Experiences of Satsangis

Experiences of Satsangis: ਬੇਟਾ, ਆਪ੍ਰੇਸ਼ਨ ਨਹੀਂ ਹੋਵੇਗਾ!’ -ਸਤਿਸੰਗੀਆਂ ਦੇ ਅਨੁਭਵ

ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ

ਭੈਣ ਰਾਜ ਰਾਣੀ ਇੰਸਾਂ ਪਤਨੀ ਪ੍ਰੇਮੀ ਗਣੇਸ਼ ਕੁਮਾਰ ਇੰਸਾਂ ਪੁੱਤਰ ਸ੍ਰੀ ਬਚਨਾ ਰਾਮ ਪਿੰਡ ਡਿਖ ਜ਼ਿਲ੍ਹਾ ਬਠਿੰਡਾ ਤੋਂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ’ਤੇ ਹੋਈ ਰਹਿਮਤ ਦਾ ਵਰਣਨ ਕਰਦੀ ਹੈ:-

ਸੰਨ 2016 ਦੀ ਗੱਲ ਹੈ, ਮੇਰੇ ਸਿਰ ’ਚ ਦਰਦ ਰਹਿਣ ਲੱਗਿਆ ਸੀ ਮੈਂ ਪਹਿਲਾਂ ਪਿੰਡ ਤੋਂ ਅਤੇ ਫਿਰ ਸ਼ਹਿਰ ਦੇ ਡਾਕਟਰ ਤੋਂ ਦਵਾਈ ਲਈ ਪਰ ਕੋਈ ਆਰਾਮ ਨਹੀਂ ਮਿਲਿਆ ਸਿਰ ਦਰਦ ਵਧਦਾ ਹੀ ਗਿਆ ਫਿਰ ਮੈਂ ਡੇਰਾ ਸੱਚਾ ਸੌਦਾ ਸਲਾਬਤਪੁਰਾ (ਪੰਜਾਬ) ’ਚ ਡਾ. ਸ਼ਸ਼ੀਕਾਂਤ ਨੂੰ ਆਪਣੀ ਸਮੱਸਿਆ ਦੱਸੀ ਉਨ੍ਹਾਂ ਨੇ ਮੈਨੂੰ ਐੱਮਆਰਆਈ ਕਰਵਾਉਣ ਲਈ ਕਿਹਾ ਮੈਂ ਪੰਜ ਸਤੰਬਰ ਨੂੰ ਆਦੇਸ਼ ਹਸਪਤਾਲ ਬਠਿੰਡਾ ਤੋਂ ਐੱਮਆਰਆਈ ਕਰਵਾਈ ਜਿਸ ’ਚ ਦੋ ਗੰਢਾਂ ਆਈਆਂ ਜੋ 27 ਅਤੇ 16 ਐੱਮਐੱਮ ਦੀਆਂ ਸਨ

ਉੱਥੇ ਡਾਕਟਰ ਸਾਹਿਬ ਨੇ ਮੈਨੂੰ ਦਵਾਈ ਤਾਂ ਦੇ ਦਿੱਤੀ ਪਰ ਇਹ ਵੀ ਕਿਹਾ ਕਿ ਇਨ੍ਹਾਂ ਦਾ ਆਪ੍ਰੇਸ਼ਨ ਕਰਵਾਉਣਾ ਪਵੇਗਾ ਜਿੰਨੀ ਜਲਦੀ ਹੋ ਸਕੇ, ਆਪ੍ਰੇਸ਼ਨ ਕਰਵਾ ਲਓ ਫਿਰ ਮੈਂ ਹੋਰ ਵੀ ਕਈ ਵੱਡੇ-ਵੱਡੇ ਡਾਕਟਰਾਂ ਨੂੰ ਉਹ ਰਿਪੋਰਟ ਦਿਖਾਈ ਅਤੇ ਉਨ੍ਹਾਂ ਤੋਂ ਸਲਾਹ ਲਈ ਸਾਰਿਆਂ ਨੇ ਇੱਕ ਮਤ ਤੋਂ ਕਿਹਾ ਕਿ ਇਨ੍ਹਾਂ ਦਾ ਇਲਾਜ ਸਿਰਫ ਆਪ੍ਰੇਸ਼ਨ ਹੀ ਹੈ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਕੱਢਵਾ ਦਿਓ

ਮੈਨੂੰ ਆਪਣੇ ਸਤਿਗੁਰੂ ’ਤੇ ਵਿਸ਼ਵਾਸ਼ ਸੀ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਦੀ ਕ੍ਰਿਪਾ ਅਤੇ ਦਇਆ-ਦ੍ਰਿਸ਼ਟੀ ਨਾਲ ਲੋਕਾਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਮੈਂ ਵੀ ਡੇਰਾ ਸੱਚਾ ਸੌਦਾ ਦੀ ਸ਼ਰਧਾਲੂ ਹਾਂ, ਸੇਵਾ-ਸਿਮਰਨ ਕਰਦੀ ਹਾਂ ਮੇਰੀ ਬਿਮਾਰੀ ਕਿਉਂ ਨਹੀਂ ਟੁੱਟੇਗੀ ਇਹ ਸੋਚ ਕੇ ਮੈਂ ਆਪਣੇ ਪਤੀ ਨਾਲ ਡੇਰਾ ਸੱਚਾ ਸੌਦਾ ਸਰਸਾ ਦਰਬਾਰ ’ਚ ਪਹੁੰਚ ਗਈ ਉੱਥੇ ਅਸੀਂ ਸਬੰਧਿਤ ਡਾਕਟਰ ਨੂੰ ਮਿਲੇੇ ਡਾਕਟਰ ਨੇ ਸਾਨੂੰ ਸਿਟੀ ਸਕੈਨ ਕਰਵਾਉਣ ਲਈ ਕਿਹਾ ਰਿਪੋਰਟ ਪੌਜੀਟਿਵ ਆਈ ਰਿਪੋਰਟ ਦੇਖ ਕੇ ਡਾਕਟਰ ਨੇ ਕਿਹਾ ਕਿ ਪੰਜ ਦਿਨਾਂ ਦੇ ਅੰਦਰ-ਅੰਦਰ ਆਪ੍ਰੇਸ਼ਨ ਕਰਵਾ ਲਓ ਇੱਕ ਗੰਢ ਮੱਥੇ ’ਤੇ ਦੂਜੀ ਗੱਲ ’ਤੇ ਨਿਕਲ ਆਈ ਹੈ

Also Read:  ਸਵੇਰ ਦੇ ਨਾਸ਼ਤੇ ’ਚ ਨਾ ਕਰੋ ਇਹ ਗਲਤੀਆਂ

ਜਦੋਂ ਮੇਰੇ ਪਤੀ ਨੇ ਡਾਕਟਰ ਤੋਂ ਪੁੱਛਿਆ ਕਿ ਤੁਸੀਂ ਗਰੰਟੀ ਦੇਵੋਂਗੇ ਕਿ ਇਹ ਠੀਕ ਹੋ ਜਾਵੇਗੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਆਪ੍ਰੇਸ਼ਨ ਦੀ ਕੋਈ ਗਰੰਟੀ ਨਹੀਂ ਹੈ, ਇਹ ਮਰ ਵੀ ਸਕਦੀ ਹੈ, ਪਾਗਲ ਵੀ ਹੋ ਸਕਦੀ ਹੈ ਡਾਕਟਰ ਨੇ ਸਾਨੂੰ 23 ਸਤੰਬਰ ਆਪੇ੍ਰਸ਼ਨ ਡੇਟ ਦੇ ਦਿੱਤੀ ਅਤੇ ਕਿਹਾ ਕਿ ਆਪਣਾ ਇੰਤਜ਼ਾਮ ਕਰਕੇ ਆ ਜਾਓ ਮੇਰੇ ਪਤੀ ਨੇ ਕਿਹਾ ਕਿ ਅਸੀਂ ਪੈਸੇ ਦਾ ਇੰਤਜ਼ਾਮ ਕਰਕੇ ਆ ਜਾਵਾਂਗੇ ਅਸੀਂ ਹਸਪਤਾਲ ਤੋਂ ਡੇਰਾ ਸੱਚਾ ਸੌਦਾ ਦਰਬਾਰ ’ਚ ਆ ਗਏ ਉੱਥੇ ਅਸੀਂ ਪੂਜਨੀਕ ਹਜ਼ੂਰ ਪਿਤਾ ਜੀ ਵੱਲੋਂ ਬਿਮਾਰਾਂ ਲਈ ਬਖ਼ਸ਼ਿਆ ਪ੍ਰਸ਼ਾਦ ਲੈ ਲਿਆ ਪ੍ਰਸ਼ਾਦ ਬਾਰੇ ਪੂਜਨੀਕ ਹਜ਼ੂਰ ਪਿਤਾ ਜੀ ਦੇ ਬਚਨ ਫਰਮਾਏ ਹੋਏ ਹਨ

ਕਿ ਪਹਿਲਾਂ ਅੱਧਾ-ਪੌਣਾ ਘੰਟਾ ਸਿਮਰਨ ਕਰਕੇ ਦਵਾਈ ਲੈਣੀ ਹੈ ਜੋ ਦ੍ਰਿੜ੍ਹ ਵਿਸ਼ਵਾਸ਼ ਕਰਦੇ ਹਨ, ਨਾਮ ਜੱਪਦੇ ਹਨ, ਉਨ੍ਹਾਂ ਦੇ ਭਿਆਨਕ ਤੋਂ ਭਿਆਨਕ ਰੋਗ ਕੱਟ ਜਾਂਦੇ ਹਨ ਮੈਂ ਠੀਕ ਇਸੇ ਤਰ੍ਹਾਂ ਅੱਧਾ ਘੰਟਾ ਸਿਮਰਨ ਕਰਨ ਤੋਂ ਬਾਅਦ ਉਹ ਪ੍ਰਸ਼ਾਦ ਖਾਧਾ ਅਤੇ ਦਵਾਈ ਵੀ ਲਈ ਇਸ ਤੋਂ ਬਾਅਦ 19 ਸਤੰਬਰ ਨੂੰ ਅਸੀਂ ਵਾਪਸ ਆਪਣੇ ਘਰ ਆਏ ਮੇਰੇ ਬੱਚਿਆਂ ਨੇ ਮੇਰੇ ਤੋਂ ਪੁੱਛਿਆ ਕਿ ਤੁਸੀਂ ਆਪ੍ਰੇਸ਼ਨ ਕਰਵਾ ਆਏ? ਮੈਂ ਉਨ੍ਹਾਂ ਨੂੰ ਦੱਸਿਆ ਕਿ ਹਾਂ, ਪੁੱਤਰ! ਮੈਂ ਆਪ੍ਰੇਸ਼ਨ ਕਰਵਾ ਆਈ ਮੇਰੇ ਪਤੀ ਕਹਿਣ ਲੱਗੇ ਕਿ ਇਹ ਉਂਜ ਹੀ ਪਾਗਲਾਂ ਦੀ ਤਰ੍ਹਾਂ ਬੋਲ ਰਹੀ ਹੈ ਹਾਲੇ ਆਪੇ੍ਰਸ਼ਨ ਨਹੀਂ ਹੋਇਆ ਉਨ੍ਹਾਂ ਨੇ ਮੈਨੂੰ ਦਵਾਈ ਲੈਣ ਲਈ ਕਿਹਾ ਤਾਂ ਮੈਂ ਕਿਹਾ ਕਿ ਮੈਂ ਦਵਾਈ ਨਹੀਂ ਲੈਣੀ ਮੈਂ ਬਿਲਕੁਲ ਠੀਕ ਹਾਂ,

ਪਿਤਾ ਜੀ ਨੇ ਮੈਨੂੰ ਠੀਕ ਕਰ ਦਿੱਤਾ ਹੈ ਅਸਲ ’ਚ ਗੱਲ ਇਹ ਸੀ ਕਿ ਇੱਕ ਰਾਤ ਨੂੰ ਮੈਂ ਤੜਫ-ਤੜਫ ਕੇ ਅਤੇ ਰੋ-ਰੋ ਕੇ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਸਿਮਰਨ ਦੌਰਾਨ ਅਰਦਾਸ ਕੀਤੀ ਕਿ ਪਿਤਾ ਜੀ, ਮੈਂ ਆਪ੍ਰੇਸ਼ਨ ਨਹੀਂ ਕਰਵਾਉਣਾ, ਭਾਵੇਂ ਕੁਝ ਵੀ ਹੋ ਜਾਵੇ ਪਿਤਾ ਜੀ ਤੁਸੀਂ ਮੈਨੂੰ ਬਿਨਾ ਆਪੇ੍ਰਸ਼ਨ ਦੇ ਠੀਕ ਕਰ ਦਿਓ ਪਿਤਾ ਜੀ ਤੁਸੀਂ ਆਪਣੀ ਬੇਟੀ ਨੂੰ ਠੀਕ ਨਹੀਂ ਕਰ ਸਕਦੇ? ਪਿਤਾ ਜੀ ਤੁਸੀਂ ਸਭ ਕੁਝ ਕਰ ਸਕਦੇ ਹੋ, ਮੈਂ ਆਪ੍ਰੇਸ਼ਨ ਨਹੀਂ ਕਰਵਾਉਣਾ ਸਿਮਰਨ ਦੌਰਾਨ ਮੈਨੂੰ ਪਿਤਾ ਜੀ ਨੇ ਦਰਸ਼ਨ ਦਿੱਤੇ ਅਤੇ ਬਚਨ ਫਰਮਾਏ ਕਿ ਬੇਟਾ, ਆਪੇ੍ਰਸ਼ਨ ਨਹੀਂ ਹੋਵੇਗਾ ਮੈਨੂੰ ਹੁਣ ਪੱਕਾ ਯਕੀਨ ਹੋ ਗਿਆ ਕਿ ਮੈਨੂੰ ਪਿਤਾ ਜੀ ਨੇ ਠੀਕ ਕਰ ਦਿੱਤਾ ਹੈ ਅਤੇ ਕੋਈ ਆਪ੍ਰੇਸ਼ਨ ਨਹੀਂ ਹੋਵੇਗਾ

Also Read:  ਮਨੁੱਖੀ ਭੁੱਲ ਜਾਂ... ਉੱਤਰਾਖੰਡ ਦੇ ਚਮੋਲੀ ’ਚ ਆਈ ਤ੍ਰਾਸਦੀ ਤੋਂ ਉੱਠ ਰਹੇ ਕਈ ਸਵਾਲ

ਮੈਂ ਆਪਣੇ ਪਰਿਵਾਰ ’ਚ ਕਹਿ ਦਿੱਤਾ ਕਿ ਮੈਂ ਹੁਣ ਨਾ ਤਾਂ ਆਪ੍ਰੇਸ਼ਨ ਕਰਵਾਉਣਾ ਹੈ, ਨਾ ਹੀ ਦਵਾਈ ਲੈਣੀ ਹੈ ਮੈਂ ਬਿਲਕੁਲ ਠੀਕ ਹਾਂ ਪਿਤਾ ਜੀ ਨੇ ਮੈਨੂੰ ਠੀਕ ਕਰ ਦਿੱਤਾ ਹੈ ਮੇਰੇ ਪਤੀ ਮੈਨੂੰ ਕਹਿਣ ਲੱਗੇ ਕਿ ਜੇਕਰ ਤੈਨੂੰ ਕੁਝ ਹੋ ਗਿਆ ਤਾਂ ਰਿਸ਼ਤੇਦਾਰ ਮੈਨੂੰ ਉਲਾਮ੍ਹਾ ਦੇਣਗੇ ਕਿ ਤੁਸੀਂ ਇਲਾਜ ਨਹੀਂ ਕਰਵਾਇਆ ਪਰ ਮੈਂ ਆਪਣੀ ਗੱਲ ’ਤੇ ਪੱਕੀ ਸੀ, ਮੈਂ ਦਵਾਈ ਖਾਣਾ ਬੰਦ ਕਰ ਦਿੱਤੀ ਪਰ ਘਰ ਵਾਲੇ ਮੇਰੀ ਗੱਲ ਕਿੱਥੇ ਮੰਨਣ ਵਾਲੇ ਸਨ ਉਹ ਮੈਨੂੰ ਦਵਾਈ ਖਾਣ ਅਤੇ ਆਪ੍ਰੇਸ਼ਨ ਕਰਵਾਉਣ ਦਾ ਜ਼ੋਰ ਪਾਉਣ ਲੱਗੇ ਤਾਂ ਫਿਰ ਮੈਂ ਕਿਹਾ ਕਿ

ਮੈਂ ਐੱਮਆਰਆਈ ਦੁਬਾਰਾ ਕਰਵਾਉਣੀ ਹੈ ਅਸੀਂ 22 ਸਤੰਬਰ ਨੂੰ ਦੁਬਾਰਾ ਆਦੇਸ਼ ਹਸਪਤਾਲ ਬਠਿੰਡਾ ’ਚ ਐੱਮਆਰਆਈ ਕਰਵਾਉਣ ਗਏ ਤਾਂ ਰਿਪੋਰਟ ਨੈਗੇਟਿਵ ਆਈ ਇਹ ਦੇਖ ਕੇ ਸਾਰੇ ਡਾਕਟਰ ਹੈਰਾਨ ਰਹਿ ਗਏ ਕਿ ਰਿਪੋਰਟ ਕਿਵੇਂ ਬਦਲ ਗਈ, ਉਹ ਵੀ ਬਿਨ੍ਹਾਂ ਆਪ੍ਰੇਸ਼ਨ ਦੇ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਅਗਲੇ ਦਿਨ 23 ਸਤੰਬਰ ਨੂੰ ਗੁਰਗੱਦੀ ਦਿਵਸ ਦੇ ਭੰਡਾਰੇ ’ਤੇ ਸਰਸਾ ਦਰਬਾਰ ਗਈ ਅਤੇ ਉੱਥੇ ਹਸਪਤਾਲ ’ਚ ਵੀ ਗਈ

ਡਾਕਟਰ ਨੇ ਮੇਰੀ ਰਿਪੋਰਟ ਦੇਖ ਕੇ ਬੜੇ ਹੈਰਾਨ ਹੋ ਕੇ ਕਿਹਾ ਕਿ ਇਹ ਤਾਂ ਚਮਤਕਾਰ ਹੋ ਗਿਆ ਇਸ ਤੋਂ ਬਾਅਦ 25 ਜਨਵਰੀ 2017 ਦੇ ਭੰਡਾਰੇ ਤੋਂ ਪਹਿਲਾਂ 22 ਜਨਵਰੀ ਨੂੰ ਸਰਸਾ ਦਰਬਾਰ ’ਚ ਪੰਜਾਬ ਦਾ ਸਤਿਸੰਗ ਭੰਡਾਰਾ ਸੀ ਉਸ ਸਮੇਂ ਮੈਂ ਪੂਜਨੀਕ ਹਜ਼ੂਰ ਪਿਤਾ ਜੀ ਦਾ ਧੰਨਵਾਦ ਕਰਨ ਲਈ ਇਸ ਬਿਮਾਰੀ ਨੂੰ ਠੀਕ ਹੋਣ ਵਾਲਾ ਚਮਤਕਾਰ ਪਰਚੀ ’ਤੇ ਲਿਖ ਕੇ ਭੇਜਿਆ ਤਾਂ ਪੂਜਨੀਕ ਹਜ਼ੂਰ ਪਿਤਾ ਜੀ ਨੇ ਫਰਮਾਇਆ ਕਿ ਬੇਟਾ, ਤੈਨੂੰ ਦੁਬਾਰਾ ਜਨਮ ਮਿਲਿਆ ਹੈ ਇਸ ’ਚ ਚੰਗੇ-ਭਲੇ ਕਰਮ ਕਰਨਾ ਭਗਵਾਨ ਤੁਹਾਨੂੰ ਤੰਦਰੁਸਤ ਰੱਖੇ, ਬਹੁਤ-ਬਹੁਤ ਅਸ਼ੀਰਵਾਦ!’ ਪੂਜਨੀਕ ਪਿਤਾ ਜੀ ਨੂੰ ਮੇਰੀ ਇਹੀ ਅਰਦਾਸ ਹੈ ਕਿ ਸੇਵਾ-ਸਿਮਰਨ ਦਾ ਬਲ ਬਖ਼ਸਣਾ ਜੀ ਅਤੇ ਇਸੇ ਤਰ੍ਹਾਂ ਦਇਆ-ਮਿਹਰ ਬਣਾਏ ਰੱਖਣਾ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ