Heart ਹਰ ਰੋਜ਼ ਘੱਟੋ-ਘੱਟ 30 ਮਿੰਟਾਂ ਤੱਕ ਤੇਜ਼ ਤੁਰੋ, ਭੱਜੋ, ਸਾਈਕÇਲੰਗ ਕਰੋ ਜਾਂ ਯੋਗ ਕਰੋ ਇਸ ਨਾਲ ਦਿਲ ਮਜ਼ਬੂਤ ਹੁੰਦਾ ਹੈ ਅਤੇ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ

‘ਦਿਲ ਤੋ ਹੈ ਦਿਲ, ਦਿਲ ਕਾ ਇਤਬਾਰ ਕੀਆ ਕੀਜਿਏ…!’ ਸਵਰ ਕੋਕਿਲਾ ਲਤਾ ਮੰਗੇਸ਼ਕਰ ਦੇ ਗੀਤ ਦੀਆਂ ਇਹ ਲਾਈਨਾਂ ਮਨੁੱਖੀ ਸਿਹਤ ਦੀ ਕੌੜੀ ਸੱਚਾਈ ਨਾਲ ਵੀ ਰੂਬਰੂ ਕਰਵਾਉਂਦੀਆਂ ਹਨ ਕਿਉਂਕਿ ਜੇਕਰ ਤੁਹਾਡਾ ਦਿਲ ਤੰਦਰੁਸਤ ਹੈ ਤਾਂ ਉਸ ਦਾ ਇੱਕ ਮਿੰਟ ’ਚ 72 ਵਾਰ ਧੜਕਨਾ ਜ਼ਰੂਰੀ ਹੈ ਜੇਕਰ ਦਿਲ ਦੀ ਧੜਕਨ ਗੜਬੜਾਈ ਹੋਈ ਹੈ ਤਾਂ ਉਸ ’ਤੇ ਇਤਬਾਰ ਨਾ ਕਰੋ, ਨਹੀਂ ਤਾਂ ਇਹ ਤੁਹਾਡੇ ਜੀਵਨ ’ਤੇ ਭਾਰੀ ਪੈ ਸਕਦਾ ਹੈ ਸਿਹਤਮੰਦ ਅਤੇ ਸੁਖੀ ਜੀਵਨ ਲਈ ਇੱਕ ਸਿਹਤਮੰਦ ਦਿਲ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਦਿਲ ਸਾਡੇ ਸਰੀਰ ਦਾ ਸਭ ਤੋਂ ਅਹਿਮ ਅੰਗ ਹੈ ਜੋ ਇੱਕ ਪੰਪ ਵਾਂਗ ਕੰਮ ਕਰਦਾ ਹੈ ਤੇ ਪੂਰੇ ਸਰੀਰ ’ਚ ਖੂਨ ਅਤੇ ਆਕਸੀਜ਼ਨ ਪਹੁੰਚਾਉਂਦਾ ਹੈ।

ਜੇਕਰ ਦਿਲ ਠੀਕ ਤਰ੍ਹਾਂ ਕੰਮ ਨਹੀਂ ਕਰਦਾ, ਤਾਂ ਸਾਡਾ ਸਰੀਰ ਸੁਚਾਰੂ ਰੂਪ ਨਾਲ ਕੰਮ ਨਹੀਂ ਕਰ ਸਕੇਗਾ ਹਾਲਾਂਕਿ ਕਈ ਵਾਰ ਲਾਈਫਸਟਾਈਲ ਅਤੇ ਖਾਣ-ਪੀਣ ਕਾਰਨ ਵੀ ਦਿਲ ਦੇ ਰੋਗ ਦਾ ਖ਼ਤਰਾ ਬਹੁਤ ਵਧ ਜਾਂਦਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਹਾਰਟ ਰੋਗਾਂ ਦਾ ਖ਼ਤਰਾ ਪਹਿਲਾਂ ਵੱਡੀ ਉਮਰ ਦੇ ਲੋਕਾਂ ਨੂੰ ਮੰਨਿਆ ਜਾਂਦਾ ਸੀ, ਪਰ ਅੱਜ ਘੱਟ ਉਮਰ ਦੇ ਬੱਚਿਆਂ ’ਚ ਵੀ ਅਜਿਹੀਆਂ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਦੀ ਮੰਨੀਏ ਤਾਂ ਹਰ ਸਾਲ ਕਰੀਬ ਇੱਕ ਕਰੋੜ 80 ਲੱਖ ਲੋਕ ਦਿਲ ਨਾਲ ਜੁੜੀ ਕਿਸੇ ਨਾ ਕਿਸੇ ਸਮੱਸਿਆ ਦੇ ਚੱਲਦਿਆਂ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ।

ਆਮ ਭਾਸ਼ਾ ’ਚ ਦਿਲ ਦੀ ਧੜਕਨ ਨੂੰ ਮਹਿਸੂਸ ਕੀਤਾ ਜਾ ਸਕਦਾ ਹੈੈ ਇਹ ਸਾਧਾਰਨ ਅਤੇ ਅਸਾਧਾਰਨ ਦੋਵੇਂ ਤਰ੍ਹਾਂ ਦੀ ਹੋ ਸਕਦੀ ਹੈ ਆਮ ਤੌਰ ’ਤੇ ਜੀਵਨਕਾਲ ’ਚ ਕਈ ਵਾਰ ਧੜਕਨ ਆਮ ਤੌਰ ’ਤੇ ਵੀ ਵਧਦੀ ਹੈ, ਜਿਵੇਂ ਕਿ ਚਿੰਤਾਗ੍ਰਸਤ ਹੋਣ ’ਤੇ, ਤਣਾਅ ਦੇ ਸਮੇਂ, ਘਬਰਾਹਟ ਹੋਣ ’ਤੇ, ਪ੍ਰੈਗਨੈਂਸੀ ਦੌਰਾਨ, ਜ਼ਿਆਦਾ ਚਾਹ/ਕੌਫੀ ਦੇ ਸੇਵਨ ਨਾਲ ਅਤੇ ਕਿਸੇ ਵੀ ਤਰ੍ਹਾਂ ਦੀ ਉਤੇਜਕ ਦਵਾਈ/ਨਸ਼ਿਆਂ ਦੇ ਸੇਵਨ ਨਾਲ ਹਾਲਾਤਵੱਸ ਵਧਣ ਵਾਲੀ ਧੜਕਨ ਘੱਟ ਸਮੇਂ ਲਈ ਵਧਦੀ ਹੈ ਅਤੇ ਆਮ ਤੌਰ ’ਤੇ ਖੁਦ ਹੀ ਅਤੇ ਸਬੰਧਿਤ ਕਾਰਨ ਦੇ ਹੱਲ ਦੇ ਨਾਲ ਮੁੜ ਆਮ ਹੋ ਸਕਦੀ ਹੈ ਇਸ ਵਿਸ਼ਵ ਦਿਲ ਦਿਵਸ ’ਤੇ ਆਓ ਸੰਕਲਪ ਲਈਏ ਕਿ ਅਸੀਂ ਆਪਣੇ ਦਿਲ ਦਾ ਖਿਆਲ ਰੱਖਾਂਗੇ, ਨਿਯਮਤ ਕਸਰਤ ਕਰਾਂਗੇ, ਸਹੀ ਖਾਣ-ਪੀਣ ਅਪਣਾਵਾਂਗੇ ਅਤੇ ਤਣਾਅ ਤੋਂ ਦੂਰ ਰਹਾਂਗੇ ਇਸ ਛੋਟੇ ਜਿਹੇ ਯਤਨ ਨਾਲ ਤੁਸੀਂ ਆਪਣੇ ਦਿਲ ਨੂੰ ਮਜ਼ਬੂਤ ਅਤੇ ਸਿਹਤਮੰਦ ਬਣਾ ਸਕਦੇ ਹੋ।

Table of Contents

ਸ਼ੁਰੂਆਤੀ ਲੱਛਣਾਂ ਨੂੰ ਅਣਦੇਖਿਆ ਨਾ ਕਰੋ

ਜੇਕਰ ਤੁਹਾਨੂੰ ਹਮੇਸ਼ਾ ਥਕਾਵਟ ਮਹਿਸੂਸ ਹੁੰਦੀ ਹੈ ਜਾਂ ਫਿਰ ਤੁਸੀਂ ਲਗਾਤਾਰ ਤਣਾਅ ’ਚ ਰਹਿੰਦੇ ਹੋ ਅਤੇ ਤੁਹਾਡੀ ਧੜਕਨ ਕੰਟਰੋਲ ਤੋਂ ਬਾਹਰ ਹੈ ਤਾਂ ਸੰਭਵ ਹੈ ਕਿ ਤੁਸੀਂ ਦਿਲ ਦੀ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਅੱਜ-ਕੱਲ੍ਹ, 40 ਸਾਲ ਤੋਂ ਵੱਧ ਉਮਰ ਦੇ ਬਹੁਤ ਸਾਰੇ ਲੋਕਾਂ ਨੂੰ ਡਾਈਬਿਟੀਜ, ਹਾਈ ਬਲੱਡ ਪ੍ਰੈਸ਼ਰ ਅਤੇ ਹਾਈ ਕੋਲੈਸਟਰੋਲ ਵਰਗੀਆਂ ਸਮੱਸਿਆਵਾਂ ਆਮ ਦੇਖਣ ਨੂੰ ਮਿਲਦੀਆਂ ਹਨ, ਜੋ ਹਾਰਟ ਰੋਗ ਦਾ ਖ਼ਤਰਾ ਵਧਾਉਂਦੀਆਂ ਹਨ ਜੇਕਰ ਤੁਹਾਨੂੰ ਇਹ ਲੱਛਣ ਦਿਖਾਈ ਦਿੰਦੇ ਹਨ, ਤਾਂ ਤੁਰੰਤ ਆਪਣੇ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰੋ

Also Read:  ਘਰਾਂ ’ਚ ਆ ਗਿਆ ਹੈ ਪ੍ਰਦੂਸ਼ਣ

ਇਹ ਕਾਰਨ ਹਨ ਜਿੰਮੇਵਾਰ:

ਗੈਰ-ਸਿਹਤਮੰਦ ਕੋਲੈਸਟਰੋਲ ਦਾ ਪੱਧਰ, ਸਿਗਰਟਨੋਸ਼ੀ, ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਸਰੀਰਕ ਗਤੀਵਿਧੀਆਂ ਦੀ ਕਮੀ, ਸ਼ੂਗਰ, ਤਣਾਅ, ਟੈਨਸ਼ਨ ਅਤੇ ਗੁੱਸਾ, ਨੀਂਦ ਦੀ ਕਮੀ, ਖਰਾਬ ਆਹਾਰ ਦਾ ਸੇਵਨ, ਸ਼ਰਾਬ ਦਾ ਸੇਵਨ ਆਦਿ

ਦਿਲ ਦੇ ਰੋਗ ਤੋਂ ਬਚਾਅ ਦੇ ਤਰੀਕੇ

ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ, ਤਣਾਅ, ਗਲਤ ਖਾਣ-ਪੀਣ ਅਤੇ ਘੱਟ ਸਰੀਰਕ ਸਰਗਰਮੀਆਂ ਦੇ ਚੱਲਦਿਆਂ ਦਿਲ ਦੇ ਰੋਗਾਂ ਦਾ ਖ਼ਤਰਾ ਤੇਜ਼ੀ ਨਾਲ ਵਧ ਰਿਹਾ ਹੈ ਅਜਿਹੇ ’ਚ ਇਹ ਜਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੇ ਦਿਲ ਦੀ ਸਿਹਤ ਦਾ ਖਿਆਲ ਰੱਖੀਏ, ਤਾਂ ਕਿ ਸਿਹਤਮੰਦ ਜ਼ਿੰਦਗੀ ਜੀਅ ਸਕੀਏ।

  • ਸੰਤੁਲਿਤ ਆਹਾਰ ਲਓ: ਹਰੀਆਂ ਸਬਜ਼ੀਆਂ, ਫਲ, ਸਾਬਤ ਅਨਾਜ ਤੇ ਘੱਟ ਕੋਲੈਸਟ੍ਰੋਲ ਵਾਲੇ ਡੇਅਰੀ ਉਤਪਾਦ ਆਪਣੇ ਆਹਾਰ ’ਚ ਸ਼ਾਮਲ ਕਰੋ ਨਮਕ, ਖੰਡ ਅਤੇ ਸੈਚੂਰੇਟੇਡ ਫੈਟ ਦੀ ਮਾਤਰਾ ਘੱਟ ਰੱਖੋ।
  • ਤਣਾਅ ਘੱਟ ਕਰੋ: ਸਿਮਰਨ (ਮੈਡੀਟੇਸ਼ਨ) ਅਤੇ ਯੋਗ ਦਾ ਸਹਾਰਾ ਲੈ ਕੇ ਮਾਨਸਿਕ ਸ਼ਾਂਤੀ ਬਣਾਈ ਰੱਖੋ ਭਜਨ ਜਾਂ ਚੰਗਾ ਮਿਊਜ਼ਿਕ ਸੁਣੋ ਅਤੇ ਨੀਂਦ ਪੂਰੀ ਲਓ।
  • ਸਿਗਰਟਨੋਸ਼ੀ ਅਤੇ ਸ਼ਰਾਬ ਤੋਂ ਬਚੋ: ਜੇਕਰ ਤੁਸੀਂ ਸਿਗਰਟਨੋਸ਼ੀ ਅਤੇ ਸ਼ਰਾਬ ਦਾ ਸੇਵਨ ਕਰਦੇ ਹੋ ਤਾਂ ਇਸ ਨੂੰ ਛੇਤੀ ਤੋਂ ਛੇਤੀ ਛੱਡ ਦਿਓ ਸਿਗਰਟਨੋਸ਼ੀ ਅਤੇ ਸ਼ਰਾਬ ਨਾ ਸਿਰਫ ਤੁਹਾਡੇ ਦਿਲ ਸਗੋਂ ਤੁਹਾਡੇ ਪੂਰੇ ਸਰੀਰ ਲਈ ਹਾਨੀਕਾਰਕ ਹੈ।
  • ਨਿਯਮਤ ਸਿਹਤ ਜਾਂਚ ਕਰਵਾਓ: ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੋਲੈਸਟ੍ਰੋਲ ਦੀ ਨਿਯਮਤ ਜਾਂਚ ਕਰਵਾਓ ਜੇਕਰ ਕੋਈ ਸਮੱਸਿਆ ਹੋਵੇ, ਤਾਂ ਡਾਕਟਰ ਦੀ ਸਲਾਹ ਅਨੁਸਾਰ ਇਲਾਜ ਕਰਵਾਓ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ