RD National College malang festival mumbai

ਆਰਡੀ ਨੈਸ਼ਨਲ ਕਾਲਜ ਫੈਸਟ ‘ਮਲੰਗ’ ਨੌਜਵਾਨ ਟੈਲੇਂਟ ਲਈ ਵਧੀਆ ਮੰਚ ਸਾਬਤ ਹੋਇਆ

ਆਰਡੀ ਨੈਸ਼ਨਲ ਕਾਲਜ ਲਈ ਬੈਂਚਲਰ ਆਫ ਮੈਨੇਜਮੈਂਟ ਸਟੱਡੀਜ਼ (ਬੀਐੱਮਐੱਸ) ਵਿਭਾਗ ਦੇ ਇੰਟਰ-ਕਾਲਜੀਏਟ ਫੈਸਟੀਵਲ ‘ਮਲੰਗ’ ਦੀ ਸ਼ੁਰੂਆਤ 28 ਫਰਵਰੀ ਤੋਂ 1 ਮਾਰਚ 2022 ਦੌਰਾਨ ਹੋਈ।

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਇੰਟਰਕਾਲਜੀਏਟ ਫੈਸਟ ਨੌਜਵਾਨਾਂ ਲਈ ਆਪਣੀ ਹੁਨਰ ਵਿਖਾਉਣ ਦਾ ਇੱਕ ਵੱਡਾ ਮੰਚ ਰਿਹਾ, ਇਹ ਗੱਲ ਮਲੰਗ ਇੰਚਾਰਜ਼ ਨੇ ਸੱਚੀ ਸ਼ਿਕਸ਼ਾ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਆਖੀ।

ਦੱਸ ਦੇਈਏ ਕਿ ਰਾਸ਼ਟਰੀ ਸੱਚੀ ਸ਼ਿਕਸ਼ਾ, ਭਾਰਤ ਦੀ ਮਸ਼ਹੂਰ ( ਪ੍ਰਸਿੱਧ ) ਮੈਗਜ਼ੀਨ ਇਸ ਫੈਸਟ ’ਚ ਮੀਡੀਆ ਪਾਰਟਨਰ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਈਵੈਂਟ ਟੀਮ ’ਤੇ ਮਾਣ ਹੈ, ਜਿਸ ਦੇ ਦ੍ਰਿੜ ਸੰਕਲਪ ਤੇ ਸਖਤ ਮਿਹਨਤ ਕਾਰਨ ਮਲੰਗ ਫੈਸਟ ਦੀ ਕਾਮਯਾਬੀ ਸਾਰਿਆਂ ਦੇ ਸਾਹਮਣੇ ਹੈ। ਇਸ ਵਾਰ ਫੈਸਟ ਦਾ ਸਿਰਲੇਖ ਸਪਾਂਸਰ ਜੁਹੂ ਸਥਿਤ ‘ਸਮਤਾ ਫੂਡਸ ਸਪੈਸ਼ਲਿਟੀ’ (ਸੁੱਕੇ ਮੇਵੇ ਵਿਕਰੇਤਾ) ਰਿਹਾ। ਇਸ ਤਰ੍ਹਾਂ ਹਰ ਸਪਾਂਸਰ ਨੇ ਆਪਣੇ ਯੋਗਦਾਨ ਨਾਲ ਇਸ ਫੈਸਟ ਨੂੰ ਸ਼ਾਨਦਾਰ ਬਣਾਇਆ।

ਫੈਸਟ ਦਾ ਪਹਿਲਾ ਦਿਨ…

RD National College Malang 2ਫੈਸਟ ਦੇ ਪਹਿਲੇ ਦਿਨ ਮਲੰਗ ਦੇ ਉਦਘਾਟਨ ਸਮਾਰੋਹ ਤੋਂ ਬਾਅਦ ਰਿੰਕ ਫੁੱਟਬਾਲ, ਬੈਡਮਿੰਟਨ ਤੇ ਕੈਰਮ ਵਰਗੀਆਂ ਖੇਡਾਂ ਕਰਵਾਈਆਂ ਗਈਆਂ। ਇਸ ਤੋਂ ਬਾਅਦ ਕਈ ਹੋਰ ਸਿੱਖਿਅਕ ਤੇ ਸੱਭਿਆਚਾਰਕ ਤੇ ਫਾਈਨ ਆਰਟਸ ਪ੍ਰੋਗਰਾਮ ਹੋਏ।

ਇਨ੍ਹਾਂ ਪ੍ਰੋਗਰਾਮਾਂ ’ਚ ਪੂਰੇ ਜੋਸ਼ ਨਾਲ ਮੁੰਬਈ ਦੇ ਵੱਖ-ਵੱਖ ਕਾਲਜਾਂ ਨੇ ਹਿੱਸਾ ਲਿਆ ਦਰਸ਼ਕਾਂ ਦੇ ਜੋਸ਼ ਤੇ ਉਤਸ਼ਾਹ ਤੇ ਪ੍ਰੋਗਰਾਮਾਂ ’ਚ ਹਾਜ਼ਰ ਲੋਕਾਂ ਦੀ ਭਾਗੀਦਾਰੀ ਨੇ ਫੈਸਟ ਦੇ ਪਹਿਲੇ ਦਿਨ ਨੂੰ ਯਾਦਗਾਰ ਬਣਾਇਆ। ਦੱਸ ਦੇਈਏ ਕਿ ਫੈਸਟ ਦੇ ਪਹਿਲੇ ਦਿਨ 3000 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਹਾਜ਼ਰੀ ਦਰਜ਼ ਕਰਵਾਈ।

Also Read :-

ਫੈਸਟ ਦਾ ਦੂਜਾ ਦਿਨ…

RD National College Malang 3ਫੈਸਟ ਦੇ ਦੂਜੇ ਦਿਨ (ਜਨਸੰਪਰਕ) ਰੈਲੀ ਸਾਰੇ ਵਿਦਿਆਰਥੀਆਂ ’ਚ ਖਿੱਚ ਦਾ ਕੇਂਦਰ ਰਹੀ, ਕਾਫੀ ਵਿਦਿਆਰਥੀਆਂ ਨੇ ਦਿਲਚਸਪੀ ਨਾਲ ਇਸ ਵਿੱਚ ਭਾਗੀਦਾਰੀ ਕੀਤੀ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਦੀਆਂ ਦਿੱਗਜ ਹਸਤੀਆਂ ਨੇ ਸਿਲੇਬਸਾਂ ਦੇ ਨਾਲ ਹੋਰ ਗਤੀਵਿਧੀਆਂ ਦੇ ਮਹੱਤਵ ਬਾਰੇ ਆਪਣੇ ਵਿਚਾਰ ਰੱਖ ਕੇ ਵਿਦਿਆਰਥੀਆਂ ਦਾ ਆਤਮਵਿਸ਼ਵਾਸ ਵਧਾਇਆ।

Also Read:  ਜੜ੍ਹ ਤੋਂ ਖ਼ਤਮ ਹੋਇਆ ਅਸਾਧ ਰੋਗ -ਸਤਿਸੰਗੀਆਂ ਦੇ ਅਨੁਭਵ

ਜੇਂਡਰ ਇਕਵਲਿਟੀ:

RD National College Malang 1ਉਤਸਵ ’ਚ ਜੇਂਡਰ ਇਕਵਲਿਟੀ ਨੂੰ ਉਤਸ਼ਾਹ ਕਰਦੇ ਹੋਏ ਇਸ ਵਿਸ਼ੇ ’ਤੇ ਅਧਾਰਿਤ ਫੈਸ਼ਨ ਸ਼ੋਅ ਤੇ ਪੋਸਟਰ ਮੇਕਿੰਗ ਵਰਗੇ ਕੁਝ ਪ੍ਰੋਗਰਾਮ ਵੀ ਕਰਵਾਏ ਗਏ। ਫੈਸਟ ਇੰਚਾਰਜ਼ ਨੇ ਅੱਗੇ ਦੱਸਿਆ ਕਿ ਇਸ ਵਾਰ ਫੈਸਟ ਆਪਣੀ ਸ਼ਾਨੋ-ਸ਼ੌਕਤ ਕਾਰਨ ਸਭ ’ਚ ਚਰਚਾ ਦਾ ਵਿਸ਼ਾ ਰਿਹਾ। ਦੱਸ ਦੇਈਏ ਕਿ ਇਹ ਸਾਰਾ ਪ੍ਰਿੰਸੀਪਲ ਡਾ. ਨੇਹਾ ਜਗਤਿਆਨੀ ਤੇ ਵਾਈਸ ਪ੍ਰਿੰਸੀਪਲ ਕੁਮਾਰੀ ਲਕਸ਼ਮੀ ਆਇਰ ਦੇ ਅਣਮੁੱਲੇ ਮਾਰਗਦਰਸ਼ਨ ਤੋਂ ਬਿਨਾ ਸੰਭਵ ਨਹੀਂ ਸੀ।

ਅਸੀਂ ਸਾਰੇ ਸਾਡੀ ਕੋਆਰਡੀਨੇਟਰ ਨਿਕਿਸ਼ਾ ਕੁਕਰੇਜਾ ਤੇ ਫੈਕਲਟੀ ਮੈਂਬਰ ਦਰਸ਼ਨ ਕਾਂਬਲੇ, ਸੁਮਨ ਧਨਾਨੀ ਤੇ ਮਲੰਗ ਫੈਸ ਦੀ ਪੂਰੀ ਟੀਮ ਨੂੰ ਉਨ੍ਹਾਂ ਦੇ ਯੋਗਦਾਨ ਲਈ ਵੀ ਧੰਨਵਾਦ ਕਰਦੇ ਹਾਂ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ