Sabudana Khichdi

ਸਾਬੂਦਾਣਾ ਖਿਚੜੀ

Sabudana Khichdi: ਸਮੱਗਰੀ:

  • 3/4 ਕੱਪ ਛੋਟਾ ਸਾਬੂਦਾਣਾ,
  • 1/2 ਟੀ ਸਪੂਨ ਜੀਰਾ,
  • 2 ਹਰੀਆਂ ਮਿਰਚਾਂ,
  • ਬੀਜ ਕੱਢੇ ਹੋਏ ਅਤੇ ਬਰੀਕ ਕੱਟੀਆਂ ਹੋਏ 5-7 ਕੜੀ ਪੱਤੇ,
  • 1/4 ਟੀ ਸਪੂਨ ਗਰਮ ਮਸਾਲਾ ਪਾਊਡਰ,
  • 2 ਮੀਡੀਅਮ ਆਲੂ (ਉੱਬਲੇ, ਛਿੱਲੇ ਅਤੇ ਕੱਟੇ ਹੋਏ),
  • 1/3 ਕੱਪ ਭੁੰਨੇ ਹੋਏ ਮੂੰਗਫਲੀ ਦੇ ਦਾਣੇ,
  • ਮੋਟੇ ਪੀਸ ਲਓ,
  • 3 ਟੇਬਲ ਸਪੂਨ ਕੱਦੂਕਸ਼ ਕੀਤਾ ਹੋਇਆ ਸੁੱਕਾ ਨਾਰੀਅਲ,
  • 1/4 ਟੀ ਸਪੂਨ ਹਲਦੀ ਪਾਊਡਰ,
  • 2 ਟੀ ਸਪੂਨ ਤਾਜ਼ਾ ਨਿੰਬੂ ਦਾ ਰਸ,
  • 2 ਟੀ ਸਪੂਨ ਖੰਡ,
  • ਨਮਕ ਸਵਾਦ ਅਨੁਸਾਰ,
  • 2 ਟੇਬਲ ਸਪੂਨ ਤੇਲ,
  • 2 ਟੇਬਲ ਸਪੂਨ ਬਰੀਕ ਕੱਟਿਆ ਹੋਇਆ ਹਰਾ ਧਨੀਆ,
  • 1/2 ਕੱਪ ਪਾਣੀ

Sabudana Khichdi: ਤਰੀਕਾ:

3/4 ਕੱਪ ਸਾਬੂਦਾਣੇ ਨੂੰ ਪਾਣੀ ਨਾਲ ਧੋ ਲਓ ਤੇ 2 ਘੰਟਿਆਂ ਲਈ 1 ਕੱਪ ਪਾਣੀ ’ਚ ਭਿਓਂ ਦਿਓ ਭਿੱਜੇ ਹੋਏ ਸਾਬੂਦਾਣੇ ’ਚੋਂ ਐਕਸਟਰਾ ਪਾਣੀ ਕੱਢਣ ਲਈ ਉਸ ਨੂੰ ਛਾਨਣੀ ’ਚ ਪਾਓ ਉਸ ਨੂੰ ਦੋ ਘੰਟਿਆਂ ਲਈ ਉਵੇਂ ਹੀ ਰਹਿਣ ਦਿਓ ਜੇਕਰ ਤੁਸੀਂ ਸਾਬੂਦਾਣੇ ਨੂੰ ਇਸ ਤਰ੍ਹਾਂ ਨਹੀਂ ਰੱਖੋਗੇ ਤਾਂ ਉਹ ਖਾਣਾ ਪਕਾਉਣ ਦੇ ਸਮੇਂ ਚਿਪਚਿਪੇ ਹੋ ਜਾਣਗੇ

ਇੱਕ ਭਾਰੀ ਥੱਲੇ ਵਾਲੀ ਕੜਾਹੀ ’ਚ ਮੀਡੀਅਮ ਸੇਕੇ ’ਤੇ ਤੇਲ ਗਰਮ ਕਰੋ ਅਤੇ ਜੀਰਾ ਪਾਓ ਜਦੋਂ ਜੀਰਾ ਸੁਨਹਿਰੀ ਹੋੋਣ ਲੱਗੇ ਤਾਂ ਹਰੀ ਮਿਰਚ ਅਤੇ ਕੜੀ ਪੱਤਾ ਪਾਓ ਅਤੇ 10 ਸੈਕਿੰਡਾਂ ਲਈ ਭੁੰਨੋ ਇਸ ’ਚ ਸਾਬੂਦਾਣਾ ਪਾਓ ਤੇ ਚੰਗੀ ਤਰ੍ਹਾਂ ਮਿਲਾ ਲਓ ਲਗਾਤਾਰ ਹਿਲਾਉਂਦੇ ਹੋਏ 2-3 ਮਿੰਟ ਪਕਾਓ, ਫਿਰ ਪਾਊਡਰ ਅਤੇ ਨਮਕ ਪਾਓ

ਇਸ ਨੂੰ 8-10 ਮਿੰਟ ਪਕਾਓ ਹੁਣ ਇਸ ’ਚ ਉੱਬਲੇ ਅਤੇ ਕੱਟੇ ਹੋਏ ਆਲੂ, ਪੀਸੀ ਹੋਈ ਮੂੰਗਫਲੀ, ਕੱਦੂਕਸ਼ ਕੀਤਾ ਹੋਇਆ ਨਾਰੀਅਲ, ਨਿੰਬੂ ਦਾ ਰਸ, ਖੰਡ ਅਤੇ ਗਰਮ ਮਸਾਲਾ ਪਾਊਡਰ ਪਾ ਕੇ ਤਿੰਨ ਮਿੰਟਾਂ ਲਈ ਪਕਾਓ ਗੈਸ ਬੰਦ ਕਰ ਦਿਓ ਖਿਚੜੀ ਨੂੰ ਇੱਕ ਕਟੋਰੀ ’ਚ ਕੱਢੋ ਅਤੇ ਹਰੇ ਧਨੀਏ ਨਾਲ ਸਜ਼ਾ ਕੇ ਸਰਵ ਕਰੋ

Also Read:  Examination: ਪ੍ਰੀਖਿਆ ਕੇਂਦਰ ’ਚ ਤਣਾਅ ਮੁਕਤ ਰਹੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ