Yoga ਯੋਗ ਕਦੋਂ, ਕਿੱਥੇ ਅਤੇ ਕਿਵੇਂ ਕਰੀਏ
ਯੋਗ ਇੱਕ ਪੁਰਾਣੀ ਪ੍ਰਣਾਲੀ ਹੈ ਹੁਣ ਯੋਗ ਬਾਰੇ ਲੋਕਾਂ ’ਚ ਜਾਗਰੂਕਤਾ ਕਾਫੀ ਵਧਣ ਲੱਗੀ ਹੈ ਯੋਗ ਸਾਡੇ ਦੇਸ਼ ’ਚ ਹੀ ਨਹੀਂ, ਬਾਹਰਲੇ ਹੋਰ ਦੇਸ਼ਾਂ ਭਾਵ ਲਗਭਗ ਪੂਰੀ ਦੁਨੀਆ ’ਚ ਵੀ ਖੂਬ ਪਾਪੁਲਰ ਹੋ ਰਿਹਾ ਹੈ ਲੋਕਾਂ ਨੂੰ ਸਮਝ ਆ ਗਈ ਹੈ ਕਿ ਯੋਗ ਰਾਹੀਂ ਅਸੀਂ ਆਪਣੇ ਸਰੀਰ ਨੂੰ ਚੁਸਤ-ਦਰੁਸਤ ਅਤੇ ਲਚਕੀਲਾ ਬਣਾ ਸਕਦੇ ਹਾਂ ਅਤੇ ਕਈ ਬਿਮਾਰੀਆਂ ਤੋਂ ਖੁਦ ਨੂੰ ਬਚਾ ਸਕਦੇ ਹਾਂ
Table of Contents
ਆਓ! ਜਾਣਦੇ ਹਾਂ ਯੋਗ ਕਦੋਂ, ਕਿਸ ਉਮਰ ’ਚ, ਕਿੱਥੇ ਅਤੇ ਕਿਵੇਂ ਕਰੀਏ ਤਾਂ ਕਿ ਯੋਗ ਦਾ ਪੂਰਾ ਲਾਭ ਲੈ ਸਕੀਏ
Yoga ਸਮਾਂ:
ਯੋਗ ਕਰਨ ਦਾ ਸਹੀ ਸਮਾਂ ਸਵੇਰ ਦਾ ਹੈ ਜੇਕਰ ਤੁਸੀਂ ਸਵੇਰ ਦੇ ਸਮੇਂ ਯੋਗ ਕਿਸੇ ਕਾਰਨ ਕਰਕੇ ਨਹੀਂ ਕਰ ਸਕਦੇ ਤਾਂ ਸ਼ਾਮ ਨੂੰ ਯੋਗ ਅਭਿਆਸ ਕਰ ਸਕਦੇ ਹੋ ਧਿਆਨ ਰੱਖੋ ਸ਼ਾਮ ਨੂੰ ਯੋਗ ਖਾਣਾ ਖਾਣ ਤੋਂ 3-4 ਘੰਟੇ ਬਾਅਦ ਕੀਤਾ ਜਾਣਾ ਚਾਹੀਦਾ ਹੈ ਸਨੈਕਸ ਖਾਧੇ ਹੋਣ ਤਾਂ 1 ਘੰਟੇ ਦਾ ਵਕਫ਼ਾ ਰੱਖੋ ਤਰਲ ਵਸਤੂਆਂ ਜਿਵੇਂ ਚਾਹ, ਲੱਸੀ, ਨਾਰੀਅਲ ਪਾਣੀ, ਜੂਸ, ਸੂਪ ਲਿਆ ਹੋਵੇ ਤਾਂ ਅੱਧੇ ਘੰਟੇ ਬਾਅਦ ਕਰੋ ਪਾਣੀ ਪੀਣ ਤੋਂ ਬਾਅਦ ਵੀ 10 ਤੋਂ 15 ਮਿੰਟ ਉਡੀਕ ਕਰਕੇ ਅਭਿਆਸ ਕਰੋ।
ਕਿਸ ਉਮਰ ’ਚ ਯੋਗ ਸ਼ੁਰੂ ਕੀਤਾ ਜਾਵੇ:
ਯੋਗ ਦਾ ਅਭਿਆਸ ਜਨਮ ਤੋਂ 3-4 ਸਾਲ ਬਾਅਦ ਸ਼ੁਰੂ ਕੀਤਾ ਜਾ ਸਕਦਾ ਹੈ ਬੱਚੇ ਆਸਣ ਜ਼ਲਦੀ ਸਿੱਖਦੇ ਹਨ ਉਨ੍ਹਾਂ ਦਾ ਸਰੀਰ, ਮਾਸਪੇਸ਼ੀਆਂ, ਜੋੜ ਅਤੇ ਹੱਡੀਆਂ ਸਭ ਲਚਕੀਲੇ ਹੁੰਦੇ ਹਨ ਜੋ ਅਸਾਨੀ ਨਾਲ ਮੁੜ ਜਾਂਦੇ ਹਨ 12 ਸਾਲ ਤੋਂ ਬਾਅਦ ਬੱਚੇ ਨੂੰ ਹਲਕੇ ਆਸਣ ਅਤੇ ਪ੍ਰਾਣਾਯਾਮ ਕਰਨਾ ਚਾਹੀਦੈ ਤਾਂ ਕਿ ਉਹ ਆਪਣੀਆਂ ਇੰਦਰੀਆਂ ਨੂੰ ਸੰਯਮਿਤ ਕਰ ਸਕੇ ਉਨ੍ਹਾਂ ਨੂੰ ਮੁਸ਼ਕਿਲ ਆਸਣ ਨਹੀਂ ਕਰਨੇ ਚਾਹੀਦੇ ਉਸ ਤੋਂ ਬਾਅਦ ਸਾਰੇ ਆਸਣ, ਜੋ ਆਸਾਨੀ ਨਾਲ ਤੁਸੀਂ ਕਰ ਸਕੋ ਅਤੇ ਪ੍ਰਾਣਾਯਾਮ, ਯੌਗਿਕ ਆਸਣ ਅਤੇ ਕਿਰਿਆਵਾਂ ਤਾਉਮਰ ਆਪਣੀ ਸਮਰੱਥਾ ਅਨੁਸਾਰ ਕੀਤੇ ਜਾ ਸਕਦੇ ਹਨ।
ਯੋਗ ਅਭਿਆਸ ਕਿੱਥੇ ਅਤੇ ਕਿਵੇਂ ਕਰੀਏ:
- ਯੋਗ ਦਾ ਸਭ ਤੋਂ ਬਿਹਤਰ ਸਮਾਂ ਸਵੇਰ ਦਾ ਹੁੰਦਾ ਹੈ ਖੁੱਲ੍ਹੀ ਹਵਾ ’ਚ ਯੋਗ ਅਭਿਆਸ ਕਰਨਾ ਲਾਹੇਵੰਦ ਹੈ ਮਨ ਸ਼ਾਂਤ ਕਰਕੇ ਅਭਿਆਸ ਕਰੋ ਧਿਆਨ ਰੱਖੋ ਆਸ-ਪਾਸ ਰੌਲਾ ਨਾ ਹੋਵੇ।
- ਯੋਗ ਜ਼ਮੀਨ ’ਤੇ ਦਰੀ, ਚਟਾਈ, ਮੈਟ ਵਿਛਾ ਕੇ ਕਰੋ ਯੋਗ ਅਭਿਆਸ ਦੇ ਸਮੇਂ ਸੂਤੀ ਥੋੜ੍ਹੇ ਖੁੱਲ੍ਹੇ ਕੱਪੜੇ ਪਹਿਨੋ ਜੋ ਆਰਾਮਦੇਹ ਹੋਣ।
- ਯੋਗ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਸ਼ੁਰੂ ਤੋਂ ਅਖੀਰ ਤੱਕ ਅੱਖਾਂ ਬੰਦ ਰੱਖੋ ਧਿਆਨ ਸਰੀਰ ਦੇ ਉਨ੍ਹਾਂ ਅੰਗਾਂ ’ਤੇ ਰੱਖੋ ਜਿੱਥੇ ਆਸਣ ਦਾ ਅਸਰ ਪੈ ਰਿਹਾ ਹੋਵੇ।
- ਸਾਹਾਂ ’ਤੇ ਖਾਸ ਧਿਆਨ ਦਿਓ ਆਪਣੇ ਅੰਗਾਂ ਨੂੰ ਸਟਰੈੱਚ ਕਰਦੇ ਸਮੇਂ ਸਾਹ ਖਿੱਚੋ ਅੰਗਾਂ ਨੂੰ ਸੁੰਗੜਾਉਂਦੇ ਹੋਏ ਜਾਂ ਵਾਪਸ ਅਵਸਥਾ ’ਚ ਆਉਂਦੇ ਹੋਏ ਸਾਹ ਛੱਡੋ ਉੱਪਰ ਜਾਂਦੇ ਸਮੇਂ ਸਾਹ ਖਿੱਚੋ, ਵਾਪਸ ਆਉਂਦੇ ਸਮੇਂ ਜਾਂ ਹੇਠਾਂ ਜਾਂਦੇ ਸਮੇਂ ਸਾਹ ਛੱਡੋ।
- ਹਰ ਆਸਣ ਨੂੰ ਹੌਲੀ ਗਤੀ ਨਾਲ ਕਰੋ, ਵਾਪਸ ਆਉਂਦੇ ਸਮੇਂ ਵੀ ਜ਼ਲਦੀ ਨਾ ਕਰੋ।
- ਹਰ ਆਸਣ ਤੋਂ ਬਾਅਦ ਸਰੀਰ ਨੂੰ ਢਿੱਲਾ ਕਰਕੇ ਆਰਾਮ ਦਿਓ ਤਾਂ ਕਿ ਸਰੀਰ ਅਗਲੇ ਆਸਣ ਲਈ ਤਿਆਰ ਹੋ ਸਕੇ।
- ਥਕਾਵਟ ਮਹਿਸੂਸ ਹੋਣ ’ਤੇ ਸਰੀਰ ਨਾਲ ਜ਼ਬਰਦਸਤੀ ਨਾ ਕਰੋ ਆਰਾਮ ਕਰੋ।
- 50 ਤੋਂ 60 ਮਿੰਟਾਂ ਤੱਕ ਆਸਣਾਂ ਦਾ ਅਭਿਆਸ ਕਰੋ ਹਰ ਆਸਣ ਤੋਂ ਬਾਅਦ ਆਰਾਮ ਕਰੋ।
- ਯੋਗ ਕਰਨ ਤੋਂ 30 ਮਿੰਟਾਂ ਬਾਅਦ ਨਹਾਓ ਅਤੇ ਖਾਣਾ ਵੀ ਅੱਧਾ ਘੰਟਾ ਰੁਕ ਕੇ ਖਾਓ।
- ਯੋਗ ਸਾਧਨਾ ਦੇ ਨਤੀਜੇ ਆਰਾਮ ਨਾਲ ਮਿਲਦੇ ਹਨ ਜ਼ਲਦੀ ਨਤੀਜਿਆਂ ਦੀ ਉਮੀਦ ਨਾ ਕਰੋ।
- ਅਖੀਰ ’ਚ ਥੋੜ੍ਹਾ ਆਰਾਮ ਕਰਕੇ ਸੱਜੇ ਪਾਸੇ ਕਰਵਟ ਲੈ ਕੇ ਉੱਠੋ।
- ਜੇਕਰ ਸਮਾਂ ਹੋਵੇ ਤਾਂ ਕਪਾਲਭਾਤੀ, ਅਨੁਲੋਮ ਵਿਲੋਮ ਪ੍ਰਾਣਾਯਾਮ ਕਰੋ ਸ਼ੁਰੂ ਕਰਦੇ ਸਮੇਂ ਲੰਮੇ ਡੂੰਘੇ ਸਾਹ ਲਓ ਤਾਂ ਕਿ ਸਰੀਰ ਦੇ ਅੰਦਰ ਦੀ ਨੈਗੇਟੀਵਿਟੀ ਬਾਹਰ ਨਿੱਕਲ ਸਕੇ।
-ਸੁਨੀਤਾ ਗਾਬਾ