Chest Pain: ਛਾਤੀ ਦੇ ਦਰਦ ਨੂੰ ਅਣਦੇਖਿਆ ਨਾ ਕਰੋ

ਮੁੱਖ ਤੌਰ ’ਤੇ ਛਾਤੀ ’ਚ ਹੋਣ ਵਾਲਾ ਦਰਦ ਹੀ ਦਿਲ ਦੇ ਰੋਗ ਦੀ ਮੂਲ ਪਹਿਚਾਣ ਮੰਨੀ ਜਾਂਦੀ ਹੈ ਤੇਜ ਤੁਰਨਾ, ਪਹਾੜੀ ’ਤੇ ਚੜ੍ਹਨਾ, ਭੱਜਣਾ, ਠੰਢ ’ਚ ਪੈਦਲ ਤੁਰਨ ਵਰਗੇ ਹਾਲਾਤਾਂ ’ਚ ਜੇਕਰ ਮਰੀਜ਼ ਛਾਤੀ ’ਤੇ ਦਬਾਅ ਜਾਂ ਦਰਦ ਮਹਿਸੂਸ ਕਰਦਾ ਹੈ ਅਤੇ ਆਰਾਮ ਕਰਨ ’ਤੇ ਇਹ ਦਰਦ ਘੱਟ ਹੋ ਜਾਂਦਾ ਹੈ ਤਾਂ ਇਸ ਨੂੰ ਐਂਜਾਈਨਾ ਕਿਹਾ ਜਾਂਦਾ ਹੈ ਜੇਕਰ ਇਹ ਦਰਦ ਆਰਾਮ ਦੀ ਅਵਸਥਾ ’ਚ ਵੀ ਲਗਾਤਾਰ 15-20 ਮਿੰਟਾਂ ਤੱਕ ਬਣਿਆ ਰਹੇ ਤਾਂ ਇਹ ਹਾਰਟ ਅਟੈਕ ਦਾ ਕਾਰਨ ਬਣ ਸਕਦਾ ਹੈ

ਆਮ ਤੌਰ ’ਤੇ 60 ਸਾਲ ਤੋਂ ਵੱਧ ਉਮਰ ਦੇ ਲੋਕ, ਡਾਈਬਿਟੀਜ਼ (ਸ਼ੂਗਰ) ਦੇ ਮਰੀਜ਼, ਸਿਗਰਟਨੋਸ਼ੀ, ਤੰਬਾਕੂ ਦਾ ਸੇਵਨ ਕਰਨ ਵਾਲੇ, ਜ਼ਿਆਦਾ ਮੋਟਾਪੇ ਦੇ ਸ਼ਿਕਾਰ ਲੋਕ ਅਤੇ ਅਜਿਹੇ ਲੋਕ ਜਿਨ੍ਹਾਂ ਦੇ ਪਰਿਵਾਰ (ਮਾਤਾ-ਪਿਤਾ ਅਤੇ ਭੈਣ-ਭਰਾ ਅਤੇ ਸਕੇ ਸਬੰਧੀ ਆਦਿ) ’ਚ ਕਿਸੇ ਨੂੰ ਘੱਟ ਉਮਰ ’ਚ ਦਿਲ ਦੀਆਂ ਸਮੱਸਿਆਵਾਂ ਆਈਆਂ ਹੋਣ ਅਜਿਹੇ ਲੋਕਾਂ ਨੂੰ ਦਿਲ ਦੇ ਦੌਰੇ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ

ਨਿਯਮਤ ਜਾਂਚ ਜ਼ਰੂਰ ਕਰਵਾਓ

ਸਮੇਂ-ਸਮੇਂ ’ਤੇ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ (ਬੀਪੀ), ਕੋਲੈਸਟਰੋਲ ਦੀ ਜਾਂਚ ਕਰਵਾਉਂਦੇ ਰਹੋ ਦੂਜੇ ਪਾਸੇ ਈਸੀਜੀ, ਬਲੱਡ ਟੈਸਟ (ਟ੍ਰੋਪੋਨਿਨ, ਸੀਪੀਕੇਐੱਮਬੀ), ਈਕੋ-ਕਾਰਡੀਓਗ੍ਰਾਫੀ ਦਿਲ ਦੇ ਰੋਗ ਦੇ ਸੰਭਾਵਿਤ ਖਤਰੇ ਤੋਂ ਸੁਚੇਤ ਕਰਦੇ ਹਨ ਜੇਕਰ ਘਰ ’ਚ ਅਚਾਨਕ ਕਿਸੇ ਮੈਂਬਰ ਨੂੰ ਹਾਰਟ ਅਟੈਕ ਨਾਲ ਜੁੜੀ ਸਮੱਸਿਆ ਆਉਂਦੀ ਹੈ ਤਾਂ ਐਸਪ੍ਰਿਨ (300/325 ਐੱਮਜੀ) ਦੀ ਟੈਬਲੇਟ ਚਬਾ ਕੇ ਜਾਂ ਪਾਣੀ ’ਚ ਘੋਲ ਕੇ ਤੁਰੰਤ ਲੈਣੀ ਚਾਹੀਦੀ ਹੈ ਅਤੇ ਜਿੰਨਾ ਜ਼ਲਦੀ ਹੋ ਸਕੇ ਨੇੜਲੇ ਦਿਲ ਦੇ ਡਾਕਟਰ ਕੋਲ ਪਹੁੰਚਣਾ ਚਾਹੀਦਾ ਹੈ
-ਡਾ. ਅਵਤਾਰ ਸਿੰਘ, ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾHeart Machine

Also Read:  Lohri & Makar Sankranti: ਤਿਉਹਾਰ ਦੀ ਪਰੰਪਰਾ ਮਨਾਓ, ਪਤੰਗ ਉਡਾਓ | ਲੋਹੜੀ ਅਤੇ ਮਕਰ ਸੰਕਰਾਂਤੀ ਵਿਸ਼ੇਸ਼

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਅਤਿਆਧੁਨਿਕ ਸੁਵਿਧਾਵਾਂ ਨਾਲ ਲੈਸ ਉੱਚ ਪੱਧਰੀ ਹਰਿਆਣਾ ਦੀ ਨਵੀਂ ਕੈਥ ਲੈਬ ਅਤੇ ਈਕੋ ਕਾਰਡੀਓਗ੍ਰਾਫੀ ਮਸ਼ੀਨ ਦੀ ਸੁਵਿਧਾ ਉਪਲੱਬਧ ਹੈ ਸਟੰਟ ਆਦਿ ਪਾਉਣ ਲਈ ਪ੍ਰਸਿੱਧ ਫਿਲਿਪਸ ਕੰਪਨੀ ਦੀ ਨਵੀਂ ਟੈਕਨਾਲੋਜੀ ਵਾਲੀ ਅਜੂਰੀਅਨ 5 ਸੀ 12 ਮਸ਼ੀਨ ਸਥਾਪਿਤ ਕੀਤੀ ਗਈ ਹੈ ਦਿਲ ਸਬੰਧੀ ਰੋਗ ਦੀ ਜਾਂਚ ਲਈ ਈਪੀਆਈ ਕਿਊਸੀਵੀ ਐਕਸਆਈ ਮਸ਼ੀਨ ਵੀ ਹੈ

ਆਯੁਰਵੇਦ ਇਲਾਜ

ਦਿਲ ਦੇ ਰੋਗ ਦੀ ਮੂਲ ਵਜ੍ਹਾ ਤ੍ਰਿਦੋਸ਼ (ਵਾਤ, ਪਿੱਤ, ਕਫ) ਦਾ ਵਿਗੜਦਾ ਸੰਤੁਲਨ

ਆਯੁਰਵੇਦ ’ਚ ਦਿਲ ਨੂੰ ਜੀਵਨ ਦਾ ਕੇਂਦਰ ਮੰਨਿਆ ਗਿਆ ਹੈ, ਜਿਸ ਦੀ ਰੱਖਿਆ ਲਈ ਆਹਾਰ, ਜੀਵਨਸ਼ੈਲੀ ਅਤੇ ਜੜ੍ਹੀ-ਬੂਟੀਆਂ ਦਾ ਖਾਸ ਸੰਤੁਲਨ ਜ਼ਰੂਰੀ ਹੈ ਇਸ ਵਿਧੀ ’ਚ ਦਿਲ ਦੇ ਰੋਗ ਤੋਂ ਬਚਾਅ ਲਈ ਤ੍ਰਿਦੋਸ਼ (ਵਾਤ, ਪਿੱਤ, ਕਫ) ਦਾ ਸੰਤੁਲਨ, ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ’ਚੋਂ ਬਾਹਰ ਕੱਢਣਾ ਅਤੇ ਦਿਲ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨਾ ਸਭ ਤੋਂ ਅਹਿਮ ਵਿਸ਼ਾ ਹੈ

ਰੁਟੀਨ ਅਤੇ ਜੀਵਨਸ਼ੈਲੀ ਦਾ ਵੀ ਰੱਖੋ ਖਿਆਲ

ਸਵੇਰੇ ਜ਼ਲਦੀ ਉੱਠਣ ਅਤੇ ਸਮੇਂ ’ਤੇ ਪੌਸ਼ਟਿਕ ਨਾਸ਼ਤਾ ਕਰਨ ਦੀ ਆਦਤ ਪਾਓ ਸਰੀਰ ਦੀ ਕੁਦਰਤੀ ਸ਼ੁੱਧੀ ਪ੍ਰਕਿਰਿਆ ਨੂੰ ਠੀਕ ਰੱਖਣ ਲਈ ਰਾਤ 10 ਵਜੇ ਤੱਕ ਸੌਂ ਜਾਓ ਮਾਨਸਿਕ ਤਣਾਅ ਸਿੱਧਾ ਦਿਲ ਨੂੰ ਪ੍ਰਭਾਵਿਤ ਕਰਦਾ ਹੈ, ਇਸ ਲਈ ਗੁੱਸਾ, ਚਿੰਤਾ ਤੇ ਡਰ ਤੋਂ ਦੂਰ ਰਹਿ ਕੇ ਮਨ ਨੂੰ ਸ਼ਾਂਤ ਰੱਖੋ

ਰਾਮਬਾਣ ਹੈ ਯੋਗ ਅਤੇ ਆਯੁਰਵੈਦਿਕ ਪੰਚਕਰਮ

ਅਨੁਲੋਮ-ਵਿਲੋਮ ਅਤੇ ਭ੍ਰਾਮਰੀ ਪ੍ਰਾਣਾਯਾਮ ਤਣਾਅ ਘਟਾਉਂਦੇ ਹਨ, ਜਦਕਿ ਸੂਰਿਆ ਨਮਸਕਾਰ ਨਾਲ ਕਾਰਡੀਓਵੈਸਕੂਲਰ ਸਮਰੱਥਾ ਵਧਦੀ ਹੈ ਦਿਲ ਬਸਤੀ ਪੰਚਕਰਮ ਥੈਰੇਪੀ ’ਚ ਦਿਲ ਦੇ ਹਿੱਸੇ ’ਤੇ ਔਸ਼ਧੀ ਤੇਲ ਰੱਖਿਆ ਜਾਂਦਾ ਹੈ, ਜਿਸ ਨਾਲ ਧਮਨੀਆਂ ਦੀ ਸੋਜ ਘੱਟ ਹੁੰਦੀ ਹੈ ਅਤੇ ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ
-ਡਾ. ਅਜੈ ਗੋਪਾਲਾਨੀ, ਪੂਜਨੀਕ ਮਾਤਾ ਆਸ ਕੌਰ ਜੀ ਆਯੁਰਵੇਦ ਹਸਪਤਾਲ, ਸਰਸਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ