ਜੀਵਨ ਦਾ ਤੋਹਫਾ ਹੈ ਯੋਗ -ਅੰਤਰਰਾਸ਼ਟਰੀ ਯੋਗਾ ਦਿਵਸ (21 ਜੂਨ)
‘ਯੋਗ ਖੁਦ ਦੇ ਜ਼ਰੀਏ ਖੁਦ ਵੱਲ ਖੁਦ ਦੀ ਯਾਤਰਾ ਹੈ’ ਸ੍ਰੀਮਦਭਗਵਤ ਗੀਤਾ ਦਾ ਇਹ ਉਪਦੇਸ਼ ਆਧੁਨਿਕ ਜੀਵਨਸ਼ੈਲੀ ਲਈ ਬਹੁਤ ਮਹੱਤਵਪੂਰਨ ਹੈ ਯੋੋਗ ਆਰਾਮ ਅਤੇ ਧਿਆਨ ਨਾਲ ਸ਼ਕਤੀ ਅਤੇ ਲਚਕੀਲੇਪਣ ਦੀਆਂ ਕਸਰਤਾਂ ਨੂੰ ਜੋੜਦਾ ਹੈ ‘ਯੋਗ’ ਸ਼ਬਦ ਦਾ ਅਰਥ ਹੀ ਇੱਕਜੁਟ ਹੋਣਾ ਹੈ ਅਕਸਰ ਵਿਅਕਤੀ ਇੱਕ ਸੰਪੂਰਨ ਜੀਵਨ ਜਿਉਣ ਦੀ ਹੜਬੜਾਹਟ ’ਚ, ਅਧਿਆਤਮਿਕਤਾ ਅਤੇ ਸ਼ਾਂਤੀ ਤੋਂ ਦੂਰ ਹੋ ਜਾਂਦਾ ਹੈ ਆਧੁਨਿਕਤਾ ਦੀ ਇਸ ਦੌੜ ’ਚ ਜ਼ਿਆਦਾਤਰ ਲੋਕਾਂ ਕੋਲ ਖੁਦ ਲਈ ਸਮਾਂ ਕੱਢਣਾ ਮੁਸ਼ਕਿਲ ਹੋ ਗਿਆ ਹੈ ਪਰਿਵਾਰ, ਕੰਮ ਨੂੰ ਸੰਤੁਲਿਤ ਕਰਨਾ ਅਤੇ ਖੁਦ ਲਈ ਕੁਝ ਸਮਾਂ ਕੱਢਣ ਦੀ ਜ਼ਰੂਰਤ ਅਧੂਰੀ ਰਹਿ ਜਾਂਦੀ ਹੈ ਅਜਿਹੀਆਂ ਪ੍ਰੇਸ਼ਾਨੀਆਂ ਅਤੇ ਚਿੰਤਾਵਾਂ ਨਾਲ ਗ੍ਰਸਤ ਹੋਣ ਕਾਰਨ ਵਿਅਕਤੀ ਅਕਸਰ ਕਈ ਬਿਮਾਰੀਆਂ ਨੂੰ ਜਨਮ ਦੇ ਬੈਠਦਾ ਹੈ ਜੋ ਤਨ ਅਤੇ ਮਨ ਨੂੰ ਪ੍ਰਭਾਵਿਤ ਕਰਦੀਆਂ ਹਨ
ਆਧੁਨਿਕ ਜੀਵਨ ’ਚ ਯੋਗ ਕਿਉਂ ਮਹੱਤਵਪੂਰਨ ਹੈ? ਦਰਅਸਲ, ਯੋਗ ਇੱਕ ਤੋਹਫਾ ਹੈ, ਜੋ ਸਾਨੂੰ ਸਾਡੇ ਪੂਰਵਜਾਂ, ਸੰਤ-ਮਹਾਤਮਾਵਾਂ, ਰਿਸ਼ੀਆਂ-ਮੁਨੀਆਂ ਵੱਲੋਂ ਸੁੱਤੀਆਂ ਯੋਗਤਾਵਾਂ ਨੂੰ ਜਗਾਉਣ ਲਈ ਦਿੱਤਾ ਗਿਆ ਹੈ ਜੇਕਰ ਅਸੀਂ ਆਪਣੇ ਰੂਟੀਨ ਦੇ ਜੀਵਨ ’ਚ ਯੋਗ ਆਸਣਾਂ ਦਾ ਅਭਿਆਸ ਕਰਦੇ ਹਾਂ ਤਾਂ ਇਹ ਸਾਡੇ ਸਰੀਰ ਨੂੰ ਮਜ਼ਬੂਤ ਬਣਾਉਣ ’ਚ ਸਾਡੀ ਮੱਦਦ ਕਰੇਗਾ ਅਤੇ ਧਿਆਨ ਦਾ ਅਭਿਆਸ ਸਾਨੂੰ ਆਪਣੇ ਧਿਆਨ ਨੂੰ ਬਿਹਤਰ ਬਣਾਉਣ ’ਚ ਮੱਦਦ ਕਰੇਗਾ ਜੋ ਆਧੁਨਿਕ ਜੀਵਨ ’ਚ ਇੱਕ ਵਿਅਕਤੀ ਲਈ ਸਭ ਤੋਂ ਜ਼ਰੂਰੀ ਹੈ
ਰੋਜ਼ਾਨਾ ਇੱਕ ਘੰਟਾ ਯੋਗ ਕਰਨ ਨਾਲ ਵਿਅਕਤੀ ਨੂੰ ਪਸੀਨਾ ਆਵੇਗਾ ਤੇ ਸਰੀਰ ’ਚੋਂ ਸਾਰੀਆਂ ਅਸ਼ੁੱਧੀਆਂ ਬਾਹਰ ਨਿੱਕਲ ਜਾਣਗੀਆਂ, ਨਾਲ ਹੀ ਸਾਹ ਲੈਣ ਦੀ ਦਰ ਵੀ ਬਿਹਤਰ ਹੋਵੇਗੀ ਜਿਸ ਨਾਲ ਆਕਸੀਜ਼ਨ ਚੰਗੀ ਤਰ੍ਹਾਂ ਗ੍ਰਹਿਣ ਹੋਵੇਗੀ, ਜਿਸ ਨਾਲ ਸਾਡੇ ਸਿਸਟਮ ਨੂੰ ਸਹੀ ਤਰੀਕੇ ਨਾਲ, ਕੁਸ਼ਲਤਾਪੂਰਵਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ’ਚ ਮੱਦਦ ਮਿਲੇਗੀ ਯੋਗ ਨਾ ਸਿਰਫ ਸਰੀਰਕ ਤੰਦਰੁਸਤੀ ਲਈ ਫਾਇਦੇਮੰਦ ਹੈ ਸਗੋਂ, ਯੋਗ ਸਾਡੇ ਜੀਵਨ ਨੂੰ ਬਦਲ ਸਕਦਾ ਹੈ ਅਤੇ ਸਾਨੂੰ ਬਿਹਤਰ ਜੀਵਨਸ਼ੈਲੀ ਜਿਉਣ ’ਚ ਮੱਦਦ ਕਰ ਸਕਦਾ ਹੈ
Table of Contents
ਮਾਨਸਿਕ ਅਵਿਵਸਥਾ ਨੂੰ ਠੀਕ ਕਰਦੈ ਯੋਗ
ਆਧੁਨਿਕ ਜੀਵਨਸ਼ੈਲੀ ’ਚ ਇਨਸਾਨ ਨੇ ਮਨੁੱਖੀ ਸੰਪਰਕ ਘੱਟ ਕਰ ਦਿੱਤਾ ਹੈ, ਕਿਉਂਕਿ ਆਪਣੇ ਕੰਮਾਂ ਨੂੰ ਪੂਰਾ ਕਰਨ ’ਚ ਐਨਾ ਰੁੱਝ ਗਏ ਹਾਂ ਕਿ ਅਸੀਂ ਕੰਮ ਸਮਾਂ-ਹੱਦ ਤੋਂ ਪਹਿਲਾਂ ਪੂਰਾ ਕਰਨਾ ਹੈ ਅਤੇ ਜੇਕਰ ਸਾਨੂੰ ਸਮਾਂ ਮਿਲਦਾ ਹੈ, ਤਾਂ ਅਸੀਂ ਆਪਣੇ ਸਮਾਰਟਫੋਨ ’ਚ ਫੇਸਬੁੱੁਕ, ਇੰਸਟਾਗ੍ਰਾਮ, ਟਵਿੱਟਰ ਆਦਿ ਜ਼ਰੀਏ ਦੁਨੀਆਂ ’ਚ ਕੀ ਹੋ ਰਿਹਾ ਹੈ ਇਹ ਦੇਖਣ ਲੱਗਦੇ ਹਾਂ ਇਨ੍ਹਾਂ ਸਾਰੀਆਂ ਚੀਜ਼ਾਂ ਨੇ ਸਾਡੇ ਦਿਮਾਗ ਨੂੰ ਪਹਿਲਾਂ ਤੋਂ ਕਿਤੇ ਜ਼ਿਆਦਾ ਭਰਮਾ ਦਿੱਤਾ ਹੈ ਅਸੀਂ ਆਪਣੇ ਦਿਮਾਗ ਨੂੰ ਚੰਗੀ ਤਰ੍ਹਾਂ ਨਹੀਂ ਸਮਝਦੇ ਹਾਂ ਅਤੇ ਅਸੀਂ ਇਸ ’ਤੇ ਕੰਟਰੋਲ ਗੁਆ ਦਿੱਤਾ ਹੈ ਇਸ ਦਾ ਨਤੀਜਾ ਮਾਨਸਿਕ ਸਮੱਸਿਆਵਾਂ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ, ਜੋ ਅੱਜ ਇੱਕ ਸੰਸਾਰਿਕ ਮਹਾਂਮਾਰੀ ਬਣ ਗਈ ਹੈ ਨਾਲ ਹੀ, ਲਗਾਤਾਰ ਸਮਾਰਟਫੋਨ ਅਤੇ ਲੈਪਟਾਪ ’ਤੇ ਰਹਿਣ ਕਾਰਨ ਦੂਰਦਰਸ਼ਿਤਾ ਦੀ ਕਮੀ ਸਾਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਸਕਦੀ ਹੈ ਯੋਗ ਆਸਣ ਜੋ ਮੱਦਦ ਕਰ ਸਕਦਾ ਹੈ ਉਹ ਹੈ- ਉਤਾਨ ਆਸਣ (ਜਿਸ ਨੂੰ ਫਾਰਵਰਡ ਫੋਲਡ ਪੋਜ਼ ਵੀ ਕਿਹਾ ਜਾਂਦਾ ਹੈ), ਵਿਪਰੀਤ ਕਰਣੀ (ਜਿਸ ਨੂੰ ਲੈਗਸ ਅਪ ਦ ਵਾਲ ਪੋਜ ਵੀ ਕਿਹਾ ਜਾਂਦਾ ਹੈ), ਸ਼ਵ ਆਸਣ (ਜਿਸ ਨੂੰ ਕਾੱਰਪਸ ਪੋਜ਼ ਵੀ ਕਿਹਾ ਜਾਂਦਾ ਹੈ)
ਅਨੁਸ਼ਾਸਿਤ ਬਣਾਉਂਦਾ ਹੈ ਯੋਗ
ਕਦੇ-ਕਦੇ ਅਸੀਂ ਕੰਮ ਦੇ ਬੋਝ ਜਾਂ ਕਿਸੇ ਦਿੱਤੇ ਗਏ ਕੰਮ ਦੀ ਸਮਾਂ-ਹੱਦ ਆਦਿ ਕਾਰਨ ਇਕੱਠੇ ਕਈ ਕੰਮ ਕਰਨ ਲੱਗਦੇ ਹਾਂ, ਜਿਸ ਨਾਲ ਅਸੀਂ ਦੁਖੀ ਅਤੇ ਥੋੜ੍ਹੇ ਕਨਫਿਊਜ਼ ਹੋ ਜਾਂਦੇ ਹਾਂ ਜਿਵੇਂ ਕਿ ਕਿਹੜਾ ਕੰਮ ਪਹਿਲਾਂ ਪੂਰਾ ਕੀਤਾ ਜਾਣਾ ਚਾਹੀਦੈ ਤੇ ਅਸੀਂ ਚੀਜ਼ਾਂ ਨੂੰ ਸੂਚੀਬੱਧ ਨਹੀਂ ਕਰਦੇ ਜਾਂ ਅਸੀਂ ਉਨ੍ਹਾਂ ਚੀਜ਼ਾਂ ਦਾ ਵਿਸ਼ਲੇਸ਼ਣ ਨਹੀਂ ਕਰਦੇ, ਜਿਨ੍ਹਾਂ ਨੂੰ ਪਹਿਲਾਂ ਕਰਨ ਦੀ ਲੋੜ ਹੈ ਅਜਿਹੇ ’ਚ ਯੋਗ ਆਸਣ ਮੱਦਦਗਾਰ ਸਾਬਤ ਹੋ ਸਕਦਾ ਹੈ ਜਿਵੇਂ ਵਿ੍ਰਕਸ਼ ਆਸਣ (ਜਿਸ ਨੂੰ ਟ੍ਰੀ ਪੋਜ਼ ਵੀ ਕਿਹਾ ਜਾਂਦਾ ਹੈ), ਗਰੁੜ ਆਸਣ (ਜਿਸ ਨੂੰ ਈਗਲ ਪੋਜ਼ ਕਿਹਾ ਜਾਂਦਾ ਹੈ), ਉਸ਼ਟ੍ਰ ਆਸਣ (ਜਿਸ ਨੂੰ ਕੈਮਲ ਪੋਜ ਵੀ ਕਿਹਾ ਜਾਂਦਾ ਹੈ)
ਤਣਾਅ ਨੂੰ ਘੱਟ ਕਰਦੈ ਯੋਗ
ਵਰਤਮਾਨ ਦੌਰ ’ਚ ਮਨੁੱਖ ਸਰੀਰਕ ਤੌਰ ’ਤੇ ਘੱਟ, ਸਗੋਂ ਮਾਨਸਿਕ ਤੌਰ ’ਤੇ ਬਹੁਤ ਸਰਗਰਮ ਨਜ਼ਰ ਆਉਣ ਲੱਗਾ ਹੈ ਇਨਸਾਨੀ ਦਿਮਾਗ ’ਚ ਇਕੱਠੇ ਹਜ਼ਾਰਾਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਹਨ ਅਤੇ ਜੋ ਸਰੀਰਕ ਤੌਰ ’ਤੇ ਪ੍ਰਭਾਵਿਤ ਕਰ ਸਕਦੀਆਂ ਹਨ ਜਿਵੇਂ ਵਧਿਆ ਬਲੱਡ ਪ੍ਰੈਸ਼ਰ, ਡਿਪਰੈਸ਼ਨ, ਚਿੰਤਾ, ਘਬਰਾਹਟ, ਤਣਾਅ ’ਚ ਵਾਧਾ ਆਦਿ ਸਾਡੇ ਜੀਵਨ ’ਚ ਤਕਨਾਲੋਜੀ ਦੀ ਭੂਮਿਕਾ ਕਾਰਨ ਹੋ ਸਕਦੀਆਂ ਹਨ ਅਜਿਹੇ ’ਚ ਇਹ ਯੋਗ ਮੱਦਦਗਾਰ ਬਣ ਸਕਦੇ ਹਨ ਜਿਵੇਂ ਸੁਖ ਆਸਣ (ਜਿਸ ਨੂੰ ਆਸਾਨ ਮੁਦਰਾ ਵੀ ਕਿਹਾ ਜਾਂਦਾ ਹੈ), ਬਾਲ ਆਸਣ (ਜਿਸ ਨੂੰ ਬੱਚੇ ਦੀ ਮੁਦਰਾ ਵੀ ਕਿਹਾ ਜਾਂਦਾ ਹੈ), ਅਨੰਦ ਬਾਲ ਆਸਣ (ਜਿਸ ਨੂੰ ਹੈਪੀ ਬੇਬੀ ਪੋਜ ਵੀ ਕਿਹਾ ਜਾਂਦਾ ਹੈ)
ਲੰਮਾ ਦਿਨ ਹੈ 21 ਜੂਨ
21 ਜੂਨ ਦਾ ਦਿਨ ਉੱਤਰੀ ਗੋਲਾਰਧ ’ਚ ਸਾਲ ਦਾ ਸਭ ਤੋਂ ਲੰਮਾ ਦਿਨ ਹੁੰਦਾ ਹੈ ਹਰ ਸਾਲ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਇਆ ਜਾਂਦਾ ਹੈ, ਉਸ ਨਜ਼ਰੀਏ ਨਾਲ ਯੋਗ ਮਨੁੱਖ ਨੂੰ ਲੰਮੀ ਉਮਰ ਦਿੰਦਾ ਹੈ 11 ਦਸੰਬਰ 2014 ਨੂੰ ਸੰਯੁਕਤ ਰਾਸ਼ਟਰ ਦੇ 177 ਮੈਂਬਰਾਂ ਵੱਲੋਂ 21 ਜੂਨ ਨੂੰ ‘ਕੌਮਾਂਤਰੀ ਯੋਗ ਦਿਵਸ’ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਭਾਰਤ ਦੇ ਇਸ ਪ੍ਰਸਤਾਵ ਨੂੰ 90 ਦਿਨਾਂ ਦੇ ਅੰਦਰ ਪੂਰਨ ਬਹੁਮਤ ਨਾਲ ਪਾਸ ਕੀਤਾ ਗਿਆ, ਜੋ ਕਿਸੇ ਪ੍ਰਸਤਾਵਿਤ ਦਿਵਸ ਨੂੰ ਸੰਯੁਕਤ ਰਾਸ਼ਟਰ ਸੰਘ ’ਚ ਪਾਸ ਕਰਨ ਲਈ ਸਭ ਤੋਂ ਘੱਟ ਸਮਾਂ ਹੈ
ਹੱਸਣਾ ਵੀ ਯੋਗ ਹੈ!
ਹੱਸਣਾ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਮਨੁੱਖੀ ਸਰੀਰ ’ਤੇ ਸਿਰਫ ਸਕਾਰਾਤਮਕ ਅਸਰ ਪਾਉਂਦੀ ਹੈ ਯੋਗ ਦੀ ਅਜਿਹੀ ਤਕਨੀਕ ਕਈ ਲਾਭ ਪ੍ਰਦਾਨ ਕਰਦੀ ਹੈ ਇਹ ਅਭਿਆਸ ਕਰਨ ਵਾਲਿਆਂ ਨੂੰ ਖੁਸ਼ੀ ਅਤੇ ਜਗਿਆਸਾ ਦੀ ਭਾਵਨਾ ਨਾਲ ਆਪਣੇ ਅਭਿਆਸ ਨੂੰ ਅਪਨਾਉਣ ਲਈ ਉਤਸ਼ਾਹਿਤ ਕਰਦਾ ਹੈ, ਨਾਲ ਹੀ ਟੈਨਸ਼ਨ, ਤਣਾਅ ਅਤੇ ਚਿੰਤਾ ਵਰਗੇ ਮਾਨਸਿਕ ਸਿਹਤ ਮੁੱਦਿਆਂ ਖਿਲਾਫ ਇੱਕ ਨਿਵਾਰਕ ਉਪਾਅ ਦੇ ਰੂਪ ’ਚ ਵੀ ਕੰਮ ਕਰਦਾ ਹੈ