Household items

Household items: ਘਰ ਦੇ ਸਾਮਾਨ ਨੂੰ ਰੱਖੋ ਸੁਚੱਜੇ ਢੰਗ ਨਾਲ

ਵੱਡੇ ਸ਼ਹਿਰਾਂ ’ਚ ਘਰ ਦੇ ਸਾਮਾਨ ਨੂੰ ਸੁਚੱਜੇ ਢੰਗ ਨਾਲ ਰੱਖਣਾ ਦਿਨ-ਪ੍ਰਤੀਦਿਨ ਔਖਾ ਹੁੰਦਾ ਜਾ ਰਿਹਾ ਹੈ ਅਜਿਹੇ ’ਚ ਪਰਿਵਾਰ ਦੇ ਮੈਂਬਰਾਂ ’ਚ ਤਣਾਅ ਦਾ ਇੱਕ ਹੋਰ ਕਾਰਨ ਜੁੜ ਜਾਂਦਾ ਹੈ ਕਿਉਂਕਿ ਅੱਜ ਦੇ ਸਮੇਂ ’ਚ ਘਰ ’ਚ ਛੋਟੇ ਅਤੇ ਭੌਤਿਕ ਸੁੱਖ ਸਾਧਨ ਜ਼ਿਆਦਾ ਹੁੰਦੇ ਹਨ ਇਸ ਲਈ ਉਨ੍ਹਾਂ ਨੂੰ ਸੁਚੱਜੇ ਢੰਗ ਨਾਲ ਰੱਖਣਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ ਪਰ ਅਸੰਭਵ ਨਹੀਂ ਬੱਸ ਕੁਝ ਮਨ ਪੱਕਾ ਕਰਕੇ ਦਿਮਾਗ ਦੀ ਸਹੀ ਵਰਤੋਂ ਕਰਕੇ ਇਸ ਸਮੱਸਿਆ ’ਤੇ ਅਸਾਨੀ ਨਾਲ ਕਾਬੂ ਪਾਇਆ ਜਾ ਸਕਦਾ ਹੈ

ਬੋਲੋੜੇ ਸਾਮਾਨ ਦੀ ਛਾਂਟੀ:

ਘਰ ’ਚ ਬਹੁਤ ਸਾਰਾ ਅਜਿਹਾ ਸਾਮਾਨ ਹੁੰਦਾ ਹੈ ਜਿਸ ਦੀ ਲੋੜ ਬਹੁਤ ਸਮੇਂ ਤੋਂ ਨਹੀਂ ਪਈ ਹੁੰਦੀ ਪਰ ਫਿਰ ਵੀ ਲੱਗਦਾ ਹੈ ਕਿ ਕਦੇ ਵੀ ਇਸ ਦੀ ਲੋੜ ਪੈ ਸਕਦੀ ਹੈ ਬੱਸ ਇਹ ਸੋਚਦੇ ਹੋਏ ਅਸੀਂ ਉਸ ਸਾਮਾਨ ਨੂੰ ਸੰਭਾਲੀ ਰੱਖਦੇ ਹਾਂ ਅਤੇ ਆਪਣੇ ਸਟੋਰ ’ਚ ਭੀੜ ਵਧਾਉਂਦੇ ਰਹਿੰਦੇ ਹਾਂ ਜਾਂ ਫਿਰ ਸਮੇਂ ਦਾ ਬਹਾਨਾ ਲਾ ਕੇ ਉਸ ਦੀ ਛਾਂਟੀ ਨਹੀਂ ਕਰਦੇ ਅਸੀਂ ਇਹ ਭੁੱਲ ਜਾਂਦੇ ਹਾਂ ਜਦੋਂ ਲੋੜ ਪੈਂਦੀ ਹੈ

ਤਾਂ ਉਹ ਸਾਮਾਨ ਭੀੜ ’ਚ ਗੁਆਚ ਜਾਂਦਾ ਹੈ ਅਜਿਹੇ ’ਚ ਤੁਹਾਨੂੰ ਮਨ ਨੂੰ ਪੱਕਾ ਕਰਕੇ ਬੇਲੋੜੇੇ ਸਾਮਾਨ ਦੀ ਛਾਂਟੀ ਕਰਕੇ ਉਸ ਨੂੰ ਘਰ ਤੋਂ ਬਾਹਰ ਦਾ ਰਸਤਾ ਦਿਖਾ ਦੇਣਾ ਚਾਹੀਦਾ ਹੈ ਇਰਾਦਾ ਪੱਕਾ ਰੱਖ ਕੇ ਦੇਖੋ ਸਾਡਾ ਸਟੋਰ, ਰਸੋਈ, ਅਲਮਾਰੀਆਂ, ਬੁੱਕ ਸ਼ੈਲਫ ਹੌਲੇ ਲੱਗਣਗੇ ਆਪਣੇ ਬੈੱਡ ਦੇ ਬਕਸਿਆਂ ਲਈ ਵੀ ਅਜਿਹਾ ਹੀ ਕਰੋ ਜੋ ਬੈੱਡਸ਼ੀਟਾਂ ਪੁਰਾਣੀਆਂ ਹਨ, ਉਨ੍ਹਾਂ ਨੂੰ ਕੱਢ ਦਿਓdecorate home with plants9

ਮੌਸਮ ਅਨੁਸਾਰ ਸਾਮਾਨ ਸਮੇਟੋ:

ਘਰ ਦੇ ਸਾਮਾਨ ’ਚ ਕੁਝ ਅਜਿਹਾ ਸਾਮਾਨ ਵੀ ਹੁੰਦਾ ਹੈ ਜਿਸ ਦੀ ਲੋੜ ਸਿਰਫ ਹੋਲੀ, ਦੀਵਾਲੀ ’ਤੇ ਹੀ ਹੁੰਦੀ ਹੈ ਜਿਵੇਂ ਬੱਚਿਆਂ ਦੀ ਪਿਚਕਾਰੀ ਅਤੇ ਰੰਗ, ਦੀਵਾਲੀ ’ਤੇ ਲਾਈਆਂ ਜਾਣ ਵਾਲੀਆਂ ਲਾਈਟਾਂ, ਕੂਲਰ ’ਚ ਪਾਣੀ ਭਰਨ ਵਾਲੀ ਪਾਈਪ, ਬੱਚਿਆਂ ਦੀ ਮੀਂਹ ਦੇ ਰੁੱਤ ’ਚ ਵਰਤੀ ਜਾਣ ਵਾਲੀ ਬਰਸਾਤੀ ਆਦਿ ਇਸ ਸਾਮਾਨ ਦੀ ਲੋੜ ਇੱਕ ਸਾਲ ਬਾਅਦ ਪੈਂਦੀ ਹੈ ਅਜਿਹੇ ’ਚ ਉਨ੍ਹਾਂ ਨੂੰ ਡੱਬੇ ’ਚ ਰੱਖ ਕੇ ਉੱਪਰ ਸਟਿੱਕਰ ਚਿਪਕਾ ਕੇ ਨੋਟ ਕਰਕੇ ਇੱਕ ਨਿਸ਼ਚਿਤ ਸਥਾਨ ’ਤੇ ਰੱਖੋ ਤਾਂ ਜੋ ਲੋੜ ਪੈਣ ’ਤੇ ਉਨ੍ਹਾਂ ਦੀ ਦੁਬਾਰਾ ਵਰਤੋਂ ਕੀਤੀ ਜਾ ਸਕੇ

Also Read:  Independence Day: ਬਲਿਦਾਨੀਆਂ ਦੇ ਸਨਮਾਨ ਦਾ ਦਿਨ ਹੈ ਆਜ਼ਾਦੀ ਦਿਹਾੜਾ

ਰੰਗ ਆਦਿ ਸੰਭਾਲ ਕੇ ਨਾ ਰੱਖੋ ਇਨ੍ਹਾਂ ਨੂੰ ਸੁੱਟ ਦਿਓ ਸਾਮਾਨ ਜੇਕਰ ਸਹੀ ਜਗ੍ਹਾ ’ਤੇ ਹੋਵੇਗਾ ਤਾਂ ਘਰੇ ਖਿਲਾਰਾ ਨਹੀਂ ਲੱਗੇਗਾ ਬੱਚਿਆਂ ਅਤੇ ਵੱਡਿਆਂ ਦੇ ਗਰਮ ਕੱਪੜਿਆਂ ਦੇ ਅਲੱਗ ਬੈਗ ਬਣਾ ਕੇ ਟੈਗ ਲਾ ਕੇ ਰੱਖੋ ਸਾਰੇ ਗਰਮ ਕੱਪੜੇ ਇੱਕ ਹੀ ਬੈਗ ’ਚ ਰੱਖੋ ਗਰਮ ਕੱਪੜੇ ਸੰਭਾਲਦੇ ਸਮੇਂ ਉਨ੍ਹਾਂ ਕੱਪੜਿਆਂ ਨੂੰ ਨਾ ਰੱਖੋ ਜਿਨ੍ਹਾਂ ਨੂੰ ਤੁਹਾਡਾ ਅਗਲੇ ਸਾਲ ਪਹਿਨਣ ਦਾ ਮਨ ਨਹੀਂ ਹੈ ਪੈਕ ਕਰਨ ਤੋਂ ਪਹਿਲਾਂ ਛਾਂਟੀ ਜ਼ਰੂਰ ਕਰੋ

ਕਮਰਿਆਂ ਦਾ ਰੱਖ-ਰਖਾਅ ਕਰੋ ਸਲੀਕੇ ਨਾਲ:

ਜੇਕਰ ਬੈੱਡਰੂਮ ਛੋਟੇ ਹਨ ਤਾਂ ਪਰਦੇ ਅਤੇ ਬੈੱਡਸ਼ੀਟ ਹਲਕੇ ਰੰਗਾਂ ਦੇ ਇਸਤੇਮਾਲ ਕਰੋ ਬੈੱਡਸ਼ੀਟ ਵਿਛਾਉਂਦੇ ਸਮੇਂ ਧਿਆਨ ਦਿਓ ਕਿ ਉਨ੍ਹਾਂ ’ਤੇ ਵੱਟ ਨਾ ਪਏ ਹੋਣ ਤਾਂ ਕਮਰੇ ਦਾ ਲੁੱਕ ਕੁਝ ਵੱਡਾ ਲੱਗੇਗਾ ਬੱਚਿਆਂ ਦੇ ਕਮਰੇ ’ਚ ਬੱਚਿਆਂ ਦੀਆਂ ਕਿਤਾਬਾਂ, ਕੱਪੜਿਆਂ ਦੀ ਅਲਮਾਰੀ, ਬੂਟ ਅਤੇ ਖਿਡੌਣੇ ਰੱਖੋ ਤਾਂ ਕਿ ਉਹ ਆਪਣਾ ਕਮਰਾ ਮੈਨੇਜ ਕਰਨਾ ਸ਼ੁਰੂ ਤੋਂ ਹੀ ਸਿੱਖ ਜਾਣ ਸ਼ੁਰੂ ਤੋਂ ਪੇਰੈਂਟਸ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਵੀਕੈਂਡ ’ਤੇ ਆਪਣਾ ਕਮਰਾ ਮੈਨੇਜ ਕਰਨਾ ਸਿਖਾਉਣ ਅਤੇ ਬਾਅਦ ’ਚ ਉਨ੍ਹਾਂ ’ਤੇ ਜਿੰਮੇਵਾਰੀ ਸੌਂਪ ਦੇਣ

ਉਨ੍ਹਾਂ ਦੇ ਕਮਰੇ ’ਚੋਂ ਜੇਕਰ ਕਬਾੜ ਜਾਂ ਬੇਲੋੜੀਆਂ ਚੀਜ਼ਾਂ ਕੱਢਣੀਆਂ ਹੋਣ ਤਾਂ ਬੱਚਿਆਂ ਤੋਂ ਪੁੱਛ ਲਓ ਕਿ ਉਨ੍ਹਾਂ ਨੂੰ ਲੋੜ ਤਾਂ ਨਹੀਂ ਜੇਕਰ ਬੱਚੇ ਛੋਟੇ ਹਨ ਤਾਂ ਆਪਣੇ ਦਿਮਾਗ ਨਾਲ ਜ਼ੁਰਾਬਾਂ, ਬੂਟ, ਖਿਡੌਣੇ ਅਤੇ ਕੱਪੜਿਆਂ ਦੀ ਛਾਂਟੀ ਕਰਕੇ ਉਨ੍ਹਾਂ ਦਾ ਕਮਰਾ ਹੌਲਾ ਰੱਖੋ ਬਜ਼ੁਰਗਾਂ ਦੇ ਕਮਰੇ ਦੀ ਛਾਂਟੀ ਕਰਦੇ ਸਮੇਂ ਉਨ੍ਹਾਂ ਦੇ ਸੈਂਟੀਮੈਂਟਸ ਨੂੰ ਧਿਆਨ ’ਚ ਰੱਖ ਕੇ ਛਾਂਟੀ ਕਰੋ ਜੇਕਰ ਤੁਹਾਨੂੰ ਲੱਗੇ ਕਿ ਉਹ ਕੁਝ ਬੇਲੋੜਾ ਸਾਮਾਨ ਵੀ ਰੱਖ ਰਹੇ ਹਨ ਤਾਂ ਉਨ੍ਹਾਂ ਨੂੰ ਉਸਦੇ ਨੁਕਸਾਨ ਸਮਝਾਓ ਅਤੇ ਵਿਸ਼ਵਾਸ ਦਿਵਾਓ ਕਿ ਉਨ੍ਹਾਂ ਨੂੰ ਲੋੜ ਪੈਣ ’ਤੇ ਫਿਰ ਲੈ ਦੇਣਗੇ

ਸਾਮਾਨ ਨੂੰ ਦਿਓ ਸਹੀ ਜਗ੍ਹਾ:

ਜਿਸ ਕਮਰੇ ਦਾ ਸਾਮਾਨ ਹੋਵੇ, ਉਸ ਨੂੰ ਸਹੀ ਜਗ੍ਹਾ ’ਤੇ ਰੱਖੋ ਬਾਥਰੂਮ ਦਾ ਸਾਮਾਨ ਬਾਥਰੂਮ ’ਚ, ਰਸੋਈ ਦਾ ਰਸੋਈ ’ਚ, ਬੈੱਡਰੂਮ ਅਤੇ ਡਰਾਇੰਗ ਰੂਮ ਦਾ ਉਨ੍ਹਾਂ ਨੂੰ ਸਹੀ ਜਗ੍ਹਾ ’ਤੇ ਰੱਖੋ ਤਾਂ ਕਿ ਲੱਭਣ ’ਚ ਦਿੱਕਤ ਨਾ ਹੋਵੇ ਅਤੇ ਜਦੋਂ ਉਨ੍ਹਾਂ ਦੀ ਲੋੜ ਪਵੇ, ਉਨ੍ਹਾਂ ’ਤੇ ਨਜ਼ਰ ਅਸਾਨੀ ਨਾਲ ਪੈ ਜਾਵੇ ਜੇਕਰ ਰਸੋਈਘਰ ਦੇ ਕੁਝ ਭਾਂਡੇ ਪੁਰਾਣੇ ਹੋ ਗਏ ਹੋਣ ਜਾਂ ਟੁੱਟ ਰਹੇ ਹੋਣ, ਸਮਾਂ ਰਹਿੰਦੇ ਉਨ੍ਹਾਂ ਨੂੰ ਬਦਲ ਦਿਓ ਕੁਝ ਭਾਂਡੇ ਕੰਧਾਂ ’ਤੇ ਹੁੱਕ ਲਾ ਕੇ ਵੀ ਲਟਕਾ ਸਕਦੇ ਹੋ ਜਿਵੇਂ ਕੂਕਰ ਦਾ ਢੱਕਣ, ਫਰਾਇੰਗ ਪੈਨ, ਛਾਣਨੀ ਆਦਿ ਕੁਝ

Also Read:  ਕਿਰਲੀਆਂ ਦਾ ਅਨੋਖਾ ਸੰਸਾਰ

ਪੁਰਾਣੇ ਖਿਡੌਣਿਆਂ ਨੂੰ ਪੈਲਮੇਟ ’ਤੇੇ ਸਜ਼ਾ ਸਕਦੇ ਹੋ ਤਾਂ ਕਿ ਜਗ੍ਹਾ ਬਣੀ ਰਹੇ ਅਤੇ ਨਵੀਆਂ ਚੀਜ਼ਾਂ ਦੀ ਘਰ ’ਚ ਐਂਟਰੀ ਹੋ ਸਕੇ ਟੁੱਟੇ-ਫੁੱਟੇ ਫ਼ਰਨੀਚਰ, ਪੁਰਾਣੀਆਂ ਘੜੀਆਂ ਨੂੰ ਘਰ ’ਚ ਸੰਭਾਲ ਕੇ ਨਾ ਰੱਖੋ ਇਨ੍ਹਾਂ ਨਾਲ ਕਬਾੜ ਵਧਦਾ ਹੈ ਉਨ੍ਹਾਂ ਨੂੰ ਸਮਾਂ ਰਹਿੰਦੇ ਬਾਹਰ ਦਾ ਰਸਤਾ ਦਿਖਾਓ ਜਾਂ ਕੰਮ ਵਾਲੀ ਦੇ ਕੰਮ ਆਉਣ ਦੀਆਂ ਚੀਜ਼ਾਂ ਹੋਣ ਤਾਂ ਉਸ ਨੂੰ ਦੇ ਦਿਓ ਤਾਂ ਕਿ ਤੁਹਾਡਾ ਹੋਮ ਮੈਨੇਜ਼ਮੈਂਟ ਇਨ੍ਹਾਂ ਖਰਾਬ ਚੀਜ਼ਾਂ ਨਾਲ ਨਾ ਵਿਗੜੇੇ

ਪਰਿਵਾਰ ’ਚ ਸਭ ਨੂੰ ਸਿੱਖਿਆ ਦਿਓ ਮੈਨੇਜ਼ਮੈਂਟ ਦੀ:

ਉਂਜ ਤਾਂ ਪੜ੍ਹਨ ’ਚ ਅਜੀਬ ਲੱਗਦਾ ਹੈ ਕਿ ਪਰਿਵਾਰ ਦੇ ਸਾਰੇ ਮੈਂਬਰ ਮੈਨੇਜ਼ਮੈਂਟ ਸਿੱਖਣ ਪਰ ਸਮੇਂ ਦੀ ਮੰਗ ਇਹੀ ਹੈ ਜੇਕਰ ਸਾਰੇ ਆਪਣੇ ਸਾਮਾਨ ਪ੍ਰਤੀ ਜਾਗਰੂਕ ਹੋਣਗੇ ਤਾਂ ਘਰ ਦਾ ਸੰਤੁਲਨ ਨਹੀਂ ਵਿਗੜੇਗਾ ਅਤੇ ਸਾਮਾਨ ਲੱਭਣ ’ਚ ਸਮਾਂ ਵਿਅਰਥ ਨਹੀਂ ਗੁਆਉਣਾ ਪਵੇਗਾ ਅਤੇ ਔਖਿਆਈ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਬੱਸ ਲੋੜ ਹੈ ਘਰ ’ਚ ਕੁਝ ਨਿਯਮ ਬਣਾਉਣ ਦੀ ਬੱਚਿਆਂ ਅਤੇ ਪਤੀ ਨੂੰ ਸਮਝਾਓ ਕਿ ਉਹ ਆਪਣੇ ਬੂਟ ਅਤੇ ਆਪਣੇ ਕੱਪੜੇ ਸਹੀ ਜਗ੍ਹਾ ਰੱਖਣ ਘਰ ’ਚ ਪੁਰਾਣੇ ਅਖਬਾਰਾਂ ਲਈ ਵੀ ਇੱਕ ਕੋਨਾ ਤੈਅ ਰੱਖੋ ਤਾਂ ਕਿ ਸਲੀਕੇ ਨਾਲ ਰੱਖੇ ਅਖਬਾਰ ਘਰ ਨੂੰ ਅਸਤ-ਵਿਅਸਤ ਨਾ ਬਣਾਉਣ

ਮੈਲੇ ਕੱਪੜਿਆਂ ਨੂੰ ਵਾਸ਼ਿੰਗ ਮਸ਼ੀਨ ’ਚ ਪਾਉਣ ਦੀ ਆਦਤ ਬਣਾਓ ਅਤੇ ਪ੍ਰੈੱਸ ਕੀਤੇ ਕੱਪੜਿਆਂ ਨੂੰ ਅਲਮਾਰੀ ’ਚ ਸੰਭਾਲਣ ਦੀ ਤਾਂ ਕਿ ਘਰ ਖਿੱਲਰਿਆ-ਖਿੱਲਰਿਆ ਨਾ ਲੱਗੇ ਡੈ੍ਰਸਿੰਗ ਟੇਬਲ ਅਤੇ ਡਾਈਨਿੰਗ ਟੇਬਲ ’ਤੇ ਬੇਲੋੜਾ ਸਾਮਾਨ ਰੱਖ ਕੇ ਉਸਨੂੰ ਕਬਾੜੀਏ ਦੀ ਦੁਕਾਨ ਨਾ ਬਣਾਓ ਜੇਕਰ ਘਰ ਦੇ ਸਾਰੇ ਮੈਂਬਰ ਧਾਰ ਲੈਣ ਕਿ ਘਰ ਨੂੰ ਢੰਗ ਨਾਲ ਮੈਨੇਜ਼ ਕਰਨਾ ਹੈ ਤਾਂ ਕੋਈ ਸਮੱਸਿਆ ਨਹੀਂ ਹੈ ਘਰ ਦੇ ਸਾਮਾਨ ਨੂੰ ਮੈਨੇਜ ਕਰਨਾ -ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ