Dragon Fruit Cultivation in India

Dragon Fruit Cultivation in Indiaਵਿਦੇਸ਼ੀ ਡ੍ਰੈਗਨ ਫਰੂਟ ਨੂੰ ਦਿੱਤਾ ਭਾਰਤੀ ਆਕਾਰ, ਅਨੋਖੀ ਖੇਤੀ ਕਰਦੇ ਹਨ ਸ਼੍ਰੀਨਿਵਾਸ ਰਾਓ

ਹੈਦਰਾਬਾਦ ਦੇ ਕੁਕਟਪੱਲੀ ਦੇ ਰਹਿਣ ਵਾਲੇ ਸ਼੍ਰੀਨਿਵਾਸ ਰਾਓ ਮਾਧਵਰਾਮ ਪੇਸ਼ੇ ਤੋਂ ਇੱਕ ਡਾਕਟਰ ਹਨ ਹਰ ਦਿਨ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਮਰੀਜ਼ਾਂ ਦਾ ਇਲਾਜ ਕਰਦੇ ਹਨ ਇਸ ਤੋਂ ਬਾਅਦ ਉਹ ਨਿਕਲ ਪੈਂਦੇ ਹਨ ਆਪਣੇ ਖੇਤਾਂ ਵੱਲ ਪਿਛਲੇ ਚਾਰ ਸਾਲ ਤੋਂ ਉਹ ਡ੍ਰੈਗਨ ਫਰੂਟ ਦੀ ਖੇਤੀ ਕਰ ਰਹੇ ਹਨ ਹੁਣ ਉਨ੍ਹਾਂ ਨੇ 12 ਏਕੜ ਜ਼ਮੀਨ ‘ਤੇ ਡ੍ਰੈਗਨ ਫਰੂਟ ਲਾਇਆ ਹੈ

ਇਸ ਤੋਂ ਸਾਲਾਨਾ 1.5 ਕਰੋੜ ਰੁਪਏ ਦੀ ਕਮਾਈ ਹੋ ਰਹੀ ਹੈ 200 ਤੋਂ ਜ਼ਿਆਦਾ ਕਿਸਾਨਾਂ ਨੂੰ ਉਹ ਮੁਫ਼ਤ ਟ੍ਰੇਨਿੰਗ ਦੇ ਰਹੇ ਹਨ 35 ਸਾਲ ਦੇ ਸ਼੍ਰੀਨਿਵਾਸ ਨੇ 2009 ‘ਚ ਐੱਮਬੀਬੀਐੱਸ ਅਤੇ 2011 ‘ਚ ਐੱਮਡੀ ਕੀਤੀ ਇਸ ਤੋਂ ਬਾਅਦ ਇੱਕ ਕਾਲਜ ‘ਚ ਬਤੌਰ ਅਸਿਸਟੈਂਟ ਪ੍ਰੋਫੈਸਰ ਉਨ੍ਹਾਂ ਨੇ ਕੰਮ ਕੀਤਾ ਉਨ੍ਹਾਂ ਨੂੰ ਆਕਸਫੋਰਡ ਯੂਨੀਵਰਸਿਟੀ ਤੋਂ ਫੈਲੋਸ਼ਿਪ ਵੀ ਮਿਲੀ ਸ੍ਰੀਨਿਵਾਸਨ ਕਹਿੰਦੇ ਹਨ,

ਸਾਡਾ ਪਰਿਵਾਰ ਬਹੁਤ ਪਹਿਲਾਂ ਤੋਂ ਹੀ ਖੇਤੀ ਨਾਲ ਜੁੜਿਆ ਰਿਹਾ ਹੈ ਮੇਰੇ ਦਾਦਾ ਜੀ ਕਿਸਾਨ ਸਨ, ਸਬਜ਼ੀਆਂ ਉਗਾਉਂਦੇ ਸਨ ਮੇਰੇ ਪਿਤਾ ਉਨ੍ਹਾਂ ਦੇ ਕੰਮ ‘ਚ ਹੱਥ ਵਟਾਉਂਦੇ ਸਨ ਬਾਅਦ ‘ਚ ਉਨ੍ਹਾਂ ਦੀ ਨੌਕਰੀ ਲੱਗ ਗਈ ਤਾਂ ਵੀ ਉਹ ਖੇਤੀ ਨਾਲ ਜੁੜੇ ਰਹੇ ਇਸ ਲਈ ਖੇਤੀ ਨੂੰ ਲੈ ਕੇ ਦਿਲਚਸਪੀ ਸ਼ੁਰੂ ਤੋਂ ਰਹੀ ਹੈ ਮੈਂ ਹਮੇਸ਼ਾ ਤੋਂ ਸੋਚਦਾ ਸੀ ਕਿ ਖੇਤੀ ਨੂੰ ਲੈ ਕੇ ਲੋਕਾਂ ਦਾ ਨਜ਼ਰੀਆ ਬਦਲਿਆ ਜਾਵੇ ਪਹਿਲੀ ਵਾਰ ਡ੍ਰੈਗਨ ਫਰੂਟ ਸਾਲ 2016 ‘ਚ ਦੇਖਿਆ ਉਨ੍ਹਾਂ ਦੇ ਭਰਾ ਇੱਕ ਪਰਿਵਾਰਕ ਪ੍ਰੋਗਰਾਮ ਲਈ ਡ੍ਰੈਗਨ ਫਰੂਟ ਲੈ ਕੇ ਆਏ ਸਨ ਮੈਨੂੰ ਇਹ ਫਰੂਟ ਪਸੰਦ ਆਇਆ ਅਤੇ ਇਸ ਬਾਰੇ ਜਾਣਨ ਦੀ ਜਿਗਿਆਸਾ ਹੋਈ ਫਿਰ ਮੈਂ ਇਸ ਨੂੰ ਲੈ ਕੇ ਰਿਸਰਚ ਕਰਨਾ ਸ਼ੁਰੂ ਕੀਤਾ ਕਿ ਇਹ ਕਿੱਥੇ ਵਿਕਦਾ ਹੈ, ਕਿੱਥੋਂ ਇਸ ਨੂੰ ਇੰਮਪੋਰਟ ਕੀਤਾ ਜਾਂਦਾ ਹੈ ਅਤੇ ਇਸ ਦੀ ਫਾਰਮਿੰਗ ਕਿਵੇਂ ਹੁੰਦੀ ਹੈ

ਰਿਸਰਚ ਤੋਂ ਬਾਅਦ ਉਨ੍ਹਾਂ ਨੂੰ ਪਤਾ ਚੱਲਿਆ ਕਿ ਇਸ ਦੀਆਂ ਸੈਂਕੜੇ ਪ੍ਰਜਾਤੀਆਂ ਹੁੰਦੀਆਂ ਹਨ ਪਰ ਭਾਰਤ ‘ਚ ਘੱਟ ਹੀ ਕਿਸਾਨ ਇਸ ਦੀ ਖੇਤੀ ਕਰਦੇ ਹਨ ਸਿਰਫ ਦੋ ਤਰ੍ਹਾਂ ਦੇ ਹੀ ਡ੍ਰੈਗਨ ਫਰੂਟ ਇੱਥੇ ਉਗਾਏ ਜਾਂਦੇ ਹਨ ਇਸ ਤੋਂ ਬਾਅਦ ਉਨ੍ਹਾਂ ਨੇ ਮਹਾਂਰਾਸ਼ਟਰ ਦੇ ਇੱਕ ਕਿਸਾਨ ਤੋਂ 1000 ਡ੍ਰੈਗਨ ਫਰੂਟ ਦੇ ਪੌਦੇ ਖਰੀਦੇ, ਪਰ ਉਨ੍ਹਾਂ ‘ਚ ਜ਼ਿਆਦਾਤਰ ਖਰਾਬ ਹੋ ਗਏ ਵਜ੍ਹਾ ਇਹ ਰਹੀ ਕਿ ਉਹ ਪਲਾਂਟ ਇੰਡੀਆ ਦੇ ਕਲਾਈਮੇਟ ‘ਚ ਨਹੀਂ ਉਗਾਏ ਜਾ ਸਕਦੇ ਸਨ 70 ਤੋਂ 80 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਥੋੜ੍ਹਾ ਦੁੱਖ ਜ਼ਰੂਰ ਹੋਇਆ, ਪਰ ਪਿਤਾ ਜੀ ਨੇ ਹਿੰਮਤ ਵਧਾਈ ਕਿ ਹੁਣ ਪਿੱਛੇ ਨਹੀਂ ਮੁੜਨਾ ਹੈ ਇਸ ਤੋਂ ਬਾਅਦ ਸ਼੍ਰੀਨਿਵਾਸ ਨੇ ਗੁਜਰਾਤ, ਕੋਲਕਾਤਾ ਸਮੇਤ ਕਈ ਸ਼ਹਿਰਾਂ ਦਾ ਦੌਰਾ ਕੀਤਾ ਉੱਥੋਂ ਦੀਆਂ ਨਰਸਰੀਆਂ ‘ਚ ਗਏ ਸਭ ਇਹੀ ਕਹਿੰਦੇ ਸਨ ਕਿ ਇਹ ਇੰਮਪਰੋਟਿਡ ਹੈ,

ਇੱਥੇ ਇਸ ਦੀ ਖੇਤੀ ਨਹੀਂ ਹੋ ਸਕਦੀ ਹੈ ਇੱਕ ਵਾਰ ਵਿਅਤਨਾਮ ‘ਚ ਭਾਰਤ ਦੇ ਰਾਜਦੂਤ ਹਰੀਸ਼ ਕੁਮਾਰ ਨਾਲ ਮਿਲਣ ਦਾ ਅਪਾਇੰਟਮੈਂਟ ਲਿਆ ਉਨ੍ਹਾਂ ਨਾਲ 15 ਮਿੰਟ ਲਈ ਮੇਰੀ ਮੁਲਾਕਾਤ ਤੈਅ ਹੋਈ, ਪਰ ਜਦੋਂ ਅਸੀਂ ਮਿਲੇ ਤਾਂ ਉਹ ਮੇਰੇ ਆਈਡਿਆ ਤੋਂ ਏਨੇ ਪ੍ਰਭਾਵਿਤ ਹੋਏ ਕਿ 45 ਮਿੰਟ ਤੱਕ ਸਾਡੀ ਗੱਲਬਾਤ ਚੱਲਦੀ ਰਹੀ ਮੈਂ ਉੱਥੋਂ ਦੀ ਇੱਕ ਹਾਰਟੀਕਲਚਰ ਯੂਨੀਵਰਸਿਟੀ ‘ਚ ਗਿਆ, ਕਰੀਬ 7 ਦਿਨ ਤੱਕ ਰਿਹਾ ਉੱਥੇ ਮੈਂ ਇੱਕ ਕਿਸਾਨ ਦੇ ਘਰ ਗਿਆ ਜੋ ਡ੍ਰੈਗਨ ਫਰੂਟ ਦੀ ਖੇਤੀ ਕਰਦਾ ਸੀ ਉੱਥੋਂ ਆਉਣ ਤੋਂ ਬਾਅਦ ਸ਼੍ਰੀਨਿਵਾਸ ਨੇ ਤਾਈਵਾਨ, ਮਲੇਸ਼ੀਆ ਸਮੇਤ 13 ਦੇਸ਼ਾਂ ਦਾ ਦੌਰਾ ਕੀਤਾ ਫਿਰ ਭਾਰਤ ਆ ਕੇ ਉਨ੍ਹਾਂ ਨੇ ਖੁਦ ਦੇ ਨਾਂਅ ‘ਤੇ ਡ੍ਰੈਗਨ ਫਰੂਟ ਦੀ ਇੱਕ ਪ੍ਰਜਾਤੀ ਤਿਆਰ ਕੀਤੀ ਜੋ ਭਾਰਤ ਦੇ ਕਲਾਈਮੇਟ ਦੇ ਹਿਸਾਬ ਨਾਲ ਕਿਤੇ ਵੀ ਉਗਾਈ ਜਾ ਸਕਦੀ ਹੈ 2016 ਦੇ ਅੰਤ ‘ਚ ਉਨ੍ਹਾਂ ਨੇ ਇੱਕ ਹਜ਼ਾਰ ਡ੍ਰੈਗਨ ਫਰੂਟ ਦੇ ਪਲਾਂਟ ਲਾਏ ਉਹ ਰੋਜ਼ ਖੁਦ ਖੇਤ ਜਾ ਕੇ ਪਲਾਂਟ ਦੀ ਦੇਖਭਾਲ ਕਰਦੇ ਸਨ,

ਉਨ੍ਹਾਂ ਨੂੰ ਟ੍ਰੀਟਮੈਂਟ ਦਿੰਦੇ ਸਨ ਪਹਿਲੇ ਹੀ ਸਾਲ ਉਨ੍ਹਾਂ ਨੂੰ ਬਿਹਤਰ ਰਿਸਪਾਨਸ ਮਿਲਿਆ ਚੰਗਾ ਖਾਸਾ ਉਤਪਾਦਨ ਹੋਇਆ ਫਰੂਟ ਤਿਆਰ ਹੋ ਜਾਣ ਤੋਂ ਬਾਅਦ ਹੁਣ ਸਵਾਲ ਸੀ ਕਿ ਇਸ ਦੀ ਖਪਤ ਕਿੱਥੇ ਕੀਤੀ ਜਾਵੇ, ਮਾਰਕਿਟ ‘ਚ ਕਿਵੇਂ ਵੇਚਿਆ ਜਾਵੇ ਕੁਝ ਫਰੂਟ ਲੈ ਕੇ ਅਸੀਂ ਦੁਕਾਨਾਂ ‘ਤੇ ਗਏ, ਉਨ੍ਹਾਂ ਨੂੰ ਆਪਣੇ ਪ੍ਰੋਡਕਟ ਬਾਰੇ ਜਾਣਕਾਰੀ ਦਿੱਤੀ ਸ਼ੁਰੂਆਤ ‘ਚ ਤਾਂ ਉਹ ਇਸ ਨੂੰ ਲੈਣ ਲਈ ਬਿਲਕੁਲ ਵੀ ਤਿਆਰ ਨਹੀਂ ਹੋਏ ਉਨ੍ਹਾਂ ਦਾ ਕਹਿਣਾ ਸੀ ਕਿ ਲੋਕ ਇੰਮਪਰੋਟਿਡ ਡ੍ਰੈਗਨ ਫਰੂਟ ਹੀ ਪਸੰਦ ਕਰਦੇ ਹਨ, ਇਹ ਕੋਈ ਨਹੀਂ ਖਰੀਦੇਗਾ ਉਹ ਫਰੂਟ ਦਾ ਟੇਸਟ ਅਤੇ ਰੰਗ ਦੇਖ ਕੇ ਕਹਿੰਦੇ ਸਨ ਕਿ ਤੁਸੀਂ ਕੁਝ ਮਿਲਾਇਆ ਹੈ, ਇਹ ਰੀਅਲ ਨਹੀਂ ਹੈ

ਪਰ ਅਸੀਂ ਜਦੋਂ ਹਰ ਇੱਕ ਚੀਜ਼ ਸਮਝਾਈ ਤਾਂ ਉਹ ਮੰਨ ਗਏ ਉਦੋਂ ਇੱਕ ਹਫ਼ਤੇ ‘ਚ 10 ਟਨ ਫਰੂਟ ਵਿਕ ਗਏ ਸਨ ਹੁਣ ਡਾ. ਸ਼੍ਰੀਨਿਵਾਸ 12 ਏਕੜ ਜ਼ਮੀਨ ‘ਤੇ ਡ੍ਰੈਗਨ ਫਰੂਟ ਦੀ ਖੇਤੀ ਕਰ ਰਹੇ ਹਨ ਕਰੀਬ 30 ਹਜ਼ਾਰ ਪਲਾਂਟ ਹਨ ਉਹ 80 ਟਨ ਤੱਕ ਦਾ ਪ੍ਰੋਡਕਸ਼ਨ ਕਰਦੇ ਹਨ ਉਹ ਦੱਸਦੇ ਹਨ ਕਿ ਇੱਕ ਏਕੜ ਜ਼ਮੀਨ ‘ਤੇ ਇਸ ਦੀ ਖੇਤੀ ਨਾਲ 10 ਟਨ ਫਰੂਟ ਦਾ ਉਤਪਾਦਨ ਹੁੰਦਾ ਹੈ ਜਿਸ ਨਾਲ ਪ੍ਰਤੀ ਟਨ 8-10 ਲੱਖ ਰੁਪਏ ਦੀ ਕਮਾਈ ਹੋ ਜਾਂਦੀ ਹੈ ਮਾਰਕਿਟ ‘ਚ 100 ਤੋਂ 120 ਰੁਪਏ ਤੱਕ ਇਸ ਦੀ ਕੀਮਤ ਹੈ

ਡ੍ਰੈਗਨ ਫਰੂਟ ਦੀਆਂ ਭਾਰਤ ‘ਚ ਤਿੰਨ ਕਿਸਮਾਂ ਹਨ

ਸਫੈਦ ਡ੍ਰੈਗਨ ਫਰੂਟ:

ਸਫੈਦ ਡ੍ਰੈਗਨ ਫਰੂਟ ਭਾਰਤ ‘ਚ ਸਭ ਤੋਂ ਜ਼ਿਆਦਾ ਉਗਾਇਆ ਜਾ ਰਿਹਾ ਹੈ ਕਿਉਂਕਿ ਇਸ ਦੇ ਪੌਦੇ ਆਸਾਨੀ ਨਾਲ ਲੋਕਾਂ ਨੂੰ ਮਿਲ ਜਾਂਦੇ ਹਨ ਪਰ ਇਸ ਦਾ ਬਜ਼ਾਰ ਭਾਅ ਬਾਕੀ ਕਿਸਮਾਂ ਤੋਂ ਘੱਟ ਪਾਇਆ ਜਾਂਦਾ ਹੈ ਇਸ ਦੇ ਫਲ ਨੂੰ ਕੱਟਣ ਤੋਂ ਬਾਅਦ ਅੰਦਰ ਦਾ ਹਿੱਸਾ ਸਫੈਦ ਦਿਖਾਈ ਦਿੰਦਾ ਹੈ

ਲਾਲ ਗੁਲਾਬੀ:

ਲਾਲ ਗੁਲਾਬੀ ਡ੍ਰੈਗਨ ਫਰੂਟ ਭਾਰਤ ‘ਚ ਕਾਫ਼ੀ ਘੱਟ ਦੇਖਣ ਨੂੰ ਮਿਲਦਾ ਹੈ ਇਸ ਦਾ ਫਲ ਬਾਹਰ ਅਤੇ ਅੰਦਰ ਦੋਵਾਂ ਥਾਵਾਂ ਤੋਂ ਗੁਲਾਬੀ ਰੰਗ ਦਾ ਹੁੰਦਾ ਹੈ ਇਸ ਦਾ ਬਜ਼ਾਰ ਭਾਅ ਸਫੈਦ ਤੋਂ ਜ਼ਿਆਦਾ ਹੁੰਦਾ ਹੈ ਅਤੇ ਖਾਣ ‘ਚ ਵੀ ਸਵਾਦਿਸ਼ਟ

ਪੀਲਾ:

ਪੀਲਾ ਡ੍ਰੈਗਨ ਫਰੂਟ ਭਾਰਤ ‘ਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਇਸ ਦਾ ਰੰਗ ਬਾਹਰ ਤੋਂ ਪੀਲਾ ਅਤੇ ਅੰਦਰੋਂ ਸਫੈਦ ਹੁੰਦਾ ਹੈ ਇਸ ਦੀ ਬਜ਼ਾਰ ‘ਚ ਕੀਮਤ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ

ਇੰਜ ਕਰੋ ਖੇਤ ਦੀ ਤਿਆਰੀ:

ਡ੍ਰੈਗਨ ਫਰੂਟ ਦੀ ਖੇਤੀ ਲਈ ਪਹਿਲਾਂ ਖੇਤ ਦੇ ਮੌਜ਼ੂਦ ਅਵਸ਼ੇਸ਼ਾਂ ਨੂੰ ਨਸ਼ਟ ਕਰਕੇ ਖੇਤ ਦੀ ਪਲਾਓ ਲਾ ਕੇ ਗਹਿਰੀ ਜੁਤਾਈ ਕਰ ਦਿਓ ਪਲਾਓ ਲਾਉਣ ਦੇ ਕੁਝ ਦਿਨ ਬਾਅਦ ਖੇਤ ‘ਚ ਕਲਟੀਵੇਟਰ ਜ਼ਰੀਏ ਦੋ ਤੋਂ ਤਿੰਨ ਤਿਰਛੀ ਜੁਤਾਈ ਕਰ ਦਿਓ ਉਸ ਤੋਂ ਬਾਅਦ ਖੇਤ ‘ਚ ਰੋਟਾਵੇਟਰ ਚਲਾ ਕੇ ਮਿੱਟੀ ਨੂੰ ਭੁਰਭੁਰਾ ਅਤੇ ਖੇਤ ਨੂੰ ਸਮਤਲ ਬਣਾ ਲਓ ਡ੍ਰੈਗਨ ਫਰੂਟ ਦੀ ਖੇਤੀ ਸਮਤਲ ਜ਼ਮੀਨ ‘ਚ ਖੱਡੇ ਬਣਾ ਕੇ ਕੀਤੀ ਜਾਂਦੀ ਹੈ

ਇਸ ਦੇ ਖੱਡਿਆਂ ਨੂੰ ਇੱਕ ਲਾਈਨ ‘ਚ ਤਿੰਨ ਮੀਟਰ ਦੀ ਦੂਰੀ ਰੱਖਦੇ ਹੋਏ ਤਿਆਰ ਕਰੋ ਹਰੇਕ ਖੱਡਾ ਚਾਰ ਫੁੱਟ ਚੌੜਾਈ ਵਾਲਾ ਅਤੇ ਡੇਢ ਫੁੱਟ ਗਹਿਰਾ ਹੋਣਾ ਚਾਹੀਦਾ ਹੈ ਕਤਾਰਾਂ ‘ਚ ਚਾਰ ਮੀਟਰ ਦੀ ਦੂਰੀ ਬਣਾਈ ਰੱਖੋ ਖੱਡਿਆਂ ਨੂੰ ਤਿਆਰ ਹੋਣ ਤੋਂ ਬਾਅਦ ਉੱਚਿਤ ਮਾਤਰਾ ‘ਚ ਗੋਹੇ ਦੀ ਖਾਦ ਅਤੇ ਰਸਾਇਣਕ ਖਾਦ ਨੂੰ ਮਿੱਟੀ ‘ਚ ਮਿਲਾ ਕੇ ਤਿਆਰ ਕੀਤੇ ਗਏ ਖੱਡਿਆਂ ‘ਚ ਭਰ ਦਿਓ ਉਨ੍ਹਾਂ ਦੀ ਸਿੰਚਾਈ ਕਰ ਦਿਓ ਇਨ੍ਹਾਂ ਖੱਡਿਆਂ ‘ਚ ਸਪੋਰਟਿੰਗ ਸਿਸਟਮ ਨੂੰ ਲਾਇਆ ਜਾਂਦਾ ਹੈ ਜਿਸ ਦੇ ਚਾਰੇ ਪਾਸੇ ਇਸ ਦੇ ਚਾਰ ਪੌਦੇ ਲਾਏ ਜਾਂਦੇ ਹਨ

ਸਪੋਰਟਿੰਗ ਸਿਸਟਮ ਤਿਆਰ ਕਰਨਾ:

ਡ੍ਰੈਗਨ ਫਰੂਟ ਦਾ ਪੌਦਾ ਲਗਭਗ 20 ਤੋਂ 25 ਸਾਲ ਤੱਕ ਪੈਦਾਵਾਰ ਦਿੰਦਾ ਹੈ ਇਸ ਦਾ ਪੌਦਾ ਬਿਨਾਂ ਸਹਾਰੇ ਦੇ ਵਿਕਾਸ ਨਹੀਂ ਕਰ ਪਾਉਂਦਾ ਇਸ ਕਾਰਨ ਸਪੋਰਟਿੰਗ ਸਿਸਟਮ ਤਿਆਰ ਕੀਤਾ ਜਾਂਦਾ ਹੈ ਇਸ ਦੀ ਖੇਤੀ ‘ਚ ਸਪੋਰਟਿੰਗ ਸਿਸਟਮ ਤਿਆਰ ਕਰਨ ‘ਚ ਸਭ ਤੋਂ ਜ਼ਿਆਦਾ ਖਰਚ ਆਉਂਦਾ ਹੈ ਇਸ ਦਾ ਸਪੋਰਟਿੰਗ ਸਿਸਟਮ ਸੀਮਿੰਟ ਦੇ ਪਿੱਲਰ ਨਾਲ ਤਿਆਰ ਕੀਤਾ ਜਾਂਦਾ ਹੈ, ਜਿਸ ਦੀ ਉੱਚਾਈ 7 ਤੋਂ 8 ਫੁੱਟ ਤੱਕ ਪਾਈ ਜਾਂਦੀ ਹੈ ਇੱਕ ਹੈਕਟੇਅਰ ‘ਚ ਇਸ ਦੀ ਖੇਤੀ ਲਈ ਲਗਭਗ 1200 ਪਿੱਲਰ ਦੀ ਜ਼ਰੂਰਤ ਹੁੰਦੀ ਹੈ ਜਦੋਂ ਪੌਦਾ ਵਿਕਾਸ ਕਰਦਾ ਹੈ, ਉਦੋਂ ਉਸ ਨੂੰ ਇਨ੍ਹਾਂ ਪਿੱਲਰਾਂ ਦੇ ਸਹਾਰੇ ਬੰਨ੍ਹ ਦਿੱਤਾ ਜਾਂਦਾ ਹੈ

ਪੌਦਾ ਤਿਆਰ ਕਰਨਾ:

ਇਸ ਦਾ ਪੌਦਾ ਨਰਸਰੀ ‘ਚ ਤਿਆਰ ਕੀਤਾ ਜਾਂਦਾ ਹੈ ਇਸ ਦੇ ਪੌਦੇ ਨੂੰ ਤਿਆਰ ਕਰਨ ਲਈ ਲਗਭਗ 20 ਸੈਂਟੀਮੀਟਰ ਲੰਮੀ ਕਲਮ ਲੈਣੀ ਚਾਹੀਦੀ ਹੈ ਇਨ੍ਹਾਂ ਕਲਮਾਂ ਨੂੰ ਦੋ ਤੋਂ ਤਿੰਨ ਦਿਨ ਤੱਕ ਜ਼ਮੀਨ ‘ਚ ਦਬਾ ਦਿਓ ਉਸ ਤੋਂ ਬਾਅਦ ਉਸ ਨੂੰ ਗੋਹੇ ਦੀ ਖਾਦ, ਕਮਪੋਸਟ ਖਾਦ ਅਤੇ ਮਿੱਟੀ ਦੇ 1:1:2 ਅਨੁਪਾਤ ‘ਚ ਮਿਸ਼ਰਨ ਤਿਆਰ ਕਰਕੇ ਉਸ ‘ਚ ਲਾ ਦਿਓ ਅਤੇ ਪੌਦਿਆਂ ਦੀ ਸਿੰਚਾਈ ਕਰ ਦਿਓ

ਪੌਦਾ ਲਾਉਣ ਦਾ ਤਰੀਕਾ ਅਤੇ ਟਾਈਮ:

ਡ੍ਰੈਗਨ ਫਰੂਟ ਦੇ ਪੌਦੇ ਬੀਜ ਅਤੇ ਪੌਦ ਦੋਵੇਂ ਤਰ੍ਹਾਂ ਲਾਏ ਜਾਂਦੇ ਹਨ ਡ੍ਰੈਗਨ ਫਰੂਟ ਦਾ ਪੌਦਾ ਖੇਤ ‘ਚ ਜੂਨ ਅਤੇ ਜੁਲਾਈ ਦੇ ਮਹੀਨੇ ‘ਚ ਲਾਇਆ ਜਾਂਦਾ ਹੈ ਕਿਉਂਕਿ ਇਸ ਦੌਰਾਨ ਬਾਰਿਸ਼ ਦਾ ਮੌਸਮ ਹੋਣ ਦੀ ਵਜ੍ਹਾ ਨਾਲ ਪੌਦਾ ਚੰਗੀ ਤਰ੍ਹਾਂ ਵਿਕਾਸ ਕਰਦਾ ਹੈ ਪਰ ਜਿੱਥੇ ਸਿੰਚਾਈ ਦੀ ਉੱਚਿਤ ਵਿਵਸਥਾ ਹੋਵੇ ਉੱਥੇ ਇਸ ਦੇ ਪੌਦੇ ਫਰਵਰੀ ਅਤੇ ਮਾਰਚ ਮਹੀਨੇ ‘ਚ ਵੀ ਲਾਏ ਜਾ ਸਕਦੇ ਹਨ ਇੱਕ ਹੈਕਟੇਅਰ ‘ਚ ਇਸ ਦੇ ਲਗਭਗ 4450 ਪੌਦੇ ਲਾਏ ਜਾਂਦੇ ਹਨ ਜਿਨ੍ਹਾਂ ਦਾ ਕੁੱਲ ਖਰਚ ਦੋ ਲੱਖ ਦੇ ਆਸ-ਪਾਸ ਹੁੰਦਾ ਹੈ

ਪੌਦੇ ਦੀ ਸਿੰਚਾਈ:

ਡ੍ਰੈਗਨ ਫਰੂਟ ਦੇ ਪੌਦਿਆਂ ਨੂੰ ਹੋਰ ਫਸਲਾਂ ਦੀ ਤੁਲਨਾ ‘ਚ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ ਜਦਕਿ ਬਾਰਿਸ਼ ਦੇ ਮੌਸਮ ‘ਚ ਇਸ ਦੇ ਪੌਦਿਆਂ ਨੂੰ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਸਰਦੀਆਂ ਦੇ ਮੌਸਮ ‘ਚ ਇਸ ਦੇ ਪੌਦੇ ਨੂੰ ਮਹੀਨੇ ‘ਚ ਦੋ ਵਾਰ ਪਾਣੀ ਦੇਣਾ ਚਾਹੀਦਾ ਹੈ ਅਤੇ ਗਰਮੀਆਂ ‘ਚ ਇਸ ਦੇ ਪੌਦੇ ਨੂੰ ਹਫ਼ਤੇ ‘ਚ ਇੱਕ ਵਾਰ ਪਾਣੀ ਦੇਣਾ ਠੀਕ ਹੁੰਦਾ ਹੈ ਜਦੋਂ ਪੌਦੇ ‘ਤੇ ਫੁੱਲ ਬਣਨ ਦਾ ਸਮਾਂ ਆਏ ਉਦੋਂ ਪੌਦੇ ਨੂੰ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ

ਇਸ ਤੋਂ ਇਲਾਵਾ ਕਮਾਈ:

ਡ੍ਰੈਗਨ ਫਰੂਟ ਦਾ ਪੌਦਾ ਪੂਰੀ ਤਰ੍ਹਾਂ ਵਿਕਸਤ ਹੋਣ ਦੇ ਲਈ 4 ਤੋਂ 5 ਸਾਲ ਦਾ ਸਮਾਂ ਲੈਂਦਾ ਹੈ ਉਦੋਂ ਤੱਕ ਖਾਲੀ ਬਚੀ ਹੋਈ ਜ਼ਮੀਨ ‘ਚ ਮਟਰ, ਬੈਂਗਣ, ਗੋਭੀ, ਲਸਣ, ਅਦਰਕ, ਹਲਦੀ ਵਰਗੇ ਮਸਾਲੇ ਅਤੇ ਸਬਜ਼ੀਆਂ ਦੀਆਂ ਫਸਲਾਂ ਨੂੰ ਉਗਾ ਸਕਦੇ ਹਾਂ ਇਨ੍ਹਾਂ ਤੋਂ ਇਲਾਵਾ ਪਪੀਤੇ ਦੀ ਖੇਤੀ ਵੀ ਇਸ ਦੇ ਨਾਲ ਕਰ ਸਕਦੇ ਹਾਂ ਜਿਸ ਨਾਲ ਕਿਸਾਨ ਭਰਾਵਾਂ ਨੂੰ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਨਹੀਂ ਕਰਨਾ ਪਵੇਗਾ ਅਤੇ ਪੌਦਾ ਚੰਗੀ ਤਰ੍ਹਾਂ ਵਿਕਾਸ ਵੀ ਕਰਨ ਲੱਗੇਗਾ

ਫਲਾਂ ਦੀ ਤੁੜਾਈ:

ਡ੍ਰੈਗਨ ਫਰੂਟ ਦੇ ਪੌਦੇ ਦੂਜੇ ਸਾਲ ‘ਚ ਫਲ ਦੇਣ ਲੱਗ ਜਾਂਦੇ ਹਨ ਇਸ ਦੇ ਪੌਦਿਆਂ ‘ਤੇ ਫੁੱਲ ਮਈ ਮਹੀਨੇ ਤੋਂ ਆਉਣੇ ਸ਼ੁਰੂ ਹੋ ਜਾਂਦੇ ਹਨ ਜਿਨ੍ਹਾਂ ‘ਤੇ ਦਸੰਬਰ ਮਹੀਨੇ ਤੱਕ ਫਲ ਬਣਦੇ ਰਹਿੰਦੇ ਹਨ ਇੱਕ ਸਾਲ ‘ਚ ਇਸ ਦੇ ਫਲਾਂ ਦੀ ਤੁੜਾਈ ਲਗਭਗ 6 ਵਾਰ ਕੀਤੀ ਜਾਂਦੀ ਹੈ ਇਸ ਦੇ ਫਲ ਜਦੋਂ ਹਰੇ ਰੰਗ ਤੋਂ ਬਦਲ ਕੇ ਲਾਲ ਗੁਲਾਬੀ ਦਿਖਾਈ ਦੇਣ ਲੱਗੇ ਉਦੋਂ ਇਨ੍ਹਾਂ ਨੂੰ ਤੋੜ ਲੈਣਾ ਚਾਹੀਦਾ ਹੈ ਕਿਉਂਕਿ ਲਾਲ ਦਿਖਾਈ ਦੇਣ ‘ਤੇ ਫਲ ਪੂਰਨ ਰੂਪ ਨਾਲ ਪੱਕ ਜਾਂਦੇ ਹਨ

ਪੈਦਾਵਾਰ ਅਤੇ ਲਾਭ:

ਡ੍ਰੈਗਨ ਫਰੂਟ ਦੇ ਪੌਦੇ ਦੂਜੇ ਸਾਲ ‘ਚ ਪੈਦਾਵਾਰ ਦੇਣਾ ਸ਼ੁਰੂ ਕਰ ਦਿੰਦੇ ਹਨ ਦੂਜੇ ਸਾਲ ‘ਚ ਇੱਕ ਹੈਕਟੇਅਰ ਤੋਂ ਇਸ ਦੀ ਪੈਦਾਵਾਰ ਲਗਭਗ 400 ਤੋਂ 500 ਕਿੱਲੋ ਤੱਕ ਹੋ ਜਾਂਦੀ ਹੈ ਪਰ ਚਾਰ ਤੋਂ ਪੰਜ ਬਾਅਦ ਇਸ ਦੀ ਪ੍ਰਤੀ ਹੈਕਟੇਅਰ ਪੈਦਾਵਾਰ 10 ਤੋਂ 15 ਟਨ ਤੱਕ ਪਾਈ ਜਾਂਦੀ ਹੈ ਇਸ ਦੇ ਇੱਕ ਫਲ ਦਾ ਵਜ਼ਨ 350 ਗ੍ਰਾਮ ਤੋਂ 800 ਗ੍ਰਾਮ ਤੱਕ ਪਾਇਆ ਜਾਂਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!