Farming to Cash Crops

Farming to Cash Crops ਰਿਵਾਇਤੀ ਖੇਤੀ ਨਾਲ ਨਗਦੀ ਫਸਲਾਂ ਨੂੰ ਤਰਜ਼ੀਹ ਦੇਣ ਲੱਗਾ ਕੈਲਾਸ਼

ਦੇਸ਼ ਦੀ ਖੇਤੀ ਦੇ ਖੇਤਰ ’ਚ ਕਾਫੀ ਬਦਲਾਅ ਦੇਖਣ ਨੂੰ ਮਿਲ ਰਹੇ ਹਨ ਹੁਣ ਕਿਸਾਨ ਰਿਵਾਇਤੀ ਖੇਤੀ ਦੇ ਨਾਲ-ਨਾਲ ਨਗਦੀ ਫਸਲਾਂ ਨੂੰ ਵੀ ਤਰਜੀਹ ਦੇਣ ਲੱਗੇ ਹਨ ਖਾਸ ਕਰਕੇ ਸਬਜ਼ੀਆਂ ਦੀ ਖੇਤੀ ਛੋਟੇ ਕਿਸਾਨਾਂ ਲਈ ਆਰਥਿਕ ਮਜ਼ਬੂਤੀ ਦਾ ਪ੍ਰਭਾਵਸ਼ਾਲੀ ਵਿਕਲਪ ਬਣ ਕੇ ਸਾਹਮਣੇ ਆਈ ਹੈ

ਫਤਿਆਬਾਦ ਜ਼ਿਲ੍ਹੇ ਦੇ ਪਿੰਡ ਢਾਣੀ ਢਾਕਾ ਦੇ ਕਿਸਾਨ ਕੈਲਾਸ਼ ਗੁਜਰੀਆ ਨੇ ਸਾਲ 2017 ’ਚ ਦੂਜੇ ਕਿਸਾਨ ਤੋਂ ਪ੍ਰੇਰਨਾ ਲੈ ਕੇ ਭਿੰਡੀ ਦੀ ਖੇਤੀ ਸ਼ੁਰੂ ਕੀਤੀ ਸੀ ਸ਼ੁਰੂਆਤ ’ਚ ਇੱਕ ਏਕੜ ’ਚ ਪ੍ਰਯੋਗ ਕੀਤਾ ਅਤੇ ਹੌਲੀ-ਹੌਲੀ ਤਜ਼ਰਬਾ ਵਧਦਾ ਗਿਆ ਸਹੀ ਪ੍ਰਬੰਧ ਅਪਨਾਉਣ ’ਤੇ ਇੱਕ ਏਕੜ ’ਚੋਂ ਦੋ ਤੋਂ ਤਿੰਨ ਲੱਖ ਰੁਪਏ ਤੱਕ ਦੀ ਆਮਦਨ ਪ੍ਰਾਪਤ ਹੋਣ ਲੱਗੀ ਹੈ

ਖੇਤੀ ਦੇ ਕੰਮ ’ਚ ਉਨ੍ਹਾਂ ਦੀ ਪਤਨੀ ਵੀ ਬਰਾਬਰ ਦੀ ਹਿੱਸੇਦਾਰੀ ਕਰਦੀ ਹੈ, ਜਿਸ ਨਾਲ ਮਜ਼ਦੂਰੀ ਦੀ ਲਾਗਤ ਘੱਟ ਆਉਂਦੀ ਹੈ ਅਤੇ ਕੰਮ ਵੀ ਸਮੇਂ ’ਤੇ ਪੂਰਾ ਹੋ ਜਾਂਦਾ ਹੈ ਕੈਲਾਸ਼ ਦਾ ਕਹਿਣਾ ਹੈ ਕਿ ਸਾਲ ਭਰ ’ਚ ਜੁਲਾਈ-ਅਗਸਤ ਅਤੇ ਫਰਵਰੀ-ਮਾਰਚ ਦੌਰਾਨ ਚੰਗੀ ਗੁਣਵੱਤਾ ਮਿਲਣ ’ਤੇ ਬਾਜ਼ਾਰ ਭਾਅ ਵੀ ਸੰਤੋਖਜਨਕ ਰਹਿੰਦਾ ਹੈ

ਇਸੇ ਪਿੰਡ ਦੇ ਕਿਸਾਨ ਸੱਤਪਾਲ ਇੰਸਾਂ ਨੇ ਵੀ ਆਪਣੇ ਵੱਡੇ ਭਰਾ ਦੀ ਸਲਾਹ ’ਤੇ ਖੇਤੀ ਦੇ ਤਰੀਕੇ ’ਚ ਬਦਲਾਅ ਕਰਦਿਆਂ ਅੱਧੇ ਖੇਤ ’ਚ ਸਬਜ਼ੀਆਂ ਤੇ ਬਾਕੀ ਜ਼ਮੀਨ ’ਤੇ ਰਿਵਾਇਤੀ ਫਸਲਾਂ ਉਗਾਉਣੀਆਂ ਸ਼ੁਰੂ ਕੀਤੀਆਂ ਇਸ ਸੰਤੁਲਿਤ ਵਿਵਸਥਾ ਨੇ ਜ਼ੋਖਿਮ ਵੀ ਘੱਟ ਕੀਤਾ ਅਤੇ ਆਮਦਨ ਦੇ ਨਵੇਂ ਸਰੋਤ ਵੀ ਬਣਾਏ ਉਨ੍ਹਾਂ ਦਾ ਕਹਿਣਾ ਹੈokra

ਕਿ ਖਰਚ ਕੱਢਣ ਤੋਂ ਬਾਅਦ ਹਰ ਸਾਲ ਲਗਭਗ ਤਿੰਨ ਲੱਖ ਰੁਪਏ ਤੱਕ ਦੀ ਆਮਦਨ ਪ੍ਰਾਪਤ ਹੋ ਜਾਂਦੀ ਹੈ ਖੇਤੀ ’ਚ ਉਨ੍ਹਾਂ ਦੇ ਬੇਟੇ ਅਤੇ ਬੇਟੀ ਦਾ ਸਹਿਯੋਗ ਮਿਲਣ ਨਾਲ ਪਰਿਵਾਰ ਦੀ ਹਿੱਸੇਦਾਰੀ ਵੀ ਵਧੀ ਹੈ ਅਤੇ ਖੇਤੀ ਇੱਕ ਸਾਂਝੇ ਵਪਾਰ ਦਾ ਰੂਪ ਲੈ ਚੁੁੱਕੀ ਹੈ

Also Read:  ਤੁਹਾਡੇ ਘਰ ਦੀ ਸ਼ਾਨ ਹੈ ਡਰਾਇੰਗ ਰੂਮ

 ਮਾਹਿਰਾਂ ਦਾ ਮੰਨਣਾ ਹੈ ਕਿ ਸਬਜ਼ੀਆਂ ਦੀ ਖੇਤੀ ’ਚ ਸਫਲਤਾ ਸਿਰਫ ਚੰਗੀ ਫਸਲ ਉਗਾਉਣ ਨਾਲ ਨਹੀਂ ਮਿਲਦੀ, ਸਗੋਂ ਗੁਣਵੱਤਾਪੂਰਨ ਬੀਜ, ਸੰਤੁੁਲਿਤ ਖਾਦ ਪ੍ਰਬੰਧਨ, ਸੂਖਮ ਸਿੰਚਾਈ, ਸਮੇਂ ’ਤੇ ਕੀਟ ਅਤੇ ਰੋਗ ਕੰਟਰੋਲ ਅਤੇ ਬਾਜਾਰ ਦੀ ਮੰਗ ਦੇ ਅਨੁਸਾਰ ਉਤਪਾਦਨ ਯੋਜਨਾ ਵੀ ਨੀ ਜ਼ਰੂਰੀ ਹੈ ਜੇਕਰ ਕਿਸਾਨ ਸਥਾਨਕ ਮੰਡੀਆਂ ਦੇ ਨਾਲ-ਨਾਲ ਸਿੱਧੇ ਖ਼ਪਤਕਾਰਾਂ, ਸਬਜ਼ੀ ਵਿਕਰੇਤਾਵਾਂ ਜਾਂ ਕਿਸਾਨ ਉਤਪਾਦਕ ਸੰਗਠਨਾਂ ਦੇ ਜਰੀਏ ਵਿੱਕਰੀ ਕਰਨ ਤਾਂ ਉਨ੍ਹਾਂ ਨੂੰ ਬਿਹਤਰ ਮੁੱਲ ਮਿਲਣ ਦੀ ਸੰਭਾਵਨਾ ਵਧ ਜਾਂਦੀ ਹੈ
-ਮੋਹਰ ਸਿੰਘ

ਭਿੰਡੀ ਅਜਿਹੀ ਸਬਜ਼ੀ ਹੈ ਜਿਸ ਦੀ ਮੰਗ ਸਾਲ ਦੇ ਜ਼ਿਆਦਾਤਰ ਸਮੇਂ ’ਚ ਬਣੀ ਰਹਿੰਦੀ ਹੈ ਸਹੀ ਕਿਸਮ, ਸਮੇਂ ’ਤੇ ਬਿਜਾਈ, ਸੰਤੁਲਿਤ ਪੋਸ਼ਣ ਅਤੇ ਨਿਯਮਤ ਸਿੰਚਾਈ ਅਪਨਾਉਣ ’ਤੇ ਇਹ ਫਸਲ ਲਗਭਗ 45 ਤੋਂ 55 ਦਿਨਾਂ ’ਚ ਤੁੜਾਈ ਲਈ ਤਿਆਰ ਹੋ ਜਾਂਦੀ ਹੈ ਇਸ ਤੋਂ ਬਾਅਦ ਲਗਾਤਾਰ ਕਈ ਹਫਤਿਆਂ ਤੱਕ ਤੁੜਾਈ ਚੱਲਦੀ ਰਹਿੰਦੀ ਹੈ, ਜਿਸ ਨਾਲ ਕਿਸਾਨਾਂ ਨੂੰ ਇੱਕਮੁਸ਼ਤ ਭੁਗਤਾਨ ਦੀ ਬਜਾਏ ਨਿਯਮਿਤ ਨਗਦ ਆਮਦਨ ਮਿਲਦੀ ਰਹਿੰਦੀ ਹੈ ਇਹ ਵਿਸ਼ੇਸ਼ਤਾ ਛੋਟੇ ਕਿਸਾਨਾਂ ਲਈ ਇਸ ਨੂੰ ਜ਼ਿਆਦਾ ਲਾਹੇਵੰਦ ਬਣਾਉਂਦੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ