Diwali: ਭਾਰਤੀ ਸੱਭਿਆਚਾਰ ਦੀ ਸ਼ਾਨ ਹੈ ਦੀਵਾਲੀ
ਦੀਵਾਲੀ ਬੜੀਆਂ ਖੁਸ਼ੀਆਂ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ ਇਸ ਦੀਆਂ ਖੁਸ਼ੀਆਂ ਹੁਣ ਸਿਰਫ ਦੇਸ਼ ਹੀ ਨਹੀਂ, ਸਗੋਂ ਪੂਰੀ ਦੁਨੀਆਂ ’ਚ ਮਨਾਈਆਂ ਜਾਣ ਲੱਗੀਆਂ ਹਨ ਪ੍ਰਭੂ ਸ੍ਰੀ ਰਾਮ ਜੀ ਦੇ ਜੱਸ ਦਾ ਮਾਣ ਪੂਰੀ ਦੁਨੀਆਂ ’ਚ ਫੈਲ ਰਿਹਾ ਹੈ ਸਾਡੇ ਸੱਭਿਆਚਾਰ ਦੇ ਜਨਮਦਾਤਾ ਸ੍ਰੀ ਰਾਮ ਜੀ ਹੀ ਹਨ ਜੋ ਅਤੁੱਲ ਹੈ
ਭਾਰਤੀ ਤਿਉਹਾਰਾਂ ਨੂੰ ਮਨਾਉਣ ਦੀ ਪਰੰਪਰਾ ਹੁਣ ਅਮਰੀਕਾ, ਇੰਗਲੈਂਡ, ਅਸਟਰੇਲੀਆ, ਜਰਮਨੀ, ਕੈਨੇਡਾ ਆਦਿ ਦੇਸ਼ਾਂ ’ਚ ਵੀ ਦੇਖਣ ਨੂੰ ਮਿਲ ਰਹੀ ਹੈ ਮੁੱਖ ਤੌਰ ’ਤੇ ਦੀਵਾਲੀ ਦਾ ਤਿਉਹਾਰ ਪੱਛਮੀ ਸੱਭਿਆਚਾਰ ਨੂੰ ਆਪਣੇ ਰੰਗ ’ਚ ਰੰਗ ਰਿਹਾ ਹੈ ਰੰਗ-ਬਿਰੰਗੀ ਰੌਸ਼ਨੀ ਨਾਲ ਭਰਪੂਰ ਇਸ ਤਿਉਹਾਰ ਨੂੰ ਮਨਾ ਕੇ ਪੱਛਮ ਦੇ ਲੋਕ ਵੀ ਹੁਣ ਸਾਡੀਆਂ ਧਾਰਮਿਕ ਆਸਥਾਵਾਂ, ਮਾਨਤਾਵਾਂ, ਪਰੰਪਰਾਵਾਂ, ਪ੍ਰਤੀਕਾਂ, ਰੀਤੀ-ਰਿਵਾਜ਼ਾਂ ਨੂੰ ਆਪਣੇ ਮਨ ’ਚ ਵਸਾਉਣ ਲੱਗੇ ਹਨ ਅਤੇ ਭਗਵਾਨ ਪ੍ਰਤੀ ਨਤਮਸਤਕ ਹੋਣ ਲੱਗੇ ਹਨ
ਸਾਡੇ ਵੇਦ-ਗ੍ਰੰਥਾਂ ਪ੍ਰਤੀ ਉਨ੍ਹਾਂ ਦਾ ਵਿਸ਼ਵਾਸ ਵਧ ਰਿਹਾ ਹੈ ਦੀਵਾਲੀ ਨੂੰ ਮਨਾਉਣ ਦਾ ਮਤਲਬ ਇਹ ਹੈ ਕਿ ਉਹ ਰਾਮਾਇਣ ਨੂੰ ਜਾਣਨ ਅਤੇ ਸਮਝਣ ਲੱਗੇ ਹਨ ਰਾਮਾਇਣ ਜੋ ਇੱਕ ਸਾਰਗਭਿਤੀ ਜੀਵਨ ਗ੍ਰੰਥ ਹੈ ਅਤੇ ਸ੍ਰੀ ਰਾਮ ਜੀ ਦੇ ਜੱਸ, ਕੀਰਤੀ ਦਾ ਮਹਾਂਕਾਵਿ ਹੈ ਇਹ ਇੱਕ ਅਦਭੁੱਤ ਜੀਵਨ ਯਾਤਰਾ ਹੈ ਚੁਣੌਤੀਆਂ ਨਾਲ ਨਜਿੱਠਣ ਦੀ ਹਿੰਮਤ ਹੈ ਹਨ੍ਹੇਰੇ ਨੂੰ ਮਿਟਾ ਕੇ ਸੂਰਜ ਵਾਂਗ ਚਮਕਣ ਦਾ ਸੰਕਲਪ ਹੈ
ਸ੍ਰੀ ਰਾਮ ਜੀ ਦਾ ਜੰਗਲ ’ਚ ਜਾਣਾ ਲੋਕਾਂ ਨੂੰ ਦੁਖੀ ਕਰਦਾ ਹੈ ਪਰ ਉਨ੍ਹਾਂ ਦੀ ਇਹੀ ਯਾਤਰਾ ਦੁੱਖਾਂ ਨੂੰ ਮਿਟਾਉਣ ਵਾਲੀ ਵੀ ਹੈ ਸ੍ਰੀ ਰਾਮ ਜੀ ਦਾ ਜੰਗਲ ’ਚ ਜਾਣਾ ਅਤੇ ਅਨੇਕਾਂ ਤਰ੍ਹਾਂ ਦੇ ਚੋਜ਼ ਕਰਦੇ ਹੋਏ ਆਖ਼ਰ ’ਚ ਰਾਵਣ ਦਾ ਅੰਤ ਕਰਕੇ ਵਾਪਸ ਅਯੁੱਧਿਆ ਆਉਣਾ ਅਯੁੱਧਿਆ ਵਾਸੀਆਂ ਲਈ ਮੰਗਲਕਾਰੀ ਕਾਮਨਾਵਾਂ ਦਾ ਸਿੱਧ ਹੋਣਾ ਹੈ ਉਨ੍ਹਾਂ ਦੀਆਂ ਖੁਸ਼ੀਆਂ ਵਾਪਸ ਆ ਗਈਆਂ ਕਹਿੰਦੇ ਹਨ ਚੌਦਾਂ ਸਾਲ ਤੱਕ ਅਯੁੱਧਿਆ ’ਚ ਨਾ ਕੋਈ ਤਿਉਹਾਰ ਮਨਾਇਆ ਗਿਆ ਅਤੇ ਨਾ ਹੀ ਕਿਸੇ ਘਰ ’ਚ ਖੁਸ਼ੀਆਂ ਭਰੇ ਕੋਈ ਰੀਤੀ-ਰਿਵਾਜ਼, ਸੰਸਕਾਰ ਆਦਿ ਕੀਤੇ ਗਏ ਆਪਣੇ ਪ੍ਰਭੂ ਸ੍ਰੀ ਰਾਮ ਜੀ ਦੀ ਸਲਾਮਤੀ ਅਤੇ ਵਾਪਸੀ ਲਈ ਭਰਤ ਤੋਂ ਲੈ ਕੇ ਆਮ ਲੋਕ ਯੱਗ, ਹਵਨ ਆਦਿ ਕਰਦੇ ਰਹੇ
ਅਤੇ ਜਿਵੇਂ ਹੀ ਚੌਦਾਂ ਸਾਲਾਂ ਬਾਅਦ ਸ੍ਰੀ ਰਾਮ ਜੀ ਦਾ ਆਉਣਾ ਹੋਇਆ ਉਨ੍ਹਾਂ ਦੀਆਂ ਖੁਸ਼ੀਆਂ ਦੇ ਟਿਕਾਣੇ ਨਾ ਰਹੇ ਪੂਰੀ ਅਯੁੱਧਿਆ ਨੂੰ ਰੰਗ-ਬਿਰੰਗੀ ਰੌਸ਼ਨੀ ਨਾਲ ਸਜਾਇਆ ਗਿਆ ਆਪਣੇ ਪ੍ਰਭੂ ਦੇ ਸਵਾਗਤ ’ਚ ਅਯੁੱਧਿਆ ਵਾਸੀਆਂ ਨੇ ਖੁਸ਼ੀ ’ਚ ਘਿਓ ਦੇ ਦੀਵੇ ਬਾਲ਼ੇ ਘਰ-ਘਰ ’ਚ ਫਿਰ ਤੋਂ ਖੁਸ਼ੀਆਂ ਭਰੇ ਉਹੀ ਦਿਨ ਪਰਤ ਆਏ ਰਾਜਾ ਭਰਤ ਨੇ ਆਪਣੇ ਪਿਆਰੇ ਭਰਾ ਸ੍ਰੀ ਰਾਮ ਜੀ ਦੇ ਆਉਣ ਦੀ ਖੁਸ਼ੀ ’ਚ ਇੱਕ ਬਹੁਤ ਵੱਡੇ ਤਿਉਹਾਰ ਦਾ ਆਯੋਜਨ ਕੀਤਾ ਇਹ ਆਯੋਜਨ ਕੋਈ ਦਿਖਾਵਾ ਜਾਂ ਕੋਈ ਰਾਜਸੀ ਵੈਭਵ ਲਈ ਨਹੀਂ ਸੀ ਸਗੋਂ ਇਹ ਆਪਣੇ ਪ੍ਰਭੂ ਦੇ ਪ੍ਰਤੀ ਸਮੱਰਪਣ ਅਤੇ ਸ਼ਰਧਾ ਦਾ ਨਜ਼ਾਰਾ ਸੀ ਇਹ ਭਗਤੀ ਭਾਵ ਨਾਲ ਸਜਿਆ ਹੋਇਆ ਉੱਚਕੋਟੀ ਦਾ ਤਿਉਹਾਰ ਸੀ ਭਗਤੀ ਦੀ ਸ਼ਕਤੀ ਨਾਲ ਲਬਰੇਜ਼ ਇਹ ਤਿਉਹਾਰ ਅਮਿੱਟ ਹੋ ਗਿਆ ਜੋ ਯੁਗਾਂ-ਯੁਗਾਂਤਰ ਤੱਕ ਆਪਣੀ ਛਾਪ ਛੱਡ ਰਿਹਾ ਹੈ
ਚਿਰਕਾਲ ਤੋਂ ਸਥਾਪਤ ਇਹ ਪ੍ਰਤੀਕ ਅੱਜ ਵੀ ਸਾਨੂੰ ਰਾਮਾਇਣ ਕਾਲ ਦੇ ਉਸੇ ਤਿਉਹਾਰ ’ਚ ਲੈ ਜਾਂਦਾ ਹੈ ਭਲੇ ਹੀ ਯੁੱਗ ਬਦਲ ਗਿਆ ਹੋਵੇ, ਮਨਾਉਣ ਵਾਲੇ ਬਦਲ ਗਏ ਹੋਣ ਅਤੇ ਤੌਰ-ਤਰੀਕੇ ਬਦਲ ਗਏ ਹੋਣ ਪਰ ਇਸ ਤਿਉਹਾਰ ਦੀ ਆਤਮਾ ਉਹੀ ਹੈ ਪ੍ਰੇਮ-ਪਿਆਰ, ਸ਼ਰਧਾ ਅਤੇ ਭਗਤੀ ਰਸ ਦੀ ਉਹੀ ਗੰਗਾ ਅੱਜ ਵੀ ਜਿਉਂ ਦੀ ਤਿਉਂ ਵਗ ਰਹੀ ਹੈ ਦੀਵਾਲੀ ਦੇ ਤਿਉਹਾਰ ਦੀ ਇਹੀ ਖਿੱਚ ਹੈ ਜੋ ਸਾਡੇ ਸੱਭਿਆਚਾਰ ਦੀ ਸ਼ਾਨ ਹੈ ਅਜਿਹੇ ਸ਼ਾਨਦਾਰ ਸੱਭਿਆਚਾਰ ਨੂੰ ਦੇਣ ਵਾਲਾ ਅਯੁੱਧਿਆ ਦਾ ਰਾਜਾ, ਭਗਤਾਂ ਦੇ ਪ੍ਰਭੂ ਸ੍ਰੀ ਰਾਮ ਜੀ ਦੇ ਜੀਵਨ ਉਪਦੇਸ਼ ਨੂੰ ਮਨ ’ਚ ਵਸਾ ਕੇ ਰੱਖਣਾ ਹੀ ਦੀਵਾਲੀ ਦੇ ਤਿਉਹਾਰ ਦੀ ਸਾਰਥਿਕਤਾ ਹੈ ਦੀਵਾਲੀ ਇੱਕ ਤਿਉਹਾਰ ਜ਼ਰੂਰ ਹੈ ਪਰ ਇਸ ਤੋਂ ਪਹਿਲਾਂ ਇਹ ਖੋਜ ਅਤੇ ਅਧਿਐਨ ਦਾ ਵਿਸ਼ਾ ਵੀ ਹੈ ਜੋ ਅੱਜ ਦੀ ਨੌਜਵਾਨ ਪੀੜ੍ਹੀ ਲਈ ਬਹੁਤ ਜ਼ਰੂਰੀ ਹੈ
ਸ੍ਰੀ ਰਾਮ ਜੀ ਦਾ ਜੀਵਨ ਚਰਿੱਤ ਅਤੇ ਮਾਰਗਦਰਸ਼ਨ ਮਨੁੱਖ ਨੂੰ ਸੁਚੇਤਤਾ, ਚੌਕਸੀ, ਚਰਿੱਤਰਤਾ, ਵੀਰਤਾ ਪ੍ਰਦਾਨ ਕਰਦਾ ਹੈ ਉਹ ਸਾਦਾ ਜੀਵਨ ਅਤੇ ਉੱਚ ਵਿਚਾਰ ਦੀ ਜੀਵਨਸ਼ੈਲੀ ਨੂੰ ਘੜਨ ਵਾਲੇ ਹਨ ਸ੍ਰੀ ਰਾਮ ਜੀ ਨੂੰ ਵਿਸ਼ਨੂੰ ਜੀ ਦਾ ਅਵਤਾਰ ਮੰਨਿਆ ਜਾਂਦਾ ਹੈ ਅਜਿਹੇ ਅਵਤਾਰ ਧਰਤੀ ’ਤੇ ਕਦੇ-ਕਦਾਈਂ ਹੀ ਪ੍ਰਗਟ ਹੁੰਦੇ ਹਨ ਧਰਤੀ ’ਤੇ ਜਦੋਂ ਪਾਪ-ਜ਼ੁਲਮਾਂ ਦੀ ਅੱਤ ਹੋ ਜਾਂਦੀ ਹੈ ਉਦੋਂ ਹੀ ਅਜਿਹੇ ਅਵਤਾਰ ਜਨਮ ਲੈਂਦੇ ਹਨ ਧਰਤੀ ’ਤੇ ਜਨ-ਜੀਵਨ ਦੁੱਭਰ ਹੋ ਗਿਆ ਅਤੇ ਰੱਬ ਦਾ ਨਾਮ ਲੈਣ ਵਾਲੇ ਭਗਤਾਂ ਦਾ ਵੀ ਜਿਉਣਾ ਮੁਹਾਲ ਹੋ ਗਿਆ ਸੀ
ਦੇਵਤਿਆਂ ਨੇ ਜਦੋਂ ਇਨ੍ਹਾਂ ਹਾਲਾਤਾਂ ਨੂੰ ਦੇਖਿਆ ਤਾਂ ਸਾਰੇ ਦੇਵਤੇ ਵਿਸ਼ਨੂੰ ਜੀ ਕੋਲ ਗਏ ਅਤੇ ਉਨ੍ਹਾਂ ਅੱਗੇ ਧਰਤੀ ’ਤੇ ਵਧ ਰਹੇ ਪਾਪਾਂ ਨੂੰ ਖ਼ਤਮ ਕਰਨ ਦੀ ਅਰਦਾਸ ਕੀਤੀ ਉਨ੍ਹਾਂ ਦੀ ਪੁਕਾਰ ਸੁਣ ਕੇ ਵਿਸ਼ਨੂੰ ਜੀ ਨੇ ਪ੍ਰਭੂ ਸ੍ਰੀ ਰਾਮ ਜੀ ਦੇ ਰੂਪ ’ਚ ਰਾਜਾ ਦਸ਼ਰਥ ਦੇ ਘਰ ਜਨਮ ਲਿਆ ਸ੍ਰੀ ਰਾਮ ਜੀ ਇੱਕ ਤਾਂ ਵਿਸ਼ਨੂੰ ਜੀ ਦੇ ਅਵਤਾਰ ਹਨ, ਦੂਜਾ ਉਹ ਚੱਕਰਵਰਤੀ ਸਮਰਾਟ ਰਾਜਾ ਦਸ਼ਰਥ ਦੇ ਪੁੱਤਰ ਹਨ ਪਰ ਉਨ੍ਹਾਂ ਨੇ ਕਦੇ ਆਪਣੇ-ਆਪ ਨੂੰ ਨਾ ਤਾਂ ਭਗਵਾਨ ਦੇ ਰੂਪ ’ਚ ਦਰਸਾਇਆ ਅਤੇ ਨਾ ਹੀ ਆਪਣੇ ਮਹਾਨ ਸੂਰਿਆਵੰਸ਼ੀ ਕੁੱਲ ਤੋਂ ਹੋਣ ਦਾ ਦਿਖਾਵਾ ਕੀਤਾ ਪੂਰੀ ਰਾਮਾਇਣ ’ਚ ਕਿਤੇ ਵੀ ਅਜਿਹਾ ਕੋਈ ਪ੍ਰਮਾਣ ਨਹੀਂ ਮਿਲਦਾ
ਐਨੇ ਮਹਾਨ ਪਰਾਕਰਮੀ ਹੁੰਦੇ ਹੋਏ ਵੀ ਸ੍ਰੀ ਰਾਮ ਜੀ ਬਹੁਤ ਕੋਮਲ, ਸਰਲ ਸੁਭਾਅ, ਮਿੱਠ-ਬੋਲੜੇ, ਸਹਿਣਸ਼ੀਲ ਅਤੇ ਨਿਮਰ ਭਾਵ ਨੂੰ ਹੀ ਪ੍ਰਮੁੱਖਤਾ ਨਾਲ ਪੇਸ਼ ਕਰਦੇ ਹਨ ਉਨ੍ਹਾਂ ਨੇ ਕਦੇ ਭਗਵਾਨ ਹੋਣ ਦਾ ਚਮਤਕਾਰ ਨਹੀਂ ਦਿਖਾਇਆ ਇੱਕ ਸੂਰਿਆਵੰਸ਼ੀ ਸਮਰਾਟ ਦੇ ਰਾਜਕੁਮਾਰ ਹੋਣ ਦਾ ਵੀ ਆਪਣਾ ਪਰਿਚੈ ਨਹੀਂ ਦਿੰਦੇ ਸਨ ਸਮਰਾਟ ਬਣਨ ਤੋਂ ਬਾਅਦ ਵੀ ਉਨ੍ਹਾਂ ਨੂੰ ਕੋਈ ਸਮਰਾਟ ਕਹਿ ਕੇ ਪੁਕਾਰੇ, ਇਹ ਸਵੀਕਾਰ ਨਹੀਂ ਸੀ
ਚੌਦਾਂ ਸਾਲ ਦੇ ਬਨਵਾਸ ਤੋਂ ਬਾਅਦ ਜਦੋਂ ਉਹ ਅਯੁੱਧਿਆ ਵਾਪਸ ਆਏ ਅਤੇ ਉਨ੍ਹਾਂ ਦਾ ਰਾਜਤਿਲਕ ਹੋ ਚੁੱਕਾ ਸੀ ਇਸ ਤੋਂ ਬਾਅਦ ਉਹ ਰਿਸ਼ੀ ਭਾਰਦਵਾਜ ਦੇ ਆਸ਼ਰਮ ’ਚ ਗਏ ਰਿਸ਼ੀ ਨੇ ਉਨ੍ਹਾਂ ਨੂੰ ਐਨਾ ਹੀ ਕਿਹਾ ਸੀ, ਆਓ! ਸਮਰਾਟ ਰਾਮ ਤੁਹਾਡਾ ਇਸ ਕੁਟੀਆ ’ਚ ਸਵਾਗਤ ਹੈ ਇਹ ਸੁਣਦੇ ਹੀ ਸ੍ਰੀ ਰਾਮ ਤੁਰੰਤ ਬੋਲੇ ਕਿ ਮਹਾਂਰਿਸ਼ੀ ਜੀ ਮੈਂ ਤੁਹਾਡਾ ਸ਼ਿਸ਼ ਰਾਮ ਹਾਂ, ਸਮਰਾਟ ਰਾਮ ਨਹੀਂ ਇਸ ਲਈ ਤੁਸੀਂ ਮੈਨੂੰ ਬੇਟਾ ਰਾਮ ਹੀ ਕਹੋ ਮਹਾਂਰਿਸ਼ੀ ਵੀ ਉਨ੍ਹਾਂ ਦੀ ਇਹ ਸਰਲਤਾ ਦੇਖ ਕੇ ਖੁਸ਼ ਹੋ ਗਏ
ਭਗਵਾਨ ਹੁੰਦੇ ਹੋਏ, ਇੱਕ ਸਮਰਾਟ ਹੁੰਦੇ ਹੋਏ ਵੀ ਉਨ੍ਹਾਂ ਨੇ ਸਦਾ ਮਨੁੱਖੀ ਗੁਣਾਂ ਨੂੰ ਹੀ ਸਰਵਉੱਚ ਕਰਕੇ ਜਿਉਂਆ ਹੈ ਉਨ੍ਹਾਂ ਨੇ ਆਪਣੇ-ਆਪ ਨੂੰ ਇੱਕ ਬੇਟੇ ਦੇ ਰੂਪ ’ਚ, ਇੱਕ ਪਤੀ ਦੇ ਰੂਪ ’ਚ, ਇੱਕ ਭਰਾ ਦੇ ਰੂਪ ’ਚ ਅਤੇ ਇੱਕ ਸੱਚੇ ਦੋਸਤ ਦੇ ਰੂਪ ’ਚ ਸਥਾਪਿਤ ਕੀਤਾ ਹੈ
Table of Contents
ਪਤੀ ਦੇ ਰੂਪ
ਪਤੀ ਦੇ ਰੂਪ ’ਚ: ਸ੍ਰੀ ਰਾਮ ਜੀ ਭਗਵਾਨ ਸਨ ਫਿਰ ਵੀ ਉਹ ਇੱਕ ਸੋਨੇ ਦੇ ਮਿਰਗ ਦੇ ਪਿੱਛੇ ਭੱਜੇ ਉਹ ਚਾਹੁੰਦੇ ਤਾਂ ਮਿਰਗ ਦੀ ਕੀ ਮਜ਼ਾਲ ਸੀ ਕਿ ਉਹ ਭੱਜ ਜਾਂਦਾ ਪਰ ਨਹੀਂ! ਉਹ ਇੱਕ ਆਮ ਇਨਸਾਨ ਵਾਂਗ ਮਿਰਗ ਨੂੰ ਫੜਨ ਭੱਜੇ ਆਪਣੀ ਪਤਨੀ ਮਾਤਾ ਸੀਤਾ ਦੀ ਇੱਛਾ ਨੂੰ ਮੁੱਖ ਰੱਖਿਆ ਆਪਣਾ ਪਤੀ ਧਰਮ ਨਿਭਾਉਂਦੇ ਹੋਏ ਉਨ੍ਹਾਂ ਨੂੰ ਉਸ ਪਲ ਇਹੀ ਸਹੀ ਲੱਗਾ ਮਿਰਗ ਦਾ ਪਿੱਛਾ ਕਰਦਿਆਂ ਕਿਤੇ ਦੂਰ ਨਿੱਕਲ ਜਾਣਾ ਅਤੇ ਫਿਰ ਸੀਤਾ ਜੀ ਦਾ ਨਾ ਮਿਲਣਾ ਉਨ੍ਹਾਂ ਨੂੰ ਵਿਆਕੁਲ ਕਰ ਦਿੰਦਾ ਹੈ ਉਨ੍ਹਾਂ ਨੂੰ ਕੁਝ ਨਹੀਂ ਪਤਾ ਉਹ ਕਿੱਥੇ ਗਈ? ਕੌਣ ਉਨ੍ਹਾਂ ਨੂੰ ਲੈ ਗਿਆ, ਉਹ ਜਿੰਦਾ ਵੀ ਹੈ ਜਾਂ ਕੋਈ ਜਾਨਵਰ ਆਦਿ ਨਾ ਖਾ ਗਿਆ ਹੋਵੇ ਉਹ ਬੇਚੈਨ ਹਨ, ਦੁਖੀ ਹਨ
ਉਹ ਲਕਸ਼ਮਣ ’ਤੇ ਗੁੱਸਾ ਵੀ ਹੁੰਦੇ ਹਨ ਉਹ ਸੀਤਾ ਜੀ ਤੋਂ ਬਿਨਾਂ ਆਪਣੇ-ਆਪ ਨੂੰ ਅਧੂਰਾ ਕਹਿਣ ਲੱਗਦੇ ਹਨ ਉਨ੍ਹਾਂ ਨੂੰ ਹਰ ਹਾਲ ’ਚ ਲੱਭ ਲੈਣਾ ਚਾਹੁੰਦੇ ਹਨ ਉਨ੍ਹਾਂ ਦੇ ਦੁੱਖਾਂ ਦੀ ਜਿਵੇਂ ਕੋਈ ਹੱਦ ਨਾ ਰਹੀ ਹੋਵੇ ਪਹਿਲਾਂ ਉਨ੍ਹਾਂ ਨੂੰ ਰਾਜਪਾਟ ਤੋਂ ਕੱਢ ਕੇ ਬਨਵਾਸ ਮਿਲਿਆ ਇੱਥੇ ਵੀ ਸਭ ਕੁਝ ਸਹੀ-ਸਲਾਮਤ ਲੰਘ ਰਿਹਾ ਸੀ ਹੁਣ ਸੀਤਾ ਜੀ ਨੂੰ ਲੱਭਣਾ ਕੋਈ ਸੌਖਾ ਨਹੀਂ ਸੀ ਕੌਣ ਦੱਸੇ? ਕਿੱਥੇ ਉਨ੍ਹਾਂ ਨੂੰ ਖਬਰ ਮਿਲੇ? ਉਹ ਰੁੱਖਾਂ ਤੋਂ ਪੁੱਛਦੇ ਹਨ? ਪੰਛੀ, ਜਾਨਵਰਾਂ ਨੂੰ ਬੇਨਤੀ ਕਰਦੇ ਹਨ ਅਕਾਸ਼ ਤੋਂ ਪੁੱਛਦੇ ਹਨ ਪਰ ਪੂਰੀ ਕੁਦਰਤ ਜਿਵੇਂ ਖਾਮੋਸ਼ ਹੋ ਗਈ ਹੋਵੇ ਕਿਤਿਓਂ ਕੋਈ ਸੁਰਾਗ ਤੱਕ ਨਹੀਂ ਮਿਲ ਰਿਹਾ ਉਹ ਬਹੁਤ ਦੁਖੀ ਹੋ ਚੁੱਕੇ ਹਨ
ਆਖਰ ਜਟਾਯੂ ਤੋਂ ਉਨ੍ਹਾਂ ਨੂੰ ਸੀਤਾ ਜੀ ਦਾ ਰਾਵਣ ਵੱਲੋਂ ਅਗਵਾਹ ਹੋੋ ਜਾਣ ਦਾ ਪਤਾ ਲੱਗਦਾ ਹੈ ਫਿਰ ਮਾਤਾ ਸੀਤਾ ਜੀ ਨੂੰ ਉਸ ਦੇ ਚੁੰਗਲ ’ਚੋਂ ਅਜ਼ਾਦ ਕਰਵਾਉਂਦੇ ਹਨ ਉਹ ਜਦੋਂ ਤੱਕ ਸੀਤਾ ਜੀ ਨੂੰ ਲੈ ਨਾ ਆਏ ਇੱਕ ਦਿਨ ਵੀ ਚੈਨ ਨਾਲ ਨਹੀਂ ਬੈਠੇ ਰਾਵਣ ਮਾਇਆਵੀ ਸੀ ਬਲਸ਼ਾਲੀ ਸੀ ਉਸ ਕੋਲ ਵਿਸ਼ਾਲ ਸੈਨਾ ਸੀ ਜਦੋਂਕਿ ਸ੍ਰੀ ਰਾਮ ਜੀ ਕੋਲ ਤਾਂ ਅਜਿਹਾ ਕੁਝ ਵੀ ਨਹੀਂ ਸੀ ਸ੍ਰੀ ਰਾਮ ਜੀ ਦੇ ਸਾਹਮਣੇ ਟੀਚਾ ਛੋਟਾ ਨਹੀਂ ਸੀ ਉਹ ਇਹੀ ਸਿਖਾਉਂਦੇ ਹਨ ਕਿ ਟੀਚੇ ਨੂੰ ਕਿਸ ਤਰ੍ਹਾਂ ਹਾਸਲ ਕੀਤਾ ਜਾ ਸਕਦਾ ਹੈ
ਜਦੋਂ ਟੀਚਾ ਵੱਡਾ ਹੋਵੇ ਤਾਂ ਹੌਂਸਲਾ ਵੀ ਵੱਡਾ ਰੱਖਣਾ ਹੋਵੇਗਾ ਹਰ ਦਿਨ ਯਤਨਸ਼ੀਲ ਰਹਿਣਾ ਹੋਵੇਗਾ ਆਪਣੇ ਸੁਫਨਿਆਂ ’ਚ, ਵਿਚਾਰਾਂ ’ਚ, ਟੀਚੇ ਨੂੰ ਸਾਹਮਣੇ ਰੱਖ ਕੇ ਅੱਗੇ ਵਧਦੇ ਰਹਿਣਾ ਹੋਵੇਗਾ ਮਦਦ ਲੈਣ ਦੀ ਲੋੜ ਪਵੇ ਤਾਂ ਉਸ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ਆਪਣੇ ਹਿਤੈਸ਼ੀ, ਆਪਣੇ ਸ਼ੁੱਭ ਚਿੰਤਕਾਂ ਨਾਲ ਆਪਣੀ ਤਕਲੀਫ਼ ਨੂੰ ਸਾਂਝਾ ਕਰਨਾ ਹੋਵੇਗਾ ਆਈ ਹੋਈ ਪਰੇਸ਼ਾਨੀ ਨੂੰ ਸਰਲਤਾ ਨਾਲ, ਸਮਝਦਾਰੀ ਨਾਲ, ਹੌਂਸਲੇ ਨਾਲ ਹਰਾਇਆ ਜਾ ਸਕਦਾ ਹੈ
ਬੇਟੇ ਦੇ ਰੂਪ
ਇੱਕ ਬੇਟੇ ਦੇ ਰੂਪ ’ਚ ਜਿਸ ਤਰ੍ਹਾਂ ਉਨ੍ਹਾਂ ਨੇ ਆਪਣੇ-ਆਪ ਨੂੰ ਸਥਾਪਿਤ ਕਰਕੇ ਦਿਖਾਇਆ ਹੈ, ਦੁਰਲੱਭ ਹੈ ਉਹ ਆਪਣੀ ਮਾਂ ਕੌਸ਼ੱਲਿਆ ਤੋਂ ਜ਼ਿਆਦਾ ਮਾਂ ਕੈਕੇਈ ਨਾਲ ਪ੍ਰੇਮ ਕਰਦੇ ਸਨ ਕੈਕੇਈ, ਕੌਸ਼ੱਲਿਆ ਅਤੇ ਸੁਮਿੱਤਰਾ ਜਦੋਂ ਵੀ ਤਿੰਨੇ ਮਾਵਾਂ ਉਨ੍ਹਾਂ ਨੂੰ ਮਿਲਦੀਆਂ ਉਹ ਸਭ ਤੋਂ ਪਹਿਲਾਂ ਮਾਂ ਕੈਕੇਈ ਨੂੰ ਹੀ ਸਿਰ ਝੁਕਾਉਂਦੇ ਸਨ ਉਨ੍ਹਾਂ ਦੇ ਹੱਥਾਂ ਦੇ ਬਣੇ ਖਾਣੇ ਨੂੰ ਹੀ ਜ਼ਿਆਦਾ ਪਸੰਦ ਕਰਦੇ ਸਨ ਐਨਾ ਪ੍ਰੇਮ ਹੋਣ ’ਤੇ ਵੀ ਮਾਂ ਕੈਕੇਈ ਨੇ ਜਦੋਂ ਉਨ੍ਹਾਂ ਲਈ ਬਨਵਾਸ ਜਾਣਾ ਤੈਅ ਕੀਤਾ ਤਾਂ ਉਹ ਜ਼ਰਾ ਵੀ ਵਿਚਲਤ ਨਹੀਂ ਹੋਏ ਉਨ੍ਹਾਂ ਦੇ ਮਨ ’ਚ ਮਾਂ ਕੈਕੇਈ ਦੇ ਪ੍ਰਤੀ ਜ਼ਰਾ ਵੀ ਦੁਰਭਾਵਨਾ ਪੈਦਾ ਨਹੀਂ ਹੋਈ
ਸਗੋਂ ਉਨ੍ਹਾਂ ਨੇ ਮਾਂ ਦੀ ਭਾਵਨਾ ਨੂੰ ਸਮਝਿਆ ਅਤੇ ਸਿਰ-ਮੱਥੇ ਰੱਖਿਆ ਦੂਜੇ ਪਾਸੇ ਉਨ੍ਹਾਂ ਨੇ ਪਿਤਾ ਦਸ਼ਰਥ ਦੇ ਸ਼ਬਦਾਂ ਨੂੰ ਨਿਭਾਉਣ ’ਚ ਆਪਣਾ ਸੁਭਾਗ ਸਮਝਿਆ ਉਹ ਚਾਹੁੰਦੇ ਤਾਂ ਵਿਰੋਧ ਵੀ ਕਰ ਸਕਦੇ ਸਨ ਪਰ ਉਨ੍ਹਾਂ ਨੇ ਖੁਸ਼ੀ-ਖੁਸ਼ੀ ਜੰਗਲ ਨੂੰ ਜਾਣਾ ਸਵੀਕਾਰ ਕੀਤਾ ਅਤੇ ਛੋਟੇ ਭਰਾ ਭਰਤ ਲਈ ਰਾਜਾ ਬਣਨ ਦਾ ਅਧਿਕਾਰ ਛੱਡ ਦਿੱਤਾ ਮਾਂ ਦੀ ਮਮਤਾ, ਜੋ ਕੈਕੇਈ ਦੀ ਆਪਣੇ ਬੇਟੇ ਭਰਤ ਲਈ ਉਮੜ ਰਹੀ ਸੀ, ਉਸ ਨੂੰ ਸਭ ਤੋਂ ਪਹਿਲਾਂ ਰੱਖਿਆ ਆਪਣੇ ਪਿਤਾ ਦੇ ਸ਼ਬਦਾਂ ਦਾ ਮਾਣ ਰੱਖਣ ਦਾ ਹੌਂਸਲਾ ਦਿਖਾਇਆ ਉਨ੍ਹਾਂ ’ਚ ਕਿਤੇ ਵੀ ਈਰਖ਼ਾ ਦੀ ਭਾਵਨਾ ਨਹੀਂ ਪੈਦਾ ਹੋਈ ਕਿਉਂਕਿ ਕਿੱਥੇ ਤਾਂ ਉਨ੍ਹਾਂ ਦੇ ਰਾਜਾ ਬਣਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ
ਅਤੇ ਕਿੱਥੇ ਇੱਕਦਮ ਉਨ੍ਹਾਂ ਨੂੰ ਘਰ-ਬਾਰ ਤੋਂ ਹੀ ਦੂਰ ਕਰ ਦਿੱਤਾ ਗਿਆ ਜਦੋਂ ਉਨ੍ਹਾਂ ਦਾ ਰਾਜਤਿਲਕ ਨਾ ਹੋ ਕੇ ਬਨਵਾਸ ਜਾਣ ਦੀ ਖਬਰ ਮਹਿਲਾਂ ਤੱਕ ਪਹੁੰਚੀ ਤਾਂ ਸਭ ਦੇ ਹੋਸ਼ ਉੱਡ ਗਏ ਖੁਸ਼ੀਆਂ ਦੀ ਥਾਂ ਮਾਯੂਸੀ ਫੈਲ ਗਈ ਮਹਿਲਾਂ ’ਚ ਉਦਾਸੀ ਛਾ ਗਈ ਇਨ੍ਹਾਂ ਸਭ ਦੇ ਵਿਚਕਾਰ ਇੱਕ ਸ੍ਰੀ ਰਾਮ ਜੀ ਹੀ ਸਨ ਜੋ ਆਪਣੇ ਜੰਗਲ ’ਚ ਜਾਣ ਦੀਆਂ ਤਿਆਰੀਆਂ ’ਚ ਮਗਨ ਹੋ ਗਏ ਜਿਵੇਂ ਕੁਝ ਵੀ ਨਾ ਹੋਇਆ ਹੋਵੇ ਮਾਂ ਕੌਸ਼ੱਲਿਆ ਦੀ ਪੀੜ ਅਸਹਿ ਸੀ ਉਹ ਭੱਜਦੇ ਹੋਏ ਸ੍ਰੀ ਰਾਮ ਜੀ ਕੋਲ ਆਏ ਅਤੇ ਪੁੱਛਿਆ, ਰਾਮ ਮੈਂ ਇਹ ਕੀ ਸੁਣ ਰਹੀ ਹਾਂ ਬੇਟਾ! ਰਾਮ ਤਾਂ ਫਿਰ ਰਾਮ ਹੈ ਨਾ ਮਾਂ ਦੀ ਪਰੇਸ਼ਾਨੀ ਨੂੰ ਦੇਖ ਰਹੇ ਹਨ, ਮਹਿਸੂਸ ਕਰ ਰਹੇ ਹਨ
ਪਰ ਜ਼ਰਾ ਵੀ ਘਬਰਾਏ ਨਹੀਂ ਆਪਣੇ-ਆਪ ਨੂੰ ਸਹਿਜ਼ ਭਾਵ ’ਚ ਰੱਖੇ ਹੋਏ ਹਨ ਮਾਂ ਦੇ ਸਵਾਲ ’ਤੇ ਬੜੇ ਮਾਣ ਨਾਲ ਕਿਹਾ ਕਿ ਹਾਂ, ਤੁਸੀ ਜੋ ਸੁਣ ਰਹੇ ਹੋ, ਸੱਚ ਹੈ ਪਿਤਾ ਸ੍ਰੀ ਨੇ ਮੈਨੂੰ ਜੰਗਲ ਦਾ ਰਾਜ ਦਿੱਤਾ ਹੈ ਮਾਂ ਦੀ ਹਿੰਮਤ ਨਾ ਹੋਈ ਕੁਝ ਹੋਰ ਸਵਾਲ ਕਰ ਸਕੇ ਇਸ ਹਾਲਾਤ ਲਈ ਰਾਮ ਨੇ ਮਾਂ ਕੈਕੇਈ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਉਨ੍ਹਾਂ ’ਤੇ ਕੋਈ ਦੋਸ਼ ਨਹੀਂ ਲਾਇਆ ਖੁਦ ਤਾਂ ਕੀ ਕਹਿਣਾ ਸੀ ਸਗੋਂ ਭਰਤ ਨੂੰ ਵੀ ਇਸ ਲਈ ਆਗਾਹ ਕਰਦੇ ਹਨ ਭਰਤ ਦੇ ਮਨ ’ਚ ਆਏ ਇਸ ਦੋਸ਼ ਨੂੰ ਕੱਢ ਦਿੰਦੇ ਹਨ ਕਿਉਂਕਿ ਇਸ ਘਟਨਾ ਤੋਂ ਬਾਅਦ ਭਰਤ ਨੇ ਕੈਕੇਈ ਨੂੰ ਮਾਂ ਕਹਿਣਾ ਛੱਡ ਦਿੱਤਾ ਸੀ ਨਾ ਹੀ ਉਹ ਉਨ੍ਹਾਂ ਨੂੰ ਮਿਲਦੇ ਸਨ
ਜੰਗਲ ’ਚ ਸ੍ਰੀ ਰਾਮ ਜੀ ਜਦੋਂ ਚਿੱਤਰਕੂਟ ’ਚ ਠਹਿਰੇ ਹੋਏ ਸਨ, ਭਰਤ ਉਨ੍ਹਾਂ ਨੂੰ ਵਾਪਸ ਜਾਣ ਲਈ ਮਨਾਉਣ ਪਹੁੰਚ ਜਾਂਦੇ ਹਨ ਉਨ੍ਹਾਂ ਨਾਲ ਅਯੁੱਧਿਆ ਵਾਸੀ ਅਤੇ ਤਿੰਨੇ ਮਾਵਾਂ ਵੀ ਜਾਂਦੀਆਂ ਹਨ ਸ੍ਰੀ ਰਾਮ ਜੀ ਉੱਥੇ ਵੀ ਕੈਕੇਈ ਨੂੰ ਸਭ ਤੋਂ ਪਹਿਲਾਂ ਮਿਲਦੇ ਹਨ ਉਨ੍ਹਾਂ ਨੇ ਦੇਖਿਆ ਕਿ ਭਰਤ ਨੇ ਮਾਂ ਕੈਕੇਈ ਨੂੰ ਮਿਲਣ-ਜੁਲਣਾ ਛੱਡ ਰੱਖਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਬੁਲਾਉਂਦੇ ਹਨ ਸ੍ਰੀ ਰਾਮ ਜੀ ਭਰਤ ਨੂੰ ਕਹਿੰਦੇ ਹਨ ਕਿ ਹੇ ਭਰਤ, ਮੇਰੀ ਇੱਕ ਇੱਛਾ ਹੈ ਭਰਤ, ਜੋ ਆਪਣੇ ਵੱਡੇ ਭਰਾ ਰਾਮ ਲਈ ਆਪਣਾ ਜੀਵਨ ਵੀ ਵਾਰ ਦੇਣ ਨੂੰ ਤਿਆਰ ਰਹਿੰਦੇ ਸਨ, ਐਨਾ ਸੁਣਦੇ ਹੀ ਉਤਾਵਲਾ ਹੋ ਗਿਆ ਭਰਤ ਬੋਲਿਆ, ਸਭ ਕੁਝ ਤੁਹਾਡੇ ਲਈ ਹੀ ਤਾਂ ਹੈ
ਤੁਹਾਡੀ ਇੱਛਾਪੂਰਤੀ ਮੇਰੀ ਖੁਸ਼ਕਿਸਮਤੀ ਹੈ ਤੁਸੀਂ ਕਹੋ ਤਾਂ ਸਹੀ ਸ੍ਰੀ ਰਾਮ ਜੀ ਬੋਲੇ, ਭਰਤ ਮਾਂ ਕੈਕੇਈ ਨੂੰ ਸਿਰ ਝੁਕਾਓ ਉਨ੍ਹਾਂ ਨੂੰ ਮਾਂ ਕਹਿ ਕੇ ਬੁਲਾਓ ਅਤੇ ਅੱਜ ਤੋਂ ਬਾਅਦ ਉਨ੍ਹਾਂ ਨਾਲ ਅਜਿਹਾ ਵਿਹਾਰ ਨਹੀਂ ਰੱਖਣਾ ਹੈ ਜੋ ਵੀ ਕੁਝ ਹੋਇਆ ਹੈ ਉਸ ਲਈ ਉਹ ਕਾਰਨ ਨਹੀਂ ਹਨ ਮਾਂ ਦੇ ਚਰਨ ਛੂਹੋ ਸ੍ਰੀ ਰਾਮ ਜੀ ਦੇ ਪਿਆਰੇ ਭਰਤ ਆਗਿਆ ਮੰਨਦੇ ਹੋਏ ਕੈਕੇਈ ਮਾਂ ਨੂੰ ਮਿਲੇ ਅਤੇ ਮਨ ’ਚ ਜੋ ਨਿਰਾਸ਼ਾ ਦੇ ਭਾਵ ਸਨ ਮਿਟ ਗਏ ਇਹ ਸ੍ਰੀ ਰਾਮ ਜੀ ਦੇ ਨਿਰਮਲ ਸੁਭਾਅ ਦਾ ਹੀ ਗੁਣ ਹੈ ਘਰ-ਪਰਿਵਾਰ ’ਚ ਤਾਲਮੇਲ ਕਿਵੇਂ ਰੱਖਣਾ ਹੈ,
ਉਨ੍ਹਾਂ ਦਾ ਇਹ ਗੁਣ ਇੱਕ ਵੱਡੀ ਸਿੱਖਿਆ ਹੈ ਪਰਿਵਾਰ ਰਾਜਾ ਦਾ ਹੋਵੇ ਭਾਵੇਂ ਆਮ ਨਾਗਰਿਕ ਦਾ ਹਾਲਾਤ ਸਭ ਨੂੰ ਤੋੜ ਦਿੰਦੇ ਹਨ, ਪਰ ਸ੍ਰੀ ਰਾਮ ਜੀ ਸਿਖਾਉਂਦੇ ਹਨ ਕਿ ਮੁਸ਼ਕਿਲ ਹਾਲਾਤਾਂ ’ਚ ਵੀ ਪਰਿਵਾਰ ਟੁੱਟੇ ਨਹੀਂ ਸਗੋਂ ਸਾਂਝੇ ਯਤਨਾਂ ਨਾਲ ਮਿਲ ਕੇ ਮੁਸ਼ਕਿਲਾਂ ਨਾਲ ਨਜਿੱਠਿਆ ਜਾ ਸਕਦਾ ਹੈ ਪਰਿਵਾਰ ਦੀ ਮਾਣ-ਮਰਿਆਦਾ ਬਣੀ ਰਹੇ ਕਿਸੇ ਦਾ ਤਿਰਸਕਾਰ ਨਾ ਹੋਵੇ ਸਬਰ ਰੱਖ ਕੇ ਹਰ ਮੁਸੀਬਤ ’ਚੋਂ ਨਿੱਕਲਿਆ ਜਾ ਸਕਦਾ ਹੈ
ਸ੍ਰੀ ਰਾਮ ਜੀ ਦਾ ਮਿੱਤਰਤਾ ਭਾਵ ਸ੍ਰੇਸ਼ਠ ਹੈ
ਸ੍ਰੀ ਰਾਮ ਜੀ ਦਾ ਮਿੱਤਰਤਾ ਭਾਵ ਸ੍ਰੇਸ਼ਠ ਹੈ ਉਨ੍ਹਾਂ ਦੀ ਮਿੱਤਰਤਾ ਹੱਦਾਂ ਤੋਂ ਪਰ੍ਹੇ ਹੈ ਉਨ੍ਹਾਂ ਦੀ ਮਿੱਤਰਤਾ ’ਚ ਜਾਤ-ਪਾਤ ਦਾ ਭੇਦ ਨਹੀਂ ਹੈ ਊਚ-ਨੀਚ ਦੀ ਕੋਈ ਜਗ੍ਹਾ ਨਹੀਂ ਹੈ ਉਨ੍ਹਾਂ ਦੇ ਸੰਪਰਕ ’ਚ ਜੋ ਵੀ ਆਇਆ ਉਹ ਉਨ੍ਹਾਂ ਦਾ ਹੀ ਪਿਆਰਾ ਹੋ ਗਿਆ ਇੱਥੋਂ ਤੱਕ ਕਿ ਉਹ ਰੁੱਖ-ਬੂਟਿਆਂ ਨੂੰ ਵੀ ਆਪਣੇ ਦੋਸਤ ਵਾਂਗ ਆਪਣਾ ਬਣਾ ਲੈਂਦੇ ਹਨ ਉਨ੍ਹਾਂ ਨਾਲ ਗੱਲਾਂ ਕਰਦੇ ਹਨ ਉਹ ਆਪਣਾ ਦੁੱਖ-ਸੁੱਖ ਉਨ੍ਹਾਂ ਨਾਲ ਸਾਂਝਾ ਕਰਦੇ ਹਨ ਸੀਤਾ ਜੀ ਦੇ ਅਗਵਾ ਹੋਣ ’ਤੇ ਉਹ ਰੁੱਖਾਂ-ਬੂਟਿਆਂ ਨੂੰ ਹੀ ਆਪਣੇ ਕਰੀਬੀ ਦੋਸਤ ਵਾਂਗ ਪੁਕਾਰਦੇ ਹਨ
ਦੂਜੇ ਪਾਸੇ ਉਨ੍ਹਾਂ ਦੀ ਮਿੱਤਰ-ਮੰਡਲੀ ਦੇ ਮੈਂਬਰ ਸੁਗਰੀਵ, ਅੰਗਦ, ਜਾਮਵੰਤ, ਨਲ-ਨੀਲ, ਵਿਭੀਸ਼ਣ ਅਤੇ ਹਨੂੰਮਾਨ ਉਨ੍ਹਾਂ ਦੇ ਭਗਤ ਬਾਅਦ ’ਚ ਗੂੜ੍ਹੇ ਮਿੱਤਰ ਪਹਿਲਾਂ ਹਨ ਉਨ੍ਹਾਂ ਦੇ ਮਿੱਤਰਤਾ ਭਾਵ ਦਾ ਹੀ ਪ੍ਰਤਾਪ ਸੀ ਕਿ ਵਿਭੀਸ਼ਣ, ਜੋ ਉਨ੍ਹਾਂ ਦੇ ਦੁਸ਼ਮਣ ਦਾ ਭਰਾ ਹੁੰਦੇ ਹੋਏ ਵੀ ਉਨ੍ਹਾਂ ਦੀ ਸ਼ਰਨ ’ਚ ਆ ਗਿਆ ਸ੍ਰੀ ਰਾਮ ਜੀ ਕਮਜ਼ੋਰਾਂ, ਵਾਂਝਿਆਂ, ਪੀੜਤਾਂ ਤੇ ਦੱਬੇ-ਕੁਚਲਿਆਂ ਨੂੰ ਆਪਣੀ ਸ਼ਰਨ ’ਚ ਲੈਣ ਵਾਲੇ ਹਨ ਸੁਗਰੀਵ ਦਾ ਰਾਜ ਖੋਹ ਲਿਆ ਗਿਆ ਸੀ ਅਤੇ ਉਹ ਆਪਣੀ ਜਾਨ ਬਚਾਉਂਦਾ ਫਿਰ ਰਿਹਾ ਸੀ
ਸ੍ਰੀ ਰਾਮ ਜੀ ਨੇ ਆਪਣੀ ਸ਼ਰਨ ’ਚ ਲੈ ਕੇ ਉਸ ਨੂੰ ਆਪਣਾ ਦੋਸਤ ਬਣਾਇਆ ਅਤੇ ਉਸ ਦਾ ਖੋਹਿਆ ਹੋਇਆ ਉਹੀ ਮਾਣ ਫਿਰ ਵਾਪਸ ਦਿੱਤਾ ਉਨ੍ਹਾਂ ਦੇ ਸਭ ਤੋਂ ਪਹਿਲੇ ਮਿੱਤਰ ਕੇਵਟ ਸਨ ਜੋ ਸਰਯੂ ਨਦੀ ਨੂੰ ਬੇੜੀ ਨਾਲ ਪਾਰ ਕਰਵਾਉਣ ਵਾਲੇ ਇੱਕ ਆਦਿਵਾਸੀ ਮਲਾਹ ਸਨ ਸ੍ਰੀ ਰਾਮ ਜੀ ਨੇ ਉਨ੍ਹਾਂ ਦੀ ਬੇੜੀ ’ਚ ਬੈਠ ਕੇ ਨਦੀ ਨੂੰ ਪਾਰ ਕੀਤਾ ਇਸ ਥੋੜ੍ਹੀ ਦੂਰ ਦੇ ਸਫਰ ’ਚ ਹੀ ਕੇਵਟ ਉਨ੍ਹਾਂ ਦੇ ਮੁਰੀਦ ਹੋ ਗਏ ਨਦੀ ਨੂੰ ਪਾਰ ਕਰਵਾਉਣ ’ਤੇ ਸ੍ਰੀ ਰਾਮ ਜੀ ਨੇ ਇਸ ਸੇਵਾ ਦੇ ਬਦਲੇ ਉਸ ਨੂੰ ਕੁਝ ਦੇਣਾ ਚਾਹਿਆ ਪਰ ਕੇਵਟ ਬੜੇ ਮਿੱਠੇ ਸ਼ਬਦਾਂ ਨਾਲ ਇਹ ਕਹਿੰਦੇ ਹੋਏ ਉਨ੍ਹਾਂ ਨੂੰ ਮਨ੍ਹਾ ਕਰਨ ਲੱਗਾ ਕਿ ਨਹੀਂ ਦੋਸਤ, ਸਾਡਾ ਦੋਵਾਂ ਦਾ ਪੇਸ਼ਾ ਇੱਕ ਹੈ ਅਤੇ ਮੈਂ ਤੁਹਾਡੇ ਤੋਂ ਕੁਝ ਲਵਾਂ ਇਹ ਸਾਡੇ ਪੇਸ਼ੇ ਦੀ ਮਰਿਆਦਾ ਨਹੀਂ ਹੈ ਸ੍ਰੀ ਰਾਮ ਜੀ ਨੇ ਪੁੱਛਿਆ ਕਿ ਕੇਵਟ ਉਹ ਕਿਵੇਂ?
ਕੇਵਟ ਕਹਿਣ ਲੱਗਾ ਕਿ ਹੇ ਭਗਵਾਨ! ਤੁਸੀਂ ਭਵਸਾਗਰ ਤੋਂ ਲੋਕਾਂ ਨੂੰ ਪਾਰ ਲੰਘਾਉਂਦੇ ਹੋ ਅਤੇ ਮੈਂ ਇਸ ਸਰਯੂ ਨਦੀ ਤੋਂ ਪਾਰ ਲੰਘਾਉਂਦਾ ਹਾਂ ਇਸ ਤਰ੍ਹਾਂ ਹੋਇਆ ਨਾ ਸਾਡਾ ਪੇਸ਼ਾ ਇੱਕ ਇਸ ਲਈ ਮੈਂ ਹੁਣ ਤੁਹਾਡੇ ਤੋਂ ਕੁਝ ਨਹੀਂ ਲਵਾਂਗਾ ਅਤੇ ਜਦੋਂ ਮੈਂ ਸਰੀਰ ਛੱਡਾਂ ਤਾਂ ਤੁਸੀਂ ਮੇਰੇ ਕਰਮਾਂ ਦਾ ਹਿਸਾਬ-ਕਿਤਾਬ ਨਾ ਲੈ ਕੇ ਮੈਨੂੰ ਭਵਸਾਗਰ ਤੋਂ ਪਾਰ ਲੰਘਾ ਦੇਣਾ ਸ਼ਬਦਾਂ ਨਾਲ ਘੜੀ ਇਹ ਦੋਸਤੀ ਸ੍ਰੀ ਰਾਮ ਜੀ ਨੂੰ ਐਨੀ ਪਿਆਰੀ ਲੱਗੀ ਕਿ ਉਹ ਚੌਦਾਂ ਸਾਲ ਬਨਵਾਸ ’ਚ ਰਹਿਣ ’ਤੇ ਵੀ ਕੇਵਟ ਨੂੰ ਭੁੱਲੇ ਨਹੀਂ ਐਨੇ ਲੰਮੇ ਅਰਸੇ ਤੋਂ ਬਾਅਦ ਜਦੋਂ ਸ੍ਰੀ ਰਾਮ ਜੀ ਵਾਪਸ ਅਯੁੱਧਿਆ ਆ ਰਹੇ ਸਨ ਤਾਂ ਪਹਿਲਾਂ ਆਪਣੇ ਇਸੇ ਦੋਸਤ, ਆਪਣੇ ਭਗਤ ਕੇਵਟ ਨੂੰ ਮਿਲਣ ਤੋਂ ਬਾਅਦ ਹੀ ਅਯੁੱਧਿਆ ਗਏ ਸਨ
ਅਜਿਹੀ ਵਿਲੱਖਣ ਦੋਸਤੀ ਦੇ ਸਵਾਮੀ ਹਨ ਸ੍ਰੀ ਰਾਮ ਜੀ ਸੁਗਰੀਵ ਨੂੰ ਉਨ੍ਹਾਂ ਨੇ ਹਮੇਸ਼ਾ ਦੋਸਤ ਸੁਗਰੀਵ ਅਤੇ ਵਿਭੀਸ਼ਣ ਨੂੰ ਮਹਾਰਾਜ ਵਿਭੀਸ਼ਣ ਕਹਿ ਕੇ ਹੀ ਬੁਲਾਇਆ ਹੈ ਯੁੱਧ ਖ਼ਤਮ ਹੋ ਚੁੱਕਾ ਸੀ ਆਪਣੇ ਸੰਕਲਪ ਦੇ ਪੱਕੇ ਸ੍ਰੀ ਰਾਮ ਜੀ ਲੰਕਾ ’ਚ ਨਹੀਂ ਗਏ ਕਿਉਂਕਿ ਚੌਦਾਂ ਸਾਲ ਪੂਰੇ ਹੋਣ ’ਚ ਕੁਝ ਦਿਨ ਰਹਿ ਗਏ ਸਨ ਉਨ੍ਹਾਂ ਦਾ ਮਤ ਵੀ ਇਹੀ ਸੀ ਕਿ ਬਨਵਾਸ ਪੂਰਾ ਹੋਣ ’ਤੇ ਵੀ ਕਿਸੇ ਹੋਰ ਸ਼ਹਿਰ ਜਾਂ ਰਾਜਧਾਨੀ ’ਚ ਨਹੀਂ ਜਾਵਾਂਗੇ ਉਹ ਸਭ ਤੋਂ ਪਹਿਲਾਂ ਵਾਪਸ ਅਯੁੱਧਿਆ ਹੀ ਜਾਣਗੇ
ਜਿੱਥੇ ਭਰਤ ਉਨ੍ਹਾਂ ਦੀ ਉਡੀਕ ’ਚ ਤੜਫ਼ ਰਿਹਾ ਹੈ ਜਦੋਂ ਦੋ ਦਿਨ ਬਾਕੀ ਰਹਿ ਗਏ ਤਾਂ ਉਨ੍ਹਾਂ ਦੇ ਜਾਣ ਦੀਆਂ ਤਿਆਰੀਆਂ ਹੋਣ ਲੱਗੀਆਂ ਮਹਾਰਾਜ ਵਿਭੀਸ਼ਣ ਨੇ ਪੁਸ਼ਪਕ ਵਿਮਾਨ ਨੂੰ ਸਜਾ ਕੇ ਸ੍ਰੀ ਰਾਮ ਜੀ ਦੇ ਸਾਹਮਣੇ ਪੇਸ਼ ਕਰ ਦਿੱਤਾ ਸ੍ਰੀ ਰਾਮ ਜੀ ਆਪਣੇ ਸਾਰੇ ਦੋਸਤਾਂ ਸੁਗਰੀਵ, ਵਿਭੀਸ਼ਣ, ਜਾਮਵੰਤ, ਅੰਗਦ, ਨੀਲ-ਨਲ ਅਤੇ ਹਨੂੰਮਾਨ ਜੀ ਨੂੰ ਨਾਲ ਲੈ ਕੇ ਉੱਥੋਂ ਵਿਦਾ ਲੈਂਦੇ ਹਨ ਲੰਕਾ ’ਚ ਜਿੱਥੇ ਪਹਿਲਾਂ ਰਾਵਣ ਦੀ ਜੈ-ਜੈਕਾਰ ਹੁੰਦੀ ਸੀ ਉੱਥੇ ਹੁਣ ਜੈ ਸ੍ਰੀ ਰਾਮ ਦੇ ਨਾਅਰੇ ਗੂੰਜ ਰਹੇ ਸਨ ਪੂਰੀ ਵਾਨਰ ਸੈਨਾ ਅਤੇ ਲੰਕਾ ਦੀ ਸੈਨਾ ਪ੍ਰਭੂ ਸ੍ਰੀ ਰਾਮ ਜੀ ਦੀ ਜੈ-ਜੈਕਾਰ ਕਰਕੇ ਉਨ੍ਹਾਂ ਨੂੰ ਸਨਮਾਨਪੂਰਵਕ ਵਿਦਾਈ ਦੇਣ ਲੱਗਦੀ ਹੈ
ਦੋ ਦਿਨ ਦੀ ਯਾਤਰਾ ਤੋਂ ਬਾਅਦ ਪੁਸ਼ਪਕ ਵਿਮਾਨ ਅਯੁੱਧਿਆ ਪਹੁੰਚ ਜਾਂਦਾ ਹੈ ਅਯੁੱਧਿਆ ਦੇ ਨਗਰ ਵਾਸੀਆਂ ਨੂੰ ਸ੍ਰੀ ਰਾਮ ਜੀ ਦੇ ਆਉਣ ਦੀ ਸੂਚਨਾ ਮਿਲ ਚੁੱਕੀ ਸੀ ਭਰਤ ਅਤੇ ਸ਼ਤਰੂਘਣ ਨੇ ਆਪਣੇ ਵੱਡੇ ਭਰਾ ਸ੍ਰੀ ਰਾਮ ਜੀ ਦੇ ਸਵਾਗਤ ’ਚ ਪੂਰੀ ਅਯੁੱਧਿਆ ਨੂੰ ਸਜਾ ਕੇ ਚਮਕਾ ਰੱਖਿਆ ਸੀ ਕੁਲਗੁਰੂ ਵਿਸ਼ਿਸ਼ਟ, ਮਹਾਂਰਿਸ਼ੀ ਭਾਰਦਵਾਜ ਅਤੇ ਮਾਤਾਵਾਂ ਨੂੰ ਨਾਲ ਲੈ ਕੇ ਭਰਤ ਉਨ੍ਹਾਂ ਦੇ ਸਵਾਗਤ ’ਚ ਉੱਥੇ ਪਹੁੰਚ ਗਿਆ ਜਿੱਥੇ ਪੁਸ਼ਪਕ ਵਿਮਾਨ ਉੱਤਰਿਆ ਸੀ
ਚੌਦਾਂ ਸਾਲਾਂ ਤੋਂ ਵਿੱਛੜੇ ਹੋਏ ਨੂੰ ਮਿਲ ਕੇ ਭਾਵੁਕ ਹੋ ਗਏ ਅਯੁੱਧਿਆ ’ਚ ਉਨ੍ਹਾਂ ਦੇ ਸਵਾਗਤ ਦਾ ਇਹ ਦੌਰ ਕਈ ਦਿਨਾਂ ਤੱਕ ਚੱਲਦਾ ਰਿਹਾ ਲੋਕਾਂ ਨੇ ਘਿਓ ਦੇ ਦੀਵੇ ਬਾਲ ਕੇ ਪੂਰੇ ਵਾਤਾਵਰਨ ਨੂੰ ਮਹਿਕਾ ਦਿੱਤਾ ਸ਼ਹਿਰਾਂ-ਨਗਰਾਂ, ਪਿੰਡਾਂ-ਬਸਤੀਆਂ ਨੂੰ ਰੰਗ-ਰੋਗਨ ਕਰਕੇ ਸਜਾਇਆ ਗਿਆ ਭਰਤ ਆਪਣੇ ਭਰਾ ਨੂੰ ਲੈ ਕੇ ਪਿੰਡਾਂ-ਸ਼ਹਿਰਾਂ-ਨਗਰਾਂ ’ਚ ਘੁੰਮੇ ਅਤੇ ਪਰਜਾ ਨੂੰ ਮਿਲ ਕੇ ਇਨ੍ਹਾਂ ਖੁਸ਼ੀਆਂ ਨੂੰ ਸਾਂਝਾ ਕੀਤਾ ਪਰਜਾ ਆਪਣੇ ਪ੍ਰਭੂ ਸ੍ਰੀ ਰਾਮ ਜੀ ਨੂੰ ਆਪਣੇ ਵਿੱਚ ਦੇਖ ਕੇ ਨਿਹਾਲ ਹੋ ਗਈ
ਅਯੁੱਧਿਆ ਦਾ ਇਹ ਤਿਉਹਾਰ ਅੱਜ ਵੀ ਆਪਣੀ ਰੌਣਕ ਨਾਲ ਸਭ ਨੂੰ ਰੌਸ਼ਨ ਕਰ ਰਿਹਾ ਹੈ ਸ੍ਰੀ ਰਾਮ ਜੀ ਦੇ ਤਪ, ਬਲਿਦਾਨ, ਵੈਰਾਗ ਅਤੇ ਪ੍ਰੇਮ-ਪਿਆਰ ਨਾਲ ਲਬਰੇਜ਼ ਦੀਵਾਲੀ ਦਾ ਇਹ ਤਿਉਹਾਰ ਅੱਜ ਵੀ ਲੋਕਾਂ ਨੂੰ ਜਗਮਗ ਕਰ ਰਿਹਾ ਹੈ ਸਾਡੀ ਚੇਤਨਾ ਨੂੰ ਜਗਾ ਰਿਹਾ ਹੈ ਖੁਸ਼ੀਆਂ ਭਰਿਆ ਇਹ ਤਿਉਹਾਰ ਸਭ ਨੂੰ ਮੁਬਾਰਕ ਹੋਵੇ, ਸਭ ਲਈ ਖੁਸ਼ੀ, ਖੁਸ਼ਹਾਲੀ ਅਤੇ ਤਰੱਕੀ ਲੈ ਕੇ ਆਉਣ ਵਾਲਾ ਹੋਵੇ




































































