ਸੁਖਦ ਅਹਿਸਾਸ ਹੈ ਪਰਿਵਾਰ ਦੇ ਨਾਲ ਖਾਣਾ
ਕਈ ਵਾਰ ਕੰਮਕਾਜੀ ਹੋਣ ਕਾਰਨ ਸਾਰੇ ਪਰਿਵਾਰਕ ਮੈਂਬਰ ਇਕੱਠੇ ਮਿਲ ਕੇ ਖਾਣਾ ਨਹੀਂ ਖਾ ਸਕਦੇ ਇਸ ਲਈ ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਨੇ Team(Together eating a meat with family) ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ ਪਰਿਵਾਰ ਦੀ ਖੁਸ਼ੀ ਲਈ ਘੱਟੋ-ਘੱਟ ਹਫਤੇ ’ਚ ਇੱਕ ਦਿਨ ਪੂਰਾ ਪਰਿਵਾਰ ਇਕੱਠਿਆਂ ਬੈਠ ਕੇ ਖਾਣਾ ਖਾਵੇ
ਇਨ੍ਹੀਂ ਦਿਨੀਂ ਪਰਿਵਾਰਾਂ ’ਚ ਇਕੱਠੇ ਬੈਠ ਕੇ ਖਾਣ ਦਾ ਰੁਝਾਨ ਬੇਹੱਦ ਘੱਟ ਹੋ ਗਿਆ ਹੈ ਮਾਪੇ ਰੁੱਝੇ ਰਹਿੰਦੇ ਹਨ ਅਤੇ ਬੱਚਿਆਂ ਦੇ ਆਪਣੇ ਰੁਝੇਵੇਂ ਹਨ ਹਰ ਕੋਈ ਬਰੇਕਫਾਸਟ ਤੋਂ ਲੈ ਕੇ ਡਿਨਰ ਤੱਕ ਉਦੋਂ ਖਾਂਦਾ ਹੈ, ਜਦੋਂ ਉਹ ਖਾਣਾ ਚਾਹੁੰਦਾ ਹੈ ਅਸਲ ’ਚ ਪਰਿਵਾਰ ਨਾਲ ਖਾਣਾ ਖਾਣ ਦਾ ਬਹੁਤ ਮਹੱਤਵ ਹੈ
Table of Contents
ਸਿੱਖਦੇ ਹਨ ਆਦਰ ਦੇਣਾ:
ਬਹੁਤ ਸਾਰੇ ਪਰਿਵਾਰਾਂ ’ਚ ਜੋ ਬੱਚੇ ਸਿਰਫ ਮਾਂ ਨਾਲ ਬੈਠ ਕੇ ਖਾਣਾ ਖਾਂਦੇ ਹਨ, ਉਹ ਇਹ ਸੋਚਣ ਲੱਗ ਜਾਂਦੇ ਹਨ ਕਿ ਮਾਂ ਦਾ ਮਹੱਤਵ ਪਰਿਵਾਰ ’ਚ ਪਿਤਾ ਤੋਂ ਜ਼ਿਆਦਾ ਹੈ ਉਹ ਵੀ ਉਨ੍ਹਾਂ ਨੂੰ ਮਹੱਤਵ ਦਿੰਦੀ ਹੈ, ਇਸ ਲਈ ਨਾਲ ਬੈਠ ਕੇ ਖਾਂਦੀ ਹੈ ਜਦੋਂਕਿ ਪਿਤਾ ਹਮੇਸ਼ਾ ਰੁੱਝੇ ਰਹਿੰਦੇ ਹਨ ਅਸਲ ’ਚ ਜਦੋਂ ਸਾਰੇ ਲੋਕ ਰੋਜ਼ਾਨਾ ਇਕੱਠੇ ਬੈਠ ਕੇ ਖਾਣਾ ਖਾਂਦੇ ਹਨ ਤਾਂ ਬੱਚੇ ਮਾਤਾ-ਪਿਤਾ, ਦੋਵਾਂ ਨੂੰ ਆਦਰ ਦੇਣਾ ਸਿੱਖਦੇ ਹਨ ਉਹ ਜਾਣਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਬਹੁਤ ਬਿਜ਼ੀ ਹਨ ਪਰ ਫਿਰ ਵੀ ਉਨ੍ਹਾਂ ਲਈ ਸਮਾਂ ਕੱਢਿਆ
ਆਪਸ ’ਚ ਗੱਲਬਾਤ ਹੁੰਦੀ ਹੈ:
ਇਹ ਸਹੀ ਹੈ ਕਿ ਤੁਸੀਂ ਇੱਕ-ਦੂਜੇ ਨਾਲ ਦਿਨ ’ਚ ਕਦੇ ਵੀ ਗੱਲਾਂ ਕਰ ਸਕਦੇ ਹੋ ਪਰ ਜ਼ਰਾ ਸੋਚੋ ਅਜਿਹਾ ਕਿੰਨੀ ਵਾਰ ਹੁੰਦਾ ਹੈ, ਜਦੋਂ ਤੁਸੀਂ ਸਾਰੇ ਇਕੱਠੇ ਹੁੰਦੇ ਹੋ? ਇਕੱਠੇ ਖਾਣਾ ਇੱਕ-ਦੂਜੇ ਨੂੰ ਦੇਖਣਾ ਅਤੇ ਗੱਲਾਂ ਕਰਨ ਦਾ ਬਹੁਤ ਵਧੀਆ ਮੌਕਾ ਹੈ ਬੱਸ ਐਨਾ ਜ਼ਰੂਰ ਨਿਸ਼ਚਿਤ ਕਰ ਲਓ ਕਿ ਤੁਸੀਂ ਮਾੜੀਆਂ ਗੱਲਾਂ ਸ਼ੇਅਰ ਨਾ ਕਰੋ ਕੁਝ ਪ੍ਰੇਰਨਾ ਦੇਣ ਵਾਲੀਆਂ ਗੱਲਾਂ, ਚੰਗੀਆਂ ਆਦਤਾਂ ’ਤੇ ਚਰਚਾ ਕਰੋ ਕਿਸੇ ਫੈਮਿਲੀ ਟਰਿੱਪ ਦੀ ਵੀ ਯੋਜਨਾ ਬਣਾਓ ਇਸ ਤਰ੍ਹਾਂ ਤੁਹਾਡੇ ਬੱਚੇ ਖਾਣ ਦੇ ਸਮੇਂ ਨੂੰ ਸਕਾਰਾਤਮਕ ਗੱਲਾਂ ਅਤੇ ਸਵਾਦਿਸ਼ਟ ਖਾਣੇ ਨਾਲ ਜੋੜ ਸਕਣਗੇ
ਬਣਦੀਆਂ ਹਨ ਸੁਖਮਈ ਯਾਦਾਂ:
ਜਦੋਂ ਤੁਹਾਡੇ ਬੱਚੇ ਵੱਡੇ ਹੋਣਗੇ ਤਾਂ ਉਹ ਉਸ ਮਾਹੌਲ ਅਤੇ ਉਸ ਦੌਰਾਨ ਹੋਏ ਹਾਸੇ-ਮਜ਼ਾਕ ਨੂੰ ਕਦੇ ਨਹੀਂ ਭੁੱਲਣਗੇ ਉਹ ਜਾਣਨਗੇ ਕਿ ਇੱਕ ਪਰਿਵਾਰ ਨਾਲ ਖਾਣਾ ਕਿੰਨਾ ਮਹੱਤਵਪੂਰਨ ਹੈ ਤੇ ਉਹ ਆਪਣੇ ਬੱਚਿਆਂ ਨੂੰ ਵੀ ਇਹ ਸਿਖਾਉਣਗੇ ਇਸ ਤਰ੍ਹਾਂ ਇਕੱਠੇ ਖਾਣ ਦੀ ਇਹ ਪਰੰਪਰਾ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਟਰਾਂਸਫਰ ਹੁੰਦੀ ਰਹੇਗੀ ਅਤੇ ਨਾਲ ਹੀ ਪਰਿਵਾਰ ਨਾਲ ਜੁੜੀਆਂ ਯਾਦਾਂ ਵੀ ਨਵੀਂ ਪੀੜ੍ਹੀ ਕਾਫੀ ਹੱਦ ਤੱਕ ਯਾਦ ਰੱਖ ਸਕੇਗੀ
ਵਧਦੀ ਹੈ ਪਰਿਵਾਰਕ ਏਕਤਾ:
ਜੇਕਰ ਪਰਿਵਾਰ ’ਚ ਕੋਈ ਅਜਿਹੀ ਸਮੱਸਿਆ ਆ ਰਹੀ ਹੈ ਜਿਸ ਦਾ ਹੱਲ ਤੁਸੀਂ ਇਕੱਲੇੇ ਨਹੀਂ ਕੱਢ ਸਕਦੇ ਤਾਂ ਫਿਰ ਘਰ ’ਚ ਇਕੱਠੇ ਖਾਣਾ ਖਾਣ ਦੀ ਪਰੰਪਰਾ ਸ਼ੁਰੂ ਕਰੋ ਇਕੱਠੇ ਖਾਣਾ ਖਾਣ ਨਾਲ ਅਤੇ ਪਰਿਵਾਰ ’ਚ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਕਰਨ ਨਾਲ ਤੁਹਾਨੂੰ ਉਸ ਤੋਂ ਬਾਹਰ ਨਿੱਕਲਣ ਦੇ ਕਈ ਸੁਝਾਅ ਮਿਲਣਗੇ ਯਕੀਨ ਮੰਨੋ, ਕਈ ਵਾਰ ਛੋਟੇ ਬੱਚੇ ਵੀ ਬਹੁਤ ਵਧੀਆ ਸੁਝਾਅ ਦਿੰਦੇ ਹਨ