Pushkar Camel Fair

Pushkar Camel Fair: ਰੇਗਿਸਤਾਨ ’ਚ ਸਜਿਆ ਰੰਗਾਂ ਅਤੇ ਸੱਭਿਆਚਾਰ ਦਾ ਅਦਭੁੱਤ ਸੰਸਾਰ ਪੁਸ਼ਕਰ ਮੇਲਾ

ਕਲਪਨਾ ਕਰੋ… ਦੂਰ ਤੱਕ ਫੈਲੀ ਸੁਨਹਿਰੀ ਰੇਤ, ਅਸਮਾਨ ਦੇ ਹੇਠਾਂ ਲਾਈਨ ’ਚ ਚੱਲਦੇ ਸਜੇ-ਧਜੇ ਊਠ, ਰੰਗ-ਬਿਰੰਗੀਆਂ ਪੱਗਾਂ ਪਹਿਨੇ ਪਿੰਡ ਵਾਲੇ, ਲੋਕ-ਗੀਤਾਂ ਦੀ ਮਿੱਠੀ ਧੁਨ ਅਤੇ ਚਾਰੇ ਪਾਸੇ ਤਿਉਹਾਰ ਵਰਗਾ ਮਾਹੌਲ ਰਾਜਸਥਾਨ ਦੇ ਪੁਸ਼ਕਰ ’ਚ ਲੱਗਣ ਵਾਲਾ ਊਠ ਮੇਲਾ ਕੁਝ ਅਜਿਹਾ ਹੀ ਅਦਭੁੱਤ ਦ੍ਰਿਸ਼ ਪੇਸ਼ ਕਰਦਾ ਹੈ ਇੱਥੇ ਪਹੁੰਚਦਿਆਂ ਹੀ ਲੱਗਦਾ ਹੈ ਜਿਵੇਂ ਰੇਗਿਸਤਾਨ ਨੇ ਆਪਣੇ ਸੱਭਿਆਚਾਰ, ਪਰੰਪਰਾ ਅਤੇ ਰੰਗਾਂ ਦੀ ਪੂਰੀ ਪੋਟਲੀ ਖੋਲ੍ਹ ਦਿੱਤੀ ਹੋਵੇ

ਪੁਸ਼ਕਰ ਦਾ ਇਹ ਪ੍ਰਸਿੱਧ ਮੇਲਾ ਸਿਰਫ ਪਸ਼ੂਆਂ ਦੀ ਖਰੀਦ-ਵੇਚ ਦਾ ਪ੍ਰੋਗਰਾਮ ਨਹੀਂ ਹੈ ਸਗੋਂ ਰਾਜਸਥਾਨ ਦੀਆਂ ਲੋਕ-ਜੀਵਨ ਪਰੰਪਰਾਵਾਂ ਦਾ ਜਿਉਂਦਾ-ਜਾਗਦਾ ਤਿਉਹਾਰ ਹੈ ਦੂਰ-ਦਰਾਡੇ ਦੇ ਪਿੰਡਾਂ ਤੋਂ ਪਸ਼ੂ ਪਾਲਕ ਆਪਣੇ ਊਠਾਂ, ਘੋੜਿਆਂ ਅਤੇ ਹੋਰ ਪਸ਼ੂਆਂ ਨਾਲ ਇੱਥੇ ਪਹੁੰਚਦੇ ਹਨ ਊਠਾਂ ਨੂੰ ਬੇਹੱਦ ਖੂਬਸੂਰਤੀ ਨਾਲ ਸਜਾਇਆ ਜਾਂਦਾ ਹੈ ਉਨ੍ਹਾਂ ਦੇ ਗਲੇ ’ਚ ਰੰਗੀਨ ਝਾਲਰਾਂ, ਸਰੀਰ ’ਤੇ ਆਕਰਸ਼ਕ ਨੱਕਾਸ਼ੀ ਅਤੇ ਪਰੰਪਰਿਕ ਸਜਾਵਟ ਦੇਖਣ ਵਾਲਿਆਂ ਦਾ ਧਿਆਨ ਖਿੱਚਦੀ ਹੈ

ਮੇਲੇ ਦੇ ਮੈਦਾਨ ’ਚ ਸਵੇਰ ਤੋਂ ਹੀ ਚਹਿਲ-ਪਹਿਲ ਸ਼ੁਰੂ ਹੋ ਜਾਂਦੀ ਹੈ ਕਿਤੇ ਪਸ਼ੂਪਾਲਕ ਆਪਣੇ ਊਠਾਂ ਦੀ ਦੇਖਭਾਲ ਕਰਦੇ ਨਜ਼ਰ ਆਉਂਦੇ ਹਨ ਤਾਂ ਕਿਤੇ ਸੈਲਾਨੀ ਕੈਮਰੇ ’ਚ ਇਨ੍ਹਾਂ ਖੂਬਸੂਰਤ ਦ੍ਰਿਸ਼ਾਂ ਨੂੰ ਕੈਦ ਕਰਨ ’ਚ ਰੁੱਝੇ ਦਿਖਾਈ ਦਿੰਦੇ ਹਨ ਜਿਵੇਂ-ਜਿਵੇਂ ਦਿਨ ਚੜ੍ਹਦਾ ਹੈ, ਮੇਲੇ ਦੀ ਰੌਣਕ ਹੋਰ ਵਧਦੀ ਜਾਂਦੀ ਹੈ ਹਰੇਕ ਸਾਲ ਨਵੰਬਰ ਮਹੀਨੇ ’ਚ ਇਹ ਮੇਲਾ ਲੱਗਦਾ ਹੈ, ਜੋ ਕਿ ਇਸ ਸਾਲ 17 ਤੋਂ 24 ਨਵੰਬਰ ਨੂੰ ਇਹ ਮੇਲਾ ਲੱਗੇਗਾ ਤਾਂ ਇਸ ਵਾਰ ਤੁਸੀਂ ਵੀ ਤਿਆਰ ਹੋ ਜਾਓ ਇਸ ਮੇਲੇ ਦੀ ਸੈਰ ਕਰਨ ਲਈ

Table of Contents

ਲੋਕ ਸੱਭਿਆਚਾਰ ਦੇ ਰੰਗ:

ਪੁਸ਼ਕਰ ਮੇਲੇ ਦੀ ਅਸਲੀ ਖੂਬਸੂਰਤੀ ਇਸ ਦੇ ਲੋਕ-ਸੱਭਿਆਚਾਰਕ ’ਚ ਦਿਖਾਈ ਦਿੰਦੀ ਹੈ ਰੰਗ-ਬਿਰੰਗੇ ਘੱਗਰੇ ਅਤੇ ਰਿਵਾਇਤੀ ਗਹਿਣੇ ਪਹਿਨੀ ਔਰਤਾਂ, ਸ਼ਾਨਦਾਰ ਪੱਗਾਂ ’ਚ ਪੁਰਸ਼ ਅਤੇ ਲੋਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਪੂਰੇ ਮਹੌਲ ਨੂੰ ਜਿਉਂਦਾ ਕਰ ਦਿੰਦੀਆਂ ਹਨ ਢੋਲ ਅਤੇ ਲੋਕ-ਸਾਜਾਂ ਦੀਆਂ ਧੁਨਾਂ ’ਚ ਹੋਣ ਵਾਲੇ ਰਿਵਾਇਤੀ ਨਾਚ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੇ ਹਨ ਮੇਲੇ ’ਚ ਰਾਜਸਥਾਨ ਦੇ ਹਸਤਸ਼ਿਲਪ ਅਤੇ ਸਥਾਨਕ ਚੀਜ਼ਾਂ ਦੀ ਵੀ ਖੂਬ ਰੌਣਕ ਰਹਿੰਦੀ ਹੈ ਰੰਗੀਨ ਕੱਪੜੇ, ਰਿਵਾਇਤੀ ਗਹਿਣੇ, ਸਜਾਵਟੀ ਸਾਮਾਨ ਅਤੇ ਹੱਥਾਂ ਨਾਲ ਬਣੀਆਂ ਚੀਜ਼ਾਂ ਸੈਲਾਨੀਆਂ ਨੂੰ ਖਰੀਦਦਾਰੀ ਦਾ ਮੌਕਾ ਦਿੰਦੀਆਂ ਹਨ ਦੂਜੇ ਪਾਸੇ ਸਥਾਨਕ ਵਿਅੰਜਨਾਂ ਦੀ ਖੁਸ਼ਬੂ ਮੇਲੇ ਦੇ ਮਾਹੌਲ ’ਚ ਇੱਕ ਅਲੱਗ ਹੀ ਸਵਾਦ ਘੋਲ ਦਿੰਦੀ ਹੈ

Also Read:  ਰੱਖੜੀ: ਛੋਟਾ ਹੋ ਕੇ ਵੀ ਭੈਣ ਦੇ ਸੁਫਨਿਆਂ ਨੂੰ ਦਿੱਤੇ ਨਵੇਂ ਖੰਭ 

ਆਸਥਾ ਅਤੇ ਸੈਰ-ਸਪਾਟੇ ਦਾ ਮੇਲ:

ਪੁਸ਼ਕਰ ਦੀ ਪਹਿਚਾਣ ਸਿਰਫ ਮੇਲੇ ਨਾਲ ਨਹੀਂ ਸਗੋਂ ਇਸ ਦੀ ਧਾਰਮਿਕ ਆਸਥਾ ਨਾਲ ਵੀ ਜੁੜੀ ਹੈ ਪਵਿੱਤਰ ਪੁਸ਼ਕਰ ਸਰੋਵਰ ਦੇ ਘਾਟਾਂ ’ਤੇ ਸ਼ਰਧਾਲੂਆਂ ਦੀ ਆਵਾਜਾਈ ਅਤੇ ਧਾਰਮਿਕ ਪੂਜਾ-ਪਾਠ ਇਸ ਪ੍ਰੋਗਰਾਮ ਨੂੰ ਅਧਿਆਤਮਕ ਰੰਗ ਦਿੰਦੇ ਹਨ ਪ੍ਰਸਿੱਧ ਬ੍ਰਹਮਾ ਮੰਦਰ ਦੇ ਦਰਸ਼ਨਾਂ ਲਈ ਵੀ ਵੱਡੀ ਗਿਣਤੀ ’ਚ ਲੋਕ ਪਹੁੰਚਦੇ ਹਨ ਇਸ ਤਰ੍ਹਾਂ ਪੁਸ਼ਕਰ ’ਚ ਇੱਕ ਪਾਸੇ ਪਸ਼ੂ ਪਾਲਕਾਂ ਦੀ ਰਿਵਾਇਤੀ ਦੁਨੀਆ ਦਿਖਾਈ ਦਿੰਦੀ ਹੈ ਤਾਂ ਦੂਜੇ ਪਾਸੇ ਧਾਰਮਿਕ ਆਸਥਾ ਅਤੇ ਆਧੁਨਿਕ ਸੈਰ-ਸਪਾਟੇ ਦਾ ਸੁੰਦਰ ਮੇਲ ਦੇਖਣ ਨੂੰ ਮਿਲਦਾ ਹੈ

ਕੈਮਰੇ ’ਚ ਕੈਦ ਕਰਨ ਲਾਇਕ ਹਰ ਪਲ:

ਫੋਟੋਗ੍ਰਾਫੀ ਦੇ ਸ਼ੁਕੀਨਾਂ ਲਈ ਪੁਸ਼ਕਰ ਮੇਲਾ ਕਿਸੇ ਖੁੱਲ੍ਹੇ ਆਕਾਸ਼ ਵਾਲੇ ਸਟੂਡੀਓ ਤੋਂ ਘੱਟ ਨਹੀਂ ਨਿੱਕਲਦੇ ਸੂਰਜ ਦੀ ਸੁਨਹਿਰੀ ਰੌਸ਼ਨੀ ’ਚ ਊਠਾਂ ਦਾ ਕਾਰਵਾਂ, ਰੰਗੀਨ ਰਾਜਸਥਾਨੀ ਲਿਬਾਸ, ਪਿੰਡ ਵਾਲਿਆਂ ਦੇ ਜੀਵਨ ਦੀ ਝਲਕ ਅਤੇ ਮੇਲੇ ਦੀ ਚਹਿਲ-ਪਹਿਲ ਅਜਿਹੇ ਦ੍ਰਿਸ਼ ਰਚਦੇ ਹਨ, ਜਿਨ੍ਹਾਂ ਨੂੰ ਲੰਮੇ ਸਮੇਂ ਤੱਕ ਭੁਲਾਉਣਾ ਮੁਸ਼ਕਿਲ ਹੁੰਦਾ ਹੈ ਸ਼ਾਮ ਢਲਦੇ ਹੀ ਮੇਲੇ ਦਾ ਮਾਹੌਲ ਹੋਰ ਵੀ ਮਨਮੋਹਕ ਹੋ ਜਾਂਦਾ ਹੈ ਦਿਨ ਭਰ ਦੀ ਚਹਿਲ-ਪਹਿਲ ਤੋਂ ਬਾਅਦ ਰੌਸ਼ਨੀ ਨਾਲ ਸਜੇ ਬਾਜ਼ਾਰ, ਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ਵਾਤਾਵਰਨ ’ਚ ਤਿਉਹਾਰ ਦਾ ਨਵਾਂ ਰੰਗ ਭਰ ਦਿੰਦੇ ਹਨ

ਹੋਰ ਦਰਸ਼ਨਯੋਗ ਸਥਾਨ:

ਪੁਸ਼ਕਰ ਊਠ ਤੋਂ ਇਲਾਵਾ ਪੁਸ਼ਕਰ ’ਚ ਹੋਰ ਵੇਖਣਯੋਗ ਸਥਾਨ ਵੀ ਹਨ ਜਿਨ੍ਹਾਂ ਦਾ ਦੌਰਾ ਕੀਤਾ ਜਾ ਸਕਦਾ ਹੈ ਇਨ੍ਹਾਂ ’ਚ ਮੁੱਖ ਸਥਾਨ ਹਨ,

  • ਮੰਦਰ: ਬ੍ਰਹਮਾ ਮੰਦਰ, ਸਾਵਿੱਤਰੀ ਮਾਤਾ ਮੰਦਰ, ਗਾਇੱਤਰੀ ਮੰਦਰ, ਪੁਰਾਣਾ ਰੰਗਜੀ ਮੰਦਰ, ਵਰਾਹ ਮੰਦਰ, ਸ੍ਰੀ ਗੁਰਦੁਆਰਾ ਸਾਹਿਬ, ਨਵਾਂ ਰੰਗਜੀ ਮੰਦਰ, ਮਹਾਂਦੇਵ ਮੰਦਰ
  • ਝੀਲਾਂ: ਪੁਰਸ਼ ਝੀਲ, ਬੁੱਧ ਪੁਸ਼ਕਰ ਝੀਲ, ਵਰਾਹ ਘਾਟ, ਜੈਪੁਰ ਘਾਟ
  • ਟੂਰਿਸਟ ਪਲੇਸ: ਐਡਵੈਂਚਰ ਡੇਜ਼ਰਟ ਕੈਂਪ, ਮਾਨ ਮਹਿਲ, ਪੁਸ਼ਕਰ ਮੇਨ ਬਜ਼ਾਰ, ਪੁਸ਼ਕਰ ਡੇਜ਼ਰਟ, ਬ੍ਰਹਮਾ ਮੰਦਰ ਮਾਰਕਿਟ,
    ਮੇਲਾ ਮੈਦਾਨ
Also Read:  MSG Dera Sacha Sauda: ਯੇ ਗਾਂਵ ਬੜਾ ਭਾਗਸ਼ਾਲੀ ਹੈ’ ਡੇਰਾ ਸੱਚਾ ਸੌਦਾ ਸਤਿਨਾਮਪੁਰ ਧਾਮ ਕੰਵਰਪੁਰਾ ਸਰਸਾ

ਯਾਦਾਂ ’ਚ ਵੱਸ ਜਾਣ ਵਾਲਾ ਅਨੁਭਵ:

ਪੁਸ਼ਕਰ ਊਠ ਮੇਲਾ ਰਾਜਸਥਾਨ ਨੂੰ ਸਿਰਫ ਦੇਖਣ ਨਹੀਂ ਸਗੋਂ ਮਹਿਸੂਸ ਕਰਨ ਦਾ ਮੌਕਾ ਦਿੰਦਾ ਹੈ ਇੱਥੇ ਰੇਤ ਦੇ ਨਾਲ ਸੱਭਿਆਚਾਰ ਵਗਦਾ ਹੈ, ਲੋਕ-ਗੀਤਾਂ ’ਚ ਰਿਵਾਇਤਾਂ ਸੁਣਾਈ ਦਿੰਦੀਆਂ ਹਨ ਅਤੇ ਸਜੇ ਹੋਏ ਊਠ ਰਾਜਸਥਾਨ ਦੇ ਪਿੰਡਾਂ ਦੀ ਵਿਰਾਸਤ ਦੀ ਕਹਾਣੀ ਕਹਿੰਦੇ ਨਜ਼ਰ ਆਉਂਦੇ ਹਨ ਜੋ ਸੈਲਾਨੀ ਰਾਜਸਥਾਨ ਦੇ ਅਸਲੀ ਲੋਕ ਸੱਭਿਆਚਾਰ, ਰੰਗਾਂ ਅਤੇ ਪਿੰਡਾਂ ਦੇ ਜੀਵਨ ਨੂੰ ਨੇੜਿਓਂ ਦੇਖਣਾ ਚਾਹੁੰਦੇ ਹਨ, ਉਨ੍ਹਾਂ ਲਈ ਪੁਸ਼ਕਰ ਊਠ ਮੇਲਾ ਇੱਕ ਯਾਦਗਾਰ ਅਨੁਭਵ ਹੋ ਸਕਦਾ ਹੈ ਇਹ ਅਜਿਹਾ ਤਿਉਹਾਰ ਹੈ, ਜਿੱਥੋਂ ਵਾਪਸ ਆਉਂਦੇ ਸਮੇਂ ਨਾਲ ਸਿਰਫ ਤਸਵੀਰਾਂ ਨਹੀਂ ਆਉਂਦੀਆਂ ਸਗੋਂ ਰਾਜਸਥਾਨ ਦੀ ਮਿੱਟੀ, ਗੀਤ ਤੇ ਰੰਗਾਂ ਦੀਆਂ ਖੂਬਸੂਰਤ ਯਾਦਾਂ ਵੀ ਮਨ ’ਚ ਵੱਸ ਜਾਂਦੀਆਂ ਹਨ

ਇੰਜ ਪਹੁੰਚੋ ਪੁਸ਼ਕਰ:

  • ਹਵਾਈ ਮਾਰਗ: ਸਭ ਤੋਂ ਨਜ਼ਦੀਕੀ ਹਵਾਈ ਅੱਡਾ ਜੈਪੁਰ ਹੈ, ਜੋ ਲਗਭਗ 150 ਕਿਲੋਮੀਟਰ ਦੂਰ ਸਥਿਤ ਹੈ ਇੱਥੋਂ ਟੈਕਸੀ ਜਾਂ ਬੱਸ ਰਾਹੀਂ ਪੁਸ਼ਕਰ ਅਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ
  • ਰੇਲ ਮਾਰਗ: ਪੁਸ਼ਕਰ ਤੋਂ ਸਿਰਫ 15 ਕਿਲੋਮੀਟਰ ਦੀ ਦੂਰੀ ’ਤੇ ਅਜਮੇਰ ਜੰਕਸ਼ਨ ਸਥਿਤ ਹੈ ਇਹ ਰੇਲਵੇ ਸਟੇਸ਼ਨ ਰਾਜਸਥਾਨ ਦੇ ਵੱਡੇ ਸ਼ਹਿਰਾਂ ਅਤੇ ਦੇਸ਼ ਦੇ ਹੋਰ ਹਿੱਸਿਆਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ
  • ਸੜਕ ਮਾਰਗ: ਰਾਜਸਥਾਨ ਦੇ ਲਗਭਗ ਸਾਰੇ ਮੁੱਖ ਸ਼ਹਿਰਾਂ ਤੋਂ ਪੁਸ਼ਕਰ ਤੱਕ ਸਿੱਧੀ ਬੱਸ ਅਤੇ ਟੈਕਸੀ ਸੇਵਾ ਉਪਲੱਬਧ ਹੈ

ਮੇਲੇ ਦੇ ਮੁੱਖ ਆਕਰਸ਼ਣ

  • ਊਠ ਪਰੇਡ ਅਤੇ ਟ੍ਰੇਡਿੰਗ: ਖੂਬਸੂਰਤੀ ਨਾਲ ਸਜਾਏ ਗਏ ਊਠ, ਊਠ ਸਜਾਵਟ ਮੁਕਾਬਲੇ ਅਤੇ ਊਠ ਸੁੰਦਰਤਾ ਮੁਕਾਬਲੇ ਹੁੰਦੇ ਹਨ
  • ਮਜ਼ੇਦਾਰ ਮੁਕਾਬਲੇ: ਸਭ ਤੋਂ ਲੰਮੀ ਮੁੱਛ, ਪੱਗ ਬੰਨ੍ਹਣ ਦੇ ਮੁਕਾਬਲੇ ਅਤੇ ਮਟਕਾ ਦੌੜ ਵਰਗੀਆਂ ਅਨੋਖੀਆਂ ਖੇਡਾਂ ਹੁੰਦੀਆਂ ਹਨ
  • ਸੱਭਿਆਚਾਰਕ ਪ੍ਰੋਗਰਾਮ: ਕਾਲਬੇਲੀਆ ਨਾਚ, ਲੋਕ-ਗੀਤ, ਕਠਪੁਤਲੀ ਸ਼ੋਅ ਅਤੇ ਰਾਜਸਥਾਨ ਦੀ ਜੀਵੰਤ ਲੋਕ-ਕਲਾ ਨੂੰ ਦੇਖ ਸਕਦੇ ਹੋ
  • ਅਧਿਆਤਮਿਕ ਪੂਜਾ-ਪਾਠ: ਕੱਤਕ ਦੀ ਪੁੰਨਿਆ ’ਤੇ ਪਵਿੱਤਰ ਸਰੋਵਰ ’ਚ ਇਸ਼ਨਾਨ ਅਤੇ ਸ਼ਾਮ ਨੂੰ ਪੁਸ਼ਕਰ ਝੀਲ ’ਤੇ ਮੰਤਰਮੁਗਧ ਕਰ ਦੇਣ ਵਾਲੀ ਆਰਤੀ ਹੁੰਦੀ ਹੈ
  • ਐਡਵੈਂਚਰ ਐਕਟੀਵਿਟੀਜ਼: ਹਾਟ ਏਅਰ ਬਲੂਨ ਦੀ ਸਵਾਰੀ, ਊਠ ਸਵਾਰੀ ਅਤੇ ਰੇਗਿਸਤਾਨ ’ਚ ਕੈਂਪਿੰਗ ਦਾ ਰੋਮਾਂਚਕ ਅਨੁਭਵ ਹੁੰਦਾ ਹੈ
  • ਸ਼ਾਪਿੰਗ: ਰੰਗੀਨ ਹਸਤਸ਼ਿਲਪ, ਰਾਜਸਥਾਨੀ ਗਹਿਣੇ, ਕੱਪੜੇ ਅਤੇ ਯਾਦਗਾਰ ਚਿੰਨ੍ਹ ਦੀ ਖਰੀਦਦਾਰੀ ਕਰ ਸਕਦੇ ਹੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ