ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ’ਚ ਨੌਜਵਾਨ ਨਸ਼ੇ ਛੱਡ ਰਹੇ ਹਨ ਇਨ੍ਹਾਂ ’ਚੋਂ ਇੱਕ ਹੈ ਜਿਲ੍ਹਾ ਬਠਿੰਡਾ ਦੇ ਪਿੰਡ ਗੋਬਿੰਦਪੁਰਾ ਨਿਵਾਸੀ ਨੌਜਵਾਨ ਅੰਗਰੇਜ਼ ਸਿੰਘ, ਜਿਨ ਦਾ ਜੀਵਨ ਵੀ ਨਸ਼ੇ ਨਾਲ ਬਰਬਾਦ ਹੋ ਗਿਆ ਸੀ, ਪਰ ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ਨਾਲ ਹੁਣ ਉਸਦੇ ਜੀਵਨ ’ਚ ਨਵੀਂ ਸਵੇਰ ਆਈ ਹੈ ਅੰਗਰੇਜ਼ ਸਿੰਘ ਨੇ ਜੀਵਨ ਦੇ ਖੱਟੇ-ਮਿੱਠੇ ਅਨੁਭਵਾਂ ਨੂੰ ਸਾਂਝਾ ਕਰਦੇ ਹੋਏ ਦੱਸਿਆ ਕਿ ਮੈਂ ਪਿਛਲੇ ਸੱਤ-ਅੱਠ ਸਾਲਾਂ ਤੋਂ ਲਗਾਤਾਰ ਚਿੱਟੇ ਦਾ ਨਸ਼ਾ ਕਰ ਰਿਹਾ ਸੀ ਮੈਨੂੰ ਹਰ ਸਮੇਂ ਚਿੱਟੇ ਦੀ ਤਲਬ ਲੱਗੀ ਰਹਿੰਦੀ ਸੀ ਨਸ਼ਾ ਲੈਣ ਲਈ ਜਿਵੇਂ ਠੀਕ ਲੱਗਦਾ ਸੀ। (Depth Campaign)
ਕਦੇ ਕਿਸੇ ਤੋਂ ਪੈਸੇ ਫੜ੍ਹ ਲਏ ਅਤੇ ਕਦੇ ਚੋਰੀ ਕਰ ਲਏ ਇੱਕ ਦਿਨ ਮੈਂ ਪਿੰਡ ਦੇ ਹੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਗੁਰਪ੍ਰੀਤ ਸਿੰਘ ਨਾਲ ਗੱਡੀ ’ਚ ਜਾ ਰਿਹਾ ਸੀ ਗੱਡੀ ’ਚ ਹੀ ਉਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਲਾਈਵ ਸਤਿਸੰਗ ਆਪਣੇ ਫੋਨ ’ਤੇ ਸੁਣਾਇਆ, ਜੋ ਮੈਨੂੰ ਬੜਾ ਚੰਗਾ ਲੱਗਿਆ ਉਸ ਤੋਂ ਬਾਅਦ ਗੁਰਪ੍ਰੀਤ ਨੇ ਵੀ ਮੈਨੂੰ ਸਮਝਾਇਆ ਮੈਂ ਨਸ਼ੇ ਦੀ ਇਸ ਬੁਰੀ ਲਤ ਨੂੰ ਛੱਡਣ ਦੀ ਇੱਛਾ ਜਤਾਈ ਪੂਜਨੀਕ ਗੁਰੂ ਜੀ ਦੀ ਕ੍ਰਿਪਾ ਹੋਈ ਅਤੇ ਮੈਂ ਬਠਿੰਡਾ ’ਚ ਆਨਲਾਈਨ ਸਤਿਸੰਗ ਸੁਣਿਆ, ਜਿਸ ਤੋਂ ਬਾਅਦ ਮੈਂ ਨਸ਼ਾ ਛੱਡ ਦਿੱਤਾ ਮੈਨੂੰ ਸ਼ੁਰੂਆਤੀ ਇੱਕ ਹਫਤੇ ’ਚ ਥੋੜ੍ਹੀ ਪ੍ਰੇਸ਼ਾਨੀ ਜ਼ਰੂਰ ਹੋਈ। (Depth Campaign)
ਪਰ ਇਹ ਵੀ ਸਿਰਫ਼ ਸੋਚਣ ਨਾਲ ਹੀ ਆਉਂਦੀ ਹੈ, ਜੇਕਰ ਅਸੀਂ ਕਿਸੇ ਗਲਤ ਵਿਅਕਤੀ ਨਾਲ ਜਾਵਾਂਗੇ ਤਾਂ ਸੋਚ ਵੀ ਉਹੋ ਜਿਹੀ ਬਣ ਜਾਂਦੀ ਹੈ ਆਮ ਲੋਕਾਂ ’ਚ ਇਹ ਧਾਰਨਾ ਹੁੰਦੀ ਹੈ ਕਿ ਜੇਕਰ ਹੁਣ ਨਸ਼ਾ ਛੱਡਿਆ ਤਾਂ ਅਧਰੰਗ ਹੋ ਜਾਵੇਗਾ ਜਾਂ ਕੋਈ ਹੋਰ ਬੀਮਾਰੀ ਲੱਗ ਜਾਵੇਗੀ, ਅਜਿਹਾ ਕੁਝ ਵੀ ਨਹੀਂ ਹੁੰਦਾ ਇਹ ਸਿਰਫ਼ ਕਹਿਣ ਦੀਆਂ ਗੱਲਾਂ ਹਨ ਜਦੋਂ ਮੇਰੇ ਖਿਲਾਫ਼ ਕੇਸ ਦਰਜ ਹੁੰਦਾ ਸੀ, ਪੁਲਿਸ ਚੁੱਕ ਕੇ ਲੈ ਜਾਂਦੀ ਸੀ ਤਾਂ ਉੱੱਥੇ ਕਿਹੜਾ ਨਸ਼ਾ ਮਿਲਦਾ ਸੀ ਜਾਂ ਜੇਲ੍ਹ ’ਚ ਕੌਣ ਨਸ਼ਾ ਦਿੰਦੇ ਹਨ, ਉੱਥੇ ਤਾਂ ਅਧਰੰਗ ਹੋਇਆ ਨਹੀਂ ਕਈਆਂ ਨੂੰ ਇਹ ਸਿਰਫ ਡਰ ਹੁੰਦਾ ਹੈ, ਪਰ ਹੁਣ ਕੁਝ ਨਹੀਂ। (Depth Campaign)
ਬਸ ਦੋ-ਤਿੰਨ ਦਿਨ ਹੀ ਸਰੀਰ ਨੂੰ ਤਕਲੀਫ ਹੋਈ ਭਰੇ ਗਲੇ ਨਾਲ ਅੰਗਰੇਜ਼ ਸਿੰਘ ਨੇ ਦੱਸਿਆ ਕਿ ਨਸ਼ੇ ਦੇ ਚੱਲਦਿਆਂ ਪਰਿਵਾਰ ਦੀ ਜਿੰਦਗੀ ਨਰਕ ਦੇ ਸਮਾਨ ਹੋ ਗਈ ਸੀ, ਪਹਿਲਾਂ ਕਦੇ ਆਪਣੀ ਮਾਂ ਨੂੰ ਖੁਸ਼ ਨਹੀਂ ਦੇਖਿਆ ਸੀ, ਉਹ ਹਮੇਸਾ ਮੇਰੇ ਨਸ਼ਾ ਕਰਨ ਤੋਂ ਡਰੀ, ਸਹਿਮੀ ਜਿਹੀ ਰਹਿੰਦੀ ਸੀ ਪਰ ਜਦੋਂ ਤੋਂ ਮੈਂ ਨਸ਼ਾ ਛੱਡਿਆ ਹੈ, ਮੇਰੀ ਮਾਂ ਦੇ ਚਿਹਰੇ ਦੀ ਖੁਸ਼ੀ ਮੈਨੂੰ ਵੀ ਬਹੁਤ ਸਕੂਨ ਦਿੰਦੀ ਹੈ ਅੰਗਰੇਜ਼ ਸਿੰਘ ਅਨੁਸਾਰ, ਨਸ਼ਾ ਛੱਡਣਾ ਕੋਈ ਵੱਡੀ ਗੱਲ ਨਹੀਂ, ਵਧੀਆ ਸੰਗ ਮਿਲਣਾ ਚਾਹੀਦਾ, ਜਿਸ ਤਰ੍ਹਾਂ ਮੈਨੂੰ ਸਤਿਸੰਗੀ ਗੁਰਪ੍ਰੀਤ ਸਿੰਘ ਦਾ ਸਾਥ ਮਿਲਿਆ ਅਤੇ ਰੰਗ ਪ੍ਰਮਾਤਮਾ ਦਾ ਨਸੀਬ ਹੋਇਆ ਮੇਰੇ ਨਾਲ 3-4 ਹੋਰ ਵੀ ਲੜਕਿਆਂ ਨੇ ਨਸ਼ਾ ਛੱਡਿਆ ਹੈ, ਉਨ੍ਰਾਂ ਨੂੰ ਵੀ ਕੋਈ ਦਿੱਕਤ ਨਹੀਂ ਹੋਈ ਚਿੱਟੇ ਦੀ ਆਦਤ ਨੇ ਚੋਰੀ ਕਰਨਾ ਸਿਖਾ ਦਿੱਤਾ, ਹੁਣ ਨਸ਼ਾ ਛੱਡਿਆ ਤਾਂ ਮੁੜ ਪਰਿਵਾਰ ’ਚ ਖੁਸ਼ੀਆਂ ਆਈਆ। (Depth Campaign)