ਫਾਰਮ ਦੇ ਨਾਲ ਜ਼ਰੂਰੀ ਦਸਤਾਵੇਜ਼ ਲਾਉਣੇ ਹੋਣਗੇ ਆੱਨ-ਲਾਇਨ ਸਕੀਮ ‘ਚ ਨਿਵੇਸ਼ ਕਰਨ ਲਈ ਐੱਲਆਈਸੀ ਦੀ ਵੈੱਬਸਾਈਟ ‘ਤੇ ਜਾ ਕੇ ਯੋਜਨਾ ਦਾ ਲਾਭ ਲੈ ਸਕਦੇ ਹੋ

ਜਾਣੋ ਕਿੰਨੀ ਮਿਲੇਗੀ ਗਰੰਟਿਡ ਪੈਨਸ਼ਨ:

ਜੇਕਰ ਕੋਈ ਵਿਅਕਤੀ ਇਸ ‘ਚ 15 ਲੱਖ ਰੁਪਏ ਦਾ ਨਿਵੇਸ਼ ਕਰਦਾ ਹੈ ਤਾਂ ਉਸ ਨੂੰ ਸਾਲਾਨਾ 7.4 ਫੀਸਦੀ ਦੀ ਦਰ ਤੋਂ ਵਿਆਜ ਦੇ ਮੁਤਾਬਕ, ਕੁੱਲ 1,11,000 ਲੱਖ ਰੁਪਏ ਦੀ ਵਿਆਜ ਮਿਲੇਗਾ ਕੈਲਕੂਲੇਸ਼ਨ ਮੁਤਾਬਕ ਉਸ ਨੂੰ ਨਿਵੇਸ਼ ਕਰਨ ਤੋਂ ਬਾਅਦ ਇੱਕ ਸਾਲ ‘ਚ 16,11,000 ਰੁਪਏ ਦੀ ਰਕਮ ਹੋ ਜਾਵੇਗੀ ਭਾਵ ਇਸ ਸਰਕਾਰੀ ਸਕੀਮ ‘ਚ 15 ਲੱਖ ਨਿਵੇਸ਼ ਕਰਨ ‘ਤੇ ਸਾਲਾਨਾ 1,11,000 ਰੁਪਏ ਗਰੰਟਿਡ ਰਿਟਰਨ ਹੈ ਸਕੀਮ ‘ਚ ਸੀਨੀਅਰ ਸੀਟੀਜ਼ਨ ਨੂੰ 10 ਸਾਲ ਤੱਕ ਇੱਕ ਤੈਅ ਦਰ ਨਾਲ ਗਰੰਟਿਡ ਪੈਨਸ਼ਨ ਮਿਲਦੀ ਹੈ,

ਭਾਵ 10 ਸਾਲ ਤੱਕ 1,11,000 ਰੁਪਏ ਤੱਕ ਸਾਲਾਨਾ ਰਿਟਰਨ ਲਿਆ ਜਾ ਸਕਦਾ ਹੈ ਜੇਕਰ ਮਹੀਨੇ ਦੀ ਪੈਨਸ਼ਨ ਲਈ ਬਿਨੈ ਕੀਤਾ ਹੈ ਤਾਂ 9250 ਰੁਪਏ ਹਰ ਮਹੀਨੇ ਤੁਹਾਡੇ ਬੈਂਕ ਖਾਤੇ ‘ਚ 10 ਸਾਲ ਤੱਕ ਆਉਂਦੇ ਰਹਿਣਗੇ ਨਾਲ ਹੀ ਤਿਮਾਹੀ ਆਧਾਰ ‘ਤੇ ਇਹ 27750 ਰੁਪਏ ਮਿਲਣਗੇ, ਜਦਕਿ ਛਿਮਾਹੀ ਆਧਾਰ ‘ਤੇ ਪੈਨਸ਼ਨ 55,500 ਰੁਪਏ ਮਿਲੇਗੀ

ਪੈਨਸ਼ਨ ਯੋਜਨਾ ਦੇ ਲਾਭ:

ਪੈਨਸ਼ਨ ਭੁਗਤਾਨ:

ਜੇਕਰ ਪਾਲਿਸੀ ਧਾਰਕ ਪੂਰੇ ਪਾਲਿਸੀ ਸਮੇਂ ਅਰਥਾਤ 10 ਸਾਲ ਤੱਕ ਜਿਉਂਦਾ ਰਹਿੰਦਾ ਹੈ ਤਾਂ ਉਸ ਦੇ ਰਾਹੀਂ ਚੁਣਿਆ ਗਿਆ ਸਮਾਂ (ਮਹੀਨਾ, ਤਿਮਾਹੀ, ਛਿਮਾਹੀ, ਸਾਲਾਨਾ) ਦੇ ਆਖਰ ‘ਚ ਪੈਨਸ਼ਨ ਦਾ ਭੁਗਤਾਨ ਕੀਤਾ ਜਾਵੇਗਾ -ਯੋਜਨਾ ‘ਚ ਨਿਵੇਸ਼ ਕੀਤੇ ਗਏ ਹਰੇਕ 1000 ਰੁਪਏ ‘ਤੇ ਮਹੀਨੇ ਮੋਡ ‘ਚ 80 ਰੁਪਏ ਦਾ ਭੁਗਤਾਨ ਕੀਤਾ ਜਾਵੇਗਾ ਤਿਮਾਹੀ ਮੋਡ ‘ਚ 80.5 ਰੁਪਏ ਦਾ ਭੁਗਤਾਨ ਕੀਤਾ ਜਾਵੇਗਾ ਛਿਮਾਹੀ ਮੋਡ ‘ਚ 80.3 ਰੁਪਏ ਦਾ ਭੁਗਤਾਨ ਕੀਤਾ ਜਾਵੇਗਾ ਸਾਲਾਨਾ ਮੋਡ ‘ਚ 83 ਰੁਪਏ ਦਾ ਭੁਗਤਾਨ ਕੀਤਾ ਜਾਵੇਗਾ

ਮ੍ਰਿਤਕ ਲਾਭ:

ਜੇਕਰ ਪਾਲਿਸੀ ਧਾਰਕ ਦੀ ਮੌਤ ਪਾਲਿਸੀ ਸਮੇਂ ਦੇ 10 ਸਾਲ ਦੇ ਅੰਦਰ ਹੁੰਦੀ ਹੈ ਤਾਂ ਉਸ ਦੇ ਨਾਮਿਨੀ ਨੂੰ ਖਰੀਦੀ ਮੁੱਲ ਵਾਪਸ ਕਰ ਦਿੱਤਾ ਜਾਵੇਗਾ

ਮੈਚੁਇਰਿਟੀ ਲਾਭ:

ਜੇਕਰ ਪਾਲਿਸੀਧਾਰਕ ਪੂਰੇ ਪਾਲਿਸੀ ਸਮੇਂ ਅਰਥਾਤ 10 ਸਾਲ ਤੱਕ ਜਿਉਂਦਾ ਰਹਿੰਦਾ ਹੈ ਤਾਂ ਉਸ ਨੂੰ ਖਰੀਦੀ ਰਕਮ ਦੇ ਨਾਲ ਪੈਨਸ਼ਨ ਦੀ ਅਖੀਰਲੀ ਕਿਸ਼ਤ ਦਾ ਭੁਗਤਾਨ ਕੀਤਾ ਜਾਵੇਗਾ

ਸਰੰਡਰ ਮੁੱਲ:

ਇਹ ਪਾਲਿਸੀ ਤੁਹਾਨੂੰ ਪਾਲਿਸੀ ਸਮੇਂ ਦੌਰਾਨ ਗੰਭੀਰ ਹਲਾਤਾਂ ‘ਚ ਸਮੇਂ ਤੋਂ ਪਹਿਲਾਂ ਸਰੰਡਰ ਦੀ ਇਜਾਜ਼ਤ ਦਿੰਦੀ ਹੈ ਇੱਥੇ ਗੰਭੀਰ ਹਲਾਤਾਂ ਦਾ ਅਰਥ ਤੁਹਾਨੂੰ ਜਾਂ ਤੁਹਾਡੇ (ਪਤੀ/ਪਤਨੀ) ਨੂੰ ਕਿਸੇ ਤਰ੍ਹਾਂ ਦੀ ਕੋਈ ਕ੍ਰਿਟੀਕਲ/ਟਰਮੀਨਲ ਬਿਮਾਰੀ ਤੋਂ ਹੈ ਅਜਿਹੇ ਹਲਾਤਾਂ ‘ਚ ਤੁਸੀਂ ਪਾਲਿਸੀ ਸਰੰਡਰ ਕਰ ਸਕਦੇ ਹੋ ਅਤੇ ਤੁਹਾਨੂੰ ਖਰੀਦੀ ਮੁੱਲ ਦੀ 98 ਪ੍ਰਤੀਸ਼ਤ ਰਕਮ ਵਾਪਸ ਮਿਲ ਜਾਵੇਗੀ

ਲੋਨ:

ਪਾਲਿਸੀ ਤਹਿਤ ਤਿੰਨ ਸਾਲ ਪੂਰੇ ਹੋਣ ‘ਤੇ ਲੋਨ ਸਹੂਲਤ ਉਪਲੱਬਧ ਹੈ ਇਸ ਦੇ ਤਹਿਤ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਖਰੀਦ ਮੁੱਲ ਦੀ 75 ਪ੍ਰਤੀਸ਼ਤ ਰਕਮ ਲੋਨ ਲੈ ਸਕਦੇ ਹੋ
ਵਿੱਤੀ ਸਾਲ 2016-17 ਲਈ ਲੋਨ ‘ਤੇ ਲਾਗੂ ਹੋਣ ਵਾਲੀ ਵਿਆਜ ਦਰ 10 ਪ੍ਰਤੀਸ਼ਤ ਹਰ ਸਾਲ ਹੈ

ਫ੍ਰੀ ਲੁੱਕ ਸਮਾਂ:

ਜੇਕਰ ਕੋਈ ਪਾਲਿਸੀਧਾਰਕ ਪਾਲਿਸੀ ਦੇ ”ਨਿਯਮ ਅਤੇ ਸ਼ਰਤਾਂ” ਤੋਂ ਸੰਤੁਸ਼ਟ ਨਹੀਂ ਹੈ ਤਾਂ ਉਹ ਪਾਲਿਸੀ ਦੀ ਪ੍ਰਾਪਤੀ ਦੀ ਤਾਰੀਖ ਤੋਂ ਪਾਲਿਸੀ ਨੂੰ 15 ਦਿਨਾਂ ਦੇ ਅੰਦਰ ਨਿਗਮ ਨੂੰ ਸ਼ੰਕਾ ਦੇ ਕਾਰਨ ਦੇ ਨਾਲ ਵਾਪਸ ਕਰ ਸਕਦਾ/ਸਕਦੀ ਹੈ (30 ਦਿਨ ਜੇਕਰ ਇਹ ਪਾਲਿਸੀ ਆੱਨ-ਲਾਇਨ ਖਰੀਦੀ ਜਾਂਦੀ ਹੈ) ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਸ ਨੂੰ, ਸਟੰਪ ਡਿਊਟੀ ਅਤੇ ਜੇਕਰ ਕਿਸੇ ਪੈਨਸ਼ਨ ਦੀ ਕਿਸ਼ਤ ਦਾ ਭੁਗਤਾਨ ਹੋਇਆ ਹੈ ਤਾਂ ਉਹ ਫੀਸ ਘਟਾ ਕੇ ਪੂਰੀ ਰਕਮ ਵਾਪਸ ਕਰ ਦਿੱਤੀ ਜਾਵੇਗੀ

ਐਕਸਕਲੂਸ਼ਨ:

ਖੁਦਕੁਸ਼ੀ: ਜੇਕਰ ਕੋਈ ਪਾਲਿਸੀਧਾਰਕ ਖੁਦਕੁਸ਼ੀ ਕਰਦਾ ਹੈ ਤਾਂ ਉਸ ਦੇ ਨਾਮਿਨੀ ਨੂੰ ਪੂਰੀ ਖਰੀਦ ਮੁੱਲ ਦਾ ਭੁਗਤਾਨ ਕੀਤਾ ਜਾਵੇਗਾ

ਟੈਕਸ ਲਾਭ:

ਟੈਕਸਕਰਤਾ 1961 ਦੀ ਧਾਰਾ 80ਸੀ ਦੀ ਇਸ ਯੋਜਨਾ ਤਹਿਤ ਜਮ੍ਹਾ ਕੀਤੀ ਗਈ ਕਰਮੁਕਤ ਹੈ ਹਾਲਾਂਕਿ ਜਮ੍ਹਾ ਹੋਈ ਰਕਮ ਨਾਲ ਕਮਾਏ ਵਿਆਜ ‘ਤੇ ਤੁਹਾਨੂੰ ਟੈਕਸ ਦੇਣਾ ਹੋਵੇਗਾ

ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ ਉਦਾਹਰਨ:

ਮੰਨ ਲਓ ਕਿ ਰਮੇਸ਼ ਨੇ ਹੇਠ ਲਿਖੇ ਬਿਓਰੇ ਨਾਲ ਇਸ ਯੋਜਨਾ ‘ਚ ਨਿਵੇਸ਼ ਕੀਤਾ ਹੈ ਉਹ ਅਗਲੇ 10 ਸਾਲਾਂ ਲਈ ਨਿਸ਼ਚਿਤ ਰੈਗੂਲਰ ਆਮਦਨ ਤੈਅ ਕਰਨ ਲਈ ਆਪਣੀ ਬੱਚਤ ਨਾਲ ਇੱਕ ਇਕੱਠੀ ਰਕਮ ਨਿਵੇਸ਼ ਕਰਦਾ ਹੈ

ਉਮਰ: 60 ਸਾਲ
ਖਰੀਦ ਮੁੱਲ: ਰੁਪਏ 7,50,000
ਪਾਲਿਸੀ ਸਮਾਂ: 10 ਸਾਲ
ਖਰੀਦ ਸਾਲ: 2017
ਪੈਨਸ਼ਨ ਮੋਡ: ਮਹੀਨਾ

ਪੈਨਸ਼ਨ ਲਾਭ:

ਰਮੇਸ਼ ਨੂੰ ਹਰੇਕ ਮਹੀਨੇ ਦੇ ਅੰਤ ‘ਚ ਪੈਨਸ਼ਨ ਰਕਮ ਦੇ ਰੂਪ ‘ਚ 5,000 ਰੁਪਏ ਅਗਲੇ 10 ਸਾਲਾਂ ਤੱਕ ਮਿਲਦੇ ਰਹਿਣਗੇ ਮਿਲਣ ਵਾਲੀ ਵਿਆਜ ਦੀ ਦਰ 8 ਪ੍ਰਤੀਸ਼ਤ ਹੈ ਤਾਂ (7,50,000 ਰੁਪਏ ਦਾ 8 ਪ੍ਰਤੀਸ਼ਤ)/12 ਤੋਂ ਜੋ ਵੀ ਰਕਮ ਆਏਗੀ, ਉਹ ਹਰ ਮਹੀਨੇ ਜੇਕਰ ਉਹ 10 ਸਾਲ ਦੇ ਸਮੇਂ ਤੱਕ ਜਿਉਂਦਾ ਰਹਿੰਦਾ ਹੈ ਤਾਂ ਉਸ ਨੂੰ ਮਿਲੇਗੀ

ਮੈਚੁਇਰਿਟੀ ਲਾਭ:

10 ਸਾਲਾਂ ਦੇ ਪੂਰਾ ਹੋਣ ‘ਤੇ ਰਮੇਸ਼ ਨੂੰ ਖਰੀਦੀ ਮੁੱਲ ਭਾਵ 7,50,000 ਰੁਪਏ ਦੀ ਰਕਮ ਜੋ ਉਸ ਨੇ ਯੋਜਨਾ ਖਰੀਦਣ ਲਈ ਭੁਗਤਾਨ ਕੀਤਾ ਸੀ ਉਸ ਨੂੰ ਵਾਪਸ ਮਿਲ ਜਾਏਗੀ

ਮ੍ਰਿਤਕ ਲਾਭ:

ਜੇਕਰ 65 ਸਾਲ ਦੀ ਉਮਰ ‘ਚ ਰਮੇਸ਼ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ 65 ਸਾਲ ਤੱਕ ਹਰ ਮਹੀਨੇ ਪੈਨਸ਼ਨ ਦੇ ਰੂਪ ‘ਚ 5000 ਦਾ ਭੁਗਤਾਨ ਕੀਤਾ ਜਾਵੇਗਾ ਅਤੇ ਉਸ ਦੀ ਮੌਤ ਤੋਂ ਬਾਅਦ ਪਾਲਿਸੀ ਦਾ ਖਰੀਦੀ ਮੁੱਲ 7,50,000 ਰੁਪਏ ਦੀ ਰਕਮ ਦਾ ਭੁਗਤਾਨ ਉਸ ਦੇ ਨਾਮਿਨੀ ਨੂੰ ਕੀਤਾ ਜਾਵੇਗਾ

ਸਰੰਡਰ ਲਾਭ:

ਮੰਨ ਲਓ ਕਿ 68 ਸਾਲ ਦੀ ਉਮਰ ‘ਚ ਰਮੇਸ਼ ਨੂੰ ਖੁਦ ਜਾਂ ਪਤਨੀ ਦੇ ਗੰਭੀਰ ਬਿਮਾਰੀ ਦੇ ਇਲਾਜ ਲਈ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ ਅਜਿਹੀ ਹਾਲਤ ‘ਚ, 68 ਸਾਲ ਦੀ ਉਮਰ ਤੱਕ ਤਾਂ ਉਸ ਨੂੰ ਮਹੀਨਾ ਪੈਨਸ਼ਨ ਦੇ ਰੂਪ ‘ਚ 5000 ਰੁਪਏ ਦਾ ਭੁਗਤਾਨ ਹੁੰਦਾ ਰਹੇਗਾ ਅਤੇ 68 ਸਾਲ ਦੀ ਉਮਰ ‘ਚ ਜਦੋਂ ਉਹ ਪਾਲਿਸੀ ਨੂੰ ਸਰੈਂਡਰ ਕਰ ਦਿੰਦਾ ਹੈ ਤਾਂ ਉਸ ਨੂੰ ਖਰੀਦੀ ਮੁੱਲ ਦਾ 98 ਪ੍ਰਤੀਸ਼ਤ ਰਕਮ ਵਾਪਸ ਕਰ ਦਿੱਤੀ ਜਾਵੇਗੀ ਭਾਵ 7,50,000 ਦਾ 98 ਪ੍ਰਤੀਸ਼ਤ-7,35,000 ਰੁਪਏ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!