Ranikhet: ਕੁਦਰਤ ਦੀ ਅਨੋਖੀ ਸੁੰਦਰਤਾ ਰਾਣੀਖੇਤ

ਜਦੋਂ ਵੀ ਕਿਤੇ ਘੁੰਮਣ-ਫਿਰਨ ਜਾਣ ਦਾ ਖਿਆਲ ਮਨ ’ਚ ਆਉਂਦਾ ਹੈ, ਤਾਂ ਅਜਿਹੀ ਜਗ੍ਹਾ ਜਾਣ ਦੀ ਇੱਛਾ ਹੁੰਦੀ ਹੈ, ਜਿੱਥੇ ਸਕੂਨ ਹੋਵੇ, ਸ਼ਾਂਤੀ ਹੋਵੇ, ਹਰਿਆਲੀ ਹੋਵੇ, ਪਹਾੜ ਹੋਣ, ਝਰਨੇ ਹੋਣ ਅਤੇ ਨਵੇਂ ਸੱਭਿਆਚਾਰ ਨਾਲ ਰੂਬਰੂ ਹੋਣ ਦਾ ਮੌਕਾ ਮਿਲੇ ਜੇਕਰ ਤੁਸੀਂ ਵੀ ਅਜਿਹੀ ਹੀ ਕਿਸੇ ਜਗ੍ਹਾ ਦੀ ਤਲਾਸ਼ ’ਚ ਹੋ, ਤਾਂ ਉੱਤਰਾਖੰਡ ਸੂਬੇ ਦੇ ਅਲਮੋੜਾ ਜ਼ਿਲ੍ਹੇ ’ਚ ਸਥਿਤ ਰਾਣੀਖੇਤ ਇੱਕ ਵਧੀਆ ਵਿਕਲਪ ਹੈ

ਰਾਣੀਖੇਤ ਉੱਤਰਾਖੰਡ ਦਾ ਇੱਕ ਮੁੱਖ ਹਿੱਲ ਸਟੇਸ਼ਨ ਹੈ, ਜਿਸ ਦੀ ਕੁਦਰਤੀ ਖੂਬਸੂਰਤੀ ਦੇਖਦੇ ਹੀ ਬਣਦੀ ਹੈ ਰਾਣੀਖੇਤ ਦਾ ਮਨਮੋਹਕ ਦ੍ਰਿਸ਼ ਹੀ ਅਜਿਹਾ ਹੈ ਕਿ ਲੋਕ ਇਸ ਨੂੰ ‘ਪਹਾੜਾਂ ਦੀ ਰਾਣੀ’ ਵੀ ਕਹਿੰਦੇ ਹਨ ਇੱਥੇ ਕਈ ਪ੍ਰਸਿੱਧ ਸੈਰ-ਸਪਾਟਾ ਸਥਾਨ ਹਨ, ਜਿਨ੍ਹਾਂ ’ਚ ਹਰੇ-ਭਰੇ ਜੰਗਲ, ਹਿਮਾਲਈ ਪਹਾੜੀਆਂ, ਪਹਾੜਾਂ ਦੀਆਂ ਚੜ੍ਹਾਈਆਂ, ਗੋਲਫ ਕੋਰਸ, ਟ੍ਰੈਕਿੰਗ ਰੇਂਜ ਅਤੇ ਮੰਦਿਰ ਆਦਿ ਸ਼ਾਮਲ ਹਨ ਰਾਣੀਖੇਤ ਤੋਂ ਬਰਫ ਨਾਲ ਢੱਕੀਆਂ ਮੱਧ ਹਿਮਾਲਿਆ ਦੀਆਂ ਪਹਾੜੀਆਂ ਵੀ ਦਿਖਾਈ ਦਿੰਦੀਆਂ ਹਨ

ਰਾਣੀਖੇਤ ਸਮੁੰਦਰ ਤਲ ਤੋਂ 1824 ਮੀਟਰ ਦੀ ਉੱਚਾਈ ’ਤੇ ਸਥਿਤ ਹੈ ਪਹਾੜੀਆਂ ’ਚ ਵੱਸਿਆ ਰਾਣੀਖੇਤ ਫਿਲਮ ਨਿਰਮਾਤਾਵਾਂ ਨੂੰ ਵੀ ਬਹੁਤ ਪਸੰਦ ਆਉਂਦਾ ਹੈ ਇਸ ਹਿੱਲ ਸਟੇਸ਼ਨ ਦੀ ਕੁਦਰਤੀ ਸੁੰਦਰਤਾ ਦੇਖਣ ਲਾਇਕ ਹੈ ਰਾਣੀਖੇਤ ਦੀ ਮਨਮੋਹਕ ਸੁੰਦਰਤਾ ਬਾਰੇ ਇੱਕ ਵਾਰ ਨੀਦਰਲੈਂਡ ਦੇ ਰਾਜਦੂਤ ਨੇ ਕਿਹਾ ਸੀ ਕਿ ਜਿਸ ਨੇ ਰਾਣੀਖੇਤ ਨਹੀਂ ਦੇਖਿਆ ਉਸਨੇ ਭਾਰਤ ਨੂੰ ਨਹੀਂ ਦੇਖਿਆ ਜੇਕਰ ਤੁਸੀਂ ਸ਼ਹਿਰੀ ਜੀਵਨ ਦੀ ਭੱਜ-ਦੌੜ ਤੋਂ ਕੁਝ ਦੂਰ ਕੁਦਰਤ ਨਾਲ ਇੱਕ ਵਧੀਆ ਸਮਾਂ ਬਿਤਾਉਣਾ ਚਾਹੁੰਦੇ ਹੋ, ਤਾਂ ਰਾਣੀਖੇਤ ਘੁੰਮਣ ਦੀ ਪਲਾਨਿੰਗ ਕਰ ਲਓ ਇਹੀ ਨਹੀਂ, ਰਾਣੀਖੇਤ ਤੁਹਾਡੇ ਘੱਟ ਬਜ਼ਟ ’ਚ ਵੀ ਘੁੰਮਣ ਲਈ ਬੈਸਟ ਜਗ੍ਹਾ ਹੈ

ਤਾਂ ਆਓ! ਜਾਣਦੇ ਹਾਂ ਇੱਥੋਂ ਦੀਆਂ ਦੇਖਣਯੋਗ ਥਾਵਾਂ ਬਾਰੇ:

ਰਾਣੀ ਝੀਲ:

ਰਾਣੀ ਝੀਲ ’ਚ ਸ਼ਾਂਤ ਵਾਤਾਵਰਨ, ਰੁੱਖਾਂ ਦੀ ਸਰਸਰਾਹਟ ਅਤੇ ਪੰਛੀਆਂ ਦੀ ਮਿੱਠੀ ਚਹਿਚਹਾਟ ਨਾਲ ਤੁਹਾਡੇ ਮਨ ਨੂੰ ਸ਼ਾਂਤੀ, ਸਕੂਨ ਅਤੇ ਤਾਜ਼ਗੀ ਦਾ ਅਹਿਸਾਸ ਹੋਵੇਗਾ ਝੀਲਾਂ ਦੇ ਚਾਰੇ ਪਾਸੇ ਫੈਲੀ ਹਰਿਆਲੀ ਨੂੰ ਦੇਖਣਾ ਤੁਹਾਨੂੰ ਇੱਕ ਅਲੱਗ ਹੀ ਸ਼ਾਂਤੀ ਦਾ ਅਹਿਸਾਸ ਕਰਵਾਏਗਾ ਅਤੇ ਰੋਜ਼ਾਨਾ ਦੀ ਭੱਜ-ਦੌੜ ਤੋਂ ਦੂਰ ਕੁਦਰਤ ਦਾ ਪੂਰਾ ਆਨੰਦ ਮਿਲੇਗਾRanikhet

Also Read:  Mehndi: ਵਾਲਾਂ ਨੂੰ ਆਕਰਸ਼ਕ ਬਣਾਉਂਦੀ ਹੈ ਮਹਿੰਦੀ

ਚੌਬਟੀਆ ਗਾਰਡਨ:

ਚੌਬਟੀਆ ਬਾਗ ਫਲਾਂ ਅਤੇ ਆਪਣੇ ਸੁੰਦਰ ਕੁਦਰਤੀ ਨਜ਼ਾਰਿਆਂ ਲਈ ਮਸ਼ਹੂਰ ਹੈ ਇੱਥੇ ਤੁਸੀਂ ਚੰਗੀ ਤਰ੍ਹਾਂ ਘੁੰਮ ਸਕਦੇ ਹੋ ਅਤੇ ਤਾਜ਼ੇ ਫਲਾਂ ਦਾ ਸਵਾਦ ਵੀ ਲੈ ਸਕਦੇ ਹੋ ਇੱਥੇ ਹਿਮਾਲਿਆ ਨੰਦਾ ਦੇਵੀ, ਨੀਲਕੰਠ, ਨੰਦਾਘੁੰਟੀ ਅਤੇ ਤ੍ਰਿਸ਼ੂਲ ਚੋਟੀਆਂ ਦਿਖਾਈ ਦਿੰਦੀਆਂ ਹਨ ਇਸ ਗਾਰਡਨ ਦੇ ਅੰਦਰ ਕੈਫੇ ਹਿਮਾਲਿਆ ਦੇ ਸਾਹਮਣੇ ਯਾਤਰੀਆਂ ਦੇ ਆਰਾਮ ਨਾਲ ਬੈਠਣ ਦੀ ਸੁਵਿਧਾ ਵੀ ਹੈ ਜਿੱਥੇ ਬੈਠ ਕੇ ਤੁਸੀਂ ਕੁਦਰਤੀ ਸੁੰਦਰਤਾ ਦਾ ਨਜ਼ਾਰਾ ਲੈ ਸਕਦੇ ਹੋ

ਭਾਲੂ ਬੰਨ੍ਹ:

ਭਾਲੂ ਡੈਮ ਇੱਕ ਬਣਾਉਟੀ ਝੀਲ ਹੈ, ਜੋ ਚੌਬਟੀਆ ਤੋਂ ਲਗਭਗ ਤਿੰਨ ਕਿਲੋਮੀਟਰ ਅਤੇ ਰਾਣੀਖੇਤ ਤੋਂ 11 ਕਿਲੋਮੀਟਰ ਦੂਰ ਹੈ ਇਸ ਡੈਮ ਨੂੰ 1903 ’ਚ ਫੌਜੀਆਂ ਦੀ ਪਿਆਸ ਬੁਝਾਉਣ ਲਈ ਬਣਾਇਆ ਗਿਆ ਸੀ ਭਾਲੂ ਡੈਮ ਦੇ ਆਸ-ਪਾਸ ਦੇ ਖੇਤਰ ਤੋਂ ਬਰਫ ਨਾਲ ਢੱਕੀਆਂ ਹਿਮਾਲਿਆ ਦੀਆਂ ਚੋਟੀਆਂ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਨੇਚਰ ਲਵਰਸ ਲਈ ਭਾਲੂ ਡੈਮ ਕੈਂਪਿੰਗ ਅਤੇ ਪਿਕਨਿਕ ਦਾ ਇੱਕ ਵਧੀਆ ਸਥਾਨ ਹੈ

ਗੋਲਫ ਕੋਰਸ:

ਰਾਣੀਖੇਤ ਆਪਣੀ ਖੂਬਸੂਰਤ ਗੋਲਫ ਕੋਰਸ ਲਈ ਵੀ ਜਾਣਿਆ ਜਾਂਦਾ ਹੈ, ਜੋ ਮੇਨ ਬਾਜ਼ਾਰ ਤੋਂ ਪੰਜ ਕਿਲੋਮੀਟਰ ਦੀ ਦੂਰੀ ’ਤੇ ਹੈ ਇਹ ਏਸ਼ੀਆ ਦਾ ਵੱਡਾ ਗੋਲਡ ਗ੍ਰਾਊਂਡ ਮੰਨਿਆ ਜਾਂਦਾ ਹੈ ਇਸ ਦਾ ਸੁੰਦਰ ਮਖਮਲੀ ਘਾਹ ਇੱਕ ਸ਼ਾਨਦਾਰ ਅਨੁਭਵ ਦਿੰਦਾ ਹੈ ਇਹ ਜਗ੍ਹਾ ਕੁਦਰਤੀ ਸੁੰਦਰਤਾ ਵਿਚਕਾਰ ਗੋਲਫ ਦਾ ਆਨੰਦ ਲੈਣ ਦਾ ਬਿਹਤਰੀਨ ਮੌਕਾ ਦਿੰਦੀ ਹੈ

ਕੁਮਾਊਂ ਰੈਜੀਮੈਂਟ ਮਿਊਜ਼ੀਅਮ:

1970 ਦੇ ਦਹਾਕੇ ’ਚ ਕੁਮਾਊਂ ਖੇਤਰ ਦੀਆਂ ਪਰੰਪਰਾਵਾਂ ਅਤੇ ਧਰੋਹਰ ਨੂੰ ਸਮੇਟੇ ਹੋਏ ਇਹ ਕੁਮਾਊਂ ਰੈਜੀਮੈਂਟ ਮਿਊਜ਼ੀਅਮ ਹੈ ਤੁਸੀਂ ਭਾਰਤੀ ਫੌਜ ਦੇ ਇਤਿਹਾਸ ’ਚ ਦਿਲਚਸਪੀ ਰੱਖਦੇ ਹੋ, ਤਾਂ ਇਹ ਮਿਊਜ਼ੀਅਮ ਜ਼ਰੂਰ ਦੇਖੋ ਇਸ ਅਜਾਇਬ ਘਰ ’ਚ ਭਾਰਤੀ ਫੌਜ ਦੀ ਕੁਮਾਊਂ ਅਤੇ ਗੜ੍ਹਵਾਲ ਰੈਜੀਮੈਂਟ ਦੀ ਜੰਗੀ ਕਲਾ, ਬਹਾਦਰੀ ਤੇ ਉਨ੍ਹਾਂ ਦੀਆਂ ਪਰੰਪਰਾਵਾਂ ਨੂੰ ਦਰਸਾਉਣ ਵਾਲੀਆਂ ਕਈ ਮਹੱਤਵਪੂਰਨ ਚੀਜ਼ਾਂ ਦੇਖਣ ਨੂੰ ਮਿਲਣਗੀਆਂ

Also Read:  Healthy Digestion Tips: ਮਜ਼ਬੂਤ ਪਾਚਣ-ਸ਼ਕਤੀ ਲਈ

ਆਸ਼ਿਆਨਾ ਪਾਰਕ:

ਆਸ਼ਿਆਨਾ ਪਾਰਕ ਰਾਣੀਖੇਤ ਦੇ ਵਿਚਕਾਰ ਸਥਿਤ ਇੱਕ ਖੂਬਸੂਰਤ ਪਾਰਕ ਹੈ, ਜਿਸ ਨੂੰ ਕੁਮਾਊਂ ਰੈਜੀਮੈਂਟ ਰਾਹੀਂ ਬੱਚਿਆਂ ਲਈ ਜੰਗਲ ਥੀਮ ’ਤੇ ਬਣਾਇਆ ਗਿਆ ਹੈ ਪਾਰਕ ’ਚ ਬੱਚਿਆਂ ਲਈ ਤਰ੍ਹਾਂ-ਤਰ੍ਹਾਂ ਦੇ ਝੂਲੇ, ਪੱਥਰ ਦੇ ਡਾਇਨਾਸੋਰ ਤੇ ਖੇਡਾਂ ਦੀਆਂ ਹੋਰ ਸੁਵਿਧਾਵਾਂ ਹਨ, ਜੋ ਬੱਚਿਆਂ ਨੂੰ ਖੂਬ ਪਸੰਦ ਆਉਂਦੀਆਂ ਹਨ ਪਾਰਕ ਦੀ ਹਰਿਆਲੀ ਅਤੇ ਸੁੰਦਰ ਫਲਾਂ ਨਾਲ ਸਜੇ ਫੁਆਰੇ ਇਸ ਦੀ ਖੂਬਸੂਰਤੀ ਕਾਫੀ ਵਧਾ ਦਿੰਦੇ ਹਨ ਇੱਥੇ ਬੈਠ ਕੇ ਤੁਸੀਂ ਆਪਣੀ ਥਕਾਵਟ ਮਿਟਾ ਸਕਦੇ ਹੋ

ਤਾੜੀਖੇਤ ਵਿਲੇਜ਼:

ਰਾਣੀਖੇਤ ਤੋਂ ਲਗਭਗ ਅੱਠ ਕਿੱਲੋਮੀਟਰ ਦੂਰ ਇੱਕ ਖੂਬਸੂਰਤ ਪਿੰਡ ਹੈ ਇਸ ਦੀ ਕੁਦਰਤੀ ਸੁੰਦਰਤਾ ਆਪਣੇ-ਆਪ ’ਚ ਅਦਭੁੱਤ ਹੈ, ਜੋ ਸੈਲਾਨੀਆਂ ਦੇ ਦਿਲ ’ਚ ਇੱਕ ਖਾਸ ਜਗ੍ਹਾ ਬਣਾ ਲੈਂਦੀ ਹੈ ਇੱਥੋਂ ਦੀ ਹਰਿਆਲੀ ਤੇ ਪਹਾੜਾਂ ਦਾ ਨਜ਼ਾਰਾ ਬੇਹੱਦ ਮਨਮੋਹਕ ਹੈ

ਰਾਣੀਖੇਤ ਕਿਵੇਂ ਪਹੁੰਚੀਏ:

  • ਸੜਕ ਮਾਰਗ: ਤੁਸੀਂ ਦਿੱਲੀ, ਦੇਹਰਾਦੂਨ, ਚੰਡੀਗੜ੍ਹ ਤੇ ਹਰਿਦੁਆਰ ਤੋਂ ਰਾਣੀਖੇਤ ਆਉਣ ਲਈ ਬੱਸ, ਕਾਰ ਜਾਂ ਪ੍ਰਾਈਵੇਟ ਟੈਕਸੀ ਰਾਹੀਂ ਆ ਸਕਦੇ ਹੋ ਦਿੱਲੀ ਤੋਂ ਰਾਣੀਖੇਤ ਦੀ ਦੂਰੀ 360 ਕਿਲੋਮੀਟਰ ਹੈ
  • ਰੇਲ ਮਾਰਗ: ਨਜ਼ਦੀਕੀ ਰੇਲਵੇ ਸਟੇਸ਼ਨ ਕਾਠਗੋਦਾਮ ਹੈ, ਜੋ ਰਾਣੀਖੇਤ ਤੋਂ 75 ਕਿਲੋਮੀਟਰ ਦੂਰ ਹੈ ਕਾਠਗੋਦਾਮ ਤੋਂ ਬੱਸ ਜਾਂ ਟੈਕਸੀ ਲੈ ਕੇ ਰਾਣੀਖੇਤ ਪਹੁੰਚ ਸਕਦੇ ਹੋ
  • ਹਵਾਈ ਮਾਰਗ: ਪੰਤਨਗਰ ਹਵਾਈ ਅੱਡਾ ਰਾਣੀਖੇਤ ਤੋਂ 115 ਕਿਲੋਮੀਟਰ ਦੂਰ ਹੈ ਇੱਥੇ ਟੈਕਸੀ ਅਤੇ ਬੱਸ ਦੀ ਸੁਵਿਧਾ ਹੈ -ਡੈਸਕ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ